Shaheed Bhai Sukhwinder Singh Pappu Gora

Khalistan Commando Force
Shaheed Bhai Sukhwinder Singh Pappu Gora

Bhai Sukhwinder Singh Pappu, also known as Gora, is recognized as one of the courageous figures in the Khadku movement. His tales of valor not only inspired other young individuals but also served as a shining example of a dedicated Kharku Gursikh in the annals of Sikh history. His contributions have left an indelible mark on the Sikh Struggle, influencing and motivating others to follow in his footsteps.

Birth & Early Life

Shaheed Bhai Sukhwinder Singh Pappu, also known as Gora, was born in 1965 in the village of Dhadyala Nazara, in Gurdaspur district, to Sardar Santokh Singh and Mata Swaran Kaur. He received his primary education from the village high school.

Fascinating Personality

Bhai Sahib was endowed with a striking appearance by the eternal God; everyone who saw him was filled with happiness. He treated everyone with great humility. Bhai Sahib was tall with a fair complexion, a sharp nose, thin lips, pearly white eyes, a broad and fair forehead, a short full beard, a brief mustache, and large, beautiful eyes. He appeared youthful, like a fresh sheet. Surrounded by fellow Singhs, he was remarkably handsome.

While carrying an assault rifle, he would humbly touch the feet of elders, regardless of their caste. Blessings would naturally flow from their mouths, “Warrior, pride of youth, may God keep us in the ascendancy; our age is yours. So be it.”

June 1984

Following the military attack on Sri Darbar Sahib by the Indian government in June 1984 and the assassination of Indira Gandhi in November 1984, a brutal massacre of Sikhs occurred in various cities, including Delhi, Kanpur, Bokaro, and others. Bhai Sukhwinder Singh became part of the militant movement, driven by the determination to establish a separate homeland for the Sikh community.

Joining Damdami Taksal

Bhai Sukhwinder Singh Gora came to Damdami Taksal and received Gurbani Path Santhya from Bhai Gurdev Singh Ji Kaunke. He became a Gurbani rasi after taking Amrit. He continued to perform the service of Amrit Sanchar among the beloved ones in Taksal. The police noticed Bhai Sukhwinder Singh Gora while offering Amrit, leading to raids and attempts to arrest him.

Joining KCF

When Bhai Sahib initiated Sikh Parchar in his local community, raising awareness about government injustices, the authorities took notice. Consequently, the police issued orders for his arrest, leading to attempted raids at both his residence and the homes of his relatives. To avoid police and KCF arrest, Bhai Sahib went into hiding. Chief Bhai Sukhdev Singh devoted himself to the Sikh struggle under the leadership of Jhamka.

After the martyrdom of Bhai Sukhdev Singh Jhamka, the militant Jathebandi took on the responsibility of Deputy Chief of the Khalistan Commando Force. They were already engaged in confrontations with the security forces and began a jihad against the oppressors. Their commitment remained unwavering. Bhai Sahib Bhai Gurjant Singh Rajasthani, KCF, continued to serve as the commander-in-chief of the zone.

Panthic Committee member & KCF Deputy Chief

In recognition of Bhai Sukhwinder Singh’s services and bravery, he was appointed a member of the Panthic Committee and the KCF, serving as a Deputy Chief. As the central government of India escalated Sikh militancy in Punjab, deploying the Punjab Police, Home Guard, CRPF, and BSF, along with numerous unarmed personnel, bulletproof vehicles, and tractors, even though the army was stationed in Gurdaspur, Amritsar, and Ferozepur districts with their services available throughout Punjab.

Challenge to Indian Forces

Following the army’s deployment, police captains from every district began combing villages, fields, camps, and dhanis in search of militant Singhs. Bhai Sukhwinder Singh Pappu Gora welcomed the army’s presence in Punjab, stating in newspapers that the government had deployed its armed forces against the Sikh struggle for freedom, and they would welcome it with sacrifices. They would neither leave the field nor surrender; their spirits remained high as they continued to fight for the pride and rights of the Sikh community.

Bhai Sahib always prayed to Akal Purakh, saying, “O Akal Purakh, God of the Universe! Do not let me fall into the hands of the police alive. Make me a martyr on the battlefield in the final moments.”

Martyrdom –27 January 1992

On January 27, 1992, the police conducted house searches in the village of Karnama (Batala-Gurdaspur) based on information from a police informer. Bhai Sahib, along with his companions, Bhai Daljit Singh Roginpura and Bhai Param Singh Kalia Bahmanis, were present in the village. The district’s Batala-Gurdaspur police captain, S.P. Operations Rupinder Sihu, DSP Teja Sihu, ASI, and thousands of Punjab Police and Central Force personnel, led by Kashmira Singh, surrounded the village. House searches were conducted, but the security forces couldn’t locate Singh. In the early morning, people were still going to the fields for various purposes when the police started gathering villagers in the village school. Police Chief Rupinder Sihun told the people, “We are pursuing Pappu Gora, and we request your support. We will soon succeed in controlling him.”

With that, the police captain decided to return with the security forces. However, in case of any suspicion or new information from the informer, the police captain, along with his key assistants, entered a house in significant numbers to conduct a search based on suspicion. The house seemed unassuming, and there were no apparent signs of militants taking shelter there. However, when more than a hundred police officers were inside the house, the militant Singhs, who had been hiding, suddenly opened fire with AK-47 rifles and other weapons. The police captain and security personnel had no chance to react, and chaos erupted as they scrambled to save their lives.

In this intense exchange of fire, Police Captain Rupinder Sinho, DSP Teja Sinho, ASI, and 36 other police officers, including Kashmir, lost their lives, while many others sustained injuries. Bhai Daljit Singh Raginpura and Bhai Param Singh Kalia Bahmani managed to escape the police encounter.

Bhai Sukhwinder Singh Pappu Gora seized the weapons of the fallen police officers, sought refuge in a Loi (a traditional men’s shawl), and used these weapons to eliminate the injured police officers. As he left the village, carrying the captured weapons, an undercover policeman fired at Bhai Sahib, hitting him in the thigh and crippling his leg. Unable to escape, Bhai Sukhwinder Singh Pappu Gora chose to take his own life to avoid capture by the police and killed himself with his own bullet.

These events depict the real-life police encounters that took place, and the bravery of the Sikh militants was celebrated in newspapers, both domestically and internationally, on January 18, 1992. This heroic sacrifice by Bhai Sahib marked a significant step toward the realization of Khalistan.”

—Kharku Yodhe, Maninder Singh Baja, 2016


ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ

ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਉਰਫ਼ ਗੋਰਾ ਖਾੜਕੂ ਲਹਿਰ ਦੇ ਓਹਨਾਂ ਬਹਾਦੁਰ ਖਾੜਕੂ ਸਫਾਂ ਦੇ ਸੂਰਮਿਆਂ ਵਿਚ ਨਾਮ ਗਿਣਿਆ ਜਾਂਦਾ ਹੈ ਜਿੰਨਾਂ ਨੇ ਲਹਿਰ ਦੌਰਾਨ ਆਪਣੀ ਬਹਾਦਰੀ ਦੇ ਕਿੱਸਿਆਂ ਨਾਲ ਹੋਰ ਨੌਜਵਾਨਾਂ ਨੂੰ ਇਸ ਲਹਿਰ ਨਾਲ ਮੋਹ ਪਾਇਆ ਅਤੇ ਇਕ ਉਤਮ ਖਾੜਕੂ ਗੁਰਸਿੱਖ ਵਾਲਾ ਜੀਵਨ ਦੀ ਖਾੜਕੂ ਇਤਹਾਸ ਵਿਚ ਮਿਸਾਲ ਬਣਾ ਗਏ ।

ਜਨਮ ਅਤੇ ਮਾਤਾ ਪਿਤਾ

ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਉਰਫ਼ ਗੋਰਾ ਦਾ ਜਨਮ ਸੰਨ 1965 ਵਿਚ ਪਿਤਾ ਸ. ਸੰਤੋਖ ਸਿੰਘ ਦੇ ਘਰ ਢੰਡਿਆਲਾ ਨਾਜ਼ਰਾ ਜ਼ਿਲ੍ਹਾ ਗੁਰਦਾਸਪੁਰ ਵਿਚ ਮਾਤਾ ਸਵਰਨ ਕੌਰ ਦੀ ਕੁੱਖੋਂ ਹੋਇਆ । ਮੁੱਢਲੀ ਵਿੱਦਿਆ ਪਿੰਡ ਦੇ ਹਾਈ ਸਕੂਲ ਤੋਂ ਪ੍ਰਾਪਤ ਕੀਤੀ।

ਮਨਮੋਹਕ ਜੁੱਸਾ

ਭਾਈ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੇਹੱਦ ਸੁੰਦਰ ਰੂਪ ਬਖ਼ਸ਼ਿਆ ਸੀ,ਹਰ ਵੇਖਣ ਵਾਲਾ ਆਪ ਜੀ ਦੇ ਦਰਸ਼ਨ ਕਰ ਕੇ ਅਤਿ ਪ੍ਰਸੰਨ ਹੁੰਦਾ ਸੀ । ਆਪ ਹਰ ਇਕ ਨੂੰ ਬੜੀ ਨਿਮਰਤਾ ਨਾਲ ਬੁਲਾਉਂਦੇ ਸਨ । ਉੱਚਾ ਲੰਮਾ ਕੱਦ, ਗੋਰਾ ਰੰਗ, ਤਿੱਖਾ ਨੱਕ, ਪਤਲੇ ਬੁੱਲ੍ਹ, ਮੋਤੀਆਂ ਵਰਗੇ ਚਿੱਟੇ ਦੰਦ, ਚੌੜਾ ਜਗਦਾ ਮੱਥਾ, ਛੋਟੀ-ਛੋਟੀ ਭਰਵੀਂ ਦਾਹੜੀ, ਕਿਰਦੀ ਮੁੱਛ, ਮੋਟੀਆਂ ਸੁੰਦਰ ਅੱਖਾਂ ,ਸ਼ੀਟਕੇ ਵਰਗਾ ਜਵਾਨ, ਸਾਥੀ ਸਿੰਘਾਂ ਦੇ ਵਿਚਕਾਰ ਘਿਰਿਆ ਹੋਇਆ ਬੇਹੱਦ ਸੋਹਣਾ ਲੱਗਦਾ।

ਜਦੋਂ ਮੋਢੇ ‘ਤੇ ਅਸਾਲਟ ਪਾਈ ਵਡੇਰੀ ਉਮਰ ਦੇ ਬਜ਼ੁਰਗਾਂ, ਭਾਵੇਂ ਕਿਸੇ ਵੀ ਫ਼ਿਰਕੇ ਦਾ ਹੋਵੇ, ਬਜ਼ੁਰਗ ਮਾਤਾਵਾਂ ਦੇ ਪੈਰਾਂ ਨੂੰ ਨਿਉਂ ਕੇ ਹੱਥ ਲਾਉਂਦਾ, ਤਾਂ ਬਜ਼ੁਰਗਾਂ ਦੇ ਮੂੰਹੋਂ ਆਪ-ਮੁਹਾਰੇ ਅਸੀਸ ਨਿਕਲਦੀ, “ਯੋਧਿਆ, ਜਵਾਨੀਆਂ ਮਾਣ, ਚੜ੍ਹਦੀ ਕਲਾ ‘ਚ ਰੱਖੇ ਵਾਹਿਗੁਰੂ, ਸਾਡੀ ਉਮਰ ਤੈਨੂੰ ਲੱਗ ਜਾਵੇ ।”

ਜੂਨ 1984

ਸ੍ਰੀ ਦਰਬਾਰ ਸਾਹਿਬ ਉਪਰ ਹਿੰਦ ਸਰਕਾਰ ਵੱਲੋਂ ਜੂਨ 1984 ਵਿਚ ਕੀਤੇ ਗਏ ਫ਼ੌਜੀ ਹਮਲੇ ਅਤੇ ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ, ਕਾਨਪੁਰ, ਬਕਾਰੋ ਤੇ ਹੋਰ ਸ਼ਹਿਰਾਂ ਵਿਚ ਕੀਤੇ ਗਏ ਸਿੱਖਾਂ ਦੇ ਬੇਰਹਿਮੀ ਨਾਲ ਕਤਲੇਆਮ ਤੋਂ ਬਾਅਦ ਸਿੱਖ ਕੌਮ ਦੀ ਆਜ਼ਾਦੀ ਲਈ, ਵੱਖਰੇ ਘਰ ਦੀ ਸਥਾਪਨਾ ਲਈ ਭਾਈ ਸੁਖਵਿੰਦਰ ਸਿੰਘ ਜੁਝਾਰੂ ਕਾਫਲੇ ਦਾ ਪਾਂਧੀ ਬਣ ਗਿਆ।

ਦਮਦਮੀ ਟਕਸਾਲ ਨਾਲ ਜੁੜਨਾ

ਭਾਈ ਸੁਖਵਿੰਦਰ ਸਿੰਘ ਗੋਰਾ ਨੇ ਦਮਦਮੀ ਟਕਸਾਲ ਵਿਚ ਆ ਕੇ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਤੋਂ ਗੁਰਬਾਣੀ ਪਾਠ ਸੰਥਿਆ ਲਈ ਅਤੇ ਅੰਮ੍ਰਿਤ ਛਕ ਕੇ ਗੁਰਬਾਣੀ ਦੇ ਰਸੀਏ ਬਣ ਗਏ । ਦਮਦਮੀ ਟਕਸਾਲ ਵਿਚ ਪੰਜਾਂ ਪਿਆਰਿਆਂ ਵਿਚ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਰਹੇ ।

ਕੇ.ਸੀ.ਐਫ਼ ਵਿਚ ਭਰਤੀ

ਅੰਮ੍ਰਿਤ ਸੰਚਾਰ ਕਰਦਿਆਂ ਪੁਲਿਸ ਦੀਆਂ ਨਜ਼ਰਾਂ ਭਾਈ ਸੁਖਵਿੰਦਰ ਸਿੰਘ ਗੋਰਾ ‘ਤੇ ਆਣ ਟਿਕੀਆਂ, ਪੁਲਿਸ ਗ੍ਰਿਫਤਾਰ ਕਰਨ ਲਈ ਛਾਪੇ ਮਾਰਨ ਲੱਗੀ । ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਭਾਈ ਸਾਹਿਬ ਰੂਪੋਸ਼ ਹੋ ਗਏ ਤੇ ਕੇ.ਸੀ.ਐਫ਼. ਦੇ ਮੁਖੀ ਭਾਈ ਸੁਖਦੇਵ ਸਿੰਘ ਝਾਮਕਾ ਦੀ ਅਗਵਾਈ ਵਿਚ ਸਿੱਖ ਸੰਘਰਸ਼ ਨੂੰ ਸਮਰਪਿਤ ਹੋ ਗਏ।

ਭਾਈ ਸੁਖਦੇਵ ਸਿੰਘ ਝਾਮਕਾ ਦੀ ਸ਼ਹੀਦੀ ਤੋਂ ਬਾਅਦ ਖਾੜਕੂ ਜਥੇਬੰਦੀ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਡਿਪਟੀ ਚੀਫ਼ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਸੁਰੱਖਿਆ ਫ਼ੋਰਸਾਂ ਦੇ ਨਾਲ ਇੱਟ-ਖੜੱਕਾ ਤਾਂ ਪਹਿਲਾਂ ਹੀ ਚਲਦਾ ਸੀ, ਹੁਣ ਲੁੱਟਾਂ-ਖੋਹਾਂ ਕਰਨ ਵਾਲਿਆਂ ਵਿਰੁੱਧ ਵੀ ਜਹਾਦ ਸ਼ੁਰੂ ਕਰ ਦਿੱਤਾ। ਜੋ ਤਾੜਨਾ ਕਰਨ ‘ਤੇ ਬਾਜ਼ ਨਾ ਆਇਆ ਉਸਨੂੰ ਸੋਧ ਦਿੱਤਾ । ਭਾਈ ਸਾਹਿਬ ਭਾਈ ਗੁਰਜੰਟ ਸਿੰਘ ਰਾਜਸਥਾਨੀ ਵਾਲੀ ਕੇ.ਸੀ.ਐੱਫ਼. ਮਾਝਾ ਜ਼ੋਨ ਦੇ ਮੁੱਖ ਕਮਾਂਡਰ ਦੇ ਤੌਰ ‘ਤੇ ਸੇਵਾ ਨਿਭਾਉਂਦੇ ਰਹੇ।

ਪੰਥਕ ਕਮੇਟੀ ਮੈਂਬਰ ਅਤੇ ਕੇ.ਸੀ.ਐੱਫ਼. ਡਿਪਟੀ ਚੀਫ਼

ਭਾਈ ਸੁਖਵਿੰਦਰ ਸਿੰਘ ਦੀਆਂ ਸੇਵਾਵਾਂ ਅਤੇ ਬਹਾਦਰੀ ਦੀ ਕਦਰ ਕਰਦਿਆਂ ਪੰਥਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਕੇ.ਸੀ.ਐੱਫ਼. ਦਾ ਡਿਪਟੀ ਚੀਫ਼ ਥਾਪਿਆ ਗਿਆ । ਜਦੋਂ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਅੰਦਰ ਸਿੱਖ ਖਾੜਕੂ ਸੰਘਰਸ਼ ਤੇਜ਼ ਹੋ ਜਾਣ ‘ਤੇ ਪੰਜਾਬ ਪੁਲਿਸ, ਹੋਮਗਾਰਡ, ਸੀ.ਆਰ.ਪੀ.ਐੱਫ਼., ਬੀ.ਐੱਸ.ਐੱਫ. ਦੇ ਲੱਖਾਂ ਜਵਾਨ ਹਥਿਆਰਬੰਦ ਫ਼ੋਰਸ, ਬੁਲਟ ਪਰੂਫ ਗੱਡੀਆਂ ਤੇ ਟਰੈਕਟਰਾਂ, ਪਹਿਲਾਂ ਪੰਜਾਬ ਅੰਦਰ ਤਾਇਨਾਤ ਸਨ , ਦੇ ਬਾਵਜੂਦ ਪੰਜਾਬ ਦੇ ਤਿੰਨ ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਫ਼ੌਜ ਤਾਇਨਾਤ ਕਰ ਦਿੱਤੀ ਅਤੇ ਲੋੜ ਪੈਣ ‘ਤੇ ਫ਼ੌਜ ਦੀਆਂ ਸੇਵਾਵਾਂ ਸਾਰੇ ਪੰਜਾਬ ਵਿਚ ਹੀ ਲਈਆਂ ਜਾਣ ਲੱਗੀਆਂ।

ਭਾਰਤੀ ਫੋਰਸਾਂ ਨੂੰ ਚੈਲੰਜ

ਫ਼ੌਜ ਤਾਇਨਾਤ ਹੋ ਜਾਣ ‘ਤੇ ਖਾੜਕੂ ਸਿੰਘਾਂ ਦੀ ਭਾਲ ਲਈ ਹਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਪਿੰਡਾਂ, ਖੇਤਾਂ, ਡੇਰਿਆਂ, ਢਾਣੀਆਂ ‘ਤੇ ਹਰਲ-ਹਰਲ ਕਰਨ ਲੱਗੇ। ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਨੇ ਅਖ਼ਬਾਰਾਂ ਵਿਚ ਬਿਆਨ ਦੇ ਕੇ ਪੰਜਾਬ ਵਿਚ ਫ਼ੌਜ ਲਾਉਣ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣਾ ਹਥਿਆਰ ਫ਼ੌਜ ਵੀ ਸਿੱਖਾਂ ਦੇ ਆਜ਼ਾਦੀ ਦੇ ਸੰਘਰਸ਼ ਵਿਰੁੱਧ ਬਾਹਰ ਲੈ ਆਂਦਾ ਹੈ, ਅਸੀਂ ਇਸ ਦਾ ਸਵਾਗਤ ਕੁਰਬਾਨੀਆਂ ਨਾਲ ਕਰਾਂਗੇ। ਨਾ ਅਸੀਂ ਮੈਦਾਨ ਛੱਡ ਕੇ ਭਜਾਂਗੇ ਅਤੇ ਨਾ ਹੀ ਆਤਮ ਸਮਰਪਣ ਕਰਾਂਗੇ। ਸਾਡੇ ਹੌਂਸਲੇ ਬੁਲੰਦ ਹਨ । ਅਸੀਂ ਸਿੱਖ ਕੌਮ ਦੇ ਸਵੈ-ਮਾਣ ਅਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਾਂਗੇ। ਭਾਈ ਸਾਹਿਬ ਹਮੇਸ਼ਾ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੁੰਦੇ ਸਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ! ਮੈਨੂੰ ਜਿਉਂਦੇ ਨੂੰ ਪੁਲਿਸ ਦੇ ਹੱਥ ਨਾ ਦਿਓ, ਅੰਤ ਸਮੇਂ ਮੈਦਾਨ-ਏ-ਜੰਗ ਵਿਚ ਸ਼ਹੀਦ ਕਰਾਇਓ।

ਸ਼ਹੀਦੀ –27 ਜਨਵਰੀ 1992

ਅੰਤ 27 ਜਨਵਰੀ 1992 ਨੂੰ ਪਿੰਡ ਕਾਰਨਾਮਾ (ਬਟਾਲਾ-ਗੁਰਦਾਸਪੁਰ) ਵਿਚ ਕਿਸੇ ਪੁਲਿਸ ਮੁਖ਼ਬਰ ਦੀ ਮੁਖ਼ਬਰੀ ‘ਤੇ ਦੇ ਘਰ-ਘਰ ਦੀ ਤਲਾਸ਼ੀ ਲਈ ਜਾ ਰਹੀ ਸੀ। ਭਾਈ ਸਾਹਿਬ ਆਪਣੇ ਸਾਥੀਆਂ ਭਾਈ ਦਲਜੀਤ ਸਿੰਘ ਰੰਗੀਨਪੁਰਾ, ਭਾਈ ਪ੍ਰੇਮ ਸਿੰਘ ਕਾਲੀਆ ਬਾਹਮਣੀਆਂ ਸਮੇਤ ਪਿੰਡ ਵਿਚ ਮੌਜੂਦ ਸਨ । ਜ਼ਿਲ੍ਹਾ ਬਟਾਲਾ-ਗੁਰਦਾਸਪੁਰ ਦੇ ਪੁਲਿਸ ਕਪਤਾਨ ਐੱਸ.ਪੀ. ਆਪਰੇਸ਼ਨ ਰੁਪਿੰਦਰ ਸਿਹੁ, ਡੀ.ਐੱਸ.ਪੀ. ਤੇਜਾ ਸਿਹੁ, ਏ.ਐੱਸ.ਆਈ. ਕਸ਼ਮੀਰਾ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਪੁਲਿਸ ਅਤੇ ਕੇਂਦਰੀ ਫੋਰਸ ਨੇ ਪਿੰਡ ਨੂੰ ਘੇਰਾ ਪਾ ਲਿਆ। ਘਰ-ਘਰ ਦੀ ਤਲਾਸ਼ੀ ਲੈ ਰਹੇ ਸਨ, ਪਰ ਸੁਰੱਖਿਆ ਫੋਰਸਾਂ ਨੂੰ ਸਿੰਘ ਮਿਲ ਨਹੀਂ ਸੀ ਰਹੇ, ਸਵੇਰੇ-ਸਵੇਰੇ ਹਾਲੇ ਲੋਕ ਖੇਤਾਂ ਵੱਲ ਜੰਗਲ-ਪਿਸ਼ਾਬ ਹੀ ਜਾ ਰਹੇ ਸਨ ਤਾਂ ਪੁਲਿਸ ਨੇ ਲੋਕਾਂ ਨੂੰ ਪਿੰਡ ਦੇ ਸਕੂਲ ਵਿਚ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ । ਪਿੰਡ ਦੀ ਤਲਾਸ਼ੀ ਲੈਣ ‘ਤੇ ਸਿੰਘ ਹੱਥ ਨਹੀਂ ਸੀ ਆਏ।

ਪੁਲਿਸ ਮੁਖੀ ਰੁਪਿੰਦਰ ਸਿਹੁੰ ਲੋਕਾਂ ਨੂੰ ਕਹਿ ਰਿਹਾ ਸੀ, “ਅਸੀਂ ਗੋਰੇ ਦਾ ਪਿੱਛਾ ਕਰ ਰਹੇ ਹਾਂ, ਤੁਸੀਂ ਲੋਕ ਸਾਨੂੰ ਸਹਿਯੋਗ ਦੇਵੋ, ਅਸੀਂ ਛੇਤੀ ਪੱਪੂ ਗੋਰਾ ਨੂੰ ਕਾਬੂ ਕਰਨ ਵਿਚ ਸਫ਼ਲ ਹੋ ਜਾਵਾਂਗੇ।” ਇਤਨਾ ਕਹਿ ਕੇ ਪੁਲਿਸ ਕਪਤਾਨ ਸੁਰੱਖਿਆ ਫ਼ੋਰਸਾਂ ਸਮੇਤ ਵਾਪਸ ਜਾਣ ਲਈ ਤੁਰ ਪਿਆ ਤੇ ਅਚਾਨਕ ਸ਼ੱਕ ਪੈਣ ‘ਤੇ ਜਾਂ ਮੁਖ਼ਬਰ ਦੀ ਨਵੀਂ ਸੂਚਨਾ ‘ਤੇ ਇਕ ਘਰ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲੈਣ ਲਈ ਪੁਲਿਸ ਕਪਤਾਨ ਆਪਣੇ ਅਹਿਮ ਸਹਾਇਕਾਂ ਸਮੇਤ ਵੱਡੀ ਗਿਣਤੀ ਵਿਚ ਘਰ ਅੰਦਰ ਦਾਖਲ ਹੋ ਗਿਆ | ਘਰ ਬਿਲਕੁਲ ਸਾਦਾ ਜਿਹਾ ਸੀ। ਅਜਿਹੇ ਘਰ ਵਿਚ ਖਾੜਕੂਆਂ ਦੇ ਪਨਾਹ ਲੈਣ ਦਾ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ। ਪਰ ਕਾਲ ਜ਼ੋਰਾਵਰ ਹੈ, ਉਹ ਭਾਣਾ ਵਰਤਾ ਰਿਹਾ ਸੀ, ਜਦੋਂ ਸੌ ਤੋਂ ਵੱਧ ਪੁਲਿਸ ਦੇ ਆਦਮੀ ਘਰ ਅੰਦਰ ਮੌਜੂਦ ਸਨ ਤਾਂ ਪਹਿਲਾਂ ਹੀ ਘਰ ਅੰਦਰ ਛੁਪੇ ਹੋਏ ਖਾੜਕੂ ਸਿੰਘਾਂ ਨੇ ਅਚਾਨਕ ਹੀ ਏ.ਕੇ. 47 ਵਰਗੇ ਜੋਸ਼ੀਲੇ ਹਥਿਆਰਾਂ ਨਾਲ ਫ਼ਾਇਰਿੰਗ ਸ਼ੁਰੂ ਕਰ ਦਿੱਤੀ ।

ਪੁਲਿਸ ਕਪਤਾਨ ਅਤੇ ਸੁਰੱਖਿਆ ਜਵਾਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ।ਜਵਾਨਾਂ ਨੇ ਇਧਰ-ਉਧਰ ਭੱਜ ਕੇ ਜਾਨਾਂ ਬਚਾਈਆਂ । ਇਸ ਫ਼ਾਇਰਿੰਗ ਵਿਚ ਪੁਲਿਸ ਕਪਤਾਨ ਰੁਪਿੰਦਰ ਸਿਹੁੰ, ਡੀ.ਐੱਸ.ਪੀ. ਤੇਜਾ ਸਿਹੁੰ, ਏ.ਐੱਸ.ਆਈ. ਕਸ਼ਮੀਰ ਸਿਹੁ ਸਮੇਤ 36 ਪੁਲਿਸ ਵਾਲੇ ਮਾਰੇ ਗਏ ਅਤੇ ਵੱਡੀ ਗਿਣਤੀ ਵਿਚ ਫੱਟੜ ਹੋਏ। ਇਸ ਪੁਲਿਸ ਮੁਕਾਬਲੇ ‘ਚੋਂ ਭਾਈ ਦਲਜੀਤ ਸਿੰਘ ਰੰਗੀਨਪੁਰਾ, ਭਾਈ ਪਰੇਮ ਸਿੰਘ ਕਾਲੀਆ ਬਾਹਮਣੀਆਂ ਬਾਹਰ ਨਿਕਲਣ ਵਿਚ ਸਫ਼ਲ ਹੋ ਗਏ । ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਨੇ ਪੁਲਿਸ ਦੇ ਹਥਿਆਰ ਇਕੱਠੇ ਕਰ ਕੇ ਲੋਈ ‘ਚ ਪੰਡ ਲਈ ਅਤੇ ਜ਼ਖ਼ਮੀ ਪੁਲਿਸ ਵਾਲਿਆਂ ਨੂੰ ਹੋਰ ਗੋਲੀਆਂ ਮਾਰ ਕੇ ਠੰਡਿਆਂ ਕੀਤਾ ।

ਜਦੋਂ ਹਥਿਆਰਾਂ ਦੀ ਪੰਡ ਚੁੱਕ ਕੇ ਪਿੰਡ ਤੋਂ ਬਾਹਰ ਨਿਕਲ ਤੁਰਿਆ ਤਾਂ ਲੁਕੇ ਹੋਏ ਪੁਲਿਸ ਵਾਲੇ ਨੇ ਭਾਈ ਸਾਹਿਬ ‘ਤੇ ਗੋਲੀ ਚਲਾਈ, ਜੋ ਪੱਟ ਵਿਚ ਲੱਗੀ ਜਿਸ ਨਾਲ ਲੱਤ ਨਕਾਰਾ ਹੋ ਗਈ। ਭਾਈ ਸਾਹਿਬ ਤੁਰ ਨਹੀਂ ਸੀ ਸਕਦੇ । ਭਾਈ ਸੁਖਵਿੰਦਰ ਸਿੰਘ ਨੇ ਪੁਲਿਸ ਦੇ ਹੱਥ ਆਉਣ ਤੋਂ ਬਚਣ ਲਈ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਥਾਂ ‘ਤੇ ਹੀ ਸ਼ਹੀਦੀ ਪ੍ਰਾਪਤ ਕਰ ਗਏ।

ਕਹਿਣੀ ਦਾ ਪੂਰਾ, ਕਰਨੀ ਦੀ ਸੂਰਾ ਮੈਦਾਨ-ਏ-ਜੰਗ ਵਿਚ ਅਸਲੀ ਪੁਲਿਸ ਮੁਕਾਬਲੇ ਦੇ ਦ੍ਰਿਸ਼ ਵਿਖਾ ਗਿਆ, ਜਿਸ ਦੀ ਬਹਾਦਰੀ ਦੇ ਸੋਹਿਲੇ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਨੇ 18 ਜਨਵਰੀ 1992 ਨੂੰ ਗਾਏ ਅਤੇ ਹਵਾਲੇ ਲਈ ਆਉਂਦੇ ਸਮੇਂ ਵਿਚ ਸੋਹਿਲੇ ਗਾਉਂਦੀਆਂ ਰਹਿਣਗੀਆਂ । ਭਾਈ ਸਾਹਿਬ ਦੀ ਸ਼ਹੀਦੀ ਖ਼ਾਲਿਸਤਾਨ ਦੀ ਪ੍ਰਾਪਤੀ ਵੱਲ ਵੱਧ ਰਹੇ ਕਦਮਾਂ ਲਈ ਮੀਲ ਪੱਥਰ ਹੈ।

—ਖਾੜਕੂ ਯੋਧੇ, ਮਨਿੰਦਰ ਸਿੰਘ ਬਾਜਾ, 2016

Please Share This