Dharam Yudh Morcha
On July 26, the general meeting of the Akali Dal was held, passing a resolution to initiate a “Dharm Yudh Morcha” for the release of the arrested Singhs and achieving the Anandpur resolution. The irregular march commenced on August 4, and instead of abating, police repression escalated. The Darbara government’s actions fueled the flames. On August 20, Bhai Manjit Singh of the Federation hijacked a plane and was shot at Amritsar airport.
Letter from Prison
After spending some time in Amritsar Jail, Bhai Amrik Singh and Baba Thahra Singh were transferred to Gurdaspur Jail. Oppression against the Federation persisted. Bhai Amrik Singh wrote a letter from prison, urging Sikh youth to fight for their religion. During the Asian Games, 45 AISSF students protested in Delhi stadiums, resulting in their arrest. The religious warfront evolved into a national front, with every Sikh ready to participate with body, mind, and money. Police brutality and fake encounters became commonplace, further dividing the front. On April 4, 1983, the Rasta Roko Andolan showcased unprecedented solidarity.
Release from Prison
On August 6, 1983, the government released Bhai Amrik Singh and Baba Thahra Singh, hoping to quell the Dharam Yudh Morcha agitation. However, it had transformed into a national war, with thousands of Sikhs pledging martyrdom. On September 20, 1983, a Sikh Students Federation delegate meeting elected Bhai Amrik Singh as the president for the fifth time.
Operation Blue Star
While the Akalis considered compromise, Sant Bhindranwala insisted on continuing the struggle until the completion of the “Dharm Yudh Morcha.” Promises made in the presence of Guru Maharaj held no meaning for politicians like Badal. The Akalis eventually signaled the government to proceed with whatever it deemed fit for Sant Ji. A curfew followed by a military offensive in June 1984 marked the beginning of the sacrifice to protect Sri Darbar Sahib and Sri Akal Takhat Sahib.
Shaheedi
Bibi Harmeet Kaur was at Darbar Sahib during those days. Bhai Amrik Singh urged her to leave with the Sangat due to heavy firing. However, moving out was challenging, so they sought refuge in houses outside the Darbar Sahib complex. Bhai Amrik Singh and others were determined to sacrifice their lives for religious protection. They joined Sant Ji at Akal Takht Sahib, where the Federation Singhs were armed and ready.
On the morning of June 6, the Indian forces launched a full-scale attack with tanks, cannons, and poison gas, resulting in the martyrdoms of Singhs on most fronts. Around 7:30 in the morning, the Sant Ji assembled the Singhs under the Akal Takht Sahib, expressing satisfaction with the efforts to protect Darbar Sahib, causing significant losses to the enemies. Subsequently, the group led by Bhai Amrik Singh, Baba Thahra Singh, and other Singhs, accompanied by Sant Ji, positioned themselves in front of Akal Takht Sahib, directly engaging the Indian soldiers. The bodies of the soldiers piled up, their knees trembling at the sight of the Singhs challenging them amidst the echoes of Jaikara “Bole so Nihal…Sat Sri Akal.” During the intense shelling, near the two Nishan Sahibs, Sant Jarnail Singh Bhindranwale, Bhai Amrik Singh, and Baba Thahra Singh attained martyrdom. General Subeg Singh also sacrificed his life at the break of dawn at Akal Takht Sahib. Many other Singhs laid down their lives for the cause of religion.
Bhai Amrik Singh’s unique personality will always inspire youth who love their language, culture, and religion.
–Khalistani Jarnail, by Sarbjit Singh Ghuman
ਸ਼ਹੀਦ ਭਾਈ ਅਮਰੀਕ ਸਿੰਘ ਜੀ
ਬਾਣੀ ਤੇ ਬਾਣੇ ਦੇ ਮਹਾਨ ਪ੍ਰਚਾਰਕ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਸਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪਹਿਲੇ ਅਜਿਹੇ ਪ੍ਰਧਾਨ ਹੋਏ ਹਨ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ। ਫ਼ੈਡਰੇਸ਼ਨ ਨੇ ਜੋ ਬੁਲੰਦੀਆਂ ਉਹਨਾਂ ਹੀ ਪ੍ਰਧਾਨਗੀ ਵਿੱਚ ਵੇਖੀਆਂ, ਉਹ ਬੇਮਿਸਾਲ ਹਨ।
13 ਸਤੰਬਰ 1944 ਨੂੰ ਹੋਂਦ ਵਿੱਚ ਆਈ ਫ਼ੈਡਰੇਸ਼ਨ ਦਾ ਇਸ ਮਹੀਨੇ 67ਵੀਂ ਵਰ੍ਹੇਗੰਢ ਆ ਰਹੀ ਹੈ। ਫ਼ੈਡਰੇਸ਼ਨ ਦੇ ਅੱਜ ਦੇ ਹਾਲ ਨੂੰ ਵੇਖਦਿਆਂ ਭਾਈ ਅਮਰੀਕ ਸਿੰਘ ਦੀ ਯਾਦ ਹੋਰ ਵੀ ਵੱਧ ਸ਼ਿੱਦਤ ਨਾਲ ਆ ਰਹੀ ਹੈ।
ਜਨਮ
ਤਰਨ ਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਵਿੱਚ ਬਾਰਡਰ ਦੇ ਇਲਾਕੇ ਵਿੱਚ ‘ਖੇਮਕਰਨ’ ਕਸਬਾ ਮਸ਼ਹੂਰ ਹੈ। ਇਸ ਕਸਬੇ ਤੋਂ ਤਿੰਨ ਕੁ ਕਿੱਲੋਮੀਟਰ ਦੂਰ ਪਿੰਡ ਹੈ- ਭੂਰਾ ਕੋਹਨਾ। ਇਥੋਂ ਦੇ ਇੱਕ ਗੁਰਸਿੱਖ ਜੱਥੇਦਾਰ ਝੰਡਾ ਸਿੰਘ ਦੇ ਘਰ ਛੇ ਪੁੱਤਰ ਹੋਏ। ਅਕਾਲੀ ਮੋਰਚਿਆਂ ਵਿੱਚ ਮੋਹਰੀ ਰਹਿਣ ਵਾਲੇ ਜੱਥੇਦਾਰ ਝੰਡਾ ਸਿੰਘ ਦੇ ਹੀ ਇੱਕ ਪੁੱਤਰ ਸਨ- ‘ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ’; ਜੋ ਮਗਰੋਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਥਾਪੇ ਗਏ ਸਨ।
ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਅਨੰਦ ਕਾਰਜ ਭੈਣੀ ਜੱਸਾ ਪਿੰਡ ਦੇ ਸ. ਕਰਤਾਰ ਸਿੰਘ ਦੀ ਸਪੁੱਤਰੀ ਬੀਬੀ ਨਿਰੰਜਣ ਕੌਰ ਨਾਲ ਹੋਇਆ। 1954 ਦੇ ਹਾੜ੍ਹ ਦੇ ਪਹਿਲੇ ਪੱਖ ਸੰਤ ਗਿਆਨੀ ਕਰਤਾਰ ਸਿੰਘ ਦੇ ਘਰ ਜਿਸ ਬਾਲਕ ਨੇ ਜਨਮ ਲਿਆ, ਉਸ ਦਾ ਨਾਂ ਦਾਦਾ ਜੱਥੇਦਾਰ ਝੰਡਾ ਸਿੰਘ ਨੇ ‘ਹਰਭਜਨ ਸਿੰਘ’ ਰੱਖਿਆ; ਪਰ ਓਧਰ ਨਾਨਕੇ ਪਰਿਵਾਰ ਵਾਲੇ ਹੁਕਮਨਾਮਾ ਲੈ ਕੇ ਬੱਚੇ ਦਾ ਨਾਂ ‘ਅਮਰੀਕ ਸਿੰਘ’ ਰੱਖ ਚੁੱਕੇ ਸਨ। ਮਗਰੋਂ ਉਹਨਾਂ ਦਾ ਨਾਂ ਅਮਰੀਕ ਸਿੰਘ ਹੀ ਪ੍ਰਚਲਿਤ ਹੋਇਆ।
ਬਚਪਨ
ਸੰਤ ਗਿਆਨੀ ਕਰਤਾਰ ਸਿੰਘ ਜੀ ਤਾਂ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੇਵਾ ਵਿੱਚ ਹੀ ਰਹਿੰਦੇ ਸਨ, ਪਿੱਛੇ ਮਾਤਾ ਨਿਰੰਜਣ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਰਹਿਨੁਮਾਈ ਵਿੱਚ ਬਾਲਕ ਅਮਰੀਕ ਸਿੰਘ ਦੀ ਪਾਲਣਾ-ਪੋਸ਼ਣਾ ਹੋਈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਦ ਭੂਰੇ ਕੋਹਨੇ ਆਏ ਤਾਂ ਕਹਿਣ ਲੱਗੇ- “ਭਾਈ ਕਰਤਾਰ ਸਿਹਾਂ! ਤੇਰਾ ਇਹ ਭੁਝੰਗੀ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਬਣੇਗਾ। ਇਸ ਨੂੰ ਛੇਤੀ ਹੀ ਅੰਮ੍ਰਿਤ ਦੀ ਦਾਤ ਦਿਵਾ ਕੇ ਗੁਰੂ ਦੇ ਲੜ ਲਾ ਦੇਵੀਂ, ਫਿਰ ਤੇਰੀ ਪਰਿਵਾਰ ਪ੍ਰਤੀ ਚਿੰਤਾ ਘੱਟ ਜਾਵੇਗੀ।”
ਮਗਰੋਂ ਸੰਤ ਕਰਤਾਰ ਸਿੰਘ ਜੀ ਦੇ ਘਰ ਇੱਕ ਹੋਰ ਬਾਲਕ ‘ਮਨਜੀਤ ਸਿੰਘ’ ਨੇ ਜਨਮ ਲਿਆ। ਦੋਵੇਂ ਭਰਾ ਤੇਜੀ ਨਾਲ ਬਚਪਨ ਤੋਂ ਜਵਾਨੀ ਵੱਲ ਵੱਧ ਰਹੇ ਸਨ। ਹਰ ਸਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਭੂਰੇ ਕੋਹਨੇ ਗੁਰਮਤਿ ਸਮਾਗਮ ਕਰਦੇ ਸਨ। ਭਾਈ ਅਮਰੀਕ ਸਿੰਘ ਵੀ ਸਾਰੇ ਪਰਿਵਾਰ ਸਮੇਤ ਇਹਨਾਂ ਸਮਾਗਮਾਂ ਵਿੱਚ ਸੇਵਾ ਕਰਦੇ। ਦਾਦਾ ਝੰਡਾ ਸਿੰਘ ਕੋਲ਼ੋਂ ਪੁਰਾਤਨ ਇਤਿਹਾਸਕ ਸਾਖੀਆਂ ਸੁਣ ਕੇ ਉਹ ਸ਼ਹੀਦੀਆਂ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂੰ ਹੋ ਗਏ। ਜੱਥੇਦਾਰ ਝੰਡਾ ਸਿੰਘ ਅਕਾਲੀ ਮੋਰਚਿਆਂ ਵਿੱਚ ਜਾਂਦੇ ਰਹੇ ਹੋਣ ਕਰਕੇ ਸਿਆਸੀ ਸਮਝ ਵੀ ਰੱਖਦੇ ਸਨ। ਉਹਨਾਂ ਨੇ ਧਾਰਮਿਕ ਸੇਧ ਦੇ ਨਾਲ-ਨਾਲ ਭਾਈ ਅਮਰੀਕ ਸਿੰਘ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ।
ਅੰਮਿ੍ਤ ਸੰਸਕਾਰ
ਅੱਠ ਜਮਾਤਾਂ ਪਿੰਡ ਦੇ ਸਕੂਲ ਵਿੱਚੋਂ ਪਾਸ ਕਰਨ ਉਪਰੰਤ ਭਾਈ ਅਮਰੀਕ ਸਿੰਘ ਭੂਰੇ- ਕੋਹਨੇ ਹੀ ਸਨ ਕਿ ਸੰਤ ਗਿਆਨੀ ਕਰਤਾਰ ਸਿੰਘ ਉਹਨਾਂ ਨੂੰ ਭਿੰਡਰ ਕਲਾਂ ਲਿਜਾਣ ਲਈ ਆ ਗਏ। ਜੱਥੇਦਾਰ ਝੰਡਾ ਸਿੰਘ ਨੇ ਕਿਹਾ, “ਕਰਤਾਰ ਸਿਆਂ! ਪਹਿਲਾਂ ਤੂੰ ਜਥੇ ਨਾਲ ਰਹਿੰਦਾ ਸੈਂ, ਹੁਣ ਤੂੰ ਅਮਰੀਕ ਸਿੰਘ ਨੂੰ ਵੀ ਲੈ ਚਲਿਆ, ਇਹ ਮਕਾਨ ਕੌਣ ਸੰਭਾਲੂ?” ਸੰਤ ਹੱਸ ਪਏ ਤੇ ਕਹਿੰਦੇ, “ਬਾਪੂ ਜੀ, ਫ਼ਿਕਰ ਨਾ ਕਰੋ, ਤੁਹਾਡੇ ਇਸ ਕੋਠੇ ਦੀ ਹੀ ਨਹੀਂ ਸਾਰੇ ਪਿੰਡ ਦੀ ਰਾਖੀ ਅਕਾਲ ਪੁਰਖ ਆਪ ਕਰਨਗੇ।”
ਅੱਜ ਜੇ ਭੂਰੇ ਪਿੰਡ ਜਾਈਏ ਤਾਂ ਸੰਤਾਂ ਦੇ ਜੱਦੀ ਘਰ ਵਾਲੀ ਥਾਂ ‘ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਜਾਂਦਾ ਹੈ।
ਭਾਈ ਅਮਰੀਕ ਸਿੰਘ ਆਪਣੇ ਪਿਤਾ ਜੀ ਦੇ ਨਾਲ ਭਿੰਡਰੀਂ ਚਲੇ ਗਏ। ਵੱਡੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਕਹਿੰਦੇ “ਭਾਈ ਕਰਤਾਰ ਸਿੰਹਾਂ, ਪਰਸੋੰ ਜੋੜ ਮੇਲੇ ਉਪਰੰਤ ਅੰਮ੍ਰਿਤ ਸੰਚਾਰ ਹੋਵੇਗਾ, ਤੁਸੀਂ ਇਸ ਭੁਜੰਗੀ ਨੂੰ ਅਮ੍ਰਿਤ ਜਰੂਰ ਛਕਾਉਣਾ। ਹੁਣ ਇਹ ਕਕਾਰ ਸੰਭਾਲਣ ਦੇ ਯੋਗ ਹੋ ਗਿਆ ਹੈ।”
ਪੰਜ ਪਿਆਰਿਆਂ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪ ਵੀ ਸ਼ਾਮਲ ਹੋਏ। ਗੁਰੂ ਕੇ ਜਹਾਜ ਚੜ੍ਹ ਕੇ ਭਾਈ ਅਮਰੀਕ ਸਿੰਘ ਪੂਰਨ ਸਿੰਘ ਸੱਜ ਗਏ। ਜਥੇ ਨਾਲ ਹੀ ਰਹਿ ਕੇ ਉਹ ਗੁਰਮਤਿ ਵਿਦਿਆ ਪੜ੍ਹਦੇ ਰਹੇ। ਗੁਰਬਾਣੀ ਦੇ ਸ਼ੁੱਧ ਸਪਸ਼ਟ ਉਚਾਰਣ ਤੇ ਅਰਥ ਸਮਝਦੇ ਰਹੇ ।
ਧੁਰੋਂ ਲਿਖਿਆ ਮੇਲ
ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਵਿੱਚ ਗੁਰਮਤਿ ਵਿਦਿਆ ਹਾਸਲ ਕਰ ਰਹੇ ਸਨ ਤਾਂ ਉਹਨਾਂ ਦਾ ਪਿਆਰ ਜਥੇ ਵਿੱਚ ਹੀ ਉਹਨਾਂ ਤੋਂ ਸੀਨੀਅਰ ਸਿੰਘ ਨਾਲ ਹੋਇਆ, ਜੋ ਬਾਘੇਪੁਰਾਣੇ ਕੋਲੋਂ ਰੋਡੇ ਪਿੰਡ ਤੋਂ ਸੀ। ਉਸ ਸਿੰਘ ਦਾ ਨਾਂ ਭਾਈ ਜਰਨੈਲ ਸਿੰਘ ਸੀ। ਦੋਹਾਂ ਸਿੰਘਾਂ ਦਾ ਆਪਸੀ ਇਤਫ਼ਾਕ-ਪਿਆਰ ਐਨਾ ਵੱਧਿਆ ਕਿ ਦੋਹਾਂ ਨੇ ਇਹ ਦੋਸਤੀ ਆਖ਼ਰੀ ਸਵਾਸਾਂ ਤਕ ਨਿਭਾਈ। ਕੌਣ ਸੋਚ ਸਕਦਾ ਸੀ ਕਿ ਇਹੀ ਸਿੰਘ ਦਮਦਮੀ ਟਕਸਾਲ ਦੇ ਚੋਦ੍ਹਵਵੇਂ ਮੁਖੀ ਵਜੋਂ ਪ੍ਰਸਿਧ ਹੋਵੇਗਾ?
ਮੰਗਣੀ
ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਭਾਈ ਅਮਰੀਕ ਸਿੰਘ ਦਾ ਰਿਸ਼ਤਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਧੀਰੇ-ਪੱਤਰੇ ਦੇ ਭਾਈ ਗੁਰਦੀਪ ਸਿੰਘ ਦੀ ਧੀ ਬੀਬੀ ਹਰਮੀਤ ਕੌਰ ਨਾਲ ਕਰ ਦਿੱਤਾ, ਜਿਨ੍ਹਾਂ ਦਾ ਨਾਂ ਓਦੋਂ ਮਹਿੰਦਰ ਕੌਰ ਸੀ। ਜਦੋਂ ਇਹ ਖ਼ਬਰ ਭੂਰੇ ਕੋਹਨੇ ਪਹੁੰਚੀ ਤਾਂ ਜੱਥੇਦਾਰ ਝੰਡਾ ਸਿੰਘ, ਦਾਦੀ ਲਾਭ ਕੋਰ ਅਤੇ ਮਾਤਾ ਨਿਰੰਜਨ ਕੌਰ ਨੂੰ ਚਾਅ ਹੋਇਆ।
ਇੱਕ ਸਾਲ ਭਾਈ ਅਮਰੀਕ ਸਿੰਘ ਨੇ ਭਿੰਡਰੀ ਰਹਿ ਕੇ ਗੁਰਮਤਿ ਵਿਦਿਆ ਹਾਸਲ ਕੀਤੀ। ਨਿਤਨੇਮ, ਪੰਜ-ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਪਰੰਤ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਸ਼ੁਰੂ ਕੀਤੀ।
ਇੱਕ ਦਿਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ ਕਿ ਹੁਣ ਉਹ ਪਿੰਡ ਚਲੇ ਜਾਣ ਤੇ ਅੱਗੇ ਪੜ੍ਹਾਈ ਪੜ੍ਹਨ।
ਅੱਗੇ ਪੜ੍ਹਾਈ
ਭੂਰੇ ਕੋਹਨੇ ਤਾਂ ਅੱਠਵੀਂ ਤਕ ਹੀ ਸਕੂਲ ਸੀ, ਸੋ ਭਾਈ ਅਮਰੀਕ ਸਿੰਘ ਨੂੰ ਸਰਕਾਰੀ ਹਾਈ ਸਕੂਲ ਖੇਮਕਰਨ ਵਿੱਚ ਦਾਖ਼ਲਾ ਦਿਵਾਇਆ ਗਿਆ। ਵਿਦਿਆਰਥੀ ਜੀਵਨ ਵਿੱਚ ਹੀ ਉਹਨਾਂ ਨੇ ਨਿਤਨੇਮ ਤੇ ਮਰਿਆਦਾ ‘ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਦਸਵੀਂ ਦੇ ਇਮਤਿਹਾਨ ਵਲਟੋਹੇ ਦਿੱਤੇ। ਦਸਵੀਂ ਉਪਰੰਤ ਪਰੈੱਪ ਦੀ ਪੜ੍ਹਾਈ ਪੱਟੀ ਸ਼ਹਿਰ ਤੋਂ ਕੀਤੀ। ਬੀ.ਏ. ਭਾਗ- 1 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦਾਖ਼ਲਾ ਲੈਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਜੱਥੇਦਾਰ ਝੰਡਾ ਸਿੰਘ ਅਕਾਲ ਚਲਾਣਾ ਕਰ ਗਏ। ਪਰਿਵਾਰ ਦਾ ਥੰਮ ਹਿੱਲ ਗਿਆ।
ਓਧਰੋਂ 15 ਜੂਨ 1969 ਨੂੰ ਖ਼ਬਰ ਆਈ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੱਚਖੰਡ ਗਮਨ ਕਰ ਗਏ ਹਨ। ਇਸ ਖ਼ਬਰ ਨੇ ਪਰਿਵਾਰ ਨੂੰ ਹੋਰ ਵੀ ਉਦਾਸ ਕਰ ਦਿੱਤਾ, ਕਿਉਂਕਿ ਪਰਿਵਾਰ ਦਾ ਸੰਤਾਂ ਨਾਲ ਬੇਹੱਦ ਪਿਆਰ ਸੀ। ਭਾਈ ਅਮਰੀਕ ਸਿੰਘ ਮਹਿਤੇ ਪੁੱਜੇ ਜਿਥੇ ਸ. ਦਲੀਪ ਸਿੰਘ ਸ਼ਾਹ ਦੇ ਘਰ ਸੰਤਾਂ ਨੇ ਸਰੀਰ ਤਿਆਗਿਆ ਸੀ।
ਸੰਤ ਗਿਆਨੀ ਕਰਤਾਰ ਸਿੰਘ ਜੀ ਟਕਸਾਲ ਦੇ ਮੁਖੀ ਬਣੇ
8 ਜੁਲਾਈ 1969 ਨੂੰ ਜਦੋਂ ਭਿੰਡਰ ਕਲਾਂ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਦੁਸਹਿਰਾ ਮਨਾਇਆ ਗਿਆ ਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੂੰ ਟਕਸਾਲ ਦਾ ਮੁਖੀ ਥਾਪਿਆ ਗਿਆ। ਭਿੰਡਰ ਕਲਾਂ ਵਿੱਚ ਵਿਵਾਦ ਹੋਣ ਕਾਰਨ ਉਹ ਮਹਿਤੇ ਆ ਗਏ। ਮਹਿਤਾ ਚੌਂਕ ਵਿੱਚ ਹੀ ਉਹਨਾਂ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਇਮਾਰਤ ਤਿਆਰ ਕਰਨੀ ਸ਼ੁਰੂ ਕਰ ਦਿੱਤੀ।
ਖਾਲਸਾ ਕਾਲਜ ਅੰਮ੍ਰਿਤਸਰ
ਓਦੋਂ ਹੀ ਭਾਈ ਅਮਰੀਕ ਸਿੰਘ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੀ.ਏ. ਵਿੱਚ ਦਾਖਲਾ ਲੈ ਲਿਆ। ਵਕਤ ਮਿਲਦੇ ਹੀ ਉਹ ਮਹਿਤਾ ਚੌਂਕ ਚਲੇ ਜਾਂਦੇ ਤੇ ਗੁਰਦੁਆਰਾ ਸਾਹਿਬ ਦੀ ਬਣ ਰਹੀ ਇਮਾਰਤ ਵਿੱਚ ਸੇਵਾ ਕਰਦੇ। ਟਕਸਾਲ ਦੇ ਇੱਕ ਹੋਰ ਸੀਨੀਅਰ ਸਿੰਘ ਬਾਬਾ ਥਾਹਰਾ ਸਿੰਘ ਨਾਲ ਭਾਈ ਅਮਰੀਕ ਸਿੰਘ ਆਰਥਿਕ ਮੁਸ਼ਕਲਾਂ ਤੇ ਹੋਰ ਮਸਲੇ ਸਾਂਝੇ ਕਰ ਲੈਂਦੇ ਸਨ। (ਬਾਬਾ ਥਾਹਰਾ ਸਿੰਘ ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਦੇ ਵਾਸੀ ਸਨ। ਉਹਨਾਂ ਦਾ ਪਹਿਲਾ ਨਾਂ ਧਿਆਨ ਸਿੰਘ ਸੀ। ਜਦ ਉਹਨਾਂ ਨੇ ਜਥੇ ਵਿੱਚ ਆ ਕੇ ਅਮ੍ਰਿਤਪਾਨ ਕੀਤਾ ਤਾਂ ਉਹਨਾਂ ਦਾ ਨਾਂ “ਅਵਤਾਰ ਸਿੰਘ’ ਰੱਖਿਆ ਗਿਆ। ਇਹ ਨਾਂ ਉਹਨਾਂ ਦੀ ਬਾਂਹ ਉੱਤੇ ਵੀ ਉਕਰਾਇਆ ਹੋਇਆ ਸੀ। ਸੌਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਅਕਸਰ ਭਾਈ ਸਨ। ਸੰਤਾਂ ਨੇ ਅਵਾਜ਼ ਮਾਰਨੀ- “ਆਓ ਬਾਬਾ ਥਾਹਰਾ ਸਿੰਘ ਜੀ, ਕਰੋ ਸ਼ੁਰੂ ਫੇਰ ਕਥਾ!” ਇਹ ਗੱਲ ਸੰਤਾਂ ਨੇ ਐਨੀ ਵਾਰ ਆਖੀ ਕਿ ਸਿੰਘਾਂ ਨੇ ਭਾਈ ਅਵਤਾਰ ਸਿੰਘ ਦਾ ਨਾਂ ਹੀ ‘ਬਾਬਾ ਥਾਹਰਾ ਸਿੰਘ” ਕਰ ਦਿੱਤਾ। 1984 ਵਿੱਚ ਸ਼ਹਾਦਤ ਮਗਰੋਂ ਸਰਕਾਰ ਉਹਨਾਂ ਦੀ ਬਾਂਹ ਉੱਤੇ ਲਿਖਿਆ ‘ਅਵਤਾਰ ਸਿੰਘ’ ਵੇਖ ਕੇ ਬੜੇ ਚੱਕਰ ਵਿੱਚ ਪਈ ਰਹੀ ਕਿ ਬਾਬਾ ਥਾਹਰਾ ਸਿੰਘ ਕਿਧਰ ਗਏ?)
ਭਾਈ ਅਮਰੀਕ ਸਿੰਘ ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਜੀ ਦੀ ਹਦਾਇਤ ਸੀ ਕਿ ਉਹ ਅੰਮ੍ਰਿਤਸਰ ਰਹਿੰਦੇ ਹਨ ਤੇ ਇਸ ਕਰਕੇ ਖਾਲਸਾ ਕਾਲਜ ਤੋਂ ਸੀ ਦਰਬਾਰ ਸਾਹਿਬ ਦੇ ਰੋਜ਼ਾਨਾ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨ। ਕਾਲਜ ਪੜ੍ਹਦੇ ਵਕਤ ਭਾਈ ਸਾਹਿਬ ਨੇ ਆਮ ਵਿਦਿਆਰਥੀ ਵਾਲੀਆਂ ਸਰਗਰਮੀਆਂ ਨਾਲੋਂ ਵੱਖਰਾ ਹੀ ਸੁਭਾਅ ਰੱਖਿਆ। ਨਿਤਨੇਮ ਤੇ ਮਰਿਆਦਾ ਵੱਲ ਵਿਸ਼ੇਸ਼ ਧਿਆਨ ਰੱਖਿਆ। ਨਿੱਠ ਕੇ ਪੜ੍ਹਾਈ ਕੀਤੀ, ਜਿਸ ਕਰਕੇ ਉਹ ਪਰੋਫੈਸਰ ਸਾਹਿਬ ਦੀ ਨਿਆਈਂ ਸਤਿਕਾਰੇ ਜਾਂਦੇ ਸਨ। ਆਮ ਵਿਦਿਆਰਥੀ ਵੀ ਉਹਨਾਂ ਦੀ ਇੱਜ਼ਤ ਕਰਦੇ ਸਨ। ਉਹਨਾਂ ਦੀ ਪੜ੍ਹਾਈ ਦੇ ਖ਼ਰਚ ਨੂੰ ਪੂਰਾ ਕਰਨ ਲਈ ਬਾਬਾ ਥਾਹਰਾ ਸਿੰਘ ਨੇ ਹੀ ਜੁਗਤ ਕੱਢੀ। ਮਹਿਤਾ ਪਿੰਡ ਦੇ ਇੱਕ ਗੁਰਸਿੱਖ ਦੀ ਜ਼ਮੀਨ ਠੇਕੇ ਤੇ ਨੈ ਕੇ ਉਹਨਾਂ ਅੱਗੇ ਹਿੱਸੇ ਉੱਤੇ ਦੇ ਦਿੱਤੀ। ਇਸ ਹਿਸਾਬ ਨਾਲ ਜੋ ਬਚਤ ਹੋਈ, ਉਸ ਨਾਲ ਭਾਈ ਅਮਰੀਕ ਸਿੰਘ ਦੀ ਪੜ੍ਹਾਈ ਦਾ ਖਰਚ ਨਿਕਲ ਜਾਂਦਾ।
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤਾਂ ਇਹੋ ਜਿਹੇ ਮਾਮਲੇ ਤੋਂ ਨਿਰਲੇਪ ਹੀ ਰਹਿੰਦੇ ਸਨ। ਜਦ ਵੀ ਕਿਧਰੇ ਬਾਬਾ ਥਾਹਰਾ ਸਿੰਘ ਜੀ ਨੇ ਜਾਂ ਕਿਸੇ ਹੋਰ ਨੇ ਘਰੇਲੂ ਕੰਮਾਂ ਬਾਰੇ ਗੱਲ ਤੋਰਨੀ ਤਾਂ ਉਹਨਾਂ ਕਹਿਣਾ, “ਇਹ ਮੇਰਾ ਕੰਮ ਨਹੀ, ਬਲਕਿ ਦਸ਼ਮੇਸ਼ ਪਿਤਾ ਨੂੰ ਹੀ ਸਾਡੀ ਸਭ ਦੀ ਚਿੰਤਾ ਹੈ, ਮੈਂ ਤਾਂ ਕੇਵਲ ਟਕਸਾਲ ਦੀ ਹੀ ਸੇਵਾ ਪੂਰੀ ਤਨਦੇਹੀ ਨਾਲ ਨਿਭਾ ਕੇ ਸਿੰਘਾਂ ਦੀ ਹੀ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ।”
ਅਸਲ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਗੁਰਮਤਿ ਦੇ ਇੱਕ ਅਜਿਹੇ ਪਰਚਾਰਕ ਹੋਏ ਹਨ, ਜਿਨ੍ਹਾਂ ਦੇ ਜੀਵਨ ਵਿੱਚ ਗੁਰਸਿੱਖੀ ਲਈ ਪਿਆਰ ਹੀ ਪਿਆਰ ਝਲਕਦਾ ਹੈ। ਟਕਸਾਲ ਦੇ ਵਿਦਿਆਰਥੀਆਂ ਨੂੰ ਉਹ ਆਪਣੇ ਪੁੱਤਰਾਂ ਵਾਂਗ ਹੀ ਪਿਆਰ ਕਰਦੇ ਸਨ। ਉਹਨਾਂ ਦੀ ਹਰ ਲੋੜ ਦਾ ਖਿਆਲ ਰੱਖਦੇ ਹਨ। ਲੰਗਰ ਵਿੱਚ ਜਾਂ ਗੁਰੂ-ਘਰ ਦੀ ਬਣ ਰਹੀ ਇਮਾਰਤ ਵਿੱਚ ਸੇਵਾ ਕਰਨੀ ਉਹ ਆਪਣਾ ਫਰਜ਼ ਸਮਝਦੇ ਸਨ।
ਪੰਜਾਬੀ ਬੋਲੀ ਨਾਲ ਪਿਆਰ
ਭਾਈ ਅਮਰੀਕ ਸਿੰਘ ਆਪਣੀ ਮਾਂ ਬੋਲੀ ਨਾਲ ਬੇ-ਅਥਾਹ ਪਿਆਰ ਕਰਦੇ ਸਨ। ਆਪਣੀਆਂ ਪੁਰਾਣੀਆਂ ਕਿਤਾਬਾਂ ਤੇ ਕਾਪੀਆਂ ਵੀ ਉਹ ਪਿਆਰ ਨਾਲ ਸੰਭਾਲੀ ਜਾਂਦੇ। ਉਹਨਾਂ ਦੀਆਂ ਕਾਪੀਆਂ ਕਿਤਾਬਾਂ ਇਥੋਂ ਤਕ ਕਿ ਰਫ਼ ਕੌਮ ਵਾਲੀਆਂ ਕਾਪੀਆਂ ਤਕ ਵੀ ਅੱਜ ਤਕ ਸੰਭਾਲੀਆਂ ਪਈਆਂ ਹਨ। ਉਹਨਾਂ ਦੀ ਇੱਕ ਡਾਇਰੀ ਹੈ, ਜਿਸ ਵਿੱਚ ਹੁਕਮਨਾਮੇ ਦੀ ਵਿਚਾਰ ਤੋਂ ਇਲਾਵਾ ਹੋਰ ਕਾਫ਼ੀ ਕੁਝ ਲਿਖਿਆ ਹੋਇਆ ਹੈ, ਜੋ ਜੀਵਨ ਨੂੰ ਸੇਧ ਦੇਣ ਵਾਲਾ ਹੈ। ਹਰ ਦੋ ਚਾਰ ਪੰਨਿਆਂ ਮਗਰੋਂ ਗੁਰਬਾਣੀ ਦੀ ਕੋਈ ਪੰਕਤੀ ਲਿਖੀ ਹੋਈ ਹੈ।
ਸਾਹਿਤ ਨਾਲ ਲਗਾਅ
ਭਾਈ ਸਾਹਿਬ ਦਾ ਸਾਹਿਤ ਪੜ੍ਹਨ ਵਿੱਚ ਬਹੁਤ ਧਿਆਨ ਸੀ। ਟਾਲਸਟਾਏ, ਸ਼ੈਕਸ਼ਪੀਅਰ ਤੇ ਰੂਸੀ ਲੇਖਕਾਂ ਦੀਆਂ ਕਿਤਾਬਾਂ ਤੋਂ ਇਲਾਵਾ ਉਹਨਾਂ ਨੇ ਕਾਮਾਗਾਟਾਮਾਰੂ, ਗ਼ਦਰ ਲਹਿਰ, ਸ. ਭਗਤ ਸਿੰਘ ਤੇ ਹੋਰ ਇਨਕਲਾਬੀ ਲਹਿਰਾਂ ਬਾਰੇ ਕਿਤਾਬਾਂ ਪੜ੍ਹੀਆਂ। ਈਸਾਈ ਮਤ ਬਾਰੇ ਵੀ ਉਹਨਾਂ ਨੇ ਪੂਰੀ ਜਾਣਕਾਰੀ ਹਾਸਲ ਕੀਤੀ। ਉਹਨਾਂ ਦੀ ਡਾਇਰੀ ਵਿੱਚ ਪ੍ਰੋ: ਪੂਰਨ ਸਿੰਘ ਦੀਆਂ ਲਾਈਨਾਂ ਦਰਜ਼ ਹਨ: ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ….।
ਖਾਲਸਾ ਕਾਲਜ ਵਿੱਚ ਉਹਨਾਂ ਕੋਲ ਕੋਈ ਨਾ ਕੋਈ ਸੁੱਖ-ਸੁਨੇਹਾ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਾਂ ਕੋਈ ਹੋਰ ਸਿੰਘ ਆਉਂਦੇ ਹੀ ਰਹਿੰਦੇ ਸਨ। ਓਦੋਂ ਅਜੇ ਸੰਤ ਜਰਨੈਲ ਸਿੰਘ ਟਕਸਾਲ ਦੇ ਵਿਦਿਆਰਥੀ ਸਨ ਅਤੇ ਉਹਨਾਂ ਦੀ ਭਾਈ ਅਮਰੀਕ ਸਿੰਘ ਨਾਲ ਬੜੀ ਨੇੜਤਾ ਸੀ। ਇੱਕ ਵਾਰ ਸੰਤ ਜਰਨੈਲ ਸਿੰਘ ਆਪਣੇ ਪਿੰਡ ਰੋਡਿਆਂ ਤੋਂ ਭਾਈ ਅਮਰੀਕ ਸਿੰਘ ਲਈ ਸਪੈਸ਼ਲ ਪੰਜੀਰੀ ਵੀ ਬਣਵਾ ਕੇ ਲਿਆਏ। ਜਦ ਉਹ ਇਕੱਠੇ ਹੁੰਦੇ ਤਾਂ ਸ਼ਾਮ ਨੂੰ ਤੁਰ ਕੇ ਦੋਵੇਂ ਜਣੇ ਖ਼ਾਲਸਾ ਕਾਲਜ ਤੋਂ ਸੀ ਦਰਬਾਰ ਸਾਹਿਬ ਚਲੇ ਜਾਂਦੇ। ਓਦੋਂ ਕਿਸ ਨੂੰ ਪਤਾ ਸੀ ਕਿ ਇਥੇ ਹੀ 1984 ਵਿੱਚ ਉਹ ਧਰਮ ਹੇਤ ਸੀਸ ਲੇਖੇ ਲਾਉਣਗੇ?
ਸੰਗਤ ਦਾ ਅਸਰ
ਖ਼ਾਲਸਾ ਕਾਲਜ ਵਿੱਚ ਭਾਈ ਸਾਹਿਬ ਦਾ ਕਈ ਨਾਸਤਕ, ਵਿਹਲੜ ਤੇ ਨਾਲਾਇਕ ਕਿਸਮ ਦੇ ਵਿਦਿਆਰਥੀਆਂ ਨਾਲ ਵਾਹ ਪਿਆ। ਜਿਨ੍ਹਾਂ ਉੱਤੇ ਉਹਨਾਂ ਦੀ ਗੁਰਮੁਖ ਬਿਰਤੀ ਦਾ ਐਸਾ ਅਸਰ ਹੋਇਆ ਕਿ ਉਹਨਾਂ ਦਾ ਜੀਵਨ ਹੀ ਬਦਲ ਗਿਆ। ਉਹਨਾਂ ਦੀ ਨੀਅਤ ਸਦਕਾ ਸਿੱਧੇ ਰਸਤੇ ਪੈਣ ਵਾਲੇ ਵਿਦਿਆਰਥੀ ਸਦਾ ਲਈ ਉਹਨਾਂ ਦੇ ਸਾਥੀ ਬਣ ਗਏ।
ਨਕਲੀ ਨਿਰੰਕਾਰੀ ਤੇ ਕਮਿਊਨਿਸਟ
1970 ਦੇ ਦਹਾਕੇ ਵਿੱਚ ਨਕਲੀ ਨਿਰੰਕਾਰੀ, ਕਮਿਊਨਿਸਟਾਂ ਤੇ ਹੋਰ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਆਪਣੇ ਪ੍ਰਭਾਵ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਸਰਕਾਰੀ ਸ਼ਹਿ ‘ਤੇ ਸਮਰਥਨ ਹੋਣ ਕਰਕੇ ਆਮ ਲੋਕ ਬੜੀ ਤੇਜੀ ਨਾਲ ਸਿੱਖੀ ਤੋਂ ਦੂਰ ਹੋਣ ਲੱਗ ਪਏ। ਸੰਤ ਲਈ ਪਰਚਾਰ ਦੌਰੇ ਤੇਜ ਕਰ ਦਿੱਤੇ। ਸਿੱਖੀ ਵਿਰੋਧੀ ਲਹਿਰ ਨੂੰ ਠਲ੍ਹ ਪਾਉਣ ਲਈ ਉਹਨਾਂ ਨੇ 37 ਮਹਾਨ ਨਗਰ ਕੀਰਤਨ ਕੱਢੇ। ਨਕਲੀ ਨਿਰੰਕਾਰੀਆਂ ਤੇ ਸਿੱਖ ਵਿਚਾਰਧਾਰਾ ਦੇ ਧਾਰਨੀਆਂ ਵਿੱਚ ਟਕਰਾਅ ਹੋਣ ਲੱਗ ਪਿਆ ਸੀ। ਨਰਕਧਾਰੀਆਂ ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਦੀਆਂ ਤੇ ਹੋਰਨਾ ਗੁਰਮੁਖਾਂ ਦੀਆਂ ਪੰਥਕ ਸਰਗਰਮੀਆਂ ਬੜੀਆਂ ਚੁੱਭ ਰਹੀਆਂ ਸਨ। ਓਧਰੋਂ ਸਿੱਖ ਸਿਧਾਂਤਾਂ ਖਿਲਾਫ਼ ਹੋ ਰਹੇ ਭੰਡੀ ਪ੍ਰਚਾਰ ਕਾਰਨ ਸਿੱਖ ਸੰਗਤਾਂ ਵੀ ਵੱਡਾ ਮਾਨਸਿਕ ਸੰਤਾਪ ਭੋਗ ਰਹੀਆ ਸਨ।
ਭਾਈ ਅਮਰੀਕ ਸਿੰਘ ਫ਼ੈਡਰੇਸ਼ਨ ਵਿੱਚ
ਆਮ ਸੰਗਤ ਵਿੱਚ ਤਾਂ ਸੰਤਾਂ ਵਰਗੇ ਪ੍ਰਚਾਰਕਾਂ ਨੇ ਸਿੱਖੀ ਦਾ ਪ੍ਰਚਾਰ ਕਰ ਦਿੱਤਾ ਪਰ ਵਿਦਿਆਰਥੀਆਂ ਵਿੱਚ ਪਰਚਾਰ ਦੀ ਭਾਰੀ ਲੋੜ ਸੀ। ਸਿੱਖੀ ਦਾ ਦਰਦ ਰੱਖਣ ਵਾਲੇ ਪ੍ਰਿੰਸੀਪਲ, ਪ੍ਰੋਫੈਸਰ ਤੇ ਹੋਰ ਲੋਕ ਚਿੰਤਤ ਸਨ ਕਿ ਖਾਲਸਾ ਕਾਲਜਾਂ ਵਿੱਚ ਵੀ ਨਾਸਤਿਕ ਤਾਕਤਾਂ ਵਧ-ਫੁੱਲ ਰਹੀਆਂ ਹਨ। 1966 ਵਿੱਚ ਪਹਿਲਾ ਸਿੱਖ ਮੁੰਡਾ ਬਲਵੰਤ ਸਿੰਘ ਸੀ, ਜਿਸ ਨੇ ਖ਼ਾਲਸਾ ਕਾਲਜ ਵਿੱਚ ਦਾੜ੍ਹੀ ਕੱਟੀ। ਰਾਜੀਵ-ਲੌਂਗੋਵਾਲ ਮੋਕੇ ਪੰਥ ਨਾਲ ਗ਼ੱਦਾਰੀ ਕਰਨ ਵਾਲਾ ਇਹ ਸ਼ਖਸ ਜਦ ਬਰਨਾਲਾ ਸਰਕਾਰ ਵਿੱਚ ਖਜ਼ਾਨਾ ਮੰਤਰੀ ਬਣਿਆ ਤੇ ਮਗਰੋਂ ਖਾੜਕੂ ਸਿੰਘਾਂ ਦਾ ਸ਼ਿਕਾਰ ਬਣਿਆ।
ਵਿਦਿਆਰਥੀਆਂ ਵਿਚ ਕੰਮ ਕਰਨ ਵਾਲੀ ਜਥੇਬੰਦੀ, ਆਲ ਇੰਡੀਆ ਸਿੱਖ ਸਟੂਡੇੰਟਸ ਫ਼ੈਡਰੇਸ਼ਨ` ਸੀ, ਪਰ ਸਮੇਂ ਦੀ ਮਾਰ ਹੇਠ ਆ ਕੇ ਇਸ ਜਥੇਬੰਦੀ ਦਾ ਪ੍ਰਭਾਵ ਨਾ ਹੋਇਆਂ ਵਰਗਾ ਹੋ ਗਿਆ ਸੀ। ਨਿੱਕੇ-ਨਿੱਕੇ ਗਰੁਪ ਕਈ ਸਨ ਤੇ ਸਾਰੇ ਹੀ ਖ਼ੁਦ ਨੂੰ “ਮੁਕੰਮਲ ਫ਼ੈਡਰੇਸ਼ਨ` ਸਮਝੀ ਜਾਂਦੇ ਸਨ। ਅੱਜ ਵਾਲੇ ਹੀ ਹਾਲਾਤ ਸਨ। ਜਿਵੇਂ ਹੁਣ ਕਈ ਖੁੰਝੇ ਹੋਏ ਲੋਕ ਆਪਣੇ ਹਿੱਤਾਂ ਦੀ ਪੂਰਤੀ ਲਈ ‘ਫ਼ੈਡਰੇਸ਼ਨ ਪੁ੍ਧਾਨ’ ਬਣੇ ਫਿਰਦੇ ਹਨ, ਓਦੋਂ ਵੀ ਇਹੀ ਹਾਲ ਸੀ। ਜਿਵੇਂ ਅਕਾਲੀਆਂ ਤੇ ਹੋਰ ਥਾਂਵਾਂ ਤੋਂ ਨਿਰਾਸ਼ ਹੋ ਕੇ ਅੱਜ ਦੇ ਸਿੱਖ ਨੌਜਵਾਨ ਆਪੋ-ਆਪਣੇ ਪੱਧਰ ‘ਤੇ ਜਥੇਬੰਦੀਆਂ ਬਣਾ ਰਹੇ ਹਨ, ਇਹੀ ਹਾਲ ਓਦੋਂ ਸੀ। ਇਹ ਵਿਦਿਆਰਥੀ ਨਾਸਤਕੀ ਤਾਕਤਾਂ ਦੇ ਜਾਲ ਵਿੱਚ ਫਸ ਕੇ ਆਪਣੇ ਵਿਰਸੇ ਤੋਂ ਟੁੱਟ ਰਹੀ ਸਿੱਖ ਜਵਾਨੀ ਨੂੰ ਵੇਖ ਕੇ ਦੁਖੀ ਸਨ। ਫ਼ੈਡਰੇਸ਼ਨ ਵਿੱਚ ਵੀ ਸਿੱਖੀ ਜਜ਼ਬੇ ਵਾਲੇ ਬਥੇਰੇ ਸਿੰਘ ਸਨ, ਪਰ ਉਹਨਾਂ ਦੀ ਕੋਈ ਵਾਹ ਹੀ ਨਹੀਂ ਸੀ ਚਲਦੀ, ਕਿਉਂਕਿ ਸਿੱਖੀ ਦੇ ਸ਼ਰੀਕਾਂ ਨੂੰ ਹਕੂਮਤ ਦੀ ਵੀ ਸ਼ਹਿ ਸੀ!
ਮੁਕਤਸਰ ਤੋਂ ਅਕਾਲੀ ਆਗੂ ਤੇ ਸਾਬਕਾ ਮੰਤਰੀ ਸ. ਗੁਰਮੀਤ ਸਿੰਘ ਬਰਾੜ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਹੁਤ ਪਰਭਾਵਿਤ ਸਨ। ਉਹ ਕਹਿੰਦੇ ਹੁੰਦੇ ਸਨ, “ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਪੂਰਨ ਸੰਤ ਨਾਲ ਵਾਹ ਪਿਆ ਹੈ, ਜੇਕਰ ਇਹੋ ਜਿਹਾ ਇੱਕ ਹੋਰ ਸੰਤ ਸਿੱਖ ਕੌਮ ਨੂੰ ਮਿਲ ਜਾਵੇ ਤਾਂ ਕੌਮ ਬੁਲੰਦੀਆਂ ਉੱਤੇ ਪੁੱਜ ਸਕਦੀ ਹੈ। ਮਹਾਂਪੁਰਖਾਂ ਦੀ ਇੱਕ ਉਤਸ਼ਾਹ ਭਰੀ ਹੱਲਾਸ਼ੇਰੀ ਹੀ ਕੌਮ ਦਾ ਨਕਸ਼ਾ ਬਦਲ ਕੇ ਝੂਠੇ ਡੰਮ ਨੂੰ ਢਹਿ-ਢੇਰੀ ਕਰਨ ਲਈ ਕਾਫ਼ੀ ਹੈ।”
ਸ. ਗੁਰਮੀਤ ਸਿੰਘ ਬਰਾੜ ਦੇ ਪੁੱਤਰ ਸ. ਜਗਮੀਤ ਸਿੰਘ ਬਰਾੜ (ਕਾਂਗਰਸੀ ਆਗੂ ਤੇ ਸਾਬਕਾ ਐਮ. ਪੀ.) ਫ਼ੈਡਰੇਸ਼ਨ ਦੇ ਜਨਰਲ ਸਕੱਤਰ ਸਨ। ਇੱਕ ਵਾਰ ਉਹਨਾਂ ਨੇ ਫ਼ੈਡਰੇਸ਼ਨ ਦੇ ਆਗੂਆਂ ਨੂੰ ਸੁਝਾਅ ਦਿਤਾ, “ਜੇਕਰ ਤੁਸੀਂ ਫੈਡਰੇਸ਼ਨ ਦੀ ਵਾਕਿਆ ਹੀ ਕੋਈ ਗੱਲ ਬਣਾਉਣੀ ਚਾਹੁੰਦੇ ਹੋ ਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਬੇਨਤੀ ਕਰ ਕੇ ਉਹਨਾਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਨੂੰ ਜਥੇਬੰਦੀ ਵਿੱਚ ਲਿਆਓ, ਜੋ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਹਨ…!”
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵੀ ਸਮਝਦੇ ਸਨ ਕਿ ਭਾਵੇਂ ਹੁਣ ਇਹ ਫ਼ੈਡਰੇਸ਼ਨ ਮੀਟਿੰਗ, ਮੁਜ਼ਾਹਰਿਆਂ, ਕਿਤਾਬਚਿਆਂ ਤਕ ਹੀ ਸੀਮਿਤ ਹੈ, ਪਰ ਜੇ ਇਸ ਨੂੰ ਚੇਤਨਾ ਫੈਲਾ ਸਕਦੀ ਹੈ। ਇਸੇ ਕਰਕੇ ਸੰਤਾਂ ਨੇ ਭਾਈ ਅਮਰੀਕ ਸਿੰਘ ਨੂੰ ਕਿਹਾ ਕਿ ਉਹ ਤੇ ਉਹਨਾਂ ਦੇ ਹੋਰ ਸਾਥੀ ਫ਼ੈਡਰੇਸ਼ਨ ਵਿੱਚ ਸ਼ਾਮਲ ਹੋ ਜਾਣ।
ਇੰਝ ਭਾਈ ਅਮਰੀਕ ਸਿੰਘ ਫ਼ੈਡਰੇਸ਼ਨ ਦੇ ਮੈਂਬਰ ਬਣ ਗਏ। ਮੈਂਬਰ ਬਣਨ ਉਪਰੰਤ ਉਹਨਾਂ ਜਥੇਬੰਦੀ ਦਾ ਸਾਰਾ ਇਤਿਹਾਸ ਪੜ੍ਹਿਆ, ਸਮਝਿਆ। ਓਦੋਂ ਹੀ 20 ਤੋਂ 27 ਜੂਨ 1976 ਤਕ ਅਨੰਦਪੁਰ ਸਾਹਿਬ ਵਿਖੇ ਫ਼ੈਡਰੇਸ਼ਨ ਦਾ ਕੈਂਪ ਲਾਇਆ ਗਿਆ।
ਪ੍ਰਚਾਰ ਸਕੱਤਰ ਦੀ ਸੇਵਾ
1976 ਵਿੱਚ ਟਰੇਨਿੰਗ ਕੈਂਪ ਵਿੱਚ ਭਾਈ ਅਮਰੀਕ ਸਿੰਘ ਨੇ ਪੂਰੀ ਤਨਦੇਹੀ ਨਾਲ ਬਣਾ ਦਿੱਤਾ ਗਿਆ। ਉਹ ਬੀ.ਏ. ਕਰ ਚੁੱਕੇ ਸਨ ਤੇ ਹੁਣ ਐਮ.ਏ. ਪੰਜਾਬੀ ਕਰਨੀ ਚਾਹੁੰਦੇ ਸਨ। ਉਹਨਾਂ ਦੀ ਇੱਛਾ ਸੀ ਕਿ ‘ਖਾਲਸਾ ਕਾਲਜ! ਵਿੱਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਲੱਗਣਾ ਹੈ।
ਅਨੰਦ ਕਾਰਜ
ਨਵੰਬਰ 1976 ਵਿੱਚ ਭਾਈ ਅਮਰੀਕ ਸਿੰਘ ਤੇ ਬੀਬੀ ਹਰਮੀਤ ਕੌਰ ਜੀ ਦੇ ਅਨੰਦ ਕਾਰਜ ਹੋਏ। ਇਹ ਰਿਸ਼ਤਾ ਵੱਡੇ ਮਹਾਂਪੁਰਖ ਕਰ ਗਏ ਸਨ। ਬੀਬੀ ਹਰਮੀਤ ਕੌਰ ਗੁਰਮਤਿ ਵਿੱਚ ਪਰਬੀਨ ਹੋਣ ਦੇ ਨਾਲ-ਨਾਲ ਇੱਕ ਚੰਗੇ ਜੀਵਨ-ਸਾਥਣ ਵੀ ਸਾਬਤ ਹੋਏ, ਜਿਨ੍ਹਾਂ ਨੇ ਭਾਈ ਸਾਹਿਬ ਦੀ ਸੰਘਰਸ਼ਪੂਰਨ ਜ਼ਿੰਦਗੀ ਵਿੱਚ ਹਰ ਤਰ੍ਹਾਂ ਸਾਥ ਦਿੱਤਾ।
ਸੰਤਾਂ ਦਾ ਸੱਚਖੰਡ ਗਮਨ
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖ ਤੌਰ ‘ਤੇ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਦੇ ਸਨ। ਆਪਣੇ ਵਿਖਿਆਨਾਂ ਵਿੱਚ ਉਹ ਨਕਲੀ ਨਿਰੰਕਾਰੀਆਂ ਦੀ ਸਖ਼ਤ ਆਲੋਚਨਾ ਕਰਕੇ ਸਿੱਖਾਂ ਨੂੰ ਜਾਗ੍ਰਿਤ ਵੀ ਕਰਦੇ ਰਹਿੰਦੇ ਸਨ। ਨਿਰੰਕਾਰੀਆਂ ਨਾਲ ਜਥਾ ਭਿੰਡਰਾਂ-ਮਹਿਤਾ ਤੇ ਹੋਰ ਸਿੰਘਾਂ ਦੀਆਂ ਕਈ ਥਾਂ ਝੜਪਾਂ ਵੀ ਹੋਈਆਂ। ਗੁਰਦਾਸਪੁਰ, ਬਟਾਲਾ, ਸੀ ਹਰਿਗੋਬਿੰਦਪੁਰ, ਪਠਾਨਕੋਟ, ਕਾਦੀਆਂ, ਘੁਮਾਣ, ਤਰਨ ਤਾਰਨ, ਰੋਪੜ ਤੇ ਲੁਧਿਆਣਾ ਵਿੱਚ ਤਿੱਖੇ ਟਕਰਾਅ ਹੋਏ। ਇਹ ਟਕਰਾਅ ਦਿਨੋਂ ਦਿਨ ਵੱਧ ਰਿਹਾ ਸੀ।
20 ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪੰਜਾਬ ਵਿੱਚ ਅਕਾਲੀ ਸਰਕਾਰ ਦੇ ਹੁੰਦਿਆਂ ਵੀ ਨਿਰੰਕਾਰੀਆਂ ਦੇ ਕੂੜ-ਪੁਰਚਾਰ ਨੂੰ ਠਲ੍ਹ ਨਹੀਂ ਸੀ ਪੈ ਰਹੀ। ਸਗੋਂ ਕਈ ਸਰਕਾਰੀ ਅਧਿਕਾਰੀ ਸਰੇਆਮ ਨਿਰੰਕਾਰੀਆਂ ਦਾ ਪੱਖ ਪੂਰਦੇ ਸਨ। ਸਿੱਖੀ ਦਾ ਦਰਦ ਵਾਲੇ ਸ਼ਰਧਾਲੂ ਸਿੱਖ ਬੜਾ ਸੰਤਾਪ ਭੋਗ ਰਹੇ ਸਨ। ਇਹਨਾਂ ਹੀ ਦਿਨਾਂ ਵਿੱਚ 3 ਅਗਸਤ 1977 ਨੂੰ ਜਦੋਂ ਸੰਤ ਜੀ ਜਲੰਧਰ ਜ਼ਿਲ੍ਹੇ ਦੇ ਮਲਸੀਹਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਸੋਲਨ ਵੱਲ ਜਾ ਰਹੇ ਸਨ ਤਾਂ ਲੁਧਿਆਣੇ ਦੇ ਕੋਲ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਲੁਧਿਆਣੇ ਦੇ ਹੀ ਇੱਕ ਹਸਪਤਾਲ ਵਿੱਚ 16 ਅਗਸਤ 1977 ਨੂੰ ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਦੁਸਹਿਰੇ ਮੌਕੇ 25 ਅਗਸਤ 1977 ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਦਮਦਮੀ ਟਕਸਾਲ ਦੇ ਅਗਲੇ ਮੁਖੀ ਦੀ ਦਸਤਾਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਬੰਨ੍ਹਾਈ ਗਈ, ਜੋ ਕਿ ਬਾਘੇਪੁਰਾਣੇ ਕੋਲ ਦੇ ਪਿੰਡ ‘ਰੋਡੇ’ ਦੇ ਵਾਸੀ ਸਨ ਤੇ ਲੰਮੇ ਸਮੇਂ ਤੋਂ ਟਕਸਾਲ ਨਾਲ ਜੁੜੇ ਹੋਏ ਸਨ।
ਜ਼ਿੰਮੇਵਾਰੀ
ਦੋਹਾਂ ਦਾ ਹੀ ਸੰਤ ਗਿਆਨੀ ਕਰਤਾਰ ਸਿੰਘ ਤਿੰਡਰਾਂਵਾਲਿਆਂ ਨਾਲ ਬੇ-ਅਥਾਹ ਪਿਆਰ ਤੇ ਸਤਿਕਾਰ ਸੀ। ਨਿਰੰਕਾਰੀਆਂ ਖ਼ਿਲਾਫ਼ ਸੰਘਰਸ਼ ਵਿੱਚ ਉਹਨਾਂ ਨੇ ਜਿਵੇਂ ਮੋਹਰੀ ਰੋਲ ਨਿਭਾਇਆ ਸੀ, ਉਹਨਾਂ ਤੋਂ ਮਗਰੋਂ ਦਮਦਮੀ ਟਕਸਾਲ ਦੇ ਅਗਲੇ ਮੁਖੀ ਹੋਣ ਦੇ ਨਾਤੇ ਜਿਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਆਪਣੀ ਜ਼ਿੰਮੇਵਾਰੀ ਸਮਝਦੇ ਸੀ, ਓਥੇ ਭਾਈ ਅਮਰੀਕ ਸਿੰਘ ਜੀ ਵੀ ਉਹਨਾਂ ਦੇ ਹਮਸਫ਼ਰ ਬਣਨਾ ਆਪਣਾ ਫਰਜ਼ ਸਮਝਦੇ ਸੀ। ਜ਼ਿੰਮੇਵਾਰੀ ਨਿਭਾਉਣ ਦੇ ਇਸ ਅਮਲ ਵਿਚ ਦੋਹਾਂ ਗੁਰਮੁਖਾਂ ਨੇ ਸਰਗਰਮੀਆਂ ਤੇਜ ਕੀਤੀਆਂ ਅਤੇ ਸਿਖ ਸੰਗਤਾਂ ਨੂੰ ਜਾਗ੍ਰਿਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਪ੍ਰਚਾਰ ਸਦਕਾ ਮੋਨੇ ਕੇਸਾਧਾਰੀ ਹੋਣ ਲੱਗੇ। ਦਾੜ੍ਹੀ ਪਏ। ਨਸ਼ੇ ਛੱਡ ਕੇ ਲੋਕ ਅੰਮ੍ਰਿਤਧਾਰੀ ਹੋਣ ਲੱਗ ਪਏ।
ਜਿਥੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸਹਿਜ-ਭਾਅ ਅਤੇ ਠੰਢੇ ਮਤੇ ਨਾਲ ਚਲਦੇ ਸਨ, ਓਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਿੱਧੀ-ਪੱਧਰੀ ਬੋਲੀ ਵਿੱਚ ਅਜਿਹੀ ਗੱਲ ਕਰਦੇ ਕਿ ਨਾਸਤਕ ਤੇ ਪਤਿਤ ਬੰਦਾ ਬੇਦਲੀਲ ਹੋ ਕੇ ਨਮੋਸ਼ੀ ਮੰਨਦਾ ਤੇ ਗੁਰਮਤਿ ਦਾ ਧਾਰਨੀ ਹੋ ਜਾਂਦਾ।
1978 ਦੀ ਵਿਸਾਖੀ
1978 ਦੀ ਵਿਸਾਖੀ ਨੂੰ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਜੋ ਭਾਜੀ ਸਿੱਖ ਕੌਮ ਸਿਰ ਚਾੜ੍ਹੀ ਸੀ, ਉਸ ਤੋਂ ਸਮੁੱਚਾ ਸਿੱਖ ਨੌਜਵਾਨ ਵਰਗ ਜਾਹੋ-ਜਲਾਲ ਵਿੱਚ ਸੀ। ਓਧਰ ਅਕਾਲੀਆਂ ਨੂੰ ਫ਼ਿਕਰ ਸੀ ਕਿ ਕਿਤੇ ਅਮਨ-ਕਨੂੰਨ ਦੀ ਰਾਖੀ ਨਾ ਕਰ ਸਕਣ ਕਰਕੇ ਉਹਨਾਂ ਦੀ ਸਰਕਾਰ ਹੀ ਨਾ ਟੁੱਟ ਜਾਏ। ਇਸੇ ਕਰਕੇ ਉਹ ਇਸ ਖ਼ੂਨੀ ਸਾਕੇ ਮਗਰੋਂ ਹਰ ਉਸ ਸਿੰਘ ਨੂੰ ਦਬਾਉਣ ਲੱਗ ਪਏ, ਜਿਸ ਨੇ ਵੀ ਨਿਰੰਕਾਰੀ ਕਾਂਡ ਖਿਲਾਫ਼ ਅਵਾਜ਼ ਕੱਢੀ। ਜੀਵਨ ਸਿੰਘ ਉਮਰਾਨੰਗਲ ਵਰਗੇ ਅਕਾਲੀ ਮੰਤਰੀ ਤਾਂ ਸ਼ਰੇਆਮ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ਼ ਬੋਲਦੇ ਸਨ। ਪਰ ਆਮ ਸਿੱਖ ਸੰਗਤ ਨੂੰ ਅਕਾਲੀਆਂ ਦਾ ਇਹ ਰਵੱਈਆ ਪਰਵਾਨ ਨਹੀਂ ਸੀ। ਸ਼ਰਧਾਵਾਨ ਸਿੱਖਾਂ ਦੀਆਂ ਭਾਵਨਾਵਾਂ ਦੀ ਅਗਵਾਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕਰ ਰਹੇ ਸਨ।
ਫ਼ੈਡਰੇਸ਼ਨ ਦੀ ਪ੍ਰਧਾਨਗੀ
ਫ਼ੈਡਰੇਸ਼ਨ ਵਿੱਚ ਕੋਈ ਜਾਨ ਨਹੀਂ ਸੀ। ਬੀਰਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਜਸਵੰਤ ਸਿੰਘ ਗਰੇਵਾਲ, ਮਨਜੀਤ ਸਿੰਘ ਨਾਭਾ, ਹਰਜਿੰਦਰ ਸਿੰਘ ਦਿਲਗੀਰ, ਹਰਸਿਮਰਨ ਸਿੰਘ ਵਰਗੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਫ਼ੈਡਰੇਸ਼ਨ ਦੇ ਨਾਂ ਹੇਠ ਸਰਗਰਮੀ ਕਰਨੀ ਚਾਹੀ, ਪਰ ਜਥੇਬੰਦੀ ਖੜੋਤ ਵਿੱਚ ਹੀ ਰਹੀ। ਸਿੱਖ ਨੌਜਵਾਨਾਂ ਅੰਦਰ ਨਿਰੰਕਾਰੀ ਕਾਂਡ ਮਗਰੋਂ ਰੋਹ ਦੇ ਭਾਂਬੜ ਲਟ-ਲਟ ਮੱਚ ਰਹੇ ਸਨ। ਹਰ ਸ਼ਹਿਰ ਵਿੱਚ ਸਿੱਖ ਨੌਜਵਾਨ ਜਥੇਬੰਦਕ ਹੋ ਰਹੇ ਸਨ। ਇਹਨਾਂ ਹਾਲਾਤਾਂ ਵਿੱਚ 2 ਜੁਲਾਈ 1978 ਨੂੰ ਚੰਡੀਗੜ੍ਹ ਦੇ ਟੈਗੌਰ ਥਿਏਟਰ ਵਿਖੇ ਇੱਕ ਇਕੱਠ ਬੁਲਾਇਆ ਗਿਆ, ਜਿਸ ਵਿੱਚ ਨਿਰੰਕਾਰੀ ਸਾਕੇ ਦੇ ਪ੍ਰਭਾਵ ਅਧੀਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਪੁੱਜੇ।
ਇਸ ਇਕੱਠ ਵਿੱਚ ਸ. ਭਾਨ ਸਿੰਘ ਦੇ ਸੁਝਾਅ ਉੱਤੇ ਭਾਈ ਅਮਰੀਕ ਸਿੰਘ ਨੂੰ ਫ਼ੈਡਰੇਸ਼ਨ ਦਾ ਪ੍ਰਧਾਨ ਥਾਪਿਆ ਗਿਆ। ਇਸ ਨਾਲ ਹੀ ਫ਼ੈਡਰੇਸ਼ਨ ਵਿੱਚ ਇੱਕ ਇਨਕਲਾਬੀ ਮੋੜ ਆਇਆ ਤੇ ਜਥੇਬੰਦੀ ਲੰਮੀ ਨੀਂਦਰ ਵਿੱਚੋਂ ਜਾਗੀ। ਥਾਂ-ਥਾਂ ਫ਼ੈਡਰੇਸ਼ਨ ਦੇ ਯੂਨਿਟ ਬਣਨ ਲੱਗੇ। ਹਰ ਥਾਂ ਪੰਥ ਵਿਰੋਧੀ ਹਰਕਤਾਂ ਖਿਲਾਫ਼ ਹੋਣ ਵਾਲੇ ਧਰਨੀਆਂ ਵਿੱਚ ਫ਼ੈਡਰੇਸ਼ਨ ਦਾ ਨਾਂ ਗੂੰਜਣ ਲੱਗਾ। ਸਿੱਖ ਫ਼ਲਸਫ਼ੇ ਤੇ ਸਿਧਾਂਤਾਂ ਉੱਤੇ ਜਿਥੇ ਵੀ ਹਮਲਾ ਹੋਇਆ, ਫ਼ੈਡਰੇਸ਼ਨ ਦੇ ਨੌਜਵਾਨਾਂ ਨੇ ਤੱਟ-ਫੱਟ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਨਿਰੰਕਾਰੀਆਂ ਖਿਲਾਫ਼ ਕਾਨਪੁਰ ਵਿੱਚ 25 ਸਤੰਬਰ 1978 ਨੂੰ ਮੋਰਚੇ ਮੌਕੇ ਪੁਲਿਸ ਦੀ ਗੋਲੀ ਨਾਲ 12 ਸਿੰਘ ਸ਼ਹੀਦ ਹੋਏ। ਇਥੇ ਸ਼ਹੀਦ ਹੋਣ ਵਾਲਿਆਂ ਵਿੱਚੋਂ ਹੀ ਫ਼ੈਡਰੇਸ਼ਨ ਦਾ ਸਰਗਰਮ ਵਰਕਰ ਸ. ਜਗਜੀਤ ਸਿੰਘ ਕਾਨਪੁਰ ਸੀ, ਜੋ ਉਸ ਵਕਤ ਦੇ ਨੌਜਵਾਨਾਂ ਵਿੱਚ ਬਹੁਤ ਹਰਮਨ ਪਿਆਰਾ ਸੀ। ਇਸ ਸ਼ਹੀਦੀ ਨੇ ਹਰ ਕਾਲਜੀਏਟਾਂ ਨੂੰ ਟੁੰਬਿਆ।
ਕਾਮਰੇਡਾਂ ਨਾਲ ਟੱਕਰ
ਜਦੋਂ ਹਰ ਕਾਲਜ ਵਿੱਚ ਫ਼ੈਡਰੇਸ਼ਨ ਦੇ ਯੂਨਿਟ ਬਣਨ ਲੱਗ ਪਏ ਤਾਂ ਉਹਨਾਂ ਕਮਿਊਨਿਸਟਾਂ ਨੂੰ ਬੜੀ ਤਕਲੀਫ਼ ਹੋਈ, ਜੋ ਲੰਮੇ ਸਮੇਂ ਤੋਂ ਕਾਲਜਾਂ ਵਿੱਚ ਨਾਸਤਿਕਤਾ ਫੈਲਾ ਕੇ ਸਿੱਖ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਈ ਬੈਠੇ ਸਨ। ਕਾਮਰੇਡਾਂ ਦੀ ਵਿਦਿਆਰਥੀ ਜਥੇਬੰਦੀ ਨਾਲ, ਫ਼ੈਡਰੇਸ਼ਨ ਦੇ ਵਿਦਿਆਰਥੀਆਂ ਦਾ ਥਾਂ-ਥਾਂ ਪੰਗਾ ਪੈਣ ਲੱਗਾ। ਗੁਰੂ ਨਾਨਕ ਕਾਲਜ ਮੋਗਾ, ਜੀ.ਐਨ.ਈ. ਲੁਧਿਆਣਾ ਤੇ ਹੋਰ ਕਈ ਥਾਂ ਝਗੜੇ ਵੀ ਹੋਏ। ਪਰ ਸਿੱਖ ਜਜ਼ਬਾਤਾਂ ਦਾ ਸੁੱਤਾ ਪਿਆ ਸ਼ੇਰ ਹੁਣ ਜਾਗ ਚੁੱਕਾ ਸੀ ਤੇ ਕਮਿਊਨਿਸਟਾਂ ਦੀਆਂ ਸਫ਼ਾਂ ਵਲੇਟੀਆਂ ਗਈਆਂ।
ਸ਼੍ਰੋਮਣੀ ਕਮੇਟੀ ਚੋਣਾਂ (1979)
ਮਾਰਚ 1979 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ। ਅਕਾਲੀ ਕਿਸੇ ਵੀ ਹਾਲਤ ਵਿੱਚ ਸਿੱਖ ਜਜ਼ਬਾਤਾਂ ਦੇ ਹਾਣ ਦੇ ਸਾਬਤ ਨਹੀਂ ਸੀ ਹੋਏ। ਅੱਜ ਵਾਂਗ ਹੀ ਓਦੋਂ ਵੀ ਇਹੋ ਜਿਹੇ ਬੰਦੇ ਉਮੀਦਵਾਰ ਬਣਾਏ ਗਏ, ਜੋ ਸਿੱਖ ਰਹਿਤ ਮਰਿਆਦਾ ਵਿੱਚ ਵੀ ਪਰਪੱਕ ਨਹੀਂ ਸਨ। ਸੰਤ ਗਿਆਨੀ ਜਰਨੈਲ ਸਿੰਘ ਤੇ ਹੋਰ ਸਿੱਖ ਸਮਝਦੇ ਸੀ ਕਿ ਜੇ ਸ਼੍ਰੋਮਣੀ ਕਮੇਟੀ ਵਰਗੀ ਮੁਖ ਸੰਸਥਾ ਵਿੱਚ ਗੁਰਮੁਖ ਸੱਜਣ ਹੋਣ ਤਾਂ ਧਰਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ, ਪਰ ਅਕਾਲੀ ਤਾਂ ਕੱਚੇ- ਪਿੱਲੇ ਉਮੀਦਵਾਰ ਖੜ੍ਹੇ ਕਰ ਰਹੇ ਸੀ। ਇਸ ‘ਤੇ ਸੰਤਾਂ ਨੇ ਵੀ ਚੋਣਾਂ ਵਿੱਚ ਕੁਦਣ ਦਾ ਮਨ ਬਣਾ ਲਿਆ ਤੇ ਬਿਆਸ ਵਾਲੀ ਸੀਟ ਤੋਂ ਭਾਈ ਅਮਰੀਕ ਸਿੰਘ ਨੂੰ ਉਮੀਦਵਾਰ ਬਣਾਇਆ। ਅਕਾਲੀਆਂ ਨੇ ਜਿਥੇ ਦਮਦਮੀ ਟਕਸਾਲ, ਸੰਤ ਗਿਆਨੀ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਖਿਲਾਫ਼ ‘ਕਾਂਗਰਸੀ ਅਜੰਟ’ ਹੋਣ, ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਆਦਿਕ ਦੂਸ਼ਣ ਲਾ ਕੇ ਭੰਡੀ ਪ੍ਰਚਾਰ ਕੀਤਾ, ਓਥੇ ਮਾਲ ਮੰਤਰੀ ਜੀਵਨ ਸਿੰਘ ਉਮਰਾਨੰਗਲ ਨੂੰ ਅਸਤੀਫ਼ਾ ਦਿਵਾ ਕੇ ਭਾਈ ਅਮਰੀਕ ਸਿੰਘ ਖਿਲਾਫ਼ ਉਮੀਦਵਾਰ ਬਣਾਇਆ ਗਿਆ। ਅਸਲ ਭਿੰਡਰਾਂਵਾਲਿਆਂ ਵਿਚਕਾਰ ਸੀ। ਸਰਕਾਰੀ ਮਸ਼ੀਨਰੀ ਅਤੇ ਹਰ ਜਾਇਜ਼-ਨਜਾਇਜ਼ ਹਰਬੇ ਨਾਲ ਬਾਦਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ, ਦਮਦਮੀ ਟਕਸਾਲ ਦੇ ਸਪੁੱਤਰ ਭਾਈ ਅਮਰੀਕ ਸਿੰਘ ਨੂੰ ਹਰਾ ਕੇ ਸਮਝਿਆ ਕਿ ਮੈਂ ਜਿੱਤ ਗਿਆ ਹਾਂ। ਪਰ ਸਮੇਂ ਨੇ ਦਰਸਾ ਦਿੱਤਾ ਕਿ ਜਿੱਤਿਆ ਕੌਣ ਸੀ ਤੇ ਹਾਰਿਆ ਕੌਣ ਸੀ?
ਅੱਜ ਜਿਹੜੇ ਫੈਡਰੇਸ਼ਨੀਏ ਭਾਈ ਅਮਰੀਕ ਸਿੰਘ ਦਾ ਨਾਂ ਲੈਂਦੇ ਹਨ, ਉਹਨਾਂ ਨੂੰ ਬਾਦਲ ਦੀ ਝੋਲ਼ੀ ਵਿੱਚ ਬਹਿੰਦਿਆਂ 1979 ਦੀਆਂ ਚੋਣਾਂ ਮੋਕੇ ਬਾਦਲ ਦਾ ਕੀਤਾ ਭੰਡੀ ਪ੍ਰਚਾਰ ਯਾਦ ਨਹੀ ਆਉਂਦਾ, ਸਗੋਂ ਉਹ ਹੁਣ ਆਪ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਭਾਈ ਅਮਰੀਕ ਸਿੰਘ ਦੇ ਸੋਚ ਦੇ ਵਾਰਸਾਂ ਨੂੰ ਬਾਦਲਕਿਆਂ ਦੇ ਨਾਲ ‘ਕਾਂਗਰਸ ਦੇ ਅਜੰਟ’ ਕਹਿੰਦੇ ਫਿਰਦੇ ਹਨ।
ਗੁਰਦੁਆਰਾ ਮੇਰਠ ਦਾ ਮਸਲਾ
ਅਕਤੂਬਰ 1979 ਨੂੰ ਮੇਰਠ ਦੇ ਗੁਰਦੁਆਰਾ ਰਾਜਬਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਸੀ ਨਿਸ਼ਾਨ ਸਾਹਿਬ ਨੂੰ ਸਾੜ ਦਿੱਤਾ। ਇਸ ਬੇਅਦਬੀ ਖ਼ਿਲਾਫ਼ ਫ਼ੈਡਰੇਸ਼ਨ ਅਤੇ ਬੀਬੀ ਰਜਿੰਦਰ ਕੌਰ ਮੈਂਬਰ ਪਾਰਲੀਮੈਂਟ ਨੇ ਮੋਰਚਾ ਲਾਇਆ। ਅਕਾਲੀਆਂ ਨੇ ਇੱਕ-ਦੂਜੇ ਨਾਲ ਤਾਂ ਸਿੰਗ ਫਸਾਈ ਰੱਖੇ ਪਰ ਇਸ ਮੁਦੇ ਵੱਲ ਧਿਆਨ ਨਾ ਦਿੱਤਾ। ਅਕਾਲੀਆਂ ਦਾ ਐਨਾ ਬੁਰਾ ਹਾਲ ਸੀ ਕਿ ਫ਼ੈਡਰੇਸ਼ਨ ਵਰਕਰਾਂ ਨੇ ਗੁਰੂ ਨਾਨਕ ਨਿਵਾਸ ਮੀਟਿੰਗ ਵਿੱਚ ਉਹਨਾਂ ਨੂੰ ਦੁਪੱਟੇ ਤੇ ਲਾਲ ਵੰਗਾਂ ਪੇਸ਼ ਕੀਤੀਆਂ ਤਾਂ ਕਿਤੇ ਉਹਨਾਂ ਨੇ ਮੇਰਠ ਮੋਰਚੇ ਦੀ ਹਮਾਇਤ ਕੀਤੀ।
ਸ਼ਹੀਦੀ ਅਸਥਾਨ `ਤੇ ਕਬਜ਼ਾ
ਹੁਣ ਫ਼ੈਡਰੇਸ਼ਨ ਦਾ ਪੂਰਾ ਦਬਦਬਾ ਸੀ। ਭਾਈ ਅਮਰੀਕ ਸਿੰਘ ਦੇ ਨਾਲ ਸਿੱਖ ਨੌਜਵਾਨਾਂ ਦੀ ਇੱਕ ਪੂਰੀ ਟੀਮ ਜੁੜ ਗਈ ਸੀ, ਜਿਨ੍ਹਾਂ ਅੰਦਰ ਕੋਮੀ ਜੋਸ਼ ਠਾਠਾਂ ਮਾਰਦਾ ਸੀ। ਹੁਣ ਫ਼ੈਡਰੇਸ਼ਨ ਦੇ ਕਹਿਣ ‘ਤੇ “ਪੰਜਾਬ ਬੰਦ’ ਵੀ ਹੁੰਦਾ ਸੀ ਤੇ ਹਰ ਥਾਂ ਗੁਰੂ-ਨਿੰਦਕਾਂ ਨੂੰ ਵੀ ਫ਼ੈਡਰੇਸ਼ਨ ਦੇ ਵਿਦਿਆਰਥੀਆਂ ਦੀ ਦਹਿਸ਼ਤ ਪਈ ਰਹਿੰਦੀ ਸੀ। 24 ਅਪ੍ਰੈਲ 1980 ਦੀ ਰਾਤ ਨੂੰ ਫ਼ੈਡਰੇਸ਼ਨ ਨੇ ਇੱਕ ਕਾਮਯਾਬ ਕਾਰਵਾਈ ਕਰਦਿਆਂ 13 ਅਪੈਲ 1978 ਦੇ 13 ਸ਼ਹੀਦਾਂ ਦੀ ਯਾਦ ਵਿੱਚ 13 ਫੁਟ ਉੱਚਾ ਤੇ 13 ਫੁੱਟ ਲੰਮਾ ਥੜ੍ਹਾ, ਰੇਲਵੇ ਕਲੋਨੀ ਬੀ-ਬਲਾਕ ਵਿਖੇ, ਓਸੇ ਸਥਾਨ ਉੱਤੇ ਉਸਾਰਿਆ ਜਿਥੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਤੇ ਓਸੇ ਰਾਤ ਦੂਰ ਦਿੱਲੀ ਵਿੱਚ ਸਿੰਘਾਂ ਦੇ ਕਾਤਲ ਨਕਲ਼ੀ ਨਿਰੰਕਾਰੀ ਗੁਰਬਚਨੇ ਨੂੰ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਨੇ ਉਸ ਦੇ ਪਾਪਾਂ ਦੀ ਸਜ਼ਾ ਦੇ ਦਿੱਤੀ। ਦੋਹਾਂ ਗੱਲਾਂ ਵਿੱਚ ਕੋਈ ਸੰਬੰਧ ਸੀ? ਸ਼ਾਇਦ…..। ਬਾਅਦ ਵਿੱਚ ਇਸ ਸਥਾਨ ਉੱਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਗਿਆ, ਜੋ ਸਾਨੂੰ ਸ਼ਹੀਦਾਂ ਦੀ ਸਦਾ ਯਾਦ ਕਰਵਾਉਂਦਾ ਰਹੇਗਾ।
ਦਮਨ-ਚੱਕਰ
ਗੁਰਬਚਨੇ ਕਾਂਡ ਦੇ ਜ਼ਿੰਮੇਵਾਰਾਂ ਨੂੰ ਫੜਨ ਲਈ ਸੀ.ਬੀ.ਆਈ. ਤੇ ਹੋਰ ਸਰਕਾਰੀ ਏਜੰਸੀਆਂ ਨੇ ਪੰਜਾਬ ਵਿੱਚ ਖਾਸ ਕਰਕੇ ਦਮਦਮੀ ਟਕਸਾਲ ਤੇ ਫ਼ੈਡਰੇਸ਼ਨ ਦੁਆਲੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਹੋਰ ਵੀ ਕਈ ਸਿੰਘਾਂ ਨੂੰ ਗ੍ਰਿਫਤਾਰ ਕਰ ਕੇ ਤਸ਼ੱਦਦ ਕੀਤਾ ਗਿਆ। ਆਮ ਚਰਚਾ ਸੀ ਕਿ ਸਰਕਾਰ ਸੰਤਾਂ ਨੂੰ ਗ੍ਰਿਫਤਾਰ ਕਰਨ ਹੀ ਵਾਲੀ ਹੈ। ਇਸ ਤੇ 7-6 80 ਨੂੰ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਫ਼ੈਡਰੇਸ਼ਨ ਨੇ ਅੰਮ੍ਰਿਤਸਰ ਵਿਖੇ ਬਲਦੀਆਂ ਮਸ਼ਾਲਾਂ ਲੈ ਕੇ ਜਲੂਸ ਕੱਢਿਆ। ਫ਼ੈਡਰੇਸ਼ਨ ਨੇ ਪੰਜਾਬ ਤੇ ਦਿੱਲੀ ਵਿੱਚ ਇਸ ਦਮਨ-ਚੱਕਰ ਖਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ। 20 ਜੁਲਾਈ 1980 ਨੂੰ ਦਿੱਲੀ ਵਿੱਚ ਕੱਢੇ ਜਲੂਸ ਵਿੱਚ ਇੱਕ ਲੱਖ ਤੋਂ ਵੱਧ ਸਿੱਖਾਂ ਨੇ ਸ਼ਮੂਲੀਅਤ ਕੀਤੀ। ਫ਼ੈਡਰੇਸ਼ਨ ਨੇ ਇੰਨੇ ਜ਼ਿਆਦਾ ਰੋਹ ਦਾ ਪਰਗਟਾਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਨੂੰ ਸੰਸਦ ਵਿਚ ਬਿਆਨ ਦੇਣਾ ਪਿਆ – “ਨਿਰੰਕਾਰੀ ਆਗੂ ਬਾਬਾ ਗੁਰਬਚਨ ਸਿੰਘ ਦੇ ਕਤਲ ਦੇ ਸਿਲਸਿਲੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਸੰਬੰਧ ਸਥਾਪਿਤ ਨਹੀਂ ਕੀਤਾ ਜਾ ਸਕਿਆ। ਇਸ ਲਈ ਸੰਤ ਜੀ ਬੇਕਸੂਰ ਹਨ ਤੇ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੀ। ਇਸ ਲਈ ਉਹ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਧਰਮ ਪ੍ਰਚਾਰ ਕਰਨ ਵਾਸਤੇ ਜਾ ਸਕਦੇ ਹਨ।” ਇਹ ਭਾਈ ਅਮਰੀਕ ਸਿੰਘ ਦੀ ਮਿਹਨਤ ਦਾ ਨਤੀਜਾ ਸੀ।
ਅੰਮ੍ਰਿਤਸਰ ਪਵਿੱਤਰ ਸ਼ਹਿਰ ਕਰਾਰ ਦਿਓ
1981 ਵਿੱਚ ਖਾਲਸਾ ਪੰਥ ਦੇ ਸਿਰਮੌਰ ਧਾਰਮਿਕ ਸ਼ਹਿਰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜੇ ਲਈ ਸੰਘਰਸ਼ ਅਰੰਭਣ ਮੋਕੇ ਫ਼ੈਡਰੇਸ਼ਨ ਨੇ ਮੋਹਰੀ ਰੋਲ ਨਿਭਾਇਆ। ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ, ਫੇਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਦੀ ਮੀਟਿੰਗ ਹੋਈ ਤੇ ਇਸ ਮਸਲੇ ਤੇ ਸਰਗਰਮੀ ਕਰਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਦਲ ਖਾਲਸਾ ਤੇ ਫ਼ੈਡਰੇਸ਼ਨ ਦੇ ਸਿੰਘ ਬਹੁਤ ਜੋਸ਼ ਵਿੱਚ ਸਨ। 1 ਮਈ 1981 ਨੂੰ ਫੈਸਲਾ ਹੋਇਆ ਕਿ ਸ਼ਹਿਰੀ ਹਿੰਦੂਆਂ ਨੂੰ ਵੀ ਨਾਲ ਰੱਖਿਆ ਜਾਵੇ ਤੇ ਪਾਨ, ਬੀੜੀ ਤੇ ਸਿਗਰਟ ਦੀਆਂ ਦੁਕਾਨਾਂ ਬਾਹਰ ਕੱਢਵਾਈਆਂ ਜਾਣ। ਪਵਿੱਤਰ ਸ਼ਹਿਰ ਦਾ ਦਰਜਾ ਭਾਰਤ ਵਿੱਚ ਹਰਿਦੁਆਰ, ਕਾਸ਼ੀ ਤੇ ਹੋਰ ਕਈ ਹਿੰਦੂ ਤੀਰਥਾਂ ਨੂੰ ਮਿਲਿਆ ਹੋਇਆ ਸੀ। ਸਿੱਖਾਂ ਦੀ ਇਹ ਮੰਗ ਜਾਇਜ਼ ਹੀ ਸੀ। ਸੰਤਾਂ ਨੇ ਹਜ਼ੂਰ ਸਾਹਿਬ ਜਾਣਾ ਸੀ ਜਿਸ ਕਰਕੇ ਸਾਰੀ ਭੱਜ-ਦੌੜ ਭਾਈ ਅਮਰੀਕ ਸਿੰਘ ਤੇ ਸ. ਹਰਮਿੰਦਰ ਸਿੰਘ ਸੰਧੂ ਕਰ ਰਹੇ ਸਨ। ਇਸ ਸੰਬੰਧ ਵਿੱਚ 31 ਮਈ ਨੂੰ ਇੱਕ ਜਲੂਸ ਦਾ ਸੱਦਾ ਵੀ ਦਿੱਤਾ ਗਿਆ ਤਾਂ ਜੋ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ।
25 ਮਈ ਨੂੰ ਅੰਮ੍ਰਿਤਸਰ ਦੇ ਡੀ.ਸੀ. ਨੇ ਹਿੰਦੂ-ਸਿੱਖਾਂ ਦੀ ਸਾਂਝੀ ਮੀਟਿੰਗ ਬੁਲਾਈ, ਜਿਥੇ ਦੁਰਗਿਆਣਾ ਮੌਦਰ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਭਾਟੀਆ, ਆਰੀਆ ਸਭਾ ਆਗੂ ਭੋਲਾ ਨਾਥ ਦਿਲਾਵਰੀ, ਸ੍ਰੀ ਓ.ਪੀ. ਪੁਭਾਕਰ ਤੇ ਸੇਠ ਰਾਮ ਨਾਥ ਸ਼ਾਮਿਲ ਹੋਏ। ਮੀਟਿੰਗ ਵਿੱਚ ਹਿੰਦੂ ਆਗੂਆਂ ਨੇ ਆਖਿਆ ਕਿ ਪਾਨ, ਬੀੜੀ ਦੀਆਂ ਦੁਕਾਨਾਂ ਦੇ ਨਾਲ ਹੀ ਮੀਟ ਦੀਆਂ ਦੁਕਾਨਾਂ ਵੀ ਕੱਢੀਆਂ ਜਾਣ। ਭਾਈ ਅਮਰੀਕ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਫੌਰੀ ਇਹ ਗੱਲ ਮੌਨ ਲਈ। ਇਥੇ ਫੈਸਲਾ ਹੋਇਆ ਕਿ 31 ਮਈ ਨੂੰ ਜਲੂਸ ਵਿੱਚ ਹਿੰਦੂ ਵੀਰ ਵੀ ਸ਼ਾਮਿਲ ਹੋਣਗੇ। ਸਾਰਿਆਂ ਦੇ ਮਤੇ ਉਤੇ ਦਸਤਖਤ ਕਰਵਾਏ ਗਏ।
ਪਰ ਹਿੰਦੂ ਆਗੂ ਵਾਅਦੇ ਤੋਂ ਮੁੱਕਰ ਗਏ। ਹਿੰਦੂਆਂ ਨੇ 29 ਮਈ ਨੂੰ ਸ਼ਹਿਰ ਵਿੱਚ ਬੜਾ ਭੜਕਾਊ ਜਲੂਸ ਕੱਢਿਆ। ਜਲੂਸ ਵਿੱਚ ਨੰਗੀਆਂ ਕਿਰਪਾਨਾਂ ਉੱਤੇ ਸਿਗਰਟਾਂ ਬੰਨ੍ਹ ਕੇ ਸਿੱਖਾਂ ਨੂੰ ਚਿੜਾਇਆ ਗਿਆ। ਨਾਹਰੇ ਵੀ ਬੇਹੱਦ ਭੜਕਾਊ ਲਾਏ ਗਏ- “ਸਿਗਰਟ ਬੀੜੀ ਪੀਏਂਗੇ, ਹਮ ਸ਼ਾਨ ਸੇ ਜੀਏਂਗੇ।` ‘ਕੱਛਾ, ਕੜਾ, ਕਿਰਪਾਨ, ਇਨਕੋ ਭੇਜੋ ਪਾਕਿਸਤਾਨ।` ਇਸ ਜਲੂਸ ਵਿੱਚ ਸਭ ਤੋਂ ਘਟੀਆ ਰੋਲ ਜਨਸੰਘੀ ਆਗੂ ਡਾ. ਹਰਬੰਸ ਲਾਲ ਖੌਨੇ ਦਾ ਸੀ।
ਓਸੇ ਸ਼ਾਮ ਸੰਤ ਵੀ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਆ ਗਏ। ਹਿੰਦੂ ਕੱਟੜਪੰਥੀਆਂ ਦੀ ਹਰਕਤ ਨੇ ਉਹਨਾਂ ਨੂੰ ਰੋਹ ਚਾੜ੍ਹ ਦਿੱਤਾ। ਦਲ ਖਾਲਸਾ, ਫ਼ੈਡਰੇਸ਼ਨ ਤੇ ਹੋਰ ਸਿੱਖ ਜਥੇਬੰਦੀਆਂ ਵੀ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀਆਂ ਸਨ। 30 ਮਈ ਨੂੰ ਸੰਤਾਂ ਨੇ ਪਿੰਡ-ਪਿੰਡ ਜਾ ਕੇ ਜਲੂਸ ਦੇ ਮੰਤਵ ਬਾਰੇ ਪ੍ਰਚਾਰ ਕੀਤਾ। 31 ਮਈ ਦੀ ਸਵੇਰ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸੰਗਤਾਂ ਦਾ ਹੜ੍ਹ ਆ ਗਿਆ ਤੇ ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਰਵਾਇਤੀ ਹਥਿਆਰਾਂ ਦੇ ਨਾਲ-ਨਾਲ ਬੰਦੂਕਾਂ, ਪਿਸਤੌਲਾਂ ਤੇ ਕਾਰਬਾਈਨਾਂ ਨੇ ਪ੍ਰਸ਼ਾਸਨ ਨੂੰ ਬਿਪਤਾ ਪਾ ਦਿੱਤੀ। ਸੰਤਾਂ ਨੇ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਤਕਰੀਰ ਕੀਤੀ ਕਿ ਜਲੂਸ ਸ਼ਾਂਤਮਈ ਰੱਖਣਾ ਹੈ ਤੇ ਜੇ ਕੋਈ ਰੋੜ੍ਹਾਂ-ਪੱਥਰ ਮਾਰੇ ਵੀ ਤਾਂ ਉਸ ਘਰ ਦੀ ਨਿਸ਼ਾਨੀ ਚੇਤੇ ਰੱਖਣਾ। ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਹਿੰਦੂਆਂ ਲਈ ਨੌਵੇਂ ਪਾਤਸ਼ਾਹ ਨੇ ਸੀਸ ਦੇ ਦਿੱਤਾ, ਅੱਜ ਉਹ ਗੁਰੂ ਕੀ ਨਗਰੀ ਨੂੰ ਪਵਿੱਤਰ ਕਰਾਰ ਦੇਣ ਦੇ ਵੀ ਖ਼ਿਲਾਫ਼ ਹਨ।
ਇਸ ਜਲੂਸ ਵਿੱਚ ਲਗਭਗ 50 ਹਜ਼ਾਰ ਸਿੱਖਾਂ ਨੇ ਭਾਗ ਲਿਆ। ਜਲੂਸ ਦੀ ਚੜ੍ਹਤ ਖਾਲਸਾ ਫੌਜ ਦੇ ਧਾਵੇ ਵਰਗੀ ਸੀ। ਇਸ ਇਤਿਹਾਸਕ ਜਲੂਸ ਦੀ ਸਮਾਪਤੀ ਰਾਮ ਬਾਗ਼ (ਕੰਪਨੀ ਬਾਗ) ਜਾ ਕੇ ਹੋਈ। ਮਹਾਸ਼ਾ ਪ੍ਰੈਸ ਨੇ ਇਸ ਜਲੂਸ ਨੂੰ “ਖ਼ਾਲਿਸਤਾਨ ਮਾਰਚ` ਦਾ ਨਾਂ ਦਿੱਤਾ।
ਕੱਟੜਪੰਥੀ ਅਖ਼ਬਾਰਾਂ ਖ਼ਿਲਾਫ਼ ਵਿਖਾਵਾ
31 ਮਈ ਦੇ ਜਲੂਸ ਦੀ ਕਾਮਯਾਬੀ ਤੋਂ ਖਿੱਝ ਕੇ ਲਾਲਾ ਜਗਤ ਨਰਾਇਣ, ਯਸ਼, ਆਪੋ ਆਪਣੇ ਅਖ਼ਬਾਰਾਂ ਵਿੱਚ ਸਿੱਖਾਂ ਖਿਲਾਫ਼ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸੰਤਾਂ ਦੇ ਹਥਿਆਰਾਂ ਦੇ ਲਾਇਸੰਸ ਕੈਂਸਲ ਕਰ ਕੇ ਹਥਿਆਰ ਜ਼ਬਤ ਕਰਨੇ ਚਾਹੇ। ਲਾਲਾ ਜਗਤ ਨਰਾਇਣ ਨੇ ਜੱਥੇਦਾਰ ਅਜਨੋਹਾ ਨੂੰ ਦੇਸ਼ ਦਾ ਗ਼ੱਦਾਰ ਅਤੇ ਵਿਦੇਸ਼ੀ ਅਜੰਟ ਲਿਖ ਕੇ ਸਿੱਖਾਂ ਨੂੰ ਲਲਕਾਰਿਆ। ਇਸ `ਤੇ ਫ਼ੈਡਰੇਸ਼ਨ ਦੇ ਵਿਦਿਆਰਥੀਆਂ ਨੇ ਲਾਲੇ ਨੂੰ ਦੱਸ ਦਿਨ ਦਾ ਅਲਟੀਮੇਟਮ ਦਿੱਤਾ। ਲਾਲੇ ਨੇ ਸੰਗਤਾਂ ਕੋਲੋਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਬੇਅਦਬੀ ਲਈ ਮੁਆਫ਼ੀ ਮੰਗਣ ਦੀ ਥਾਂ ਹੋਰ ਜ਼ਹਿਰ ਉਗਲਿਆ। ਫ਼ੈਡਰੇਸ਼ਨ ਨੇ ਉਸ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਤਾਂ ਪੁਲਿਸ ਨੇ ਪੰਦਰਾਂ ਤੋਂ ਵੱਧ ਫ਼ੈਡਰੇਸ਼ਨ ਵਰਕਰਾਂ ਨੂੰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਨਾਲ ਸਿਖਾਂ ਵਿਚ ਲਾਲੇ ਖਿਲਾਫ਼ ਹੋਰ ਵੀ ਗੁੱਸਾ ਭੜਕ ਗਿਆ।
ਲਾਲਾ ਜਗਤ ਨਰਾਇਣ ਦਾ ਕਤਲ ਅਤੇ ਸੰਤਾਂ ਦੀ ਗਿ੍ਫ਼ਤਾਰੀ
9 ਸਤੰਬਰ ਨੂੰ ਲੁਧਿਆਣੇ ਨੇੜੇ 3 ਮੋਟਰਸਾਈਕਲ ਸਵਾਰਾਂ ਨੇ ਲਾਲਾ ਜਗਤ ਨਰਾਇਣ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸਰਕਾਰ ਨੇ ਇਸ ਕਾਂਡ ਲਈ ਸਿੱਧੇ ਤੌਰ ‘ਤੇ ਦਮਦਮੀ ਟਕਸਾਲ ਦੇ ਪਿੰਡ ਚੰਦੋ ਕਲਾਂ ਵਿੱਚ ਛਾਪਾ ਮਾਰਿਆ। ਸੰਤ ਜੀ ਓਥੇ ਨਹੀਂ ਸਨ। ਪੁਲਿਸ ਨੇ ਟਕਸਾਲ ਦੀਆਂ ਦੋ ਬੱਸਾਂ ਅਤੇ ਧਾਰਮਿਕ ਪੋਥੀਆਂ ਸਾੜ ਦਿੱਤੀਆਂ। ਇਸ ਕਾਰਵਾਈ ਦੇ ਖ਼ਿਲਾਫ਼ ਫ਼ੈਡਰੇਸ਼ਨ ਨੇ 16 ਸਤੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ। ਪੁਲਿਸ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਲਾਠੀਚਾਰਜ ਕੀਤਾ ਅਤੇ ਵਿਦਿਆਰਥੀਆਂ, ਵਿਦਿਆਰਥਣਾਂ ਅਤੇ ਪ੍ਰੋਫੈਸਰਾਂ ਨੂੰ ਮਾਰਿਆ- ਕੁੱਟਿਆ। ਸੰਤਾਂ ਨੇ 20 ਸਤੰਬਰ ਨੂੰ ਗ੍ਰਿਫ਼ਤਾਰੀ ਦੇਣ ਦਾ ਐਲਾਨ ਕੀਤਾ ਤਾਂ ਫ਼ੈਡਰੇਸ਼ਨ ਨੇ ਪੰਜਾਬ ਭਰ ਵਿੱਚ ਲੱਖਾਂ ਲੋਕਾਂ ਨੂੰ ਮਹਿਤੇ ਪਹੁੰਚਣ ਦਾ ਸੱਦਾ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਗੋਲੀ ਚਲਾ ਕੇ ਡੇਢ ਦਰਜਨ ਸਿੱਖ ਸ਼ਹੀਦ ਕਰ ਦਿੱਤੇ। ਸੰਤਾਂ ਦੀ ਗ੍ਰਿਫ਼ਤਾਰੀ ਉਪਰੰਤ ਫ਼ੈਡਰੇਸ਼ਨ ਨੇ ਥਾਂ-ਥਾਂ ਦੇਸੀ ਬੌਬ ਚਲਾਏ। ਓਧਰੋਂ “ਬੱਬਰ ਖਾਲਸਾ` ਨੇ ਕਈ ਸ਼ਹਿਰਾਂ ਵਿੱਚ ਹਥਿਆਰਬੰਦ ਕਾਰਵਾਈ ਕੀਤੀ। ਦਲ ਖ਼ਾਲਸਾ ਨੇ ਜਹਾਜ ਅਗਵਾ ਕਰ ਲਿਆ। ਇਹਨਾਂ ਕਾਰਵਾਈਆਂ ਤੋਂ ਘਬਰਾ ਕੇ ਸਰਕਾਰ ਨੇ ਸੰਤਾਂ ਨੂੰ 15 ਅਕਤੂਬਰ ਨੂੰ ਰਿਹਾਅ ਕਰ ਦਿੱਤਾ।
ਪੁਲਿਸ ਦਾ ਜਬਰ
ਸੰਤਾਂ ਦੀ ਰਿਹਾਈ ਮਗਰੋਂ ਫ਼ੈਡਰੇਸ਼ਨ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਪੰਜਾਬ ਭਰ ਵਿੱਚੋਂ ਸੈਂਕੜੇ ਸਿੱਖ ਵਿਦਿਆਰਥੀ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ। ਫ਼ੈਡਰੇਸ਼ਨ ਦੇ ਆਗੂਆਂ ਉੱਤੇ ਨੈਸ਼ਨਲ ਸਕਿਓਰਿਟੀ ਐਕਟ ਲਾ ਦਿੱਤਾ ਗਿਆ।
ਭਾਈ ਅਮਰੀਕ ਸਿੰਘ ਅਤੇ ਬਾਬਾ ਥਾਹਰਾ ਸਿੰਘ ਦੀ ਗ੍ਰਿਫ਼ਤਾਰੀ
ਜਿਨ੍ਹਾਂ ਵਿਦਿਆਰਥੀਆਂ ਉੱਤੇ ਪੁਲਿਸ ਨੇ ਜਬਰ ਕੀਤਾ ਸੀ, ਉਹਨਾਂ ਨੂੰ ਵੱਖ ਵੱਖ ਥਾਂਵਾਂ ਸਨਮਾਨਿਤ ਕੀਤਾ ਗਿਆ। ਇਸ ‘ਤੇ ਦਰਬਾਰਾ ਸਰਕਾਰ ਨੇ ਸੋਚਿਆ ਕਿ ਆਮ ਫ਼ੈਡਰੇਸ਼ਨ ਆਗੂਆਂ ਅਤੇ ਵਰਕਰਾਂ ਦੀ ਥਾਂ ਸਾਰਿਆਂ ਦੀ ਪੈਰਵਾਈ ਕਰਨ ਵਾਲੇ ਭਾਈ ਅਮਰੀਕ ਸਿੰਘ ਨੂੰ ਹੀ ਫੜ ਲਿਆ ਜਾਵੇ। 20 ਸਤੰਬਰ 1981 ਨੂੰ ਜਦੋਂ ਲਾਲਾ ਜਗਤ ਨਰਾਇਣ ਕਾਂਡ ਵਿੱਚ ਸੰਤਾਂ ਦੀ ਗ੍ਰਿਫ਼ਤਾਰੀ ਹੋਈ ਤਾਂ ਬਾਅਦ ਵਿੱਚ ਪੁਲਿਸ ਨੇ ਬੇਵਜ੍ਹਾ ਗੋਲੀ ਚਲਾ ਕੇ ਡੇਢ ਦਰਜਨ ਸਿੰਘਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਸੀ। ਇਸ ਗੋਲੀ ਕਾਂਡ ਦੀ ਪੜਤਾਲ ਚੱਲ ਰਹੀ ਸੀ, ਜਿਸ ਵਿੱਚ ਪੁਲਿਸ ਅਫ਼ਸਰਾਂ ਦੇ ਫਸਣ ਦੇ ਆਸਾਰ ਸਨ। ਪੜਤਾਲ ਦੇ ਕੰਮ ਨੂੰ ਰੋਕਣਾ ਪੁਲਿਸ ਅਫਸਰ ਬਹੁਤ ਜ਼ਰੂਰੀ ਸਮਝਦੇ ਸੀ।
19 ਜੁਲਾਈ 1982 ਦੇ ਦਿਨ ਭਾਈ ਅਮਰੀਕ ਸਿੰਘ ਅਤੇ ਬਾਬਾ ਥਾਹਰਾ ਸਿੰਘ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਗਿ੍ਫ਼ਤਾਰ ਕਰ ਲਿਆ। ਅਸਲ ਵਿੱਚ ਇਹ ਗ੍ਰਿਫ਼ਤਾਰੀ ਸੰਤ ਭਿੰਡਰਾਂਵਾਲਿਆਂ ਨੂੰ ਜਿੱਚ ਕਰਨ ਲਈ ਕੀਤੀ ਜਾ ਰਹੀ ਸੀ। ਇਸ `ਤੇ ਕੁਝ ਹੀ ਘੰਟਿਆਂ ਬਾਅਦ ਸੰਤਾਂ ਨੇ ਮੋਰਚਾ ਲਾ ਦਿੱਤਾ ਤੇ 51-51 ਸਿੰਘਾਂ ਦੇ ਜਥੇ ਗ੍ਰਿਫ਼ਤਾਰੀ ਲਈ ਭੇਜਣੇ ਸ਼ੁਰੂ ਕਰ ਦਿੱਤੇ।
ਧਰਮ ਯੁੱਧ ਮੋਰਚਾ
26 ਜੁਲਾਈ ਨੂੰ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ, ਜਿਥੇ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਤੇ ਗ੍ਰਿਫਤਾਰ ਕੀਤੇ ਸਿੰਘਾਂ ਦੀ ਰਿਹਾਈ ਲਈ “ਧਰਮ ਯੁੱਧ ਮੋਰਚਾ` ਲਾਉਣ ਦਾ ਮਤਾ ਪਾਸ ਕੀਤਾ ਗਿਆ। 4 ਅਗਸਤ ਤੋਂ ਬੇਕਾਇਦਾ ਮੋਰਚਾ ਸ਼ੁਰੂ ਹੋ ਗਿਆ। ਪੁਲਿਸ ਦਾ ਜਬਰ ਰੁਕਣ ਦੀ ਥਾਂ ਸਗੋਂ ਹੋਰ ਵੱਧ ਗਿਆ। ਦਰਬਾਰਾ ਸਰਕਾਰ ਦੇ ਬਿਆਨ ‘ਤੇ ਕਾਰਵਾਈਆਂ ਤੇਲ ਪਾਉਣ ਦਾ ਕੰਮ ਕਰਦੀਆਂ ਸਨ। 20 ਅਗਸਤ ਨੂੰ ਫ਼ੈਡਰੇਸ਼ਨ ਦੇ ਸਿੰਘ ਭਾਈ ਮਨਜੀਤ ਸਿੰਘ ਨੇ ਜਹਾਜ਼ ਅਗਵਾ ਕਰ ਲਿਆ। ਜਿਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਗੋਲੀ ਮਾਰ ਦਿੱਤੀ ਗਈ।
ਜੇਲ੍ਹ ਤੋਂ ਚਿੱਠੀ
ਕੁਝ ਸਮਾਂ ਅੰਮ੍ਰਿਤਸਰ ਜੇਲ੍ਹ ਵਿੱਚ ਰੱਖਣ ਮਗਰੋਂ ਭਾਈ ਅਮਰੀਕ ਸਿੰਘ ਤੇ ਬਾਬਾ ਥਾਹਰਾ ਸਿੰਘ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ। ਬਾਹਰ ਫ਼ੈਡਰੇਸ਼ਨ ਉੱਤੇ ਜ਼ੁਲਮ ਜਾਰੀ ਸੀ। ਭਾਈ ਅਮਰੀਕ ਸਿੰਘ ਨੇ ਜੇਲ੍ਹ ਵਿੱਚੋਂ ਚਿੱਠੀ ਲਿਖ ਕੇ ਸਿੱਖ ਜਵਾਨੀ ਨੂੰ ਧਰਮ ਹੇਤ ਜੂਝਣ ਲਈ ਵੰਗਾਰ ਪਾਈ। ਏਸ਼ੀਆਈ ਖੇਡਾਂ ਮੌਕੇ ਫ਼ੈਡਰੇਸ਼ਨ ਦੇ 45 ਵਿਦਿਆਰਥੀਆਂ ਨੇ ਦਿੱਲੀ ਦੇ ਸਟੇਡੀਅਮਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਤੇ ਗ੍ਰਿਫ਼ਤਾਰੀਆਂ ਦਿੱਤੀਆਂ।
ਧਰਮ ਯੁੱਧ ਮੋਰਚਾ ਸੰਤ ਭਿੰਡਰਾਵਾਲਿਆਂ ਤੇ ਅਕਾਲੀ ਦਲ ਦਾ ਹੀ ਨਹੀਂ, ਸਗੋਂ ਪੂਰੀ ਕੌਮ ਦਾ ਹੀ ਮੋਰਚਾ ਬਣ ਗਿਆ ਤੇ ਹਰ ਸਿੱਖ ਤਨ, ਮਨ, ਧਨ ਨਾਲ ਹਿੱਸਾ ਪਾਉਣ ਲਈ ਤਤਪਰ ਹੋ ਗਿਆ। ਪੁਲਿਸ ਨੇ ਅੱਤ ਕੀਤੀ ਹੋਈ ਸੀ। ਸਿੱਖ ਨੌਜਵਾਨਾਂ ਨੂੰ ਘਿਨਾਉਣੇ ਤਸੀਹੇ ਦੇਣ ਮਗਰੋਂ ਨਕਲੀ ਮੁਕਾਬਲਿਆਂ ਵਿੱਚ ਮਾਰਨਾ ਆਮ ਹੋ ਗਿਆ ਸੀ। ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਮੋਰਚਾ ਹੋਰ ਭੱਖ ਗਿਆ। 4 ਅਪ੍ਰੈਲ 1983 ਨੂੰ ਰਸਤਾ ਰੋਕੋ ਅੰਦੋਲਨ ਮੋਕੇ ਸੰਗਤਾਂ ਨੇ ਬੇਮਿਸਾਲ ਇਕਜੁੱਟਤਾ ਦਾ ਮੁਜ਼ਾਹਿਰਾ ਕੀਤਾ।
ਰਿਹਾਈ
6 ਅਗਸਤ 1983 ਨੂੰ ਸਰਕਾਰ ਨੇ ਚਾਲ ਚਲਦਿਆਂ ਭਾਈ ਅਮਰੀਕ ਸਿੰਘ ਤੇ ਬਾਬਾ ਥਾਹਰਾ ਸਿੰਘ ਨੂੰ ਰਿਹਾਅ ਕਰ ਦਿੱਤਾ ਕਿ ਸ਼ਾਇਦ ਫ਼ੈਡਰੇਸ਼ਨ ਤੇ ਟਕਸਾਲ ਇਸ ਮੋਰਚੇ ਤੋਂ ਲਾਂਭੇ ਹੋ ਜਾਵੇਗੀ। ਪਰ ਹੁਣ ਤਾਂ ਧਰਮ ਯੁੱਧ ਮੋਰਚਾ ਕੌਮ ਦੀ ਲੜਾਈ ਬਣ ਚੁੱਕਾ ਸੀ। ਹਜ਼ਾਰਾਂ ਸਿੱਖ ਮਰਜੀਵੜੇ ਬਣ ਕੇ ਸਹੁੰਆਂ ਚੁੱਕ ਰਹੇ ਸਨ। ਜਿਉਂ-ਜਿਉਂ ਹਕੂਮਤ ਦਾ ਜ਼ੁਲਮ ਵਧ ਰਿਹਾ ਸੀ, ਤਿਉਂ-ਤਿਉਂ ਸਿੱਖੀ ਜਜ਼ਬਾ ਪ੍ਰਚੰਡ ਹੋ ਰਿਹਾ ਸੀ। 20 ਸਤੰਬਰ 1983 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਡੈਲੀਗੇਟ ਇਜਲਾਸ ਹੋਇਆ ਜਿਸ ਵਿਚ ਭਾਈ ਅਮਰੀਕ ਸਿੰਘ ਨੂੰ ਪੰਜਵੀਂ ਵਾਰ ਪ੍ਰਧਾਨ ਚੁਣਿਆ ਗਿਆ।
ਘਲੂਘਾਰਾ
ਅਕਾਲੀਆਂ ਨੇ ਸਰਕਾਰ ਨਾਲ ਸਮਝੌਤਾ ਕਰਨਾ ਚਾਹਿਆ, ਪਰ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਕਿ “ਧਰਮ ਯੁੱਧ ਮੋਰਚੇ` ਦੀ ਪੂਰਤੀ ਤਕ ਸੰਘਰਸ਼ ਜਾਰੀ ਰਹੇਗਾ। ਬਾਦਲ ਵਰਗੇ ਅਕਾਲੀਆਂ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤੇ ਵਾਅਦੇ ਕੀ ਅਰਥ ਰੱਖਦੇ ਸਨ? ਪਰ ਸੰਤ ਤਾਂ ਧਰਮੀ ਪੁਰਖ ਸਨ, ਜੋ ਅਨੰਦਪੁਰ ਦੇ ਮਤੇ ਦੀ ਪੂਰਤੀ ਲਈ ਜੀ-ਜਾਨ ਲਾਉਣੀ ਫਰਜ਼ ਸਮਝਦੇ ਸੀ। ਭਾਈ ਅਮਰੀਕ ਸਿੰਘ ਤੇ ਫ਼ੈਡਰੇਸ਼ਨ ਦੀ ਸਮੁੱਚੀ ਜਥੇਬੰਦੀ ਸੰਤਾਂ ਦੇ ਬੋਲਾਂ ਉੱਤੇ ਫੁੱਲ ਚੜ੍ਹਾਉਂਦੀ ਸੀ। ਅਖੀਰ ਅਕਾਲੀਆਂ ਨੇ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਕਿ ਅਸੀਂ ਬੇਵਸ ਹਾਂ, ਸੰਤਾਂ ਨਾਲ ਸਰਕਾਰ ਜੋ ਮਰਜ਼ੀ ਕਰੇ। ਜੂਨ 1984 ਦੇ ਪਹਿਲੇ ਹਫ਼ਤੇ ਕਰਫ਼ਿਊ ਲਾ ਕੇ ਬਾਕਾਇਦਾ ਫੌਜੀ ਹਮਲਾ ਕਰ ਦਿੱਤਾ ਗਿਆ। ਸੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਸਿੰਘ ਸੂਰਮੇ ਭਾਰਤੀ ਫੌਜ ਲਈ ਤਿਆਰ-ਬਰ-ਤਿਆਰ ਹੋ ਗਏ।
ਸ਼ਹਾਦਤ
ਬੀਬੀ ਹਰਮੀਤ ਕੌਰ ਵੀ ਉਹਨੀਂ ਦਿਨੀਂ ਸੀ ਦਰਬਾਰ ਸਾਹਿਬ ਵਿਖੇ ਹੀ ਸਨ। ਭਾਈ ਅਮਰੀਕ ਸਿੰਘ ਨੇ ਉਹਨਾਂ ਨੂੰ ਹੋਰ ਸੰਗਤਾਂ ਦੇ ਨਾਲ ਹੀ ਚਲੇ ਜਾਣ ਲਈ ਜ਼ੋਰ ਪਾਇਆ। ਪਰ ਅੰਨ੍ਹੀਂ ਗੋਲੀਬਾਰੀ ਵਿੱਚ ਬਾਹਰ ਜਾਣਾ ਵੀ ਔਖਾ ਸੀ। ਕਿਸੇ ਨਾ ਕਿਸੇ ਤਰ੍ਹਾਂ ਉਹ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਲੱਗਦੇ ਘਰਾਂ ਵਿੱਚ ਚਲੇ ਗਏ। ਭਾਈ ਅਮਰੀਕ ਸਿੰਘ ਹੋਰਾਂ ਨੇ “ਧਰਮ ਹੇਤ ਸੀਸ ਦੇਣ` ਦਾ ਨਿਸ਼ਚਾ ਕੀਤਾ ਹੋਇਆ ਸੀ। ਉਹ ਸੰਤਾਂ ਕੋਲ ਅਕਾਲ ਤਖ਼ਤ ਸਾਹਿਬ ਵਿਖੇ ਚਲੇ ਗਏ। ਫ਼ੈਡਰਸ਼ਨ ਦੇ ਸਿੰਘ ਹਥਿਆਰਾਂ ਨਾਲ ਲੈਸ ਹੋ ਕੇ ਜੂਝ ਰਹੇ ਸਨ। ਇਸ ਸਮੇਂ ‘ਬੱਬਰ ਖਾਲਸਾ` ਦੇ ਦੋ ਸਿੰਘ ਭਾਈ ਮਹਿਲ ਸਿੰਘ ਤੇ ਭਾਈ ਦਵਿੰਦਰ ਸਿੰਘ ਅਕਾਲ ਤਖਤ ਸਾਹਿਬ ‘ਤੇ ਆਏ ਤਾਂ ਉਹਨਾਂ ਦੀ ਮੰਗ ਉੱਤੇ ਭਾਈ ਅਮਰੀਕ ਸਿੰਘ ਨੇ ਉਹਨਾਂ ਨੂੰ ਅਸਲਾ ਦਿੱਤਾ।
6 ਜੂਨ ਦੀ ਸਵੇਰ ਤਕ ਭਾਰਤੀ ਫੌਜਾਂ ਨੇ ਟੈਂਕਾਂ, ਤੋਪਾਂ, ਜ਼ਹਿਰੀਲੀਆਂ ਗੈਸਾਂ ਨਾਲ ਪੂਰੀ ਤਾਕਤ ਲਾ ਕੇ ਹੱਲਾ ਬੋਲ ਦਿੱਤਾ ਸੀ ਤੇ ਬਹੁਤੇ ਮੋਰਚਿਆਂ ਵਿੱਚ ਸਿੰਘ ਸ਼ਹਾਦਤਾਂ ਪਾ ਗਏ ਸਨ। ਸਵੇਰੇ 7-30 ਕੁ ਵਜੇ ਸੰਤਾਂ ਨੇ ਸਿੰਘਾਂ ਨੂੰ ਅਕਾਲ ਤਖਤ ਸਾਹਿਬ ਦੇ ਹੇਠਾਂ ਭੋਰੇ ਵਿੱਚ ਇਕੱਠਾ ਕੀਤਾ ਤੇ ਸੀ ਦਰਬਾਰ ਸਾਹਿਬ ਦੀ ਰਾਖੀ ਲਈ ਕੀਤੇ ਪੁਣ ਪਰਤੀ ਸੰਤੁਸ਼ਟਤਾ ਪਰਗਟ ਕੀਤੀ ਕਿ ਵੈਰੀਆਂ ਨੂੰ ਲੋਹੇ ਦੇ ਚਣੇ ਚਬਾਏ ਹਨ। ਫਿਰ ਭਾਈ ਅਮਰੀਕ ਸਿੰਘ, ਬਾਬਾ ਥਾਹਰਾ ਸਿੰਘ ਤੇ ਹੋਰ ਸਿੰਘਾਂ ਦਾ ਜਥਾ ਸੰਤਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਸਨਮੁਖ ਪੁੱਜਿਆ ਤੇ ਭਾਰਤੀ ਫੌਜੀਆਂ ਉੱਤੇ ਸਿੱਧੀ ਫ਼ਾਇਰਿੰਗ ਕਰ ਦਿੱਤੀ। ਫੌਜੀਆਂ ਦੀ ਲਾਸ਼ਾਂ ਦੇ ਢੇਰ ਲੱਗ ਰਹੇ ਸੀ। ਜੈਕਾਰਿਆਂ ਦੀ ਗੂੰਜ ਵਿੱਚ ਦੁਸ਼ਮਣ ਨੂੰ ਲਲਕਾਰਦੇ ਗੁਰੂ ਕੇ ਲਾਲਾਂ ਦਾ ਇਹ ਕੌਤਕ ਵੇਖ ਕੇ ਫੌਜੀਆਂ ਦੇ ਕਾਲਜੇ ਕੰਬ ਗਏ। ਇਥੇ ਜ਼ਬਰਦਸਤ ਗੋਲ਼ਾਬਾਰੀ ਦੌਰਾਨ ਜਿਥੇ ਦੋ ਨਿਸ਼ਾਨ ਸਾਹਿਬ ਹਨ, ਓਥੇ ਕੁ ਸੰਤਾਂ ਨੇ, ਭਾਈ ਅਮਰੀਕ ਸਿੰਘ ਤੇ ਬਾਬਾ ਥਾਹਰਾ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ। ਜਰਨਲ ਸੁਬੇਗ ਸਿੰਘ ਅਕਾਲ ਤਖਤ ਸਾਹਿਬ ਦੇ ਭੋਰੇ ਵਿੱਚ ਸ਼ਹੀਦ ਹੋ ਗਏ। ਹੋਰ ਵੀ ਅਨੇਕਾਂ ਸਿੰਘਾਂ ਨੇ ਧਰਮ ਲਈ ਹੱਸ ਕੇ ਜਾਨ ਵਾਰੀ।
ਭਾਈ ਅਮਰੀਕ ਸਿੰਘ ਜੀ ਦੀ ਵਿਲੱਖਣ ਸਖਸ਼ਿਅਤ ਸਦਾ ਹੀ ਉਹਨਾਂ ਨੌਜਵਾਨਾਂ ਨੂੰ ਟੁੰਬਦੀ ਰਹੇਗੀ, ਜਿਹੜੇ ਆਪਣੀ ਬੋਲੀ, ਸਭਿਆਚਾਰ ਤੇ ਧਰਮ ਨੂੰ ਪਿਆਰ ਕਰਦੇ ਹਨ।
–ਖ਼ਾਲਸਿਤਾਨੀ ਜਰਨੈਲ (2017), ਸਰਬਜੀਤ ਸਿੰਘ ਘੁਮਾਣ