Encounters
Every warrior engaged in guerrilla struggle anticipates that death is inevitable at some point. Yet, every hero aspires to achieve something significant before that moment arrives, driven by a commitment to a cause greater than their fear of death.
Baba Gurbachan Singh Manochahal embodied such resolve, holding his head as a symbol of trust for the Sikh community. Since 1985, Indian forces had been poised to eliminate this Khalistani general, yet Baba ji consistently faced them head-on. In 1985, an encounter unfolded in the village of Manochahal with 50-60 police officials, resulting in the deaths of several, including Thanedar Bhupinder Singh.
On October 28, 1987, Baba engaged in a seven-hour battle with 100 police men in Varhana village, claiming the lives of around 9-10 police officers. Bhai Buta Singh Dugri attained martyrdom, but Baba Gurbachan Singh Manochahal and Dr. Resham Singh managed to escape.
May 8, 1990, witnessed a siege on Rataul village by approximately 1000 forces. Despite the belief that Baba Manochahal would be killed that day, he and the Singhs resisted for 72 hours, and Baba managed to escape. This encounter resulted in the death of DIG Ajit Sinh, numerous police men, and army personnel, along with the sacrifice of militant Singhs, Bhai Shinder Singh Jammu, and Fauji Chacha.
Last Battle
Unable to defeat Baba Gurbachan Singh Manochahal in direct encounters, the government sought alternative methods. The police were aware that every door in the Tarn Taran area was open for Baba Manochahal, with the people unwilling to provide any information, even under torture.
By December 1992, after eliminating leading generals of the Kharku Movement in Punjab, the duo of DGP Gill and CM Beanta began harassing Bhai Gurdev Singh Kaunke and common Sikhs. Security forces flooded Tarn Taran to search for Baba Gurbachan Singh Manochahal, marking every house in the district that had contributed to the struggle since 1978. Torture was systematically applied to instill fear in the community, creating an atmosphere of pressure and terror.
Amid this environment, appeals for Baba Manochahal’s surrender were made, accompanied by attempts to tarnish his reputation and target the families of his team members. The police arrested Sukhwant Singh Vannachari, one of Baba’s companions, creating suspicion within the group. Under pressure, a Singh from Rataul village revealed Baba’s presence in ‘Deu’ village in the last week of February 1993.
On February 27, 1993, at 8 am, a police party surrounded the house where Baba Gurbachan Singh Manochahal was hiding. Despite being armed and prepared, Baba managed to escape, leaving behind the chaos of a grenade explosion. His resilience and agility frustrated the police, allowing him to flee the area successfully, evading the extensive search efforts.
Martyrdom
February 28, 1993: village Rataul near Tarn Taran,
Baba Gurbachan Singh Manochahal, clad in a light blue kurta, chadra, and a blue turban, entered a house where only women were present. Inquiring about his partner, the son-in-law of the house, Baba was informed that he would be available the next day. Baba, sensing urgency, wished to swiftly depart.
He was keen to discuss the previous day’s incident at Pyara Singh Panshi’s house in Baghri village with his partner. This Kharku leader had escaped a surrounding situation in Baghri village by leaping like a leopard. While traversing wheat farms, he acquired a bicycle from Charan Singh’s shop in Deo village and continued on with a loaf from another acquaintance.
Despite Baba’s innate trust in people, the matter at hand was grave. The landscape had changed, and the fate of the Kharku movement was shattered, affecting every supporter of the militant cause.
As Baba was about to leave the house’s yard, the lady of the house insisted he drink milk. Baba, initially refusing, eventually stopped. A conflict between restlessness, trust, and distrust ensued. Bibi, the lady, shook from within as Baba consumed the milk. Suddenly, Baba felt a headache from the poisonous substance. Realizing the deception, he rushed out towards the fields, unwavering in his determination to fight until the end.
Though resolute to live, his body succumbed, and he fell to the ground. Witnessing the lion of Bhindranwale fall, the ladies felt relief. They hurriedly reported to the Sarhali police station. Upon hearing the account, police officers were stunned. The news quickly spread: “Chief of Bhindranwala Tigers Force Baba Gurbachan Singh Manochahal is martyred…”
The police officers crafted a narrative of a fake encounter. One policeman suggested, “…maybe he wanted to come out of the house so that the family members would not be harmed if…” Another added, “He got killed while thinking safety of his own killer…!”
Aftermath
Learning about Baba’s escape after the Bagri encounter, the police deemed that Baba Gurbachan Singh Manochahal, known for his quick thinking, wouldn’t be killed in a direct encounter. While other fighters might have been martyred in such conflicts, Baba’s reputation lingered in the minds of the police due to his escapes from significant encounters.
Instead of facing him head-on, they deceitfully awaited news of Baba Gurbachan Singh Manochahal’s martyrdom. The ‘news of interest’ from Rataul village brought joy to the police force. Standing near the hero’s lifeless body, the Police started taking pictures with smiling faces. In addition to the police, some misguided locals were also shamefully posing for pictures. It is disheartening to realize that Baba Manochahal fought for these individuals and the freedom of their nation. Even today, when someone who respects him comes across photos of those people standing near Baba’s body, they express their disappointment, saying, “Unexpectedly…!”
Upon hearing of Baba Manochhal’s martyrdom, Damdami Taksal, Federation, and Anti-Repression Front arranged to retrieve his body. Surprisingly, it was discovered that Baba’s body had been cremated as an abandoned corpse at the municipal crematorium in Tarn Taran. Despite his family being in police custody, Baba’s body was cremated without proper rites. His brother, Narinder Singh Manochahal, identified as CIA by the police, was taken from custody to Goindwal Sahib for his final rites.
–Khalistani Jarnail, by Sarbjit Singh Ghuman
ਬਾਬਾ ਗੁਰਬਚਨ ਸਿੰਘ ਮਾਨੋਚਾਹਲ
ਪਜਾਮੇ ਉੱਤੋਂ ਦੀ ਗਾਤਰੇ ਕਿਰਪਾਨ ਨਾਲ ਪਿਸਤੌਲ, ਹੱਥ ਵਿੱਚ ਏ.ਕੇ. ਸੰਤਾਲੀ, ਜਿਸ ਦੇ ਉਪਰਲੇ ਸਿਰੇ ਉੱਤੇ ਧਾਗਿਆਂ ਦਾ ਬਣਿਆ ਫੁੰਮਣ, ਸਿਰ ਉੱਪਰ ਸਾਦਾ ਜਿਹਾ ਪੀਲਾ ਪਰਨਾ, ਤਿੱਖੀ, ਸਪਸ਼ਟ ਤੇ ਦਿਲ ਅੰਦਰ ਤਕ ਲਹਿ ਜਾਣ ਵਾਲੀ ਤੱਕਣੀ, ਨਿੱਕਾ-ਨਿੱਕਾ ਦਾਹੜਾ, ਭਰਵੇਂ ਤੇ ਵੱਟ ਦੇ ਕੇ ਤਿੱਖੇ ਕੀਤੇ ਮੁਛਹਿਰੇ। ਇਹ ਹੈ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ…ਪੰਥਕ ਕਮੇਟੀ ਦਾ ਮੈਂਬਰ।
ਪੰਥਕ ਕਮੇਟੀ ਦੇ ਮੁਖੀ ਤੋਂ ਬਾਅਦ ਸੰਭਾਵਨਾ ਸੀ ਕਿ ਉਹ ਸਮੁੱਚੀਆਂ ਖਾੜਕੂ ਜਥੇਬੰਦੀਆਂ ਦੇ ਸਿਰਮੌਰ ਕਮਾਂਡਰ ਵਜੋਂ ਸੇਵਾ ਕਰਦੇ, ਪਰ ਇਸ ਤੋਂ ਪਹਿਲਾਂ ਹੀ ਉਹ ਵੇਲਾ ਆ ਗਿਆ, ਜੋ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਉੱਠ ਜਾਣ ਦਾ ਨਿਸ਼ਚਿਤ ਕੀਤਾ ਹੋਇਆ ਸੀ। ਜਿਸ ਸਹਿਜ ਨਾਲ ਉਹ ਕੌਮੀ ਸੇਵਾ ਕਰਦੇ ਰਹੇ, ਓਸੇ ਸਹਿਜ ਨਾਲ ਚਲੇ ਗਏ। ਉਹਨਾਂ ਮਗਰੋਂ ਉਹਨਾਂ ਵਰਗਾ ਖ਼ਾਲਿਸਤਾਨ ਦਾ ਪਹਿਰੇਦਾਰ ਕੋਈ ਮਿਲਿਆ ਨਹੀਂ ਜੋ ਲਲਕਾਰ ਕੇ ਕਹਿ ਸਕੇ ਕਿ- “ਕੌਮ ਦਾ ਨਿਸ਼ਾਨਾ ਖ਼ਾਲਿਸਤਾਨ ਹੈ ਤੇ ਖ਼ਾਲਿਸਤਾਨ ਹੀ ਰਹੇਗਾ।” ਬਾਬੇ ਮਾਨੋਚਾਹਲ ਨੂੰ ਖਤਮ ਕਰਨ ਲਈ ਇੱਕੋ ਵੇਲੇ 60-60 ਥਾਂਵਾਂ ਉੱਤੇ ਛਾਪੇ ਮਾਰੇ ਗਏ। ਇੱਕੋ ਟਾਈਮ ਉਸ ਦੇ 43 ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਪੁਲਿਸ ਨੇ ਚੁੱਕ ਲਏ, ਜਿਨ੍ਹਾਂ ਵਿੱਚ 5 ਕਦੇ ਨਾ ਮੁੜੇ।
ਦਿੱਲੀ ਦਰਬਾਰ ਦੇ ਕਰਿੰਦੇ ਚੌਵੀ ਘੰਟੇ ਬਾਬੇ ਮਾਨੋਚਾਹਲ ਬਾਰੇ ਹੀ ਸੋਚਦੇ ਰਹਿੰਦੇ ਸੀ। ਜਿਸ ਬਾਬੇ ਮਾਨੋਚਾਹਲ ਦੇ ਸਿਰ ਦਾ 25 ਲੱਖ ਇਨਾਮ ਰੱਖਣ ਮਗਰੋਂ ਹਕੂਮਤ ਸੋਚਦੀ ਸੀ ਕਿ ਹੁਣ ਕੋਈ ਨਾ ਕੋਈ ਜ਼ਰੂਰ ਗੱਦਾਰੀ ਲਈ ਸਾਹਮਣੇ ਆਵੇਗਾ, ਪਰ ਉਹ ‘ਗੁਰੂ ਕਾ ਲਾਲ’ ਲੋਕਾਂ ਦੇ ਜੰਗਲ ਵਿੱਚ ਬੇਪਰਵਾਹ ਵਿਚਰ ਰਿਹਾ ਸੀ। ਲੋਕਾਂ ਨੂੰ ਫਖਰ ਸੀ ਕਿ ਉਹ ਸਿੱਖੀ ਦੀ ਚੜ੍ਹਦੀ ਕਲਾ ਦੇ ਝੰਡੇ ਗੌਡਣ ਲਈ ਸਰਗਰਮ ਹੈ। ਬਾਣੀ ਤੇ ਬਾਣੇ ਦੇ ਧਾਰਨੀ, ਗੁਰਮਤਿ ਵਿੱਚ ਪਰਪੱਕ, ਮਰਿਆਦਾ ਉੱਤੇ ਪਹਿਰਾ ਦੇਣ ਵਾਲਾ ਉਹ ਬਲੀ ਸੂਰਮਾ ਆਪਣੇ ਸਿਰ ਉੱਤੇ ਪਈ ਭਾਰੀ ਜ਼ਿੰਮੇਵਾਰੀ ਤੇ ਫਰਜ਼ ਨੂੰ ਪਛਾਣਦਾ ਸੀ। ਉਹ ਖ਼ਾਲਿਸਤਾਨ ਤੋਂ ਇੱਕ ਵੀ ਇੰਚ ਪਾਸੇ ਨਹੀਂ ਸੀ ਹੋ ਸਕਦਾ।
ਜਨਮ
ਬਾਬਾ ਗੁਰਬਚਨ ਸਿੰਘ ਦਾ ਪਿੰਡ ਸ਼ਾਹਬਾਜ਼ਪੁਰ ਰੋਡ ਨੂੰ ਜਾਂਦੀ ਸੜਕ ਉੱਤੇ ਹੈ। ਬਾਬਾ ਜੀ ਦੇ ਪਿਤਾ ਬਾਪੂ ਆਤਮਾ ਸਿੰਘ ਸਨ ਅਤੇ ਮਾਤਾ ਗੁਰਮੇਜ ਕੌਰ ਦੀ ਸੁਲੱਖਣੀ ਕੁੱਖੋਂ 6 ਜੂਨ 1954 ਨੂੰ ਬਾਬਾ ਜੀ ਦਾ ਜਨਮ ਹੋਇਆ। ਬਾਬਾ ਜੀ ਹੋਰੀਂ ਚਾਰ ਭਰਾ ਸਨ- ਸ. ਨਿਰਵੈਲ ਸਿੰਘ, ਸ. ਤਰਲੋਚਨ ਸਿੰਘ ਅਤੇ ਨਰਿੰਦਰ ਸਿੰਘ। ਬਾਬਾ ਜੀ ਦੀ ਵੱਡੀ ਭੈਣ ਬਲਜੀਤ ਕੌਰ ਹੈ।
ਪਿੰਡ ਦੇ ਪਾਇਮਰੀ ਸਕੂਲ ਵਿੱਚ ਬਾਬਾ ਜੀ ਨੂੰ ਪੜ੍ਹਨ ਪਾਇਆ ਗਿਆ। ਫਿਰ ਛੇਵੀਂ ਤੋਂ ਨੌਵੀਂ ਤਕ ਦੀ ਪੜ੍ਹਾਈ ਉਹਨਾਂ ਨੇ ਗੁਰੂ ਅਰਜਨ ਦੇਵ ਖ਼ਾਲਸਾ ਹਾਈ ਸਕੂਲ ‘ਅਗਾੜਾ- ਪਿਛਾੜਾ’ ਤੋਂ ਕੀਤੀ। ਇਸੇ ਦੌਰਾਨ ਉਹਨਾਂ ਦਾ ਨਾਨਕਾ ਪਰਿਵਾਰ ਨੌਸ਼ਿਹਰਾ ਪੰਨੂਆਂ ਤੋਂ ਸਿੰਗਾਪੁਰ ਚਲਾ ਗਿਆ, ਜਿਸ ਕਰਕੇ ਉਹ ਵੀ ਪਰਿਵਾਰ ਸਮੇਤ ਆਪਣੇ ਨਾਨਕੇ ਘਰ ਰਹਿਣ ਲੱਗ ਪਏ। ਨੌਸ਼ਿਹਰਾ ਪਨੂੰਆਂ ਦੇ ਸਕੂਲ ਵਿੱਚ ਉਹਨਾਂ ਆਪਣੀ ਅਗਲੀ ਪੜ੍ਹਾਈ ਜਾਰੀ ਰੱਖੀ।
‘ਬਾਬਾ’ ਕਿਵੇਂ ਬਣੇ?
ਮਜ਼ਬੂਤ ਜੁੱਸੇ ਅਤੇ ਖੁੱਲ੍ਹੀ-ਡੁੱਲ੍ਹੀ ਡੀਲ-ਡੌਲ ਦਾ ਮਾਲਿਕ ਬਾਬਾ ਗੁਰਬਚਨ ਸਿੰਘ ਅਤੇ ਕੁਸ਼ਤੀ-ਕਬੱਡੀ ਵਰਗੀਆਂ ਖੇਡਾਂ ਦਾ ਸ਼ੌਕੀਨ ਸੀ। ਆਪਣੇ ਹਾਣੀਆਂ ਵਿੱਚ ਉਹ ਹਰ ਤਰ੍ਹਾਂ ਨਾਲ ਸਿਰ ਕੱਢਵਾਂ ਜਵਾਨ ਸੀ। ਸਰੀਰਕ ਮਜਬੂਤੀ ਦੇ ਨਾਲ- ਨਾਲ ਉਹਨਾਂ ਦੇ ਦਿਲ-ਦਿਮਾਗ ਵੀ ਚੰਗੀ ਸੋਚ ਵਾਲੇ ਸਨ। ਕਰਦੇ ਹਨ, ਉਹ ਉਹਨਾਂ ਤੋਂ ਕੋਹਾਂ ਦੂਰ ਸਨ। ਉਹਨਾਂ ਦੇ ਧੁਰ ਅੰਦਰ ਸਾਊਪੁਣੇ, ਗੁਰਸਿੱਖੀ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਾਸਾ ਸੀ। ਇਹੋ ਜਿਹੇ ਸੁਭਾਅ ਵਾਲੇ ਬਾਬੇ ਮਾਨੋਚਾਹਲ ਨੇ ਸਕੂਲ ਦੀਆਂ ਕੁੜੀਆਂ ਨਾਲ ਛੇੜ-ਛਾੜ ਕਰਨ ਵਾਲਿਆਂ ਅਤੇ ਤੌਬਾ ਕਰਨ ਪਿੱਛੋਂ ਛਡਿਆ। ਉਹਨਾਂ ਦੇ ਅਧਿਆਪਕ ਨੇ ਜਮਾਤ ਵਿੱਚ ਖੜ੍ਹੇ ਕਰ ਕੇ ਲੜਾਈ ਬਾਰੇ ਪੁੱਛਿਆ ਤਾਂ ਬਾਬਾ ਮਾਨੋਚਾਹਲ ਕਹਿੰਦਾ- “ਮਾਸਟਰ ਜੀ, ਉਹ ਮੁਸ਼ਟੰਡੇ ‘ਬੀਬੀਆਂ’ ਨੂੰ ਛੇੜਦੇ ਸੀ, ਮੈਥੋਂ ਬਰਦਾਸ਼ਤ ਨਹੀਂ ਹੋਇਆ….।” ਜਮਾਤ ਦੀਆਂ ਕੁੜੀਆਂ ਨੂੰ ‘ਬੀਬੀਆਂ’ ਸੁਣ ਕੇ ਸਾਰੇ ਹੱਸਣ ਲੱਗ ਪਏ। ਮਾਸਟਰ ਵੀ ਬਾਬਾ ਜੀ ਦੇ ਗੁਰਮੁਖ ਸੁਭਾਅ ‘ਤੇ ਮੁਸਕਰਾ ਪਿਆ ਤੇ ਬੋਲਿਆ- “ਜੇ ਇਹ ਕੁੜੀਆਂ ‘ਬੀਬੀਆਂ’ ਨੇ ਤਾਂ ਫਿਰ ਤੂੰ ‘ਬਾਬਾ’, ਅੱਜ ਤੋਂ ਅਸੀਂ ਤੈਨੂੰ ‘ਬਾਬਾ’ ਕਿਹਾ ਕਰਾਂਗੇ…।” ਉਸ ਦਿਨ ਤੋਂ ਉਹਨਾਂ ਦੇ ਨਾਂ ਦੇ ਮੂਹਰੇ ‘ਬਾਬਾ’ ਸ਼ਬਦ ਜੁੜ ਗਿਆ।
ਫੌਜ ਵਿੱਚ ਭਰਤੀ ਅਤੇ ਅਸਤੀਫ਼ਾ
ਦਸਵੀਂ ਕਰਨ ਮਗਰੋਂ ਉਹ ਫੌਜ ਵਿੱਚ ਭਰਤੀ ਹੋ ਗਏ। ਗੁਰਮੁਖ ਸੁਭਾਅ ਹੋਣ ਕਰਕੇ ਉਹ ਨਿਤਨੇਮੀ ਸਨ। ਇੱਕ ਵਾਰ ਉਹ ਪਾਠ ਕਰ ਰਹੇ ਸੀ ਕਿ ਕੋਈ ਅਫਸਰ ਦੌਰੇ ਉੱਤੇ ਆ ਗਿਆ। ਬਾਣੀ ਵਿੱਚ ਮਗਨ ਹੋਣ ਕਰਕੇ ਉਹਨਾਂ ਨੇ ਅਫਸਰ ਵੱਲ ਧਿਆਨ ਨਾ ਦਿੱਤਾ ਤਾਂ ਉਹ ਅਫਸਰ ਸਖ਼ਤੀ ਨਾਲ ਬੋਲਣ ਲੱਗਾ ਕਿ ਸਲੂਟ ਕਿਉਂ ਨਹੀਂ ਮਾਰਿਆ? ਬਾਬਾ ਜੀ ਨੇ ਆਪਣੇ ਵੱਲੋਂ ਸਾਰੀ ਸਥਿਤੀ ਸਮਝਾਉਣੀ ਚਾਹੀ, ਪਰ ਜਦੋਂ ਉਸ ਅਫਸਰ ਨੇ ਹੋਰ ਵੀ ਅਬਾ-ਤਬਾ ਬੋਲਣਾ ਜਾਰੀ ਰੱਖਿਆ ਤਾਂ ਬਾਬਾ ਮਾਨੋਚਾਹਲ ਨੇ ਉਸ ਹੈਂਕੜਬਾਜ਼ ਅਫਸਰ ਨੂੰ ਗੋਡਿਆਂ ਹੇਠ ਲੈ ਲਿਆ। ਭਾਵੇਂ ਬਾਬਾ ਜੀ ਦਾ ‘ਕੋਰਟ ਮਾਰਸ਼ਲ’ ਕਰ ਕੇ ਜੇਲ੍ਹ ਡੱਕ ਦਿੱਤਾ ਗਿਆ, ਪਰ ਉਸ ਅਫਸਰ ਦੀ ਜੋ ਤੌਣੀ ਲੱਗੀ, ਉਸ ਗੱਲੋਂ ਸਾਰੇ ਸਿੱਖ ਸਿਪਾਹੀ ਤੇ ਅਫਸਰ ਬਾਬਾ ਜੀ ਤੋਂ ਖੁਸ਼ ਸਨ। ਮਗਰੋਂ ਇਸ ਮਾਮਲੇ ਵਿੱਚ ਇੱਕ ਸਾਲ ਕੈਦ ਹੋਈ । ਅੱਗੇ ਨੌਕਰੀ ਕਰਨ ਦੀ ਥਾਂ ਬਾਬਾ ਜੀ ਨੇ ਅਸਤੀਫ਼ਾ ਦੇ ਦਿੱਤਾ ਤੇ ਪਿੰਡ ਆ ਗਏ।
ਦਮਦਮੀ ਟਕਸਾਲ ਵਿੱਚ ਜਾਣਾ
ਫੌਜ ਵਿੱਚੋਂ ਨਾਂ ਕਟਾ ਕੇ ਬਾਬਾ ਮਾਨੋਚਾਹਲ ਜੀ ਘਰੇਲੂ ਕੰਮਕਾਜ ਤੇ ਖੇਤੀ ਸੰਭਾਲਦੇ ਸੀ। ਉਹ ਸੰਤਾਂ-ਮਹਾਂਪੁਰਖਾਂ ਤੇ ਹੋਰ ਧਾਰਮਿਕ ਹਸਤੀਆਂ ਦੇ ਵਿਚਾਰ ਸੁਣਨ ਦੇ ਬੜੇ ਆਦੀ ਸਨ ਪਰ ਉਹਨਾਂ ਦੀ ਕਿਸੇ ਤੋਂ ਵੀ ਤਸੱਲੀ ਨਹੀਂ ਸੀ ਹੋ ਰਹੀ। ਉਹਨੀਂ ਦਿਨੀਂ ਹੀ ਉਹਨਾਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਚਾਰ ਸੁਣੇ। ਉਹਨਾਂ ਦੇ ਅੰਦਰ ਤਕ ਤਸੱਲੀ ਹੋ ਗਈ। ਬਾਬਾ ਮਾਨੋਚਾਹਲ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੇ ਹੋਰ ਮਸਲਿਆਂ ਬਾਰੇ ਆਪਣੀ ਤਸੱਲੀ ਕੀਤੀ ਤੇ ਫਿਰ ਅੰਮ੍ਰਿਤਪਾਨ ਕਰ ਕੇ ਟਕਸਾਲੀ ਸਿੰਘ ਬਣ ਗਏ। ਇਹ 1974-75 ਦੀ ਗਲ ਹੈ।
ਬਾਬਾ ਜੀ ਨੂੰ ਬਾਣੀ ਪੜ੍ਹਨ, ਕੰਠ ਕਰਨ ਦਾ ਬੇਹੱਦ ਸ਼ੌਂਕ ਸੀ। ਸੰਤਾਂ ਨੇ ਵੀ ਕੋਈ ਕਸਰ ਨਾ ਛੱਡੀ ਤੇ ਬਾਬਾ ਮਾਨੋਚਾਹਲ ਨੂੰ ਗੁਰਬਾਣੀ ਦੀ ਕਥਾ ਦੀ ਸੰਥਿਆ ਆਪ ਕਰਵਾਈ। ਮਹਿਤੇ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੀ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ। ਬਾਬਾ ਮਾਨੋਚਾਹਲ ਦੀ ਹੋਰਨਾ ਟਕਸਾਲੀ ਸਿੰਘਾਂ ਨਾਲ ਬੇਹੇਂਦ ਨੇੜਤਾ ਤੇ ਪਿਆਰ ਸੀ। ਓਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵਾਂਗ ਹੀ ਟਕਸਾਲ ਦੇ ਵਿਦਿਆਰਥੀ ਸਨ, ਜਿਨ੍ਹਾਂ ਨਾਲ ਬਾਬਾ ਮਾਨੋਚਾਹਲ ਦੀ ਸਾਂਝ ਬੜੀ ਗੂੜੀ ਸੀ। 1977 ਵਿੱਚ ਸੰਤ ਕਰਤਾਰ ਸਿੰਘ ਦੀ ਲੁਧਿਆਣੇ ਕੋਲ ਹੋਏ ਐਕਸੀਡੈਂਟ ਵਿੱਚ ਚਲਾਣਾ ਕਰ ਗਏ ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੂੰ ਟਕਸਾਲ ਦੇ ਅਗਲੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ।
1978 ਦਾ ਸਾਕਾ
ਸਿਖ ਧਰਮ ਨੂੰ ਕਮਜ਼ੋਰ ਕਰਨ ਲਈ ਭਾਰਤੀ ਹਕੂਮਤ ਨੇ ਨਰਕਧਾਰੀਆਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਸੀ। ਅਸਲੀ ਨਿਰੰਕਾਰੀ ਤਾਂ ਸਿੱਖੀ ਦਾ ਹੀ ਪ੍ਰਚਾਰ ਕਰਦੇ ਰਹੇ ਸਨ, ਪਰ ਨਕਲੀ ਨਿਰੰਕਾਰੀਆਂ ਨੇ ਸਦਾ ਹੀ ਸਿੱਖੀ ਦੇ ਖਿਲਾਫ਼ ਝੰਡਾ ਚੁਕੀ ਰੱਖਿਆ। ਨਕਲੀ ਨਿਰੰਕਾਰੀਆਂ ਦੇ ਮੁਖੀ ਗੁਰਬਚਨ ਸਿੰਘ ਨੇ ਤਾਂ ਹੱਦ ਹੀ ਮੁਕਾ ਦਿੱਤੀ। ਉਹ ਸ਼ਰੇਆਮ ਸਿੱਖ ਸੀ। ਇੱਕ ‘ਅਵਤਾਰ ਥਾਣੀ’ ਨਾਂ ਦੀ ਕਿਤਾਬ ਲਿਖ ਕੇ ਉਸ ਨੇ ਸਿੱਖ ਜਗਤ ਨੂੰ ਚਿੜਾਇਆ।
ਉਸ ਦੀਆਂ ਸਿੱਖੀ ਵਿਰੋਧੀ ਹਰਕਤਾਂ ਤੋਂ ਸਮੁੱਚਾ ਖਾਲਸਾ ਪੰਥ ਦੁਖੀ ਸੀ। 1977 ਵਿੱਚ ਅਕਾਲੀ ਸਰਕਾਰ ਬਣਨ ਮਗਰੋਂ ਆਸ ਸੀ ਕਿ ਹੁਣ ਪੰਜਾਬ ਵਿੱਚ ਨਕਲੀ ਨਿਰੰਕਾਰੀਆਂ ਨੂੰ ਨੱਥ ਪਾਈ ਜਾਵੇਗੀ, ਪਰ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਨੇ ਵੋਟਾਂ ਦੀ ਝਾਕ ਵਿੱਚ ਉਹਨਾਂ ਨੂੰ ਰੋਕਣ ਵੱਲ ਧਿਆਨ ਹੀ ਨਾ ਦਿੱਤਾ।
ਨਰਕਧਾਰੀਆਂ ਨੇ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਆਪਣਾ ਸਮਾਗਮ ਰੱਖ ਦਿੱਤਾ, ਜਿਸ ਦਾ ਸਿੱਧਾ ਅਰਥ ਸਿੱਖਾਂ ਨੂੰ ਲਲਕਾਰਨਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੱਖ ਸੰਗਤਾਂ ਨੇ ਨਰਕਧਾਰੀਆਂ ਦੇ ਸਮਾਗਮ ਵੱਲ ਮਾਰਚ ਸ਼ੁਰੂ ਕੀਤਾ ਤਾਂ ਰਸਤੇ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਨਰਕਧਾਰੀਆਂ ਨੇ ਸਿੰਘਾਂ ਉੱਤੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰ ਦਿੱਤੇ ਤੇ ਹੋਰਾਂ ਨੂੰ ਬੇਦਰਦੀ ਨਾਲ ਕੁਟਾਪਾ ਚਾੜ੍ਹਿਆ। ਇਹਨਾਂ ਜ਼ਖਮੀ ਸਿੰਘਾਂ ਵਿੱਚ ਬਾਬਾ ਮਾਨੋਚਾਹਲ ਵੀ ਸਨ। ਹਸਪਤਾਲ ਵਿੱਚ ਲਿਆ ਕਿ ਸਿੱਖੀ ਦੇ ਵੈਰੀਆਂ ਨੂੰ ਖਾਲਸਾਈ ਜੌਹਰ ਵਿਖਾਉਣਾ ਹੀ ਪਵੇਗਾ। ਬਾਬਾ ਮਾਨੋਚਾਹਲ ਨੇ ਸੰਤਾਂ ਕੋਲ ਨਰਕਧਾਰੀ ਗੁਰਬਚਨੇ ਨੂੰ ਸੋਧਣ ਦੀ ਸੇਵਾ ਬਖ਼ਸ਼ਣ ਦੀ ਬੇਨਤੀ ਕੀਤੀ, ਪਰ ਸੰਤਾਂ ਨੇ ਕਿਹਾ- “ਤੇਰੇ ਤੋਂ ਬਹੁਤ ਵੱਡੀ ਸੇਵਾ ਲੈਣੀ ਹੈ…।” ਬਾਬਾ ਮਾਨੋਚਾਹਲ ਤੇ ਹੋਰ ਸਿੰਘਾਂ ਦੇ ਲਟ-ਲਟ ਬਲਦੇ ਹਿਰਦੇ 24 ਅਪ੍ਰੈਲ 1980 ਨੂੰ ਓਦੋਂ ਸ਼ਾਂਤ ਹੋਏ ਜਦੋਂ ਭਾਈ ਰਣਜੀਤ ਸਿੰਘ, ਭਾਈ ਕਾਬਲ ਸਿੰਘ ਅਤੇ ਨਾਗੋਕੇ ਵਾਲਿਆਂ ਟਕਸਾਲੀ ਸਿੰਘਾਂ ਦੀ ਮਿਹਨਤ ਪਰਵਾਨ ਚੜ੍ਹੀ ਤੇ ਨਰਕਧਾਰੀਆਂ ਦਾ ਮੁਖੀ ਗੁਰਬਚਨ ਸਿੰਘ ਸੋਧਿਆ ਗਿਆ। ਇਸ ਸਮੇਂ ਦੌਰਾਨ ਬਾਬਾ ਮਾਨੋਚਾਹਲ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬੇਹੱਦ ਨਜ਼ਦੀਕੀ ਤੇ ਭਰੋਸੇ ਵਾਲੇ ਸਿੰਘਾਂ ਵਿੱਚ ਸ਼ਾਮਲ ਹੋ ਗਏ ਸਨ।
ਬਾਬਾ ਮਾਨੋਚਾਹਲ ਦਾ ਵਿਆਹ
1979 ਵਿੱਚ ਬਾਬਾ ਮਾਨੋਚਾਹਲ ਦਾ ਅਨੰਦ ਕਾਰਜ ਪਿੰਡ ਮਲਮੋਹਰੀ ਵਿਖੇ ਹੋਇਆ। ਉਹਨਾਂ ਦੀ ਸਿੰਘਣੀ ਬੀਬੀ ਦਲਬੀਰ ਕੋਰ ਸਿੱਖ ਜਜ਼ਬੇ ਨਾਲ ਭਰਪੂਰ ਸੀ, ਜਿਸ ਕਰਕੇ ਬਾਬੇ ਨੂੰ ਪੰਥ ਦੀ ਸੇਵਾ ਕਰਨ ਵਿੱਚ ਭਰਪੂਰ ਸਾਥ ਮਿਲਿਆ। ਬਾਬੇ ਮਾਨੋਚਾਹਲ ਦੇ ਘਰ ਤਿੰਨ ਪੁੱਤਰ ਹਰਬਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਗੁਰਬਿੰਦਰ ਸਿੰਘ (ਸਾਰੇ ਇਸ ਸਮੇਂ ਕੈਨੇਡਾ ਹਨ) ਹੋਏ, ਜੋ ਗੁਰਸਿੱਖ ਤੇ ਆਪਣੇ ਪਿਤਾ ਦੀ ਸ਼ਾਨ ਨੂੰ ਸਮਝਣ ਵਾਲੇ ਹਨ।
ਕਹਿੰਦੇ ਹਨ ਕਿ ਪਹਿਲਾਂ ਬਾਬਾ ਮਾਨੋਚਾਹਲ ਦਾ ਰਿਸ਼ਤਾ ਕਿਤੇ ਹੋਰ ਹੋਇਆ ਸੀ, ਪਰ ਬਾਬੇ ਮਾਨੋਚਾਹਲ ਨੂੰ ਸਿੱਖੀ ਵਿੱਚ ਪ੍ਰਪੱਕ ਵੇਖ ਕੇ ਓਸ ਘਰ ਵਾਲਿਆਂ ਨੇ ‘ਨਿਹੰਗ ਸਿੰਘ’ ਹੀ ਸਮਝ ਲਿਆ। ਬਾਬੇ ਮਾਨੋਚਾਹਲ ਦੇ ਪਿਤਾ ਤੇ ਹੋਰ ਪਰਿਵਾਰ ਨੂੰ ਵੀ ਕੁੜੀ ਵਾਲਿਆਂ ਦੇ ਵਿਚਾਰ ਜਚੇ ਨਹੀਂ ਸੀ ਤਾਂ ਕਰਕੇ ਬੜੇ ਸੁਚੱਜੇ ਤਰੀਕੇ ਨਾਲ ਓਥੋਂ ਰਿਸ਼ਤਾ ਟੁੱਟ ਗਿਆ ਤੇ ਫਿਰ ਬੀਬੀ ਦਲਬੀਰ ਕੌਰ ਨਾਲ ਰਿਸ਼ਤਾ ਹੋਇਆ, ਜਿਸ ਨੇ ਬਿਪਤਾ ਭਰੇ ਦਿਨਾਂ ਵਿੱਚ ਵੀ ਬਾਬੇ ਮਾਨੋਚਾਹਲ ਦਾ ਸਾਥ ਦੇ ਕੇ ਸਿੰਘਣੀਆਂ ਵਾਲਾ ਜਿਗਰਾ ਵਿਖਾਇਆ।
ਜਦੋਂ ਬਾਬਾ ਗੁਰਬਚਨ ਸਿੰਘ ਦਾ ਪਰਿਵਾਰ ਮਾਨੋਚਾਹਲ ਪਿੰਡ ਤੋਂ ਨਾਨਕੇ ਜਾ ਕੇ ‘ਨੌਸ਼ਹਿਰਾ ਪਨੂੰਆਂ ਰਹਿਣ ਲੱਗਾ ਤਾਂ ਇਥੇ ਰਹਿੰਦਿਆਂ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਇਸੇ ਨਗਰ ਨਾਲ ਭਾਈ ਧੰਨਾ ਜੀ ਕਵੀਰਾਜ ਦਾ ਸੰਬੰਧ ਹੈ। ਉਹਨਾਂ ਨੇ ਬੜੀ ਸ਼ਿੱਦਤ ਤੇ ਮਿਹਨਤ ਕਰ ਕੇ ਉਹ ਸਥਾਨ ਲੱਭਿਆ, ਜਿਸ ਦਾ ਪਿਛੋਕੜ ਭਾਈ ਧੰਨਾ ਜੀ ਨਾਲ ਜੁੜਦਾ ਸੀ। ਜਦੋਂ ਸੰਤ ਉਤਸ਼ਾਹ ਦਿੱਤਾ ਅਤੇ ਇੰਝ ਬਾਬਾ ਗੁਰਬਚਨ ਸਿੰਘ ਨੇ ਨੌਸ਼ਹਿਰਾ ਪਨੂੰਆਂ ਵਿੱਚ ਭਾਈ ਧੰਨਾ ਜੀ ਦੀ ਯਾਦ ਵਿੱਚ ਗੁਰੂ-ਘਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ।
ਨੌਸ਼ਹਿਰਾ ਪਨੂੰਆਂ ਵਿੱਚ ਪੁਲਿਸ ਨਾਲ ਝੜਪ
ਗੁਰਦੁਆਰੇ ਦੀ ਸੇਵਾ ਕਰਵਾਉਂਦਿਆਂ ਬਾਬਾ ਮਾਨੋਚਾਹਲ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਦੇ ਸਨ, ਜਿਸ ਸਦਕਾ ਇਲਾਕੇ ਵਿੱਚ ਸਿੱਖੀ ਜਜ਼ਬਾ ਪ੍ਰਚੰਡ ਹੋ ਰਿਹਾ ਸੀ। ਸਰਕਾਰ ਦੀਆਂ ਅੱਖਾਂ ਵਿੱਚ ਉਹ ਰੜਕ ਰਹੇ ਸੀ, ਪਰ ਕੋਈ ਠੋਸ ਬਹਾਨਾ ਨਹੀਂ ਸੀ ਮਿਲਦਾ। 1980 ਵਿੱਚ ਇੱਕ ਵਾਰ ਪੁਲਿਸ ਪਾਰਟੀ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਪੁੱਜ ਗਈ ਤਾਂ ਬਾਬਾ ਮਾਨੋਚਾਹਲ ਨੇ ਕਿਹਾ ਕਿ ਮੈਨੂੰ ਅੰਦਰੋਂ ਕੱਪੜੇ ਲੈ ਲੈਣ ਦਿਓ। ਗੁਰਦੁਆਰਾ ਸਾਹਿਬ ਅੰਦਰ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਰਪਾਨ ਪਈ ਸੀ। ਜਦ ਕਿਰਪਾਨ ਲੈ ਕੇ ਬਾਬਾ ਮਾਨੋਚਾਹਲ ਅੱਗੇ ਵੱਧੇ ਤਾਂ ਪੁਲਸੀਏ ਮੂਹਰੇ ਲੱਗ ਤੁਰੇ। ਬਾਬਾ ਕਹੇ ਕਿ ‘ਜੇ ਹਿੰਮਤ ਹੈ ਤਾਂ ਫੜ ਲਓ’, ਹੁਣ ਪੁਲਸੀਏ ਅੱਗੇ ਨਾ ਆਉਣ। ਮਗਰੋਂ ਪਿੰਡ ਦੇ ਮੋਹਤਬਰਾਂ ਨੇ ਪੁਲਿਸ ਨੂੰ ਮਿਲ ਕੇ ਤਸੱਲੀ ਕਰਵਾਈ ਕਿ ਬਾਬਾ ਮਾਨੋਚਾਹਲ ਤਾਂ ਨਿਰੋਲ ਰੂਪ ਵਿੱਚ ਇਥੇ ਸੇਵਾ ਕਰਦੇ ਹਨ।
ਬੰਬੇ ਵਿੱਚ ਸੰਤਾਂ ਨੂੰ ਘੇਰਾ
ਅਪ੍ਰੈਲ 1982 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬੰਬੇ ਦੀ ਸੰਗਤ ਦੇ ਸੌਂਦੇ ਉੱਤੇ ਗੁਰਮਤਿ ਪਰਚਾਰ ਲਈ ਗਏ ਤਾਂ ਦਾਦਰ ਵਾਲੇ ਗੁਰਦੁਆਰਾ ਸਾਹਿਬ ਪੜਾਅ ਕੀਤਾ। ਪੰਜਾਬ ਵਿੱਚ ਓਸ ਵੇਲੇ ਦਰਬਾਰਾ ਸਿੰਘ ਦੀ ਸਰਕਾਰ ਸੀ, ਜੋ ਸੰਤ ਭਿੰਡਰਾਂਵਾਲਿਆਂ ਨਾਲ ਬਹੁਤ ਵਿਰੋਧ ਰੱਖਦਾ ਸੀ। ਦਰਬਾਰਾ ਸਰਕਾਰ ਨੇ ਵੇਖਿਆ ਸੀ ਕਿ ਜਦੋਂ ਲਾਲਾ ਜਗਤ ਨਰਾਇਣ ਦੇ ਕਤਲ ਮਗਰੋਂ 29 ਸਤੰਬਰ 1981 ਨੂੰ ਸੰਤ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਸਮੁੱਚਾ ਖ਼ਾਲਸਾ ਪੰਥ ਸੰਤਾਂ ਦੀ ਹਮਾਇਤ ਵਿੱਚ ਡਟ ਗਿਆ ਸੀ। ਦਲ ਖ਼ਾਲਸਾ ਅਤੇ ਬੱਬਰ ਖਾਲਸਾ ਨੇ ਆਪਣੇ ਢੰਗਾਂ ਰਾਹੀਂ ਰੋਸ ਦਾ ਵਿਖਾਵਾ ਕੀਤਾ ਸੀ, ਜਦਕਿ ਅਕਾਲੀ ਦਲ ਨੇ ਵੀ ਸੰਤਾਂ ਦੀ ਰਿਹਾਈ ਲਈ ਸਰਗਰਮੀ ਕੀਤੀ ਸੀ।
ਦਿੱਲੀ ਅਤੇ ਚੰਡੀਗੜ ਵਿਚ ਬੈਠੇ ਸਿਖ ਵਿਰੋਧੀ ਲੋਕ ਸੰਤਾਂ ਨੂੰ ਇੱਕ ਖ਼ਤਰਨਾਕ ਸਖਸ਼ੀਅਤ ਦੇ ਉਭਾਰ’ ਵਜੋਂ ਮੰਨ ਕੇ ਕਿਸੇ ਕਾਰਵਾਈ ਦੀ ਲੋੜ ਸਮਝਦੇ ਸੀ। ਸੰਤਾਂ ਦੇ ਬੌੰਬਈ ਜਾਣ ਮਗਰੋਂ ਇਹਨਾਂ ਸਿੱਖ ਵਿਰੋਧੀ ਲੋਕਾਂ ਨੂੰ ਜਾਪਿਆ ਕਿ ਪੰਜਾਬ ਨਾਲੋਂ ਮਹਾਰਾਸ਼ਟਰ ਵਿੱਚ ਸੰਤਾਂ ਨੂੰ ਖਤਮ ਕਰਨਾ ਸੌਖਾ ਹੈ। ਚਰਚਾ ਸੀ ਕਿ ਪੰਜਾਬ ਤੋਂ ਗਈ ਪੁਲਿਸ ਪਾਰਟੀ ਸੰਤਾਂ ਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਵਾਪਸ ਆ ਰਹੀ ਹੋਵੇਗੀ ਤਾਂ ਪੂਨੇ ਕੋਲ ਉਜਾੜ ਵਿੱਚ ਸੰਤਾਂ ਨੂੰ ਝੂਠੇ ਮੁਕਾਬਲੇ ਵਿੱਚ ਮੁਕਾ ਦੇਣ ਦੀ ਸਾਜ਼ਿਸ਼ ਘੜੀ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਸੰਤਾਂ ਦੇ ਪ੍ਰਚਾਰ ਵਾਲੇ ਇਲਾਕੇ ਦੇ ਚੱਪੇ-ਚੱਪੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ, ਤਾਂ ਕਿ ਪੰਜਾਬ ਤੋਂ ਸੰਤਾਂ ਦੀ ਗ੍ਰਿਫ਼ਤਾਰੀ ਲਈ ਵਰੰਟ ਲੈ ਕੇ ਪੁਲਿਸ ਆਉਣ ਮਗਰੋਂ ਸੰਤਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਸਾਰੇ ਪ੍ਰੋਗਰਾਮ ਦਾ ਸੰਤਾਂ ਨੂੰ ਵੀ ਆਪਣੇ ਸਰੋਤਾਂ ਤੋਂ ਪਤਾ ਲੱਗ ਚੁੱਕਾ ਸੀ। ਸੰਤਾਂ ਨੇ ਆਪਣੇ ਭਰੋਸੇ ਵਾਲੇ ਸਿੰਘਾਂ ਨਾਲ ਸਲਾਹ ਕਰ ਕੇ ਗੁਪਤ ਰਣਨੀਤੀ ਤਹਿਤ ਪੰਜਾਬ ਨੂੰ ਨਿਕਲਣ ਦਾ ਫੈਸਲਾ ਕਰ ਲਿਆ।
ਬਣੀ ਸਕੀਮ ਤਹਿਤ ਸੰਤ ਜੀ ਕੁਝ ਖਾਸ ਸਿੰਘਾਂ ਸਮੇਤ ਪੰਜਾਬ ਨੂੰ ਚੌਲ ਪਏ। ਬੰਬਈ ਦੀ ਸੰਗਤ ਨੇ ਦੋ ਨਵੀਆਂ ਫੀਏਟ ਗੱਡੀਆਂ ਅਤੇ ਚਾਰ ਡਰਾਇਵਰ ਦੇ ਦਿੱਤੇ ਸੀ ਅਤੇ ਇਹ ਜਥਾ ਰਾਜਸਥਾਨ ਦੇ ਰਸਤੇ ਅਠਾਈ ਘੰਟੇ ਵਿੱਚ ਸਫ਼ਰ ਮੁਕਾ ਕੇ ਮਹਿਤਾ ਚੌਕ ਪੁੱਜ ਗਿਆ। ਓਧਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਵਿਖਾਵੇ ਵਜੋਂ ਸੰਤ ਭਿੰਡਰਾਂਵਾਲਿਆਂ ਦੇ ਥਾਂ ਉੱਤੇ ਟਿਕਾ ਦਿੱਤਾ ਗਿਆ ਅਤੇ ਜਥੇ ਦੇ ਸਿੰਘ ਉਹਨਾਂ ਦੀ ਉਵੇਂ ਹੀ ਸੇਵਾ ਕਰਦੇ ਰਹੇ, ਜਿਵੇਂ ਪਹਿਲਾਂ ਸੰਤਾਂ ਦੀ ਕਰਦੇ ਹੁੰਦੇ ਸੀ। ਆਮ ਸੰਗਤ ਨੂੰ ਕਹਿ ਦਿੱਤਾ ਕਿ ਸੰਤਾਂ ਦੀ ਸਿਹਤ ਠੀਕ ਨਹੀਂ ਤੇ ਬਾਬਾ ਮਾਨੋਚਾਹਲ ਲੋਈ ਲੈ ਕੇ ਪਏ ਰਹਿੰਦੇ। ਖਾਣਾ, ਦਵਾਈ, ਮੁੱਠੀ-ਚਾਪੀ ਆਦਿਕ ਸਾਰਾ ਸਿਲਸਿਲਾ ਓਦੋਂ ਤਕ ਚਲਦਾ ਰਿਹਾ, ਜਦੋਂ ਤਕ ਮਹਿਤਾ ਚੌਕ ਤੋਂ ਇਹ ਖ਼ਬਰ ਨਾ ਆ ਗਈ ਕਿ ਸੰਤ ਜੀ ਸੁਰੱਖਿਅਤ ਪੁੱਜ ਗਏ ਹਨ। ਇਸ ਮਗਰੋਂ ਸਾਰਾ ਜਥਾ ਵੀ ਪੰਜਾਬ ਨੂੰ ਰਵਾਨਾ ਹੋ ਗਿਆ। ਸਰਕਾਰ ਦੀ ਬੜੀ ਖਿੱਲ੍ਹੀ ਉੱਡੀ ਤੇ ਸੰਤਾਂ ਦੇ ਨਾਲ-ਨਾਲ ਬਾਬਾ ਮਾਨੋਚਾਹਲ ਦੀ ਬੜੀ ਚਰਚਾ ਹੋਈ।
ਸੰਤਾਂ ਦਾ ਹੁਕਮ
1982 ਵਿੱਚ ਸਿੱਖ ਹੱਕਾਂ ਦੀ ਪਰਾਪਤੀ ਲਈ ‘ਧਰਮ ਯੁੱਧ ਮੋਰਚਾ` ਲਾਇਆ ਗਿਆ। ਦਰਬਾਰ ਸਾਹਿਬ ਸਿੱਖ ਸਰਗਰਮੀਆਂ ਦਾ ਗੜ੍ਹ ਬਣ ਗਿਆ। ਜਿਉਂ-ਜਿਉਂ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਸੀ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵੀ ਆਪਣੇ ਨੀਤੀ-ਪੈਂਤੜੇ ਤੇਜ਼ ਕਰੀ ਜਾ ਰਹੇ ਸੀ। ਉਹ ਸਮਝ ਗਏ ਸੀ ਕਿ ਦਿੱਲੀ ਦਰਬਾਰ ਸਿੱਖਾਂ ਨੂੰ ਜਿੱਚ ਕਰਨ ਲਈ ਦਰਬਾਰ ਸਾਹਿਬ ਉੱਤੇ ਹਮਲਾ ਕਰ ਕੇ ਪੰਜ ਸਦੀਆਂ ਤੋਂ ਬਾਹਮਣ ਵਾਦੀਆਂ ਨੂੰ ਗੁਰਮਤਿ ਨਾਲ ਜੋ ਵੈਰ ਪਾਇਆ ਹੈ, ਉਸ ਨੂੰ ਪ੍ਰਚੰਡ ਕਰੇਗੀ। ਇੰਦਰਾ ਨੇ ਸ਼ੰਕਰਾਚਾਰੀਆ ਵੱਲੋਂ ਬੋਧੀਆਂ ਦੇ ਕਤਲੇਆਮ ਤੋਂ ਪ੍ਰੇਰਨਾ ਲਈ ਹੋਈ ਸੀ ਕਿ ਆਰੀਅਨ ਲੋਕਾਂ ਦੀ ਧਾਕ ਜਮਾਉਣ ਲਈ ਜਿਵੇਂ ਸ਼ੰਕਰਾਚਾਰੀਆ ਦੀ ਅਗਵਾਈ ਵਿੱਚ ਬੋਧੀਆਂ ਦਾ ਘਾਣ ਕੀਤਾ ਗਿਆ ਸੀ, ਉਵੇਂ ਹੀ ਹੁਣ ਸਿੱਖਾਂ ਦਾ ਸਰਬਨਾਸ਼ ਕੀਤਾ ਜਾਵੇ, ਜਿਸ ਨਾਲ ਸਾਰੇ ਭਾਰਤ ਦਾ ਵੋਟ-ਬੈਂਕ ਪੱਕੇ ਤੌਰ ‘ਤੇ ਕਾਂਗਰਸ ਨੂੰ ਮਿਲੇਗਾ। ਸੰਤਾਂ ਨੇ ਸਾਰੀ ਸਥਿਤੀ ਨੂੰ ਸਮਝ ਕੇ ਭਾਈ ਦੁਰਗਾ ਸਿੰਘ ਆਰਫ਼ਕੇ, ਭਾਈ ਧੰਨਾ ਸਿੰਘ, ਭਾਈ ਗੁਰਦਿਆਲ ਸਿੰਘ ਡੱਲਾ, ਸੁਖਦੇਵ ਸਿੰਘ ਸਖੀਰਾ ਵਰਗੇ ਅਨੇਕਾਂ ਸਿੰਘਾਂ ਨੂੰ ਇਕੱਲੇ-ਇਕੱਲੇ ਸੱਦ ਕੇ ਹਦਾਇਤਾਂ ਦੇ ਕੇ ਦਰਬਾਰ ਸਾਹਿਬ ਵਿੱਚ ਹੋ ਰਹੀਆਂ ਸਰਗਰਮੀਆਂ ਤੋਂ ਵੱਖਰਾ ਕਰ ਦਿੱਤਾ ਕਿ ਭਵਿੱਖ ਵਿੱਚ ਤੁਹਾਡੀ ਜ਼ਿੰਮੇਵਾਰੀ ਬਹੁਤ ਭਾਰੀ ਹੈ। ਇੰਝ ਹੀ ਇੱਕ ਦਿਨ ਸੰਤਾਂ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਨੌਸ਼ਹਿਰਾ ਪਨੂੰਆਂ ਹੀ ਰਹਿ ਕੇ ਸੇਵਾ ਕਰਨ ਦੀ ਹਦਾਇਤ ਕੀਤੀ ਕਿ ਤੁਹਾਡੇ ਉੱਤੇ ਬਹੁਤ ਵੱਡੀ ਸੰਘਰਸ਼ ਦੀ ਜ਼ਿੰਮੇਵਾਰੀ ਹੈ। ਸੰਤਾਂ ਨੇ ਕਿਹਾ ਕਿ ਜਦੋਂ ਤਕ ਅਸੀਂ ਨਾ ਸੋਦੀਏ, ਆਉਣਾ ਨਹੀਂ।
ਜੂਨ 1984 ਦਾ ਘਲੂਘਾਰਾ
ਆਖਰ ਬਾਹਮਣਵਾਦੀ ਹਕੂਮਤ ਨੇ ਟੈਂਕਾਂ-ਤੋਪਾਂ ਨਾਲ ਲੈਸ ਕਰ ਕੇ ਮਿਲਿਟਰੀ ਨੂੰ ਪੰਜਾਬ ਵਿੱਚ ਸਿੱਖਾਂ ਦਾ ਘਾਣ ਕਰਨ ਦਾ ਹੁਕਮ ਦੇ ਦਿੱਤਾ। ਕਰਫ਼ਿਊ ਲਾ ਕੇ 15 ਤੋਂ 35 ਸਾਲ ਤਕ ਦੇ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਈਨਾਂ ਵਿੱਚ ਖੜ੍ਹੇ ਕਰ ਕੇ ਗੋਲੀਆਂ ਨਾਲ ਉਡਾ ਦੇਣ ਦੇ ਫੁਰਮਾਣ ਲੈ ਕੇ ਹਿੰਦੁਸਤਾਨੀ ਫੌਜ ਹਰਲ-ਹਰਲ ਕਰਦੀ ਪੰਜਾਬ ਦੇ ਪਿੰਡਾਂ ਵਿੱਚ ਆ ਵੜੀ। ਅੰਮ੍ਰਿਤਸਰ ਵਿੱਚ ਸਿੰਘਾਂ ਅਤੇ ਭਾਰਤੀ ਫੌਜ ਦੀ ਡੱਟਵੀਂ ਟੱਕਰ ਹੋਈ। 1 ਜੂਨ ਤੋਂ 6 ਜੂਨ 1984 ਤਕ ਭਾਰਤੀ ਫੌਜ ਨੂੰ ਸਿੰਘਾਂ ਨੇ ਖਾਲਸਈ ਹੱਥ ਵਿਖਾਏ। ਟੋਪੀਆਂ ਵਾਲਿਆਂ ਦੇ ਸੱਥਰ ਲਹਿੰਦੇ ਵੇਖ ਕੇ ‘ਬਹਾਦਰ ਭਾਰਤੀ ਫੌਜ’ ਨੇ ਆਮ ਸ਼ਰਧਾਲੂਆਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ। ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਜਿਧਰੋਂ ਗੋਲੀ ਆਉਂਦੀ ਸੀ, ਢਾਹੁੰਦੇ ਰਹੇ। 7 ਜੂਨ ਨੂੰ ਖ਼ਬਰ ਫੈਲ ਗਈ ਕਿ ਅਕਾਲ ਤਖਤ ਸਾਹਿਬ ਨੂੰ ਤਬਾਹ ਕਰ ਕੇ ਸੰਤ ਭਿੰਡਰਾਂਵਾਲਿਆਂ ਸਮੇਤ ਅਨੇਕਾਂ ਗੁਰਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸੈਂਕੜੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਫੌਜ ਨੇ ਛਾਉਣੀ ਵਿੱਚ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ।
ਘਲੂਘਾਰੇ ਮਗਰੋਂ ਸਰਗਰਮੀਆਂ
ਬਾਬਾ ਮਾਨੋਚਾਹਲ ਤੇ ਹੋਰਾਂ ਸਿੰਘਾਂ ਨੂੰ ਯਾਦ ਸੀ ਕਿ ਸੰਤ ਭਿੰਡਰਾਂਵਾਲਿਆਂ ਨੇ ਉਹਨਾਂ ਨੂੰ ਇਸੇ ਕਰਕੇ ਦਰਬਾਰ ਸਾਹਿਬ ਆਉਣ ਤੋਂ ਮਣ੍ਹਾ ਕੀਤਾ ਸੀ ਤਾਂ ਕਿ ਅਗਲਾ ਸੰਘਰਸ਼ ਲੜਿਆ ਜਾ ਸਕੇ। ਸੰਤਾਂ ਦੀ ਸ਼ਹਾਦਤ ਤੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਨੇ ਉਹਨਾਂ ਸਿੱਖਾਂ ਨੂੰ ਵੀ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਸੀ, ਜਿਹੜੇ ਜੂਨ 1984 ਤੋਂ ਪਹਿਲੋਂ ਸੰਤ ਭਿੰਡਰਾਂਵਾਲਿਆਂ ਦੀ ਅਲੋਚਨਾ ਕਰਦੇ ਰਹਿੰਦੇ ਸਨ। ਸਿੱਖ ਕੋਮ ਅੰਦਰ ਰੋਹ ਐਨਾ ਤਿੱਖਾ ਸੀ ਕਿ ਜੇ ਓਦੋਂ ਤਿਆਰੀ ਹੁੰਦੀ ਤਾਂ ਮਾਹੌਲ ਹੀ ਹੋਰ ਹੋਣਾ ਸੀ। ਓਧਰੋਂ ਭਾਰਤੀ ਫੌਜ ਵਿੱਚ ਨੌਕਰੀ ਕਰਦੇ ਸਿੱਖਾਂ ਨੇ ਥਾਂ-ਥਾਂ ਬਗ਼ਾਵਤ ਕਰ ਦਿੱਤੀ। ਰਾਜਸਥਾਨ ਵਿੱਚ ਹੋਈ ਬਗ਼ਾਵਤ ਵਿੱਚ ਬਾਬਾ ਮਾਨੋਚਾਹਲ ਦੇ ਭਰਾ ਸ. ਤਰਲੋਚਨ ਸਿੰਘ ਦੀ ਅਹਿਮ ਭੂਮਿਕਾ ਸੀ। ਬਾਬਾ ਮਾਨੋਚਾਹਲ ਕਿਸੇ ਹੋਰ ਨਾਂ ਹੇਠ ਭਾਈ ਤਰਲੋਚਨ ਸਿੰਘ ਤੇ ਹੋਰ ਧਰਮੀ ਫੌਜੀਆਂ ਨੂੰ ਫੌਜੀ ਛਾਉਣੀ ਵਿੱਚ ਮਿਲ ਕੇ ਵੀ ਆਇਆ। ਭਾਈ ਤਰਲੋਚਨ ਸਿੰਘ ਤੇ ਹੋਰ ਧਰਮੀ ਫੌਜੀਆਂ ਦਾ ਕੋਰਟ ਮਾਰਸ਼ਲ ਹੋ ਗਿਆ। ਬਾਬਾ ਮਾਨੋਚਾਹਲ ਨੇ ਗੁਪਤ ਤੌਰ ‘ਤੇ ਖਾੜਕੂ ਸਰਗਰਮੀਆਂ ਲਈ ਤਿਆਰੀਆਂ ਅਰੰਭ ਦਿੱਤੀਆਂ। ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਭਾਈ ਮਨਬੀਰ ਸਿੰਘ ਚਹੇੜੂ, ਭਾਈ ਮੋਹਕਮ ਸਿੰਘ, ਭਾਈ ਬਲਵੀਰ ਸਿੰਘ ਸਹਾਏਪੁਰ ਆਦਿਕ ਟਕਸਾਲੀ ਸਿੰਘਾਂ ਦੇ ਮਿਲਵਰਤਣ ਨਾਲ ਬਾਬੇ ਨੇ ਅਗਲੀ ਜੰਗ ਲਈ ਤਿਆਰੀ ਕਰ ਦਿੱਤੀ।
ਸੀ.ਆਰ.ਪੀ. ਨਾਲ ਮੁਕਾਬਲਾ
ਬਾਬਾ ਮਾਨੋਚਾਹਲ ਨੇ ਖਾੜਕੂ ਸਰਗਰਮੀਆਂ ਲਈ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਸਨ ਤੇ ਹਕੂਮਤੀ ਸੂਹੀਆਂ ਏਜੰਸੀਆਂ ਵੀ ਇਹਨਾਂ ਖ਼ਬਰਾਂ ਨੂੰ ਸੁੰਘਦੀਆਂ ਫਿਰਦੀਆਂ ਸਨ। 1985 ਦੇ ਇੱਕ ਦਿਹਾੜੇ ਉਹ ਇੱਕ ਹੋਰ ਸਾਥੀ ਨਾਲ ਮੋਟਰ ਸਾਈਕਲ ‘ਤੇ ਵੇਈਂ-ਪੂਈਂ ਪਿੰਡ ਵੱਲ ਜਾ ਰਹੇ ਸੀ ਕਿ ਸੀ.ਆਰ.ਪੀ. ਵਾਲਿਆਂ ਨੇ ਗੱਡੀ ਮਾਰ ਕੇ ਮੋਟਰ ਸਾਈਕਲ ਡੇਗ ਦਿੱਤਾ ਤਾਂ ਬਾਬਾ ਮਾਨੋਚਾਹਲ ਨੂੰ ਜੀਪ ਵਿੱਚ ਸੇਂਟ ਲਿਆ, ਪਰ ਬਾਬੇ ਨੇ ਧੱਕਾ-ਮੁੱਕੀ ਕਰ ਕੇ ਜੀਪ ਵਿੱਚੋਂ ਛਾਲ ਮਾਰ ਦਿੱਤੀ ਤੇ ਖੇਤਾਂ ਵੱਲ ਭੱਜ ਨਿਕਲੇ। ਕੰਧਾਂ-ਕੋਠੇ ਟਪਦਿਆਂ ਸਰੀਰ ਛਿਲਿਆ ਗਿਆ ਪਰ ਸੀ.ਆਰ.ਪੀ. ਬਾਬੇ ਨੂੰ ਫੜ ਨਾ ਸਕੀ।
ਓਦੋਂ ਕੁ ਹੀ ਨਵੰਬਰ 1985 ਨੂੰ ਇਕ ਦਿਨ ਬਾਬੇ ਨੇ ਆਪਣੇ ਭਰਾ ਤਰਲੋਚਨ ਸਿੰਘ ਨਾਲ ਮਿਲਿਟਰੀ ਜੇਲ੍ਹ ਸੁਰਤਗੜ ਚ ਕੇ ਮੁਲਾਕਾਤ ਕੀਤੀ, ਜੋ ਕਿ ਫੌਜੀ ਹਮਲੇ ਮਗਰੋਂ ਹੋਈ ਫੌਜ ਵਿੱਚ ਬਗ਼ਾਵਤ ਕਰ ਕੇ ਨਜ਼ਰਬੰਦ ਸੀ। ਪੁਲਿਸ ਅਤੇ ਸੀ.ਆਰ.ਪੀ. ਦੇ ਸੂਹੀਏ ਦੱਸ ਰਹੇ ਸੀ ਕਿ ਬਾਬਾ ਬਾਹਰ ਗਿਆ ਹੋਇਆ ਹੈ ਤੇ ਅੱਜ ਰਾਤ ਨੂੰ ਆ ਕੇ ਮਾਨੋਚਾਹਲ ਪਿੰਡ ਦੀ ਬੌਬੀ ‘ਤੇ ਰਾਤ ਕੱਟੇਗਾ। ਟਿਕੀ ਹੋਈ ਕਾਲੀ-ਬੋਲੀ ਰਾਤ ਨੂੰ ਜਦੋਂ ਖ਼ਾਕੀ ਵਰਦੀ ਵਾਲਿਆਂ ਨੇ ਬੰਬੀ ਨੂੰ ਘੇਰਾ ਪਾਇਆ ਤਾਂ ਅੰਦਰ ਬੈਠੇ ਬਾਬਾ ਮਾਨੋਚਾਹਲ ਤੇ ਉਹਨਾਂ ਦੇ ਭਰਾ ਮਹਿੰਦਰ ਸਿੰਘ ਨੇ ਵੀ ਤਿਆਰੀ ਖਿੱਚ ਲਈ। ਸੀ.ਆਰ.ਪੀ. ਵਾਲੇ ਤਾਂ ਬਾਹਰਲੇ ਘੇਰੇ ਵਿੱਚ ਸਨ ਤੇ ਪੰਜਾਬ ਪੁਲਿਸ ਵਾਲੇ ਮੋਹਰੀ ਬਣ ਕੇ ਸਰਪੰਚ ਨੂੰ ਲੈ ਆਏ। ਸਰਪੰਚ ਨੇ ਬਾਬੇ ਮਾਨੋਚਾਹਲ ਨੂੰ ਕਿਹਾ ਕਿ ਘੇਰਾ ਬੜਾ ਸਖ਼ਤ ਹੈ, ਤੁਸੀਂ ਪੇਸ਼ ਹੋ ਜਾਓ। ਇਸ ‘ਤੇ ਬਾਬੇ ਹੋਰਾਂ ਕਿਹਾ ਕਿ- ‘ਠੀਕ ਹੈ, ਸਾਨੂੰ ਅੰਦਰ ਹਨੇਰਾ ਕਰ ਕੇ ਕੁਝ ਨਹੀਂ ਦਿਸਦਾ, ਅੰਦਰ ਟਾਰਚ ਫੜਾਓ ਤੇ ਅਸੀਂ ਬਾਹਰ ਆਈਏ। ਅੰਦਰ ਟਾਰਚ ਫੜ ਕੇ ਬਾਬੇ ਹੋਰਾਂ ਗੰਨ ਲੋਡ ਕਰ ਲਈ ਤੇ ਇਕਦਮ ਬੂਹਾ ਖੋਲ੍ਹ ਕੇ ਫ਼ਾਇਰ ਖੋਲ੍ਹ ਦਿੱਤਾ। ਨਾਲ ਹੀ ਬਿਜਲੀ ਦੀ ਤੇਜ਼ੀ ਨਾਲ ਬਾਬਾ ਔਹ ਗਿਆ। ਸਾਹਮਣੇ ਖੜ੍ਹਾ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਕਈ ਸੀ.ਆਰ.ਪੀ. ਵਾਲੇ ਮਾਰੇ ਗਏ ਤੇ ਬਾਕੀ ਜਿਹੜੇ ਪੁਜ਼ੀਸ਼ਨਾਂ ਲੈ ਕੇ ਲੇਟੇ ਪਏ ਸੀ, ਬਾਬਾ ਉਹਨਾਂ ਦੇ ਉੱਪਰ ਦੀ ਲੰਘਦਾ ਜਾ ਰਿਹਾ ਸੀ, ਪਰ ਉਹ ਹਿੱਲੇ ਤਕ ਨਹੀਂ। ਇੱਕ ਪੁਲਸੀਆ ਤਾਂ ਬਾਬੇ ਦੇ ਮੂਹਰੇ-ਮੂਹਰੇ ਦੌੜਦਾ ਜਾ ਰਿਹਾ ਸੀ। ਇਸ ਮੁਕਾਬਲੇ ਮਗਰੋਂ ਭਾਈ ਜਗੀਰ ਸਿੰਘ ਮਸਤ ਹੋਰਾਂ ਦੇ ਕਵੀਸ਼ਰੀ ਜਥੇ ਨੇ ਗਾਇਆ:
ਸਾਹ ਲੈਣ ਲਈ ਇੱਕ ਦਿਨ ਜਾਗੋ ਮਾਨੋਚਾਹਲ ਖੋਲ੍ਹੋ ਗਈ।
ਸੀ.ਆਰ.ਪੀ. ਚਾਰ ਚੁਫੇਰੇ ਆਣ ਬੰਬੀ ਦੇ ਹੋ ਗਈ।
ਛਾਲਾਂ ਮਾਰ ਪੁਲਿਸ ਦੌੜ ਗਈ, ਜਦੋਂ ਸਟੇਨ ਘੁੰਮਾਈ ਆ, ਬਈ ਹੁਣ ਜਾਗੋ ਆਈ ਆ…।
ਪੰਥਕ ਕਮੇਟੀ ਬਣਨ ਤੋਂ ਪਹਿਲਾਂ
ਜੂਨ 1984 ਤੋਂ ਬਾਅਦ ਅਕਾਲੀਆਂ ਦੀ ਸਾਖ ਪੰਥਕ ਪਿੜ ਵਿੱਚ ਬਿਲਕੁਲ ਨਿਘਰ ਗਈ ਸੀ। ਓਧਰੋਂ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੇ ਉਹਨਾਂ ਦਾ ਕੱਦ ਬੇਹੱਦ ਬੁਲੰਦ ਕਰ ਦਿੱਤਾ ਸੀ। 31 ਅਕਤੂਬਰ ਨੂੰ ਇੰਦਰਾ ਦੇ ਸੋਧੇ ਮਗਰੋਂ ਸੰਤਾਂ ਦੇ ਸਮਰਥਕ ਵਰਗ ਨੂੰ ਤਕੜਾ ਹੁਲਾਰਾ ਮਿਲਿਆ, ਨਾਲ ਹੀ ਦਿੱਲੀ ਤੇ ਹੋਰਨਾ ਥਾਈਂ ਹੋਏ ਸਿੱਖ ਕਤਲੇਆਮ ਨੇ ਜੂਨ 1984 ਦੇ ਪੈਦਾ ਕੀਤੇ ਰੋਹ ਨੂੰ ਹੋਰ ਪ੍ਰਚੰਡ ਕਰ ਦਿੱਤਾ। ਓਦੋਂ ਤਕ ਖਾੜਕੂ ਸੁਰ ਵਾਲੇ ਬਹੁਤੇ ਸਿੰਘ ਸ਼ਹੀਦ ਹੋ ਗਏ ਸਨ ਜਾਂ ਜੋਧਪੁਰ ਆਦਿਕ ਜੇਲ੍ਹਾਂ ਵਿੱਚ ਨਜ਼ਰਬੰਦ ਸਨ ਜਾਂ ਬਾਡਰ ਪਾਰ ਕਰ ਕੇ ਪਾਕਿਸਤਾਨ ਭੱਜ ਗਏ ਸਨ। ਨਵੰਬਰ 1984 ਦੇ ਕਤਲੇਆਮ ਨੇ ਜਿਹੜਾ ਨਵਾਂ ਖਾੜਕੂ ਵਰਗ ਪੈਦਾ ਕੀਤਾ, ਉਸ ਨੇ ਪਾਕਿਸਤਾਨ ਤੋਂ ਪਰਤੇ ਸਿੰਘਾਂ ਦੇ ਨਾਲ ਮਿਲ ਕੇ ਮਈ 1985 ਨੂੰ ਦਿੱਲੀ ਤੇ ਹੋਰਨਾ ਥਾਂਵਾਂ ਉੱਤੇ ਬੰਬ ਧਮਾਕੇ ਕੀਤੇ ਤਾਂ ਹਕੂਮਤ ਹਿੱਲ ਗਈ। ਇਸ ਮੌਕੇ ਖੁਫ਼ੀਆ ਏਜੰਸੀਆਂ ਨੇ ਪੜਤਾਲ ਕਰ ਕੇ ਸਿੱਖਾਂ ਦੀ ਬਗ਼ਾਵਤ ਬਾਰੇ ਰਿਪੋਰਟ ਦਿੱਤੀ ਕਿ ‘ਹੁਣ ਹਿੰਸਾ ਵੱਧੇਗੀ’। 26 ਮਈ ਨੂੰ ਗ੍ਰਹਿ ਮੰਤਰਾਲੇ ਨੇ ਰਿਪੋਰਟ ਜਾਰੀ ਕੀਤੀ ਕਿ ਬੰਬ ਧਮਾਕੇ ਨਵੰਬਰ 1984 ਦੇ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਹਨ ਤੇ ਇਹ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਦਾ ਕੋਈ ‘ਅਫ਼ਸੋਸ’ ਨਹੀਂ, ਸਗੋਂ ‘ਮਾਣ’ ਹੈ। ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਹਿੰਸਾ ਦੀ ਅਜੇ ਸ਼ੁਰੂਆਤ ਹੈ ਅਤੇ ਇਹ ਹੋਰ ਵੱਧੇਗੀ।
ਇੰਦਰਾ ਦੇ ਸੋਧੇ ਮਗਰੋਂ ਹਕੂਮਤੀ ਏਜੰਸੀਆਂ ਦਾ ਕਹਿਣਾ ਸੀ ਕਿ ਰਾਜੀਵ ਗਾਂਧੀ ਨੂੰ ਖਾੜਕੂਆਂ ਦਾ ਨਿਸ਼ਾਨਾ ਬਣਨ ਤੋਂ ਬਚਣ ਲਈ ਪੰਜਾਬ ਵਿੱਚ ਆਪਣੇ ਹਥਠੋਕਿਆਂ ਦੀ ਸਰਕਾਰ ਬਣਾ ਕੇ ਪੈਦਾ ਹੋਏ ਲੋਕ ਜਜ਼ਬੇ ਨਾਲ ਟਕਰਾ ਦੇਣਾ ਚਾਹੀਦਾ ਹੈ ਤਾਂ ਜੋ ਸਾਰੀ ਲੜਾਈ ਪੰਜਾਬ ਵੱਲ ਹੀ ਰਹੇ। ਜੰਗ ਦਾ ਅਖਾੜਾ ਪੰਜਾਬ ਬਣਾਉਣ ਦੀ ਮਨਸ਼ਾ ਤਹਿਤ ਕਈ ਪੈਂਤੜੇ ਸੋਚੇ ਗਏ। ਅੰਤ ਪੰਜਾਬ ਵਿੱਚ ਅਕਾਲੀ ਸਰਕਾਰ ਬਣਾਉਣ ਦੇ ਫੈਸਲੇ ਤਹਿਤ ਸਰਗਰਮੀ ਸ਼ੁਰੂ ਕੀਤੀ ਗਈ। ਭਾਵੇਂ ਪੰਥਕ ਪਿੜ ਵਿੱਚ ਸੰਤ ਭਿੰਡਰਾਂਵਾਲਿਆਂ ਦੀ ਧਿਰ ਦੀ ਤੂਤੀ ਬੋਲਦੀ ਸੀ, ਪਰ 11 ਮਾਰਚ 1985 ਨੂੰ ਅਕਾਲੀ ਆਗੂ ਰਿਹਾਅ ਕਰ ਦਿੱਤੇ ਗਏ ਤਾਂ ਕਿ ਉਹ ਲੋਕਾਂ ਵਿੱਚ ਆਪਣੇ ਪੈਰ ਜਮ੍ਹਾ ਸਕਣ। ਘਾਗ ਸਿਆਸੀ ਚਾਲ ਚਲਦਿਆਂ ਬਾਦਲ, ਟੋਹੜਾ ਤੇ ਹੋਰ ਅਕਾਲੀਆਂ ਨੇ ਸੰਤ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦਾ ਮੋਢਾ ਵਰਤ ਕੇ ਪੰਥ ਵਿੱਚ ਫੇਰ ਹਾਜ਼ਰੀ ਲਵਾ ਲਈ। ਪਰ ਮਹਿਤਾ ਚੌਕ ਤੋਂ ਬਾਬਾ ਠਾਕੁਰ ਸਿੰਘ ਦੇ ਥਾਪਣੇ ਨਾਲ ਚਲਣ ਵਾਲੇ ਟਕਸਾਲੀ ਸਿੰਘ, ਫ਼ੈਡਰੇਸ਼ਨ, ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ, ਜੂਨ ਤੇ ਨਵੰਬਰ 1984 ਦੇ ਜ਼ੁਲਮਾਂ ਕਰਕੇ ਮੈਦਾਨ ਵਿੱਚ ਨਿੱਤਰੇ ਲੋਕਾਂ ਨੇ ਅਕਾਲੀ ਧਾਰਾ ਨੂੰ ਜ਼ਬਰਦਸਤ ਚੁਣੌਤੀ ਦਿੱਤੀ। ਆਦਿਕ ਉੱਤੇ ਹੋਏ ਹਮਲਿਆਂ ਤੋਂ ਚਿੰਤਤ ਸੀ। ਉਹ ਛੇਤੀ ਤੋਂ ਛੇਤੀ ਪੰਜਾਬ ਵਿੱਚ ਕਿਸੇ ਹੱਥ ਠੋਕੇ ਮੁੱਖ ਮੰਤਰੀ ਨੂੰ ਮੋਹਰਾ ਬਣਾ ਕੇ ਸਿੱਖਾਂ ਨੂੰ ਕਾਬੂ ਕਰਨ ਲਈ ਤਤਪਰ ਸੀ।
ਇਸ ਮਾਹੌਲ ਵਿੱਚ ਰਾਜੀਵ-ਲੋਂਗੋਵਾਲ ਸਮਝੌਤੇ ਦਾ ਡਰਾਮਾ ਕੀਤਾ ਗਿਆ ਤੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ ਹਨ, ਜਦਕਿ ਅਸਲ ਵਿੱਚ ਸੌਦਾ ਸਿਰਫ ਅਕਾਲੀ ਵਜ਼ਾਰਤ ਦਾ ਕੀਤਾ ਗਿਆ ਸੀ। ਸਿੱਖਾਂ ਨਾਲ ਗੱਦਾਰੀ ਕਰਨ ਕਰਕੇ ਲੋਂਗੋਵਾਲ ਤਾਂ ਸਮਝੌਤੇ ਤੋਂ 25 ਦਿਨ ਮਗਰੋਂ ਹੀ ਜੁਝਾਰੂਆਂ ਨੇ ਸੋਧ ਦਿੱਤਾ, ਪਰ ਬਰਨਾਲੇ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਲਈ। ਬਰਨਾਲਾ ਸਰਕਾਰ ਦਾ ਮੁੱਖ ਮੰਤਵ ਪੰਜਾਬ ਵਿੱਚ ਉੱਭਰ ਰਹੇ ਸੰਤ ਭਿੰਡਰਾਂਵਾਲੇ ਵਰਤਾਰੇ ਨੂੰ ਨੱਪਣਾ ਸੀ। ਸਮਝੋ ਕਿ ਕੇਂਦਰ ਸਰਕਾਰ ਨੇ ਖਾਲ਼ਿਸਤਾਨੀ ਲਹਿਰ ਨੂੰ ਕੁਚਲਣ ਲਈ ਬਰਨਾਲੇ ਨੂੰ ਕੁਰਸੀ ਦੇ ਦਿੱਤੀ। ਬਾਬਾ ਜੋਗਿੰਦਰ ਸਿੰਘ ਵਾਲੇ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ ਤੇ ਕਾਂਗਰਸ ਤਾਂ ਖ਼ੁਦ ਹੀ ਬਰਨਾਲੇ ਦੀ ਸਰਕਾਰ ਬਣਾ ਕੇ ਰਾਜ਼ੀ ਸੀ। ਆਮ ਲੋਕਾਂ ਨੂੰ ਵੀ ਕਾਂਗਰਸੀ ਜ਼ੁਲਮਾਂ ਦਾ ਗੁੱਸਾ ਸੀ, ਜਿਸ ਕਰਕੇ ਅਕਾਲੀਆਂ ਦੇ 74 ਉਮੀਦਵਾਰ ਜਿੱਤ ਗਏ। ਪਰ ਇਹ ਵੋਟ ਸਿੱਖਾਂ ਨੇ ਅਕਾਲੀਆਂ ਨੂੰ ਨਹੀਂ, ਸਗੋਂ ਕਾਂਗਰਸੀਆਂ ਨੂੰ ਹਰਾਉਣ ਲਈ ਪਾਏ ਸੀ। ਪੰਥਕ ਤੌਰ ‘ਤੇ ਅਕਾਲੀਆਂ ਦੀ ਕੋਈ ਵਕਤ ਨਹੀਂ ਸੀ। ਸੰਤ ਭਿੰਡਰਾਂਵਾਲੇ ਦੀ ਧਿਰ ਦਾ ਬੋਲ-ਬਾਲਾ ਸੀ।
ਬਰਨਾਲਾ ਸਰਕਾਰ ਨੇ ਰਾਜੀਵ ਸਰਕਾਰ ਦੀ ਹਦਾਇਤ ‘ਤੇ ਜਿੰਨਾ ਵੀ ਸਿੱਖਾਂ ਉੱਤੇ ਜ਼ੁਲਮ ਕਰਨਾ ਸੀ, ਹੁਣ ਉਸ ਦੀ ਜ਼ਿੰਮੇਵਾਰੀ ਸੁਰਜੀਤ ਸਿੰਘ ਬਰਨਾਲਾ ਸਿਰ ਪੈਣੀ ਸੀ। ਸਿੱਖਾਂ ਉੱਤੇ ਜ਼ੁਲਮ ਬਰਨਾਲਾ ਸਰਕਾਰ ਮੌਕੇ ਵੀ ਲਗਾਤਾਰ ਜਾਰੀ ਸਨ। ਇਸ ਹਾਲਾਤ ਤੋਂ ਪੈਦਾ ਹੋਏ ਰੋਹ ਨੂੰ ਪੁਗਣ ਹੋਣ ਦਾ ਮੌਕਾ 31 ਅਕਤੂਬਰ 1985 ਨੂੰ ਮਿਲਿਆ, ਜਦੋਂ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੰਦਰਾ ਨੂੰ ਸੋਧਣ ਵਾਲੇ ਸੂਰਮੇ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਆ ਗਿਆ। ਇਸ ਮੌਕੇ ਸਿੱਖ ਜਗਤ ਨੇ ਭਰਵੀਂ ਤੇ ਭਖਵੀਂ ਸ਼ਮੂਲੀਅਤ ਕਰ ਕੇ ਸੰਤ ਭਿੰਡਰਾਂਵਾਲਿਆਂ ਦੀ ਜੁਝਾਰੂ ਲਹਿਰ ਦੇ ਹੱਕ ਵਿੱਚ ਫ਼ਤਵਾ ਦੇ ਦਿੱਤਾ। ਇਸੇ ਰਾਤ ਫ਼ੈਡਰੇਸ਼ਨ ਨੇ ਸਰਕਾਰ ਦੇ ਬਣਾਏ ਅਕਾਲ ਤਖ਼ਤ ਦਾ ਜੰਗਲਾ ਢਾਹ ਦਿੱਤਾ। ਇਸ ਮੌਕੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਮਨਬੀਰ ਸਿੰਘ ਚੁੱਕੇ ਸਨ, ਜਿਨ੍ਹਾਂ ਨੇ ਆਪੋ-ਆਪਣੇ ਢੰਗ ਤਰੀਕਿਆਂ ਨਾਲ ਲਾਮ ਬੰਦੀ ਕਰਨੀ ਸ਼ੁਰੂ ਕੀਤੀ ਹੋਈ ਸੀ। ਸਾਰੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਮਹਿਤਾ ਚੌਕ ਸੀ। ਆਖਰ ਸਾਰੀ ਸਥਿਤੀ ਨੂੰ ਕੋਈ ਸਪਸ਼ਟ ਰੂਪ ਦੇਣ ਲਈ 28-29 ਦਸੰਬਰ ਨੂੰ ਚੌਕ ਮਹਿਤਾ ਵਿਖੇ ਭਾਰੀ ਇਕੱਠ ਸੱਦਿਆ ਗਿਆ, ਜੋ ਇੱਕ ਤਰ੍ਹਾਂ ਸਿੱਖ ਸੰਘਰਸ਼ ਵਿੱਚ ਇੱਕ ਅਹਿਮ ਘਟਨਾ ਮੰਨੀ ਜਾ ਸਕਦੀ ਹੈ।
ਇਸ ਸਮਾਗਮ ਵਿੱਚ ਲਏ ਫੈਸਲਿਆਂ ਨੇ ਅਗਲੇ ਸੰਘਰਸ਼ ਦਾ ਮੁੱਢ ਬੰਨ੍ਹਿਆ। ਫੈਸਲਾ ਹੋਇਆ ਕਿ ਅਗਲੀ ਰਣਨੀਤੀ ਦਾ ਐਲਾਨ ‘ਸਰਬੱਤ ਖਾਲਸਾ’ ਕਰ ਕੇ ਕੀਤਾ ਜਾਵੇ। ਇਥੋਂ ਹੀ ਸਰਕਾਰ ਵੱਲੋਂ ਬਣਾਈ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹੁਣ ਅਤੇ ਪੰਥ ਵੱਲੋਂ ਕਾਰ ਸੇਵਾ ਰਾਹੀਂ ਆਪਣੇ ਤੌਰ ‘ਤੇ ਇਮਾਰਤ ਬਣਾਉਣ ਦਾ ਫੈਸਲਾ ਹੋਇਆ। ਸ਼੍ਰੋਮਣੀ ਕਮੇਟੀ ਨੇ ਵੀ ਅਕਾਲ ਤਖ਼ਤ ਸਾਹਿਬ ਬਾਰੇ ਇਹੋ ਜਿਹਾ ਫੈਸਲਾ ਕਰ ਕੇ 27 ਜਨਵਰੀ ਦਾ ਦਿਨ ਮਿਥਿਆ ਹੋਇਆ ਸੀ। ਪਰ ਜੁਝਾਰੂ ਸਿੰਘਾਂ ਨੇ 26 ਜਨਵਰੀ ਨੂੰ ਇਹ ਕਾਰਵਾਈ ਕਰਨ ਦਾ ਫੈਸਲਾ ਕਹ ਲਿਆ, ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਸ਼ਾਖ ਨੂੰ ਚੁਣੌਤੀ ਦਿੱਤੀ ਗਈ। ਓਧਰ ਬਰਨਾਲਾ ਸਰਕਾਰ ਨੂੰ ਕੇਂਦਰ ਸਰਕਾਰ ਕੋਲੋਂ ‘ਚੰਡੀਗੜ੍ਹ ਦੀ ਪਰਾਪਤੀ’ ਦੀ ਆਸ ਸੀ ਕਿ ਸ਼ਾਇਦ 26 ਜਨਵਰੀ ਨੂੰ ਰਾਜੀਵ ਗਾਂਧੀ ਇਸ ਬਾਰੇ ਐਲਾਨ ਕਰ ਦੇਵੇ। ਇੰਝ ਸੰਤ ਭਿੰਡਰਾਂਵਾਲਿਆਂ ਦੀ ਧਿਰ ਦੀ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨਾਲ ਇੱਕੋ ਮੌਕੇ ਟੱਕਰ ਲੱਗ ਗਈ।
ਅਕਾਲੀਆਂ ਨੇ ਇਸ ਫੈਸਲੇ ਖਿਲਾਫ਼ ਜੱਥੇਦਾਰ ਤੋਂ ਅਪੀਲ ਵੀ ਕਰਵਾਈ, ਪਰ ਸੰਤਾਂ ਦੇ ਸਮਰਥਕਾਂ ਨੇ 16 ਜਨਵਰੀ 1986 ਨੂੰ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਆ ਕੇ ਪਾਠ ਅਰੰਭ ਕਰਵਾ ਦਿੱਤਾ। ਇਸ ਤੋਂ ਭੜਕ ਕੇ 19 ਜਨਵਰੀ ਨੂੰ ਸੁਰਜੀਤ ਸਿੰਘ ਬਰਨਾਲੇ ਦੇ ਪੁੱਤਰ ਗਗਨਦੀਪ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰੇ ਨੇ ਆਪਣੇ ਸਾਥੀਆਂ ਸਮੇਤ ਚੜ੍ਹਾਈ ਕਰ ਕੇ ਅਕਾਲ ਤਖ਼ਤ ਸਾਹਿਬ ਆ ਕੇ ਹਵਾਈ ਫਾਇਰਿੰਗ ਕਰ ਦਿੱਤੀ। ਉਹ ਆਪਣੇ ਨਾਲ ਟਰੱਕਾਂ ਵਿੱਚ ਭਰ ਕੇ ਮਾਲਵੇ ਦੇ ਵੈਲ਼ੀ-ਬਦਮਾਸ਼ਾਂ ਨੂੰ ਲਿਆਏ ਸੀ, ਜਿਨ੍ਹਾਂ ਨੇ ਆ ਕੇ ਇੱਕ ਵਾਰ ਤਾਂ ਬੜਾ ਹੱਲਾ ਮਾਰਿਆ, ਪਰ ਅਗਲੇ ਦਿਨ ਟਕਸਾਲੀ ਤੇ ਫ਼ੈਡਰੇਸ਼ਨ ਦੇ ਸਿੰਘਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ ਅਤੇ 14 ਬੰਦੂਕਾਂ ਖੋਹ ਲਈਆਂ।
ਬਰਨਾਲੇ ਤੇ ਹੋਰ ਅਕਾਲੀਆਂ ਦੀ ਜਿਦ ਸੀ ਕਿ ਦਰਬਾਰ ਸਾਹਿਬ ਅੰਦਰ ਸੰਤ ਭਿੰਡਰਾਂਵਾਲਿਆਂ ਦੀ ਧਿਰ ਟਿਕਣ ਨਹੀਂ ਦੇਣੀ, ਪਰ ਇਖ਼ਲਾਕੀ ਤੌਰ ‘ਤੇ ਅਕਾਲੀ ਹਾਰੇ ਪਏ ਸੀ। ਲੋਕਾਂ ਦਾ ਸਮਰਥਨ ਅਕਾਲੀਆਂ ਦੇ ਖ਼ਿਲਾਫ਼ ਤੇ ਸੰਤਾਂ ਦੀ ਧਿਰ ਵੱਲ ਸੀ। 22 ਜਨਵਰੀ ਨੂੰ ਗਗਨਦੀਪ ਬਰਨਾਲੇ ਦੀ ਫੌਜ ਨੇ ਫੇਰ ਹਮਲਾ ਕੀਤਾ, ਪਰ ਰਸਤੇ ਵਿੱਚ ਅੰਮ੍ਰਿਤਸਰ ਨੂੰ ਆਉਂਦਿਆਂ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਲੱਤ ਟੁੱਟ ਗਈ। ਇਸੇ ਦਿਨ ਜੱਥੇਦਾਰ ਟੋਹੜਾ ਨੇ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਪੰਜ ਮਹਾਂਪੁਰਖਾਂ ਨੂੰ ਸੌਂਪਣ ਦਾ ਐਲਾਨ ਕਰਦਿਆਂ ਹਾਰ ਮੰਨ ਲਈ। ਇੰਝ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਸਰਕਾਰ ਨੂੰ ਠਿੱਬੀ ਲਾ ਕੇ ਸੰਤ ਭਿੰਡਰਾਂਵਾਲਿਆਂ ਦੀ ਧਿਰ ਨੇ ਦਰਬਾਰ ਸਾਹਿਬ ਵਿੱਚ ਪੈਰ ਜਮਾ ਲਏ।
26 ਜਨਵਰੀ 1986 ਨੂੰ ‘ਸਰਬੱਤ ਖਾਲਸਾ’ ਸਮਾਗਮ ਵਿੱਚ ਹਜ਼ਾਰਾਂ ਹੀ ਸਿੱਖ ਸੰਗਤਾਂ ਨੇ ਪਹੁੰਚ ਕੇ ਭਾਰਤੀ ਹਕੂਮਤ ਖਿਲਾਫ਼ ਆਪਣਾ ਰੋਹ ਦਰਸਾਉਂਦੇ ਹੋਏ ਸੰਤ ਭਿੰਡਰਾਂਵਾਲਿਆਂ ਦੀ ਧਿਰ ਵਿੱਚ ਵਿਸ਼ਵਾਸ ਪ੍ਰਗਟਾਇਆ, ਕਿਉਂਕਿ ਅਕਾਲੀਆਂ ਨੇ ਆਪਣਾ ਪੰਥ ਵਿਰੋਧੀ ਚਿਹਰਾ ਚੰਗੀ ਤਰ੍ਹਾਂ ਨਸ਼ਰ ਕਰ ਲਿਆ ਸੀ। ‘ਸਰਬੱਤ ਖ਼ਾਲਸਾ’ ਸਮਾਗਮ ਮੌਕੇ ਜਿਥੇ ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਉਸਾਰੀ ਇਮਾਰਤ ਦੀ ਕਾਰ ਸੇਵਾ ਅਰੰਭ ਹੋਈ ਸੀ, ਓਥੇ ਨਾਲ ਹੀ ਕਈ ਅਹਿਮ ਐਲਾਨ ਹੋਏ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕਿਰਪਾਲ ਸਿੰਘ ਦੀ ਥਾਂ ਸੰਤ ਭਿੰਡਰਾਂਵਾਲਿਆਂ ਦੇ ਸਾਗਰ ਜੇਲ੍ਹ ਵਿੱਚ ਨਜ਼ਰਬੰਦ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਨੂੰ ਜੱਥੇਦਾਰ ਥਾਪਿਆ ਗਿਆ। ਐਕਟਿੰਗ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਥਾਪੇ ਗਏ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਦੀ ਥਾਂ ਭਾਈ ਬਖ਼ਸ਼ੀਸ਼ ਸਿੰਘ ਦੀ ਨਿਯੁਕਤੀ ਕੀਤੀ ਗਈ। ਧੁਰਾ ਬਣਾਉਣ ਲਈ ਪੰਜ ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਭਾਈ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਅਰੂੜ ਸਿੰਘ, ਭਾਈ ਵੱਸਣ ਸਿੰਘ ਜਫ਼ਰਵਾਲ ਲਏ ਗਏ। ਪਾਸ ਕੀਤੇ ਗੁਰਮਤੇ ਵਿੱਚ ਦਰਜ ਸੀ ਕਿ ਇਹ ਪੰਥਕ ਕਮੇਟੀ ਪੰਥ ਨੂੰ ਅਗਵਾਈ ਦੇਵੇਗੀ।
ਪੰਥਕ ਕਮੇਟੀ ਬਣਨ ਮਗਰੋਂ
ਅਕਾਲ ਤਖਤ ਸਾਹਿਬ ਦੀ ਸਰਕਾਰੀ ਇਮਾਰਤ ਨੂੰ ਢਾਹੁਣ ਦੀ ਕਾਰ ਸੇਵਾ ਜ਼ੋਰਾਂ ਉੱਤੇ ਸੀ ਤੇ ਪਰਕਰਮਾ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ਨੇ ਕਮਰੇ ਮੱਲ ਲਏ ਸੀ। ਭਾਈ ਕਾਉਂਕੇ, ਪੰਥਕ ਕਮੇਟੀ ਦੇ ਮੈਂਬਰ ਤੇ ਹੋਰ ਅਨੇਕਾਂ ਜੁਝਾਰੂ ਸਿੰਘ ਦਰਬਾਰ ਸਾਹਿਬ ਅੰਦਰ ਰਹਿੰਦੇ ਸਨ। 29 ਜਨਵਰੀ 1986 ਨੂੰ ਫੌਜ ਤੇ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਫਿਰ ਸਖ਼ਤੀ ਕੀਤੀ, ਬੰਕਰ ਬਣਾਏ। ਜਾਪਦਾ ਸੀ ਫੌਜ/ਪੁਲਿਸ ਅੰਦਰ ਦਾਖਲ ਹੋਣਗੇ, ਪਰ ਅੰਦਰ ਤਾਂ ਨਿਰੋਲ ਧਾਰਮਿਕ ਸਰਗਰਮੀ ਸੀ। ਅਸਲ ਵਿੱਚ ਨੈਤਿਕ ਪੱਖੋਂ ਅਕਾਲੀਆਂ ਦਾ ਪੱਖ ਊਣਾ ਸੀ।
ਆਖਰ 26 ਜਨਵਰੀ 1986 ਦੇ ਸਰਬੱਤ ਖਾਲਸੇ ਨੂੰ ਚੁਣੌਤੀ ਦੇਣ ਲਈ ਸ਼੍ਰੋਮਣੀ ਕਮੇਟੀ ਨੇ ਜੱਥੇਦਾਰਾਂ ਤੋਂ ਮੁਕਾਬਲੇ ਦਾ ‘ਸਰਬੱਤ ਖਾਲਸੇ’ ਦਾ ਐਲਾਨ ਕਰਵਾ ਦਿੱਤਾ! ਅਕਾਲੀਆਂ ਨੇ 16 ਫਰਵਰੀ ਨੂੰ ਸਰਬੱਤ ਖਾਲਸਾ ਸੱਦਿਆ ਸੀ। ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ਨੇ 14 ਫਰਵਰੀ ਨੂੰ ਅਕਾਲ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣਾ ਸੀ, ਪਰ ਉਹਨਾਂ ਨੇ ਵੀ ਆਪਣਾ ਪ੍ਰੋਗਰਾਮ ਅੱਗੇ ਕਰ ਲਿਆ ਤੇ 16 ਤਰੀਕ ਮਿੱਥ ਲਈ। ਇੰਝ ਦੋਹਾਂ ਧਿਰਾਂ ਦਾ ਟਕਰਾਅ ਪੱਕਾ ਹੀ ਹੋਣਾ ਸੀ। ਅਖ਼ਬਾਰਾਂ ਵਿੱਚ ਸ਼੍ਰੋਮਣੀ ਕਮੇਟੀ ਤੇ ਜੱਥੇਦਾਰਾਂ ਨੇ 16 ਫਰਵਰੀ 1986 ਨੂੰ 11 ਵਜੇ ਸਿੱਖ ਸੰਗਤ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੱਦਾ ਦਿੱਤਾ ਸੀ ਤਾਂ ਪੰਥਕ ਕਮੇਟੀ ਨੇ ਵੀ ਅਖ਼ਬਾਰਾਂ ਵਿੱਚ ਹੀ ਸੰਗਤ ਨੂੰ ਸੱਦਾ ਦਿੱਤਾ ਕਿ ਹੁੰਮ-ਹੁਮਾ ਕੇ ਅੰਮ੍ਰਿਤਸਰ ਆਓ ਤਾਂ ਕਿ ਅਕਾਲੀਆਂ ਦਾ ਸੱਚ-ਝੂਠ ਨਿਤਾਰਿਆ ਜਾ ਸਕੇ। ਸੰਤ ਭਿੰਡਰਾਂਵਾਲਿਆਂ ਦੀ ਧਿਰ ਨੂੰ ਸੰਗਤ ਉੱਤੇ ਐਨਾ ਮਾਣ ਸੀ ਕਿ ਉਹਨਾਂ ਇਸ਼ਤਿਹਾਰ ਵਿੱਚ ਲਿਖਿਆ ਕਿ 16 ਫਰਵਰੀ ਨੂੰ ਜਿਹੜੀਆਂ ਬੱਸਾਂ ਦਾ ਲੋਂਗੋਵਾਲ, ਸ਼੍ਰੋਮਣੀ ਕਮੇਟੀ, ਬਰਨਾਲਾ ਸਰਕਾਰ ਨੇ ਇੰਤਜ਼ਾਮ ਕੀਤਾ ਹੈ, ਓਹਨਾਂ ਵਿੱਚ ਬਹਿ ਕੇ ਆਵੋ ਤੇ ਸੱਚ-ਝੂਠ ਪਰਖੋ। ਅਕਾਲੀ ਨੈਤਿਕਤਾ ਦੀ ਹਾਰ ਸਪਸ਼ਟ ਸੀ। ਸੋ ਉਹਨਾਂ ਨੇ ਪੈਰ ਖਿਸਕਾ ਲਏ। ਅਕਾਲੀਆਂ ਨੇ ਸਰਬੱਤ ਖਾਲਸਾ ‘ਅੰਮ੍ਰਿਤਸਰ’ ਦੀ ਥਾਂ ‘ਅਨੰਦਪੁਰ ਸਾਹਿਬ’ ਕਰਨ ਦਾ ਫੈਸਲਾ ਕਰ ਲਿਆ। ਅਸਤੀਫ਼ਾ ਦੇ ਰਿਹਾ ਸੀ ਤੇ ਇਧਰ ਅੰਮ੍ਰਿਤਸਰ ਵਿੱਚ ਸੰਤਾਂ ਦੀ ਧਿਰ ਨੇ ਅਕਾਲ ਤਖਤ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖ ਦਿੱਤਾ। ਲੋਕਾਂ ਨੂੰ ਬਰਨਾਲਾ ਸਰਕਾਰ ਉੱਤੇ ਬਹੁਤ ਜ਼ਿਆਦਾ ਗੁੱਸਾ ਸੀ, ਖਾਸ ਕਰਕੇ ਨਕੋਦਰ ਵਿੱਚ 4 ਸਿੱਖਾਂ ਦਾ ਕਤਲੇਆਮ ਤੇ ਦਰਬਾਰ ਸਾਹਿਬ ਅੰਦਰ ਗੋਲੀਬਾਰੀ ਤੋਂ ਲੋਕ ਬਰਨਾਲੇ ਸਮੇਤ ਅਕਾਲੀਆਂ ਤੋਂ ਸਤੇ ਪਏ ਸੀ। ਇੰਝ ਸੰਤਾਂ ਦੇ ਸਮਰਥਕਾਂ ਦੀ ਪੂਰੀ ਚੜ੍ਹਤ ਸੀ। ਅਕਾਲੀ ਪੂਰੀ ਤਰ੍ਹਾਂ ਠਿੱਠ ਹੋ ਰਹੇ ਸੀ।
ਓਧਰੋਂ ਬਰਨਾਲੇ ਨੇ ਇੱਕ ਬੁੱਚੜ ਪੁਲਿਸ ਅਫਸਰ ਰਿਬੈਰੋ ਨੂੰ ਨਿਯੁਕਤ ਕਰ ਦਿੱਤਾ, ਜਿਸ ਨੇ 28 ਮਾਰਚ 1986 ਨੂੰ ਆਉਣ ਸਾਰ 15 ਸਿੱਖ ਨੌਜਵਾਨ ਘਰਾਂ ਵਿੱਚੋਂ ਫੜ ਕੇ ਮਾਰ ਸੁੱਟੇ। ਇਸ ਨਾਲ ਸਿੱਖਾਂ ਦਾ ਰੋਹ ਹੋਰ ਭੜਕਿਆ। ਰਿਬੈਰੋ ਦਾ ਐਲਾਨ ਸੀ ਕਿ ‘ਗੋਲੀ ਦਾ ਜਵਾਬ, ਗੋਲੀ ਵਿੱਚ ਦਿੱਤਾ ਜਾਵੇਗਾ, ਪਰ ਅਸਲ ਵਿੱਚ ਬੇਦੋਸ਼ੇ ਸਿੱਖਾਂ ਨੂੰ ਝੂਠੇ ਮੁਕਾਬਲੇ ਦਰਸਾ ਕੇ ਕਤਲ ਕੀਤਾ ਜਾ ਰਿਹਾ ਸੀ। ਇਸ ਮਾਹੌਲ ਵਿੱਚ ਖਾੜਕੂ ਲਹਿਰ ਨੂੰ ਬਲ ਮਿਲਣਾ ਸੁਭਾਵਿਕ ਸੀ ਕਿਉਂਕਿ ਸਿੱਖ ਨੌਜਵਾਨ ਜ਼ੁਲਮ ਸਹਿਣਾ ਜਾਣਦੇ ਹੀ ਨਹੀਂ। ਇੰਝ ਖਾੜਕੂਆਂ ਦੀ ਤਾਕਤ ਵੱਧ ਰਹੀ ਸੀ। 11 ਅਪ੍ਰੈਲ 1986 ਨੂੰ ਸੁਰਜੀਤ ਸਿੰਘ ਬਰਨਾਲੇ ਤੇ ਬਲਵੰਤ ਸਿੰਘ ਨੇ ਕਿਹਾ- “ਦਰਬਾਰ ਸਾਹਿਬ ਵਿੱਚ ਸੁਖਦੇਵ ਸਿੰਘ ਸਖੀਰਾ, ਸੁਖਦੇਵ ਸਿੰਘ ਸੁੱਖਾ, ਗੁਰਬਚਨ ਸਿੰਘ ਮਾਨੋਚਾਹਲ, ਜਰਨੈਲ ਸਿੰਘ, ਵੱਸਣ ਸਿੰਘ, ਮਨਬੀਰ ਸਿੰਘ, ਧੰਨਾ ਸਿੰਘ ਬੈਠੇ ਹਨ ਅਤੇ ਇਹ ਸਾਡੀ ਹਿੱਟ ਲਿਸਟ ਉੱਤੇ ਹਨ…।
13 ਅਪ੍ਰੈਲ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੇ ਫੇਰ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸਰਬੱਤ ਖਾਲਸਾ ਬੁਲਾਇਆ। ਓਦੋਂ ਤਕ ਭਾਈ ਕਾਉਂਕੇ ਨੇ ਪੰਥਕ ਸਫਾਂ ਅੰਦਰ ਆਪਣਾ ਬੇਹੱਦ ਪ੍ਰਭਾਵ ਜਮਾ ਲਿਆ ਸੀ। ਪੰਥਕ ਕਮੇਟੀ ਦੇ ਆਗੂ ਵੀ ਮਕਬੂਲ ਹੁੰਦੇ ਜਾ ਰਹੇ ਸੀ। ਇੱਕੋ ਥਾਂ ਵਿਚਰਦਿਆਂ ਕਈ ਵਾਰ ਉਹਨਾਂ ਵਿੱਚ ਮਮੂਲੀ ਤਕਰਾਰ ਵੀ ਹੋ ਜਾਂਦੀ ਰਹੀ, ਪਰ ਮੁੱਖ ਤੌਰ ‘ਤੇ 29 ਅਪ੍ਰੈਲ 1986 ਤਕ ਸਾਰੇ ਟਕਸਾਲ, ਫ਼ੈਡਰੇਸ਼ਨ ਵਾਲੇ ਸੰਤਾਂ ਦੇ ਸਮਰਥਕ ਦਰਬਾਰ ਸਾਹਿਬ ਅੰਦਰ ਛਾਏ ਹੋਏ ਸਨ। ਇਸੇ ਦੌਰਾਨ 5 ਅਪ੍ਰੈਲ ਨੂੰ ਭਾਈ ਮਨਬੀਰ ਸਿੰਘ ਚਹੇੜੂ ਦੀ ਅਗਵਾਈ ਵਿੱਚ ਸਿੰਘਾਂ ਨੇ ਕਾਰਵਾਈ ਕਰ ਕੇ ਜਲੰਧਰ ਵਿੱਚ ਰਮੇਸ਼ ਕਾਂਡ ਵਿੱਚ ਜੋਧਪੁਰੋਂ ਤਰੀਕ ‘ਤੇ ਲਿਆਂਦੇ ਜਨਰਲ ਲਾਭ ਸਿੰਘ, ਭਾਈ ਸਵਰਨਜੀਤ ਸਿੰਘ ਅਲਾਦੀਨਪੁਰ, ਭਾਈ ਗੁਰਿੰਦਰ ਸਿੰਘ ਭੋਲਾ ਨੂੰ ਛੁਡਵਾ ਲਿਆ। ਅਪ੍ਰੈਲ ਦੇ ਅੰਤ ਤਕ ਜਿਥੇ ਬਰਨਾਲਾ ਸਰਕਾਰ ਨੇ ਜ਼ੁਲਮੀ ਚਿਹਰਾ ਨੰਗਾ ਕਰ ਲਿਆ ਸੀ, ਓਥੇ ਨਾਲ ਹੀ ਖਾੜਕੂ ਧਿਰ ਵੀ ਮੈਦਾਨ ਵਿੱਚ ਉੱਭਰ ਆਈ ਸੀ।
ਖ਼ਾਲਿਸਤਾਨ ਦਾ ਐਲਾਨ
29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਡਾ. ਸੋਹਣ ਸਿੰਘ ਅਤੇ ਹੋਰ ਕਈ ਸਿੰਘਾਂ ਦੀ ਸਹਾਇਤਾ, ਸਮਰਥਨ ਤੇ ਸੋਚ ਤਹਿਤ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ।
ਕਿਹਾ ਗਿਆ ਕਿ ‘ਖ਼ਾਲਿਸਤਾਨ ਕਮਾਂਡੋ ਫੋਰਸ’ ਖ਼ਾਲਿਸਤਾਨ ਦੀ ਫੌਜ ਹੈ, ਜੋ ਭਾਈ ਮਨਬੀਰ ਸਿੰਘ (ਜਨਰਲ ਹਰੀ ਸਿੰਘ) ਦੀ ਅਗਵਾਈ ਹੇਠ ਕੰਮ ਕਰੇਗੀ। ਐਲਾਨ ਕਰਨ ਮਗਰੋਂ ਉਹ ਸਾਰੇ ਸਿੰਘ ਤਾਂ ਦਰਬਾਰ ਸਾਹਿਬ ਤੋਂ ਚਲੇ ਗਏ ਪਰ ਕੇਂਦਰ ਵਿੱਚ ਰਾਜੀਵ ਨੇ ਬਰਨਾਲੇ ਨੂੰ ਤਲਬ ਕਰ ਲਿਆ। ਦਰਅਸਲ ਰਾਜੀਵ ਸਰਕਾਰ ਹੁਣ ਬਰਨਾਲੇ ਤੋਂ ਦਰਬਾਰ ਸਾਹਿਬ ਪੁਲਿਸ ਕਾਰਵਾਈ ਕਰਵਾ ਕੇ ਜੂਨ 1984 ਨੂੰ ਫੌਜ ਦਾ ਭੇਜਣਾ ਜਾਇਜ਼ ਠਹਿਰਾਉਣਾ ਚਾਹੁੰਦੀ ਸੀ। ਬਰਨਾਲਾ ਜਾਣਦਾ ਸੀ ਕਿ ਦਰਬਾਰ ਸਾਹਿਬ ਅੰਦਰ ਕੋਈ ਸਿੰਘ ਨਹੀਂ, ਪਰ ਕੇਂਦਰ ਸਰਕਾਰ ਨੂੰ ਖੁਸ਼ ਕਰਨ ਅਤੇ ਕੁਰਸੀ ਬਚਾਉਣ ਲਈ ਝੁਕ ਗਿਆ। 30-31 ਅਪ੍ਰੈਲ ਨੂੰ ਬਰਨਾਲਾ ਸਰਕਾਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜ ਕੇ ‘ਦਰਬਾਰ ਸਾਹਿਬ ‘ਤੇ ਪੁਲਿਸ ਚੜ੍ਹਾਉਣ ਵਾਲਾ ਪਹਿਲਾ ਅਕਾਲੀ ਮੁੱਖ ਮੰਤਰੀ’ ਦਾ ‘ਖਿਤਾਬ’ ਲਿਆ। ਬੇਦੋਸ਼ੇ ਸਿੰਘ, ਸ਼ਰਧਾਲੂ ਸੰਗਤਾਂ ਅਤੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦਾ ਨਵਾਂ ਪੜਾਅ ਸ਼ੁਰੂ ਹੋ ਗਿਆ।
ਰਿਬੈਰੋ ਕਾਂਡ
ਸਿੱਖ ਜੁਝਾਰੂਆਂ ਨੂੰ ਖ਼ਤਮ ਕਰਨ ਦੀ ਮਨਸ਼ਾ ਨਾਲ ਦਿੱਲੀ ਦਰਬਾਰ ਨੇ ਰਿਬੈਰੋ ਨਾਂ ਦਾ ਇੱਕ ਕੱਟੜ ਕਿਸਮ ਦਾ ਪੁਲਿਸ ਅਧਿਕਾਰੀ ਲਿਆਂਦਾ, ਜਿਸ ਨੇ ਬੰਬਈ ਦੇ ਅੰਡਰਵਰਲਡ ਨੂੰ ਨੱਥ ਪਾਈ ਸੀ। ਰਿਬੈਰੋ ਨੇ ਸਾਰੇ ਪੁਲਸੀਆਂ ਨੂੰ ਖਾੜਕੂ ਸਿੰਘਾਂ ਅਤੇ ਉਹਨਾਂ ਦੇ ਸਮਰਥਕਾਂ ਦੀਆਂ ਸੂਚੀਆਂ ਬਣਾ ਕੇ ਮਾਰ ਸੁੱਟਣ ਦੇ ਹੁਕਮ ਜਾਰੀ ਕਰ ਦਿੱਤੇ। ਪੰਜਾਬ ਦੀ ਧਰਤੀ ਉੱਤੇ ਵਾਪਰ ਰਹੇ ਇਸ ਕਹਿਰ ਨੂੰ ਠੱਲ੍ਹ ਪਾਉਣ ਲਈ 3 ਅਕਤੂਬਰ 1986 ਨੂੰ ਜਨਰਲ ਲਾਭ ਸਿੰਘ ਦੀ ਕਮਾਂਡ ਹੇਠ ਖਾੜਕੂ ਸਿੰਘਾਂ ਨੇ ਜਲੰਧਰ ਸਥਿਤ ਪੁਲਿਸ ਹੈੱਡਕੁਆਰਟਰ ਉੱਤੇ ਹਮਲਾ ਬੋਲਿਆ, ਜਿਸ ਵਿੱਚ ਰਿਬੈਰੋ ਆਪਣੀ ਕਿਸਮਤ ਦੇ ਸਿਰ ‘ਤੇ ਬਚ ਗਿਆ। ਇਸ ਕਾਂਡ ਵਿੱਚ ਪੰਜਾਬ ਪੁਲਿਸ ਦੇ ਕੁਝ ਸਿੱਖ ਸਿਪਾਹੀ ਵੀ ਸ਼ਾਮਲ ਸਨ। ਜਦੋਂ ਭਾਈ ਦਲਵਿੰਦਰ ਸਿੰਘ, ਭਾਈ ਧੰਨਾ ਸਿੰਘ ਦੇ ਨਾਂ ਸਾਹਮਣੇ ਆਏ ਤਾਂ ਪਤਾ ਲੱਗਾ ਕਿ ਇਹਨਾਂ ਨਾਲ ਸਿਪਾਹੀ ਬਲਵਿੰਦਰ ਸਿੰਘ ਵੀ ਸੀ ਜੋ ਕਿ ਬਾਬਾ ਮਾਨੋਚਾਹਲ ਦੇ ਚਾਚੇ ਦਾ ਪੁੱਤ ਸੀ। ਭਾਈ ਬਲਵਿੰਦਰ ਸਿੰਘ ਓਸੇ ਭਾਈ ਮਹਿੰਦਰ ਸਿੰਘ ਦਾ ਸਕਾ ਭਰਾ ਸੀ, ਜੋ ਕਿ ਬਾਬੇ ਮਾਨੋਚਾਹਲ ਨਾਲ 1985 ਵਿੱਚ ਪਿੰਡ ਮਾਨੋਚਾਹਲ ਵਿੱਚ ਬੰਬੀ ਉੱਤੇ ਮੁਕਾਬਲੇ ਮੌਕੇ ਮੌਜੂਦ ਸੀ। ਬਾਬੇ ਮਾਨੋਚਾਹਲ ਤੇ ਜਨਰਲ ਲਾਭ ਸਿੰਘ ਦੀ ਰਿਬੈਰੋ ਕਾਂਡ ਵਿੱਚ ਚਰਚਾ ਹੋਣ ਨਾਲ ਤੇ ਪੀ.ਏ.ਪੀ. ਅੰਦਰੋਂ ਪੁਲਿਸ ਮੁਲਾਜ਼ਮ ਰਲਾ ਕੇ, ਪੁਲਿਸ ਦੇ ਹੈੱਡਕੁਆਰਟਰ ‘ਤੇ ਹੱਲਾ ਬੋਲਣ ਕਰਕੇ ਜਿਥੇ ਸਿੱਖ ਜੁਝਾਰੂਆਂ ਦੇ ਹੌਸਲੇ ਦੂਣ ਸਵਾਏ ਹੋਏ, ਓਥੇ ਦਿੱਲੀ ਦਰਬਾਰ ਅੰਦਰ ਤਕ ਕੰਬ ਉੱਠਿਆ।
ਬਾਬੇ ਦੇ ਸਿਰ ਦਾ ਮੁੱਲ.
3 ਸਤੰਬਰ 1987 ਦੇ ਅਖ਼ਬਾਰਾਂ ਵਿੱਚ ਸਰਕਾਰ ਨੇ ਜੁਝਾਰੂ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਇਸ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ਉੱਤੇ ਬਾਬਾ ਗੁਰਬਚਨ ਸਿੰਘ ਦੇ ਸਿਰ ਦਾ ਮੁੱਲ ਇੱਕ ਲੱਖ ਰੁਪਏ ਰੱਖਿਆ ਗਿਆ ਸੀ। ਮਗਰੋਂ ਇਹ ਮੁੱਲ ਵੱਧਦਾ ਹੀ ਗਿਆ। ਮਾਰਚ 1993 ਨੂੰ ਬਾਬੇ ਦੇ ਸਿਰ ਦਾ ਮੁੱਲ 20-25 ਲੱਖ ਤੋਂ ਵੀ ਵੱਧ ਸੀ। ਪਰ ਲੱਖਾਂ ਦਾ ਇਨਾਮੀ ਬਾਬਾ ਮਾਨੋਚਾਹਲ 1987 ਤੋਂ 1993 ਤਕ ਬੇਖ਼ੌਫ਼ ਵਿਚਰਦਾ ਰਿਹਾ।
ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖ਼ਾਲਿਸਤਾਨ
ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਚਲਾਉਣ ਲਈ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ’ ਦਾ ਗਠਨ ਅਪ੍ਰੈਲ 1987 ਵਿੱਚ ਕੀਤਾ ਗਿਆ ਸੀ। ਇਸ ਜਥੇਬੰਦੀ ਦੀ ਚਰਚਾ 8 ਮਈ 1987 ਨੂੰ ਅਕਾਲੀ ਲੀਡਰ ਜੀਵਨ ਸਿੰਘ ਉਮਰਾਨੰਗਲ ਦੇ ਮੁੰਡੇ ਸੁਖਦੇਵ ਸਿੰਘ ਉਮਰਾਨੰਗਲ ਨੂੰ ਮਾਰੇ ਜਾਣ ਮਗਰੋਂ ਹੋਈ। ਉਮਰਾਨੰਗਲ ਓਹੀ ਹਸਤੀ ਹੈ, ਜਿਸ ਨੇ 1973 ਵਿੱਚ ਅੰਮ੍ਰਿਤਸਰ ਦੇ ਡੀ.ਸੀ. ਦਫ਼ਤਰ ਉੱਤੇ ਖ਼ਾਲਸਈ ਝੰਡਾ ਝੁਲਾ ਕੇ ਸਿੱਖ ਰਾਜ ਦੀਆਂ ਗੱਲਾਂ ਕੀਤੀਆਂ ਸੀ ਤੇ ਜੇਲ੍ਹ ਵੀ ਕੱਟੀ ਸੀ, ਪਰ ਮਗਰੋਂ ਉਹ ਖਾਲਸਾ ਰਾਜ ਲਈ ਉੱਠਣ ਵਾਲੇ ਹਰ ਗੁਰਸਿੱਖ ਦਾ ਵੈਰੀ ਬਣ ਗਿਆ। ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਮਰਥਕਾਂ ਨਾਲ ਤਾਂ ਉਹ ਖਾਸ ਕਰਕੇ ਖਹਿੰਦਾ ਹੁੰਦਾ ਸੀ। 1984 ਦੇ ਘਲੂਘਾਰੇ ਮਗਰੋਂ ਵੀ ਉਸ ਨੇ ਸੰਤਾਂ ਦੀ ਤੇ ਉਹਨਾਂ ਦੇ ਸਮਰਥਕਾਂ ਦੀ ਵਿਰੋਧਤਾ ਬ੮ ਨਹੀਂ ਸੀ ਕੀਤੀ। ਬਾਬਾ ਮਾਨੋਚਾਹਲ ਦੇ ਸਾਥੀ ਭਾਈ ਸਵਰਨਜੀਤ ਸਿੰਘ ਅਲਾਦੀਨਪੁਰ ਤੇ ਹੋਰਾਂ ਨੇ ਉਮਰਾਨੰਗਲ ਦੇ ਪੁੱਤ ਨੂੰ ਖਾੜਕੂ ਰੰਗ ਵਿਖਾਏ ਸੀ।
ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖ਼ਾਲਿਸਤਾਨ ਵਿੱਚ ਭਾਈ ਸੁਖਵਿੰਦਰ ਸਿੰਘ ਸੰਘਾ, ਭਾਈ ਬਿਕਰਮਾਜੀਤ ਸਿੰਘ ਨਾਰਲਾ, ਸੁਰਜੀਤ ਸਿੰਘ ਬੀਹਲਾ, ਭਾਈ ਬਲਵਿੰਦਰ ਸਿੰਘ ਰਾਮਦੀਵਾਲੀ, ਭਾਈ ਭੁਪਿੰਦਰ ਸਿੰਘ ਕੰਮੋਕੇ, ਭਾਈ ਸਤਨਾਮ ਸਿੰਘ ਛੀਨਾ, ਭਾਈ ਕਾਰਜ ਸਿੰਘ ਥਾਂਦੇ, ਭਾਈ ਦਇਆ ਸਿੰਘ ਚੋਹਲਾ ਸਾਹਿਬ, ਭਾਈ ਸੁਰਜੀਤ ਸਿੰਘ ਪੈਂਟਾ, ਭਾਈ ਬੂਟਾ ਸਿੰਘ ਸੁਰ ਸਿੰਘ ਵਾਲਾ, ਭਾਈ ਸਤਨਾਮ ਸਿੰਘ ਚੰਗਿਆੜਾ ਵਰਗੇ ਜੁਝਾਰੂ ਸਿੰਘਾਂ ਨੇ ਸੇਵਾ ਕੀਤੀ। ਇਸ ਜਥੇਬੰਦੀ ਨੇ ਬਹੁਤੀਆਂ ਸਰਗਰਮੀਆਂ ਤਰਨ ਤਾਰਨ ਏਰੀਆ ਵਿੱਚ ਹੀ ਰੱਖੀਆਂ।
ਬਾਬਾ ਮਾਨੋਚਾਹਲ ਫੌਜੀ ਰਿਹਾ ਸੀ, ਜਿਸ ਕਰਕੇ ਜੰਗੀ ਨਿਯਮਾਂ ਤੇ ਰਣਨੀਤੀਆਂ ਦਾ ਮਾਹਿਰ ਸੀ। ਬਾਬੇ ਦਾ ਤੇਜ਼ ਦਿਮਾਗ ਦਾ ਜਹੂਰਾ ਸਪਸ਼ਟ ਸੀ ਕਿ ਮਾਝੇ ਦੇ ਤਰਨ ਤਾਰਨ ਏਰੀਆ ਵਿੱਚ ਖ਼ਾਲਿਸਤਾਨ ਬਣਿਆ ਪਿਆ ਸੀ। ਜਥੇਬੰਦੀ ਵੱਲੋਂ ਆਪ ਮੁਹਾਰੇ ਕਤਲਾਂ ਜਾਂ ਗਲਤ ਕੰਮਾਂ ਦਾ ਸਖ਼ਤੀ ਨਾਲ ਵਿਰੋਧ ਕੀਤਾ ਜਾਂਦਾ ਸੀ। ਜਥੇਬੰਦੀ ਨਾਲ ਭਾਰਤੀ ਫੋਰਸਾਂ ਦੇ ਸਿੱਧੇ ਮੁਕਾਬਲੇ ਹੁੰਦੇ ਰਹੇ। ਹਰ ਵਾਰ ਭਾਰਤੀ ਫੋਰਸਾਂ ਨੂੰ ਮੂੰਹ ਦੀ ਖਾਣੀ ਪਈ। ਜਥੇਬੰਦੀ ਦੇ ਸਿੰਘਾਂ ਦਾ ਲੋਕਾਂ ਦੇ ਦਿਲਾਂ ਵਿੱਚ ਬੇਹੱਦ ਸਤਿਕਾਰ ਸੀ ਤੇ ਲੋਕ ਆਪਣੇ ਘਰਾਂ ਵਿੱਚ ਫੇਰੀ ਪਾਉਣ ਲਈ ਬੇਨਤੀਆਂ ਕਰਦੇ ਰਹਿੰਦੇ ਸੀ। ਬਾਬੇ ਮਾਨੋਚਾਹਲ ਨੇ ਆਪਣੀਆਂ ਗੁਪਤ ਠਾਹਰਾਂ ਉੱਤੇ ਬੰਕਰ ਬਣਵਾਏ ਹੋਏ ਸਨ, ਜਿਥੇ ਅਸਲੇ ਦੇ ਭੰਡਾਰ ਤੇ ਜੁਝਾਰੂ ਸਿੰਘਾਂ ਦਾ ਟਿਕਾਣਾ ਹੁੰਦਾ ਸੀ। ਇਸ ਜਥੇਬੰਦੀ ਦੀ ਮੁਢਲੀ ਨੇੜਤਾ ਪੰਥਕ ਕਮੇਟੀ ਮੈਂਬਰ ਭਾਈ ਵਸਣ ਸਿੰਘ ਜਫਰਵਾਲ ਨਾਲ ਰਹੀ, ਪਰ ਇੱਕ ਸਮੇਂ ਤੇ ਬਾਬਾ ਮਾਨੋਚਾਹਲ ਮੁਢਲੀ ਪੰਥਕ ਕਮੇਟੀ ਤੋਂ ਦੂਰ ਹੋ ਗਿਆ ਸੀ। ਖਾੜਕੂ ਲਹਿਰ ਵਿੱਚ ਵਿਚਰਦੀਆਂ ਦੂਜੀਆਂ ਜਥੇਬੰਦੀਆਂ ਪ੍ਰਤੀ ਬਾਬੇ ਦੇ ਦਿਲ ਵਿੱਚ ਸਤਿਕਾਰ ਸੀ, ਪਰ ਕਈ ਵਾਰ ਇਹੋ ਜਿਹੇ ਹਾਲਾਤ ਬਣੇ ਕਿ ਭਿੰਡਰਾਂਵਾਲਾ ਟਾਈਗਰਜ਼ ਫੋਰਸ ਤੇ ਬਾਕੀ ਖਾੜਕੂ ਧਿਰਾਂ ਵਿੱਚ ਮੁੱਦੇ ਉੱਤੇ ਵੱਖਰੇਵਾਂ ਸਪਸ਼ਟ ਦਿਸਦਾ ਸੀ।
ਫਤਿਹਗੜ੍ਹ ਸਾਹਿਬ ਵਿੱਚ ਖ਼ਾਲਿਸਤਾਨ ਦਾ ਮਤਾ
27 ਦਸੰਬਰ 1987 ਨੂੰ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਲੱਗੀ। ਇਸ ਮੋਕੇ ਫ਼ੈਡਰੇਸ਼ਨ ਆਗੂ ਡਾ. ਗੁਰਨਾਮ ਸਿੰਘ ਬੁੱਟਰ ਕਈ ਹੋਰਨਾਂ ਜੁਝਾਰੂ ਸਿੰਘਾਂ ਸਮੇਤ ਸਟੇਜ ਉੱਤੇ ਜਾ ਬੈਠੇ ਤੇ ਫਿਰ ਮਾਈਕ ਸੰਭਾਲ ਲਿਆ। ਡਾ. ਬੁੱਟਰ ਦਾ ਅਸਲ ਨਾਂ ਤਾਂ ਜਗਦੀਸ਼ ਸਿੰਘ ਸੀ ਤੇ ਉਹਨਾਂ ਦੇ ਨਾਲ ਡਾ. ਪ੍ਰੀਤਮ ਸਿੰਘ ਸੇਖੋਂ ਤੇ ਸ. ਗੁਰਬਖਸ਼ ਸਿੰਘ ਸਨ। ਡਾ. ਬੁੱਟਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ‘ਤੇ ਕਬਜ਼ਾ ਕਰ ਕੇ ਅਕਾਲੀਆਂ ਨੂੰ ਖ਼ਾਲਿਸਤਾਨ ਦੇ ਹੱਕ ਵਿੱਚ ਡਟਣ ਲਈ ਕਿਹਾ। ਡਾ. ਦਿਲਗੀਰ ਨੇ ਆਪਣੀ ਕਿਤਾਬ- ‘ਸਿੱਖ ਤਵਾਰੀਖ਼’ ਦੇ ਪੰਨਾ 1471 ‘ਤੇ ਦਰਜ ਕੀਤਾ ਹੈ: “ਇਸ ਕਾਨਫਰੰਸ ਵਿੱਚ ਡਾ. ਗੁਰਨਾਮ ਸਿੰਘ ਬੁੱਟਰ ਪਰਧਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਾਨੋਚਾਹਲ) ਨੇ ਖ਼ਾਲਿਸਤਾਨ ਦਾ ਮਤਾ ਪਾਸ ਕਰਵਾਇਆ। ਹਾਜ਼ਰੀਨ ਸਾਰੇ ਸਿੱਖਾਂ ਨੇ ਇੱਕ-ਰਾਏ ਨਾਲ ਹੱਥ ਖੜ੍ਹੇ ਕਰਕੇ ਇਸ ਮਤੇ ਦੀ ਹਮਾਇਤ ਕੀਤੀ।” ਸਪਸ਼ਟ ਹੈ ਕਿ ਬਾਬਾ ਮਾਨੋਚਾਹਲ ਹਥਿਆਰਬੰਦ ਸੰਘਰਸ਼ ਦੇ ਨਾਲ-ਨਾਲ ਆਮ ਸਿੱਖ ਜਗਤ ਵਿੱਚ ਖਾਲ਼ਿਸਤਾਨੀ ਸਿਧਾਂਤ ਦਾ ਪਰਚਾਰ ਕਰਨ ਦਾ ਕੋਈ ਮੌਕਾ ਨਹੀਂ ਸੀ ਗਵਾਉਂਦੇ। ਖ਼ਾਲਿਸਤਾਨ ਦੀ ਹਮਾਇਤ ਵਿੱਚ ਸਮੁੱਚੇ ਪੰਥ ਨੂੰ ਖੜ੍ਹਾ ਕਰਨ ਲਈ ਉਹ ਆਪਣੀ ਪੂਰੀ ਵਾਹ ਲਾ ਰਹੇ ਸੀ।
ਬੀ.ਟੀ.ਐੱਫ਼. ਜਥੇਬੰਦੀ ਦੁਫਾੜ
ਬਾਬਾ ਮਾਨੋਚਾਹਲ ਨੇ ਭਾਈ ਸੁਖਵਿੰਦਰ ਸਿੰਘ ਸੰਘੇ ਨੂੰ ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖ਼ਾਲਿਸਤਾਨ ਦਾ ਲੈਫਟੀਨੈਂਟ ਜਨਰਲ ਨਿਯੁਕਤ ਕੀਤਾ ਹੋਇਆ ਸੀ। ਬਾਬੇ ਦੀ ਗ਼ੈਰ ਹਾਜ਼ਰੀ ਵਿੱਚ ਜਥੇਬੰਦੀ ਦੀ ਸਾਰੀ ਜ਼ਿੰਮੇਵਾਰੀ ਭਾਈ ਸੰਘੇ ਦੇ ਸਿਰ ਹੀ ਹੁੰਦੀ ਸੀ। ਭਾਈ ਸੰਘਾ ਵੀ ਕੁਰਬਾਨੀ ਦੇ ਜਜ਼ਬੇ ਵਾਲਾ ਸਿੰਘ ਸੀ, ਜਿਸ ਨੇ ਜੁਝਾਰੂ ਲਹਿਰ ਅੰਦਰ ਬੇਹੱਦ ਮਾਣ- ਸਤਿਕਾਰ ਹਾਸਲ ਕੀਤਾ।
ਦਸੰਬਰ 1988 ਤਕ ਜਥੇਬੰਦੀ ਨੂੰ ਹਥਿਆਰਾਂ ਦੀ ਕਮੀ ਮਹਿਸੂਸ ਹੋਣ ਲੱਗ ਪਈ ਸੀ। ਬੀ.ਟੀ.ਐੱਫ਼. ਦੀ ਟੱਕਰ ਸਰਕਾਰੀ ਫੋਰਸਾਂ ਨਾਲ ਹੁੰਦੀ ਰਹਿੰਦੀ ਸੀ, ਜਿਸ ਕਰਕੇ ਛੋਟੇ ਹਥਿਆਰਾਂ ਦੀ ਥਾਂ ਘਾਤਕ ਤੇ ਮਾਰੂ ਅਸਲੇ ਦੀ ਲੋੜ ਸੀ। ਹੋਰ ਵੀ ਕਈ ਜ਼ਰੂਰੀ ਮਸਲੇ ਸਨ, ਜਿਨ੍ਹਾਂ ਕਰਕੇ ਬਾਬਾ ਮਾਨੋਚਾਹਲ ਨੂੰ ਬਾਡਰ ਟੱਪ ਕੇ ਪਾਕਿਸਤਾਨ ਬੈਠੇ ਖਾੜਕੂ ਸਿੰਘਾਂ ਪਾਸ ਜਾਣਾ ਪਿਆ।
ਬਾਬਾ ਮਾਨੋਚਾਹਲ ਮਾਰਚ-ਅਪ੍ਰੈਲ 1989 ਤਕ ਪਾਕਿਸਤਾਨ ਹੀ ਰਿਹਾ ਤੇ ਇਧਰ ਹਥਿਆਰ ਭੇਜਦਾ ਰਿਹਾ। ਇਧਰ ਮੈਦਾਨੇ-ਜੰਗ ਵਿੱਚ ਸਾਰੀ ਕਮਾਂਡ ਉਹਨਾਂ ਦੇ ਵਿਸ਼ਵਾਸਪਾਤਰ ਭਾਈ ਸੰਘੇ ਦੇ ਹੱਥ ਵਿੱਚ ਸੀ। ਇਧਰ ਬਾਬੇ ਦੀ ਗ਼ੈਰ-ਹਾਜ਼ਰੀ ਵਿੱਚ 8-9 ਮਾਰਚ 1989 ਦੀ ਵਿਚਕਾਰਲੀ ਰਾਤ ਨੂੰ ਇੱਕ ਅਜਿਹਾ ਭਾਣਾ ਵਰਤਿਆ, ਜਿਸ ਨੇ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ’ ਨੂੰ ਦੁਫਾੜ ਕਰਨ ਦਾ ਆਧਾਰ ਬੰਨ੍ਹ ਦਿੱਤਾ। ਹੋਇਆ ਇਹ ਕਿ ਭਾਈ ਸੰਘੇ ਦੇ ਸਾਥੀਆਂ ਨੇ ਲੁਟੇਰੇ ਸਮਝ ਕੇ ਦੋ ਬੰਦਿਆਂ ਉੱਤੇ ਰਟੌਲ ਪਿੰਡ ਵਿੱਚ ਫਾਇਰਿੰਗ ਕੀਤੀ ਤੇ ਇੱਕ ਬੰਦਾ ਮਾਰਿਆ ਗਿਆ। ਮਗਰੋਂ ਪਤਾ ਲੱਗਾ ਕਿ ਉਹ ਕੋਈ ਲੁਟੇਰਾ ਨਹੀਂ, ਸਗੋਂ ਬਾਬੇ ਮਾਨੋਚਾਹਲ ਦਾ ਓਹੀ ਭਰਾ ਭਾਈ ਮਹਿੰਦਰ ਸਿੰਘ ਹੈ, ਜੋ 1985 ਤੋਂ ਬੰਬੀ ਵਾਲੇ ਮੁਕਾਬਲੇ ਤੋਂ ਹੀ ਸੰਘਰਸ਼ ਵਿੱਚ ਸਰਗਰਮ ਸੀ।
ਭਾਵੇਂ ਇਸ ਘਟਨਾ ਨੂੰ ਭੁਲੇਖੇ ਦਾ ਹਾਦਸਾ ਮੰਨ ਕੇ ਬਾਬਾ ਮਾਨੋਚਾਹਲ ਪੀ ਗਿਆ, ਪਰ ਜਥੇਬੰਦੀ ਦੇ ਸਿੰਘਾਂ ਵਿੱਚ ਆਪਸੀ ਇਤਫ਼ਾਕ ਟੁੱਟ ਗਿਆ ਸੀ। ਕੁਝ ਸਿੰਘ ਸਮਝਦੇ ਸੀ ਕਿ ਭਾਈ ਸੰਘੇ ਦੇ ਸਾਥੀਆਂ ਨੇ ਜਾਣ-ਬੁੱਝ ਕੇ ਭਾਈ ਮਹਿੰਦਰ ਸਿੰਘ ਦਾ ਕਤਲ ਕੀਤਾ ਹੈ, ਜਦਕਿ ਕੁਝ ਸਿੰਘਾਂ ਨੂੰ ਭਾਈ ਸੰਘੇ ਉੱਤੇ ਭਰੋਸਾ ਸੀ ਕਿ ਉਹ ਘਟਨਾ ਕਿਸੇ ਸਾਜ਼ਿਸ਼ ਕਰਕੇ ਨਹੀਂ ਵਾਪਰੀ। ਅਖੀਰ ਜਥੇਬੰਦੀ ਦੁਫਾੜ ਹੋ ਗਈ। ਪਰ ਇਸ ਮਗਰੋਂ ਵੀ ਬਾਬਾ ਮਾਨੋਚਾਹਲ ਨੇ ਭਾਈ ਸੰਘੇ ਦੀ ਹਮਾਇਤ ਜਾਰੀ ਰੱਖੀ।
ਬਾਬੇ ਮਾਨੋਚਾਹਲ ਦੇ ਮੁਕਾਬਲੇ
ਗੁਰੀਲਾ ਸੰਘਰਸ਼ ਲੜਨ ਵਾਲੇ ਹਰ ਸੂਰਮੇ ਨੂੰ ਅਹਿਸਾਸ ਹੁੰਦਾ ਹੈ ਕਿ ਕਦੇ ਨਾ ਕਦੇ, ਕਿਸੇ ਨਾ ਕਿਸੇ ਪਲ ਮੌਤ ਆ ਜਾਣੀ ਹੈ। ਪਰ ਹਰ ਸੂਰਮੇ ਦੀ ਇੱਛਾ ਰਹਿੰਦੀ ਹੈ ਕਿ ਉਸ ਪਲ ਤੋਂ’ ਪਹਿਲਾਂ ਆਪਣੇ ਮਕਸਦ ਦੀ ਪੂਰਤੀ ਲਈ ਕੁਝ ਨਾ ਕੁਝ ਕਰ ਜਾਵਾਂ। ਸੂਰਬੀਰਾਂ ਨੂੰ ਮੌਤ ਨਾਲੋਂ ਆਪਣਾ ਮੰਤਵ ਵੱਧ ਪਿਆਰਾ ਹੁੰਦਾ ਹੈ। ਕੌਮੀ ਪਰਵਾਨੇ ਇਹੀ ਸੋਚਦੇ ਰਹਿੰਦੇ ਹਨ ਕਿ ਪਤਾ ਨਹੀਂ ਕਦੋਂ ਮੌਤ ਰਾਣੀ ਨੇ ਆ ਮਿਲਣਾ ਹੈ, ਸੋ ਜੋ ਕੁਝ ਕਰਨਾ ਚਾਹੁੰਦੇ ਹਾਂ, ਛੇਤੀ ਕਰ ਲਈਏ। ਯੋਧੇ ਸੋਚਦੇ ਨੇ ਕਿ ਮਰਨਾ ਤਾਂ ਹੈ ਹੀ, ਪਰ ਮਰਨ ਤੋਂ ਪਹਿਲਾਂ ਕੁਝ ਅਜਿਹਾ ਕਰ ਜਾਈਏ ਕਿ ਮਗਰੋਂ ਲੋਕ ਯਾਦ ਕਰਨ। ਕਈ ਸੂਰਮੇ ਤਾਂ ਇਹ ਵੀ ਸੋਚ ਲੈਂਦੇ ਨੇ ਕਿ ਜੇ ਸਾਡੀ ਮੌਤ ਨਾਲ ਹੀ ਕੌਮ ਦਾ ਭਲਾ ਹੁੰਦਾ ਹੋਵੇ ਤਾਂ ਮਰਨਾ ਵੀ ਮਨਜ਼ੂਰ ਹੈ। ਇਹੋ ਜਿਹੇ ਸਿਰਲੱਥ ਮਰਜੀਵੜਿਆਂ ਦਾ ਨਾਂ ਇਤਿਹਾਸ ਵਿੱਚ ਲਿਸ਼ਕੋਰਾਂ ਮਾਰਦਾ ਚਮਕਦਾ ਹੈ। ਵਰ੍ਹਦੀ ਗੋਲੀ ਵਿੱਚ ਮੁਕਾਬਲਾ ਕਰਨਾ। ਮਰਨ ਦੀ ਥਾਂ ਮਾਰਨਾ। ਜੇ ਫੱਟੜ ਹੋ ਜਾਵੇ ਜਾਂ ਫੜੇ ਜਾਣ ਦਾ ਡਰ ਹੋਵੇ ਤਾਂ ਸਾਇਨਾਈਡ ਖਾ ਜਾਣੀ, ਇਹ ਜਿਗਰੇ ਐਵੇਂ ਨਹੀਂ ਬਣਦੇ। ਹਰ ਸੂਰਮਾ ਜੂਝਦਾ ਹੋਇਆ ਸ਼ਹੀਦ ਹੋਣ ਦੀ ਰੀਝ ਰੱਖਦਾ ਹੈ। ਫੜੇ ਜਾਣ ‘ਤੇ ਵੀ ਤਸੀਹੇ ਝੱਲ-ਝੱਲ ਕੇ ਸ਼ਹੀਦੀ ਦੇਣੀ ਫਖਰ ਸਮਝਦਾ ਹੈ। ਜਿਹੜੇ ਲੋਕ ਤਸ਼ੱਦਦ ਮੂਹਰੇ ਚਾਲੂ ਹੋ ਕੇ ਭੇਤ ਦੇ ਦੇਣ, ਜਿਹੜੇ ਆਪਣੇ ਸਾਥੀਆਂ ਦਾ ਘਾਣ ਕਰਵਾ ਦੇਣ, ਉਹਨਾਂ ਦੀ ਮੌਤ, ਉਹਨਾਂ ਦੇ ਮਰਨ ਤੋਂ ਬਹੁਤ ਪਹਿਲਾਂ ਹੋ ਜਾਂਦੀ ਹੈ। ਉਹ ਜਿਊਂਦੀਆਂ ਲਾਸ਼ਾਂ ਹੁੰਦੇ ਹਨ। ਉਹ ਕਿਸੇ ਦੀ ਵੀ ਅੱਖ ਵਿੱਚ ਅੱਖ ਨਹੀਂ ਪਾ ਸਕਦੇ। ਕੋਈ ਵੀ ਕੌਮੀ ਪਰਵਾਨਾ ਇਹੋ ਜਿਹੀ ਜ਼ਲੀਲ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਹੁੰਦਾ। ਆਪਣਾ ਸਿਰ ਕੌਮ ਦੀ ਅਮਾਨਤ ਸਮਝਣ ਵਾਲੇ ਸੂਰਬੀਰ ਮੌਤ ਨੂੰ ਲਾੜੀ ਸਮਝਦੇ ਹਨ। ਉਹ ਕੌਮ ਦੀ ਅਣਖ ਦਾ ਪ੍ਰਤੀਕ ਹੁੰਦੇ ਹਨ। ਉਹ ਸਦਾ ਹੀ ਕੌਮੀ ਹਿੱਤ ਮੂਹਰੇ ਰੱਖਦੇ ਹਨ। ਉਹਨਾਂ ਦਾ ਹਰ ਸਾਹ ਕੌਮ ਲਈ ਹੁੰਦਾ ਹੈ।
ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੀ ਅਜਿਹੀ ਹੀ ਹਸਤੀ ਸੀ, ਜਿਸ ਨੇ ਆਪਣਾ ਸਿਰ ਸਿੱਖ ਕੌਮ ਦੀ ਅਮਾਨਤ ਮੰਨਿਆ ਹੋਇਆ ਸੀ। ਪਰ ਇਹ ਸਿਰ ਹਾਸਲ ਕਰਨ ਲਈ ਦੁਸ਼ਮਣ ਨੂੰ ਜੇ ਨਾਨੀ ਚੇਤੇ ਨਾ ਆਈ ਤਾਂ ਫਿਰ ਸਵਾਦ ਹੀ ਕੀ ਆਇਆ। ਇਸ ਖਾਲ਼ਿਸਤਾਨੀ ਜਰਨੈਲ ਨੂੰ ਖ਼ਤਮ ਕਰਨ ਲਈ 1985 ਤੋਂ ਹੀ ਭਾਰਤੀ ਫੋਰਸਾਂ ਤਤਪਰ ਸਨ, ਪਰ ਗੁਰੂ ਕੇ ਲਾਲ ਨੇ ਸਦਾ ਹੀ ਸਿੱਧੇ ਮੱਥੇ ਟੱਕਰ ਕੇ ਭਾਰਤੀ ਫੋਰਸਾਂ ਨੂੰ ਭਾਜੜਾਂ ਪਾਈਆਂ ਸਨ। ਬਾਬਾ ਮਾਨੋਚਾਹਲ ਨੂੰ ਸਿੱਖ ਜੁਝਾਰੂਆਂ ਵਿੱਚ ਬੜਾ ਬਲੀ ਮੰਨਿਆ ਜਾਂਦਾ ਸੀ।
1985 ਵਿੱਚ ਹੀ 50-60 ਪੁਲਸੀਆਂ ਨਾਲ ਪਿੰਡ ਮਾਨੋਚਾਹਲ ਵਿੱਚ ਫਿਰ ਮੱਥਾ ਲੱਗਾ ਤਾਂ ਥਾਣੇਦਾਰ ਭੁਪਿੰਦਰ ਸਿੰਘ ਸਣੇ ਕਈ ਪੁਲਸੀਏ ਬੁੜਕਾ ਸੁੱਟੇ। 28 ਅਕਤੂਬਰ 1987 ਨੂੰ ਵਰ੍ਹਾਣੇ ਪਿੰਡ ਵਿੱਚ ਬਾਬੇ ਨੇ 100 ਪੁਲਸੀਆਂ ਨਾਲ 7 ਘੰਟੇ ਮੁਕਾਬਲਾ ਕੀਤਾ ਤੇ ਕੋਈ 9-10 ਪੁਲਸੀਏ ਮਾਰ ਸੁੱਟੇ। ਇਥੇ ਭਾਈ ਬੂਟਾ ਸਿੰਘ ਡੁਗਰੀ ਸ਼ਹੀਦ ਹੋ ਗਏ, ਪਰ ਬਾਬਾ ਮਾਨੋਚਾਹਲ ਤੇ ਡਾ. ਰੇਸ਼ਮ ਸਿੰਘ ਸਾਫ ਨਿਕਲ ਗਏ।
8 ਮਈ 1990 ਨੂੰ ਰਟੌਲ ਪਿੰਡ ਵਿੱਚ ਲਗਭਗ 1000 ਫੋਰਸ ਨੇ ਘੇਰਾ ਪਾਇਆ ਸੀ। ਸੀ.ਆਰ.ਪੀ., ਬੀ.ਐਸ.ਐਫ਼. ਤੇ ਪੰਜਾਬ ਪੁਲਿਸ ਨੇ ਸੋਚਿਆ ਕਿ ਅੱਜ ਬਾਬੇ ਮਾਨੋਚਾਹਲ ਨੂੰ ਢੇਰ ਕਰ ਲੈਣਾ ਹੈ, ਪਰ ਜਦ ਸਿੰਘਾਂ ਹੱਥ ਵਿਖਾਏ ਤਾਂ 72 ਘੰਟੇ ਦੇ ਮੁਕਾਬਲੇ ਮਗਰੋਂ ਵੀ ਬਾਬਾ ਬਚ ਕੇ ਨਿਕਲ ਗਿਆ। ਇਸ ਮੁਕਾਬਲੇ ਵਿੱਚ ਡੀ.ਆਈ.ਜੀ. ਅਜੀਤ ਸਿਹੁੰ ਸਮੇਤ ਬਹੁਤ ਸਾਰੇ ਪੁਲਸੀਏ ਤੇ ਫੌਜੀ ਮਾਰੇ ਗਏ, ਜਦਕਿ ਖਾੜਕੂ ਸਿੰਘਾਂ ਵਿੱਚੋਂ ਇਸ ਮੁਕਾਬਲੇ ਵਿੱਚ ਭਾਈ ਭਾਈ ਸ਼ਿੰਦਰ ਸਿੰਘ ਜੰਮੂ ਤੇ ਫੌਜੀ ਚਾਚਾ ਆਪਣੀਆਂ ਜਾਨਾਂ ਪੰਥ ਦੇ ਲੇਖੇ ਲਾ ਗਏ।
ਡਾ. ਹਰਜਿੰਦਰ ਸਿੰਘ ਦਿਲਗੀਰ ਨੇ ‘ਸਿੱਖ ਹਿਸਟਰੀ’ ਭਾਗ 8 ਦੇ ਪੰਨਾ 383-85 ਉੱਤੇ ਬਾਬੇ ਦੇ ਮੁਕਾਬਲਿਆਂ ਦਾ ਵੇਰਵਾ ਦਿੱਤਾ ਹੈ।
ਬਾਬਾ ਮਾਨੋਚਾਹਲ ਦਾ ਆਖਰੀ ਮੁਕਾਬਲਾ
ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਸਿੱਧੀ ਟੱਕਰ ਵਿੱਚ ਢਾਹਿਆ ਨਾ ਜਾ ਸਕਿਆ ਤਾਂ ਹਕੂਮਤ ਨੇ ਹੋਰ ਰਾਹ ਸੋਚਣੇ ਸ਼ੁਰੂ ਕਰ ਦਿੱਤੇ। ਪੁਲਿਸ ਅਧਿਕਾਰੀ ਕਹਿੰਦੇ ਸਨ ਕਿ ਤਰਨ ਤਾਰਨ ਇਲਾਕੇ ਦਾ ਹਰ ਘਰ ਦਾ ਦਰ ਬਾਬੇ ਲਈ ਖੁੱਲ੍ਹਾ ਹੈ ਤੇ ਇਥੋਂ ਦੇ ਲੋਕ ਹਰ ਤਰ੍ਹਾਂ ਦਾ ਤਸ਼ੱਦਦ ਝੱਲ ਕੇ ਵੀ ਤੇ ਬੇਪਤੀ ਕਰਵਾ ਕੇ ਵੀ ਬਾਬਾ ਮਾਨੋਚਾਹਲ ਬਾਰੇ ਸੂਹ ਨਹੀਂ ਦਿੰਦੇ।
ਦਸੰਬਰ 1992 ਤਕ ਪੰਜਾਬ ਵਿੱਚ ਪ੍ਰਮੁੱਖ ਜਰਨੈਲਾਂ ਦਾ ਸਫ਼ਾਇਆ ਕਰ ਕੇ ਗਿੱਲ ਤੇ ਬੇਅੰਤ ਦੀ ਜੋੜੀ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਆਮ ਸਿੱਖਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਉਹ ਦਿਨ ਸਨ, ਜਦੋਂ ਸਾਰੇ ਪੰਜਾਬ ਤੋਂ ਵਿਹਲੀ ਹੋਈਆਂ ਸੁਰੱਖਿਆ ਫੋਰਸਾਂ ਨੂੰ ਬਾਬਾ ਮਾਨੋਚਾਹਲ ਕਰਕੇ ਤਰਨ ਤਾਰਨ ਇਲਾਕੇ ਵਿੱਚ ਝੋਕ ਦਿੱਤਾ। ਇੱਕ ਨੀਤੀ ਤਹਿਤ ਜ਼ਿਲ੍ਹੇ ਦੇ ਹਰ ਘਰ ਦੀ ਨਿਸ਼ਾਨਦੇਹੀ ਕੀਤੀ ਗਈ, ਜਿਸ ਨੇ 1978 ਤੋਂ ਚਲੇ ਸੰਘਰਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਇਆ ਹੋਵੇ। ਇਹਨਾਂ ਘਰਾਂ ਨੂੰ ਨਿਸ਼ਾਨਾ ਬਣਾ ਕੇ ਤਸ਼ੱਦਦ ਦਾ ਐਸਾ ਦੋਰ ਸ਼ੁਰੂ ਕੀਤਾ ਗਿਆ ਕਿ ਲੋਕਾਂ ਦੇ ਮਨਾਂ ਅੰਦਰ ਅੰਤਾਂ ਦੀ ਦਹਿਸ਼ਤ ਪੈਦਾ ਹੋ
ਇੰਝ ਦਾ ਮਾਹੌਲ ਸਿਰਜ ਕੇ ਲੋਕਾਂ ਅੰਦਰ ਖ਼ੌਫ਼ ਭਰਿਆ ਜਾ ਰਿਹਾ ਸੀ ਕਿ ਬਾਬੇ ਮਾਨੋਚਾਹਲ ਨੂੰ ਠਾਹਰ ਦੇਣ ਤੋਂ ਹਰ ਕੋਈ ਡਰੇ ਕਿ ਪਤਾ ਨਹੀਂ ਕਦੋਂ ਪੁਲਿਸ ਨੇ ਆ ਜਾਣਾ ਹੈ। ਦੂਜੇ ਪਾਸੇ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਕਿ ਬਾਬਾ ਮਾਨੋਚਾਹਲ ਆਤਮ-ਸਮਰਪਣ ਕਰ ਦੇਵੇ। ਤੀਜੇ ਪਾਸੇ ਬਾਬੇ ਖਿਲਾਫ਼ ਭੈੜੀਆਂ-ਭੈੜੀਆਂ ਗੱਲਾਂ ਫੈਲਾਂ ਕੇ ਲੋਕਾਂ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਸਨ। ਨਾਲ ਦੀ ਨਾਲ ਬਾਬੇ ਮਾਨੋਚਾਹਲ ਦੀ ਟੀਮ ਦੇ ਮੈਂਬਰ ਜੁਝਾਰੂਆਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਜਾਣੂਆਂ ਨੂੰ ਨਿਸ਼ਾਨਾ ਬਣਾ ਕੇ ਵੱਖਰੀ ਮੁਹਿੰਮ ਤੋਰ ਗਈ ਕਿ ਇਹਨਾਂ ਵਿੱਚੋਂ ਉਹ ਬੰਦੇ ਲੱਭੇ ਜਾਣ, ਜੋ ਬਾਬੇ ਦੇ ਨਾਲ ਦੇ ਕਿਸੇ ਜੁਝਾਰੂ ਨੂੰ ਆਤਮ ਸਮਰਪਣ ਲਈ ਤਿਆਰ ਕਰ ਸਕਣ।
ਤਰਨ ਤਾਰਨ ਹਲਕੇ ਦੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰਾਂ ਨੂੰ ‘ਯਰਗ਼ਮਾਲ’ ਬਣਾ ਕੇ ਅੱਡ-ਅੱਡ ਥਾਣਿਆਂ ਵਿੱਚ ਤਸ਼ੱਦਦ ਕੀਤਾ ਗਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਕਿਹਾ ਗਿਆ ਕਿ “ਜੇ ਬਾਬਾ ਮਾਨੋਚਾਹਲ ਆਵੇ ਤਾਂ, ਜਾਂ ਤਾਂ ਸੂਹ ਦੇਵੋ, ਜਾਂ ਸਾਡੇ ਬੰਕਰ ਐਹ ਚਿੱਟਾ ਪਾਊਡਰ ਲੈ ਜਾਓ ਤੇ ਧੋਖੇ ਨਾਲ ਬਾਬੇ ਨੂੰ ਖਵਾ ਦਿਓ।” ਇਹੋ ਜਿਹੇ ਦਬਾਅ, ਦਹਿਸ਼ਤ ਤੇ ਖ਼ੌਫ਼ ਵਾਲੇ ਮਾਹੌਲ ਦੀ ਸਿਰਜਣਾ ਕਰ ਕੇ ਪੁਲਿਸ ਨੇ ਬਾਬੇ ਦੇ ਇੱਕ ਸਾਥੀ ਸੁਖਵੰਤ ਸਿੰਘ ਵੰਨਚੜ੍ਹੀ ਨੂੰ ਤੋੜ ਲਿਆ, ਜੋ ਕਿਸੇ ਤਰ੍ਹਾਂ ਬਾਬੇ ਕੋਲੋਂ ਜਾ ਕੇ ਪੁਲਿਸ ਨਾਲ ਮਿਲ ਗਿਆ। ਪਰ ਉਹ ਜਿੰਨੀ ਕੁ ਗੱਲ ਦੱਸ ਸਕਦਾ ਸੀ, ਉਸ ਨਾਲ ਬਾਬੇ ਦੀਆਂ ਠਾਹਰਾਂ ਦਾ ਬਹੁਤਾ ਨੁਕਸਾਨ ਹੋਣ ਦੀ ਆਸ ਨਹੀਂ ਸੀ, ਪਰ ਉਸ ਦੇ ਕਈ ਦਿਨ ਨਾ ਆਉਣ ਕਰਕੇ ਬਾਬਾ ਮਾਨੋਚਾਹਲ ਉਸ ਪਤੀ ਸ਼ੱਕੀ ਹੋ ਗਿਆ। ਅਜੇ ਇਧਰ ਨਹੀਂ ਸੀ ਪਤਾ ਕਿ ਕੀ ਭਾਣਾ ਵਰਤ ਚੁੱਕਿਆ ਹੈ।
ਇਹੋ ਜਿਹੇ ਮਾਹੌਲ ਵਿੱਚ ਇੱਕ ਦਿਨ ਫਰਵਰੀ 1993 ਦੇ ਆਖਰੀ ਹਫ਼ਤੇ ਰਟੌਲ ਪਿੰਡ ਦੇ ਇੱਕ ਮਿਸਤਰੀ ਸਿੰਘ ਉੱਤੇ ਅੰਤਾਂ ਦਾ ਤਸ਼ੱਦਦ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ‘ਦੇਉ’ ਪਿੰਡ ਵਿੱਚ ਕੁਝ ਦਿਨ ਪਹਿਲਾਂ ਮੈਨੂੰ ਬਾਬਾ ਮਾਨੋਚਾਹਲ ਮਿਲਿਆ ਸੀ। ‘ਦੇਉ’ ਪਿੰਡ ਵਾਲਿਆਂ ਤੋਂ ਪੁਲਿਸ ਨੂੰ ‘ਬਾਠ’ ਪਿੰਡ ਦੇ ਲੰਬੜਦਾਰਾਂ ਦੇ ਮੁੰਡੇ ਜਸਬੀਰ ਸਿੰਘ ਕਾਲੇ ਦਾ ਪਤਾ ਲੱਗਾ। ਜਸਬੀਰ ਸਿੰਘ ਕਾਲੇ ਨੂੰ ਬਾਠ ਪਿੰਡ ਵਿੱਚ ਉਸ ਦੇ ਘਰ ਹੀ ਨੰਗਾ ਕਰ ਕੇ ਤਸ਼ੱਦਦ ਕੀਤਾ ਗਿਆ। ਉਸ ਦੀਆਂ ਚੀਕਾਂ-ਕੂਕਾਂ ਅਸਮਾਨ ਨੂੰ ਚੀਰਦੀਆਂ ਰਹੀਆਂ, ਪਰ ਉਸ ਨੇ ਜ਼ੁਬਾਨ ਨਹੀਂ ਖੋਲ੍ਹੀ ਕਿ ਇਸੇ ਘਰ ਦੀ ਜ਼ਮੀਨ ਹੇਠ ਬੰਕਰ ਵਿੱਚ ਇਸ ਵਕਤ ਉਹ ਬਾਬਾ ਮਾਨੋਚਾਹਲ ਮੌਜੂਦ ਹੈ। ਆਖਰ ਅਸਫਲ ਹੋ ਕੇ ਪੁਲਿਸ ਉਸ ਨੂੰ ਨਾਲ ਹੀ ਚੁੱਕ ਕੇ ਲੈ ਗਈ ਤੇ ਮਗਰੋਂ ਬੰਕਰ ਵਿੱਚੋਂ ਨਿਕਲ ਕੇ ਬਾਬਾ ਮਾਨੋਚਾਹਲ ਬਾਗੜੀਆਂ ਪਿੰਡ ਵਾਲੀ ਬਹਿਕ ‘ਤੇ ਚਲਾ ਗਿਆ। ਬਾਗੜੀਆਂ ਪਿੰਡ ਵਾਲੀ ਬਹਿਕ ‘ਤੇ ਪਿਆਰਾ ਸਿੰਘ ਪੰਛੀ ਦੇ ਘਰ ਬਣੇ ਬੰਕਰ ਬਾਰੇ ਬਾਬੇ ਮਾਨੋਚਾਹਲ ਨੂੰ ਭਰੋਸਾ ਸੀ ਕਿ ਇਸ ਬਾਰੇ ਕਿਸੇ ਨੂੰ ਨਹੀਂ ਪਤਾ।
27 ਫਰਵਰੀ 1993 ਨੂੰ ਸਵੇਰੇ 8 ਵਜੇ ਇੱਕ ਪੁਲਿਸ ਪਾਰਟੀ ਨੇ ਆ ਕੇ ਉਸ ਘਰ ਨੂੰ ਘੇਰਾ ਪਾਇਆ। ਬਾਬਾ ਓਦੋਂ ਵਿਹੜੇ ਵਿੱਚ ਬੈਠਾ ਸੀ ਤੇ ਭੱਜ ਕੇ ਬੰਕਰ ਵਿੱਚ ਜਾ ਵੜਿਆ, ਜਿਸ ਨੂੰ ਘਰਦਿਆਂ ਮੈਂਬਰਾਂ ਨੇ ਢੱਕ ਦਿੱਤਾ। ਪਸ਼ੂਆਂ ਵਾਲੀ ਖੁਰਲੀ ਦੇ ਹੇਠ ਬਣੇ ਬੰਕਰ ਵਿੱਚ ਬਾਬਾ ਮਾਨੋਚਾਹਲ ਸਾਹ ਰੋਕ ਕੇ ਬਾਹਰ ਚਲਦੀ ਸਰਗਰਮੀ ਨੂੰ ਮਹਿਸੂਸ ਕਰ ਰਿਹਾ ਸੀ। ਜਿਪਸੀ ਵਿੱਚੋਂ ਨਿਕਲ ਕੇ ਥਾਣੇਦਾਰ ਨੇ ਘਰ ਦੇ ਵੱਡੇ ਮੁੰਡੇ ਨੂੰ ਧੱਕ ਕੇ ਤੋਰਿਆ ਤੇ ਜਿਪਸੀ ਵਿੱਚ ਸੁੱਟ ਦਿੱਤਾ। ਫਿਰ ਉਹ ਵਿਹੜੇ ਵਿਚਕਾਰ ਖੜ੍ਹੀ ਬੀਬੀ ਤੇ ਛੋਟੇ ਮੁੰਡੇ ਵੱਲ ਵੇਖਦਾ ਹੋਇਆ ਪਸ਼ੂਆਂ ਵਾਲੀ ਖੁਰਲੀ ਵੱਲ ਵੱਧਿਆ।
ਬੀਬੀ ਦਾ ਰੋਮ-ਰੋਮ ਤਣ ਗਿਆ। ਉਸ ਦੇ ਦਿਲ ਦਿਮਾਗ ਵਿੱਚ ਉਸ ਖੁਰਲੀ ਹੇਠ ਬੰਕਰ, ਤੇ ਬੰਕਰ ਵਿੱਚ ਬੈਠਾ ਹਥਿਆਰਬੰਦ ਬਾਬਾ ਮਾਨੋਚਾਹਲ ਘੁੰਮ ਗਿਆ।
ਪਤਾ ਨਹੀਂ ਕੀ ਹੋਇਆ ਕਿ ਓਸ ਥਾਣੇਦਾਰ ਨੇ ਅਚਨਚੇਤ ਹੀ ਓਧਰ ਨੂੰ ਅਜੇ ਰੁਖ਼ ਕੀਤਾ ਹੀ ਸੀ ਕਿ ਬੀਬੀ ਨੇ ਇਕਦਮ ਲੇਰ ਜਿਹੀ ਮਾਰ ਕੇ ਕਿਹਾ- “ਵੇ ਵੀਰਾ! ਬਚੋ ਤੇ ਸਾਨੂੰ ਵੀ ਬਚਾਇਓ… ਅੰਦਰ ਬੰਦਾ ਜੇ…!”
ਸ਼ਾਇਦ ਉਸ ਬੀਬੀ ਨੇ ਇਹ ਬੋਲ ਬਾਬੇ ਮਾਨੋਚਾਹਲ ਨੂੰ ਹੀ ਦੱਸਣ ਲਈ ਬੋਲੇ ਕਿ ਪੁਲਿਸ ਸਿਰ ‘ਤੇ ਆ ਚੜ੍ਹੀ ਹੈ। ਥਾਣੇਦਾਰ ਇਸ ਅਚਨਚੇਤ ਹੋਏ ਬਦਲਾਅ ਤੋਂ ਭੈਭੀਤ ਜਿਹਾ ਹੋ ਕੇ ਕਾਹਲੀ ਨਾਲ ਬੋਲਿਆ- “ਕਿੱਥੇ…? ਕਿੰਨੇ….?? ਅਜੇ ਬੀਬੀ ਨੇ ‘ਇੱਕੋ ਈ’ ਕਿਹਾ ਵੀ ਨਹੀਂ ਸੀ ਕਿ ਖੁਰਲੀ ਵਾਲੇ ਫੱਟੇ ਬੁੜਕ ਕੇ ਪਾਸੇ ਉੱਡੇ ਤੇ ਵਿੱਚੋਂ ਹਥਿਆਰਬੰਦ ਬਾਬਾ ਮਾਨੋਚਾਹਲ ਪਰਗਟ ਹੋ ਗਿਆ। ਹੱਕੇ-ਬੱਕੇ ਪੁਲਸੀਏ ਅਜੇ ਹਰਕਤ ਵਿੱਚ ਹੀ ਨਹੀਂ ਸੀ ਆ ਸਕੇ ਕਿ ਬਾਬੇ ਨੇ ਗਰਨੇਡ ਸੁੱਟ ਦਿੱਤਾ। ਬਰੂਦ ਦੀ ਗੰਧ ਤੇ ਧੂੰਆਂ ਹਰ ਪਾਸੇ ਛਾ ਗਿਆ।
ਫੱਟੜ ਪੁਲਸੀਏ ਇਧਰ-ਓਧਰ ਨੂੰ ਭੱਜੇ। ਜਿਪਸੀ ਵਿੱਚੋਂ ਘਰਵਾਲਿਆਂ ਦਾ ਮੁੰਡਾ ਵੀ ਨਿਕਲ ਕੇ ਕਿਧਰੇ ਭੱਜ ਗਿਆ। ਸ਼ੇਰਾਂ ਵਾਂਗ ਗਰਜਦਾ, ਜੀ.ਪੀ.ਐਮ., ਏ.ਕੇ. ਸੰਤਾਲੀ ਤੇ ਰੋਂਦਾ ਵਾਲੇ ਝੋਲੇ ਨਾਲ ਲੈਸ ਬਾਬਾ ਮਾਨੋਚਾਹਲ ਪੁਲਸੀਆਂ ਦੇ ਵਿਚਕਾਰੋਂ ਫੁਰਤੀ ਨਾਲ ਨਿਕਲ ਗਿਆ। ਬਾਬੇ ਦੇ ਬੋਲ ‘ਮੈਂ ਤਾਂ ਬਹਿਕ ਬਚਾਈ ਆ, ਤੁਹਾਨੂੰ ਤਾਂ ਮੈਂ ਭੁੰਨ ਦਿੰਦਾ….’ ਅਤੇ ਫਿਰ ਹੈਂਡ-ਗਰਨੇਡ ਦਾ ਧੂੰਆਂ ਤੇ ਦੁਰਗੰਧ ਇੱਕੋ ਸਮੇਂ ਫ਼ਿਜ਼ਾ ਵਿੱਚੋਂ ਗਾਇਬ ਹੋਏ।
ਜਦ ਤਕ ਪੁਲਸੀਏ ਸੰਭਲਦੇ ਤੇ ਕਣਕ ਦੇ ਖੇਤਾਂ ਵਿੱਚ ਪਈ ਲੋਈ ਵੇਖ ਕੇ ਓਧਰ ਨੂੰ ਵਧੇ, ਓਦੋਂ ਤਕ ਹਨੇਰੀ ਵਾਂਗ ਬਾਬਾ ਮਾਨੋਚਾਹਲ ਬਹਿਕ ਤੋਂ ਦੂਰ ਜਾ ਚੁੱਕਾ ਸੀ। ਬਾਬੇ ਨੇ ਸਾਈਕਲ ਲੈ ਕੇ ਅੱਗੇ ਚਾਲੇ ਪਾ ਦਿੱਤੇ। ਓਦੋਂ ਤਕ ਵਾਇਰਲੈਸ ਖੜਕ ਚੁੱਕੀਆਂ ਸਨ ਤੇ ਘੂੰ-ਘੂੰ ਕਰਦੀਆਂ ਜਿਪਸੀਆਂ, ਆਲਵਿਨ ਨਿਸ਼ਾਨ ਤੇ ਹੋਰ ਸਰਕਾਰੀ ਗੱਡੀਆਂ ਨੇ ਚੱਪਾ-ਚੱਪਾ ਮੱਲ ਲਿਆ ਸੀ। ਸੂਹੀਆ ਕੁੱਤੇ ਬਾਬੇ ਦੀ ਪੈੜ ਦੱਬਦੇ-ਦੱਬਦੇ ਚਰਨ ਸਿੰਘ ਦੀ ਬਹਿਕ ‘ਤੇ ਆਏ, ਪਰ ਓਸ ਤੋਂ ਅੱਗੇ ਬਾਬਾ ਸਾਈਕਲ ‘ਤੇ ਚੜ੍ਹ ਗਿਆ ਸੀ, ਜਿਸ ਕਰਕੇ ਕੁੱਤੇ ਕੁਝ ਨਾ ਕਰ ਸਕੇ। ਪੁਲਿਸ ਨੇ ਲੋਕਾਂ ਨੂੰ ਬਥੇਰਾ ਪੁੱਛਿਆ ਕਿ ਇਥੋਂ ਹਥਿਆਰਬੰਦ ਬੰਦਾ ਕਿਧਰ ਗਿਆ, ਪਰ ਕੁਝ ਪਤਾ ਨਾ ਲੱਗਾ। ਜਦੋਂ ਪੁਲਸੀਏ ਕਣਕਾਂ ਲਿਤਾੜ ਰਹੇ ਸੀ ਤਾਂ ਬਾਬਾ ਮਾਨੋਚਾਹਲ ਉਸ ਇਲਾਕੇ ਤੋਂ ਕਾਫ਼ੀ ਦੂਰ ਚਲਾ ਗਿਆ ਸੀ।
ਸ਼ਹਾਦਤ –28 ਫਰਵਰੀ 1993
28 ਫਰਵਰੀ 1993: ਤਰਨ ਤਾਰਨ ਦੇ ਕੋਲ ਪਿੰਡ ਰਟੌਲ।
ਨੀਲੀ ਭਾਅ ਮਾਰਦੇ ਕੁਰਤੇ-ਚਾਦਰੇ ਵਾਲੇ ਤੇ ਸਿਰ ‘ਤੇ ਨੀਲੀ ਦਸਤਾਰ ਸਜਾਈ ਉਹ ਸ਼ਖਸ ਜਦ ਘਰ ਅੰਦਰ ਵੜਿਆ ਤਾਂ ਘਰ ਵਿੱਚ ਕੇਵਲ ਬੀਬੀਆਂ ਹੀ ਸਨ। ਉਸ ਸ਼ਖਸ ਨੇ ਬੀਬੀਆਂ ਨੂੰ ਆਪਣੇ ਸਾਥੀ ਬਾਰੇ ਪੁੱਛਿਆ, ਜੋ ਉਸ ਘਰ ਦਾ ਜਵਾਈ ਸੀ। ਬੀਬੀਆਂ ਨੇ ਕਿਹਾ-“ਬਾਬਾ ਜੀ, ਭਲਕੇ ਮਿਲਾ ਦਿਆਂਗੇ… ।”
ਬਾਬਾ ਜਾਣ ਲਈ ਕਾਹਲਾ ਸੀ।
ਉਹ ਇਸ ਘਰ ਦੇ ਜਵਾਈ ਤੇ ਆਪਣੇ ਸਾਥੀ ਦੇ ਨਾਲ ਕੱਲ੍ਹ ਬਾਗੜੀਆਂ ਪਿੰਡ ਦੇ ਪਿਆਰਾ ਸਿੰਘ ਪੰਡੀ ਦੇ ਘਰ ਹੋਈ ਘਟਨਾ ਬਾਰੇ ਗੱਲ ਕਰਨੀ ਚਾਹੁੰਦਾ ਸੀ। ਦਰਅਸਲ ਇਸ ਖਾੜਕੂ ਆਗੂ ਨੂੰ ਕੱਲ੍ਹ ਬਾਗੜੀਆਂ ਪਿੰਡ ਵਿੱਚ ਬੰਕਰ ਵਿੱਚ ਬੈਠਿਆਂ ਹੀ ਘੇਰਾ ਪੈ ਗਿਆ ਸੀ ਪਰ ਚੀਤੇ ਵਾਲੀ ਝਪਟ ਮਾਰਦਿਆਂ ਉਹ ਓਥੋਂ ਨਿਕਲ ਗਿਆ। ਕਣਕਾਂ ਵਿੱਚ ਦੀ ਹੁੰਦਾ ਉਹ ਦੇਉ ਪਿੰਡ ਦੇ ਚਰਨ ਸਿੰਘ ਦੀ ਬਹਿਕ ਤੋਂ ਸਾਈਕਲ ਲੈ ਕੇ, ਇੱਕ ਹੋਰ ਜਾਣੂ ਤੋਂ ਲੋਈ ਲੈ ਕੇ ਅੱਗੇ ਨਿਕਲ ਗਿਆ।
ਓਹਦੀ ਤਲਾਸ਼ ਵਿੱਚ ਸੈਂਕੜੇ ਹੀ ਪੁਲਿਸ ਦੀਆਂ ਗੱਡੀਆਂ ਗੂੰਜਾਂ ਪਾ ਰਹੀਆਂ ਸੀ। ਉਸ ਦੇ ਅਨੇਕਾਂ ਜਾਣ-ਪਛਾਣ ਵਾਲੇ, ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਪੁਲਿਸ ਨੇ ਚੁੱਕੇ ਹੋਏ ਸਨ। ਉਸ ਦੀ ਭਾਲ ਵਿੱਚ ਥਾਂ-ਥਾ ਛਾਪੇ ਪੈ ਰਹੇ ਸੀ। ਪਰ ਉਹ ਨਿਸ਼ਚਿੰਤ ਸਰੋਂ ਦੇ ਖੇਤ ਵਿੱਚ ਬੈਠਾ ਪੁਲਸੀਆਂ ਦੀ ਹਰਕਤ ਨੋਟ ਕਰਦਾ ਰਿਹਾ ਸੀ।
ਪੁਲਿਸ ਅਫਸਰ ਲੋਕਾਂ ਨੂੰ ਤੇ ਆਪਣੇ ਮੁਲਾਜ਼ਮਾਂ ਨੂੰ ਦਬਕੇ ਮਾਰ ਰਹੇ ਸੀ, ਪਰ ਲੋਕਾਂ ਨੇ ਪੁਲਿਸ ਨੂੰ ਕੋਈ ਰਾਹ ਨਹੀਂ ਸੀ ਦਿੱਤਾ, ਸਗੋਂ ਗੁੰਮਰਾਹ ਹੀ ਕੀਤਾ ਸੀ। ਪੁਲਿਸ ਨੇ ਬੜਾ ਗਿਣ ਮਿਥ ਕੇ ਹੱਲਾ ਬੋਲਿਆ ਸੀ। ਪੁਲਿਸ ਜਾਣਦੀ ਸੀ ਕਿ ਉਹ ਇਸੇ ਇਲਾਕੇ ਵਿੱਚ ਹੈ। ਉਸ ਦੇ ਸਮਰਥਕਾਂ ਨੂੰ ਚੁੱਕ-ਚੁੱਕ ਥਾਣਿਆਂ ਵਿੱਚ ਬੰਦ ਕਰਨ ਤੇ ਉਸ ਦੇ ਆਉਣ ਜਾਣ ਵਾਲੇ ਹਰ ਥਾਂ ਉੱਤੇ ਛਾਪੇ ਮਾਰ ਕੇ ਪੁਲਿਸ ਨੇ ਉਸ ਦੇ ਸਾਰੇ ਟਿਕਾਣੇ ਬੰਦ ਕਰ ਦਿੱਤੇ ਸੀ। ਬੜਾ ਔਖਾ ਸਮਾਂ ਸੀ, ਪਰ ਉਹ ਗੁਰੂ ਦੇ ਭਾਣੇ ਨੂੰ ਮੰਨ ਰਿਹਾ ਸੀ। ਉਸ ਦੇ ਅੰਦਰ ਇੱਕ ਕਸ਼ਮਕਸ਼ ਚਲ ਰਹੀ ਸੀ ਕਿ ਕੀ ਕੱਲ੍ਹ ਬਾਗੜੀਆਂ ਪਿੰਡ ਵਿੱਚ ਘੇਰਾ ਸੁਭਾਵਿਕ ਪਿਆ ਸੀ ਕਿ ਇਸ ਘਰ ਵਾਲਿਆਂ ਦੇ ਜਵਾਈ ਨੇ ਘੇਰਾ ਪਵਾਇਆ ਸੀ?
ਬਾਬੇ ਨੂੰ ਯਕੀਨ ਕਰਨ ਦੀ ਆਦਤ ਸੀ ਪਰ ਇਹ ਮਸਲਾ ਗੰਭੀਰ ਸੀ। ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਸੀ। ਖਾੜਕੂ ਲਹਿਰ ਦਾ ਲੱਕ ਟੁੱਟ ਚੁੱਕਾ ਸੀ ਤੇ ਖਾੜਕੂ ਲਹਿਰ ਦੇ ਹਰ ਸਮਰਥਕ ਦਾ ਘਾਣ ਹੋ ਰਿਹਾ ਸੀ।
ਘਰ ਦੇ ਵਿਹੜੇ ਵਿੱਚੋਂ ਉਹ ਤੁਰਨ ਹੀ ਲੱਗਾ ਸੀ ਕਿ ਘਰ ਵਾਲੀ ਬੀਬੀ ਨੇ ਦੁੱਧ ਪੀ ਕੇ ਜਾਣ ਲਈ ਕਿਹਾ। ਬਾਬੇ ਨੇ ਸੁਭਾਵਿਕ ਨਾਂਹ ਕੀਤੀ ਪਰ ਬੀਬੀ ਜਿਦ ਕਰਨ ਲੱਗੀ। ਬਾਬਾ ਰੁਕ ਗਿਆ। ਉਹਦੇ ਅੰਦਰ ਇੱਕ ਘੋਲ ਚਲ ਰਿਹਾ ਸੀ। ਬੇਚੈਨੀ, ਭਰੋਸੇ ਤੇ ਬੇਵਿਸ਼ਵਾਸੀ ਵਿੱਚ ਇੱਕ ਜੰਗ। ਕਦੇ ਉਹ ਸੋਚਦਾ ਕਿ ਇੰਝ ਹੀ ਹੈ ਤੇ ਫਿਰ ਅਗਲੇ ਪਲ ਆਪਣੇ ਹੀ ਖਿਆਲ ਨੂੰ ਕੱਟ ਦਿੰਦਾ।
ਬਾਬੇ ਦੇ ਹੱਥ ਵਿੱਚ ਦੁੱਧ ਦਾ ਗਿਲਾਸ ਦੇਣ ਲੱਗਿਆਂ ਬੀਬੀ ਧੁਰ ਅੰਦਰ ਤਕ ਕੰਬ ਉੱਠੀ। ਪਰ ਅਗਲੇ ਹੀ ਪਲ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦਿਸੀਆਂ। ਬੁੱਚੜ ਪੁਲਸੀਏ ਦਿਸੇ। ਓਧਰੋਂ ਧਿਆਨ ਹਟਿਆ ਤਾਂ ਸਾਹਮਣੇ ਦੁੱਧ ਪੀਂਦੇ ਬਾਬੇ ਨਾਲ ਹੋ ਰਿਹਾ ਵਿਸ਼ਵਾਸਘਾਤ ਬੀਬੀ ਦੇ ਅੰਦਰ ਬਰਛੀਆਂ ਚਲਾਉਣ ਲੱਗਾ। ਗੁਨਾਹ ਦਾ ਬੋਝ ਚੁੱਕਣਾ ਸੌਖਾ ਨਹੀਂ ਹੁੰਦਾ। ਪਰ ਹੁਣ ਤਾਂ ਇਹ ਬੋਝ ਆਖਰੀ ਸਾਹ ਤਕ ਵਢੋਣਾ ਹੈ।
ਦੁੱਧ ਪੀਂਦਿਆਂ ਹੀ ਬਾਬੇ ਨੂੰ ਜ਼ਹਿਰੀਲੇ ਮਾਦੇ ਦੀ ਘੁੰਮੇਰ ਚੜ੍ਹ ਗਈ। ਉਸ ਨੂੰ ਧੋਖੇ ਦਾ ਯਕੀਨ ਹੋ ਗਿਆ। ਬੜੀ ਕਾਹਲ ਨਾਲ ਉਹ ਘਰੋਂ ਬਾਹਰ ਖੇਤਾਂ ਵੱਲ ਹੋ ਤੁਰਿਆ। ਉਸ ਨੇ ਆਖ਼ਰੀ ਸਾਹ ਤਕ ਹਿੰਮਤ ਨਾ ਹਾਰੀ। ਉਹ ਮੌਤ ਨਾਲ ਲੜਨਾ ਚਾਹੁੰਦਾ ਸੀ। ਉਹ ਜਿਊਣ ਦੀ ਜਿਦ ਕਰ ਰਿਹਾ ਸੀ। ਅਜੇ ਮੰਜ਼ਿਲ ਨਹੀਂ ਸੀ ਆਈ। ਮੰਜ਼ਿਲ ਮਿਲੇ ਬਿਨਾਂ ਉਹ ਕਿਵੇਂ ਮਰ ਸਕਦਾ ਹੈ? ਅਜੇ ਖ਼ਾਲਿਸਤਾਨ ਨਹੀਂ ਬਣਿਆ। ਅਜੇ ਅਜ਼ਾਦੀ ਨਹੀਂ ਮਿਲੀ।
ਪਰ ਉਸ ਦਾ ਸਰੀਰ ਹਾਰਦਾ ਜਾ ਰਿਹਾ ਸੀ। ਜ਼ਹਿਰ ਚੜ੍ਹਦੀ ਜਾ ਰਹੀ ਸੀ। ਟੁੱਟਵੇਂ- ਥਿੜਕੇਂ ਕਦਮ ਪੁੱਟਦਾ ਉਹ ਖੇਤਾਂ ਵੱਲ ਵੱਧਿਆ। ਇੱਕ ਕਦਮ, ਦੋ ਕਦਮ ਤੇ ਤਿੰਨ….ਤੇ ਔਹ ਡਿੱਗ ਪਿਆ।
ਭਿੰਡਰਾਂਵਾਲੇ ਦੇ ਸ਼ੇਰ ਨੂੰ ਡਿਗਦਿਆਂ ਵੇਖ ਉਹਨਾਂ ਬੀਬੀਆਂ ਨੇ ਤਸੱਲੀ ਕੀਤੀ। ਛੇਤੀ ਦੇਣੇ ਉਹ ਸਰਹਾਲੀ ਥਾਣੇ ਪੁੱਜੀਆਂ। ਬੀਬੀਆਂ ਤੋਂ ਸਾਰੀ ਕਹਾਣੀ ਸੁਣ ਕੇ ਪੁਲਿਸ ਅਫਸਰ ਬਾਗੋ- ਬਾਗ ਹੋ ਗਏ। ਪੁਲਿਸ ਦੀਆਂ ਗੱਡੀਆਂ ਰਟੌਲ ਵੱਲ ਭੱਜ ਲਈਆਂ। ਛੇਤੀ ਹੀ ਖ਼ਬਰ ਉੱਡ ਗਈ- “ਭਿੰਡਰਾਂਵਾਲਾ ਟਾਈਗਰਜ਼ ਫੋਰਸ ਦਾ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸ਼ਹੀਦ ਹੋ ਗਿਆ…।”
ਪੁਲਿਸ ਅਧਿਕਾਰੀ ਮੁਕਾਬਲੇ ਦੀ ਕਹਾਣੀ ਦੀ ਰੂਪ-ਰੇਖਾ ਉਲੀਕਣ ਲੱਗੇ।
ਵੱਖਰੇ ਖੜ੍ਹੇ ਇੱਕ ਪੁਲਸੀਏ ਨੇ ਸਾਥੀ ਦੇ ਹੱਥ ਤੋਂ ਮਲਿਆ ਹੋਇਆ ਤੰਬਾਕੂ ਚੁੱਕ ਕੇ ਬੁੱਲਾਂ ਵਿੱਚ ਲਾ ਕੇ ਕਿਹਾ- “….ਸ਼ੈਦ ਇਹ ਘਰੋਂ ਬਾਹਰ ਆ ਕੇ ਮੁਕਾਬਲਾ ਕਰਨਾ ਚਾਹੁੰਦਾ ਸੀ ਕਿ ਘਰਦਿਆਂ ਦਾ ਨੁਕਸਾਨ ਨਾ ਹੋ ਜੇ….।” ਦੂਜੇ ਨੇ ਪਾਸੇ ਨੂੰ ਬੁੱਕਦਿਆਂ ਕਿਹਾ- “ਜਿਨ੍ਹਾਂ ਨੇ ਮਰਵਾਇਆ, ਉਹਨਾਂ ਦਾ ਈ ਸੋਚਦਾ ਮਰ ਗਿਆ…!”
ਗ਼ੱਦਾਰੀ
ਬਾਗੜੀਆਂ ਵਾਲੇ ਮੁਕਾਬਲੇ ਮਗਰੋਂ ਬਚ ਕੇ ਨਿਕਲਣ ਦੀ ਦਾਸਤਾਨ ਸੁਣ ਕੇ ਪੁਲਿਸ ਅਧਿਕਾਰੀ ਸਮਝਦੇ ਸੀ ਕਿ ਛੇਤੀ ਕੀਤੇ ਬਾਬਾ ਮਾਨੋਚਾਹਲ ਸਿੱਧੀ ਟੱਕਰ ਵਿੱਚ ਨਹੀਂ ਢਹਿਣ ਵਾਲਾ। ਉਂਝ ਹੋਰਾਂ ਜੁਝਾਰੂਆਂ ਵਾਂਗ ਬਾਬੇ ਦੀ ਵੀ ਸਿੱਧੀ ਟੱਕਰ ਵਿੱਚ ਸ਼ਹੀਦੀ ਹੋ ਸਕਦੀ ਸੀ, ਪਰ ਕਈ ਵੱਡੇ ਮੁਕਾਬਲਿਆਂ ‘ਚੋਂ ਬਚ ਨਿਕਲਣ ਕਰਕੇ ਪੁਲਸੀਆਂ ਦੇ ਮਨਾਂ ਵਿੱਚ ਬਾਬੇ ਦਾ ਰੋਅਬ ਹੀ ਬੜਾ ਸੀ। ਹਥਿਆਰਬੰਦ ਟੱਕਰ ਦੀ ਥਾਂ ਉਹ ਗ਼ੱਦਾਰੀ ਨਾਲ ਬਾਬੇ ਮਾਨੋਚਾਹਲ ਦੀ ਸ਼ਹੀਦੀ ਦੀ ਖ਼ਬਰ ਉਡੀਕ ਰਹੇ ਸਨ ਕਿ ਰਟੌਲ ਪਿੰਡ ਤੋਂ ਉਹਨਾਂ ਦੇ ‘ਕੰਮ ਦੀ ਖ਼ਬਰ’ ਮਿਲ ਗਈ।
ਜਿਸ ਸੂਰਮੇ ਦਾ ਨਾਂ ਸੁਣ ਕੇ ਪੁਲਸੀਆ ਦੇ ਬੁੱਲ ਸੁੱਕ ਜਾਂਦੇ ਸੀ, ਉਸ ਦੀ ਦੇਹ ਕੋਲ ਖੜ੍ਹ ਕੇ ਫ਼ੋਟੋਆਂ ਖਿਚਵਾ ਕੇ ਪੁਲਸੀਏ ਖੁਸ਼ ਹੁੰਦੇ ਰਹੇ। ਪੁਲਸੀਆ ਦੇ ਨਾਲ ਉਹਨਾਂ ਲੋਕਾਂ ਵਿੱਚੋਂ ਵੀ ਕਈ ਬੇਵਕੂਫ਼ ਫ਼ੋਟੋਆਂ ਖਿਚਵਾ ਰਹੇ ਸੀ, ਜਿਨ੍ਹਾਂ ਦੀ ਕੌਮ ਦੀ ਅਜ਼ਾਦੀ ਲਈ ਬਾਬਾ ਮਾਨੋਚਾਹਲ ਜੂਝਦਾ ਰਿਹਾ ਸੀ। ਅੱਜ ਵੀ ਜਦੋਂ ਬਾਬੇ ਦੀ ਦੇਹ ਕੋਲ ਖੜ੍ਹੇ ਉਹਨਾਂ ਲੋਕਾਂ ਦੀਆਂ ਫ਼ੋਟੋਆਂ ਕੋਈ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਾ ਵੇਖਦਾ ਹੈ ਤਾਂ ਨਫ਼ਰਤ ਨਾਲ ਕਹਿ ਦਿੰਦਾ ਹੈ- “ਬੇਗ਼ੈਰਤ…!”
ਇਹ ਤਾਂ ਇੱਕ ਦਿਨ ਹੋਣਾ ਹੀ ਸੀ ਕਿ ਬਾਬਾ ਮਾਨੋਚਾਹਲ ਕੌਮੀ ਸੇਵਾ ਕਰਦਾ ਸ਼ਹੀਦੀ ਪਾ ਜਾਂਦਾ ਪਰ ਸਦੀਵੀ ਅਫ਼ਸੋਸ ਇਹ ਹੈ ਕਿ ਬਾਬੇ ਦੀ ਹਿੱਕ ਵਿੱਚ ਸਰਕਾਰੀ ਗੋਲੀ ਨਹੀਂ ਸੀ ਵੱਜੀ, ਸਗੋਂ ਧੋਖੇ ਤੇ ਗ਼ੱਦਾਰੀ ਨਾਲ ਜ਼ਹਿਰ ਪਿਲਾ ਕੇ ਮਾਰਿਆ ਗਿਆ। ਬਾਬੇ ਮਾਨੋਚਾਹਲ ਦੀ ਇੱਕ ਕਵਿਤਾ ਇਸ ਮੌਕੇ ਚੇਤੇ ਆ ਰਹੀ ਹੈ:
ਫੁੱਲਾਂ ਲਾਏ ਜ਼ਖ਼ਮ ਨੇ ਵੱਧ ਕੇ ਖਾਰਾਂ ਤੋਂ
ਬਚ ਕੇ ਰਹਿਣਾ ਸਜਣੋਂ ਦਗ਼ਾਬਾਜ਼ ਜਿਹੇ ਯਾਰਾਂ ਤੋਂ।
ਬਾਬੇ ਦੀ ਮ੍ਰਿਤਕ ਦੇਹ ਤੇ ਲਾਵਾਰਸ ਲਾਸ਼ਾਂ ਦੀ ਹਕੀਕਤ
ਜਿਉਂ ਹੀ ਬਾਬੇ ਮਾਨੋਚਾਹਲ ਦੀ ਸ਼ਹੀਦੀ ਬਾਰੇ ਖ਼ਬਰ ਆਈ ਤਾਂ ਦਮਦਮੀ ਟਕਸਾਲ, ਫ਼ੈਡਰੇਸ਼ਨ ਅਤੇ ਦਮਨ ਵਿਰੋਧੀ ਫ਼ਰੰਟ ਨੇ ਬਾਬੇ ਦੀ ਦੇਹ ਲੈਣ ਲਈ ਚਾਰਾਜੋਈ ਕੀਤੀ, ਪਰ ਪਤਾ ਲੱਗਾ ਕਿ ਬਾਬੇ ਦੀ ਦੇਹ ਦਾ ਮਿਊਂਸਿਪਲ ਸ਼ਮਸ਼ਾਨਘਾਟ ਤਰਨ ਤਾਰਨ ਵਿਖੇ ਲਾਵਾਰਸ ਲਾਸ਼ ਕਹਿ ਕੇ ਸਸਕਾਰ ਕਰ ਦਿੱਤਾ ਗਿਆ। ਪਰ ਲਾਵਾਰਸ ਲਾਸ਼ ਕਹਿ ਕੇ ਓਸ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾਂਦਾ ਹੈ, ਜਿਸ ਦਾ ਕੋਈ ਵਾਰਸ ਨਾ ਹੋਵੇ ਤੇ ਬਾਬੇ ਦੇ ਪਰਿਵਾਰਕ ਵਾਰਸ ਤਾਂ ਪੁਲਿਸ ਦੇ ਕੋਲ ਹੀ ਸਨ, ਸੋ ਇਹ ਇੱਕ ਗੰਭੀਰ ਮਸਲਾ ਬਣ ਗਿਆ। ਉਂਝ ਪੁਲਿਸ ਨੇ ਬਾਬਾ ਮਾਨੋਚਾਹਲ ਦੇ ਭਰਾ ਨਰਿੰਦਰ ਸਿੰਘ ਮਾਨੋਚਾਹਲ ਨੂੰ ਸੀ.ਆਈ.ਏ. ਸਟਾਫ਼ ਵਿੱਚੋਂ ਕੱਢ ਕੇ ਗੋਇੰਦਵਾਲ ਸਾਹਿਬ ਲਿਜਾ ਕੇ ਅਸਥ ਪਵਾ ਦਿੱਤੇ ਪਰ ਇਹ ਸਵਾਲ ਆਪਣੀ ਥਾਂ ਖੜ੍ਹਾ ਸੀ ਕਿ ਬਾਬੇ ਦੀ ਲਾਸ਼ ਲਾਵਾਰਸ ਕਿਵੇਂ ਕਰਾਰ ਦਿੱਤੀ ਗਈ?
ਇਹ ਓਹੀ ਦਿਨ ਸਨ, ਜਦ ਮਨੁੱਖੀ ਅਧਿਕਾਰਾਂ ਲਈ ਜੂਝਣ ਵਾਲਾ ਇੱਕ ਸੂਰਮਾ ਸ. ਜਸਵੰਤ ਸਿੰਘ ਖਾਲੜਾ, ਸੁਲਤਾਨਵਿੰਡ ਅਤੇ ਮੱਤੇਵਾਲ ਪਿੰਡਾਂ ਦੇ ਜੁਝਾਰੂਆਂ ਦੇ ਪਰਿਵਾਰਾਂ ਦੇ ਮੈਂਬਰਾਂ ਬਾਰੇ ਪੜਤਾਲ ਕਰ ਰਿਹਾ ਸੀ, ਜਿਨ੍ਹਾਂ ਬਾਰੇ ਉਸ ਨੂੰ ਸ਼ੱਕ ਸੀ ਕਿ ਸ਼ਾਇਦ ਉਹਨਾਂ ਨੂੰ ਮਾਰ ਕੇ ਪੁਲਿਸ ਨੇ ਲਾਸ਼ਾਂ ਖ਼ੁਰਦਬੁਰਦ ਕਰ ਦਿੱਤੀਆਂ ਹਨ। ਬਾਬੇ ਮਾਨੋਚਾਹਲ ਦੀ ਲਾਸ਼ ਨੂੰ ਲਾਵਾਰਸ ਕਰਾਰ ਦੇਣ ਦੀ ਹਕੀਕਤ ਜਾਣਨ ਮਗਰੋਂ ਖਾਲੜਾ ਨੇ ਹੋਰ ਵੀ ਦ੍ਰਿੜਤਾ ਨਾਲ ਜਾਂਚ- ਲਾਸ਼ਾਂ ਦਾ ਖੁਰਾ-ਖੋਜ ਲੱਭ ਗਿਆ। ਸ. ਖਾਲੜਾ ਹੈਰਾਨ ਹੋ ਗਿਆ ਕਿ ਇਸ ਸ਼ਮਸ਼ਾਨਘਾਟ ਵਿੱਚ 1992 ਦੇ ਵਰ੍ਹੇ ਵਿੱਚ ਹੀ 300 ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਸਕਾਰ ਕੀਤਾ ਗਿਆ ਹੈ। ਪੰਜਾਬ ਦੇ ਕਿਸੇ ਪਿੰਡ-ਸ਼ਹਿਰ ਦਾ ਕੋਈ ਇੱਕ ਅੱਧਾ ਬੰਦਾ ਨਾ ਲੱਭੇ ਤਾਂ ਚਰਚਾ ਹੋਣ ਲੱਗ ਪੈਂਦੀ ਹੈ, ਆਖਰ ਇਹ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਸਸਕਾਰੇ ਲੋਕਾਂ ਦੇ ਪਰਿਵਾਰ ਕਿਉਂ ਨਹੀਂ ਬੋਲੇ ਕਿ ਸਾਡੇ ਬੰਦੇ ਕਿਧਰ ਗਏ?
ਇਹ ਸਵਾਲ ਸ. ਖਾਲੜਾ ਨੂੰ ਸਤਾਉਣ ਲੱਗਾ ਕਿ ਇਹ ਲਾਵਾਰਸ ਲਾਸ਼ਾਂ ਕਿਨ੍ਹਾਂ ਦੀਆਂ ਹਨ? ਤੇ ਅੰਤ ਭੇਤ ਖੁੱਲ੍ਹਿਆ ਕਿ ਬਾਡਰ ਦੇ ਜ਼ਿਲ੍ਹਿਆਂ ਦੇ ਜਿਹੜੇ ਨੌਜਵਾਨ ਚੁੱਕ-ਚੁੱਕ ਪੁਲਿਸ ਨੇ ਗਾਇਬ ਕੀਤੇ ਹਨ, ਉਹਨਾਂ ਨੂੰ ਹੀ ਲਾਵਾਰਸ ਕਹਿ-ਕਹਿ ਕੇ ਇਥੇ ਅਣਪਛਾਤੀਆਂ ਲਾਸ਼ਾਂ ਵਜੋਂ ਸਸਕਾਰ ਕੀਤਾ ਗਿਆ ਹੈ। ਹੋਰ ਪੜਤਾਲ ਕੀਤਿਆਂ ਪੱਟੀ, ਤਰਨ ਤਾਰਨ ਤੇ ਅੰਮ੍ਰਿਤਸਰ ਦੇ ਸ਼ਮਸ਼ਾਨਘਾਟਾਂ ਵਿੱਚ ਹਜ਼ਾਰਾਂ ਨੌਜਵਾਨ ਲਾਵਾਰਸ ਕਹਿ ਕੇ ਸਾੜੇ ਗਏ ਹਨ। ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸ਼ਹਿਰਾਂ ਦੇ ਮਿਊਂਸਿਪਲ ਸ਼ਮਸ਼ਾਨਘਾਟਾਂ ਵਿੱਚ ਹੀ ਲਾਵਾਰਸ ਕਰਾਰ ਦਿੱਤੀਆਂ ਲਾਸ਼ਾਂ ਦੀ ਗਿਣੀ 6017 ਸੀ ਤੇ ਸਮੁੱਚੇ ਪੰਜਾਬ ਅੰਦਰ ਇਹ ਗਿਣਤੀ 25 ਹਜ਼ਾਰ ਤੋਂ ਉੱਪਰ ਸੀ। 1986 ਤੋਂ 1994 ਤਕ ਇਹਨਾਂ ਕਮੇਟੀਆਂ ਨੇ ਜੋ 25 ਹਜ਼ਾਰ ਸਿੱਖਾਂ ਨੂੰ ਅਣਪਛਾਤੀਆਂ ਲਾਸ਼ਾਂ ਵਜੋਂ ਸਸਕਾਰ ਕੀਤਾ, ਉਹ ਤਾਂ ਪੁਲਿਸ ਦੀ ਵਹਿਸ਼ਤ ਦਾ ਇੱਕੋ ਰੂਪ ਹੈ, ਬਾਡਰ ਦੇ ਥਾਣਿਆਂ ਵਿੱਚ ਕਿਵੇਂ ਪੇਂਡੂ ਸਿੱਖਾਂ ਨੂੰ ਤਸੀਹੇ ਦੇ ਕੇ ਮਾਰਨ ਮਗਰੋਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰ ਕੀਤਾ ਗਿਆ, ਇਸ ਦਾ ਵੇਰਵਾ ਕੇਵਲ ਪੱਟੀ ਸ਼ਮਸ਼ਾਨਘਾਟ ਤੋਂ ਹੀ ਦਿਲ ਹਿਲਾ ਦਿੰਦਾ ਹੈ, ਜਿਥੇ ਬੇਅੰਤ ਸਿਹੁੰ ਦੇ ਰਾਜ ਦੌਰਾਨ 115 ਲਾਸ਼ਾਂ ਪੱਟੀ ਥਾਣੇ ਤੋਂ, 103 ਭਿੱਖੀਵਿੰਡ ਤੋਂ, 101 ਵਲਟੋਹਾ ਥਾਣੇ ਤੋਂ, 61 ਖਾਲੜਾ ਥਾਣੇ, 50 ਹਰੀਕੇ ਥਾਣੇ ਤੋਂ, 35 ਖੇਮਕਰਨ ਥਾਣੇ ਤੋਂ, 9 ਕੱਚਾ-ਪੱਕਾ ਥਾਣੇ ਤੋਂ, 5 ਸਭਰਾਂਅ ਥਾਣੇ ਤੋਂ, 5 ਕੈਰੋਂ ਥਾਣੇ ਤੋਂ ਤੇ 2 ਘਰਿਆਲਾ ਥਾਣੇ ਆਈਆਂ। ਇਹੋ ਜਿਹੇ ਮਾਹੌਲ ਵਿੱਚ ਕਿੰਨੇ ਲੋਕ ਕਿਵੇਂ ਤੇ ਕਿਉਂ ਮਾਰੇ ਗਏ, ਕੌਣ ਦੱਸੇਗਾ? ਅਣਪਛਾਤੀਆਂ ਲਾਸ਼ਾਂ ਦਾ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ਉੱਤੇ ਉੱਠਿਆ। ਅੰਤ ਭਾਰਤੀ ਹਕੂਮਤ ਨੇ ਆਪਣਾ ਸਭ ਤੋਂ ਕਰੂਪ ਚਿਹਰਾ ਵਿਖਾਇਆ ਤੇ ਸ. ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਘਰੋਂ ਚੁੱਕ ਕੇ ਪੁਲਿਸ ਨੇ ਅਣਪਛਾਤੀ ਲਾਸ਼ ਕਹਿ ਕੇ ਕਿਧਰੇ ਖਪਾ ਦਿੱਤਾ, ਕਿਉਂਕਿ ਉਸ ਨੇ ਇਹ ਹਕੀਕਤ ਨਸ਼ਰ ਕੀਤੀ ਸੀ ਕਿ ਪੁਲਿਸ ਨੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਮਾਰ ਕੇ, ਉਹਨਾਂ ਬਦਲੇ ਇਨਾਮ ਤੇ ਤਰੱਕੀਆਂ ਲੈ ਕੇ, ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜਿਆ ਹੈ।
ਸ਼ਹੀਦੀ ਤੋਂ ਮਗਰੋਂ
ਹੋਲ਼ੀ-ਹੌਲ਼ੀ ਬਾਬੇ ਮਾਨੋਚਾਹਲ ਦੇ ਪਰਿਵਾਰਕ ਮੈਂਬਰ ਇੱਕ ਦੂਜੇ ਨੂੰ ਮਿਲੇ। ਜੋ ਬਚ ਗਏ ਸਨ, ਉਹਨਾਂ ਘਰ-ਬਾਰ ਸੰਭਾਲਿਆ। ਪਿੰਡ ਮਾਨੋਚਾਹਲ ਵਿੱਚ ਦਿਨ ਕੱਟੀ ਕਰਨ ਲੱਗੇ। ਨੌਸ਼ਿਹਰਾ ਪੰਨੂਆਂ ਵਾਲੇ ਘਰ ਉੱਪਰ ਅੱਜ ਵੀ ਪੁਲਿਸ ਕਾਬਜ਼ ਹੈ। ਤੇ ਫਿਰ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਾਉਣ ਦੀ ਪਿਰਤ ਪਈ। ਹੁਣ ਹਰ ਸਾਲ 28 ਫਰਵਰੀ ਨੂੰ ਉਸ ਸੂਰਬੀਰ ਦੀ ਯਾਦ ਵਿੱਚ ਲੋਕ ਜੁੜਦੇ ਹਨ।
–ਖ਼ਾਲਸਿਤਾਨੀ ਜਰਨੈਲ (2017), ਸਰਬਜੀਤ ਸਿੰਘ ਘੁਮਾਣ