In the ongoing Sikh struggle for the establishment of Khalsa Raj, Village Kamoke (Butala) near Mehta, District Amritsar shines prominently. This village was home to three notable Kharku Singh figures: Bhai Bhupinder Singh Bhinda Kamoke, Bhai Mukinder Singh (known as Bhai Bikramjit Singh Kamoke), and Bhai Dharamvir Singh Kamoke. Despite being labeled as wanted by the government, these young men, aged 24, 21, and 30 respectively, showed unwavering dedication to the Sikh Panth.
Armed and embraced by the people, these Singhs lived among the villagers, unfazed by the government’s pursuit. Even when surrounded by thousands of soldiers, they stood firm, refusing to surrender their weapons. Their resilience and bravery in facing adversity earned them admiration, with newspapers heralding their courage the next day.
Engagement in the Movement – KCF
During that period, Bhai Bhupinder Singh Bhinda, his cousin, stood out as a prominent Kharku figure in the Majha Region. Bhai Bhupinder Singh, along with Bhai Dharamvir Singh and Bhai Bikramjit Singh, had been close friends since childhood. Recognizing the bond between them and the prevailing circumstances, the family entrusted Bhai Bikramjit Singh Kamoke with the responsibility of managing the Banaras (UP) hotel. However, despite this arrangement, Bhai Bhupinder Singh Bhinda frequently visited Bhai Bikramjit Singh in Banaras (UP). This interaction ultimately led Bhai Bikramjit Singh to join the Kharku ranks and return to Punjab, actively engaging in the Kharku movement.
As his involvement intensified, Bhai Bikramjit Singh’s name appeared on the police’s watchlist, subjecting his family to continuous harassment. The family endured immense suffering and became homeless. Moreover, two of his younger brothers were unjustly imprisoned in Amritsar jail for two years on false charges related to the alleged recovery of assault rifles. Fortunately, the court acquitted them of these charges.
Revenge of the humiliation of the martyrdom of General Labh Singh
Gem of the Movement
Throughout Bhai Bikramjit Singh’s lifetime, neither thieves nor police operatives Cats dared to commit any wrongdoing in his vicinity. Enduring the vicissitudes of the Sikh struggle, traversing farmlands, traversing rugged terrain, and seeking refuge in difficult hideouts, Bikramjit Singh continued to advocate for the people’s cause, spreading the essence of love and earning the sincere prayers and respect of the populace. Despite the government’s efforts to propagate dangerous terrorist accusations against Bikramjit Singh, the people embraced him, opening their hearts in solidarity. He transcended the confines of village Kamoke; his influence extended to the entire Sikh Panth. He stood against adversaries of the Sikh community, advocating for the establishment of Sikh dignity and Khalistan prepared to sacrifice himself in the pursuit of Sikh honor. For heroes, either triumph or martyrdom becomes destiny. The government had placed a bounty of five lakh rupees on Bhai Bikramjit Singh’s head.
Shaheedi –28 May 1990
Kharku Yodhe (2016), Bhai Maninder Singh Bajja
ਭਾਈ ਬਿਕਰਮਜੀਤ ਸਿੰਘ ਕੰਮੋਕੇ
ਮੌਜੂਦਾ ਸਿੱਖ ਸੰਘਰਸ਼ ਦੌਰਾ ਖ਼ਾਲਸਾ ਹਲੀਮੀ ਰਾਮ ਦੀ ਸਥਾਪਨਾ ਲਈ ਜੂਝਣ ਵਾਲੇ ਖਾਲਸਾ ਰਾਜ ਦੀ ਸ਼ਮ੍ਹਾਂ ਦੇ ਪਰਵਾਨਿਆਂ ਦੀ ਗੱਲ ਚਲਦੀ ਹੈ ਤਾਂ ਪਿੰਡ ਕੰਮੋਕੇ (ਬੁਤਾਲਾ) ਥਾਣਾ ਮਹਿਤਾ, ਜਿਲ੍ਹਾ ਅੰਮ੍ਰਿਤਸਰ ਦੇ ਤਿੰਨ ਹੀਰਿਆਂ – ਭਾਈ ਭੁਪਿੰਦਰ ਸਿੰਘ ਭਿੰਦਾ ਕੰਮੋਕੇ, ਭਾਈ ਮੁਕਿੰਦਰ ਸਿੰਘ ਉਰਫ਼ ਭਾਈ ਬਿਕਰਮਜੀਤ ਸਿੰਘ ਕੰਮੋਕੇ ਅਤੇ ਭਾਈ ਧਰਮਵੀਰ ਸਿੰਘ ਕੰਮੋਕੇ ਦਾ ਨਾਂ ਸਾਹਮਣੇ ਆਉਂਦਿਆਂ ਉਹਨਾਂ ਦੀਆਂ ਨਵੀਆਂ ਨਰੋਈਆਂ ਪੈੜਾਂ ਦੇ ਇਤਿਹਾਸਕ ਕਾਂਡ ਫਰੋਲਦਿਆਂ ਹੈਰਾਨੀ ਹੁੰਦੀ ਹੈ ਕਿ ਇਹਨਾਂ ਨੌਜਵਾਨਾਂ ਦੀ ਉਮਰ ਕੀ ਸੀ, 24 ਸਾਲ, 21 ਸਾਲ ਤੇ 30 ਸਾਲ ਅਤੇ ਸਿੱਖ ਕੌਮ ਪਤੀ ਵਫ਼ਾਦਾਰੀ ਤੇ ਸੋਚ, ਰਣਨੀਤੀ, ਜਾਂਬਾਜ਼ੀ ਸਿਖਰਾਂ ਨੂੰ ਛੁਹੰਦੀ ਸੀ। ਨੌਜਵਾਨਾਂ ਦੇ ਮੋਢੇ ਅਤੇ ਹੱਥਾਂ ਵਿਚ ਹਥਿਆਰ ਹਨ, ਹਕੂਮਤ ਲਈ ਹਊਆ ਬਣੇ ਹੋਏ ਹਨ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ, ਲੋਕਾਂ ਵਿਚ ਪਿਆਰ ਨਾਲ ਰਹਿੰਦੇ ਹਨ।
ਜਿਹੜਾ ਕੌਮ ਹਕੂਮਤ ਨਹੀਂ ਕਰ ਸਕੀ, ਭਾਵ ਲੋਕਾਂ ਦੀ ਰੱਖਿਆ ਕਰ ਰਹੇ ਹਨ। ਜੇ ਕੋਈ ਬਹੁਤਾ ਹੀ ਹੈਂਕੜਬਾਜ਼ ਹੈ ਤਾਂ ਉਸ ਦੀ ਧੌਣ ‘ਤੇ ਗੋਡਾ ਰੱਖ ਕੇ ਮਣਕਾ ਵੀ ਤੋੜਦੇ ਹਨ। ਲੋਕਾਂ ਨੂੰ ਇਹਨਾਂ ਨੌਜਵਾਨਾਂ ਤੋਂ, ਇਹਨਾਂ ਦੇ ਹਥਿਆਰਾਂ ਤੋਂ ਡਰ ਨਹੀਂ ਸੀ ਲੱਗਦਾ। ਲੋਕ ਸਿੰਘਾਂ ਲਈ ਜੰਗਲ ਦਾ ਰੂਪ ਧਾਰਨ ਕਰ ਗਏ ਹਨ। ਹਕੂਮਤ ਇਹਨਾਂ ਨੂੰ ਖ਼ਤਮ ਕਰਨ ਲਈ ਚੱਪਾ-ਚੱਪਾ ਛਾਣ ਰਹੀ ਹੈ, ਲੋਕ ਆਪਣੇ ਦਿਲਾਂ ਵਿਚ ਪਨਾਹ ਦੇ ਰਹੇ ਹਨ । ਜੇ ਇਹਨਾਂ ਸਿੰਘਾਂ ਦੀ ਜਾਂਬਾਜ਼ੀ ਵੇਖੀਏ ਤਾਂ ਹੈਰਾਨੀ ਵੀ ਹੁੰਦੀ ਹੈ, ਇਹਨਾਂ ਸਿੰਘਾਂ ਦੇ ਪੇਂਡੂ 20 ਮੁੰਡੇ ਸਾਥੀ ਹਨ, ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਸਿੰਘਾਂ ਦੀ ਭਾਲ ਵਿਚ ਹਰਲ-ਹਰਲ ਕਰਦੀਆਂ ਫਿਰਦੀਆਂ ਹਨ। ਜੇ ਕਿਤੇ ਪੰਜ ਸਿੰਘ ਬੈਠੇ ਹਨ ਤੇ ਹਕੂਮਤ ਦੇ ਵੀਹ ਹਜ਼ਾਰ ਸਿਪਾਹੀ ਆਣ ਘੇਰਦੇ ਹਨ ।
ਸੂਰਮੇ ਹਥਿਆਰ ਨਹੀਂ ਸੁੱਟਦੇ, ਮੁਕਾਬਲਾ ਕਰਦੇ ਹਨ, ਸ਼ਹੀਦ ਵੀ ਹੋ ਜਾਂਦੇ ਹਨ ਜਾਂ ਘੇਰਾ ਤੋੜ ਕੇ ਨਿਕਲ ਵੀ ਜਾਂਦੇ ਹਨ। ਅਗਲੇ ਦਿਨ ਅਖ਼ਬਾਰਾਂ ਇਹਨਾਂ ਦੀ ਬਹਾਦਰੀ ਦੇ ਸੋਹਿਲੇ ਗਾਉਂਦੀਆਂ ਹਨ।
ਜਨਮ ਅਤੇ ਪਰਿਵਾਰ
ਇਹਨਾਂ ਕੰਮੋਕੇ ਦੇ ਹੀਰਿਆਂ ਵਿਚੋਂ ਹੀ ਸਿੱਖ ਕੌਮ ਦਾ ਇਕ ਹੀਰਾ ਪੈਦਾ ਹੋਇਆ ਹੈ ਭਾਈ ਬਿਕਰਮਜੀਤ ਸਿੰਘ ਕੰਮੋਕੇ । ਪਿਤਾ ਸ. ਅਵਤਾਰ ਸਿੰਘ ਤੇ ਮਾਤਾ ਗੁਰਬਚਨ ਕੌਰ ਨੇ 30 ਅਪ੍ਰੈਲ 1969 ਨੂੰ ਆਪਣੇ ਘਰ ਜਨਮੇ ਪੁੱਤਰ ਦਾ ਨਾਂ ਮੁਕਿੰਦਰ ਸਿੰਘ ਰੱਖਿਆ, ਜੁਝਾਰੂ ਖਾਲਸੇ ਦਾ ਭਾਈ ਬਿਕਰਮਜੀਤ ਸਿੰਘ ਕੰਮੋਕੇ ਬਣ ਗਿਆ । ਭਾਈ ਬਿਕਰਮਜੀਤ ਸਿੰਘ ਤਿੰਨ ਭਰਾ ਦਲਜਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਭੈਣਾਂ ਰਾਜਵਿੰਦਰ ਕੌਰ, ਗੁਰਵਿੰਦਰ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਹਨ। ਭਾਈ ਸਾਹਿਬ ਨੇ ਦਸਵੀਂ ਤਕ ਵਿੱਦਿਆ ਪਿੰਡ ਕੰਮੋਕੇ ਦੇ ਸਕੂਲ ਤੋਂ ਹਾਸਲ ਕੀਤੀ। ਭਰਾਵਾਂ ਨਾਲ ਖੇਤੀਬਾੜੀ ਵਿਚ ਹੱਥ ਵੰਡਾਉਂਦੇ ਰਹੇ। ਆਪ ਜੀ ਦੇ ਪਿਤਾ ਸ. ਅਵਤਾਰ ਸਿੰਘ ਨੇ ਬਨਾਰਸ (ਯੂ.ਪੀ.) ਵਿਚ ਹੋਟਲ ਖੋਲ੍ਹਿਆ ਸੀ। ਪਿਤਾ ਜੀ ਕੋਲ ਬਨਾਰਸ ਵਿਚ ਹੋਟਲ ਦਾ ਕੌਮ ਸੰਭਾਲਦੇ ਸਨ।
ਲਹਿਰ ਵਿਚ ਜਾਣਾ
ਇਹਨੀਂ ਦਿਨੀਂ ਆਪ ਦਾ ਚਚੇਰਾ ਭਰਾ ਭਾਈ ਭੁਪਿੰਦਰ ਸਿੰਘ ਭਿੰਦਾ ਕੰਮੋਕੇ ਮਾਝੇ ਵਿਚ ਚੋਟੀ ਦਾ ਖਾੜਕੂ ਮੰਨਿਆ ਜਾਂਦਾ ਸੀ। ਬਚਪਨ ਤੋਂ ਹੀ ਭਾਈ ਭੁਪਿੰਦਰ ਸਿੰਘ, ਭਾਈ ਧਰਮਵੀਰ ਸਿੰਘ, ਭਾਈ ਬਿਕਰਮਜੀਤ ਸਿੰਘ ਕੰਮੋਕੇ ਦੋਸਤ ਸਨ। ਪਰਿਵਾਰ ਨੇ ਇਹਨਾਂ ਦੀ ਦੋਸਤੀ ਅਤੇ ਸਮੇਂ ਦੇ ਹਾਲਾਤ ਨੂੰ ਭਾਂਪਦਿਆਂ ਹੀ ਭਾਈ ਬਿਕਰਮਜੀਤ ਸਿੰਘ ਕੰਮੋਕੇ ਨੂੰ ਬਨਾਰਸ (ਯੂ.ਪੀ.) ਹੋਟਲ ਦਾ ਕੌਮ ਸੰਭਾਲਣ ਲਈ ਭੇਜਿਆ ਸੀ । ਪਰ ਭਾਈ ਭੁਪਿੰਦਰ ਸਿੰਘ ਦਾ ਬਨਾਰਸ (ਯੂ.ਪੀ.) ਵਿਚ ਭਾਈ ਬਿਕਰਮਜੀਤ ਸਿੰਘ ਪਾਸ ਆਉਣਾ-ਜਾਣਾ ਬਣਿਆ ਰਿਹਾ । ਜਿਸ ਦੇ ਫਲਸਰੂਪ ਭਾਈ ਬਿਕਰਮਜੀਤ ਸਿੰਘ ਵੀ ਖਾੜਕੂ ਸਫ਼ਾਂ ਵਿਚ ਸ਼ਾਮਲ ਹੋ ਗਿਆ ਤੇ ਪੰਜਾਬ ਆ ਗਿਆ ਤੇ ਖਾੜਕੂ ਲਹਿਰ ਵਿਚ ਸਰਗਰਮ ਹੋ ਗਿਆ ।
ਆਪ ਦੇ ਭਗੌੜੇ ਹੋਣ ਤੋਂ ਬਾਅਦ ਆਪਦਾ ਨਾਮ ਪੁਲਿਸ ਦੇ ਰਡਾਰ ਉਤੇ ਆਇਆ ਤਾਂ ਪੁਲਿਸ ਭਾਈ ਬਿਕਰਮਜੀਤ ਸਿੰਘ ਨੂੰ ਪੇਸ਼ ਕਰਨ ਲਈ ਪਰਿਵਾਰ ਨੂੰ ਤੰਗ ਕਰਨ ਲੱਗ ਪਈ । ਪਰਿਵਾਰ ਘਰੋਂ ਬੇਘਰ ਹੋ ਕੇ ਦਿਲ ਲੰਘਾਉਣ ਲੱਗਾ। ਆਪ ਦੇ ਛੋਟੇ ਦੋ ਭਰਾ ਅਸਾਲਟ ਰਾਈਫਲਾਂ ਬਰਾਮਦ ਕਰਨ ਦਾ ਝੂਠਾ ਕੇਸ ਪਾ ਕੇ ਦੋ ਸਾਲ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਰੱਖਿਆ। ਅਦਾਲਤ ਨੇ ਕੇਸ ਵਿਚੋਂ ਬਰੀ ਕਰ ਦਿੱਤਾ।
ਟਪਿਆਲਾ ਮੁਕਾਬਲਾ
ਇਕ ਵਾਰ ਆਪਣੇ ਨੇੜੇ ਦੇ ਪਿੰਡ ਟਪਿਆਲਾ ਵਿਚ ਮੇਜਰ ਸਿੰਘ ਟਪਿਆਲਾ ਦੇ ਘਰ ਠਹਿਰੇ ਹੋਏ ਸਨ। ਦਸੰਬਰ 1988 ਵਿਚ ਤੜਕੇ ਹੀ ਪੁਲਿਸ ਨੇ ਪਿੰਡ ਨੂੰ ਘੇਰ ਲਿਆ। ਕਿਸੇ ਹਮਦਰਦ ਨੇ ਦੱਸ ਦਿੱਤਾ ਕਿ ਬਾਬਾ ਜੀ ਘੇਰਾ ਪੈ ਗਿਆ ਹੈ। ਸੀ.ਆਰ.ਪੀ. ਤੇ ਪੰਜਾਬ ਪੁਲਿਸ ਵੀ ਹੈ, ਕੋਈ ਚਾਰਾ ਕਰ ਲਵੋ। ਇਸ ਵੇਲੇ ਮੇਜਰ ਸਿੰਘ ਦੇ ਭਾਈ ਜਸਵੰਤ ਸਿੰਘ ਕਿੱਟੂ ਸਨ। ਇਹ ਹਥਿਆਰ ਸੰਭਾਲ ਕੇ ਘਰੋਂ ਬਾਹਰ ਨਿਕਲੇ ਤਾਂ ਸੀ.ਆਰ.ਪੀ. ਦੇ ਜਵਾਨ ਘਰ ਦੇ ਅੰਦਰ ਦਾਖਲ ਹੋ ਰਹੇ ਸਨ । ਸਿੰਘਾਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਦੋ ਸੀ.ਆਰ.ਪੀ. ਦੇ ਜਵਾਨ ਮਾਰੇ ਗਏ, ਬਾਕੀ ਪਿੱਛੇ ਹਟ ਗਏ। ਮੂੰਹ ਹਨੇਰਾ ਸੀ ਤੇ ਧੁੰਦ ਵੀ ਬੜੀ ਪਈ ਹੋਈ ਸੀ। ਸੀ.ਆਰ.ਪੀ. ਦੇ ਵੀਹ ਜਵਾਨਾਂ ਨੂੰ ਮਾਰ ਕੇ ਘੇਰਾ ਤੋੜ ਕੇ ਬਿਕਰਮਜੀਤ ਸਿੰਘ ਅਤੇ ਭੁਪਿੰਦਰ ਸਿੰਘ ਨਿਕਲ ਗਏ। ਜਸਵੰਤ ਸਿੰਘ ਕਿੱਟੂ ਘਰ ਵਿਚ ਹੀ ਲੁਕ ਗਿਆ ।
ਸੀ.ਆਰ.ਪੀ. ਦਾ ਭਾਰੀ ਜਾਨੀ ਨੁਕਸਾਨ ਹੋ ਜਾਣ ‘ਤੇ ਗੁੱਸੇ ਵਿਚ ਆਏ ਸੀ.ਆਰ.ਪੀ. ਤੇ ਪੰਜਾਬ ਪੁਲਿਸ ਨੇ ਘਰ ਵਾਲਿਆਂ ਦੇ ਮੁੰਡੇ ਮੇਜਰ ਸਿੰਘ ਨੂੰ ਗੋਲੀਆਂ ਮਾਰ ਕੇ ਘਰ ਵਿਚ ਹੀ ਮਾਰ ਦਿੱਤਾ। ਜਸਵੰਤ ਸਿੰਘ ਕਿੱਟੂ (ਜਲੰਧਰ) ਨੂੰ ਸੀ.ਆਰ.ਪੀ. ਨੇ ਫੜ ਲਿਆ ਅਤੇ ਸੀ.ਆਰ.ਪੀ. ਨੇ ਹੀ ਉਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਅਗਲੇ ਦਿਨ ਅਖ਼ਬਾਰਾਂ ਵਿਚ ਟਪਿਆਲਾ ਪਿੰਡ ਵਿਚ ਵੱਡੇ ਤੜਕੇ ਹੋਏ ਸੀ.ਆਰ.ਪੀ. ਨਾਲ ਜ਼ਬਰਦਸਤ ਮੁਕਾਬਲੇ ਵਿਚ ਦੋ ਅੱਤਵਾਦੀ–ਮੇਜਰ ਸਿੰਘ ਤੇ ਜਸਵੰਤ ਸਿੰਘ ਕਿੱਟੂ ਦੇ ਮਾਰੇ ਜਾਣ ਤੇ ਸੀ.ਆਰ.ਪੀ. ਦੇ ਜਵਾਨ ਹਲਾਕ ਤੇ ਜ਼ਖ਼ਮੀ ਹੋਣ ਦੀ ਖ਼ਬਰ ਸੀ। ਭਿੰਦਾ ਤੇ ਬਿਕਰਮਜੀਤ ਸਿੰਘ ਕੰਮੋਕੇ ਦੇ ਬਚ ਕੇ ਨਿਕਲ ਜਾਣ ਦਾ ਬਿਊਰਾ ਵੀ ਸੀ।
ਲਹਿਰ ਵਿਚ ਉਸਾਰੂ ਨੀਤੀਆਂ
ਭਾਈ ਬਿਕਰਮਜੀਤ ਸਿੰਘ ਨੇ ਭਾਈ ਭੁਪਿੰਦਰ ਸਿੰਘ ਕੰਮੋਕੇ ਵੱਲੋਂ ਜਨਰਲ ਲਾਭ ਸਿੰਘ ਦੀ ਸੋਚ ਤੇ ਅਮਲ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਸਟੈਂਡ ਨੂੰ ਭਾਈ ਭੁਪਿੰਦਰ ਸਿੰਘ (13 ਫਰਵਰੀ 1988) ਦੀ ਸ਼ਹੀਦੀ ਤੋਂ ਬਾਅਦ ਵੀ ਜਾਰੀ ਰੱਖਿਆ । ਭਾਈ ਭੁਪਿੰਦਰ ਸਿੰਘ ਭਿੰਦਾ ਵੱਲੋਂ ਜਨਰਲ ਲਾਭ ਸਿੰਘ ਤੇ ਬਾਬਾ ਮਾਨੋਚਾਹਲ ਦੀ ਸੋਚ ਤੇ ਪਹਿਰਾ ਦਿੱਤਾ। ਆਪਣੇ ਖਾੜਕੂ ਐਕਸ਼ਨ ਦੇ ਨਾਲ ਨਾਲ ਲਹਿਰ ਦੀ ਸੁਧਾਰ ਲਈ ਕੁਝ ਕੰਮ ਕੀਤੇ ਜਿੰਨਾਂ ਵਿਚ:
- ਆਪ-ਮੁਹਾਰੀ ਹਿੰਸਾ ‘ਤੇ ਰੋਕ,
- ਸਿੱਖ ਪਰਿਵਾਰਾਂ ਤੋਂ ਹਥਿਆਰਾਂ ਦੀ ਖ਼ਰੀਦ ਦੇ ਨਾਂ ‘ਤੇ ਜਬਰੀ ਫ਼ਿਰੌਤੀਆਂ ਤੋਂ ਤੌਬਾ,
- ਬੇਦੋਸ਼ਿਆਂ ਦੇ ਕਤਲਾਂ ‘ਤੇ ਰੋਕ,
- ਮੁਖ਼ਬਰੀ ਦੇ ਨਾਂ ‘ਤੇ ਸਾਰੇ ਪਰਿਵਾਰ ਦੇ ਬੱਚਿਆਂ,
- ਬੀਬੀਆਂ, ਬਜ਼ੁਰਗਾਂ ਦੀ ਕਤਲੇਆਮ ਦੇ ਰੁਝਾਨ ਨੂੰ ਸਖ਼ਤੀ ਨਾਲ ਰੋਕਿਆ
ਆਪ ਨੇ ਹਥਿਆਰਬੰਦ ਸੰਘਰਸ਼ ਦੇ ਦਲੇਰਾਨਾ ਖਾੜਕੂ ਕਾਰਨਾਮਿਆਂ ਨੂੰ ਤਰਜੀਹ ਦਿੱਤੀ। ਆਪ ਨੇ ਲੋਕਾਂ ਦੀ ਸਿੱਖ ਸੰਘਰਸ਼ ਨਾਲ ਹਮਦਰਦੀ ਨੂੰ ਲੋਕ ਸ਼ਕਤੀ ਦੇ ਰੂਪ ਵਿਚ ਨਾਲ ਲੈ ਕੇ ਚਲਣ ਤੇ ਹਾਸਲ ਕਰਨ ਨੂੰ ਜ਼ਰੂਰੀ ਸਮਝਿਆ।
ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੇ ਅਪਮਾਨ ਦਾ ਬਦਲਾ
ਆਪ ਦਾ ਜਨਰਲ ਲਾਭ ਸਿੰਘ ਜੀ ਨਾਲ ਪੰਥਕ ਪਿਆਰ ਦੇ ਨਾਲ ਨਾਲ ਨਿਜੀ ਬਹੁਤ ਪ੍ਰੇਮ ਸੀ। ਜਨਰਲ ਲਾਭ ਸਿੰਘ ਦੇ ਹੁਸ਼ਿਆਰਪੁਰ ਜ਼ਿਲੇ ਦੇ ਟਾਂਡਾ ਉੜ ਮੁੜ ਦੇ ਬਾਹਰ 12 ਜੁਲਾਈ 1988 ਵਿਚ ਸ਼ਹੀਦ ਹੋ ਜਾਣ ‘ਤੇ ਜੱਗਬਾਣੀ (ਹਿੰਦੀ ਸਮਾਚਾਰ ਸਮੂਹ) ਜਲੰਧਰ ਨੇ ਪੱਤਰਕਾਰੀ ਦੇ ਸਾਰੇ ਕਾਨੂੰਨ ਭੁੱਲ ਕੇ ਆਪਣੇ ਪਰਚਿਆਂ./ਅਖ਼ਬਾਰਾਂ ਵਿਚ ਜਨਰਲ ਲਾਭ ਸਿੰਘ ਦੀ ਸ਼ਹੀਦੀ ‘ਤੇ ਬਕਵਾਸ ਕੀਤੀ ਤਾਂ ਇਸ ਦੇ ਜ਼ਿੰਮੇਵਾਰ ਲੇਖਕ ਇੰਦਰਜੀਤ ਸੂਦ ਪੱਤਰਕਾਰ, ਜਿਸ ਨੇ ਲਿਖਿਆ ਸੀ, “ਜਨਰਲ ਲਾਭ ਸਿੰਘ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਨੱਕ ‘ਤੇ ਮੱਖੀ ਨਹੀਂ ਸੀ ਬੈਠਣ ਦਿੰਦਾ, ਅੱਜ ਉਸ ਦੀ ਲਾਸ਼ ਉੱਤੇ ਇੱਲਾਂ ਮੰਡਰਾ ਰਹੀਆਂ ਹਨ।”
ਸਿੱਖ ਕੌਮ ਤਾਂ ਅੱਗੇ ਹੀ ਜਨਰਲ ਲਾਭ ਸਿੰਘ ਦੀ ਸ਼ਹਾਦਤ ਦੀ ਅੱਤ ਦੀ ਵਿਚੋਂ ਗੁਜ਼ਰ ਰਹੀ ਸੀ, ਸਿੱਖਾਂ ਨੇ ਤਾਂ ਚੁੱਲ੍ਹੇ ਅੱਗ ਨਹੀਂ ਸੀ ਬਾਲੀ, ਜੱਗਬਾਣੀ ਹਿੰਦੂ ਜਨੂੰਨ ਦੀਆਂ ਸਿਖਰਾਂ ਛੁਹ ਕੇ ਜਸ਼ਨ ਮਨਾ ਰਹੀ ਸੀ। ਜਨਰਲ ਲਾਭ ਸਿੰਘ ਦੀ ਸ਼ਹਾਦਤ ਦੀ ਖਿੱਲੀ ਉਡਾਉਣ ਵਾਲੀ ਇਹ ਖ਼ਬਰ ਪੜ੍ਹ ਕੇ ਅਣਖੀਲੇ ਬਹਾਦਰ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਭਾਈ ਨਿਰਮਲ ਸਿੰਘ ਮੀਆਂਵਿੰਡ, ਭਾਈ ਗੁਰਨਾਮ ਸਿੰਘ ਪਹਿਲਵਾਨ ਸੁਲਤਾਨਵਿੰਡ, ਭਾਈ ਬਿਕਰਮਜੀਤ ਸਿੰਘ ਕੰਮੋਕੇ, ਭਾਈ ਭੁਪਿੰਦਰ ਸਿੰਘ ਭਿੰਦਾ ਕੰਮੋਕੇ ਨੂੰ ਅੱਗ ਲੱਗ ਗਈ। ਸਿੰਘਾਂ ਨੇ ਫੈਸਲਾ ਕੀਤਾ ਕਿ ਅੱਜ ਸੂਰਜ ਛਿਪਣ ਤੋਂ ਪਹਿਲਾਂ ਜਨਰਲ ਲਾਭ ਸਿੰਘ ਦੀ ਸ਼ਹਾਦਤ ਦਾ ਅਪਮਾਨ ਕਰਨ ਵਾਲੇ ਨੂੰ ਦਿਨੇ ਹੀ ਈਦ ਦਾ ਚੰਦ ਵਿਖਾਇਆ ਜਾਵੇ।
ਬਿਕਰਮਜੀਤ ਸਿੰਘ ਆਪਣੇ ਸਾਥੀ ਸਿੰਘਾਂ ਸਮੇਤ ਸੂਰਜ ਡੁੱਬਣ ਤੋਂ ਪਹਿਲਾਂ ਹੀ ਪੱਤਰਕਾਰ ਸੂਦ ਵੱਲੋਂ ਸਿੱਖਾਂ ਨੂੰ ਪਾਈ ਭਾਜੀ ਦਾ ਨਿਉਂਦਾ ਗੋਲੀਆਂ ਮਾਰ ਕੇ ਮੋੜ ਦਿੱਤਾ । ਅਗਲੇ ਦਿਨ ਉਸੇ ਅਖ਼ਬਾਰ (ਜੱਗਬਾਣੀ) ਦੇ ਸਫ਼ੇ ਉੱਤੇ ਸੂਦ ਦੀ ਵੀ ਮੂੰਹ ਟੱਡੇ ਹੋਏ ਦੀ ਫ਼ੋਟੋ ਦੇ ਨਾਲ ਖ਼ਬਰ ਲੱਗੀ ਹੋਈ ਸੀ।
ਲਹਿਰ ਦਾ ਹੀਰਾ
ਭਾਈ ਬਿਕਰਮਜੀਤ ਸਿੰਘ ਦੇ ਜਿਉਂਦੇ ਜੀਅ ਕਿਸੇ ਲੁਟੇਰੇ ਜਾਂ ਬਲੈਕ ਕੈਟ ਦੀ ਜੁਰਅਤ ਨਹੀਂ ਸੀ ਪੈਂਦੀ ਕਿ ਉਸ ਦੇ ਇਲਾਕੇ ਵਿਚ ਕੋਈ ਗਲਤ ਕਾਰਵਾਈ ਕਰ ਸਕੇ । ਸਿੱਖ ਸੰਘਰਸ਼ ਦੀਆਂ ਉੱਚੀਆਂ-ਨੀਵੀਂਆਂ ਘਾਟੀਆਂ ਲੰਘਦਾ, ਖੇਤਾਂ, ਕਮਾਦਾਂ, ਦਰਿਆਵਾਂ ਦੇ ਛੰਬਾਂ, ਝੱਲਾਂ ਵਿਚ ਵਿਚਰਦਾ ਬਿਕਰਮਜੀਤ ਸਿੰਘ ਲੋਕ-ਹਿੱਤਾਂ ਦਾ ਨਾਦ ਵਜਾਉਂਦਾ, ਪਿਆਰ ਦੀਆਂ ਖੁਸ਼ਬੋਆਂ ਵੰਡਦਾ ਰਿਹਾ ਤੇ ਸਤਿਕਾਰ ਸਹਿਤ ਲੋਕਾਂ ਦੀਆਂ ਦੁਆਵਾਂ ਲੈਂਦਾ ਰਿਹਾ । ਸਰਕਾਰ ਜਿੰਨਾ ਬਿਕਰਮਜੀਤ ਸਿੰਘ ਨੂੰ ਖ਼ਤਰਨਾਕ ਅੱਤਵਾਦੀ ਪ੍ਰਚਾਰ ਰਹੀ ਸੀ, ਲੋਕ ਉਤਨਾ ਹੀ ਦਿਲਾਂ ਦੀ ਸਾਂਝ ਕਰ ਕੇ ਉਸ ਨਾਲ ਜੁੜ ਰਹੇ ਸਨ। ਹੁਣ ਬਿਕਰਮਜੀਤ ਸਿੰਘ ਪਿੰਡ ਕੰਮੋਕੇ ਦਾ ਨਹੀਂ, ਸਗੋਂ ਸਿੱਖ ਕੌਮ ਦਾ ਹੋ ਗਿਆ ਸੀ । ਉਹ ਸਿੱਖੀ ਸਵੈਮਾਣ ਅਤੇ ਖ਼ਾਲਿਸਤਾਨ ਦੀ ਸਥਾਪਨਾ ਲਈ ਸਿੱਖ ਕੌਮ ਦੇ ਵਿਰੋਧੀਆਂ ਦੇ ਸਿਰ ਲੈਂਦਾ ਵੀ ਸੀ ਤੇ ਸਿੱਖੀ ਸਵੈਮਾਣ ਲਈ ਸਿਰ ਦੇਣ ਲਈ ਤਿਆਰ ਵੀ ਸੀ। ਫਤਹਿ ਜਾਂ ਸ਼ਹਾਦਤ ਸੂਰਮਿਆਂ ਦਾ ਨਿਸ਼ਾਨਾ ਹੁੰਦਾ ਹੈ। ਭਾਈ ਬਿਕਰਮਜੀਤ ਸਿੰਘ ਦੇ ਸਿਰ ‘ਤੇ ਸਰਕਾਰ ਨੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਸ਼ਹੀਦੀ –28 ਮਈ 1990
ਆਖ਼ਰ ਉਹ ਵੇਲਾ ਵੀ ਨੇੜੇ ਆ ਗਿਆ, ਬਿਕਰਮਜੀਤ ਸਿੰਘ ਆਪਣੇ ਇਲਾਕੇ ਵਿਚ ਆਜ਼ਾਦ ਘੁੰਮਣ ਲੱਗਾ ਤਾਂ ਧਰਮਵੀਰ ਸਿੰਘ ਕੰਮੋਕੇ ਨੇ ਰੋਕਿਆ, “ਬਿਕਰਮ, ਇਸ ਤਰ੍ਹਾਂ ਆਜ਼ਾਦ ਘੁੰਮਣਾ-ਫਿਰਨਾ ਗੁਰੀਲਿਆਂ ਵਾਸਤੇ ਠੀਕ ਨਹੀਂ ਹੁੰਦਾ। ਸਿੱਖਾਂ ਦਾ ਵਾਹ ਸ਼ਕਤੀਸ਼ਾਲੀ ਹਿੰਦੂ ਹਕੂਮਤ ਨਾਲ ਪਿਆ ਹੋਇਆ ਹੈ। ਅਸਾਵੀਂ ਜੰਗ ਹੈ । ਗੁਰੀਲਾ ਯੁੱਧ ਨਾਲ ਹੀ ਸਫਲ ਹੋਇਆ ਜਾ ਸਕਦਾ ਹੈ। ਹਜ਼ਾਰਾਂ ਦੀ ਗਿਣਤੀ ਅੱਗੇ ਦੋ-ਚਾਰ ਸਿੰਘਾਂ ਦੀ ਇਕੱਲੀ ਬਹਾਦਰੀ ਵੀ ਕੀ ਕਰ ਸਕਦੀ ਹੈ।”
28 ਮਈ 1990 (ਸੋਮਵਾਰ 15 ਜੇਠ) ਆਪਣੇ ਪਿੰਡ ਦੇ ਨਾਲ ਲੱਗਦੇ ਪਿੰਡ ਬੁਤਾਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਬੱਸ ਅੱਡੇ ਦੇ ਨਜ਼ਦੀਕ ਨਾਜ਼ਰ ਸਿੰਘ ਪੁੱਤਰ ਦੀਦਾਰ ਸਿੰਘ ਦੇ ਘਰ ਆਪਣੇ ਇਕ ਸਾਥੀ ਨਾਲ ਠਹਿਰੇ ਹੋਏ ਸਨ। ਥਾਣਾ ਬਿਆਸ ਦੀ ਪੁਲਿਸ ਪਾਰਟੀ ਹੌਲਦਾਰ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਗਸ਼ਤ ਕਰਦੀ ਬੁਤਾਲਾ ਦੇ ਬੱਸ ਅੱਡੇ ਤੋਂ ਲੰਘ ਰਹੀ ਸੀ । ਕਿਸੇ ਨੇ ਮੁਖ਼ਬਰੀ ਕਰ ਦਿੱਤੀ ਕਿ ਨਾਜ਼ਰ ਸਿੰਘ ਪੁੱਤਰ ਦੀਦਾਰ ਸਿੰਘ ਦੇ ਘਰ ਸ਼ੱਕੀ ਬੰਦੇ ਬੈਠੇ ਹਨ । ਪੁਲਿਸ ਉਸ ਘਰ ਪਹੁੰਚ ਗਈ ਤੇ ਕੁਝ ਗੁਆਂਢੀਆਂ ਦੇ ਮਕਾਨਾਂ ਦੀ ਛੱਤ ‘ਤੇ ਚੜ੍ਹ ਗਏ। ਭਾਈ ਬਿਕਰਮਜੀਤ ਸਿੰਘ ਤੇ ਸਾਥੀ ਭਾਈ ਰਾਜਾ ਸਿੰਘ ਅਚਨਚੇਤ ਘੇਰੇ ਵਿਚ ਆ ਗਏ।
ਪੰਜਾਬ ਪੁਲਿਸ ਦੇ ਜਵਾਨਾਂ ਨੇ ਦੋਹਾਂ ਨੂੰ ਜਿਉਂਦੇ ਫੜਨ ਦੀ ਕੋਸ਼ਿਸ਼ ਕੀਤੀ। ਅੱਗੋਂ ਭਾਈ ਬਿਕਰਮਜੀਤ ਸਿੰਘ ਤੇ ਰਾਜਾ ਸਿੰਘ ਪੁਲਿਸ ਨਾਲ ਹੱਥੋ-ਪਾਈ ਹੋ ਪਏ ਤੇ ਗੋਲੀ ਲੱਗਣ ਨਾਲ ਪੁਲਿਸ ਦਾ ਹੌਲਦਾਰ ਤੇ ਸਿਪਾਹੀ ਰਣਜੀਤ ਸਿੰਘ ਜ਼ਖ਼ਮੀ ਹੋ ਗਿਆ। ਭਾਈ ਰਾਜਾ ਸਿੰਘ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ, ਜਦੋਂ ਕਿ ਭਾਈ ਬਿਕਰਮਜੀਤ ਸਿੰਘ ਕੋਲ ਸਿਰਫ ਪਿਸਤੌਲ ਹੀ ਸੀ। ਜਦੋਂ ਹੱਥੋਂ-ਪਾਈ ਹੁੰਦਾ ਹੋਇਆ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਹੋਇਆ ਮਕਾਨ ਦੀਆਂ ਪੱਕੀਆਂ ਪੌੜੀਆਂ ਭੱਜ ਕੇ ਚੜ੍ਹਿਆ ਤਾਂ ਮਕਾਨ ਦੀ ਆਖ਼ਰੀ ਪੌੜੀ ‘ਤੇ ਅਜੇ ਪੈਰ ਰੱਖਿਆ ਹੀ ਸੀ ਕਿ ਦੂਜੇ ਮਕਾਨ ਦੀ ਛੱਤ ਤੋਂ ਪੁਲਿਸ ਵਾਲਿਆਂ ਨੇ ਬਰੱਸਟ ਮਾਰਿਆ, ਜੋ ਗੋਲੀਆਂ ਲੱਗਣ ਨਾਲ ਭਾਈ ਬਿਕਰਮਜੀਤ ਸਿੰਘ ਕੰਮੋਕੇ ਸ਼ਹੀਦ ਹੋ ਗਿਆ ਤੇ ਹੇਠਾਂ ਡਿੱਗ ਪਿਆ।
ਆਪ ਜੀ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਲੈਫ਼ਟੀਨੈਂਟ ਜਨਰਲ ਵੀ ਸੀ ਤੇ ਪਹਿਲਾਂ ਭਿੰਡਰਾਂਵਾਲਾ ਟਾਈਗਰ ਫੋਰਸ ਵਿਚ ਵੀ ਸੇਵਾ ਕਰ ਚੁਕੇ ਸਨ। ਬਾਅਦ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਅਗਵਾਈ ਵਾਲੀ ਖ਼ਾਲਿਸਤਾਨ ਕਮਾਂਡੋ ਫੋਰਸ ਵਿਚ ਸ਼ਾਮਲ ਹੋ ਗਏ । ਭੁਪਿੰਦਰ ਸਿੰਘ ਭਿੰਦਾ ਕੰਮੋਕੇ ਦਾ ਬਿਕਰਮਜੀਤ ਸਿੰਘ ਚਚੇਰਾ ਭਰਾ ਸੀ।
ਸ਼ਹੀਦੀ ਉਪਰੰਤ
ਭਾਈ ਬਿਕਰਮਜੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ । ਪੁਲਿਸ ਪਾਰਟੀ ਜ਼ਖ਼ਮੀ ਪੁਲਿਸ ਵਾਲਿਆਂ ਨੂੰ ਅਤੇ ਭਾਈ ਬਿਕਰਮਜੀਤ ਸਿੰਘ ਦੀ ਸ਼ਹੀਦੀ ਦੇਹ ਨੂੰ ਜੀਪ ਵਿਚ ਰੱਖ ਕੇ ਥਾਣਾ ਬਿਆਸ ਲੈ ਗਈ। ਲਾਸ਼ ਪੋਸਟ-ਮਾਰਟਮ ਕਰਨ ਲਈ ਹਸਪਤਾਲ ਪਹੁੰਚਾ ਦਿੱਤੀ। ਲੋਕ 28 ਮਈ ਦੀ ਸ਼ਾਮ ਨੂੰ ਹੀ ਇਲਾਕੇ ਵਿਚ ਇਕੱਲੇ ਹੋ ਕੇ ਕੰਮੋਕੇ-ਬੁਤਾਲੇ ਪਹੁੰਚਣਾ ਸ਼ੁਰੂ ਹੋ ਗਏ। ਲੋਕਾਂ ਦੇ ਭਾਰੀ ਇਕੱਠ ਦੀ ਅਗਵਾਈ ਭਾਈ ਧਰਮਵੀਰ ਸਿੰਘ ਕੰਮੋਕੇ ਕਰ ਰਹੇ ਸਨ, ਉਹਨਾਂ ਨੇ ਸਿੱਖ ਸੰਗਤਾਂ ਦੇ ਭਾਰੀ ਗਿਣਤੀ ਦੇ ਇਕੱਠ ਵਿਚ ਕਿਹਾ ਕਿ “ਖ਼ਾਲਸਾ ਜੀ, ਜੇ ਸ਼ਹੀਦ ਸਿੰਘ ਨਾਲ ਆਪਣਾ – ਮੋਹ-ਪਿਆਰ ਹੈ ਤਾਂ ਆਪਣੇ ਪਿਆਰੇ ਪੁੱਤਰ ਦੀ ਸ਼ਹੀਦੀ ਦੇਹ ਹਾਕਮਾਂ ਤੋਂ ਪ੍ਰਾਪਤ ਕਰੀਏ। ਜੇ ਹਿੰਦੂ ਹਕੂਮਤ ਗੋਲੀ ਚਲਾਏਗੀ ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਹਿੱਕ ਵਿਚ ਗੋਲੀ ਖਾਵਾਂਗਾ।”
ਜਲੰਧਰ-ਅੰਮ੍ਰਿਤਸਰ ਰੋਡ ‘ਤੇ ਰਈਆ ਮੋੜ ਉੱਤੇ ਪਹੁੰਚ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸੜਕ ‘ਤੇ ਟਰੈਫ਼ਿਕ ਜਾਮ ਕਰ ਦਿੱਤਾ । ਰੇਲਵੇ ਲਾਈਨ ਦੀਆਂ ਫਿਸ਼ ਪਲੇਟਾਂ ਉਖਾੜ ਦਿੱਤੀਆਂ। ਸੜਕ ‘ਤੇ ਬੈਠ ਕੇ ਰੇਲਵੇ ਲਾਈਨ ‘ਤੇ ਬੈਠ ਕੇ ਰੇਲਾਂ ਰੋਕ ਦਿੱਤੀਆਂ। ਸਿੱਖ ਸੰਗਤਾਂ ਮੰਗ ਕਰ ਰਹੀਆਂ ਸਨ ਕਿ ਬਿਕਰਮਜੀਤ ਸਿੰਘ ਅੱਤਵਾਦੀ ਨਹੀਂ ਮਰਿਆ, ਸਾਡਾ ਸਪੁੱਤਰ ਮਰਿਆ ਹੈ। ਸਾਨੂੰ ਉਸ ਦੀ ਸ਼ਹੀਦੀ ਦੇਹ ਦਿੱਤੀ ਜਾਵੇ। ਉਤਨਾ ਚਿਰ ਸਾਡਾ ਅੰਦੋਲਨ ਜਾਰੀ ਰਹੇਗਾ। 29 ਮਈ ਦੀ ਸਵੇਰ ਨੂੰ ਪੰਜ ਹਜ਼ਾਰ ਦਾ ਇਕੱਠ ਸੀ, ਦੁਪਹਿਰ ਤਕ ਪੰਜਾਹ ਹਜ਼ਾਰ ਦਾ ਇਕੱਠ ਹੋ ਗਿਆ।
ਬੁੱਢੜੀਆਂ ਮਾਈਆਂ ਖੂੰਡੀ ਦੇ ਸਹਾਰੇ ਸੜਕ ‘ਤੇ ਆ ਗਈਆਂ। ਨਵੀਆਂ ਵਿਆਹੀਆਂ ਸਿੱਖ ਬੀਬੀਆਂ ਵੀ ਭਾਈ ਬਿਕਰਮਜੀਤ ਸਿੰਘ ਦੀ ਦੇਹ ਲੈਣ ਦੇ ਲੋਕਾਂ ਦੇ ਦਿਲਾਂ ਅੰਦਰ ਉਪਜੇ ਮੋਹ ਵਿਚ ਆਪਣੇ ਆਪ ਨੂੰ ਰੋਕ ਨਾ ਸਕੀਆਂ । ਆਖ਼ਰ ਲੋਕਾਂ ਦੇ ਰੋਹ ਅੱਗੇ ਹਿੰਦੂ ਹਕੂਮਤ ਨੂੰ ਝੁਕਣਾ ਪਿਆ, ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਫੋਰਸਾਂ ਲੋਕਾਂ ਦੇ ਦਿੱਲੀ ਮੁਹੱਬਤ ਦੇ ਰੋਹ ਨੂੰ ਦਬਾ ਨਾ ਸਕੀਆਂ । ਭਾਈ ਬਿਕਰਮਜੀਤ ਸਿੰਘ ਕੰਮੋਕੇ ਦੀ ਸ਼ਹੀਦੀ ਦੇਹ ਵਾਰਸਾਂ ਦੇ ਹਵਾਲੇ ਕਰਨੀ ਪਈ।
ਅੰਤਿਮ ਸੰਸਕਾਰ
ਸ਼ਹੀਦ ਭਾਈ ਬਿਕਰਮਜੀਤ ਸਿੰਘ ਦੀ ਸ਼ਹੀਦੀ ਦੇਹ ਪਿੰਡ ਕੰਮੋਕੇ ਲਿਆਂਦੀ ਗਈ, ਪੰਜ ਸਿੰਘ ਸਾਹਿਬਾਨ, ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ, ਭਾਈ ਮੋਹਕਮ ਸਿੰਘ ਨੇ ਭਾਈ ਬਿਕਰਮਜੀਤ ਸਿੰਘ ਦੀ ਸ਼ਹੀਦੀ ਦੇਹ ਨੂੰ ਹੱਥੀਂ ਇਸ਼ਨਾਨ ਕਰਾਇਆ। ਪਿੰਡ ਕੰਮੋਕੇ-ਬੁਤਾਲਾ ਵਿਚ ਸਿੱਖ ਸੰਗਤਾਂ ਦਾ ਹੜ੍ਹ ਆ ਗਿਆ ਸੀ। ਹਰ ਕੋਈ ਬਿਕਰਮਜੀਤ ਸਿੰਘ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਅਜਬ ਨਜ਼ਾਰਾ ਸੀ। ਖ਼ਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਬਿਕਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਸੀ, ਕਿਤੇ ਕਾਰ ਸੇਵਾ ਵਾਲੇ ਬਾਬਿਆਂ ਦਾ ਹਜੂਮ ਨਜ਼ਰ ਆ ਰਿਹਾ ਸੀ, ਕਿਤੇ ਨਿਹੰਗ ਸਿੰਘਾਂ ਦੀ ਫੌਜ ਨਜ਼ਰ ਆ ਰਹੀ ਸੀ, ਕਿਰਤੀ ਸਿੱਖ ਨੰਗੇ ਮੂੰਹ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ, ਦਿੱਲੀ ਹਕੂਮਤ ਨੂੰ ਲਾਹਨਤਾਂ ਪਾ ਰਿਹਾ ਸੀ। ਕੀ ਜ਼ਾਲਮ ਹਕੂਮਤ, ਬਿਕਰਮਜੀਤ ਸਿੰਘ ਨੂੰ ਸਰੀਰਕ ਤੌਰ ‘ਤੇ ਤੇਰੇ ਕੋਲ ਖ਼ਤਮ ਕਰਨ ਦੀ ਤਾਕਤ ਹੈ ਸੀ। ਸਿੱਖਾਂ ਦੇ ਦਿਲਾਂ ਅੰਦਰ ਵੱਸਦੇ ਭਾਈ ਬਿਕਰਮਜੀਤ ਸਿੰਘ ਨੂੰ ਖ਼ਤਮ ਕਰਨ ਦੀ ਤਾਕਤ ਨਹੀਂ ਹੈ।
ਪਿੰਡ ਕੰਮੋਕੇ ਵਿਚ ਭਾਈ ਬਿਕਰਮਜੀਤ ਸਿੰਘ ਦਾ ਸਿੱਖੀ ਰਹਿਤ ਮਰਿਆਦਾ, ਖ਼ਾਲਸਾਈ ਰਵਾਇਤਾਂ ਅਨੁਸਾਰ ਖ਼ਾਲਸਾ ਪੰਥ ਨੇ ਅੰਤਮ ਸਸਕਾਰ ਕੀਤਾ । ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ ਨੇ ਚਿਖਾ ਨੂੰ ਲਾਂਬੂ ਲਾਇਆ। ਦਮਦਮੀ ਟਕਸਾਲ ਦੇ ਸਿੰਘਾਂ ਨੇ ਕੀਰਤਨ ਕੀਤਾ, ਅਰਦਾਸ ਉਪਰੰਤ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਦਿੱਤੇ। ਭਾਈ ਬਿਕਰਮਜੀਤ ਸਿੰਘ ਦੀ ਸ਼ਹੀਦੀ ਦੇਹ ਹਾਸਲ ਕਰ ਕੇ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕਰਨ ਦਾ ਸਮੂਹ ਸਿੱਖ ਸੰਗਤਾਂ ਦੇ ਨਾਲ ਭਾਈ ਧਰਮਵੀਰ ਸਿੰਘ ਕੰਮੋਕੇ ਦਾ ਬਹੁਤ ਵੱਡਾ ਉੱਦਮ ਸੀ। ਇਸ ਦੀ ਅਗਵਾਈ ਅੱਗੇ ਲੱਗ ਕੇ ਉਸ ਨੇ ਕੀਤੀ ਸੀ, ਜਿਸ ਕਰਕੇ ਹਕੂਮਤ ਦੀਆ ਨਜ਼ਰਾਂ ਵਿਚ ਰੜਕਣ ਲੱਗ ਪਏ ਸਨ। ਭਾਈ ਧਰਮਵੀਰ ਸਿੰਘ ਨੂੰ ਹਕੂਮਤ ਨੇ ਜੰਮੂ ਜੇਲ੍ਹ ਵਿਚ ਬੰਦ ਕਰ ਦਿੱਤਾ ।
ਜ਼ਮਾਨਤ ‘ਤੇ ਰਿਹਾਈ ਹੋਈ ਤਾਂ ਜੇਲ੍ਹ ਵਿਚੋਂ ਬਾਹਰ ਨਿਕਲਦੇ ਨੂੰ ਪੁਲਿਸ ਨੇ ਚੁੱਕ ਕੇ ਲਾਪਤਾ ਕਰ ਦਿੱਤਾ ਹੈ। ਭਾਈ ਧਰਮਵੀਰ ਸਿੰਘ ਕੰਮੋਕੇ ਵੀ ਸਿੱਖ ਸੰਘਰਸ਼ ਵਿਚ ਹਕੂਮਤ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ। ਭਾਈ ਬਿਕਰਮਜੀਤ ਸਿੰਘ ਕੰਮੋਕੇ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਸਮੇਂ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ ਨੇ ਜਥੇ ਸਮੇਤ ਹਾਜ਼ਰੀ ਭਰੀ। ਕਾਰ ਸੇਵਾ ਵਾਲੇ ਬਾਬਿਆਂ ਨੇ ਵੀ ਹਾਜ਼ਰੀਆਂ ਭਰੀਆਂ। ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਕੌਮੀ ਹੀਰੇ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਖਾੜਕੂ ਯੋਧੇ (2016), ਭਾਈ ਮਨਿੰਦਰ ਸਿੰਘ ਬਾਜਾ