In 1978, Sikhs endured two major massacres. The first occurred on April 13, 1978, in Amritsar, and the second took place on September 26, 1978, in Kanpur, Uttar Pradesh. Both of these tragic incidents were in response to the actions of the Nakli Nirankaris and were sparked by protests against them.
Kanpur, a major industrial city in Uttar Pradesh, had a population of 27 lakhs in 1978. Following Punjab and Delhi, it was considered a significant center for the Sikh population in the outer states, with approximately one and a half lakh Sikhs residing there. The fake Nirankaris, numbering around 15,000, had established their kusang ghar (building) in Gobind Nagar, a stronghold of the Sikh population. Additional Sikh communities were concentrated in Gumti No. 5, as well as areas such as Ashok Nagar, Ranjit Nagar, Lajpat Nagar, Jawahar Nagar, Kidwai Nagar, and Lal Bangla. At that time, Kanpur boasted five major Gurdwaras and nineteen smaller Gurdwaras. Many Sikhs had migrated from Pakistan and were engaged in various business activities, while others were employed in different departments of the central government.
The news of the fake Baba’s arrival in Kanpur quickly spread among the Sikh community. Despite the passing of Mr. Amritsar, neither the central government nor the Punjab government had taken any concrete action against the fake Baba and his followers. Particularly, the Gurdwara Kirtan Garh and Gumti No. 5 had a significant gathering of devotees who were celebrating the Jyoti Joti Divas of Sri Guru Nanak Dev Ji. Following the Amrit Vele Diwan, Sikh devotees collectively decided to stage a peaceful protest against the fake Nirankaris.
According to the organized plan, the Sikh Sangat was supposed to assemble at Gurdwara Gobind Nagar at 9 o’clock. The residence of the fake Nirankaris was located 3 km away, and that was the intended destination of their protest. Around 400-500 Sikh Sangat members gathered at Gurdwara Sahib, reciting Gur Mantra, and commenced their march at nine o’clock. Sant Baba Mohan Singh Ji led the prayers as the devotees left from Gumti No. 5. Some Sikhs carried traditional weapons like Sri Sahib, but most were unarmed.
The police only received news of the gathering at Gumti No. 5 at 8 o’clock while the Sangat was en route from the Gurdwara. Surprisingly, the police had made no adequate preparations to control the situation. Their response was largely indifferent. Although the Gobind Nagar police station was situated along the route, no competent police officer or duty magistrate had been stationed there to manage the unfolding events.
Sikh Sangat reached the vicinity of the building at approximately half-past nine. Present at the scene were Baba’s security personnel, wearing khaki uniforms members of the private army, a junior police officer, and several soldiers. The atmosphere was charged with excitement as a large crowd had gathered. Upon spotting the considerable number of pilgrims, the fake Nirankaris hastily shut the doors of the building. However, some Sikhs managed to gain entry through clever tactics.
A portion of the fake Nirankari followers fled in fear, while the volunteers of the fake Baba’s private army launched a violent assault on the unarmed Sikhs, wielding lethal weapons. According to eyewitnesses, it was the fake Gurbachna who fired the first shot from his personal revolver. Subsequently, his volunteers and henchmen rained down blows, sticks, bricks, and stones upon the Sikh Sangat, resulting in numerous injuries. A valiant warrior named Bhai Jagjit Singh, renowned for his prowess in gatka swiftly ascended the staircase and approached the attic door where the fake Baba was seated. However, the Baba’s security guard forcibly pushed him back. Armed with one Sri Sahib initially and then wielding a second Sri Sahib with both hands, Bhai Jagjit Singh displayed astonishing feats of Gatka, leaving onlookers astounded and causing injuries to many.
During this tumultuous episode, Bhai Gurcharanjit Singh Ji, who would later meet martyrdom in the 1984 riots following the assassination of Indira Gandhi, lent full support to Bhai Jagjit Singh. He, too, was a skilled gatka practitioner. At this critical juncture, police officers arrived with reinforcements. Instead of dispersing the crowd with tear gas or using baton charges, they resorted to direct firing with rifles.
Shots were being fired from both sides, with the fake Nirankaris unleashing their firearms, while the police aimed their weapons at the Sangat. In the chaos, many devotees scrambled in every direction in an attempt to save themselves. It is worth noting that rather than aiming for non-lethal areas like the legs or feet, the police fired directly at the heads or chests of those fleeing, causing devastating injuries.
As a result of this tragic incident, eight Sikhs made the ultimate sacrifice, and countless others sustained severe injuries. Additionally, five innocent passers-by and members of the fake Nirankari group lost their lives. Even those who attempted to aid the injured were not spared, as they too were targeted by the police.
The period between the commencement of the shooting incident and 10 o’clock was marked by chaos and turmoil, with the Sangat desperately moving back and forth to avoid the gunfire. Even those who tried to escape were fired upon while retreating. One Singh named Bhai Manmohan Singh, who had initially been riding a scooter and happened to join the congregation when the tragedy unfolded, fell victim to police gunfire when he later returned to retrieve his scooter, two hours after the incident. He suffered gunshot wounds to his back, brain, and chest.
The seriously wounded were transported to various hospitals, where, despite extensive efforts, Bhai Kishan Singh passed away at eight o’clock in the evening. Hospitals’ treatment of the injured was notably lacking, prompting the Sangats and their associated families to take charge of arranging better medical care themselves.
The bodies of the martyred Singh devotees were taken to the mortuary for post-mortem examinations. The process of identifying the deceased continued throughout the day. Late at night, many families received the heart-wrenching news that their loved ones had made the ultimate sacrifice for the Panth, having passed away at the feet of the Guru.
Aftermath and funeral:
The news of this incident quickly spread throughout the country, eliciting widespread condemnation and opposition from various quarters. Questions arose regarding the role played by the Kanpur police, and it appeared that in this incident, the fake Nirankaris and the police might have shared a mutual motive to impart a lesson to the Sikhs. This suspicion arose due to the fact that the fake Baba had been sent to Uttar Pradesh (U.P.) and had to return due to opposition from Sikhs in other cities.
In response to the escalating tensions, curfews were swiftly imposed in areas with a Sikh population, and police presence was reinforced in front of Gurdwaras. The city witnessed the closure of all shops and offices, rendering the streets desolate.
Distinguished leaders, including S. Gurcharan Singh Tohra, the President of Shiromani Akali Dal, Jagdev Singh Talwandi, Hukum Singh Pradhan, Jathedar Ujagar Singh Sekhawan, Senior Vice-President of the Singh Sabha Centenary Committee, Jathedar Rashpal Singh, Bibi Rajinder Kaur, M.P., and Bibi Harsharan Kaur of Akhand Kirtni Jatha, began arriving in the evening to show their support.
On the evening of September 27, following the post-mortem examinations, a procession carrying the bodies of all the martyred Singh devotees made its way to the crematorium near Charan Singh Colony, which was located 10 km from the city. Along the route, the procession’s path was altered due to the presence of the counterfeiters’ Kusangat house in Gobind Nagar.
The faces of the martyred Singhs were left uncovered to allow devotees and the general public to pay their final respects. People gathered on the roofs of houses and in trees to catch a glimpse of the martyrs as the procession passed. The atmosphere was charged with fear and sorrow, with a significant police presence deployed throughout the procession. Kanpur’s entire environment was transformed into a police cantonment, a sight unprecedented in the city’s history.
The procession initiated from the Post Mortem House, passing by Gumti No. 5, and reached the Gurdwara at 5. After offering their respects and prayers there, the procession continued through Coca-Cola Chowk, Medical College, Fazal Road, Kabadi Bazar, and Gumti No. 5, eventually reaching the cremation ground via a bridge at 8 p.m. The Angitha, or funeral pyre, for all the Shaheed Singhs, was prepared in one place and they were cremated following recitations and prayers.
The rain began in the evening, causing widespread waterlogging in the area. On September 28, at 7 o’clock in the morning, Sikh devotees from the city arrived at the crematorium via trucks, buses, motorcycles, and cars. Initially, they recited Jap ji Sahib, followed by prayers, and then collected all the sticks into sacks. Family members of the martyrs were also present at this solemn occasion.
In a procession, they made their way first to Gobind Nagar Gurdwara, followed by Kirtan Garh, Gumti No. 5, and finally reached the Bhagwat Ghat where the Ganges flows, where all the Angithas were submerged. By that time, it was already 11 o’clock in the afternoon.
The following day, at 9 a.m., Gurdwara Kirtan Garh Gumti No. 5 in Kanpur organized a large mourning Diwan. In attendance were not only the sect leaders but also members of various Sangats, Sabha Societies, and city organizations. A resolution was passed during the event, demanding that a case under Section 302 be registered against Gurbachna Narakdhari, leading to his arrest and imprisonment, the closure of his Kusang Ghar, a ban on his books, and a court inquiry into the incident.
The families of the martyrs were promised financial assistance by organizations like the Shiromani Gurdwara Parbandhak Committee, Delhi Sikh Gurdwara Parbandhak Committee, and Sri Guru Singh Sabha Kanpur, along with support from prominent industrialist Gurdeep Singh. Additionally, a special fund and defense committee were established to support the legal proceedings initiated by the Singhs against the police.
For the spiritual peace of these Singhs, a ceremony involving Sri Akhand Path Sahib, Kirtan, and a tribute was conducted on October 8 in a spacious open ground near Moti Lake. The event also featured an exhibition of the martyrs’ photographs and expressions of mourning through the hoisting of black flags. Representatives from Sikh leaders, Singh Sabhas, and Panthic organizations from across the country participated in this commemorative gathering.
ਕਾਨਪੁਰ ਖੂਨੀ ਸਾਕਾ 1978
ਕਾਨਪੁਰ ਸ਼ਹਿਰ ਉੱਤਰ ਪ੍ਰਦੇਸ ਦਾ ਵੱਡਾ ਸਨਅਤੀ ਸ਼ਹਿਰ ਹੈ। ਇਥੋਂ ਦੀ ਆਬਾਦੀ 1978 ਵਿਚ 27 ਲੱਖ ਸੀ। ਪੰਜਾਬ ਅਤੇ ਦਿੱਲੀ ਤੋਂ ਬਾਅਦ ਬਾਹਰਲੇ ਸੂਬਿਆਂ ਵਿਚ ਸਿੱਖਾਂ ਦੀ ਆਬਾਦੀ ਦਾ ਇਹ ਗੜ੍ਹ ਮੰਨਿਆ ਜਾਂਦਾ ਸੀ। ਇਥੇ ਤਕਰੀਬਨ ਸਵਾ ਲੱਖ ਸਿੱਖਾਂ ਦੀ ਆਬਾਦੀ ਸੀ। ਨਕਲੀ ਨਿਰੰਕਾਰੀਆਂ, ਜਿਨ੍ਹਾਂ ਦੀ ਗਿਣਤੀ 15000 ਦੇ ਕਰੀਬ ਦੱਸੀ ਜਾਂਦੀ ਸੀ ਅਤੇ ਗੋਬਿੰਦ ਨਗਰ, ਜਿਹੜਾ ਸਿੱਖਾਂ ਦੀ ਆਬਾਦੀ ਦਾ ਗੜ੍ਹ ਸੀ, ਵਿਚ ਇਨ੍ਹਾਂ ਨੇ ਆਪਣਾ ਕੁਸੰਗ ਘਰ (ਭਵਨ) ਬਣਾਇਆ ਹੋਇਆ ਸੀ। ਸਿੱਖਾਂ ਦੀ ਜ਼ਿਆਦਾ ਆਬਾਦੀ ਗੁਮਟੀ ਨੰ. 5, ਗੋਬਿੰਦ ਨਗਰ, ਅਸ਼ੋਕ ਨਗਰ, ਰਣਜੀਤ ਨਗਰ, ਲਾਜਪਤ ਨਗਰ, ਜਵਾਹਰ ਨਗਰ, ਕਿਦਵਈ ਨਗਰ ਤੇ ਲਾਲ ਬੰਗਲੇ ਵਿਚ ਸੀ। ਉਸ ਸਮੇਂ 5 ਵੱਡੇ ਗੁਰਦੁਆਰੇ ਤੇ 19 ਛੋਟੇ ਗੁਰਦੁਆਰੇ ਸਨ। ਬਹੁਤੇ ਸਿੱਖ ਪਾਕਿਸਤਾਨ ਤੋਂ ਆ ਕੇ ਆਪਣਾ ਵਪਾਰ ਕਰਦੇ ਸਨ ਤੇ ਬਾਕੀ ਦੇ ਕੇਂਦਰੀ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ ਸਨ।
ਨਕਲੀ ਬਾਬੇ ਦੀ ਕਾਨਪੁਰ ਵਿਚ ਆਮਦ ਦੀ ਖ਼ਬਰ ਸਿੱਖ ਸੰਗਤਾਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸ੍ਰੀ ਅੰਮ੍ਰਿਤਸਰ ਦੇ ਸਾਕੇ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨਕਲੀ ਬਾਬੇ ਤੇ ਉਸ ਦੇ ਪੈਰੋਕਾਰਾਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਕਰਨ ਕਰਕੇ ਸਿੱਖ ਸੰਗਤਾਂ ਵਿਚ ਇਨ੍ਹਾਂ ਵਿਰੁੱਧ ਰੋਹ ਅਤੇ ਜੋਸ਼ ਠਾਠਾਂ ਮਾਰ ਰਿਹਾ ਸੀ। ਵੱਡੇ ਗੁਰਦੁਆਰਿਆਂ ਖ਼ਾਸਕਰ ਗੁਰਦੁਆਰਾ ਕੀਰਤਨ ਗੜ੍ਹ, ਗੁੰਮਟੀ ਨੰ. 5, ਜਿਥੇ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ ਮਨਾ ਰਹੀਆਂ ਸਨ, ਵਿਚ ਅਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਸਿੱਖ ਸੰਗਤਾਂ ਨੇ ਪੁਰ ਅਮਨ ਰਹਿ ਕੇ ਇਨ੍ਹਾਂ ਵਿਰੁੱਧ ਰੋਸ ਮੁਜ਼ਾਹਿਰਾ ਕਰਨ ਦਾ ਫੈਸਲਾ ਕੀਤਾ।
ਬਣਾਈ ਗਈ ਯੋਜਨਾ ਅਧੀਨ ਸਿੱਖ ਸੰਗਤਾਂ ਨੇ 9 ਵਜੇ ਬਲਾਕ ਨੰ. 4, ਗੋਬਿੰਦ ਨਗਰ ਦੇ ਗੁਰਦੁਆਰੇ ਇਕੱਠੇ ਹੋਣਾ ਸੀ ਤੇ ਇਥੋਂ ਇਨ੍ਹਾਂ ਨਕਲੀਆ ਦਾ ਭਵਨ 3 ਕਿਲੋ ਮੀਟਰ ਦੀ ਦੂਰੀ ‘ਤੇ ਹੈ, ਜਿਥੇ ਜਾ ਕੇ ਮੁਜ਼ਾਹਿਰਾ ਕਰਨਾ ਸੀ। ਕੋਈ 400-500 ਦੇ ਕਰੀਬ ਸਿੱਖ ਸੰਗਤ ਇਕੱਠੀ ਹੋ ਕੇ ਨੌਂ ਵਜੇ ਗੁਰਦੁਆਰਾ ਸਾਹਿਬ ਤੋਂ ਗੁਰ ਮੰਤਰ ਦਾ ਜਾਪ ਕਰਦੀ ਤੁਰ ਪਈ। ਗੁਮਟੀ ਨੰ. 5 ਤੋਂ ਸੰਗਤਾਂ ਦੇ ਚਲਣ ਵੇਲੇ ਅਰਦਾਸ ਸੰਤ ਬਾਬਾ ਮੋਹਨ ਸਿੰਘ ਜੀ ਨੇ ਕੀਤੀ ਸੀ। ਕੁਝ ਸਿੰਘਾਂ ਕੋਲ ਰਵਾਇਤੀ ਸ਼ਸਤਰ ਸ੍ਰੀ ਸਾਹਿਬ ਆਦਿ ਹੀ ਸਨ, ਹੋਰ ਕੋਈ ਮਾਰੂ ਹਥਿਆਰ ਨਹੀਂ ਸੀ।
ਜ਼ਿਆਦਾਤਰ ਸਿੱਖ ਸੰਗਤਾਂ ਨਿਹੱਥੀਆਂ ਹੀ ਸਨ। ਪੁਲਿਸ ਨੂੰ ਸੰਗਤਾਂ ਦੇ ਗੁਮਟੀ ਨੰ. 5 ਗੁਰਦੁਆਰੇ ਤੋਂ ਚਲਣ ਵੇਲੇ 8 ਵਜੇ ਹੀ ਖ਼ਬਰ ਮਿਲ ਗਈ ਸੀ। ਇਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਇਸ ਨੂੰ ਰੋਕਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਪੁਲਿਸ ਬਿਲਕੁਲ ਅਵੇਸਲੀ ਰਹੀ। ਰਸਤੇ ਵਿਚ ਗੋਬਿੰਦ ਨਗਰ ਦੀ ਪੁਲਿਸ ਚੌਂਕੀ ਵੀ ਪੈਂਦੀ ਸੀ, ਪਰ ਪੁਲਿਸ ਦਾ ਕੋਈ ਆਹਲਾ ਅਧਿਕਾਰੀ ਜਾਂ ਡਿਊਟੀ ਮਜਿਸਟਰੇਟ ਹਾਲਤ ਨੂੰ ਕਾਬੂ ਵਿਚ ਰੱਖਣ ਲਈ ਉਥੇ ਤਾਇਨਾਤ ਨਹੀਂ ਸੀ ਕੀਤਾ ਗਿਆ।
ਸੰਗਤਾਂ ਤਕਰੀਬਨ ਸਾਢੇ ਨੌਂ ਵਜੇ ਭਵਨ ਦੇ ਬਾਹਰ ਪਹੁੰਚ ਗਈਆਂ। ਉਸ ਵੇਲੇ ਉਥੇ ਬਾਬੇ ਦੇ ਸੁਰੱਖਿਆ ਗਾਰਡ, ਪ੍ਰਾਈਵੇਟ ਫੌਜ ਦੇ ਖ਼ਾਕੀ ਵਰਦੀ ਪਹਿਨੇ ਵਾਲੰਟੀਅਰ ਅਤੇ ਪੁਲਿਸ ਦਾ ਇਕ ਛੋਟਾ ਅਧਿਕਾਰੀ ਕੁਝ ਸਿਪਾਹੀਆਂ ਸਮੇਤ ਮੌਜੂਦ ਸੀ। ਸੰਗਤਾਂ ਬਹੁਤ ਜੋਸ਼ ਵਿਚ ਸਨ। ਨਕਲੀ ਨਿਰੰਕਾਰੀਆਂ ਨੇ ਸੰਗਤਾਂ ਦੀ ਵੱਡੀ ਆਮਦ ਦੇਖ ਕੇ ਭਵਨ ਦੇ ਦਰਵਾਜ਼ੇ ਬੰਦ ਕਰ ਲਏ ਪਰ ਕਾਫ਼ੀ ਸੰਗਤਾਂ ਹੀਲੇ ਵਸੀਲੇ ਕਰ ਕੇ ਭਵਨ ਦੇ ਅੰਦਰ ਜਾਣ ਵਿਚ ਸਫਲ ਹੋ ਗਈਆਂ।
ਨਕਲੀ ਨਿਰੰਕਾਰੀਆਂ ਦੇ ਕਾਫ਼ੀ ਪੈਰੋਕਾਰ ਡਰ ਕੇ ਉਥੋਂ ਭੱਜ ਗਏ, ਪਰੰਤੂ ਨਕਲੀ ਬਾਬੇ ਦੀ ਸੈਨਾ ਦੇ ਵਾਲੰਟੀਅਰਾਂ ਵੱਲੋਂ ਨਿਹੱਥੀਆਂ ਸਿੱਖ ਸੰਗਤਾਂ ਉੱਪਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਚਸ਼ਮਦੀਦ ਗਵਾਹਾਂ ਮੁਤਾਬਕ ਪਹਿਲੀ ਗੋਲੀ ਨਕਲੀ ਗੁਰਬਚਨੇ ਨੇ ਆਪਣੇ ਰਿਵਾਲਵਰ ਤੋਂ ਚਲਾਈ। ਫਿਰ ਉਸ ਦੇ ਵਾਲੰਟੀਅਰਾਂ ਅਤੇ ਗੁੰਡਿਆਂ ਨੇ ਸੰਗਤਾਂ ਉਪਰ ਲਾਠੀਆਂ, ਡਾਂਗਾਂ, ਇੱਟਾਂ, ਪੱਥਰਾਂ ਦਾ ਮੀਂਹ ਵਰਸਾ ਦਿੱਤਾ, ਜਿਸ ਵਿਚ ਕਾਫ਼ੀ ਸੰਗਤਾਂ ਜ਼ਖ਼ਮੀ ਹੋ ਗਈਆਂ। ਇਕ ਸੂਰਬੀਰ ਬਹਾਦਰ ਯੋਧਾ ਭਾਈ ਜਗਜੀਤ ਸਿੰਘ, ਜੋ ਗਤਕੇ ਦਾ ਤਕੜਾ ਖਿਡਾਰੀ ਸੀ, ਫੁਰਤੀ ਨਾਲ ਪੌੜੀਆਂ ਚੜ੍ਹ ਗਿਆ ਤੇ ਚੁਬਾਰੇ, ਜਿਸ ਵਿਚ ਨਕਲੀ ਬਾਬਾ ਬੈਠਾ ਸੀ, ਦੇ ਦਰਵਾਜ਼ੇ ਤੇ ਪਹੁੰਚ ਗਿਆ, ਪਰ ਉਸ ਦੇ ਸੁਰੱਖਿਆ ਗਾਰਡਾ ਨੇ ਧੱਕਾ ਦੇ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਇਕ ਸ੍ਰੀ ਸਾਹਿਬ ਉਸ ਕੋਲ ਪਹਿਲਾਂ ਸੀ ਤੇ ਇਕ ਹੋਰ ਸ੍ਰੀ ਸਾਹਿਬ ਲੈ ਕੇ ਦੋ ਹੱਥਾਂ ਵਿਚ ਸ੍ਰੀ ਸਾਹਿਬ ਫੜ ਕੇ ਉਸ ਨੇ ਗਤਕੇ ਦੇ ਐਸੇ ਜੌਹਰ ਦਿਖਾਏ ਕਿ ਨਕਲੀਆ ਨੂੰ ਭਾਜੜਾਂ ਪੈ ਗਈਆਂ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ।
ਇਸ ਕਾਰਵਾਈ ਵਿਚ ਭਾਈ ਗੁਰਚਰਨਜੀਤ ਸਿੰਘ ਜੀ, ਜੋ ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਕਤਲ ਵੇਲੇ ਹੋਏ ਦੰਗਿਆਂ ਵਿਚ ਸ਼ਹੀਦ ਹੋਇਆ ਸੀ, ਨੇ ਭਾਈ ਜਗਜੀਤ ਸਿੰਘ ਦਾ ਪੂਰਾ ਸਾਥ ਦਿੱਤਾ, ਕਿਉਂਕਿ ਉਹ ਵੀ ਗਤਕੇ ਦਾ ਤਕੜਾ ਖਿਡਾਰੀ ਸੀ। ਉਸ ਵੇਲੇ ਤਾਈਂ ਪੁਲਿਸ ਅਫਸਰ ਹੋਰ ਜ਼ਿਆਦਾ ਫੋਰਸ ਲੈ ਕੇ ਆ ਗਏ ਸਨ। ਉਨ੍ਹਾਂ ਨੇ ਵੀ ਸੰਗਤਾਂ ਨੂੰ ਤਿੱਤਰ-ਬਿੱਤਰ ਕਰਨ ਲਈ ਕੋਈ ਹੰਝੂ ਗੈਸ ਨਹੀਂ ਛੱਡੀ, ਨਾ ਹੀ ਲਾਠੀ ਚਾਰਜ ਕੀਤਾ, ਇਕਦਮ ਪੱਕੀਆਂ ਰਾਈਫ਼ਲਾਂ ਨਾਲ ਸਿੱਧੀ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਕ ਪਾਸੇ ਨਕਲੀ ਨਿਰੰਕਾਰੀਆਂ ਵੱਲੋਂ ਗੋਲੀਆਂ ਚੱਲ ਰਹੀਆਂ ਸਨ ਅਤੇ ਦੂਸਰੇ ਪਾਸੇ ਪੁਲਿਸ ਵੱਲੋਂ ਸੰਗਤਾਂ ਉਪਰ ਹੀ ਗੋਲੀ ਚਲਾਈ ਜਾ ਰਹੀ ਸੀ। ਬਹੁਤ ਸੰਗਤਾਂ ਨੇ ਆਪਣੇ ਬਚਾਓ ਵਾਸਤੇ ਇਧਰ-ਉਧਰ ਭਜਣਾ ਸ਼ੁਰੂ ਕਰ ਦਿੱਤਾ। ਕਾਇਦੇ ਕਾਨੂੰਨ ਛਿੱਕੇ ਟੰਗ ਕੇ ਪੁਲਿਸ ਵੱਲੋਂ ਲੱਤਾਂ ਜਾਂ ਪੈਰਾਂ ‘ਤੇ ਗੋਲੀ ਮਾਰਨ ਦੀ ਬਜਾਏ ਸਿੱਧੀਆਂ ਸਿਰਾਂ ਜਾਂ ਛਾਤੀਆਂ ਵਿਚ ਗੋਲੀਆਂ ਮਾਰੀਆਂ ਗਈਆਂ। ਇਸ ਤਰ੍ਹਾਂ ਇਸ ਘਟਨਾ ਵਿਚ 8 ਸਿੰਘ ਸ਼ਹੀਦ ਹੋ ਗਏ ਤੇ ਅਣਗਿਣਤ ਗੰਭੀਰ ਜ਼ਖ਼ਮੀ ਹੋ ਗਏ ਤੇ 5 ਰਾਹਗੀਰ ਅਤੇ ਨਕਲੀ ਵੀ ਮਾਰੇ ਗਏ। ਜਿਨ੍ਹਾਂ ਨੇ ਜਖਮੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ।
ਗੋਲੀ ਕਾਂਡ ਵਾਪਰਨ ਵੇਲੇ ਤੋਂ ਲੈ ਕੇ 10 ਵਜੇ ਤਕ ਸਭ ਸੰਗਤਾਂ ਅੱਗੇ-ਪਿੱਛੇ ਹੋ ਗਈਆਂ ਸਨ। ਭੱਜ ਰਹੀਆਂ ਸੰਗਤਾਂ ‘ਤੇ ਵੀ ਪਿੱਛੇ ਭੱਜ ਕੇ ਗੋਲੀਆਂ ਮਾਰੀਆਂ ਗਈਆਂ। ਇਕ ਸਿੰਘ ਭਾਈ ਮਨਮੋਹਨ ਸਿੰਘ, ਜੋ ਸਕੂਟਰ ‘ਤੇ ਦੁਕਾਨ ‘ਤੇ ਜਾ ਰਿਹਾ ਸੀ ਅਤੇ ਸਾਕਾ ਵਾਪਰਨ ਵੇਲੇ ਸੰਗਤਾਂ ਨਾਲ ਸ਼ਾਮਲ ਹੋ ਗਿਆ ਸੀ, ਜਦੋਂ ਇਸ ਘਟਨਾ ਤੋਂ 2 ਘੰਟੇ ਬਾਅਦ ਉਥੋਂ ਸਕੂਟਰ ਲੈਣ ਗਿਆ ਤਾਂ ਉਸ ਨੂੰ ਵੀ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਇਕ ਗੋਲੀ ਉਸ ਦੀ ਪਿੱਠ, ਇਕ ਦਿਮਾਗ ਅਤੇ ਇਕ ਛਾਤੀ ਵਿਚ ਲੱਗੀ।
ਗੰਭੀਰ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ, ਜਿਨ੍ਹਾਂ ਵਿਚ ਭਾਈ ਕਿਸ਼ਨ ਸਿੰਘ ਜੀ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਰਾਤ ਅੱਠ ਵਜੇ ਚੜ੍ਹਾਈ ਕਰ ਗਏ। ਹਸਪਤਾਲਾਂ ਵਿਚ ਜ਼ਖ਼ਮੀਆਂ ਦਾ ਸਰਕਾਰੀ ਤੌਰ ‘ਤੇ ਇਲਾਜ ਕਰਨ ਵਿਚ ਕਾਫ਼ੀ ਢਿੱਲ ਵਰਤੀ ਗਈ, ਪਰੰਤੂ ਸੰਗਤਾਂ ਤੇ ਸਬੰਧਿਤ ਪਰਿਵਾਰਾਂ ਨੇ ਆਪਣੇ ਤੌਰ ‘ਤੇ ਚੰਗੇ ਇਲਾਜ ਲਈ ਪ੍ਰਬੰਧ ਕੀਤੇ । ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਮੁਰਦਾਘਰਾਂ ਵਿਚ ਪਹੁੰਚਾਈਆਂ ਗਈਆਂ, ਜਿਨ੍ਹਾਂ ਦੀ ਸ਼ਨਾਖਤ ਸਾਰਾ ਦਿਨ ਹੁੰਦੀ ਰਹੀ ਤੇ ਦੇਰ ਰਾਤ ਤਾਈਂ ਸ਼ਹੀਦ ਹੋਏ ਸਿੰਘਾਂ ਦੇ ਕਈ ਪਰਿਵਾਰਾਂ ਨੂੰ ਖ਼ਬਰਾਂ ਪਹੁੰਚੀਆਂ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪੰਥ ਲਈ ਗੁਰੂ ਚਰਨਾਂ ਵਿਚ ਸਮਾ ਚੁੱਕੇ ਹਨ।
ਅੰਤਮ ਸੰਸਕਾਰ
ਇਸ ਘਟਨਾ ਦੀ ਖ਼ਬਰ ਇਕਦਮ ਸਾਰੇ ਦੇਸ਼ ਵਿਚ ਫੈਲ ਗਈ ਤੇ ਸਾਰੇ ਪਾਸਿਆਂ ਤੋਂ ਇਸ ਦੀ ਨਿੰਦਾ ਤੇ ਵਿਰੋਧਤਾ ਸ਼ੁਰੂ ਹੋ ਗਈ। ਕਾਨਪੁਰ ਦੀ ਪੁਲਿਸ ਵੱਲੋਂ ਨਿਭਾਈ ਭੂਮਿਕਾ ‘ਤੇ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਤੇ ਲੱਗ ਰਿਹਾ ਸੀ ਕਿ ਇਸ ਘਟਨਾ ਵਿਚ ਵੀ ਨਕਲੀ ਨਿਰੰਕਾਰੀਆਂ ਅਤੇ ਪੁਲਿਸ ਦੀ ਆਮ ਸਿੱਖਾਂ ਨੂੰ ਸਬਕ ਸਿਖਾਉਣ ਲਈ ਆਪਸੀ ਗੰਡ-ਤਰੁੱਪ ਸੀ ਕਿਉਂਕਿ ਨਕਲੀ ਬਾਬੇ ਨੂੰ ਯੂ. ਪੀ. ਦੇ ਬਾਕੀ ਸ਼ਹਿਰਾਂ ਤੋਂ ਸਿੱਖਾਂ ਵੱਲੋਂ ਵਿਰੋਧ ਕਰਨ ਕਰਕੇ ਬੇਰੰਗ ਮੁੜਨਾ ਪਿਆ ਸੀ। ਸਿੱਖ ਆਬਾਦੀ ਵਾਲੇ ਸਾਰੇ ਇਲਾਕਿਆਂ ਵਿਚ ਇਕਦਮ ਕਰਫ਼ਿਊ ਲਗਾ ਦਿੱਤਾ ਗਿਆ ਤੇ ਗੁਰਦੁਆਰਿਆਂ ਦੇ ਅੱਗੇ ਵੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਸਾਰੇ ਸ਼ਹਿਰ ਦੀਆਂ ਦੁਕਾਨਾਂ ਤੇ ਦਫ਼ਤਰ ਬੰਦ ਹੋ ਗਏ ਤੇ ਸੜਕਾਂ ‘ਤੇ ਸੁੰਨਸਾਨ ਛਾ ਗਈ।
ਪੰਥਕ ਨੇਤਾ, ਸ. ਗੁਰਚਰਨ ਸਿੰਘ ਟੋਹੜਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਜਗਦੇਵ ਸਿੰਘ ਤਲਵੰਡੀ, ਸ. ਹੁਕਮ ਸਿੰਘ ਪ੍ਰਧਾਨ, ਜੱਥੇਦਾਰ ਉਜਾਗਰ ਸਿੰਘ ਸੇਖਵਾਂ, ਸੀਨੀਅਰ ਮੀਤ-ਪ੍ਰਧਾਨ ਸਿੰਘ ਸਭਾ ਸ਼ਤਾਬਦੀ ਕਮੇਟੀ, ਜੱਥੇਦਾਰ ਰਛਪਾਲ ਸਿੰਘ, ਬੀਬੀ ਰਾਜਿੰਦਰ ਕੌਰ ਐਮ. ਪੀ., ਬੀਬੀ ਹਰਸ਼ਰਨ ਕੌਰ ਅਖੰਡ ਕੀਰਤਨੀ ਜਥਾ ਆਦਿ ਵੀ ਸ਼ਾਮ ਤਾਈਂ ਪੁੱਜਣੇ ਸ਼ੁਰੂ ਹੋ ਗਏ। ਮਿਤੀ 27 ਸਤੰਬਰ ਨੂੰ ਸ਼ਾਮ ਪੰਜ ਵਜੇ ਪੋਸਟ ਮਾਰਟਮ ਤੋਂ ਬਾਅਦ ਸਾਰੇ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਹੀ, ਚਰਨ ਸਿੰਘ ਕਾਲੋਨੀ ਦੇ ਨੇੜੇ ਸ਼ਮਸ਼ਾਨ ਘਾਟ, ਜੋ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ, ਨੂੰ ਜਲੂਸ ਦੀ ਸ਼ਕਲ ਵਿਚ ਲਿਜਾਇਆ ਗਿਆ। ਰਸਤੇ ਵਿਚ ਗੋਬਿੰਦ ਨਗਰ ਵਿਚ ਨਕਲੀਆਂ ਦਾ ਕੁਸੰਗਤ ਘਰ ਪੈਂਦਾ ਹੋਣ ਕਰਕੇ ਜਲੂਸ ਦਾ ਰਸਤਾ ਬਦਲਿਆ ਗਿਆ।
ਸ਼ਹੀਦ ਸਿੰਘਾਂ ਦੇ ਦਰਸ਼ਨਾਂ ਵਾਸਤੇ ਉਨ੍ਹਾਂ ਦੇ ਚਿਹਰੇ ਨੰਗੇ ਰੱਖੇ ਗਏ। ਸੰਗਤਾਂ ਤੇ ਆਮ ਲੋਕ ਮਕਾਨਾਂ ਦੀਆਂ ਛੱਤਾਂ, ਦਰੱਖਤਾਂ ਉਪਰ ਚੜ੍ਹ ਕੇ ਸ਼ਹੀਦਾਂ ਦੇ ਅੰਤਮ ਦਰਸ਼ਨ ਕਰ ਰਹੇ ਸਨ। ਮਾਹੌਲ ਬਹੁਤ ਭੈ-ਭੀਤ ਤੇ ਗ਼ਮਗੀਨ ਸੀ। ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਸੀ। ਸਾਰਾ ਕਾਨਪੁਰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਕਾਨਪੁਰ ਦੇ ਇਤਿਹਾਸ ਵਿਚ ਇਤਨੀ ਵੱਡੀ ਗਿਣਤੀ ਵਿਚ ਕਦੀ ਪੁਲਿਸ ਨਹੀਂ ਸੀ ਦੇਖੀ ਗਈ। ਜਲੂਸ ਪੋਸਟ ਮਾਰਟਮ ਹਾਉਸ ਤੋਂ ਚਲਿਆ ਅਤੇ ਰਾਹ ਵਿਚ ਗੁੰਮਟੀ ਨੰ. 5 ਦੇ ਗੁਰਦੁਆਰੇ ਪਹੁੰਚਿਆ, ਉਥੇ ਮੱਥਾ ਟੇਕਣ ਤੇ ਅਰਦਾਸ ਉਪਰੰਤ ਕੋਕਾ ਕੋਲਾ ਚੌਂਕ ਮੇਡੀਕਲ ਕਾਲਜ, ਫ਼ਜ਼ਲ ਰੋਡ, ਕਬਾੜੀ ਬਾਜ਼ਾਰ, ਗੁਰੰਮਟੀ ਨੰ. 5 ਪੁਲ ਤੋਂ ਹੁੰਦਾ ਹੋਇਆ ਸ਼ਮਸ਼ਾਨ ਘਾਟ ਰਾਤ 8 ਵਜੇ ਪਹੁੰਚਿਆ। ਸਾਰੇ ਸ਼ਹੀਦ ਸਿੰਘਾਂ ਦਾ ਇਕ ਥਾਂ ਅੰਗੀਠਾ ਤਿਆਰ ਕਰ ਕੇ ਪਾਠ ਅਤੇ ਅਰਦਾਸ ਉਪਰੰਤ ਅਗਨ ਭੇਟ ਕਰ ਦਿੱਤਾ ਗਿਆ।
ਸ਼ਾਮ ਨੂੰ ਬਰਸਾਤ ਵੀ ਸ਼ੁਰੂ ਹੋ ਗਈ ਸੀ, ਜਿਸ ਕਰਕੇ ਸਾਰਾ ਇਲਾਕਾ ਥੋੜ੍ਹੇ ਥੋੜ੍ਹੇ ਪਾਣੀ ਵਿਚ ਡੁੱਬਾ ਹੋਇਆ ਸੀ। 28 ਸਤੰਬਰ, 7 ਵਜੇ ਸਵੇਰੇ ਸਿੱਖ ਸੰਗਤਾਂ ਟਰੱਕਾਂ, ਬੱਸਾਂ, ਮੋਟਰ ਸਾਈਕਲਾਂ, ਕਾਰਾਂ ਦੁਆਰਾ ਸ਼ਹਿਰ ਤੋਂ ਸ਼ਮਸ਼ਾਨ ਘਾਟ ਪਹੁੰਚੀਆਂ। ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕਰ ਕੇ ਫਿਰ ਅਰਦਾਸ ਕਰ ਕੇ ਸਾਰੇ ਅੰਗੀਠੇ ਨੂੰ ਬੋਰੀਆਂ ਵਿਚ ਇਕੱਠਾ ਕਰ ਲਿਆ ਗਿਆ। ਇਕ-ਇਕ ਫੁੱਲ ਨਹੀਂ ਚੁਣਿਆ ਗਿਆ, ਜੋ ਕਿ ਮਨਮੱਤ ਹੁੰਦੀ ਹੈ। ਇਸ ਸਮੇਂ ਸ਼ਹੀਦ ਪਰਿਵਾਰਾਂ ਦੇ ਮੈਂਬਰ ਵੀ ਮੌਜੂਦ ਸਨ। ਜਲੂਸ ਦੀ ਸ਼ਕਲ ਵਿਚ ਪਹਿਲਾਂ ਗੋਬਿੰਦ ਨਗਰ ਗੁਰਦੁਆਰੇ, ਫਿਰ ਕੀਰਤਨ ਗੜ੍ਹ, ਗੁੰਮਟੀ ਨੰ. 5 ਅਤੇ ਇਥੋਂ ਭਗਵਤ ਘਾਟ ਜਿਥੇ ਗੰਗਾ ਵਹਿੰਦੀ ਹੈ, ਜਾ ਕੇ ਸਾਰੇ ਅੰਗੀਠੇ ਨੂੰ ਜਲ-ਪ੍ਰਵਾਹ ਕਰ ਦਿੱਤਾ ਗਿਆ। ਤਦ ਤਾਈਂ ਦੁਪਹਿਰ ਦੇ 11 ਵੱਜ ਚੁੱਕੇ ਸਨ।
ਇਸ ਤੋਂ ਅਗਲੇ ਦਿਨ ਸਵੇਰੇ 9 ਵਜੇ ਗੁਰਦੁਆਰਾ ਕੀਰਤਨ ਗੜ੍ਹ ਗੁੰਮਟੀ ਨੰ. 5 ਕਾਨਪੁਰ ਭਾਰੀ ਸ਼ੋਕ ਦੀਵਾਨ ਸਾਜਿਆ, ਜਿਸ ਵਿਚ ਪੰਥਕ ਨੇਤਾਵਾਂ ਤੋਂ ਇਲਾਵਾ ਸ਼ਹਿਰ ਦੀਆਂ ਸਮੂਹ ਸੰਗਤਾਂ ਤੇ ਸਭਾ ਸੁਸਾਇਟੀਆਂ, ਜਥੇਬੰਦੀਆਂ ਸ਼ਾਮਲ ਹੋਈਆਂ। ਉਸ ਵਿਚ ਮਤਾ ਪਾਸ ਕਰ ਕੇ ਗੁਰਬਚਨੇ ਉਤੇ 302 ਦਾ ਮੁਕੱਦਮਾ ਦਰਜ ਕਰ ਕੇ ਗਿਰਫਤਾਰ ਕਰ ਕੇ ਜੇਲ੍ਹ ਵਿਚ ਸੁੱਟਣ, ਉਸ ਦੀਆਂ ਗਤੀਵਿਧੀਆਂ, ਕੁਸੰਗ ਘਰ ਬੰਦ ਕਰਨ ਤੇ ਕਿਤਾਬਾਂ ‘ਤੇ ਪਾਬੰਦੀ ਲਾਉਣ ਤੇ ਇਸ ਸਾਕੇ ਦੀ ਅਦਾਲਤੀ ਜਾਂਚ ਕਰਾਉਣ ਦੀ ਮੰਗ ਕੀਤੀ।
ਸ਼ਹੀਦ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਕਾਨਪੁਰ, ਇਕ ਉੱਘੇ ਸਨਅਤਕਾਰ ਗੁਰਦੀਪ ਸਿੰਘ ਵੱਲੋਂ ਮਾਇਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ। ਸਿੰਘਾਂ ਤੇ ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਲਈ ਵਿਸ਼ੇਸ਼ ਫੰਡ ਅਤੇ ਡੀਫ਼ੈਂਸ ਕਮੇਟੀ ਵੀ ਬਣਾਈ ਗਈ।
ਇਨ੍ਹਾਂ ਸਾਰੇ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ, ਕੀਰਤਨ ਤੇ ਸ਼ਰਧਾਂਜਲੀ ਸਮਾਗਮ ਮੋਤੀ ਝੀਲ ਨੇੜੇ ਬਹੁਤ ਵੱਡੇ ਖੁੱਲ੍ਹੇ ਮੈਦਾਨ ਵਿਚ 8 ਅਕਤੂਬਰ ਨੂੰ ਹੋਇਆ। ਸ਼ਹੀਦਾਂ ਦੀਆਂ ਫ਼ੋਟੋਆਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਤੇ ਕਾਲੇ ਝੰਡੇ ਲਾ ਕੇ ਮਾਤਮ ਦਾ ਪ੍ਰਗਟਾਵਾ ਕੀਤਾ ਗਿਆ। ਦੇਸ-ਪ੍ਰਦੇਸ ਤੋਂ ਸਿੱਖ ਨੇਤਾ, ਸਿੰਘ ਸਭਾਵਾਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਇਸ ਸਮਾਗਮ ਵਿਚ ਸ਼ਾਮਲ ਹੋਏ।