Shaheed Bhai Anokh Singh Babbar

Babbar Khalsa
Bhai Anokh Singh Babbar

The great Kharku warrior, Bhai Anokh Singh Babbar, was born in 1953 to father S. Makhan Singh and Mata Niranjan Kaur Ji in the village of Waring Suba Singh, near Khadur Sahib, district Tarn Taran. Bhai Sahib had four brothers: elder brother Bhai Joga Singh, Bhai Santokh Singh, Bhai Anokh Singh Babbar, and younger Bhai Hardeep Singh Ji. They led a Gursikh way of life while farming in their village. Bhai Sahib received his education up to the twelfth standard in Khadur Sahib. In 1973, he took Amrit Daat and began living a life devoted to Gursikhi.

Before 1978

From a young age, Bhai Sahib was a devoted Sikh and was always ready to help those in need, engaging in sewa (selfless service) and Simran (meditation). He worked as a Golak Inspector for the Shiromani Gurdwara Parbandhak Committee, always fulfilling his duties with integrity. Once, at Gurdwara Muktsar Sahib, when the golak money was initially counted at fourteen thousand, Bhai Sahib recounted it under his supervision, and the amount increased to twenty-two thousand. Others suggested distributing the extra money among themselves, but Bhai Sahib asserted that it would be a sin to have such thoughts when considering Guru Maharaj’s omnipresence.

Bhai Sahib used his salary from the Shiromani Committee to support Akhand Kirtan events and constantly chanted the Simran “Waheguru, Waheguru, Waheguru.” He had a deep love for Sikhi, Banna (traditional Sikh attire), and Gurbani. Bhai Fauja Singh Ji (1978), a dear friend of Bhai Sahib, learned martial arts under his guidance.

After 1978

On April 13, 1978, in Amritsar, the fake Nirankari Gurbachana carried out a brutal massacre of Singhs, in which 13 Singhs, including Bhai Fauja Singh, attained martyrdom, and 150 others were seriously wounded from the Nirankari’s bullets. Bhai Sahib witnessed this horrific event on April 13, 1978, which fueled his determination to avenge the fake Nirankaris. Bhai Sukhdev Singh Babbar Dasuwal convened a secret meeting of like-minded Singhs, where Bhai Anokh Singh, Bhai Sulakhan Singh Vairowal, Bhai Talwinder Singh Babbar (the founder of Babbar Khalsa), Bhai Wadawa Singh, Bhai Sukhdev Singh Chaba, Bhai Kulwant Singh, Bhai Manmohan Singh (also known as Bhai Mahinder Singh), and other covert Singhs joined. During this meeting, the Babbar Khalsa was established with the goal of eradicating the fake Nirankaris.

The Singhs from Damdami Taksal and Babbar Khalsa began eliminating fake Nirankaris day by day. Sant Jarnail Singh Ji Khalsa Bhindranwala and his Singhs had already initiated a campaign against the fake Nirankaris. Through their relentless efforts, Nirankari deras were closed down in Punjab. Discussions were underway in Tarn Taran, Ajnala, and Chandigarh about Bhai Anokh Singh’s role in assassinating Nirankaris. Bhai Sahib resigned from the Shiromani Gurdwara Parbandhak Committee and fully engaged in Kharku Sangharsh (armed struggle for justice).

After 1984

Bhai Anokh Singh shared a close bond with Bhai Sukhdev Singh Sakhira of Damdami Taksal, who happened to be Bhai Sahib’s sister-in-law’s brother. Bhai Anokh Singh was always willing to make any sacrifice for the progress of the Sikh struggle. In May 1985, to avenge the November 1984 Sikh massacre, Singhs executed the Delhi transistor bomb attack, which rocked the Indian capital. Police sources believed Bhai Anokh Singh to be the mastermind behind this action.

First Arrest

Bhai Sahib was arrested by the Dehlon Police (Ludhiana) for the first time due to an impromptu arrest made by unknown or Sikh-sympathizing police officials. Senior police officers, upon learning of Bhai Anokh Singh’s arrest, were dismayed and upset about documenting his arrest. The officer also informed his family in the village of Waring Suba Singh.

Ludhiana arrest escape

Bhai Sahib was brought to the Ludhiana court by the police to appear before the judge. His elder brother, Santokh Singh Ji, and mother, Niranjan Kaur Ji, along with Bhai Sulkhan Singh Vairowal’s wife, Bibi Manjinder Kaur Ji, brought Prashad from Sri Darbar Sahib. Mata Ji met Bhai Anokh Singh in Bakhshikhana (waiting area), spoke with him, and shared Prashad with the police personnel. Bhai Santokh Singh left the court premises with Bhai Sahib. As they were leaving, Bhai Anokh Singh’s companions launched an attempt to free him from police custody. During this action, Bhai Sahib repeatedly urged his fellow Singhs not to harm innocent men or any police man during his rescue attempt, but the Singhs did not heed his advice. Gunshots rang out, leading to the killing of police officers, and two Singhs who had come to rescue Bhai Sahib were also martyred by police bullets. Among them, one Singh was a Bihari who became a sikh by taking Amrit Daat.

After the operation, Singhs left the scene in a jeep with Bhai Anokh Singh and chanted “Khalistan Zindabad.” A police checkpoint lay ahead, but they abandoned the jeep and managed to escape on foot. On the same day, the Khalistan Commando Force, under the leadership of General Labh Singh Panjwar, executed the largest bank robbery in Ludhiana, amounting to 5 crore and 76 lakh.

After Escape

Bhai Anokh Singh had a deep desire to offer his life for Sikhism, believing that it was better to live a dignified life and fight for the freedom of the Sikh nation rather than live in servitude. He considered a heroic death to be a true life. He had reached a point where he desired to sacrifice his life for the Sikh cause, with no fear of death. Despite the Punjab Police portraying him as a dangerous terrorist in their propaganda, he had won the hearts of the people. People regarded Bhai Anokh Singh Babbar as a great Kharku (warrior) general who was always ready to make sacrifices for the Sikh nation.

When Julio Francis Ribeiro, the Chief of Punjab Police, assumed command in Punjab, there were bounties on the heads of 36 Kharku Singhs, with Bhai Anokh Singh Babbar’s name at the forefront. Ribeiro claimed that Bhai Anokh Singh Babbar was an expert in creating and operating bombs. Bhai Sahib’s elder brother, S. Santokh Singh, shared that after escaping from the Ludhiana court, Bhai Anok Singh Babbar came to visit their village. When Bhai Sahib met the mothers and sisters of the village, they all wished him well and expressed their pride in his efforts.

Bhai Anokh Singh recounted his experience, stating that Guru Sahib had tested him, and he had failed the test. His fellow Singhs compelled him to escape from police custody, but the opportunity for martyrdom might not come. He wanted to offer his life for Sikhism and go to Sachkhand (the abode of truth) like Bhai Taru Singh Ji and Bhai Mani Singh Ji. He asked his mother for a blessing to bear any oppression by tyrants with a smile and refrain from swearing. After expressing these poignant words, he bowed to his mother and left home, never to return. However, he continued to send messages to his village and family.

Shaheedi –30 August 1987

In August 1987, Bhai Sahib was arrested by Jalandhar Police Inspector Surjit Sinh while riding a bicycle. The Chief of the Punjab Police came to interrogate Bhai Anokh Singh Babbar personally. During the interrogation, Bhai Sahib identified himself as Anokh Singh Babbar, the son of Guru Gobind Singh Ji, and a resident of Anandpur Sahib. The police had hoped to extract valuable information from him but were left disappointed. They resorted to torturing him, yet Bhai Anokh Singh continued to chant the Waheguru-Wahiguru mantra. His unwavering determination proved indomitable in the face of police brutality.

Frustrated, Inspector Surjit Sinh forcibly removed Bhai Anokh Singh’s turban, saying, “You mentioned wanting to be a martyr like Bhai Taru Singh. Let me fulfill that desire for you.” After removing his turban, Bhai Anokh Singh responded, “You may oppress me as a Sikh, but remember, just as Zakaria Khan didn’t survive after removing Bhai Taru Singh’s scalp, you won’t either.”

Bhai Anokh Singh Babbar’s body was covered in blood, his scalp had been removed, and his body bore numerous injuries. The relentless Simran of Waheguru-Wahiguru by Bhai Sahib disrupted his executioners. The police, still unsatisfied, escalated their cruelty. They stabbed Bhai Anokh Singh Babbar in the eyes with rifle bayonets and cut his tongue with a dagger. In this horrific state, he was taken to Vairowal police station. Astonishingly, Bhai Anokh Singh Babbar remained alive, albeit injured, for eight days after his scalp had been removed.

Ultimately, On 30 August 1987, police officers shot Bhai Anokh Singh Babbar’s lifeless body at Vairowal police station and reported his death as the result of a police encounter, while newspapers hailed the bravery of the police.

Shaheedi revange by Kharkus

Shortly after, Police Inspector Surjit Sinh, the perpetrator of these gruesome acts, was patrolling in his police jeep when Kharku Singhs targeted the vehicle with a landmine in the Jalandhar district. The blast resulted in the death of Inspector Surjit Sinh and other police personnel. According to Jag Bani newspaper, the responsibility for this bombing was claimed by Bhai Gurinder Singh Bhagowal and Gurnam Singh Dabanwala.

Aftermath of Shaheedi

Bhai Anokh Singh Babbar’s body was cremated by the police in Tarn Taran City’s crematorium. His family in the village of Waring Suba Singh received a message that Anok Singh Babbar had been killed in a police encounter and had now been identified. The villagers and family collected the ashes of Bhai Anokh Singh Babbar. The village organized an Akhand Path of SGGS Ji, and the Singhs of Akhand Kirtni Jatha performed kirtan. Giani Puran Singh, the head priest of Sri Harmandir Sahib, attended the martyrdom ceremony to pay his respects and remarked that Bhai Anokh Singh Ji Babbar’s martyrdom recalled the sacrifice of the 18th-century martyr Bhai Taru Singh Ji.

The martyrdom ceremony witnessed a massive gathering of Sikh Sangat who had come to pay their respects. During the reign of Chief Minister Beanta Butcher and the era of terrorist government in Punjab, the police arrested Baba Makhan Singh, Bhai Anokh Singh Babbar’s father, from their home, and he was subsequently killed. The family was denied the opportunity to retrieve his body, and to this day, a petition filed by Bhai Santokh Singh, Bhai Joga Singh, and Bhai Hardeep Singh in Chandigarh to investigate the disappearance of their father remains unresolved due to the inefficiencies of the Indian judicial system.

–Kharku Yodhe (2016), Bhai Maninder Singh Bajja


ਸ਼ਹੀਦ ਭਾਈ ਅਨੋਖ ਸਿੰਘ ਬੱਬਰ

ਖਾੜਕੂ ਯੋਧੇ ਭਾਈ ਅਨੋਖ ਸਿੰਘ ਬੱਬਰ ਦਾ ਜਨਮ ਸੈਨ 1953 ਵਿਚ ਪਿਤਾ ਸ. ਮੱਖਣ ਸਿੰਘ ਦੇ ਘਰ ਮਾਤਾ ਨਿਰੋਜਣ ਕੌਰ ਜੀ ਦੀ ਕੁੱਖੋਂ ਪਿੰਡ ਵੜਿੰਗ ਸੂਬਾ ਸਿੰਘ, ਨੇੜੇ ਖਡੂਰ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਚਾਰ ਭਰਾ-ਵੱਡੇ ਭਰਾ ਭਾਈ ਜੋਗਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਅਨੋਖ ਸਿੰਘ ਬੱਬਰ ਅਤੇ ਛੋਟੇ ਭਾਈ ਹਰਦੀਪ ਸਿੰਘ ਜੀ ਸਨ, ਜੋ ਪਿੰਡ ਵੜਿੰਗ ਸੂਬਾ ਸਿੰਘ ਵਿਚ ਖੇਤੀ-ਬਾੜੀ ਕਰਦੇ ਹੋਏ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਸਨ। ਭਾਈ ਸਾਹਿਬ ਜੀ ਨੇ ਖਡੂਰ ਸਾਹਿਬ ਤੋਂ ਬਾਰ੍ਹਵੀਂ ਤਕ ਵਿਦਿਆ ਪ੍ਰਾਪਤ ਕੀਤੀ। ਸੈਨ 1973 ਵਿਚ ਅੰਮ੍ਰਿਤ ਛਕ ਲਿਆ ਅਤੇ ਗੁਰਸਿੱਖੀ ਜੀਵਨ ਵਿਚ ਪਰਪੱਕ ਹੋ ਗਏ।

ਆਪ ਜੀ ਬਚਪਨ ਤੋਂ ਹੀ ਸਿੱਖੀ ਦੇ ਸੱਚੇ ਆਸ਼ਕ ਸਨ ਤੇ ਸੇਵਾ-ਸਿਮਰਨ ਤੇ ਲੋੜਵੰਦਾਂ ਦੀ ਸਹਾਇਤਾ ਕਰ ਕੇ ਖ਼ੁਸ਼ ਰਹਿੰਦੇ ਸਨ । ਭਾਈ ਸਾਹਿਬ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਮਿਲ ਗਈ ਤੇ ਗੋਲਕ ਇੰਸਪੈਕਟਰ ਦੀ ਸੇਵਾ.’ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਰਹੇ। ਕਿਹਾ ਜਾਂਦਾ ਹੈ ਕਿ ਇਕ ਵਾਰ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਮਸਿਆ ਦਾ ਚੜ੍ਹਾਵਾ ਗੋਲਕ ਦੀ ਗਿਣਤੀ ਵਾਸਤੇ ਗਏ, ਜੋ ਚੌਦਾਂ ਹਜ਼ਾਰ ਹੋਇਆ। ਦੂਜੀ ਵਾਰ ਗਏ ਤਾਂ ਚੜ੍ਹਾਵਾ ਗੋਲਕ ਵਿਚੋਂ ਬੱਤੀ ਹਜ਼ਾਰ ਨਿਕਲਿਆ। ਨਾਲ ਦੇ ਸਾਥੀ ਕਹਿੰਦੇ ਕਿ ਜੱਥੇਦਾਰ ਜੀ, ਚੌਦਾਂ ਹਜ਼ਾਰ ਤੋਂ ਉਪਰਲੇ ਬਾਰੇ ਆਪਾਂ ਸੋਚ ਲਈਏ ? ਤਾਂ ਭਾਈ ਸਾਹਿਬ ਨੇ ਕਿਹਾ ਕਿ ਗੁਰੂ ਮਹਾਰਾਜ ਨੂੰ ਆਪਾਂ ਹਾਜ਼ਰ-ਨਾਜ਼ਰ ਸਮਝਦੇ ਹਾਂ ਤਾਂ ਫਿਰ ਸਾਡੇ ਮਨ ਵਿਚ ਅਜਿਹਾ ਫੁਰਨਾ ਆਉਣਾ ਵੀ ਪਾਪ ਹੈ।

ਭਾਈ ਸਾਹਿਬ ਜੀ ਨੂੰ ਸ਼੍ਰੋਮਣੀ ਕਮੇਟੀ ਤੋਂ ਜੋ ਤਨਖ਼ਾਹ ਮਿਲਦੀ ਸੀ, ਉਹ ਅਖੰਡ ਕੀਰਤਨ ਸਮਾਗਮਾਂ ਵਿਚ ਖ਼ਰਚ ਕਰ ਦਿੰਦੇ ਸਨ। ਆਪ ਜੀ ਹਰ ਵੇਲੇ “ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ’ ਗੁਮੰਤਰ ਦਾ ਜਾਪ ਕਰਦੇ ਰਹਿੰਦੇ ਸਨ। ਆਪ ਜੀ ਦਾ ਸਿੱਖੀ ਬਾਣੇ ਤੇ ਗੁਰਬਾਣੀ ਨਾਲ ਬੜਾ ਪਿਆਰ ਸੀ। ਭਾਈ ਫੌਜਾ ਸਿੰਘ ਜੀ ਆਪ ਦੇ ਬੜੇ ਪਿਆਰੇ ਮਿੱਤਰ ਸਨ ਤੇ ਉਹਨਾਂ ਦੀ ਅਗਵਾਈ ਹੇਠ ਸ਼ਸਤਰ-ਵਿਦਿਆ ਦਾ ਅਭਿਆਸ ਕੀਤਾ ।

13 ਅਪ੍ਰੈਲ 1978 ਦੇ ਅੰਮ੍ਰਿਤਸਰ ਵਿਚ ਨਿਰੰਕਾਰੀ ਗੁਰਬਚਨੇ ਵੱਲੋਂ ਜੋ ਸਿੰਘਾਂ ਉੱਤੇ ਖ਼ੂਨੀ ਸਾਕਾ ਵਰਤਾਇਆ ਗਿਆ, ਜਿਸ ਵਿਚ ਭਾਈ ਫ਼ੌਜਾ ਸਿੰਘ ਸਮੇਤ 13 ਸਿੰਘ ਸ਼ਹੀਦ ਹੋਏ ਤੇ 150 ਰੀਭੀਰ ਰੂਪ ਵਿਚ ਨਿਰੰਕਾਰੀਆਂ ਦੀਆਂ ਗੋਲੀਆਂ, ਛਵ੍ਹੀਆਂ ਨਾਲ ਫੱਟੜ ਹੋਏ । ਇਹ ਖ਼ੂਨੀ ਸਾਕਾ 13 ਅਪ੍ਰੈਲ 1978 ਵਿਚ ਅੱਖਾਂ ਸਾਹਮਣੇ ਹੋਈ । ਉਸ ਦਿਨ ਤੋਂ ਹੀ ਭਾਈ ਸਾਹਿਬ ਨੇ ਨਕਲੀ ਨਿਰੰਕਾਰੀਆਂ ਨੂੰ ਸੋਧਣ ਲਈ ਕਮਰ-ਕੱਸਾ ਕਰ ਲਿਆ । ਭਾਈ ਸੁਖਦੇਵ ਸਿੰਘ ਬੱਬਰ ਦਾਸੂਵਾਲ ਨੇ ਹਮ-ਖ਼ਿਆਲ ਸਿੰਘਾਂ ਦੀ ਇਕ ਗੁਪਤ ਬੈਠਕ ਬੁਲਾਈ, ਜਿਸ ਵਿਚ ਭਾਈ ਅਨੋਖ ਸਿੰਘ, ਭਾਈ ਸੁਲੱਖਣ ਸਿੰਘ ਵੈਰੋਵਾਲ, ਬੱਬਰ ਖ਼ਾਲਸਾ ਦੇ ਬਾਨੀ ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਵਧਾਵਾ ਸਿੰਘ, ਭਾਈ ਸੁਖਦੇਵ ਸਿੰਘ ਚੱਬਾ, ਭਾਈ ਕੁਲਵੰਤ ਸਿੰਘ, ਭਾਈ ਮਨਮੋਹਨ ਸਿੰਘ ਉਰਫ਼ ਭਾਈ ਮਹਿੰਦਰ ਸਿੰਘ ਅਤੇ ਹੋਰ ਗੁਪਤ ਸੇਵਾ ਕਰਨ ਵਾਲੇ ਸਿੰਘ ਸ਼ਾਮਲ ਹੋਏ। ਇਸ ਵਿਚ ਨਕਲੀ ਨਿਰੰਕਾਰੀਆਂ ਨੂੰ ਚਣੇ ਚਬਾਉਣ ਲਈ ਬੱਬਰ ਖ਼ਾਲਸਾ ਦੀ ਸਥਾਪਨਾ ਕੀਤੀ ਗਈ।

ਦਮਦਮੀ ਟਕਸਾਲ ਅਤੇ ਬੱਬਰ ਖ਼ਾਲਸਾ ਦੇ ਸਿੰਘਾਂ ਨੇ ਨਕਲੀ ਨਿਰੰਕਾਰੀਆਂ ਨੂੰ ਦਿਨ-ਦੀਵੀਂ ਸੋਧੇ ਲਾਏ । ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਪਹਿਲਾਂ ਹੀ ਆਪਣੇ ਸਿੰਘਾਂ ਨਾਲ ਨਕਲੀ ਨਿਰੰਕਾਰੀਆਂ ਵਿਰੁੱਧ ਜੱਹਾਦ ਸ਼ੁਰੂ ਕੀਤਾ ਹੋਇਆ ਸੀ। ਸੰਤ ਜਰਨੈਲ ਸਿੰਘ ਜੀ ਕੂੜ-ਕੁਪੱਤ ਦੀਆਂ ਦੁਕਾਨਾਂ ਪੰਜਾਬ ਅੰਦਰ ਬੰਦ ਹੋ ਗਈਆਂ। ਤਰਨ ਤਾਰਨ, ਅਜਨਾਲਾ, ਚੰਡੀਗੜ੍ਹ ਵਿਚ ਸੋਧੇ ਨਿਰੰਕਾਰੀਆਂ ਵਿਚ ਭਾਈ ਅਨੋਖ ਸਿੰਘ ਦੇ ਸੱਥਾਂ ਵਿਚ ਚਰਚੇ ਹੋ ਰਹੇ ਸਨ। ਭਾਈ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਛੱਡ ਕੇ ਖਾੜਕੂ ਸੰਘਰਸ਼ ਵਿਚ ਵਿਚਰਨ ਲੱਗੇ।

ਭਾਈ ਅਨੋਖ ਸਿੰਘ ਦਾ ਦਮਦਮੀ ਟਕਸਾਲ ਦੇ ਭਾਈ ਸੁਖਦੇਵ ਸਿੰਘ ਸਖੀਰਾ ਨਾਲ ਬੜਾ ਗੂੜ੍ਹਾ ਪਿਆਰ ਸੀ। ਆਪ ਸਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸਨ।  ਨਵੰਬਰ 1984 ਦੇ ਸਿੱਖ ਕਤਲੇਆਮ ਦੀ ਭਾਜੀ ਮੋੜਨ ਲਈ ਸਿੰਘਾਂ ਨੇ ਮਈ 1985 ਵਿਚ ਦਿੱਲੀ ਟਰਾਂਜ਼ਿਸਟਰ ਬੈਬ ਕਾਂਡ ਕਰ ਕੇ ਰਾਜਧਾਨੀ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਸੂਤਰਾਂ ਨੇ ਇਸ ਕਾਂਡ ਪਿੱਛੇ ਭਾਈ ਅਨੋਖ ਸਿੰਘ ਦਾ ਦਿਮਾਗ ਮੰਨਿਆ ।

ਡੇਹਲੋਂ ਪੁਲਿਸ (ਲੁਧਿਆਣਾ) ਨੇ ਪਹਿਲੀ ਵਾਰ ਗ੍ਰਿਫਤਾਰ ਕਰ ਲਿਆ । ਇਹ ਸਹਿਜ-ਸੁਭਾਅ ਦੀ ਗ੍ਰਿਫਤਾਰੀ ਹੋਈ ਸੀ ਅਤੇ ਅਣਜਾਣ ਜਾਂ ਸਿੱਖੀ ਦੇ ਹਮਦਰਦ ਪੁਲਿਸ ਵਾਲਿਆਂ ਨੇ ਭਾਈ ਸਾਹਿਬ ਦੀ ਗ੍ਰਿਫਤਾਰੀ ਪਾ ਕੇ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ। ਜਦੋਂ ਉੱਚ ਪੁਲਿਸ ਅਫਸਰਾਂ ਨੂੰ ਭਾਈ ਅਨੋਖ ਸਿੰਘ ਦੀ ਗ੍ਰਿਫਤਾਰੀ ਦੇ ਐਲਾਨ ਦਾ ਪਤਾ ਲੱਗਿਆ ਤਾਂ ਪਿੱਟ ਉੱਠੇ । ਅਫ਼ਸਰਾਂ ਨੇ ਵਾਰਸਾਂ ਨੂੰ ਵੀ ਗ੍ਰਿਫਤਾਰੀ ਬਾਰੇ ਪਿੰਡ ਵੜਿੰਗ ਸੂਬਾ ਸਿੰਘ ਇਤਲਾਹ ਭੇਜ ਦਿੱਤੀ।

ਲੁਧਿਆਣਾ ਦੀ ਅਦਾਲਤ ਵਿਚ ਪੇਸ਼ੀ ਲਈ ਭਾਈ ਸਾਹਿਬ ਨੂੰ ਪੁਲਿਸ ਲੈ ਕੇ ਆਈ। ਵੱਡੇ ਭਰਾ ਸੰਤੋਖ ਸਿੰਘ ਜੀ ਤੇ ਮਾਤਾ ਨਿਰੰਜਨ ਕੌਰ ਜੀ ਤੇ ਭਾਈ ਸੁਲੱਖਣ ਸਿੰਘ ਵੈਰੋਵਾਲ ਦੀ ਸਿੰਘਣੀ ਬੀਬੀ ਮਨਜਿੰਦਰ ਕੌਰ ਜੀ ਵੀ ਸ੍ਰੀ ਦਰਬਾਰ ਸਾਹਿਬ ਤੋਂ ਦੇਗ ਦਾ ਪ੍ਸ਼ਾਦਿ ਲੈ ਕੇ ਲੁਧਿਆਣਾ ਕਚਹਿਰੀ ਵਿਚ ਪਹੁੰਚ ਗਏ । ਬਖ਼ਸ਼ੀਖ਼ਾਨੇ ਵਿਚ ਮਾਤਾ ਜੀ ਭਾਈ ਅਨੋਖ ਸਿੰਘ ਨੂੰ ਮਿਲੇ, ਗੱਲਾਂ ਕੀਤੀਆਂ, ਦੇਗ ਦਾ ਪ੍ਰਸ਼ਾਦਿ ਲਿਆ, ਪੁਲਿਸ ਮੁਲਾਜ਼ਮਾਂ ਨੇ ਵੀ ਦੇਗ ਦਾ ਪ੍ਰਸਾਦ ਛਕਿਆ । ਭਾਈ ਸੰਤੋਖ ਸਿੰਘ ਜੀ ਬਖ਼ਸ਼ੀਖ਼ਾਨੇ ਵਿਚ ਮਿਲ ਕੇ ਬਾਹਰ ਨਿਕਲੇ ਹੀ ਸਨ ਕਿ ਭਾਈ ਅਨੋਖ ਸਿੰਘ ਦੇ ਸਾਥੀਆਂ ਨੇ ਛੁਡਾਉਣ ਲਈ ਹੱਲਾ ਬੋਲ ਦਿੱਤਾ। ਭਾਈ ਸਾਹਿਬ ਸਾਥੀਆਂ ਨੂੰ ਰੋਕਦੇ ਰਹੇ ਕਿ ਮੇਰੇ ਛੁਡਾਉਣ ਪਿੱਛੇ ਨਿਰਦੋਸ਼ ਮੁੰਡੇ ਭਾਵ ਪੁਲਿਸ ਮੁਲਾਜ਼ਮਾਂ ਨੂੰ ਨਾ ਮਾਰੋ, ਪਰ ਸਿੰਘਾਂ ਨੇ ਕੋਈ ਨਾ ਸੁਣੀ। ਗੋਲੀਆਂ ਕੜ-ਕੜ ਚੱਲੀ ਗਈਆਂ, ਪੁਲਿਸ ਵਾਲੇ ਵੀ ਮਾਰੇ ਗਏ ਤੇ ਛੁਡਾਉਣ ਆਏ ਦੋ ਸਿੰਘ ਵੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ । ਜਿੰਨਾਂ ਵਿਚ ਇਕ ਭਈਏ ਤੋਂ ਅੰਮਿ੍‌ਤ ਛਕ ਕੇ ਸਿੰਘ ਸਜਿਆ ਸੀ।

ਸਾਥੀ ਸਿੰਘ ਜੈਕਾਰੇ ਗਜਾਉਂਦੇ ਹੋਏ ਭਾਈ ਅਨੋਖ ਸਿੰਘ ਨੂੰ ਜੀਪ ਵਿਚ ਬਿਠਾ ਕੇ ਕਚਹਿਰੀਆਂ ਤੋਂ ਫ਼ਰਾਰ ਹੋ ਗਏ। ਅੱਗੇ ਪੁਲਿਸ ਨਾਕਾ ਸੀ, ਜੀਪ ਛੱਡ ਦੇ ਪੈਦਲ ਹੀ ਭੱਜਣ ਵਿਚ ਸਫ਼ਲ ਹੋ ਗਏ। ਇਸੇ ਦਿਨ ਹੀ ਜਨਰਲ ਲਾਭ ਸਿੰਘ ਪੰਜਵੜ ਦੀ ਅਗਵਾਈ ਵਿਚ ਖਾਲ਼ਿਸਤਾਨ ਕਮਾਂਡੋ ਫੋਰਸ ਵੱਲੋਂ ਲੁਧਿਆਣਾ ਵਿਚ ਸਭ ਤੋਂ ਵੱਡਾ ਬੈਂਕ ਡਾਕਾ 5 ਕਰੋੜ 76 ਲੱਖ ਦਾ ਮਾਰਿਆ ਗਿਆ। ਭਾਈ ਸੰਤੋਖ ਸਿੰਘ ਤੇ ਬੀਬੀ ਮਨਜਿੰਦਰ ਕੌਰ ਨੂੰ ਲੈ ਕੇ ਬਚਦੇ-ਬਚਾਉਂਦੇ ਘਰ ਵਾਪਸ ਪਰਤੇ ।

ਭਾਈ ਅਨੋਖ ਸਿੰਘ ਜੀ ਬੱਬਰ ਦੇ ਮਨ ਵਿਚ ਬਚਪਨ ਤੋਂ ਹੀ ਸਿੱਖੀ ਤੋਂ ਕੁਰਬਾਨ ਹੋਣ ਦਾ ਜਜ਼ਬਾ ਸੀ। ਆਪ ਜੇਲ੍ਹਬੈਦੀ ਦੀ ਜ਼ਿੰਦਗੀ ਜਿਊਣ ਨਾਲੋਂ, ਬੇਗ਼ੈਰਤ। ਦੀ ਜ਼ਿੰਦਗੀ ਜਿਊਣ ਨਾਲੋਂ ਅਣਖ, ਬਹਾਦਰੀ ਦੀ ਮੋਤ ਮਰਨ ਨੂੰ ਅਸਲੀ ਜ਼ਿੰਦਗੀ ਸਮਝਦੇ ਸਨ। ਆਪ ਇਸ ਅਵਸਥਾ ਵਿਚ ਪਹੁੰਚ ਚੁੱਕੇ ਸਨ ਕਿ ਜ਼ਿੰਦਗੀ ਦ’ ਚਾਅ ਨਹੀਂ ਸੀ, ਮੌਤ ਦਾ ਭੈਅ ਵੀ ਨਹੀਂ ਸੀ। ਪੰਜਾਬ ਪੁਲਿਸ ਜਿੰਨਾ ਭਾਈ ਅਨੋਖ ਸਿੰਘ ਨੂੰ ਖ਼ਤਰਨਾਕ ਅੱਤਵਾਦੀ ਪ੍ਰਚਾਰ ਰਹੀ ਸੀ, ਉਤਨਾ ਹੀ ਉਹ ਲੋਕ-ਦਿਲ’ ਉੱਤੇ ਰਾਜ ਕਰ ਰਹੇ ਸਨ। ਲੋਕ ਭਾਈ ਅਨੋਖ ਸਿੰਘ ਬੱਬਰ ਨੂੰ ਸਿੱਖ ਕੌਮ ਲਈ ਕੁਰਬਾਨੀ ਕਰਨ ਲਈ ਸਦਾ ਤਿਆਰ ਰਹਿਣ ਵਾਲਾ ਜੁਝਾਰੂ ਖਾੜਕੂ ਜਰਨੈਲ ਸਮਝਦੇ ਸਨ।

ਜਦੋਂ ਪੰਜਾਬ ਪੁਲਿਸ ਮੁਖੀ ਜੂਲੀਓ ਫ੍ਰਾਂਸਿਸ ਰਿਬੇਰੋ (ਜੇ.ਐੱਫ਼. ਰਿਬੇਰੋ) ਨੇ ਪੰਜਾਬ ਪੁਲਿਸ ਦੀ ਕਮਾਨ ਸੰਭਾਲੀ ਸੀ ਤਾਂ 36 ਖਾੜਕੂ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਸਨ। ਇਹਨਾਂ ਵਿਚ ਭਾਈ ਅਨੋਖ ਸਿੰਘ ਬੱਬਰ ਦਾ ਨਾਂ ਪ੍ਰਮੁੱਖ ਸੀ। ਰਿਬੇਰੋ ਨੇ ਇਹ ਵੀ ਕਿਹਾ ਸੀ ਕਿ ਅਨੋਖ ਸਿੰਘ ਬੱਬਰ ਬੰਬ ਬਣਾਉਣ ਅਤੇ ਚਲਾਉਣ ਵਿਚ ਮਾਹਿਰ ਹੈ। ਭਾਈ ਸਾਹਿਬ ਦੇ ਵੱਡੇ ਭਰਾ ਸ. ਸੰਤੋਖ ਸਿੰਘ ਨੇ ਦੱਸਿਆ ਕਿ ਲੁਧਿਆਣਾ ਕਚਹਿਰੀ ਦੀ ਫ਼ਰਾਰੀ ਤੋਂ ਬਾਅਦ ਭਾਈ ਅਨੋਖ ਸਿੰਘ ਬੱਬਰ ਪਿੰਡ ਮਿਲਣ ਆਇਆ । ਮਾਤਾ ਜੀ ਨੂੰ ਮਿਲਿਆ, ਹੋਰ ਵੀ ਮਾਤਾਵਾਂ ਆਈਆਂ, ਕਹਿੰਦੀਆਂ ਕਿ ਪੁੱਤ ਅਨੋਖ ਸਿੰਘ, ਜੁਗ-ਜੁਗ ਜੀਉ, ਵਾਹਿਗੁਰੂ ਤੈਨੂੰ ਤੱਤੀ ਹਵਾ ਨਾ ਲੱਗਣ ਦੇਵੇ। ਜਵਾਨੀਆਂ ਮਾਣ।

ਭਾਈ ਅਨੋਖ ਸਿੰਘ ਕਹਿੰਦਾ, ਪਰਚਾ ਪਿਆ ਸੀ, ਮਾਤਾ ਜੀ, ਫ਼ੇਲ੍ਹ ਹੋ ਗਿਆ। ਸਾਥੀ ਸਿੰਘਾਂ ਨੇ ਮਜਬੂਰ ਕਰ ਕੇ ਛੁਡਾ ਲਿਆਂਦਾ। ਹੋ ਸਕਦਾ ਹੈ ਕਿ ਸ਼ਹੀਦੀ ਪ੍ਰਾਪਤ ਕਰਨ ਦਾ ਮੌਕਾ ਹੱਥ ਨਾ ਆਵੇ। ਮੈਂ ਚਾਹੁੰਦਾ ਹਾਂ ਕਿ ਭਾਈ ਤਾਰੂ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਵਾਂਗ ਸਿੱਖੀ ਤੋਂ ਕੁਰਬਾਨ ਹੋ ਕੇ ਸੱਚਖੰਡ ਜਾਵਾਂ । ਮਾਤਾ ਜੀ, ਮੈਨੂੰ ਅਸੀਸ ਦਿਓ ਕਿ ਮੈਂ ਜ਼ਾਲਮ ਦਾ ਹਰ ਜ਼ੁਲਮ ਖਿੜੇ ਮੱਥੇ ਝੱਲਾਂ, ਜ਼ੁਬਾਨੋਂ ਸੀਅ ਨਾ ਕਰਾਂ । ਅਜਿਹੇ ਚੜ੍ਹਦੀ ਕਲਾ ਵਾਲੇ ਬਚਨ-ਬਿਲਾਸ ਕਰ ਕੇ ਮਾਤਾ ਨੂੰ ਮੱਥਾ ਟੇਕ ਕੇ ਘਰੋਂ ਤੁਰਿਆ। ਫਿਰ ਦੁਬਾਰਾ ਘਰ ਵਾਪਸ ਨਹੀਂ ਆਇਆ । ਬਾਹਰ-ਅੰਦਰ ਸੁਨੇਹਾ ਭੇਜ ਕੇ ਮਿਲ ਜਾਂਦਾ ਸੀ।

ਅਗਸਤ 1987 ਵਿਚ ਜਲੰਧਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿਹੁੰ ਨੇ ਸਾਈਕਲ ‘ਤੇ ਜਾਂਦਾ ਗ੍ਰਿਫਤਾਰ ਕਰ ਲਿਆ। ਭਾਈ ਅਨੋਖ ਸਿੰਘ ਬੱਬਰ ਤੋਂ ਪੁੱਛ-ਗਿੱਛ ਕਰਨ ਲਈ ਪੰਜਾਬ ਪੁਲਿਸ ਦਾ ਮੁਖੀ ਮੌਕੇ ‘ਤੇ ਆਇਆ । ਭਾਈ ਸਾਹਿਬ ਨੇ ਆਪਣਾ ਨਾਮ ਅਨੋਖ ਸਿੰਘ ਬੱਬਰ ਦੱਸਿਆ, ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ, ਵਾਸੀ ਅਨੰਦਪੁਰ ਸਾਹਿਬ ਦੱਸਿਆ। ਪੁਲਿਸ ਵਾਲੇ ਵੱਡੇ ਤੋਂ ਵੱਡੇ ਭੇਦ ਭਾਈ ਅਨੋਖ ਸਿੰਘ ਤੋਂ ਲੈਣਾ ਚਾਹੁੰਦੇ ਸਨ ਪਰ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਪੁਲਿਸ ਤਸ਼ੱਦਦ ਕਰ ਰਹੀ ਸੀ, ਭਾਈ ਅਨੋਖ ਸਿੰਘ ਬੱਬਰ ਵਾਹਿਗੁਰੂ-ਵਾਹਿਗੁਰੂ ਮੰਤਰ ਦਾ ਜਾਪ ਕਰ ਰਹੇ ਸਨ। ਭਾਈ ਸਾਹਿਬ ਦੇ ਸਿਦਕ ਅੱਗੇ ਪੁਲਿਸ ਦੀ ਦਰਿੰਦਗੀ ਦੇ ਸਾਰੇ ਹਥਿਆਰ ਫ਼ੇਲ੍ਹ ਹੋ ਰਹੇ ਸਨ।

ਆਖ਼ਰ ਸੁਰਜੀਤ ਸਿਹੁ ਨਾਂ ਦੇ ਇੰਸਪੈਕਟਰ ਨੇ ਭਾਈ ਅਨੋਖ ਸਿੰਘ ਦੇ ਸਿਰ ਦੀ ਖੋਪਰੀ ਲਾਹ ਦਿੱਤੀ ਕਿ ਤੂੰ ਕਹਿੰਦਾ ਹੁੰਦਾ ਸੀ ਮੈਂ ਭਾਈ ਤਾਰੂ ਸਿੰਘ ਵਾਂਗ ਸ਼ਹੀਦ ਹੋਣਾ ਹੈ। ਲੈ ਮੈਂ ਤੇਰੀ ਇਹ ਰੀਝ ਵੀ ਪੂਰੀ ਕਰ ਦੇਵਾਂ । ਖੋਪਰੀ ਲੱਥ ਜਾਣ ‘ਤੇ ਭਾਈ ਅਨੋਖ ਸਿੰਘ ਨੇ ਕਿਹਾ ਸੀ, “ਤੂੰ ਸਿੱਖ ਹੋ ਕੇ ਮੇਰੇ ਉੱਤੇ ਜ਼ੁਲਮ ਕਰ ਰਿਹਾ ਹੈਂ, ਪਰ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਤਾਰੂ ਸਿੰਘ ਦੀ ਖੋਪਰੀ ਲੱਥੀ ਸੀ ਤਾਂ ਸੂਬਾ ਜ਼ਕਰੀਆ ਖ਼ਾਨ ਵੀ ਨਹੀਂ ਸੀ ਬਚ ਸਕਿਆ । ਭਾਈ ਤਾਰੂ ਸਿੰਘ ਜ਼ਕਰੀਏ ਨੂੰ ਅੱਗੇ ਲਾ ਕੇ ਲੈ ਗਿਆ ਸੀ। ਤੂੰ ਵੀ ਹੁਣ ਇਸ ਰੰਗਲੀ ਦੁਨੀਆਂ ਵਿਚ ਬਹੁਤਾ ਚਿਰ ਨਹੀਂ ਰਹਿ ਸਕੇਂਗਾ।

ਭਾਈ ਅਨੋਖ ਸਿੰਘ ਬੱਬਰ ਦੀ ਖੋਪਰੀ ਲੱਥੀ ਤੋਂ ਸਰੀਰ ਖ਼ੂਨ ਨਾਲ ਲੱਥ-ਪੱਥ ਸੀ, ਸਰੀਰ ਦਾ ਅੰਗ-ਅੰਗ ਪਹਿਲਾਂ ਹੀ ਤੋੜ ਛੱਡਿਆ ਸੀ। ਵਾਹਿਗੁਰੂ-ਵਾਹਿਗੁਰੂ ਦਾ ਜਾਪ ਵੀ ਦਰਿੰਦਿਆਂ ਨੂੰ ਵਿਹੁ ਵਾਂਗ ਲੱਗ ਰਿਹਾ ਸੀ। ਪੁਲਿਸ ਦੇ ਦਰਿੰਦੇ ਅਜੇ ਜ਼ੁਲਮ ਦੀਆਂ ਹੋਰ ਸਿਖਰਾਂ ਛੂਹਣਾ ਚਾਹੁੰਦੇ ਸਨ । ਭਾਈ ਅਨੋਖ ਸਿੰਘ ਬੱਬਰ ਦੀਆਂ ਅੱਖਾਂ ਵਿਚ ਰਾਈਫ਼ਲ ਦੀਆਂ ਸੰਗੀਨਾਂ ਚੁੱਭੋ ਦਿੱਤੀਆਂ, ਜੀਭ ਵੀ ਸੰਗੀਨ ਨਾਲ ਕੱਟ ਦਿੱਤੀ। ਇਸ ਹਾਲਤ ਵਿਚ ਥਾਣਾ ਵੈਰੋਵਾਲ ਲਿਜਾਇਆ ਗਿਆ । ਖੋਪਰੀ ਲੱਥ ਜਾਣ ‘ਤੇ ਭਾਈ ਅਨੋਖ ਸਿੰਘ ਬੱਬਰ ਅੱਠ ਦਿਨ ਜ਼ਖ਼ਮੀ ਹਾਲਤ ਵਿਚ ਜ਼ਿੰਦਾ ਰਹੇ।

ਆਖ਼ਰ ਪੁਲਿਸ ਨੇ ਵੈਰੋਵਾਲ ਥਾਣੇ ਅਧੀਨ ਭਾਈ ਅਨੋਖ ਸਿੰਘ ਬੱਬਰ ਦੀ ਦੇਹ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਭਾਈ ਅਨੋਖ ਸਿੰਘ ਬੱਬਰ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਅਤੇ ਪੁਲਿਸ ਦੀ ਬਹਾਦਰੀ ਦੀਆਂ ਖ਼ਬਰਾਂ ਅਗਲੇ ਦਿਨ ਅਖ਼ਬਾਰਾਂ ਵਿਚ ਲੱਗ ਗਈਆਂ।  ਗਸ਼ਤ ‘ਤੇ ਜਾ ਰਿਹਾ ਸੀ। ਜਲੰਧਰ ਜ਼ਿਲ੍ਹੇ ਅੰਦਰ ਖਾੜਕੂ ਸਿੰਘਾਂ ਨੇ ਬਾਰੂਦੀ ਸੁਰੰਗ ਨਾਲ ਜੀਪ ਉਡਾ ਦਿੱਤੀ । ਜਿਸ ਵਿਚ ਸੁਰਜੀਤ ਸਿਹੁੰ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਮਾਰੇ ਗਏ ਸਨ । ਜੱਗ ਬਾਣੀ ਅਖ਼ਬਾਰ ਦੀ ਸੁਰਖ਼ੀ ਅਨੁਸਾਰ ਇਹ ਬੰਬ ਧਮਾਕਾ ਦੀ ਜ਼ਿੰਮੇਵਾਰੀ ਭਾਈ ਗੁਰਿੰਦਰ ਸਿੰਘ ਭਾਗੋਵਾਲ ਅਤੇ ਗੁਰਨਾਮ ਸਿੰਘ ਦਾਬਨਵਾਲਾ ਨੇ ਆਪਣੇ ਸਿਰ ਲਈ ਸੀ ।

ਤਰਨ ਤਾਰਨ ਸ਼ਮਸ਼ਾਨ ਘਾਟ ਵਿਚ ਪੁਲਿਸ ਨੇ ਭਾਈ ਅਨੋਖ ਸਿੰਘ ਬੱਬਰ ਦਾ ਸਸਕਾਰ ਕਰ ਦਿੱਤਾ । ਪਿੰਡ ਵੜਿੰਗ ਸੂਬਾ ਸਿੰਘ ਵਿਖੇ ਪਰਿਵਾਰ ਨੂੰ ਸੁਨੇਹਾ ਭੇਜਿਆ ਕਿ ਅਨੋਖ ਸਿੰਘ ਬੱਬਰ ਪੁਲਿਸ ਨਾਲ ਮੁਕਾਬਲਾ ਕਰਦਾ ਮਾਰਿਆ ਗਿਆ ਸੀ, ਹੁਣ ਉਸ ਦੀ ਸ਼ਨਾਖ਼ਤ ਹੋ ਗਈ ਹੈ। ਪਿੰਡ ਦੇ ਲੋਕ ਤੇ ਪਰਿਵਾਰ ਭਾਈ ਅਨੋਖ ਸਿੰਘ ਬੱਬਰ ਦੇ ਫੁੱਲ ਚੁਗ ਲਿਆਏ। ਘਰ ਵਿਚ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਕੀਰਤਨ ਕੀਤਾ । ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਸ਼ਰਧਾਂਜਲੀ ਭੇਟ ਕਰਨ ਲਈ ਸ਼ਹੀਦੀ ਸਮਾਗਮ ਵਿਚ ਪਹੁੰਚੇ ਤੇ ਕਿਹਾ ਕਿ ਭਾਈ ਅਨੋਖ ਸਿੰਘ ਜੀ ਬੱਬਰ ਦੀ ਸ਼ਹਾਦਤ ਨੇ 18ਵੀਂ ਸਦੀ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦੀ ਯਾਦ ਦੁਹਰਾ ਦਿੱਤੀ ਹੈ।

ਇਸ ਮੌਕੇ ‘ਤੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਇਆ ਹੋਇਆ ਸੀ।  ਬੇਅੰਤੇ ਬੁੱਚੜ ਦੇ ਰਾਜ ਵੇਲੇ ਪੰਜਾਬ ਅੰਦਰ ਸਰਕਾਰੀ ਅੱਤਵਾਦ ਦੀ ਚਲੀ ਹਨੇਰੀ ਦੌਰਾਨ ਪੁਲਿਸ ਭਾਈ ਅਨੋਖ ਸਿੰਘ ਬੱਬਰ ਦੇ ਪਿਤਾ ਬਾਬਾ ਮੱਖਣ ਸਿੰਘ ਨੂੰ ਘਰੋਂ ਫੜ ਕੇ ਲੈ ਗਈ ਅਤੇ ਮਾਰ ਕੇ ਖਪਾ ਦਿੱਤਾ। ਲਾਸ਼ ਵੀ ਨਹੀਂ ਦਿੱਤੀ। ਭਾਈ ਸੰਤੋਖ ਸਿੰਘ, ਭਾਈ ਜੋਗਾ ਸਿੰਘ, ਭਾਈ ਹਰਦੀਪ ਸਿੰਘ ਨੇ ਆਪਣੇ ਪਿਤਾ ਜੀ ਦੀ ਘਰੋਂ ਅਤੇ ਪੁਲਿਸ ਵਲੋਂ ਲਾਪਤਾ ਕਰਨ ਸੰਬੰਧੀ ਪਟੀਸ਼ਨ ਚੰਡੀਗੜ ਵਿਚ ਦਾਇਰ ਕੀਤੀ ਹੋਈ ਹੈ, ਜਿਸ ਦਾ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ ਕਿਉਂਕਿ ਇਹ ਹਿੰਦੁਸਤਾਨ ਹੈ।

–ਖਾੜਕੂ ਯੋਧੇ (2016), ਭਾਈ ਮਨਿੰਦਰ ਸਿੰਘ ਬਾਜਾ

Please Share This

Leave a Reply

This site uses Akismet to reduce spam. Learn how your comment data is processed.