During the ongoing Sikh struggle initiated by Sant Baba Jarnail Singh Khalsa Bhindranwala to liberate the nation from the shackles of oppression, thousands of Singhs, Singhanis, children, and elders endured unimaginable and unspoken torture under the ruthless government, sacrificing their lives as martyrs. Despite India gaining independence from British rule in 1947 and the British departing, the Sikh community remained subjugated under the Hindu-dominated government.
Bhai Tarsem Singh Kohar stands among the valiant warriors who ardently fought for the establishment of freedom for the Sikh nation and the creation of an independent Khalsa state, resonating proudly in the ongoing struggle for Khalistan’s liberation.
Birth and Education
Lieutenant General Shaheed Bhai Tarsem Singh of the Khalistan Commando Force was born in 1961 in the household of Kehar Singh and his mother Inder Kaur in Kohar village, near Qadian in Gurdaspur district. He grew up among five brothers and three sisters, the family primarily engaged in agricultural occupation.
Tarsem Singh Kohar commenced his schooling in the village and pursued his higher education at DAV High School. He continued his academic journey by enrolling in the pre-engineering course at Bering Union Christian College in Batala, where he excelled and secured a top rank in the examinations. His aspiration to pursue engineering studies at a college remained unfulfilled due to admission constraints. Consequently, he joined Batala Polytechnic for further education.
False Case
After joining Batala Polytechnic, Tarsem Singh faced a challenging period when a fellow student named Maan Singh was murdered. As a result, Tarsem Singh was unjustly incarcerated in Gurdaspur Jail for two years, falsely accused in connection with the murder.
His dream of becoming an engineer was shattered due to this wrongful conviction. Initially sentenced to life imprisonment by the Sessions Court for Man Singh’s murder, he was later acquitted upon appeal in the High Court. Despite his release, Tarsem Singh encountered hurdles in pursuing opportunities abroad for a better future. His attempts at establishing a private business faced continual setbacks.
From his early years, Bhai Sahib harbored rebellious thoughts. During his time in prison, he encountered Gurmeet Singh and Nirmal Singh, two individuals with Naxalite leanings. It was during this period that he embraced the ideologies of Kharku (freedom fighters) alongside these newfound acquaintances.
Joining Sant Bhindranwale’s Jatha
During those crucial days on August 4, 1982, the Shiromani Akali Dal initiated the Dharam Yudh Morcha, a movement advocating for the rights of Punjab. Under the leadership of Sant Jarnail Singh, Sikhs were engaged in a battle against the oppressive Hindutva government. Prime Minister Indira Gandhi’s administration took advantage of the situation, orchestrating the deaths of Sikh youth in staged police encounters through her puppet Chief Minister Darbara Singh. This led to Sikhs becoming victims of oppression and torment.
Conversely, Sant Jarnail Singh Ji was tactfully guiding the agitation. His compelling arguments and wisdom inspired Sikh youth to resist tyranny, defend their rights and Khalsa traditions, and even sacrifice their lives for the sake of religion and the honor of the Sikh Panth.
Driven by the need to uphold Sikh self-respect, many young Sikhs willingly offered their lives, echoing the praise of Khalsa’s progression. Numerous youthful Sikhs, cloaked in shrouds, joined the cause, seeking solace in the guidance of Sant Jarnail Singh Ji to secure Sikh rights. It was during September-October 1983 that Bhai Tarsem Singh Kohar visited Sri Darbar Sahib Amritsar and was deeply moved by Sant Ji’s teachings, aligning himself with Sant Ji’s ideology. He made it a weekly practice to attend Sant Jarnail Singh Ji’s speeches at Sri Darbar Sahib Amritsar.
During this phase, he began serving in Sant Jarnail Singh Ji’s Jatha and gained the trust of Sant Ji, Bhai Amrik Singh Ji, and General Subeg Singh Ji. Under the guidance of Bhindranwala Jatha, he received the Amrit ceremony. General Subeg Singh Ji provided weapons training, assigning Tarsem Singh the duty of guarding the entrance of Sri Darbar Sahib. Subsequently, he became a dedicated personal bodyguard to Sant Jarnail Singh Ji.
Marriage
Bhai Tarsem Singh Kohar entered into matrimony in April 1984, marrying Bibi Paramjit Kaur, the daughter of Harbans Singh Dayalgarh. They were blessed with a son, Ranjot Singh, born on 4th July 1986.
June 84 & November 84
In the days leading up to June 1984, Sant Ji instructed Bhai Sahib to return to his village Kohar, emphasizing the Panthic cause. Sant Ji urged, “My Singh, even upon returning home, remain vigilant. Difficult times lie ahead, persist in the struggle until the Sikh Panth achieves freedom.” Sant Ji’s foresight proved accurate when on June 2, the Army launched an assault on Sri Darbar Sahib, Sri Akal Takht Sahib, and 40 other Gurdwaras. Sri Akal Takht Sahib was demolished, and numerous Gurdwaras lay in ruins. Thousands of devotees, Sikh youths, women, children, and old individuals who had gathered to commemorate the martyrdom day of Shri Guru Arjan Dev were mercilessly massacred. The desecration of Sikh shrines and the killings led to global condemnation of the Indian government’s oppression against Sikhs. Fanatical Hindus began taunting the Sikh community.
Following the news of the Army’s attack on the Golden Temple Amritsar, valiant Sikh soldiers left their barracks and rebelled against the fanatic Hindu communalists, sacrificing their lives in defense of Sikhism’s honor.
On October 31, 1984, courageous Sikhs from Punjab, Beant Singh and S. Satwant Singh, swiftly eliminated the principal perpetrator of the June 1984 massacre, inside her fortified residence in broad daylight. Subsequently, state-sponsored brutalities unfolded, perpetrating a horrendous massacre of Sikhs in the Indian capital Delhi, Bakaro, Kanpur, and other cities. Sikhs were burned alive, their heads were struck with iron rods, Sikh women were subjected to rape, and innocent children were ruthlessly killed. Properties were looted, and homes were set ablaze. Rajiv Gandhi, newly elected as the Prime Minister of India, callously justified the massacre of Sikhs in November 1984 by stating, “When a big tree falls, the earth shakes.”
The Army’s assault on Akal Takht Sahib in Amritsar in June 1984 and the subsequent massacre of Sikhs in November 1984 compelled Sikh youth to contemplate striving for their distinct and independent Sikh state.
Joining Armed Struggle
After the June 1984 riots, Bhai Tarsem Singh faced severe emotional turmoil. In the Majha area, numerous Singhs, including himself, had been involved in serving alongside Sant Ji during the Dharam Yudh Morcha. Following the army’s assault, many Sikh youths in the affected regions became rebels, evading police scrutiny. Bhai Sahib joined the armed Kharku Movement alongside several comrades, determined to seek retribution for the nation’s suffering and liberate the Sikhs from oppression and servitude. This decision was made in collaboration with Baba Ranjit Singh Dayalgarh, Wasan Singh Jafarwal, Bhai Manjit Singh Khujala, Baba Makhan Singh Chith, Bhai Joga Singh Bishnandi (Bhai Sahib’s wife’s brother-in-law), Bhai Waryam Singh Khapianwali (Faridkot), and Bhai Harjinder Singh Zinda Arjanpur.
Panthic committee
KCF (Khalistan Commando Force) formation
In 1986, militant Singhs, including Bhai Manbir Singh Chaheru’s group and Bhai Tarsem Singh Kohar’s Jathas, merged to establish the Khalistan Commando Force (KCF). Bhai Manbir Singh Chaheru, also known as General Hari Singh, was appointed as the Chief General, while Bhai Tarsem Singh Kohar assumed the role of Lieutenant General within the KCF.
Guided by Bhai Tarsem Singh Kohar’s leadership, the Khalistan Commando Force significantly impacted Punjab. Their actions inflicted substantial damage on government forces, mitigating their atrocities to a great extent. General Hari Singh and Lt. General Bhai Tarsem Singh Kohar held full responsibility for the Kharku operations conducted by the KCF.
In 1986, the government issued bounties for around 15 Kharku Singhs in Punjab, including Bhai Tarsem Singh Kohar. His name was linked to the conspiracy behind Judge Mirchiya’s murder and the Lubanawali bus incident.
During his time as a fugitive, Bhai Tarsem Singh Kohar’s family, including his wife Bibi Paramjit Kaur, parents, and siblings, were subjected to severe police brutality to extract information about his whereabouts.
Kohar Singh’s Jatha strength
Arrest
On August 12, 1986, Bhai Tarsem Singh Kohar, accompanied by his associate Bhai Sukhdev Singh Lidhar, was traveling on a scooter from Hamira Liquor Mill to meet someone when the police apprehended them based on a prior tip-off by the same person whom they were heading for meet. The Punjab Police aimed to extract secret information about Khalistani Singhs from Bhai Tarsem Singh and Bhai Sukhdev Singh, but their attempts were futile. The Punjab government detained both individuals under the stringent TADA black law at Nabha jail. Subsequently, they were relocated to Pune Jail in Maharashtra for a year before being transferred to Nasik Jail.
Shaheedi –14 November 1987
A fake encounter
Shaheedi Saroops
The families of the martyred Singhs sought the bodies of their loved ones, but the authorities played a deplorable game. Despite numerous attempts by the Sikh community, the police officials provided misleading information regarding the bodies’ location. At times, they were directed to Dera Baba Nanak, only to be redirected to Kalanur police station, where nothing awaited them. Another time, they were instructed to collect the ashes from the Gurdaspur cremation ground, where four cremations took place without any clear identification, except for Tarsem Singh’s remains. The families, faced with this distressing situation, had to sift through the ashes of four pyres in search of their beloved. Despite submitting pleas for an inquiry into the fake police encounter to the Panthic government, Surjit Sinh Barnala, the then-Punjab leader, chose to remain silent, disappointing the hopes of the grieving families.
Kharku Yodhe (2016), Bhai Maninder Singh Bajja
ਸ਼ਹੀਦ ਭਾਈ ਤਰਸੇਮ ਸਿੰਘ ਕੋਹਾੜ
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਕੌਮ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਰੰਭੇ ਮੌਜੂਦਾ ਸਿੱਖ ਸੰਘਰਸ਼ ਦੌਰਾਨ ਹਜ਼ਾਰਾਂ ਸਿੰਘਾਂ – ਸਿੰਘਣੀਆਂ, ਬੱਚਿਆਂ, ਬਜ਼ੁਰਗਾਂ ਨੇ ਜ਼ਾਲਮ ਹਕੂਮਤ ਦਾ ਅਸਹਿ ਤੇ ਅਕਹਿ ਕਸ਼ਟ-ਤਸ਼ੱਦਦ ਸਹਾਰਦਿਆਂ ਹੋਈਆਂ ਸ਼ਹੀਦੀ ਦੇ ਜਾਮ ਪੀਤੇ, ਹਕੂਮਤੀ ਫੌਜਾਂ ਨਾਲ ਅਜਿਹੀ ਨੰਗੇ ਧੜ ਲੜਾਈ ਕੀਤੀ ਕਿ ਜਿਸਦੀ ਮਿਸਾਲ ਦੁਨੀਆ ਦੀਆਂ ਕੌਮੀ ਲਹਿਰਾਂ ਵਿਚ ਕਿਤੇ ਨਹੀਂ ਮਿਲਦੀ | 1947 ਵਿਚ ਭਾਰਤ ਅੰਗਰੇਜ਼ਾਂ ਤੋਂ ਅਜ਼ਾਦ ਹੋ ਗਿਆ, ਸਿੱਖ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਹਿੰਦੂ ਸਰਕਾਰ ਦੇ ਗੁਲਾਮ ਹੋ ਕੇ ਰਹਿ ਗਏ, ਦੇਸ਼ ਦੀ ਅਜ਼ਾਦੀ ਤੋਂ ਬਾਅਦ ਸਿੱਖ ਕੌਮ ‘ਤੇ ਦਿਨੋਂ ਦਿਨ ਗੁਲਾਮੀ ਦੀਆਂ ਜ਼ੰਜੀਰਾਂ ਕੱਸੀਆਂ ਜਾਂਦੀਆਂ ਰਹੀਆਂ ਹਨ। ਸਿੱਖ ਕੌਮ ਦੀ ਅਜ਼ਾਦੀ ਖ਼ਾਲਸਾ ਰਾਜ ਦੀ ਸਥਾਪਨਾ ਲਈ ਜੂਝਣ ਵਾਲੇ ਯੋਧਿਆਂ ਵਿੱਚੋਂ ਹੀ ਭਾਈ ਤਰਸੇਮ ਸਿੰਘ ਜੀ ਕੋਹਾੜ ਹੋਏ ਹਨ, ਜਿਸ ਸੂਰਮੇ ਦਾ ਨਾਂ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਵਿਚ ਬੜੇ ਫਖ਼ਰ ਨਾਲ ਜਾਣਿਆ ਜਾਂਦਾ ਹੈ।
ਜਨਮ ਅਤੇ ਪੜਾਈ
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਸ਼ਹੀਦ ਭਾਈ ਤਰਸੇਮ ਸਿੰਘ ਜੀ ਦਾ ਜਨਮ ਮਾਤਾ ਇੰਦਰ ਕੌਰ ਦੀ ਕੁੱਖੋਂ ਸੰਨ ੧੯੬੧ ਵਿਚ ਪਿਤਾ ਸ: ਕਿਹਰ ਸਿੰਘ ਦੇ ਘਰ ਪਿੰਡ ਕੋਹਾੜ (ਨੇੜੇ ਕਾਦੀਆਂ) ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ । ਆਪ ਪੰਜ ਭਰਾ ਤੇ ਆਪਦੀਆਂ ਤਿੰਨ ਭੈਣਾਂ ਸਨ । ਪਰਿਵਾਰ ਖੇਤੀਬਾੜੀ ਦਾ ਧੰਦਾ ਕਰਦਾ ਸੀ । ਤਰਸੇਮ ਸਿੰਘ ਕੋਹਾੜ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਉੱਚ ਵਿੱਦਿਆ ਡੀ.ਏ.ਵੀ. ਹਾਈ ਸਕੂਲ ਕਾਦੀਆਂ ਤੋਂ ਪ੍ਰਾਪਤ ਕੀਤੀ ।
ਉਚੇਰੀ ਵਿੱਦਿਆ ਹਾਸਲ ਕਰਨ ਲਈ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਬਟਾਲਾ ਵਿਚ ਪ੍ਰੀ-ਇੰਜੀਨੀਅਰਿੰਗ ਦੀ ਕਲਾਸ ਵਿਚ ਦਾਖ਼ਲਾ ਲਿਆ ਅਤੇ ਇਮਤਿਹਾਨ ਵਿਚ ਅੱਵਲ ਦਰਜੇ ‘ਚ ਪਾਸ ਹੋਏ । ਆਪ ਦੀ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲਾ ਲੈ ਕੇ ਇੰਜੀਨੀਅਰ ਬਣਨ ਦੀ ਖਾਹਿਸ਼ ਸੀ, ਜੋ ਦਾਖ਼ਲਾ ਨਾ ਮਿਲਣ ‘ਤੇ ਪੁਰੀ ਨਾ ਹੋ ਸਕੀ। ਤਰਸੇਮ ਸਿੰਘ ਨੇ ਬਟਾਲੇ ਦੇ ਪਾਲੀਟੈਕਨਿਕ ਵਿਚ ਦਾਖ਼ਲਾ ਲਿਆ, ਇਸ ਸਮੇਂ ਦੌਰਾਨ ਇਕ ਵਿਦਿਆਰਥੀ ਮਾਨ ਸਿੰਘ ਦਾ ਕਤਲ ਹੋ ਗਿਆ, ਤਰਸੇਮ ਸਿੰਘ ਇਸ ਕਤਲ ਕੇਸ ਵਿਚ ਦੋ ਸਾਲ ਗੁਰਦਾਸਪੁਰ ਜੇਲ੍ਹ ਵਿਚ ਬੰਦ ਰਹੇ।
ਝੂਠਾ ਕੇਸ
ਪੜ੍ਹਾਈ ਕਰਕੇ ਇੰਜੀਨੀਅਰ ਬਣਨ ਦੀ ਰੀਝ ਵਿੱਚੇ ਰਹਿ ਗਈ । ਮਾਨ ਸਿੰਘ ਦੇ ਕਤਲ ਕੇਸ ਵਿਚ ਤਰਸੇਮ ਸਿੰਘ ਨੂੰ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ, ਜੋ ਹਾਈ ਕੋਰਟ ਵਿਚ ਅਪੀਲ ਕਰਨ ‘ਤੇ ਬਰੀ ਹੋ ਗਏ | ਰਿਹਾਈ ਤੋਂ ਬਾਅਦ ਆਪ ਵਿਦੇਸ਼ ਜਾਣਾ ਚਾਹੁੰਦੇ ਸਨ, ਪਰ ਸਫ਼ਲ ਨਾ ਹੋ ਸਕੇ । ਕਈ ਪ੍ਰਾਈਵੇਟ ਕੰਮ ਧੰਦਾ ਕਰਨ ਦੇ ਉਪਰਾਲੇ ਕੀਤੇ, ਪਰ ਮਨ ਨਾ ਲੱਗਾ। ਆਪ ਜੀ ਬਚਪਨ ਤੋਂ ਹੀ ਬਾਗ਼ੀ ਵਿਚਾਰਾਂ ਦੇ ਮਾਲਕ ਸਨ। ਜੇਲ੍ਹ-ਬੰਦੀ ਦਿਨਾਂ ਦੌਰਾਨ ਜੇਲ੍ਹ ਅੰਦਰ ਦੋ ਨਕਸਲਬਾੜੀ ਖਾੜਕੂਆਂ ਗੁਰਮੀਤ ਸਿੰਘ ਤੇ ਨਿਰਮਲ ਸਿੰਘ ਨਾਲ ਮੁਲਾਕਾਤ ਹੋਈ, ਜਿਸ ਨਾਲ ਆਪ ਜੁਝਾਰੂ ਵਿਚਾਰਧਾਰਾ ਦੇ ਮੁੱਦਈ ਬਣ ਗਏ ।
ਭਿੰਡਰਾਂਵਾਲੇ ਜਥੇ ਵਿਚ ਭਰਤੀ
ਇਹਨੀਂ ਦਿਨੀਂ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਅਰੰਭ ਸੀ, ਸੰਤ ਜਰਨੈਲ ਸਿੰਘ ਜੀ ਦੀ ਰਹਿਨੁਮਾਈ ਹੇਠ ਹਿੰਦੂ ਹਕੂਮਤ ਨਾਲ ਸਿੱਖ ਆਰ-ਪਾਰ ਦੀ ਲੜਾਈ ਲੜ ਰਹੇ ਸਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਆਪਣੇ ਸੂਬੇਦਾਰ ਦਰਬਾਰਾ ਸਿੰਘ (ਮੁੱਖ ਮੰਤਰੀ ਤੋਂ ਸਿੱਖਾਂ ਨੂੰ ਜ਼ੁਲਮ-ਤਸ਼ੱਦਦ ਦਾ ਸ਼ਿਕਾਰ ਬਣਾ ਰਹੀ ਸੀ) ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ ਕੇ ਪੰਜਾਬ ਪੁਲਿਸ ਨੂੰ ਆਪਣੀਆਂ ਫੀਤੀਆਂ ਵਧਾਉਣ ਦਾ ਮੋਕਾ ਮਿਲ ਗਿਆ ਸੀ। ਦੂਜੇ ਪਾਸੇ ਸੰਤ ਜਰਨੈਲ ਸਿੰਘ ਜੀ ਬੜੀ ਸੂਝ ਬੁਝ ਨਾਲ ਧਰਮ ਯੁੱਧ ਮੋਰਚੇ ਦੀ ਕਮਾਂਡ ਕਰ ਰਹੇ ਸਨ। ਸੰਤ ਜਰਨੈਲ ਸਿੰਘ ਜੀ ਦੀਆਂ ਅਰਥ ਭਰਪੂਰ ਦਲੀਲਾਂ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਹੱਕਾਂ ਤੇ ਖਾਲਸਾਈ ਰਵਾਇਤਾਂ ਨੂੰ ਬਰਕਰਾਰ ਰੱਖਣ ਲਈ ਜ਼ੁਲਮ ਵਿਰੁੱਧ ਜੂਝਣ ਵਾਲੇ ਜ਼ਾਲਮਾਂ ਨੂੰ ਗੱਡੀ ਚੜ੍ਹਾਉਣ, ਧਰਮ ਅਤੇ ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਖਾਤਰ ਮਰਨ ਦਾ ਵਲ ਸਿਖਾ ਦਿੱਤਾ ਸੀ।
ਸਿੱਖ ਨੌਜਵਾਨ ਸਿੱਖੀ ਦੇ ਸਵੈਮਾਣ ਲਈ, ਸਿਰ ਲੈਂਦੇ ਵੀ ਸੀ ਤੇ ਸਿਰ ਦੇ ਕੇ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ ਗਜਾਉਂਦੇ ਸਨ। ਸੈਂਕੜੇ ਨੌਜਵਾਨ ਸਿੱਖ ਹੱਕਾਂ ਦੀ ਪਰਾਪਤੀ ਲਈ ਸੰਤ ਜਰਨੈਲ ਸਿੰਘ ਜੀ ਦੀ ਗੋਦੀ ਦਾ ਨਿੱਘ ਮਾਣਨ ਲਈ ਸਿਰਾਂ ਉੱਤੇ ਕਫਨ ਬੰਨ੍ਹ ਕੇ ਮੈਦਾਨੇ ਜੰਗ ਵਿਚ ਨਿੱਤਰ ਆਏ ਸਨ । ਸਤੰਬਰ-ਅਕਤੂਬਰ 1983 ਵਿਚ ਭਾਈ ਤਰਸੇਮ ਸਿੰਘ ਕੋਹਾੜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਵਿਚਾਰ ਸੁਣੇ ਤੇ ਸੰਤ ਜੀ ਦੇ ਵਿਚਾਰਾਂ ਦੇ ਮੁਰੀਦ ਬਣ ਗਏ। ਹਫ਼ਤੇ ਵਿਚ ਇਕ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਤ ਜਰਨੈਲ ਸਿੰਘ ਜੀ ਦੇ ਵਿਚਾਰ ਸੁਣਨ ਜ਼ਰੂਰ ਜਾਂਦੇ।
ਇਸ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਜੀ ਖਾਲਸਾ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਦੇ ਵਿਸ਼ਵਾਸ ਪਾਤਰ ਬਣ ਗਏ, ਅੰਮ੍ਰਿਤ ਛਕ ਕੇ ਸਿੰਘ ਸਰੂਪ ਵਿਚ ਪਰਪੱਕ ਹੋ ਗਏ। ਜਨਰਲ ਸੁਬੇਗ ਸਿੰਘ ਜੀ ਨੇ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਜ਼ਾਲਮ ਹਕੂਮਤ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਤੇ ਤਰਸੇਮ ਸਿੰਘ ਦੀ ਡਿਊਟੀ, ਸ੍ਰੀ ਦਰਬਾਰ ਸਾਹਿਬ ਅੰਦਰ ਆਉਣ ਜਾਣ ਵਾਲੇ ਸ਼ੱਕੀ ਬੰਦਿਆਂ ਉੱਤੇ ਨਜ਼ਰ ਰੱਖਣ ‘ਤੇ ਲਾ ਦਿੱਤੀ। ਇਸ ਉਪਰੰਤ ਸੰਤ ਭਿੰਡਰਾਂਵਾਲਿਆਂ ਦੀ ਸੁਰੱਖਿਆ ਦਾ ਕੰਮ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ।
ਅਨੰਦ ਕਾਰਜ
ਭਾਈ ਤਰਸੇਮ ਸਿੰਘ ਕੌਹਾੜ ਦਾ ਅਨੰਦ ਕਾਰਜ ਅਪ੍ਰੈਲ 1984 ਵਿਚ ਬੀਬੀ ਪਰਮਜੀਤ ਕੌਰ ਪੁਤਰੀ ਸ. ਹਰਬੰਸ ਸਿੰਘ ਦਿਆਲਗੜ੍ਹ ਨਾਲ ਹੋਈ । 4 ਜੁਲਾਈ 1986 ਨੂੰ ਇਕ ਬੇਟੇ ਰਣਜੋਧ ਸਿੰਘ ਨੇ ਜਨਮ ਲਿਆ।
ਜੂਨ 1984 ਤੋਂ ਕੁਝ ਦਿਨ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੇ ਹੁਕਮ ‘ਤੇ ਆਪਣੇ ਪਿੰਡ ਕੋਹਾੜ ਚਲੇ ਗਏ । ਸੰਤ ਜੀ ਦਾ ਹੁਕਮ ਸੀ ਕਿ ਤਰਸੇਮ ਸਿੰਘ, ਘਰ ਜਾ ਕੇ ਅਵੇਸਲੇ ਨਹੀਂ ਹੋਣਾ, ਪੁਰੀ ਹੁਸ਼ਿਆਰੀ ਨਾਲ ਰਹਿਣਾ, ਸਮਾਂ ਬੜਾ ਸਖ਼ਤ ਆ ਰਿਹੈ, ਸਿੱਖ ਕੌਮ ਦੀ ਅਜ਼ਾਦੀ ਤਕ ਸੰਘਰਸ਼ ਜਾਰੀ ਰੱਖਣਾ। ਸੰਤ ਜੀ ਦੀ ਭਵਿਖਬਾਣੀ ਸੱਚ ਸਾਬਤ ਹੋਈ। 2 ਜੂਨ ਨੂੰ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 40 ਹੋਰ ਗੁਰਦੁਆਰਿਆਂ ਉਪਰ ਕਹਿਰੀ ਹਮਲਾ ਕੀਤਾ । ਸ੍ਰੀ ਅਕਾਲ ਤਖਤ ਸਾਹਿਬ ਢਾਹ-ਢੇਰੀ ਕਰ ਦਿੱਤਾ, ਹੋਰ ਗੁਰਦੁਆਰੇ ਖੰਡਰ ਬਣਾ ਦਿੱਤੇ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸੰਗਤਾਂ, ਸਿੱਖ ਨੌਜਵਾਨਾਂ, ਬੀਬੀਆਂ, ਬੱਚਿਆਂ, ਬੁੱਢਿਆਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕਤਲੇਆਮ ਕੀਤੀ ਗਈ। ਸਿੱਖਾਂ ਦੇ ਗੁਰਧਾਮਾਂ ਦੀ ਬੇਅਦਬੀ ਤੇ ਸਿੱਖਾਂ ਦੀ ਕਤਲੇਆਮ ਵੇਖ ਕੇ ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕ ਵੀ ਹਿੰਦੁਸਤਾਨੀ ਸਰਕਾਰ ਵੱਲੋਂ ਸਿੱਖਾਂ ਉਤੇ ਕੀਤੇ ਜ਼ੁਲਮ ਵੇਖ ਕੇ ਕੁਰਲਾ ਉੱਠੇ । ਸੂਰਜ ਵੀ ਦਿਨ ਵੇਲੇ ਲਾਲ ਧੁੰਧ ਵਿਚ ਛਿਪ ਗਿਆ। ਹਿੰਦੂ ਸਿੱਖਾਂ ਨੂੰ ਤਾਣਨੇ ਮਿਹਣੇ ਦੇਣ ਲੱਗੇ, ਜਿਸਨੂੰ ਸੁਣ ਕੇ ਬਹਾਦਰ ਧਰਮੀ ਸਿੱਖ ਫੌਜੀਆਂ ਨੇ ਬੈਰਕਾਂ ਛੱਡ ਕੇ ਬਗਾਵਤ ਕੀਤੀ, ਜਨੂੰਨੀ ਹਿੰਦੂ ਫਿਰਕਾਪ੍ਰਸਤਾਂ ਨੂੰ ਆਪਣੇ ਰੋਹ ਦਾ ਨਿਸ਼ਾਨਾ ਬਣਾਇਆ । ਧਰਮੀ ਫੌਜੀਆਂ ਸਿੱਖੀ ਦੀ ਆਨ-ਸ਼ਾਨ ਲਈ ਸ਼ਹਾਦਤਾਂ ਦੇ ਜਾਮ ਪੀਤੇ ।
31 ਅਕਤੂਬਰ 1984 ਨੂੰ ਪੰਜਾਬ ਦੇ ਬਹਾਦਰ ਸਿੱਖਾਂ ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨੇ ਜੂਨ 1984 ਦੇ ਘਲੂਘਾਰੇ ਦੀ ਮੁੱਖ ਜ਼ਿੰਮੇਵਾਰ ਨੂੰ ਸਿਰਫ ਪੰਜ ਮਹੀਨਿਆਂ ਦੇ ਅੰਦਰ ਉਸ ਦੇ (ਕਿਲ੍ਹੇ) ਘਰ ਅੰਦਰ ਹੀ ਦਿਨ ਦੀਵੀਂ ਗੋਲੀਆਂ ਨਾਲ ਫੁੰਡ ਕੇ ਨਰਕਧਾਮ ਪਹੁੰਚਾ ਦਿੱਤਾ, ਤਾਂ ਹਿੰਦੂ ਫ਼ਿਰਕਾਪ੍ਰਸਤੀਆਂ ਨੇ ਆਪਣੀ ਗਲਤੀ ਅਹਿਸਾਸ ਕਰਨ ਦੀ ਬਜਾਏ, ਸਿੱਖਾਂ ਸਿਰ ਨਵੀਂ ਹੋਰ ਭਾਜੀ ਚਾੜ੍ਹ ਦਿੱਤੀ। ਹਿੰਦੁਸਤਾਨੀ ਰਾਜਧਾਨੀ ਦਿੱਲੀ ਅਤੇ ਬਕਾਰੋ, ਕਾਨਪੁਰ ਅਤੇ ਹੋਰ ਸ਼ਹਿਰਾਂ ‘ਚ ਸਿੱਖਾਂ ਦੀ ਵਹਿਸ਼ੀ ਕਤਲੇਆਮ ਕੀਤੀ। ਸਿੱਖਾਂ ਨੂੰ ਜਿਉਂਦੇ ਗਲਾਂ ਵਿਚ ਬਲਦੇ ਟਾਇਰ ਪਾ ਕੇ ਸਾੜਿਆ ਗਿਆ, ਸਰੀਆਂ ਨਾਲ ਸਿਰ ਫੇਹੇ ਗਏ, ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ, ਮਾਸੂਮ ਬੱਚਿਆਂ ਨੂੰ ਕੋਹਿਆ ਗਿਆ। ਜਾਇਦਾਦਾਂ ਲੁੱਟੀਆਂ, ਘਰ ਸਾੜੇ ਗਏ। ਮਰੀ ਮਾਂ ਦੀ ਲਾਸ਼ ‘ਤੇ ਕੁਰਸੀ ਡਾਹ ਕੇ ਹਿੰਦੁਸਤਾਨ ਦੇ ਨਵੇਂ ਬਣੇ ਪਰਧਾਨ ਮੰਤਰੀ ਨੇ ਸਿੱਖਾਂ ਦੀ ਨਵੰਬਰ 1984 ਦੀ ਕਤਲੇਆਮ ਦਾ ਪ੍ਰਤਿਕਰਮ ਤੇ ਜਾਇਜ਼ ਦੱਸਦਿਆਂ ਕਿਹਾ, “ਜਬ ਬੜਾ ਪੇੜ ਗਿਰਤਾ ਹੈ, ਤੋ ਧਰਤੀ ਹਿਲਤੀ ਹੈ।”
ਜੂਨ 1984 ਦੇ ਹਮਲੇ ‘ਚ ਢਹਿ-ਢੇਰੀ ਹੋਏ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਤੇ ਦਿੱਲੀ ‘ਚ ਸਿੱਖਾਂ ਦੀ ਕਤਲੇਆਮ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਵੱਖਰੇ ਘਰ ਲਈ ਸੰਘਰਸ਼ ਕਰਨ ਲਈ ਸੋਚਣ ਲਈ ਮਜਬੂਰ ਕਰ ਦਿੱਤਾ ।
ਹਥਿਆਰਬੰਦ ਸੰਘਰਸ਼
ਜੂਨ 1984 ਦੇ ਘਲੂਘਾਰੇ ਤੋਂ ਬਾਅਦ ਭਾਈ ਤਰਸੇਮ ਸਿੰਘ ਪਰੇਸ਼ਾਨ ਰਹਿਣ ਲੱਗੇ। ਆਪ ਦੇ ਮਾਝਾ ਇਲਾਕੇ ਵਿਚ ਕਾਫੀ ਸਿੰਘ ਜੋ ਆਪ ਜੀ ਵਾਂਗ ਪਹਿਲਾਂ ਸੰਤਾਂ ਨਾਲ ਧਰਮ ਯੁੱਧ ਮੋਰਚੇ ਵਿਚ ਸੇਵਾ ਕਰਦੇ ਰਹੇ ਸਨ ਅਤੇ ਜੂਨ ਵਾਪਰੇ ਸਕੇ ਤੋਂ ਬਾਅਦ ਸੰਤਾਂ ਦੇ ਹੁਕਮ ਅਨੁਸਾਰ ਸਰਕਾਰ ਨਾਲ ਸਿੱਖਾਂ ਦੀ ਆਜ਼ਾਦੀ ਲਈ ਸੰਘਰਸ਼ ਵਿੱਢ ਰਹੇ ਸਨ। ਇਸ ਦੌਰਾਨ ਆਪਣੇ ਇਲਾਕੇ ਵਿਚੋਂ ਕਾਫੀ ਸਿੱਖ ਨੌਜਵਾਨ ਬਾਗ਼ੀ ਹੋ ਕੇ ਪੁਲਿਸ ਦੀ ਨਜ਼ਰਾਂ ਵਿਚ ਭਗੌੜੇ ਹੋ ਚੁਕੇ ਸਨ। ਇਸੇ ਦੌਰਾਨ ਆਪ ਦਾ ਮੇਲ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਵੱਸਣ ਸਿੰਘ ਜਫ਼ਰਵਾਲ, ਭਾਈ ਮਨਜੀਤ ਸਿੰਘ ਖੁਜਾਲਾ (ਗੁਰਦਾਸਪੁਰ), ਬਾਬਾ ਮੱਖਣ ਸਿੰਘ, ਭਾਈ ਜੋਗਾ ਸਿੰਘ ਬਿਸ਼ਨੰਦੀ (ਰਿਸ਼ਤੇ ਵਿਚ ਆਪ ਦੇ ਸਾਂਢੂ) , ਭਾਈ ਵਰਿਆਮ ਸਿੰਘ (ਫਰੀਦਕੋਟ) ਖੱਪਿਆਂ ਵਾਲੀ, ਭਾਈ ਹਰਜਿੰਦਰ ਸਿੰਘ ਜਿੰਦਾ ਅਰਜਨਪੁਰ ਨਾਲ ਹੋਇਆ । ਇਨ੍ਹਾਂ ਸਿੰਘਾਂ ਨਾਲ ਰਲ ਕੇ ਕੌਮ ਦੀ ਹੋਈ ਬੇਪਤੀ ਅਤੇ ਜ਼ੁਲਮ ਦਾ ਬਦਲਾ ਅਤੇ ਸਿੱਖਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਪ੍ਰਣ ਕੀਤਾ ।
ਪੰਥਕ ਕਮੇਟੀ
ਮਾਰਚ 1985 ਵਿਚ ਸਿੰਘਾਂ ਨੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦੀ ਸਥਾਪਨਾ ਕੀਤੀ, ਵੱਸਣ ਸਿੰਘ ਮੁਖੀ ਬਣਾਏ ਗਏ ਤੇ ਭਾਈ ਤਰਸੇਮ ਸਿੰਘ ਕੋਹਾੜ ਨੂੰ ਲੈਫਟੀਨੈਂਟ ਜਨਰਲ ਬਣਾਇਆ ਗਿਆ । ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਅਰੰਭ ਕਰ ਦਿੱਤਾ । 25 ਜਨਵਰੀ 1986 ਨੂੰ ਪੰਥਕ ਕਮੇਟੀ ਬਣਾਉਣ ਸਬੰਧੀ ਗੁਰਦੁਆਰਾ ਮਹਿਤਾ ਸਾਹਿਬ ਵਿਖੇ ਜੁਝਾਰੂ ਸਿੰਘਾਂ ਦੀ ਗੁਪਤ ਮੀਟਿੰਗ ਹੋਈ, ਜਿਸ ਵਿਚ ਭਾਈ ਤਰਸੇਮ ਸਿੰਘ ਕੌਹਾੜ ਦਾ ਨਾਂ ਨਿਯੁਕਤ ਕੀਤਾ ਗਿਆ। ਭਾਈ ਸਾਹਿਬ ਨੇ ਆਪਣੀ ਥਾਂ ‘ਤੇ ਵੱਸਣ ਸਿੰਘ ਜਫ਼ਰਵਾਲ ਦਾ ਨਾਂ ਪੇਸ਼ ਕੀਤਾ। ਪੰਜ ਮੈਂਬਰੀ ਕਮੇਟੀ ਦੇ ਪੰਜ ਮੁੱਢਲੇ ਮੈਂਬਰ ਭਾਈ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਣੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਵੱਸਣ ਸਿੰਘ ਜਫ਼ਰਵਾਲ ਤੇ ਗਿਆਨੀ ਅਰੂੜ ਸਿੰਘ ਸਨ ।
ਪੰਥਕ ਕਮੇਟੀ ਦਾ ਕੰਮ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸਿੱਖ ਸੰਘਰਸ਼ ਨੂੰ ਸੇਧ ਦੇਣਾ, ਸੰਘਰਸ਼ ਦੀ ਰੂਪ ਰੇਖਾ ਤਿਆਰ ਕਰ ਕੇ ਅਗਵਾਈ ਦੇਣੀ, ਸਿੱਖ ਕੌਮ ਦੀ ਅਜ਼ਾਦੀ ਲਈ ਫੈਸਲੇ ਕਰਨਾ ਸੀ। ਵੱਸਣ ਸਿੰਘ ਜਫ਼ਰਵਾਲ ਦੇ ਪੰਥਕ ਕਮੇਟੀ ਮੈਂਬਰ ਨਿਯੁਕਤ ਹੋ ਜਾਣ ਤੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦਾ ਜਰਨੈਲ ਭਾਈ ਤਰਸੇਮ ਸਿੰਘ ਕੌਹਾੜ ਨੂੰ ਥਾਪਿਆ ਗਿਆ।
ਕੇ. ਸੀ. ਐਫ. (ਖ਼ਾਲਿਸਤਾਨ ਕਮਾਂਡੋ ਫੋਰਸ) ਦੀ ਸਥਾਪਤੀ
ਸੰਨ 1986 ਵਿਚ ਖਾੜਕੂ ਸਿੰਘਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਭਾਈ ਮਨਬੀਰ ਸਿੰਘ ਚਹੇੜੂ ਅਤੇ ਭਾਈ ਤਰਸੇਮ ਸਿੰਘ ਕੋਹਾੜ ਦੇ ਗਰੁੱਪਾਂ ਦੀ ਏਕਤਾ ਹੋ ਗਈ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੀ ਸਥਾਪਨਾ ਕੀਤੀ ਗਈ। ਭਾਈ ਮਨਬੀਰ ਸਿੰਘ ਚਹੇੜੂ ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਮੁੱਖ ਜਰਨੈਲ ਥਾਪਿਆ ਗਿਆ ਜੋ ਜਨਰਲ ਹਰੀ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਇਆ । ਭਾਈ ਤਰਸੇਮ ਸਿੰਘ ਕੋਹਾੜ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਦੇ ਤੌਰ ‘ਤੇ ਸਿੰਘਾਂ ਦੀ ਅਗਵਾਈ ਕਰਨ ਲੱਗੇ।
ਭਾਈ ਤਰਸੇਮ ਸਿੰਘ ਕੋਹਾੜ ਦੀ ਅਗਵਾਈ ਹੇਠ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਕਾਰਨਾਮਿਆਂ ਦੀਆਂ ਪੰਜਾਬ ਅੰਦਰ ਘੁੰਮਾਂ ਪੈ ਗਈਆਂ । ਖ਼ਾਲਿਸਤਾਨ ਕਮਾਂਡੋ ਫੋਰਸ ਦੀਆਂ ਖਾੜਕੂ ਕਾਰਵਾਈਆਂ ਦੀ ਸਾਰੀ ਜ਼ਿੰਮੇਵਾਰੀ ਜਨਰਲ ਹਰੀ ਸਿੰਘ ਅਤੇ ਲੈਫ: ਤਰਸੇਮ ਸਿੰਘ ਕੋਹਾੜ ਦੇ ਸਿਰ ਹੁੰਦੀ ਸੀ। ਸਾਲ 1986 ਵਿਚ ਸਰਕਾਰ ਨੇ ਪੰਜਾਬ ਦੇ 15 ਦੇ ਕਰੀਬ ਖਾੜਕੂ ਸਿੰਘਾਂ ਦੇ ਨਾਮ ਇਨਾਮੀ ਇਸ਼ਤਿਹਾਰ ਛਪਾਇਆ ਜਿਸ ਵਿਚ ਭਾਈ ਤਰਸੇਮ ਸਿੰਘ ਕੋਹਾੜ ਦਾ ਵੀ ਨਾਮ ਸੀ। ਭਾਈ ਤਰਸੇਮ ਸਿੰਘ ਕੋਹਾੜ ਦਾ ਨਾਂ ਜੱਜ ਮਿਰਚੀਆ (ਸਾਜ਼ਿਸ਼ ਕਤਲ) ‘ਚ ਅਤੇ ਲੁਬਾਣਿਆਂ ਵਾਲੀ ਬੱਸ ਕਾਂਡ ਵਿਚ ਵੀ ਬੋਲਦਾ ਸੀ।
ਆਪ ਜੀ ਦੇ ਭਗੌੜੇ ਹੋਣ ਦੌਰਾਨ ਪਿੱਛੋਂ ਆਪ ਜੀ ਪਤਨੀ ਬੀਬੀ ਪਰਮਜੀਤ ਕੌਰ, ਮਾਤਾ – ਪਿਤਾ ਅਤੇ ਭੈਣ ਭਰਾਵਾਂ ਉਤੇ ਪੁਲਿਸ ਵਲੋਂ ਬੇਤਹਾਸ਼ਾ ਤਸ਼ੱਦਦ ਢਹਾਇਆ ਜਾਂਦਾ ਰਿਹਾ।
ਤਰਸੇਮ ਕੋਹਾੜ ਜੱਥਾ
ਇਹਨੀਂ ਦਿਨੀਂ 1986 ਵਿਚ ਖਾੜਕੂ ਸਿੰਘਾਂ ਨੇ ਭਾਰ ਤੋਂ ਪਾਰ ਤੋਂ ਹਥਿਆਰ ਪ੍ਰਾਪਤ ਕਰਨ ਦੇ ਯਤਨ ਅਰੰਭ ਦਿੱਤੇ ਸਨ। ਪੁਲਿਸ ਨੂੰ ਦਿੱਤੇ ਇਕਬਾਲੀਆ ਬਿਆਨ ਅਨੁਸਾਰ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਦੀ ਗਿਣਤੀ 50 ਤੋਂ ਵੱਧ ਸੀ ਅਤੇ ਕੋਹਾੜ ਗਰੁੱਪ ਕੋਲ 7 ਸਟੇਨਗੰਨਾਂ, 9 ਰਿਵਾਲਵਰ 455 ਏ, ਇਕ ਰਿਵਾਲਵਰ 38 ਦਾ, 1 ਮਾਊਜ਼ਰ, 5 ਰਾਈਫਲਾਂ 303 ਦੀਆਂ, ਤਿੰਨ ਬੰਦੂਕਾਂ 12 ਬੋਰ ਦੀਆਂ ਅਤੇ 2 ਹੱਥ ਗੋਲੇ ਸਨ। ਇਹ ਹਥਿਆਰ ਲੋਕਾਂ ਤੋਂ ਤੇ ਸੁਰੱਖਿਆ ਫੋਰਸਾਂ ਤੋਂ ਖੋਹੇ ਸਨ । ਜੇ ਪੁਲਿਸ ਮੁਤਾਬਿਕ ਭਾਈ ਤਰਸੇਮ ਸਿੰਘ ਦੇ ਇਸ ਬਿਆਨ ਨੂੰ ਸਹੀ ਮੰਨ ਲਿਆ ਜਾਵੇ ਤਾਂ ਖਾੜਕੂ ਸਿੰਘਾਂ ਦੀ ਬਹਾਦਰੀ, ਬੇ-ਮਿਸਾਲ ਹੈ ਅਤੇ ਪੜ੍ਹ ਕੇ ਜੈਮਲ-ਫੱਤਾ ਦਾ ਇਤਿਹਾਸ ਦੀ ਯਾਦ ਆ ਜਾਂਦੀ ਹੈ। ਜੈਮਲ ਅਤੇ ਫੱਤਾ ਰਾਜਪੂਤ ਬਹਾਦਰਾਂ ਨੇ, ਮੁਗ਼ਲ ਅਕਬਰ ਬਾਦਸ਼ਾਹ ਨਾਲ ਟੱਕਰ ਲਈ ਸੀ ਤੇ ਪਰ ਉਸ ਦੀ ਈਨ ਨਹੀਂ ਸੀ ਮੰਨੀ।
ਉਨ੍ਹਾਂ ਕੋਲ ਭਾਵੇਂ ਫੌਜ ਅਕਬਰ ਬਾਦਸ਼ਾਹ ਦੇ ਮੁਕਾਬਲੇ ਦੀ ਨਹੀਂ ਸੀ, ਪਰ ਅਣਖ ਗ਼ੈਰਤ ਉਨ੍ਹਾਂ ਦੇ ਰੋਮ-ਰੋਮ ਵਿਚ ਸਮੋਈ ਹੋਈ ਸੀ, ਪਰ ਹਵੇਲੀ ਕਿਲ੍ਹੇ ਵਰਗੀ ਸੀ, ਜਿਹੜੀ ਉਨ੍ਹਾਂ ਦੀ ਬਹਾਦਰੀ ਦੇ ਜੌਹਰ ਵਿਖਾਉਣ ਲਈ ਢਾਲ ਬਣੀ । ਜੈਮਲ ਤੇ ਫੱਤਾ,ਮਰਦਾਨਗੀ ਨਾਲ ਅਕਬਰ ਬਾਦਸ਼ਾਹ ਦੀਆਂ ਫੌਜਾਂ ਨਾਲ ਲੜਦੇ ਸ਼ਹੀਦ ਹੋ ਗਏ । ਜੇ ਇਥੇ ਸਿੰਘਾਂ ਦੀ ਬਹਾਦਰੀ ਨੂੰ ਵਿਚਾਰਿਆ ਜਾਏ ਤਾਂ ਹੈਰਾਨੀ ਹੁੰਦੀ ਹੈ ਕਿ ਭਾਈ ਮਨਬੀਰ ਸਿੰਘ ਚਹੇੜੂ ਤੇ ਭਾਈ ਤਰਸੇਮ ਸਿੰਘ ਕੋਹਾੜ ਦੀ ਜਥੇਬੰਦੀ, 50-60 ਸਿੰਘ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਨਾਂ ਹੇਠ ਜਿਨ੍ਹਾਂ ਕੋਲ ਨਾ ਕੋਈ ਕਿਲ੍ਹਾ, ਨਾ ਕੋਈ ਫੌਜ, ਨਾ ਕੋਈ ਹਥਿਆਰ, ੫੦-੬੦ ਪੇਂਡੂ ਮੁੰਡੇ ਉਠ ਕੇ ਦੁਨੀਆ ਦੀ ਪੰਜਵੀਂ ਤਾਕਤ ਕਹਾਉਣ ਵਾਲੀ ਹਿੰਦੁਸਤਾਨ ਦੀ ਹਕੂਮਤ ਨਾਲ ਆਪਣੀ ਸਿੱਖ ਕੌਮ ਦੀ ਅਜ਼ਾਦੀ ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਮੈਦਾਨੇ ਜੰਗ ਵਿਚ ਨਿੱਤਰਨ ਤਾਂ ਆਫ਼ਰੀਨ ਹੈ।
ਗ੍ਰਿਫ਼ਤਾਰੀ
12 ਅਗਸਤ 1986 ਨੂੰ ਭਾਈ ਤਰਸੇਮ ਸਿੰਘ ਆਪਣੇ ਸਾਥੀ ਭਾਈ ਸੁਖਦੇਵ ਸਿੰਘ ਵਾਸੀ ਲਿੱਧੜ ਨਾਲ ਹਮੀਰਾ ਸ਼ਰਾਬ ਮਿੱਲ ਤੋਂ ਕਿਸੇ ਵਿਅਕਤੀ ਨੂੰ ਮਿਲ ਕੇ ਸਕੂਟਰ ‘ਤੇ ਬਾਹਰ ਆ ਰਹੇ ਸਨ, ਉਸੇ ਵਿਅਕਤੀ ਨੇ ਪੁਲਿਸ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਸੀ, ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਭਾਈ ਤਰਸੇਮ ਸਿੰਘ ਤੇ ਭਾਈ ਸੁਖਦੇਵ ਸਿੰਘ ਤੋਂ ਖ਼ਾਲਿਸਤਾਨੀ ਸਿੰਘਾਂ ਬਾਰੇ ਵੱਡੇ ਤੋਂ ਵੱਡੇ ਭੇਤ ਲੈਣਾ ਚਾਹੁੰਦੀ ਸੀ ਪਰ ਕਾਮਯਾਬ ਨਾ ਹੋ ਸਕੀ । ਪੰਜਾਬ ਸਰਕਾਰ ਨੇ ਕਾਲੇ ਕਾਨੂੰਨ ਟਾਡਾ ਅਧੀਨ ਨਾਭਾ ਜੇਲ੍ਹ ਵਿਚ ਬੰਦ ਕਰ ਦਿੱਤਾ । ਇਥੋਂ ਇੱਕ ਸਾਲ ਲਈ ਦੋਵਾਂ ਸਿੰਘਾਂ ਨੂੰ ਪੂਨੇ ਜੇਲ੍ਹ (ਮਹਾਰਾਸ਼ਟਰ) ‘ਚ ਨਜ਼ਰਬੰਦ ਰੱਖਿਆ।
ਆਖ਼ਰ 14 ਨਵੰਬਰ 1987 ਦੇ ਦਿਨ ਭਾਈ ਤਰਸੇਮ ਸਿੰਘ ਕੋਹਾੜ ਤੇ ਭਾਈ ਸੁਖਦੇਵ ਸਿੰਘ ਲਿੱਧੜ ਨੂੰ ਪੁਨੇ ਜੇਲ੍ਹ ‘ਚੋਂ ਕੱਢ ਕੇ ਪੁਲਿਸ ਬੁੱਚੜ ਅਫਸਰ ਸਵਰਨ ਸਿੰਘ ਘੋਟਣਾ ਨੇ ਪਿੰਡ ਅਗਵਾਨ ਖੁਰਦ, ਨੇੜੇ ਡੇਹਰਾ ਬਾਬਾ ਨਾਨਕ, ਗੁਰਦਾਸਪੁਰ ਦੇ ਉਜਾੜ ਸੇਮ ਨਾਲੇ ਦੇ ਨਾਲ ਲੱਗਦੇ ਖੇਤਾਂ ‘ਚ ਲਿਜਾ ਕੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ।
ਭਾਈ ਕੋਹਾੜ ਸਿਰਫ 24-25 ਸਾਲ ਦੀ ਉਮਰ ਵਿਚ ਕੌਮ ਲਈ ਝੂਝਦੇ ਹੋਏ ਆਪਣੀ ਜਵਾਨੀ ਕੌਮ ਲੇਖੇ ਲਗਾ ਗਏ। ਉਹਨਾਂ ਮਗਰੋਂ ਉਹਨਾਂ ਦੇ ਸਾਥੀ ਅਤੇ ਰਿਸ਼ਤੇ ਵਿਚ ਉਹਨਾਂ ਦੇ ਸਾਂਢੂ ਭਾਈ ਜੋਗਾ ਸਿੰਘ ਬਿਸ਼ਨੰਦੀ (ਜਿੰਨਾਂ ਦੇ ਪਿਤਾ ਜੱਥੇਦਾਰ ਗੁਰਦੇਵ ਸਿੰਘ ਜੂਨ 84 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਝੂਝਦੇ ਹੋਏ ਸ਼ਹੀਦੀ ਪਾ ਗਏ ਸਨ) ਵੀ ਪੂਰੇ ਕਰੀਬ ਤਿੰਨ ਸਾਲ ਬਾਅਦ 7 ਨਵੰਬਰ 1990 ਨੂੰ ਸ਼ਹੀਦੀ ਪਾ ਗਏ।
ਝੂਠਾ ਮੁਕਾਬਲਾ
ਪੰਜਾਬ ਪੁਲਿਸ ਵੱਲੋਂ ਭਾਈ ਤਰਸੇਮ ਸਿੰਘ, ਭਾਈ ਸੁਖਦੇਵ ਸਿੰਘ ਨੂੰ ਜੇਲ੍ਹ ‘ਚੋਂ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਖ਼ਤਮ ਕਰਨ ਦੀ ਕਹਾਣੀ ਵੀ ਐਨੀ ਹਾਸੋ ਹੀਣੀ ਤੇ ਝੂਠੀ ਸੀ ਕਿ ਜਿਸ ਉਤੇ ਯਕੀਨ ਨਹੀਂ ਕੀਤਾ ਜਾ ਸਕਦਾ। ਪੰਜਾਬ ਪੁਲਿਸ ਵੱਲੋਂ ਅਖ਼ਬਾਰਾਂ ਨੂੰ ਜਾਰੀ ਕੀਤੇ ਬਿਆਨ ਮੁਤਾਬਕ: ਪੰਜਾਬ ਪੁਲਿਸ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ, ਖ਼ਤਰਨਾਕ ਅੱਤਵਾਦੀ ਤਰਸੇਮ ਸਿੰਘ ਕੋਹਾੜ ਅਤੇ ਉਸਦੇ ਸਾਥੀ ਸੁਖਦੇਵ ਸਿੰਘ ਲਿੱਧੜ ਨੂੰ ਹਥਿਆਰਾਂ ਦੀ ਬਰਾਮਦੀ ਵਾਸਤੇ ਲੈ ਕੇ ਗਈ, ਅੱਤਵਾਦੀਆਂ ਨੇ ਤਰਸੇਮ ਸਿੰਘ ਅਤੇ ਸੁਖਦੇਵ ਸਿੰਘ ਨੂੰ ਛੁਡਾਉਣ ਲਈ ਪੰਜਾਬ ਪੁਲਿਸ ਦੀ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ, ਪੰਜਾਬ ਪੁਲਿਸ ਦੇ ਜਵਾਨਾਂ ਵੀ ਜਵਾਬੀ ਗੋਲੀ ਚਲਾਈ, ਇਸ ਦੁਪਾਸੀ ਫਾਇਰਿੰਗ ਵਿਚ ਭਜਣ ਦੀ ਕੋਸ਼ਿਸ਼ ਕਰਦੇ ਹੋਏ ਦੋਵੇਂ ਅੱਤਵਾਦੀ ਤਰਸੇਮ ਸਿੰਘ ਕੋਹਾੜ ਅਤੇ ਸੁਖਦੇਵ ਸਿੰਘ ਮਾਰੇ ਗਏ । ਇਹ ਦੋਵੇਂ ਏ ਸ਼੍ਰੇਣੀ ਦੇ ਅੱਤਵਾਦੀ ਸਨ ਅਤੇ ਬਹੁਤ ਸਾਰੇ ਕਤਲਾਂ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਸਨ। ਕਹਾਣੀ ਨਿਸ਼ਚੇ ਹੀ ਝੂਠੀ ਸੀ ।
ਪੰਜਾਬ ਅੰਦਰ ਅਖੌਤੀ ਅਕਾਲੀ ਸੁਰਜੀਤ ਸਿਹੁੰ ਬਰਨਾਲਾ ਦੀ ਸਰਕਾਰ ਸੀ। ਪੰਜਾਬ ਪੁਲਿਸ ਦਾ ਮੁਖੀ ਜੂਲੀਓ ਫਰਾਂਸਿਸ ਰਿਬੇਰੋ,ਅਤੇ ਪੰਜਾਬ ਦਾ ਗਵਰਨਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਅਤੇ ਜੇਲ੍ਹਾਂ ਵਿਚੋਂ ਕੱਢ ਕੇ ਸਰੇਆਮ ਖਤਮ ਕਰ ਰਹੇ ਸਨ । ਅਕਾਲੀ ਬੀਬੇ ਰਾਣੇ ਖ਼ਾਮੋਸ਼ ਹੋ ਕੇ ਸਿੱਖ ਨੌਜਵਾਨਾਂ ਦੇ ਖੂਨ ਦੀ ਖੇਡੀ ਜਾ ਰਹੀ ਹੋਲੀ ਵੇਖ ਰਹੇ ਸਨ । ਪੰਜਾਬ ਅੰਦਰ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਸੁਰਜੀਤ ਸਿਹੁੰ ਬਰਨਾਲਾ ਨੇ ਅਜਿਹੇ ਇਕ ਵੀ ਕੇਸ ਉਤੇ ਇਨਕੁਆਰੀ ਨਹੀਂ ਕਰਾਈ। ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਿੰਘਾਂ ਦੀਆਂ ਲਾਸ਼ਾਂ ਵੀ ਵਾਰਸਾਂ ਨੂੰ ਨਹੀਂ ਸੀ ਦਿੱਤੀਆਂ ਜਾਂਦੀਆਂ ਕਿ ਮੁਕਾਬਲੇ ਵਿਚ ਮਾਰੇ ਗਏ ਖਾੜਕੂ ਦੀ ਲਾਸ਼ ਉਤੇ ਤਸੀਹੇ-ਤਸ਼ੱਦਦ ਦੇ ਨਿਸ਼ਾਨਾਂ ਨੇ ਸੱਚੀ ਕਹਾਣੀ ਬਿਆਨ ਕਰ ਦੇਣੀ ਹੁੰਦੀ ਸੀ ਅਤੇ ਸਿੱਖੀ ਰੋਹ ਹੋਰ ਪ੍ਚੰਡ ਹੋ ਜਾਣਾ ਸੁਭਾਵਿਕ ਸੀ।
ਸ਼ਹੀਦੀ ਸਰੂਪਾਂ ਲਈ ਸੰਘਰਸ਼
ਸ਼ਹੀਦ ਸਿੰਘਾਂ ਦੇ ਵਾਰਸਾਂ ਵੱਲੋਂ ਮ੍ਰਿਤਕ ਦੇਹਾਂ ਦੀ ਮੰਗ ਕੀਤੀ ਗਈ। ਵੱਡੀ ਗਿਣਤੀ ਵਿਚ ਗਏ ਸਿੱਖਾਂ ਦੇ ਟਰੱਕ ਵੇਖ ਕੇ ਪੁਲਿਸ ਕਪਤਾਨ ਕਦੀ ਕਹੇ ਡੇਰਾ ਬਾਬਾ ਨਾਨਕ ਜਾਉ, ਉਥੇ ਗਏ ਤੇ ਵਾਰਸਾਂ ਨੂੰ ਕਹਿੰਦੇ ਕਿ ਕਲਾਨੌਰ ਥਾਣੇ ਲਾਸ਼ਾਂ ਪਈਆਂ ਲੈ ਆਉ । ਜੇ ਉਥੇ ਗਏ ਤਾਂ ਕੁਝ ਵੀ ਨਹੀਂ ਸੀ। ਇਕ ਮੁਲਾਜ਼ਮ ਕਹਿੰਦਾ ਕਿ ਭਲੇ ਮਾਣਸੋ ਗੁਰਦਾਸਪੁਰ ਦੇ ਸਮਸ਼ਾਨਘਾਟ ਵਿਚੋਂ ਜਾ ਕੇ ਫੁੱਲ ਚੁਣ ਲਉ ।ਉਥੇ ਚਾਰ ਸਸਕਾਰ ਪੁਲਿਸ ਨੇ ਕੀਤੇ, ਤੁਹਾਨੂੰ ਕਿਸੇ ਇਹ ਵੀ ਨਹੀਂ ਦੱਸਣਾ, ਤਰਸੇਮ ਸਿੰਘ ਦਾ ਸਿਵਾ ਕਿਹੜਾ ਹੈ। ਪਰਿਵਾਰ ਜਦੋਂ ਗਿਆ ਚਾਰ ਸਿਵੇ ਬਲ ਰਹੇ ਸਨ, ਚੌਂਹ ਸਿਵਿਆਂ ਵਿਚੋਂ ਹੀ ਫੁੱਲ ਚੁੱਕ ਕੇ ਪਰਿਵਾਰ ਨੁੰ ਸਬਰ ਕਰਨਾ ਪਿਆ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਝੂਠੇ ਪੁਲਿਸ ਮੁਕਾਬਲੇ ਦੀ ਇਨਕੁਆਰੀ ਕਰਾਉਣ ਦੀ ਮੰਗ ਲੈ ਕੇ ਪੰਥਕ ਸਰਕਾਰ ਨੂੰ ਦਰਖ਼ਾਸਤਾਂ ਦਿੱਤੀਆਂ, ਪਰ ਸੁਰਜੀਤ ਸਿਹੁੰ ਬਰਨਾਲਾ ਖ਼ਾਮੋਸ਼ ਰਿਹਾ ।
ਖਾੜਕੂ ਯੋਧੇ (2016), ਭਾਈ ਮਨਿੰਦਰ ਸਿੰਘ ਬਾਜਾ