Many Singh individuals actively participated in the Khadkoo Movement, choosing to live abroad due to circumstances or by their own choice, accepting the challenge of being away from their birthplace. Today, they lead fulfilling lives with their families, although some faced losses due to government actions.
One such dedicated participant was Bhai Charanjit Singh Channa, known as Channa Jhalian, from Malwa. He played a pivotal role in the movement, actively disrupting the SYL canal’s construction alongside Bhai Balwinder Singh Janana. Despite getting an opportunity to move to the United States, he returned to Punjab and eventually sacrificed his life while fighting for the cause.
Birth and Early Life
Bhai Charanjit Singh Channa was born on January 5, 1964, in Jhalian, near Chamkaur Sahib, District Ropar. His father, Sri Ram Kishan, and mother, Mata Harbans Kaur, raised him along with his eight siblings: Rajinder Kaur, Surinder Kaur, Davinder Singh, Mahinder Kaur, Ranjit Kaur, Darshan Singh, Charanjit Singh, and Satpal Singh.
Charanjit Singh attended the local village middle school in Khurd until the eighth grade. He completed his tenth-grade education at Gandhi School Ropar in 1980. During this time, he embraced Sikhism fully by taking Amrit. After his tenth grade, Charanjit Singh Channa pursued a two-year electrician diploma from ITI Ropar. Subsequently, he acquired skills in electrical work and began employment with DCM Engineering Projects from 1982 until the end of 1984.
June 84 and Arrest
During the June ’84 attack on Darbar Sahib, Bhai Channa was diligently working at his job. The news of the attack naturally affected him. With his full beard and distinct Gursikh appearance, he drew the attention of the Buchhar police. Consequently, in late 1984, at 9 pm, the Ropar police conducted a raid on his house and arrested Bhai Channa. He was falsely accused of damaging government school records and was incarcerated.
Bhai Channa endured torture by the police for a month. They resorted to inhumane methods to extract information from him, but he steadfastly refused to divulge anything, Despite their efforts. he was imprisoned under multiple false charges for two and a half years. However, during this time, the movement for Khalistan continued to gain momentum.
In 1986, during the so-called Akali government in Punjab, a committee led by Justice Ajit Singh Bains recommended the withdrawal of the cases against many youngsters like him. Consequently, he was released and returned home after the cases were dropped.
Police torture
After his release from jail, Bhai Charanjit Singh Channa found employment at a sugar mill in Morinda, but the police continued to harass him. Following his release, the police conducted regular visits to his house. Whenever any incident occurred in the vicinity, they arrested him. An officer nicknamed ‘Kans’ began harassing Bhai Sahib and his family intensely. Without any justification, he would often take Bhai Channa to the police station and subject him to torture after consuming alcohol. One day, when Officer Kans arrived to arrest Channa, he had already left the house. In retaliation, the police arrested his mother, Harbans Kaur, and his brother, Satpal. However, when questioned about Bhai Channa’s whereabouts, they were unable to provide any information and faced further harassment as a result.
Dusht Sodh Commando Force to Babbar Khalsa
The continuous disrespect toward his family and everyday police torture became unbearable, prompting Bhai Sahib to take action on the ground. Bhai Channa Joined the armed movement and established the Dusht Sodh Commando Force to streamline the Sikh struggle in an organized manner. He collaborated with like-minded Kharkus in his locality to further this cause.
To enhance the Movement’s service, he allied himself with General Bhai Jarnail Singh Halwara (known for the Longowal incident), who operated under Bhai Avtar Singh Brahma’s Khalistan Liberation Force. Later, Bhai Channa’s group merged into the Khalistan Liberation Force. Subsequently, he joined Babbar Khalsa along with Bhai Jarnail Singh Halwara. Through these actions, Bhai Sahib forged connections with various organizations while serving in the movement. He fostered strong bonds with fellow Singhs and aimed to collaborate harmoniously with all.
Channa and Jatana’s Friendship
After the martyrdom of Bhai Jarnail Singh Halwara in May 1987, Bhai Channa’s honorable character led to his appointment as the Chief of the Malwa Area by Babbar Khalsa. Bhai Balwinder Singh Jatana was a constant companion, always by his side like a shadow. Together, these two Singhs created a formidable presence in the Malwa region, causing significant disruption to the government. Bhai Channa’s activities started getting noticed by the police, and his list of recorded incidents grew longer with each passing day.
One notable achievement was the assassination of engineers in Chandigarh who were overseeing the construction of the SYL (Sutlej-Yamuna Link) canal, intended to wrongfully divert Punjab’s water. Following Bhai Channa’s and Bhai Balwinder Singh Jatana’s actions, the canal construction remains halted to this day. The duo of Channa and Jatana gained widespread popularity in the area.
America Visit
In 1990, following a new strategy for the struggle, Bhai Charanjit Singh Channa obtained a passport under an alternate identity and traveled to the USA. He believed it was crucial to raise awareness about Khalistan’s cause among Sikhs abroad. Entrusting his duties to his colleague, Bhai Balwinder Singh Jatana, he departed for foreign lands. His journey took him first to Thailand and then to various places in the United States, including New York, New Jersey, and California. During his stay in America, he engaged in extensive discussions about the Khalistan issue with Sikhs from various organizations. He was open to listening, respecting, and exchanging thoughts with everyone.
Despite being in America, his heart remained deeply connected to the Sikh struggle across the seas. He felt distressed upon learning about the oppression faced by Sikh youth at the hands of the police and army in Khalistan. Within a short span in the U.S., he earnestly prayed to Guru Sahib for guidance, hoping to return swiftly to confront the enemies of Khalistan and attain martyrdom. His eagerness to return home was palpable.
It is believed that due to Bhai Jatana being left alone, the Daljit Singh Dalli group intensified their wrongful activities, causing significant setbacks to the movement. After discussing this with Bhai Jatana, Bhai Channa made a serious effort and returned to Punjab in July 1991. Witnessing the oppression of innocent Singhs by tyrants, he was prepared to impart a lesson to them. Although he had many heights to conquer, he unexpectedly encountered the enemy army’s siege alongside Bhai Balwinder Singh Jatana, bravely meeting martyrdom in the battle.
He had the opportunity to lead a comfortable life abroad, get married, become a U.S. citizen, and earn in dollars, but he prioritized the cause of his homeland and chose the path of martyrdom.
Shaheedi –4 September 1991
After the Jatana Village Massacre, about five to six days later, on 4 September 1991, Bhai Balwinder Singh and Bhai Charanjit Singh Channa were heading back from a meeting in Patiala. During their journey, near Sadhugarh, they were intercepted at a checkpoint based on credible information. It was approximately 2:30 pm when Bhai Balwinder Singh Jatana and Bhai Charanjit Singh Channa were traveling in a white ‘gypsy-car’ with the registration number CH-01 8206. The police signaled them to stop.
Bhai Jatana possessed a counterfeit CBI officer identity card with the name Jasbir Singh, and Bhai Channa posed as the driver. When Bhai Jatana presented the (fake) identity card at the checkpoint, the police officers there saluted, allowing them to pass through the checkpoint easily.
However, seated in the back was an informer, alleged by some sources to be Daljit Singh Dalli, a former Kharku turned into a police informant. He remarked to the officers, “Look, your father has crossed, so why did you set up the barricades?” As soon as this statement was made, the police forces began pursuing Bhai Jatana and Bhai Channa’s car. Trying to evade, Bhai Channa drove the vehicle faster, aiming towards Saidpur village. Unfortunately, the car overturned, forcing both of them to flee into the nearby paddy fields. The police started firing indiscriminately. Both warriors had limited ammunition, which quickly ran out.
Bhai Charanjit Singh Channa sustained severe injuries. Despite Bhai Channa’s insistence that Bhai Jatana may leave him behind, but Bhai Jatana refused to abandon his injured friend. Eventually, both courageous souls, committed to the cause, upheld their bond of friendship and drank Jam-e-Shahadat together by eating cyanide.
Source: June84.com Archives
Purja Purja Kat Marae (2010), by Bhai Baljit Singh Khalsa
ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ
ਖ਼ਾਲਿਸਤਾਨ ਲਹਿਰ ਅਜਿਹੇ ਅਨੇਕਾਂ ਸਿੰਘ ਹੋਏ ਹਨ ਜੋ ਲਹਿਰ ਵਿਚ ਸੇਵਾ ਕਰਨ ਉਪਰੰਤ ਵਿਦੇਸ਼ ਦੀ ਧਰਤੀ ਉਪਰ ਆਪਣਾ ਜੀਵਨ ਜੀਵਣਾ ਸ਼ੁਰੂ ਕਰ ਦਿੱਤਾ, ਕੁਝ ਨੇ ਹਾਲਾਤਾਂ ਤਹਿਤ ਅਤੇ ਕੁਝ ਨੇ ਸਮਾਂ ਵਿਚਾਰਦੇ ਹੋਏ ਆਪਣੀ ਜਨਮ ਭੋਏ ਤੋਂ ਦੁਰ ਰਹਿਣ ਦਾ ਫੈਸਲਾ ਕੀਤਾ ਅਤੇ ਲੰਮੇ ਸੰਘਰਸ਼ ਅਤੇ ਮਿਹਨਤ ਤੋਂ ਬਾਅਦ ਅੱਜ ਆਪਣੇ ਪਰਿਵਾਰਾਂ ਨਾਲ ਇਸ ਸੰਸਾਰ ਉਤੇ ਸੁੱਖ ਦੀ ਜ਼ਿੰਦਗੀ ਮਾਣ ਰਹੇ ਹਨ। ਮਾਲਵੇ ਦਾ ਹੀ ਇਕ ਅਜਿਹਾ ਸਿੰਘ ਹੋਇਆ ਹੈ ਭਾਈ ਚਰਨਜੀਤ ਸਿੰਘ ਚੰਨਾ ਉਰਫ਼ ਚੰਨਾ ਝੱਲੀਆਂ ਵਾਲਾ। ਭਾਈ ਚੰਨਾ ਨੇ ਲਹਿਰ ਵਿਚ ਲੰਮਾ ਸਮਾਂ ਸੇਵਾ ਕੀਤੀ, ਐਸ.ਵਾਈ.ਐਲ. ਵਰਗੇ ਐਕਸ਼ਨ ਵੀ ਕੀਤੇ ਅਤੇ ਸੇਵਾ ਕਰਨ ਤੋਂ ਬਾਅਦ ਪਰਚਾਰ ਲਈ ਲੋਕਾਂ ਲਈ ਸੁਪਨਿਆਂ ਦੇ ਮੁਲਕ ਅਮਰੀਕਾ ਤੱਕ ਆਏ ਪ੍ਰੰਤੂ ਇਥੇ ਆ ਕੇ ਆਪਣੀ ਆਮ ਜ਼ਿੰਦਗੀ ਜਿਉਣ ਦਾ ਮੌਕਾ ਛੱਡ ਕੇ ਮੁੜ ਵਾਪਸ ਪੰਜਾਬ ਗਏ ਅਤੇ ਜੂਝਦੇ ਹੋਏ ਸ਼ਹੀਦੀ ਪਾ ਗਏ।
ਜਨਮ ਅਤੇ ਮੁਢਲਾ ਜੀਵਨ
ਭਾਈ ਚਰਨਜੀਤ ਸਿੰਘ ਚੰਨਾ ਦਾ ਜਨਮ ਮਿਤੀ 5 ਜਨਵਰੀ 1964 ਨੂੰ ਮਾਤਾ ਹਰਬੰਸ ਕੌਰ ਦੀ ਕੁੱਖੋਂ ਪਿਤਾ ਸ੍ਰੀ ਰਾਮ ਕਿਸ਼ਨ ਦੇ ਗ੍ਰਹਿ ਪਿੰਡ ਝੱਲੀਆਂ, ਨੇੜੇ ਚਮਕੌਰ ਸਾਹਿਬ ਜਿਲ੍ਹਾ ਰੋਪੜ ਵਿਖੇ ਹੋਇਆ। ਆਪ ਅੱਠ ਭੈਣ ਭਰਾ ਸਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: ਰਾਜਿੰਦਰ ਕੌਰ, ਸੁਰਿੰਦਰ ਕੌਰ, ਦਵਿੰਦਰ ਸਿੰਘ, ਮਹਿੰਦਰ ਕੌਰ, ਰਣਜੀਤ ਕੌਰ, ਦਰਸ਼ਨ ਸਿੰਘ, ਚਰਨਜੀਤ ਸਿੰਘ ਤੇ ਸਤਪਾਲ ਸਿੰਘ।
ਅੱਠਵੀਂ ਕਲਾਸ ਤਕ ਪੜ੍ਹਾਈ ਚਰਨਜੀਤ ਸਿੰਘ ਨੇ ਆਪਣੇ ਪਿੰਡ ਝੱਲੀਆਂ ਖੁਰਦ ਦੇ ਮਿਡਲ ਸਕੂਲ ਵਿੱਚ ਕੀਤੀ। ਦਸਵੀਂ ਕਲਾਸ ਭਾਈ ਚੰਨੇ ਨੇ ਗਾਂਧੀ ਸਕੂਲ ਰੋਪੜ ‘ਚ ਸੰਨ 1980 ਵਿੱਚ ਪਾਸ ਕੀਤੀ। ਇਸੇ ਦੌਰਾਨ ਨੇ ਆਪ ਨੇ ਅਮ੍ਰਿਤ ਛੱਕ ਲਿਆ ਅਤੇ ਗੁਰਸਿੱਖ ਸੱਜ ਗਏ। ਦਸਵੀਂ ਪਾਸ ਕਰਨ ਪਿੱਛੋਂ ਚਰਨਜੀਤ ਸਿੰਘ ਨੇ ਦੋ ਸਾਲਾਂ ਵਿਚ ਹੀ ਇਲੇਕਟ੍ਰੀਸ਼ੀਅਨ ਦਾ ਡਿਪਲੋਮਾ ਆਈ ਟੀ.ਆਈ ਰੋਪੜ ਤੋਂ’ ਪਾਸ ਕਰ ਲਿਆ। ਆਪ ਨੇ ਇਲੈਕਟਰੀਕਲ ਦਾ ਕੰਮ ਸਿੱਖਿਆ ਅਤੇ ਡੀ.ਸੀ.ਐਮ. ਇੰਜੀਨੀਅਰ ਪ੍ਰਾਜੇਕਟਸ ਵਿੱਚ ਸਾਲ 1982 ਤੋਂ ਸਾਲ 1984 ਦੇ ਅੰਤ ਤੱਕ ਨੌਕਰੀ ਕੀਤੀ।
ਜੂਨ 84 ਅਤੇ ਜੇਲ੍ਹ ਯਾਤਰਾ
ਉਸ ਦੇ ਇਥੇ ਕੰਮ ਕਰਦਿਆਂ ਹੀ ਸੀ ਦਰਬਾਰ ਸਾਹਿਬ `ਤੇ ਹਮਲਾ ਹੋਇਆ। ਕੌਮ ਉਤੇ ਹੋਏ ਹਮਲੇ ਦਾ ਅਸਰ ਮਾਨਸਿਕਤਾ ‘ਤੇ ਹੋਣਾ ਸੁਭਾਵਿਕ ਸੀ। ਪ੍ਰਕਾਸ਼ਿਆ ਦਾਹੜਾ, ਸੰਪੂਰਨ ਸਿੱਖੀ ਸਰੂਪ ਕਰਕੇ ਬੁੱਚੜ ਪੁਲਿਸ ਦੀਆਂ ਨਜ਼ਰਾਂ ਭਾਈ ਚੰਨਾ ਨੂੰ ਤਲਾਸ਼ਣ ਲਗ ਪਈਆਂ। ਸੰਨ 1984 ਦੇ ਅਖੀਰ ਵਿੱਚ ਰਾਤ 9 ਵਜੇ ਰੋਪੜ ਦੀ ਪੁਲਿਸ ਨੇ ਘਰ ‘ਤੇ ਛਾਪਾ ਮਾਰਿਆ ਤੇ ਚੰਨੇ ਨੂੰ ਗ੍ਰਿਫਤਾਰ ਕਰ ਲਿਆ। ਚੰਨੇ `ਤੇ ਸਰਕਾਰੀ ਸਕੂਲ ਟਪਰੀਆਂ ਦਾ ਰਿਕਾਰਡ ਫੂਕਣ ਦਾ ਦੋਸ਼ ਲਾ ਕੇ ਜੇਲ੍ਹ ਭੇਜ ਦਿੱਤਾ। ਪੂਰਾ ਇਕ ਮਹੀਨਾ ਭਾਈ ਚੰਨੇ ਨੂੰ ਪੁਲਿਸ ਨੇ ਆਪਣੇ ਕੈਦ ਵਿਚ ਰਖਿਆ। ਹਰ ਅਣਮਨੁੱਖੀ ਢੰਗ ਵਰਤਿਆ ਗਿਆ ਕਿ ਭਾਈ ਸਾਹਿਬ ਕੁਝ ਦਸ ਹੀ ਦੇਣ ।
ਅੰਤ ਕੁਝ ਨਾ ਮਿਲਣ ਕਰਕੇ ਢਾਈ ਵਰ੍ਹੇ ਕਈ ਝੂਠੇ ਮੁਕੱਦਮਿਆਂ ਵਿਚ ਫਸਾ ਕੇ ਜੇਲ੍ਹ ਕਰਵਾ ਦਿੱਤੀ ਪਰ ਇਹਨਾਂ ਢਾਈ ਸਾਲਾਂ ਵਿਚ ਖ਼ਾਲਿਸਤਾਨ ਦੀ ਪ੍ਰਾਪਤੀ ਦਾ ਸੰਘਰਸ਼ ਤੇਜ਼ ਚਲਦਾ ਹੋਇਆ ਆਪਣੀ ਮੰਜ਼ਿਲ ਵਲ ਵਧ ਰਿਹਾ ਸੀ । ਸੰਨ 1986 ਵਿੱਚ ਪੰਜਾਬ ਅੰਦਰ ਅਕਾਲੀ ਸਰਕਾਰ ਸਮੇਂ ਜਸਟਿਸ ਅਜੀਤ ਸਿੰਘ ਬੈਂਸ ਦੀ ਪਰਧਾਨਗੀ ਹੇਠ ਕਾਇਮ ਹੋਈ ਪੜਤਾਲੀਆ ਕਮੇਟੀ ਦੀ ਸਿਫ਼ਾਰਸ਼ ਕਾਰਨ ਆਪ ‘ਤੇ ਦਰਜ ਕੇਸ ਵਾਪਸ ਹੋ ਗਏ ਤੇ ਆਪ ਰਿਹਾਅ ਹੋ ਕੇ ਘਰ ਆ ਗਏ।
ਪੁਲਿਸ ਤਸ਼ੱਦਦ
ਜੇਲ੍ਹ ਤੋਂ ਬਾਹਰ ਆ ਕੇ ਭਾਈ ਚਰਨਜੀਤ ਸਿੰਘ ਚੰਨਾ ਨੇ ਮੋਰਿੰਡੇ ਦੀ ਇੱਕ ਸ਼ੂਗਰ ਮਿੱਲ ਵਿੱਚ ਨੌਕਰੀ ਕਰਨੀ ਅਰੰਭ ਕਰ ਦਿੱਤੀ, ਪਰ ਪੁਲਿਸ ਨੇ ਆਪ ਦਾ ਪਿੱਛਾ ਨਾ ਛੱਡਿਆ। ਰਿਹਾਈ ਤੋਂ ਬਾਅਦ ਘਰ ਵਿਚ ਰਹਿਣ ਕਰਕੇ ਪੁਲਿਸ ਨੇ ਰੋਜ਼ ਹੀ ਭਲਵਾਨੀ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ। ਇਲਾਕੇ ਵਿਚ ਕੋਈ ਵੀ ਵਾਰਦਾਤ ਹੁੰਦੀ ਤਾਂ ਪੁਲਿਸ ਆਪ ਨੂੰ ਫੜ ਕੇ ਲੈ ਜਾਂਦੀ। ‘ਕੰਸ’` ਨਾਂ ਨਾਲ ਮਸ਼ਹੂਰ ਇੱਕ ਥਾਣੇਦਾਰ ਨੇ ਤਾਂ ਅੱਤ ਹੀ ਚੁੱਕ ਲਈ। ਉਹ ਜਦੋਂ ਵੀ ਜੀਅ ਕਰਦਾ, ਆਪ ਨੂੰ ਫੜ ਕੇ ਥਾਣੇ ਲੈ ਜਾਂਦਾ ਤੇ ਸ਼ਰਾਬ ਪੀ ਕੇ ਤਸ਼ੱਦਦ ਕਰਦਾ। ਇੱਕ ਦਿਨ ਜਦੋਂ ਥਾਣੇਦਾਰ ਕੰਸ’ ਚੰਨੇ ਨੂੰ ਫੜਨ ਆਇਆ ਤਾਂ ਚੰਨਾ ਘਰੋਂ ਨਿਕਲ ਗਿਆ। ਪੁਲਿਸ ਆਪ ਦੀ ਮਾਤਾ ਹਰਬੰਸ ਕੌਰ ਤੇ ਭਰਾ ਸਤਪਾਲ ਨੂੰ ਫੜ ਕੇ ਲੈ ਗਈ। ਉਹਨਾਂ ਤੋਂ ਆਪ ਬਾਰੇ ਪੁੱਛ-ਗਿਛ ਕੀਤੀ ਗਈ ਤਾਂ ਉਹਨਾਂ ਨੇ ਭਾਈ ਚੰਨੇ ਦੇ ਥਹੁ ਟਿਕਾਣੇ ਬਾਰੇ ਅਨਜਾਣਤਾ ਪਰਗਟ ਕੀਤੀ।
ਦੁਸ਼ਟ ਸੋਧ ਕਮਾਂਡੋ ਫੋਰਸ ਤੋਂ ਬੱਬਰ ਖ਼ਾਲਸਾ
ਪਰਿਵਾਰ ਵਾਲਿਆਂ ਦੀ ਰੋਜ਼ਾਨਾ ਬੇਇਜ਼ਤੀ ਬਰਦਾਸ਼ਤ ਨਾ ਹੋਈ ਅਤੇ ਆਖਿਰ ਭਾਈ ਸਾਹਿਬ ਨੇ ਮੈਦਾਨੇ ਜੰਗ ਜੂਝਣ ਦਾ ਫੈਸਲਾ ਕਰ ਲਿਆ। ਆਪ ਨੇ ਕੌਮੀ ਸੰਘਰਸ਼ ਨੂੰ ਜਥੇਬੰਦਕ ਤਰੀਕੇ ਨਾਲ ਚਲਾਉਣ ਵਾਸਤੇ ਦੁਸ਼ਟ ਸੋਧ ਕਮਾਂਡੋ ਫੋਰਸ ਦੀ ਸਥਾਪਨਾ ਕੀਤੀ। ਆਪਣੇ ਇਲਾਕੇ ਵਿਚ ਹਮ ਖਿਆਲ ਪੰਥ ਦਰਦੀਆਂ ਨਾਲ ਮੇਲ ਮਿਲਾਪ ਵਧਾਇਆ।
ਕੌਮ ਦੀ ਸੇਵਾ ਨੂੰ ਬਹੁਤ ਵਧੀਆ ਢੰਗ ਨਾਲ ਚਲਾਉਣ ਵਾਸਤੇ ਆਪ ਭਾਈ ਅਵਤਾਰ ਸਿੰਘ ਬ੍ਰਹਮਾ ਹੂਰਾਂ ਵਾਲੀ ਕਮਾੰਡ ਵਾਲੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਭਾਈ ਜਰਨੈਲ ਸਿੰਘ ਹਲਵਾਰਾ (ਲੋਂਗੋਵਾਲ ਕਾਂਡ) ਹੋਰਾਂ ਦੀ ਜਥੇਬੰਦੀ ਵਿਚ ਸ਼ਾਮਲ ਹੋ ਗਏ । ਆਪ ਦੀ ਜਥੇਬੰਦੀ ਨੂੰ ਸਾਲ 1987 ਵਿਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਵਿਚ ਮਿਲਾ ਦਿੱਤਾ ਗਿਆ ਅਤੇ ਬਾਅਦ ਵਿਚ ਭਾਈ ਜਰਨੈਲ ਸਿੰਘ ਹਲਵਾਰਾ ਨਾਲ ਆਪਣੇ ਇਲਾਕੇ ਦੇ ਬੱਬਰਾਂ ਨਾਲ ਸੇਵਾ ਕਰਨ ਲਗ ਪਏ । ਇਸ ਤਰ੍ਹਾਂ ਭਾਈ ਸਾਹਿਬ ਨੇ ਕੌਮ ਦੀ ਸੇਵਾ ਕਰਦਿਆਂ ਸਾਰੀਆਂ ਜਥੇਬੰਦੀਆਂ ਨਾਲ ਸਬੰਧ ਵਧਾਏ। ਸਿੰਘਾਂ ਨਾਲ ਪਿਆਰ ਵਧਾਇਆ ਤੇ ਸਭ ਨਾਲ ਰਲ ਮਿਲ ਕੇ ਚਲਣ ਦੀ ਕੋਸ਼ਿਸ਼ ਕੀਤੀ ।
ਚੰਨੇ ਤੇ ਜਟਾਣੇ ਦੀ ਜੋੜੀ
ਮਈ 1987 ਨੂੰ ਭਾਈ ਜਰਨੈਲ ਸਿੰਘ ਹਲਵਾਰਾ ਦੀ ਸ਼ਹੀਦੀ ਹੋ ਗਈ। ਉਚੇ ਜੀਵਨ ਤੇ ਆਚਰਣ ਸਦਕਾ ਭਾਈ ਜਰਨੈਲ ਸਿੰਘ ਹਲਵਾਰਾ ਹੁਰਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਚਰਨਜੀਤ ਸਿੰਘ ਚੰਨਾ ਨੂੰ ਬੱਬਰ ਖਾਲਸਾ ਇਟਰਨੈਸ਼ਨਲ ਵਲੋਂ ਮਾਲਵਾ ਏਰੀਆ ਦਾ ਮੁੱਖ ਸੇਵਾਦਾਰ ਥਾਪਿਆ ਗਿਆ। ਆਪ ਜੀ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਪ੍ਰਸ਼ਾਵੇਂ ਵਾਂਗ ਸਾਥ ਦੇ ਰਹੇ ਸਨ। ਆਪ ਦੋਨਾਂ ਸਿੰਘਾਂ ਨੇ ਰਲ ਕੇ ਮਾਲਵਾ ਬੇਲਟ ਵਿਚ ਖਾੜਕੂ ਗਤਿਵਿਧਿਆਂ ਦੀ ਹਨੇਰੀ ਝੁਲਾ ਦਿਤੀ ਜਿਸ ਨਾਲ ਸਰਕਾਰ ਦੇ ਨੱਕ ਵਿਚ ਦੰਮ ਹੋ ਗਿਆ। ਪੁਲਿਸ ਦੇ ਰਿਕਾਰਡ ਵਿੱਚ ਭਾਈ ਚੰਨੇ ਦੀਆਂ ਵਾਰਦਾਤਾਂ ਦੀਆਂ ਸੂਚਨਾਵਾਂ ਦਰਜ ਹੋਣ ਲਗੀਆਂ, ਜਿਨ੍ਹਾਂ ਦੀ ਲਿਸਟ ਵੀ ਦਿਨੋਂ ਦਿਨ ਲੰਮੀ ਹੁੰਦੀ ਗਈ।
ਇਹਨਾਂ ਕਾਰਨਾਮਿਆਂ `ਚੋਂ ਪੰਜਾਬ ਦਾ ਪਾਣੀ ਧੌਂਕੇ ਨਾਲ ਹੀ ਖੋਹਣ ਲਈ ਪੁੱਟੀ ਜਾ ਰਹੀ ਸਤਲੁਜ-ਜਮਨਾ ਲਿੰਕ ਨਹਿਰ ਦਾ ਕੌਮ ਵੇਖ ਰਹੇ ਇੰਜੀਨੀਅਰਾਂ ਦਾ ਚੰਡੀਗੜ੍ਹ ਵਿਖੇ ਕਤਲ ਸੀ, ਜਿਸ ਪਿੱਛੋਂ ਨਹਿਰ ਦੀ ਪੁਟਾਈ ਦਾ ਕੌਮ ਓਥੇ ਹੀ ਰੁਕ ਗਿਆ। ਇਹ ਵਾਰਦਾਤ ਭਾਈ ਚੰਨੇ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਵੱਲੋਂ ਮਿਲ ਕੇ ਕੀਤੀ ਗਈ। ਚੰਨੇ ਤੇ ਜਟਾਣੇ ਦੀ ਜੋੜੀ ਇਲਾਕੇ `ਚ ਪ੍ਰਸਿੱਧ ਹੋ ਗਈ ਸੀ।
ਅਮਰੀਕਾ ਯਾਤਰਾ
ਸੰਘਰਸ਼ ਦੇ ਇੱਕ ਨਵੇਂ ਪੈਂਤੜੇ ਦੇ ਤਹਿਤ ਸੰਨ 1990 ਵਿੱਚ ਭਾਈ ਚਰਨਜੀਤ ਸਿੰਘ ਚੰਨਾ ਕਿਸੇ ਹੋਰ ਨਾਂ ‘ਤੇ ਪਾਸਪੋਰਟ ਬਣਾ ਕੇ ਯੁ.ਏਸ.ਏ. ਚਲੇ ਗਏ। ਆਪ ਦੀ ਸੋਚ ਸੀ ਕਿ ਸਿੱਖ ਕੌਮ ਨੂੰ ਬਾਹਮਣ ਦੇ ਜੂਲੇ ਥੱਲਿਉਂ ਕੱਢਿਆ ਜਾਵੇ। ਖ਼ਾਲਿਸਤਾਨ ਸੰਘਰਸ਼ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਸਿੰਘਾਂ ਨਾਲ ਵਿਚਾਰ ਸਾਂਝਾ ਕਰਨ ਵਾਸਤੇ ਆਪ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਸਾਥੀ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਸੌਂਪ ਕੇ ਵਿਦੇਸ਼ਾਂ ਲਈ ਰਵਾਨਾ ਹੋ ਗਏ । ਆਪ ਥਾਇਲੈਂਡ ਤੋਂ ਹੁੰਦੇ ਹੋਏ ਅਮਰੀਕਾ ਪਹੁੰਚ ਗਏ। ਅਮਰੀਕਾ ਰਹਿੰਦਿਆਂ ਆਪ ਨੇ ਨਿਉ- ਯਾਰਕ, ਨਿਊਜਰਸੀ ਅਤੇ ਕੈਲੇਫੋਰਨੀਆ ਵਿਚ ਕਾਫੀ ਵਕਤ ਗੁਜ਼ਾਰਿਆ । ਹਰ ਜਥੇਬੰਦੀ ਦੇ ਸਿੰਘਾਂ ਨਾਲ ਖਾਲ਼ਿਸਤਾਨੀ ਜਦੋ-ਜਹਿਦ ਭਾਰੇ ਵਿਚਾਰ ਵਟਾਂਦਰਾ ਕੀਤਾ। ਸਭ ਦੀ ਸੁਣਦੇ, ਕਦਰ ਕਰਦੇ ਤੇ ਸਤਿਕਾਰ ਕਰਦਿਆਂ ਵਿਚਾਰ ਦੇਂਦੇ ।
ਅਮਰੀਕਾ ਦੀ ਧਰਤੀ ਤੇ ਕਿਰਤ ਕਰਦਿਆਂ ਵੀ ਆਪਦਾ ਹਿਰਦਾ ਸਮੁੰਦਰੋਂ ਪਾਰ ਸਿੱਖ ਜਦੋਂ ਜੀਹਦ ਨਾਲ ਜੁੜਿਆ ਰਿਹਾ । ਖ਼ਾਲਿਸਤਾਨ ਦੀ ਧਰਤੀ ਤੇ ਬ੍ਰਾਮਣਵਾਦੀ ਪੁਲਿਸ ਤੇ ਫੌਜ ਰਾਹੀਂ ਸਿੱਖ ਜਵਾਨੀ ਤੇ ਹੁੰਦੇ ਜ਼ੁਲਮ ਪੜ੍ਹ ਸੁਣ ਕੇ ਬੜੇ ਹੀ ਚਿੰਤਾਵਾਨ ਹੋ ਜਾਂਦੇ। ਬਹੁਤ ਜਿਆਦਾ ਫਿਕਰ ਕਰਦੇ ਤੇ ਇਹ ਅਰਦਾਸ ਕਰਦੇ ਕਿ ਗੁਰੂ ਸਾਹਿਬ ਕਿਰਪਾ ਕਰਨ ਤੈ ਉਹ ਵੀ ਬਹੁਤ ਛੇਤੀ ਖ਼ਾਲਿਸਤਾਨ ਦੁਸ਼ਮਣ ਦੇ ਦੰਦ ਖੱਟੇ ਕਰਨ ਤੇ ਚੜ੍ਹਦੀ ਕਲਾ ਵਿਚ ਰਹਿੰਦਿਆਂ ਜਾਮ-ਏ-ਸ਼ਹਾਦਤ ਹਾਸਲ ਕਰਨ। ਉਹਨਾਂ ਦੀ ਬੜੀ ਖਾਹਿਸ਼ ਸੀ ਕਿ ਉਹ ਛੇਤੀ ਵਾਪਸ ਮੁੜਨ ।
ਕਿਹਾ ਜਾਂਦਾ ਹੈ ਕਿ ਭਾਈ ਜਟਾਣੇ ਦੇ ਇਕੱਲੇ ਰਹਿ ਜਾਣ ਕਾਰਨ ਦਲਜੀਤ ਸਿੰਘ ਦੱਲੀ ਗਰੁੱਪ ਨੇ ਗਲਤ ਹਰਕਤਾਂ ਤੇਜ਼ ਕਰ ਦਿੱਤੀਆਂ, ਜਿਸ ਨਾਲ ਲਹਿਰ ਨੂੰ ਬਹੁਤ ਢਾਅ ਲਗ ਰਹੀ ਸੀ। ਇਸ ਬਾਰੇ ਭਾਈ ਜਟਾਣੇ ਨਾਲ ਗੱਲ ਹੋਣ ਪਿੱਛੋਂ ਬੜੀ ਗੰਭੀਰ ਕੌਸ਼ਿਸ਼ ਕਰਕੇ ਆਪ ਜੁਲਾਈ 1991 ਵਿੱਚ ਪੰਜਾਬ ਵਾਪਸ ਪਰਤ ਆਏ। ਜਿੰਨਾਂ ਕਈ ਜ਼ਾਲਮਾਂ ਨੇ ਨਿਰਦੋਸ਼ ਸਿੰਘਾਂ ਤੇ ਜ਼ੁਲਮ ਕੀਤੇ ਸਨ, ਉਹਨਾਂ ਨੂੰ ਸਬਕ ਸਿਖਾਇਆ । ਹਾਲੇ ਆਪ ਨੇ ਕਈ ਮੰਜਲਾਂ ਸਰ ਕਰਨੀਆਂ ਸਨ ਪਰ ਅਚਾਨਕ ਆਪ ਆਪਣੇ ਸਾਥੀ ਭਾਈ ਬਲਵਿੰਦਰ ਸਿੰਘ ਜਟਾਣਾ ਨਾਲ ਦੁਸ਼ਮਣ ਫੌਜ ਦੇ ਘੇਰੇ ਵਿਚ ਆ ਗਏ ਤੇ ਬਹਾਦਰੀ ਨਾਲ ਲੜਦੇ ਹੋਵੇ ਸ਼ਹੀਦੀ ਪ੍ਰਾਪਤ ਕਰ ਗਏ।
ਸ਼ਹੀਦੀ –4 ਸਤੰਬਰ 1991
ਇਹਨਾਂ ਹੀ ਦਿਨਾਂ ਵਿੱਚ ਚੰਡੀਗੜ੍ਹ ਦੇ ਬਦਨਾਮ ਐਸ.ਐਸ.ਪੀ. ਸੁਮੇਧ ਸੈਣੀ ਦੀ ਕਾਰ ਅਤੇ ਹਿੰਦੁਸਤਾਨੀ ਹਕੂਮਤ ਨੇ ਨਿਹੰਗ ਬਾਣੇ ਹੇਠ ਲੁਕੇ ਕੈਟ ਪੂਹਲੇ ਬਦਮਾਸ਼ ਦੀ ਵਰਤੋਂ ਕਰ ਕੇ ਮਿਤੀ 29-30 ਅਗਸਤ 1991 ਦੀ ਰਾਤ ਨੂੰ ਜਟਾਣੇ ਦਾ ਪਰਿਵਾਰ ਮਾਰ ਦਿੱਤਾ। ਇਸ ਦੁੱਖ ਦੀ ਘੜੀ ਵਿੱਚ ਭਾਈ ਜਟਾਣਾ ਤੇ ਭਾਈ ਚੰਨਾ ਦੋਵੇਂ ਇੱਕ ਦੂਜੇ ਦਾ ਹੌਸਲਾ ਸਨ। ਭਾਈ ਜਟਾਣਾ ਹਿੰਦੁਸਤਾਨੀ ਹਕੂਮਤ ਦੇ ਇਸ ਕਮੀਨੇ ਵਾਰ ਨੂੰ ਹੱਸ ਕੇ ਸਹਾਰ ਗਿਆ। ਇਸ ਤੋਂ ਚਾਰ ਕੁ ਦਿਨ ਬਾਅਦ ਪਟਿਆਲੇ ਜਿਲ੍ਹੇ ਵਿੱਚ ਬੱਬਰਾਂ ਦੀ ਪ੍ਰਮੁੱਖ ਮੀਟਿੰਗ `ਚੋਂ ਵਾਪਸ ਪਰਤ ਰਹੇ ਸਨ ਕਿ ਆਪ ਦੋਹਾਂ ਨੂੰ ਸਾਧੂਗੜ੍ਹ ਕੋਲ ਇੱਕ ਨਾਕੇ ‘ਤੇ ਪੱਕੀ ਮੁਖ਼ਬਰੀ ਦੇ ਆਧਾਰ `ਤੇ ਰੋਕਿਆ ਗਿਆ।
ਦੁਪਹਿਰ ਕੂ 2-30 ਵਜੇ ਦੇ ਕਰੀਬ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਚਿੱਟੀ ਜਿਪਸੀ ਜਿਸਦਾ ਨੰਬਰ ਸੀ.ਐੱਚ.-01 8206 ਅੰਬਾਲਾ ਵੱਲੋਂ ਆ ਰਹੇ ਸਨ। ਪੁਲਿਸ ਨੇ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਭਾਈ ਜਟਾਣੇ ਕੋਲ ਜਸਬੀਰ ਸਿੰਘ ਨਾਂ ਹੇਠ ਸੀ.ਬੀ.ਆਈ. ਅਫਸਰ ਵਜੋਂ ਨਕਲੀ ਪਛਾਣ ਪੱਤਰ ਸੀ, ਜਦਕਿ ਭਾਈ ਚੰਨਾ ਡਰਾਇਵਰ ਬਣੇ ਹੋਏ ਸਨ। ਨਾਕੇ ‘ਤੇ ਰੋਕੇ ਜਾਣ ‘ਤੇ ਭਾਈ ਜਟਾਣੇ ਨੇ ਜਦੋਂ ਆਪਣਾ (ਨਕਲੀ) ਪਛਾਣ-ਪੱਤਰ ਵਿਖਾਇਆ ਤਾਂ ਨਾਕੇ ‘ਤੇ ਤਾਇਨਾਤ ਪੁਲਿਸ ਦੇ ਮੁਲਾਜ਼ਮਾਂ ਨੇ ਸਲੂਟ ਮਾਰਿਆ। ਇਹਨਾਂ ਨੇ ਗੱਡੀ ਤੋਰ ਲਈ।
ਐਨ ਇਸੇ ਹੀ ਸਮੇਂ ਪਿੱਛੇ ਬੈਠੇ ਮੁਖ਼ਬਰ ਜੋ ਕੁਝ ਵਸੀਲਿਆਂ ਦੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਦੱਲੀ ਸੀ ਅਤੇ ਪਹਿਲਾਂ ਆਪ ਦਾ ਸਾਥੀ ਰਿਹ ਚੁੱਕਾ ਸੀ, ਨੇ ਨਾਕੇ ‘ਤੇ ਤਾਇਨਾਤ ਪੁਲਸੀਆ ਨੂੰ ਕਿਹਾ: “ਓ ਪਿਓ ਤਾਂ ਤੁਹਾਡੇ ਨਿਕਲ ਗਏ ਆ ਤੇ ਨਾਕਾ ਕਾਹਦੇ ਲਈ ਲਾਇਆ ਜੇ….?” ਇਹ ਪਤਾ ਲੱਗਦਿਆਂ ਹੀ ਪੁਲਿਸ ਫ਼ੋਰਸਾਂ ਨੇ ਭਾਈ ਜਟਾਣੇ ਤੇ ਭਾਈ ਚੰਨੇ ਦੀ ਜਿਪਸੀ ਦਾ ਪਿੱਛਾ ਕਰਨਾ ਅਰੰਭ ਕਰ ਦਿੱਤਾ। ਭਾਈ ਚੰਨੇ ਨੇ ਗੱਡੀ ਤੇਜ਼ ਕਰ ਲਈ ਅਤੇ ਜਿਪਸੀ ਘੁਮਾ ਕੇ ਸੈਦਪੁਰ ਵੱਲ ਭਜਾਉਣੀ ਚਾਹੀ। ਜਿਪਸੀ ਉਲਟ ਗਈ ਤੇ ਬਲਵਿੰਦਰ ਸਿੰਘ ਆਪਣੇ ਸਾਥੀ ਚਰਨਜੀਤ ਸਿੰਘ ਝੱਲੀਆਂ ਖ਼ੁਰਦ ਸਮੇਤ ਝੋਨੇ ਦੇ ਖੇਤਾਂ ਵੱਲ ਦੌੜ ਪਿਆ। ਪੁਲਿਸ ਨੇ ਅੰਨ੍ਹੇਵਾਹ ਫ਼ਾਇਰਿੰਗ ਕੀਤੀ । ਦੋਨਾਂ ਸੂਰਮਿਆਂ ਕੋਲ ਬਹੁਤ ਥੋੜ੍ਹਾ ਅਸਲਾ ਸੀ ਜੋ ਛੇਤੀ ਹੀ ਖ਼ਤਮ ਹੋ ਗਿਆ।
ਭਾਈ ਚਰਨਜੀਤ ਸਿੰਘ ਚੰਨਾ ਸਖ਼ਤ ਜ਼ਖਮੀ ਹੋ ਗਏ ਸਨ। ਇਸ ਪਿੱਛੋਂ ਭਾਈ ਚੰਨੇ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਕਿਹਾ ਕਿ ਉਹ ਨਿਕਲ ਜਾਵੇ, ਪਰ ਭਾਈ ਜਟਾਣੇ ਨੇ ਉਸ ਦਾ ਸਾਥ ਛੱਡ ਕੇ ਜਾਣਾ ਪਰਵਾਨ ਨਾ ਕੀਤਾ। ਫਿਰ ਦੋਵੇਂ ਹੀ ਕਲਗੀਧਰ ਦੇ ਸ਼ੇਰ ਆਪਣੀ ਦੋਸਤੀ ਨੂੰ ਕਾਇਮ ਰੱਖਦੇ ਹੋਏ ਇਕੱਠੇ ਹੀ ਸਾਇਆਨਾਈਡ ਖਾ ਕੇ ਜਾਮ-ਏ-ਸ਼ਹਾਦਤ ਪੀ ਗਏ।
ਕੁਝ ਹੋ ਸਮੇਂ ਬਾਅਦ ਜ਼ਾਲਮ ਸਰਕਾਰ ਦੀ ਦਰਿੰਦੀ ਪੁਲਿਸ ਨੇ ਭਾਈ ਚਰਨਜੀਤ ਸਿੰਘ ਚੰਨਾ ਦੇ ਭਰਾ ਭਾਈ ਦਵਿੰਦਰ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ।
ਸਰੋਤ: June84.com ਆਰਕਾਈਵ
ਪੁਰਜਾ ਪੁਰਜਾ ਕੱਟ ਮਰੇ (2010), ਭਾਈ ਬਲਜੀਤ ਸਿੰਘ ਖ਼ਾਲਸਾ