Whenever the name of Shaheed Bhai Sukhdev Singh Ji Sakhira is mentioned, profound thoughts engulf the mind. Bhai Sukhdev Singh, a remarkably brave individual, stood at the forefront of the key figures initiating the Kharku Movement after Operation Blue Star in June 1984. Following the assault on Darbar Sahib, the resurgence of Sikhs to confront the Indian government was unforeseen. It was Bhai Sukhdev Singh Ji Sakhira who, after Operation Blue Star, rallied the remaining Singhs, and toiled day and night, advancing the Sikh struggle. He demonstrated that the spirit of the Singhs is resolute, unyielding to fear of death or any government. Bhai Sukhdev Singh Ji Sakhira led the Sikh struggle with profound depth and strategic acumen. His captivating addresses to Sikh Sangat gatherings, reciting Gurbani with such resonance that bystanders would halt their activities to listen, were a testament to his influence.
“Maawaan putt ni Jamne…Nitt Nitt Sakhire…!” (No mother will give birth to a son like Sakhira….)
Family Background
Bhai Sukhdev Singh Sakhira was born to Sardar Buddha Singh and his mother Surjit Kaur Ji. Bhai Sahib had an elder brother, Balbir Singh, an elder sister, Dalbir Kaur, a younger brother, Waryam Singh, and a sister, Sukhbir Kaur. Dalbir Kaur is married to the elder brother of (Shaheed) Bhai Anok Singh Babbar. Bhai Sakhira’s elder brother fell as a martyr while resisting police oppression, and his younger sister is also married, while the younger brother, Waryam Singh, is engaged in agriculture.
Joining the Taksal
In 1980, Bhai Sukhdev Singh came into contact with Taksal and, after taking Amrit, connected with Sant Jarnail Singh Ji Khalsa, a close associate of Sant Ji. Learning Gurbani at Damdami Taksal, along with Santhya and Gurbani Arth (Gurbani meanings), he performed sewa of Panj Piyare in Amrit Sanchar. A man of his word, willing to sacrifice his life for the honor and glory of Sikhism, he became a formidable force against anti-Sikh powers.
After 1978
After the Nirankari massacre in Amritsar in 1978, Bhai Sukhdev Singh Sakhira, along with Singhs of Taksal, engaged in discussions to eliminate the fake Nirankaris. Bhai Sahib’s sister was (Shaheed) Bhai Anokh Singh’s sister-in-law. Bhai Sukhdev Singh Sakhira developed a strong and enduring friendship with Bhai Anokh Singh, referred to as a pair of diamonds. While Bhai Sukhdev Singh Sakhira adopted the Damdami Taksal bana, Bhai Anok Singh Ji adorned the AKJ style bana with weapons and a khanda on his Dumala—a cherished combination of friendship. When encouraged by his family to marry, Bhai Sukhdev Singh would respond, “I am engaged; death is my bride. The government has prepared for my marriage, and when the time comes, I will marry the bride.”
Following Sant Jarnail Singh, Bhai Sukhdev Singh Sakhira emerged as the first hero to fearlessly conduct Gurbani Parchar on stage and perform Amrit Sanchar in villages, earning him the label of the most dangerous terrorist in the eyes of the Indian government. The Indian forces and Punjab police placed a bounty on Bhai Sukhdev Singh Sakhira’s head.
Activities After June 1984
After the Army operation at Golden Temple in June 1984, Bhai Sukhdev Singh Sakhira went into hiding, continuing his services for the Kharku Movement. He formed a team with Singhs such as Baba Gurbachan Singh Manochahal, Bhai Anok Singh Babbar, Bhai Manbir Singh Chaheru, Bhai Tarsem Singh Kohar, Giani Arur Singh, Bhai Sukhdev Singh Chaba, Bhai Dhanna Singh, Bhai Avtar Singh Brahma, Bhai Durga Singh Arifke, Bhai Kuldeep Singh Muchhal, Bhai Gurdev Singh Usmanwala, and many others, mobilizing them for the establishment of an independent Sikh state.
For political purposes, he established a new political party, the United Akali Dal, aimed at freeing the Sikh community from corrupt leaders like Longowal, Badal, Tohra, Talwandi, and Barnala. S. Simranjit Singh Mann served as the president of United Akali Dal, with Acting President Bapu Joginder Singh Ji Khalsa (Rode), and key leaders including Ujagar Singh Sekhwan, Ranjit Singh Brahmpura, (Bapu) Surat Singh Khalsa, Charanjit Singh Walia, Jagjit Singh Rode, Jagdev Singh Khudia (martyred MP), and Sikh Students Federation President Bhai Manjit Singh and General Secretary Harminder Singh Sandhu.
A presidium committee was formed to revive the All India Sikh Student Federation, led by Bhai Satinder Singh Bhola, Bhai Kulwant Singh Khukharana, Bhai Sukhwant Singh Akkawali, Bhai Chamkaur Singh Rode, Bhai Surinder Singh, and the eloquent speaker Bhai Amrik Singh Muktsar. This team successfully conducted Amrit Sanchar in Punjab’s villages and propagated the cause of Sikh’s Free Homeland, all under the visionary guidance of Bhai Sakhira.
Sarbat Khalsa 1986 and Akal Takhat Sahib Kar Sewa
A movement burgeoning in the Sikh community. During Operation Blue Star in June ’84, the Akal Takht Sahib building was destroyed by Indian Army guns and tanks, repaired by non-Sikh Bihari laborers under the command of Santa Sinh Nihang. The Sikh diaspora called for the demolition of the building and the initiation of Kar Sewa to construct a new Akal Takhat Sahib building with Sikh Sangat’s assistance. However, the Shiromani Gurdwara Parbandhak Committee did not support this cause. Sikh Students Federation and Damdami Taksal, along with like-minded organizations and numerous Sikh Sangat, advocated for new construction, ready to make sacrifices for this project. Bhai Sukhdev Singh Sakhira played a pivotal role, working tirelessly to resolve the issue.
Damdami Taksal and Sikh Students’ Federation announced a Sarbat Khalsa gathering for Kar-Seva on 26th January 1986. The SGPC, under pressure from the Indian Government, opposed Kar Sewa, but Kharku Singhs, led by Bhai Sukhdev Singh Sakhira, defended it. A secretive meeting was held between Kharku Singhs and SGPC management at Gurudwara Bir Baba Budha Sahib, where Baba Kharak Singh Ji supported Bhai Sukhdev Singh Sakhira and Damdami Taksal Singhs. Subsequently, Sarbat Khalsa took place on 26th January 1986, and Kar Sewa for the new Akal Takhat building commenced, with all credit going to Bhai Sukhdev Singh Sakhira.
Bhai Sahib laid the foundation for mobilizing the Sikh struggle by organizing the very first martyrdom ceremony for June 1984 shaheeds at Damdami Taksal headquarters at Mehta Chowk. Damdami Taksal honored the families of martyrs, appointing Baba Gurbachan Singh Ji Khalsa Manochahl as Jathedar of Akal Takht Sahib. Through Sarbat Khalsa, Bhai Sahib revived ancient traditions of Sikh political and religious decision-making.
Fake Nihang Kahn Singh
In 1985, Bhai Sukhdev Singh Sakhira managed to escape from the Bambi (a shed with an electric motor) of village Manochahl, along with Baba Gurbachan Singh Ji Khalsa Manochahl, breaking through police cordons defiantly. There was a Nihang Kahn Singh who rebelled against his Jatha of Tarna Dal Nihang Singh (Baba Bishan Singh) and occupied Khadur Sahib. Bhai Sukhdev Singh Sakhira confronted him, warning about the negative impact of his men’s actions on Gurdwara Sahib’s Golak and blaming Sant Jarnail Singh Ji Khalsa. Kahna Nihang, unmoved, continued his anti-Gurmat activities. After some time, he went to Hola Mahalla at Nander Sahib, where he was assassinated by Singh with gunshots shouting “Sant Jarnail Singh Ji Khalsa Zindabad.” The credit for this action is attributed to Bhai Sukhdev Singh Sakhira.
Shaheedi –4 May 1986
On 4th May 1986, at Gurdwara Shaheedan Sahib Baba Deep Singh (Amritsar), Bhai Sukhdev Singh Sakhira, and Baba Amrik Singh conversed. Upon leaving the Gurdwara Sahib, he was shot and killed by assailants who fled in a jeep from the spot.
The news of Bhai Sukhdev Singh Sakhira’s martyrdom spread rapidly in the Sikh community, evoking sorrow. The untimely passing of this key figure was a significant loss to the cause of an independent Sikh state. Bapu Joginder Singh Ji Rode, upon receiving the news, expressed, “Today my general Sakhira is dead,” shedding tears that reflected the greatness of Sukhdev Singh Sakhira. Baba Joginder Singh Khalsa, who had not shed a tear after losing six sons and grandsons in Ghalughara of June 1984, wept bitterly upon hearing of Bhai Sukhdev Singh Sakhira’s martyrdom. Conducting a series of Amrit Sanchar, Baba Joginder Singh rushed to Amritsar with fellow Singhs.
Baba Thakur Singh Ji Damdami Taksal also arrived in Amritsar with the Jatha, and from village Sakhira, the entire community and people of the area reached Amritsar with his father Bapu Budh Singh Ji. The caravans of Singhs assembled to bid farewell to Bhai Sakhira.
It is recounted that upon witnessing Bhai Sukhdev Singh Sakhira’s heart weighing two kilograms six hundred grams (2 kg 600 grams), a police officer was moved to say poetically that the Sikh community is full of diamonds, but no mother will again give birth to a son like Bhai Sukhdev Singh Sakhira.
The martyrdom of Bhai Sukhdev Singh Sakhira was commemorated in the village of Sakhira. The Sarpanch of the village, Sardar Karj Singh, shared that Bhai Sukhdev Singh had visited him a few days prior, expressing his premonition of martyrdom. He requested the last rites of his body be performed at Gurdwara Baba Mai Das, emphasizing his desire to enjoy Gurbani while staying at the Guru’s house. Bhai Sahib was cremated in Gurdwara Baba Mai Das, attended by Bapu Joginder Singh (Father Sant Jarnail Singh Ji), Baba Thakur Singh Ji DamDami Taksal, and thousands of Sikh Sangats, bidding a tearful farewell to their Kaumi General.
The Nishan Sahib, swaying proudly in remembrance of Bhai Sahib in the village of Sakhira, stands as a solemn salute to his martyrdom.
–Kharku Yodhe (2016), Bhai Maninder Singh Bajja
ਸ਼ਹੀਦ ਭਾਈ ਸੁਖਦੇਵ ਸਿੰਘ ਸਖੀਰਾ
ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸਖੀਰਾ ਦਾ ਨਾਂ ਜ਼ੁਬਾਨ ‘ਤੇ ਆਉਂਦਿਆਂ ਦਿਮਾਗ ਡੂੰਘੀਆਂ ਸੋਚਾਂ ਵਿਚ ਘਿਰ ਜਾਂਦਾ ਹੈ। ਇਹ ਸੱਚ ਹੈ ਕਿ ਭਾਈ ਸੁਖਦੇਵ ਸਿੰਘ ਕਾਬਲ-ਏ-ਤਾਰੀਫ਼ ਬਹਾਦਰ ਮਰਦ ਸੂਰਮਾ ਸੀ। ਦਰਬਾਰ ਸਾਹਿਬ `ਤੇ ਹਮਲੇ ਤੋਂ ਬਾਅਦ ਕੋਈ ਨਹੀਂ ਸੀ ਕਹਿੰਦਾ ਕਿ ਸਿੱਖ ਦੁਬਾਰਾ ਫਿਰ ਉੱਠਣਗੇ ਅਤੇ ਹਿੰਦ ਸਰਕਾਰ ਨਾਲ ਟੱਕਰ ਲੈਣਗੇ। ਭਾਈ ਸੁਖਦੇਵ ਸਿੰਘ ਜੀ ਸਖੀਰਾ ਹੀ ਸੀ, ਜਿਸ ਨੇ ਜੂਨ 1984 ਦੇ ਘਲੂਘਾਰੇ “ਚੋਂ ਬਚੇ-ਖੁਚੇ ਸਿੰਘਾਂ ਨੂੰ ਇਕੱਠੇ ਕੀਤਾ ਤੇ ਦੁਬਾਰਾ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਲਈ ਦਿਨ-ਰਾਤ ਇਕ ਕਰ ਕੇ ਦੁਨੀਆਂ ਨੂੰ ਵਿਖਾ ਦਿੱਤਾ ਕਿ ਸਿੰਘਾਂ ਦੇ ਇਰਾਦੇ ਅਟੱਲ ਹਨ, ਜਿੰਨਾਂ ਨੂੰ ਮੋਤ ਦਾ ਭੈਅ ਦੇ ਕੇ ਵਿਸਾਰਿਆ ਨਹੀਂ ਜਾ ਸਕਦਾ।
ਭਾਈ ਸੁਖਦੇਵ ਸਿੰਘ ਜੀ ਸਖੀਰਾ ਸਿੱਖ ਸੰਘਰਸ਼ ਦੇ ਹਰ ਮੁਹਾਜ਼ ਉੱਤੇ ਬੜੀ ਨੀਝ ਅਤੇ ਰਣਨੀਤੀ ਨਾਲ ਕੌਮ ਕਰ ਰਹੇ ਸਨ। ਭਾਈ ਸੁਖਦੇਵ ਸਿੰਘ ਸਖੀਰਾ ਸਿੱਖ ਸੰਗਤਾਂ ਦੇ ਇਕੱਠ ਨੂੰ ਜਦੋਂ ਸੰਬੋਧਨ ਕਰਦੇ ਸਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਸਨ । ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਦੀ ਕਥਾ ਇਸ ਢੰਗ ਨਾਲ ਕਰਦੇ ਸਨ ਕਿ ਹਲ ਵਾਹੁਣ ਵਾਲੇ ਜੱਟ, ਹਾਲੀ, ਪਾਲੀ ਤੇ ਪਸ਼ੂ ਮਾਲ-ਡੰਗਰ ਚਾਰਨ ਵਾਲੇ ਵੀ ਵਿਚਾਰ ਸੁਣਦੇ ਸਾਰ ਅੰਮ੍ਰਿਤ ਛਕ ਕੇ ਸਿੰਘ ਸਜ ਜਾਂਦੇ ਅਤੇ ਸਿੰਘ ਸੰਘਰਸ਼ ਵਿਚ ਹਿੱਸਾ ਲੈਣਾ ਆਪਣਾ ਧਰਮ ਸਮਝ ਲੈਂਦੇ ਸਨ।
ਮਾਵਾਂ ਪੁੱਤ ਨੀ ਜੰਮਣੇ, ਨਿਤ ਨਿਤ ਸਖੀਰੇ….
ਜਨਮ
ਭਾਈ ਸੁਖਦੇਵ ਸਿੰਘ ਜੀ ਸਖੀਰਾ ਦੇ ਪਿਤਾ ਸ. ਬੁੱਧ ਸਿੰਘ ਤੇ ਮਾਤਾ ਸੁਰਜੀਤ ਕੌਰ ਜੀ ਹਨ। ਵੱਡੇ ਭਰਾ ਬਲਬੀਰ ਸਿੰਘ, ਵੱਡੀ ਭੈਣ ਦਲਬੀਰ ਕੌਰ, ਛੋਟਾ ਭਰਾ ਵਰਿਆਮ ਸਿੰਘ, ਭੈਣ ਸੁਖਬੀਰ ਕੌਰ ਸੀ। ਵੱਡੀ ਭੈਣ ਦਲਬੀਰ ਕੌਰ (ਸ਼ਹੀਦ ਭਾਈ ਅਨੋਖ ਸਿੰਘ ਬੱਬਰ ਦੇ ਵੱਡੇ ਭਰਾ) ਸ. ਸੰਤੋਖ ਸਿੰਘ ਵਾਸੀ ਵੜਿੰਗ ਸੂਬਾ ਸਿੰਘ ਨਾਲ ਵਿਆਹੇ ਹਨ। ਵੱਡਾ ਭਰਾ ਪੁਲਿਸ ਦਾ ਕਹਿਰ ਨਾ ਸਹਾਰਦੇ ਹੋਏ ਸ਼ਹੀਦ ਹੋ ਗਿਆ, ਛੋਟੀ ਭੈਣ ਵੀ ਵਿਆਹੀ ਹੋਈ ਹੈ। ਛੋਟਾ ਭਰਾ ਵਰਿਆਮ ਸਿੰਘ ਖੇਤੀ-ਬਾੜੀ ਕਰਦਾ ਹੈ।
ਦਮਦਮੀ ਟਕਸਾਲ ਵਿਚ ਜਾਣਾ
1980 ਵਿਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੇ ਸੰਪਰਕ ਵਿਚ ਆਏ, ਦਮਦਮੀ ਟਕਸਾਲ ਤੋਂ ਅੰਮ੍ਰਿਤ ਛਕ ਕੇ ਸੰਤ ਜੀ ਦੇ ਨਿਕਟਵਰਤੀ ਸਹਿਯੋਗੀ ਬਣ ਗਏ। ਗੁਰਬਾਣੀ ਸੰਥਿਆ ਅਰਥਾਂ ਸਮੇਤ ਦਮਦਮੀ ਟਕਸਾਲ ਵਿਚ ਰਹਿੰਦਿਆਂ ਕੀਤੀ। ਪੰਜਾਂ ਪਿਆਰਿਆਂ ਵਿਚ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾਉਂਦੇ ਰਹੇ। ਆਪ ਜੋ ਕਹਿੰਦੇ ਸਨ, ਕਰ ਕੇ ਰਹਿੰਦੇ ਸਨ। ਆਪ ਜੀ ਸਿੱਖੀ ਦੀ ਆਨ ਤੇ ਸ਼ਾਨ ਲਈ ਸਿਰ ਦੇ ਵੀ ਸਕਦੇ ਸਨ ਤੇ ਲੋੜ ਪੈਣ ‘ਤੇ ਸਿਰ ਲੈ ਵੀ ਸਕਦੇ ਸਨ । ਪੰਥ-ਦੋਖੀ ਹਊਆ ਬਣੇ ਹੋਏ ਸਨ।
1978 ਸਾਕੇ ਤੋਂ ਬਾਅਦ
1978 ਦੇ ਅੰਮ੍ਰਿਤਸਰ ਵਿਚ ਨਿਰੰਕਾਰੀ ਖ਼ੂਨੀ ਘਲੂਘਾਰੇ ਤੋਂ ਬਾਅਦ ਨਰਕਧਾਰੀਆਂ ਦੀ ਸੁਧਾਈ ਵਿਚ ਟਕਸਾਲ ਦੇ ਸਿੰਘਾਂ ਦੇ ਨਾਲ-ਨਾਲ ਭਾਈ ਸੁਖਦੇਵ ਸਿੰਘ ਸਖੀਰਾ ਦੇ ਵੀ ਚਰਚੇ ਸਨ। ਆਪ ਜੀ ਦੀ ਭੈਣ ਭਾਈ ਅਨੋਖ ਸਿੰਘ ਦੀ ਭਰਜਾਈ ਹੋਣ ਕਰਕੇ ਰਿਸ਼ਤੇਦਾਰੀ ਸੀ। ਭਾਈ ਅਨੋਖ ਸਿੰਘ ਨਾਲ ਬੜਾ ਪ੍ਰੇਮ ਸੀ ਤੇ ਆਮ ਇਕੱਠੇ ਹੀ ਰਹਿੰਦੇ ਸਨ ਤੇ ਬਜ਼ੁਰਗ ਮਾਵਾਂ ਕਹਿੰਦੀਆਂ ਸਨ ਕਿ ਕਿਤੇ ਨਜ਼ਰ ਨਾ ਲੱਗ ਜਾਵੇ, ਹੀਰਿਆਂ ਦੀ ਜੋੜੀ ਹੈ। ਭਾਈ ਸੁਖਦੇਵ ਸਿੰਘ ਸਖੀਰਾ ਦਮਦਮੀ ਟਕਸਾਲ ਦੇ ਬਾਣੇ ਵਿਚ ਅਤੇ ਭਾਈ ਅਨੋਖ ਸਿੰਘ ਦਸਤਾਰ ਉਪਰ ਖੰਡਾ ਸਜਾ ਕੇ, ਸ਼ਸਤਰਾਂ ਨਾਲ ਸਜੇ ਖ਼ਾਲਸਾਈ ਬਾਣੇ ਵਿਚ ਵਿਚਰਦੇ ਤਾਂ ਸਿੱਖੀ ਦੇ ਮੁਰੀਦ ਸੀਸ ਨਿਵਾ-ਨਿਵਾ ਕੇ ਨਮਸਕਾਰ ਕਰਦੇ ਸਨ। ਜਦੋਂ ਵਿਆਹ ਸਬੰਧੀ ਪਰਿਵਾਰ ਵੱਲੋਂ ਗੱਲ ਕੀਤੀ ਜਾਂਦੀ ਤਾਂ ਕਹਿੰਦੇ ਕਿ ਸਾਡੀ ਮੰਗਣੀ ਹੋ ਚੁੱਕੀ ਹੈ, ਮੌਤ ਸਾਡੀ ਲਾੜੀ ਹੈ, ਸਰਕਾਰ ਸਾਡੇ ਵਿਆਹ ਦੀਆਂ ਤਿਆਰੀਆਂ ਕਰ ਚੁੱਕੀ ਹੈ, ਵਕਤ ਆਉਣ ‘ਤੇ ਲਾੜੀ ਨੂੰ ਗਲ ਨਾਲ ਲਾ ਲਵਾਂਗੇ ।
ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਭਾਈ ਸੁਖਦੇਵ ਸਿੰਘ ਸਖੀਰਾ ਪਹਿਲਾ ਸੂਰਮਾ ਸੀ, ਜਿਹੜਾ ਸਟੇਜਾਂ ‘ਤੇ ਖਲੋ ਕੇ ਨਿਰਭੈ ਨਿਧੜਕ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ, ਗੁਰਬਾਣੀ ਫੁਰਮਾਣ ਅਨੁਸਾਰ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਵਾਲਾ, ਹਿੰਦ ਸਰਕਾਰ ਲਈ ਸਭ ਤੋਂ ਵੱਧ ਖ਼ਤਰਨਾਕ ਅੱਤਵਾਦੀ ਸੀ ਤੇ ਉਸ ਨੂੰ ਖ਼ਤਮ ਕਰਨਾ ਹਿੰਦ ਸਰਕਾਰ ਦੀ ਮਜ਼ਬੂਰੀ ਸੀ। ਭਾਰਤੀ ਫੋਰਸਾਂ ਤੇ ਪੰਜਾਬ ਦੀ ਪੁਲਿਸ ਨੇ ਭਾਈ ਸੁਖਦੇਵ ਸਿੰਘ ਸਖੀਰਾ ਦੇ ਸਿਰ ਦਾ ਇਨਾਮ ਰੱਖ ਦਿੱਤਾ ਸੀ।
ਜੂਨ 1984 ਦੇ ਹਮਲੇ ਤੋਂ ਬਾਅਦ
ਜੂਨ 1984 ਦੇ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ, ਭਾਈ ਸੁਖਦੇਵ ਸਿੰਘ ਸਖੀਰਾ ਰੂਪੋਸ਼ ਹੋ ਕੇ ਵਿਚਰਨ ਲੱਗਾ, ਉਸ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਅਨੋਖ ਸਿੰਘ, ਭਾਈ ਮਨਬੀਰ ਸਿੰਘ ਚਹੇੜੂ, ਭਾਈ ਤਰਸੇਮ ਸਿੰਘ ਕੁਹਾੜ, ਗਿਆਨੀ ਅਰੂੜ ਸਿੰਘ, ਭਾਈ ਸੁਖਦੇਵ ਸਿੰਘ ਚੱਬਾ, ਭਾਈ ਧੰਨਾ ਸਿੰਘ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਦੁਰਗਾ ਸਿੰਘ ਆਰਫਕੇ, ਭਾਈ ਕੁਲਦੀਪ ਸਿੰਘ ਮੁੱਛਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ ਵਰਗੇ ਅਨੇਕਾਂ ਹੋਰ ਸਿੰਘਾਂ ਨੂੰ ਇਕੱਤਰ ਕਰ ਕੇ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਲਈ ਲਾਮਬੰਦ ਕੀਤਾ ।
ਸਿਆਸੀ ਮੁਹਾਜ਼ ਵਾਸਤੇ ਲੌਂਗੋਵਾਲ, ਬਾਦਲ, ਟੌਹੜਾ, ਤਲਵੇਡੀ, ਬਰਨਾਲਾ ਜਿਹੇ ਸਿੱਖ ਕੌਮ ਵੇਚੂ ਲੀਡਰਾਂ ਤੋਂ ਸਿੱਖ ਕੌਮ ਦਾ ਖਹਿੜਾ ਛੁਡਾਉਣ ਲਈ ਨਵੇਂ ਸਿਆਸੀ ਮੁਹਾਜ਼ ਸੰਯੁਕਤ ਅਕਾਲੀ ਦਲ ਦੀ ਸਥਾਪਨਾ ਕਰਵਾਈ, ਜਿਸ ਦਾ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਬਣਾਇਆ ਗਿਆ ਅਤੇ ਐਕਟਿੰਗ ਪ੍ਰਧਾਨ ਬਾਪੂ ਜੋਗਿੰਦਰ ਸਿੰਘ ਜੀ ਖ਼ਾਲਸਾ (ਰੋਡੇ) ਪਿਤਾ ਸਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਬਣਾਇਆ ਗਿਆ ਤੇ ਇਸ ਦੇ ਉਹਨਾਂ ਵਿਚ ਸਿਰਕੱਢ ਆਗੂ ਸਨ–ਉਜਾਗਰ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, (ਬਾਪੂ) ਸੂਰਤ ਸਿੰਘ ਖ਼ਾਲਸਾ, ਚਰਨਜੀਤ ਸਿੰਘ ਵਾਲੀਆ, ਜਗਜੀਤ ਸਿੰਘ ਰੋਡੇ, ਜਗਦੇਵ ਸਿੰਘ ਖੁਡੀਆ (ਸ਼ਹੀਦ ਐੱਮ.ਪੀ.) ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਜੋਧਪੁਰ ਜੇਲ੍ਹ ਵਿਚ ਸਨ।
ਇਸ ਕਰਕੇ ਫੈਡਰੇਸ਼ਨ ਨੂੰ ਪੈਰਾਂ ਸਿਰ ਕਰਨ ਲਈ ਪੰਜ ਮੈਂਬਰੀ ਪ੍ਰੀਜੀਡੀਅਮ ਕਮੇਟੀ ਬਣਾਈ, ਜਿਸ ਦੇ ਮੈਂਬਰ ਭਾਈ ਸਤਿੰਦਰ ਸਿੰਘ ਭੋਲਾ, ਭਾਈ ਕੁਲਵੰਤ ਸਿੰਘ ਖੁਖਰਾਨਾ, ਭਾਈ ਸੁਖਵੰਤ ਸਿੰਘ ਅੱਕਾਵਾਲੀ, ਭਾਈ ਚਮਕੌਰ ਸਿੰਘ ਰੋਡੇ, ਭਾਈ ਸੁਰਿੰਦਰ ਸਿੰਘ, ਅਤੇ ਇਹਨਾਂ ਦੇ ਨਾਲ ਚੰਗੇ ਬੁਲਾਰੇ ਸਨ ਭਾਈ ਅਮਰੀਕ ਸਿੰਘ ਮੁਕਤਸਰ ਜੋ ਸੰਯੁਕਤ ਅਕਾਲੀ ਦਲ ਵੱਲੋਂ ਪੰਜਾਬ ਪੱਧਰ ‘ਤੇ ਕਾਨਫਰੰਸਾਂ ਕਰ ਕੇ ਬਾਬਾ ਜੋਗਿੰਦਰ ਸਿੰਘ ਜੀ ਅੰਮ੍ਰਿਤ ਸੰਚਾਰ ਕਰ ਰਹੇ ਸਨ ਤੇ ਇਸ ਮੌਕੇ ‘ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਵਰਕਰ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਸਿੱਖ ਸੰਘਰਸ਼ ਦੀ ਗੱਲ ਕਰਨ ਵਿਚ ਪਰਚਾਰ ਕਰਨ ਵਿਚ ਸਫਲ ਹੋ ਰਹੇ ਸਨ। ਇਸ ਸਭ ਕੁਝ ਦੇ ਪਿੱਛੇ ਭਾਈ ਸੁਖਦੇਵ ਸਿੰਘ ਸਖੀਰਾ ਦਾ ਦਿਮਾਗ ਕੌਮ ਕਰ ਰਿਹਾ ਸੀ।
ਸਰਬੱਤ ਖਾਲਸਾ 1986 ਅਤੇ ਅਕਾਲ ਤਖ਼ਤ ਸਾਹਿਬ ਕਾਰ ਸੇਵਾ
ਸਿੱਖ ਕੌਮ ਵਿਚ ਜਾਗਰਤੀ ਆ ਗਈ ਸੀ ਤੇ ਸਿੱਖਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੋ ਰਹੇ ਸਨ। ਸਿੱਖ ਹਲਕਿਆਂ ਵਿਚ ਇਹ ਚਰਚਾ ਵੀ ਚਲ ਰਹੀ ਸੀ ਕਿ ਜੂਨ 1984 ਦੇ ਘਲੂਘਾਰੇ ਦੌਰਾਨ ਤੋਪਾਂ, ਟੈਂਕਾਂ ਨਾਲ ਢਹਿ-ਢੇਰੀ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਇੰਦਰਾ ਗਾਂਧੀ ਨੇ ਸੰਤਾ ਸਿਹੁੰ ਨਿਹੰਗ ਦੇ ਨਾਂ ਹੇਠ ਬਿਹਾਰੀ ਭਈਏ ਤੋਂ ਠੇਕੇਦਾਰੀ ‘ਤੇ ਕਰਾਈ ਮੁਰੰਮਤ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਢਾਹ ਕੇ ਸਿੱਖ ਸੰਗਤਾਂ ਰਾਹੀਂ ਦੁਬਾਰਾ ਕਾਰ-ਸੇਵਾ ਸ਼ੁਰੂ ਕੀਤੀ ਜਾਵੇ। ਪਰ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਹੀਂ ਸੀ ਦੇ ਰਹੀ। ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਹਮ-ਖ਼ਿਆਲੀ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੀ ਬਹੁਤ-ਗਿਣਤੀ ਨਵ-ਉਸਾਰੀ ਦੇ ਹੱਕ ਵਿਚ ਸੀ ਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਸਨ। ਭਾਈ ਸੁਖਦੇਵ ਸਿੰਘ ਸਖੀਰਾ ਜੀ ਇਸ ਦੇ ਧੁਰਾ ਸਨ ਅਤੇ ਇਸ ਮਸਲੇ ਨੂੰ ਸੁਲਝਾਉਣ ਲਈ ਹਰ ਮੁਹਾਜ਼ ‘ਤੇ ਕੰਮ ਕਰ ਰਹੇ ਸਨ।
ਦਮਦਮੀ ਟਕਸਾਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕਰ ਦਿੱਤਾ ਸੀ ਤੇ ਦੇਸ਼-ਵਿਦੇਸ਼ਾਂ ਵਿਚ ਸੱਦੇ-ਪੱਤਰ ਭੇਜ ਦਿੱਤੇ ਗਏ ਸਨ ਕਿ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵ-ਉਸਾਰੀ ਲਈ ਕਾਰ-ਸੇਵਾ ਵਾਸਤੇ ਸਰਬੱਤ ਖ਼ਾਲਸਾ ਦਾ ਇਕੱਠ ਹੋ ਰਿਹਾ ਹੈ, ਗੁਰੂ ਨਾਨਕ ਨਾਮ-ਲੇਵਾ ਸਿੱਖ ਸੰਗਤਾਂ ਹੁੰਮ-ਹੁਮਾ ਕੇ ਪਹੁੰਚਣ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਪਾਸੇ ਦਿੱਲੀ ਤੋਂ ਝਾੜ ਪੈ ਰਹੀ ਸੀ, ਦੂਜੇ ਪਾਸੇ ਸਿੰਘ ਮੈਦਾਨ ਵਿਚ ਨਿੱਤਰ ਆਏ ਸਨ। ਸਿੱਖ ਸੰਗਤਾਂ ਵਿਚ ਕਾਰ-ਸੇਵਾ ਸ਼ੁਰੂ ਕਰਨ ਦਾ ਉਤਸ਼ਾਹ ਵੇਖ ਕੇ ਗਿਆਨੀ ਪੂਰਨ ਸਿੰਘ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਦੀ ਇਕ ਗੁਪਤ ਮੀਟਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਰਵਾਈ, ਜਿਸ ਵਿਚ ਕਾਰ-ਸੇਵਾ ਵਾਲੇ ਬਾਬਾ ਖੜਕ ਸਿੰਘ ਜੀ ਦੀ ਹਾਜ਼ਰੀ ਵਿਚ ਭਾਈ ਸੁਖਦੇਵ ਸਿੰਘ ਸਖੀਰਾ ਆਪਣੇ ਸਾਥੀਆਂ ਸਮੇਤ ਪਹੁੰਚੇ ।
ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਗਿਆਨੀ ਪੂਰਨ ਸਿੰਘ ਦੇ ਨਾਲ ਪਹੁੰਚੇ । ਦੋਹਾਂ ਧਿਰਾਂ ਨੇ ਆਪਣੀਆਂ ਦਲੀਲਾਂ ਵਿਚਾਰ ਰੱਖੇ। ਬਾਬਾ ਖੜਕ ਸਿੰਘ ਜੀ ਨੇ ਭਾਈ ਸੁਖਦੇਵ ਸਿੰਘ ਸਖੀਰਾ ਦਮਦਮੀ ਟਕਸਾਲ ਦੀ ਹਮਾਇਤ ਕੀਤੀ । ਇਸ ਮੀਟਿੰਗ ਵਿਚ ਦੁਬਾਰਾ 26 ਜਨਵਰੀ 1986 ਨੂੰ ਸਰਬੱਤ ਖ਼ਾਲਸਾ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਉਤੇ ਕਾਰ-ਸੇਵਾ ਸ਼ੁਰੂ ਕਰਨ ਦਾ ਫੈਸਲਾ ਸਰਬ-ਸੰਮਤੀ ਨਾਲ ਲਿਆ ਗਿਆ, ਜਿਸ ਦਾ ਸਿਹਰਾ ਭਾਈ ਸੁਖਦੇਵ ਸਿੰਘ ਸਖੀਰਾ ਦੇ ਸਿਰ ਬੱਝਦਾ ਹੈ। ਜੂਨ 1984 ਦੇ ਘਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਮਹਿਤਾ ਚੌਂਕ ਵਿਚ ਸ਼ਹੀਦੀ ਸਮਾਗਮ ਰਚਾ ਕੇ ਸਿੱਖ ਸੰਘਰਸ਼ ਨੂੰ ਲਾਮਬੰਦ ਕਰਨ ਦਾ ਮੁੱਢ ਬੰਨ੍ਹਿਆ। ਦਮਦਮੀ ਟਕਸਾਲ ਵੱਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ । ਬਾਬਾ ਗੁਰਬਚਨ ਸਿੰਘ ਜੀ ਖ਼ਾਲਸਾ ਮਾਨੋਚਾਹਲ ਨੂੰ ਸੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਨਿਯੁਕਤ ਕੀਤਾ । ਸਰਬੱਤ ਖ਼ਾਲਸਾ ਰਾਹੀਂ ਸਿੱਖਾਂ ਦੇ ਰਾਜਸੀ ਅਤੇ ਧਾਰਮਿਕ ਫੈਸਲੇ ਲੈਣ ਦੀਆਂ ਪੁਰਾਤਨ ਰਵਾਇਤਾਂ ਨੂੰ ਸੁਰਜੀਤ ਕੀਤਾ ।
ਜਾਲੀ ਨਿਹੰਗ ਕਾਹਨ ਸਿੰਘ
ਬਾਬਾ ਗੁਰਬਚਨ ਸਿੰਘ ਜੀ ਖ਼ਾਲਸਾ ਮਾਨੋਚਾਹਲ ਨਾਲ ਪਿੰਡ ਮਾਨੋਚਾਹਲ ਦੀ ਬੰਬੀ (ਬਿਜਲੀ ਦੀ ਮੋਟਰ ਵਾਲਾ ਕੋਠਾ) ‘ਚੋਂ ਭਾਈ ਸੁਖਦੇਵ ਸਿੰਘ ਸਖੀਰਾ ਬਚ ਨਿਕਲਣ ਵਿਚ ਕਾਮਯਾਬ ਰਹੇ । ਪੁਲਿਸ ਦੇ ਅਨੇਕਾਂ ਘੇਰੇ ਤੋੜ ਕੇ ਲਲਕਾਰ ਕੇ ਨਿਕਲਦੇ ਰਹੇ। ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਬਾਬਾ ਬਿਸ਼ਨ ਸਿੰਘ ਜੀ, ਬਾਬਾ ਬਕਾਲਾ ਵਾਲਿਆਂ ਦਾ ਇਕ ਨਿਹੰਗ ਕਾਹਨ ਸਿਹੁੰ ਬਾਗ਼ੀ ਹੋ ਕੇ ਖਡੂਰ ਸਾਹਿਬ ਕਬਜ਼ਾ ਜਮਾ ਬੈਠਾ । ਸਿੱਖਾਂ ਉੱਤੇ ਬੜਾ ਫੂੰ-ਫੁੰਕਾਰਾ ਰੱਖਦਾ ਸੀ। ਸਿੱਖ ਸੰਗਤਾਂ ਉਸ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਗਈਆਂ । ਗੁਰਦੁਆਰਾ ਸਾਹਿਬ ਆਉਣਾ ਜਾਣਾ ਘੱਟ ਗਿਆ, ਗੁਰਦੁਆਰਾ ਸਾਹਿਬ ਦੇ ਚੜ੍ਹਾਵੇ ਉਤੇ ਸਿੱਧਾ ਅਸਰ ਪਿਆ। ਸਿੱਖ ਸੰਗਤਾਂ ਦੇ ਇਕੱਠ ਵਿਚ ਕਾਹਨੇ ਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜੀ ਦੀ ਸ਼ਾਨ ਖ਼ਿਲਾਫ਼ ਬੋਲ-ਕੁਬੋਲ, ਅਵਾ-ਤਵਾ ਬੋਲਿਆ।
ਭਾਈ ਸੁਖਦੇਵ ਸਿੰਘ ਸਖੀਰਾ ਸਹਾਰ ਨਾ ਸਕੇ ਅਤੇ ਕਾਹਨੇ ਨੂੰ ਕਹਿ ਦਿੱਤਾ ਕਿ ਤੇਰੇ ਬੰਦੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਹਨ ਤੇ ਤੂੰ ਉਹਨਾਂ ਨੂੰ ਰੋਕਦਾ ਨਹੀਂ। ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਅਸਰ ਪਿਆ ਤਾਂ ਤੁਹਾਡੀਆਂ ਧੱਕੇਸ਼ਾਹੀਆਂ ਤੇ ਮਨਮਾਨੀਆਂ ਕਰਕੇ ਪਿਆ ਤੇ ਦੋਸ਼ੀ ਤੁਸੀਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਨੂੰ ਠਹਿਰਾਉਂਦੇ ਹੋ। ਤੁਹਾਨੂੰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ । ਕਾਹਨਾ ਕਿਸੇ ਦੀ ਕੀ ਪਰਵਾਹ ਸਮਝਦਾ ਸੀ, ਜੋ ਉਸ ਦੇ ਮੂੰਹ ਆਇਆ, ਕਹੀ ਗਿਆ। ਭਾਈ ਸੁਖਦੇਵ ਸਿੰਘ ਸਖੀਰਾ ਉਸ ਵੇਲੇ ਕੁਝ ਨਾ ਕਰ ਸਕਿਆ। ਕੁਝ ਚਿਰ ਪਿੱਛੋਂ ਪੰਜਾਬ ਤੋਂ ਬਾਹਰ ਹੋਲੇ-ਮਹੱਲੇ ‘ਤੇ ਗਿਆ ਨਕਲੀ ਨਿਹੰਗ ਕਾਹਨੇ ਨੂੰ ਕਿਸੇ ਸਿੰਘ ਨੇ ਗੋਲੀਆਂ ਨਾਲ ਭੰਨ ਸੁੱਟਿਆ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਦਾ ਨਾਹਰਾ ਵੀ ਲਾਕੇ ਚੜ੍ਹਦੀ ਕਲਾ ਵਿਚ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ। ਇਸ ਦਾ ਸਿਹਰਾ ਵੀ ਖ਼ਾਲਸਾ ਪੰਥ ਅਤੇ ਇਤਿਹਾਸ ਨੇ ਭਾਈ ਸੁਖਦੇਵ ਸਿੰਘ ਸਖੀਰਾ ਦੇ ਸਿਰ ਬੰਨ੍ਹਿਆ ਹੈ ।
ਸ਼ਹੀਦੀ –4 ਮਈ 1986
4 ਮਈ 1986 ਵਿਚ ਭਾਈ ਸੁਖਦੇਵ ਸਿੰਘ ਸਖੀਰਾ, ਬਾਬਾ ਅਮਰੀਕ ਸਿੰਘ ਨੂੰ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ (ਅੰਮ੍ਰਿਤਸਰ) ਵਿਖੇ ਮਿਲ ਕੇ ਗੱਲ-ਬਾਤ ਕਰਨ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਕਿਸੇ ਨੇ ਉਹਨਾਂ ਤੇ ਫਾਇਰਿੰਗ ਕਰ ਕੇ ਸ਼ਹੀਦ ਕਰ ਦਿੱਤਾ । ਕਤਲ ਕਰਨ ਤੋਂ ਬਾਅਦ ਉਹ ਜੀਪ ਵਿਚ ਚੜ੍ਹ ਕੇ ਫ਼ਰਾਰ ਹੋ ਗਏ।
ਭਾਈ ਸੁਖਦੇਵ ਸਿੰਘ ਸਖੀਰਾ ਦੀ ਸ਼ਹੀਦੀ ਦੀ ਖ਼ਬਰ ਸਿੱਖ ਕੌਮ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ । ਹਰ ਸਿੱਖ ਦੇ ਹਿਰਦੇ ਨੇ ਦੁੱਖ ਮਹਿਸੂਸ ਕੀਤਾ ਕਿ ਅੱਜ ਉਹਨਾਂ ਦਾ ਪੁੱਤਰ ਸਖੀਰਾ ਬੇ-ਵਕਤ ਵਿਛੋੜਾ ਦੇ ਗਿਆ ਹੈ। ਸਿੱਖ ਰਾਜ ਦਾ ਉਸਰੱਈਆ ਕਿਲ੍ਹਾ ਕਹਿਰੀ ਤੁਫਾਨ ਨਾਲ ਢਹਿ-ਢੇਰੀ ਹੋ ਗਿਆ । ਬਾਪੂ ਜੋਗਿੰਦਰ ਸਿੰਘ ਜੀ ਰੋਡੇ ਨੂੰ ਜਦੋਂ ਭਾਈ ਸੁਖਦੇਵ ਸਿੰਘ ਸਖੀਰਾ ਦੀ ਸ਼ਹੀਦੀ ਦਾ ਸੁਨੇਹਾ ਮਿਲਿਆ ਤਾਂ ਉਹਨਾਂ ਦੇ ਸਹਿਜ-ਸੁਭਾਅ ਦੇ ਬੋਲ ਸਨ, ਅੱਜ ਮੇਰਾ ਜਰਨੈਲ ਸਖੀਰਾ ਮੋਇਆ ਹੈ ਤੇ ਬਾਪੂ ਜੀ ਦੇ ਚਿੱਟੇ ਦਾਹੜੇ ਉੱਤੇ ਅੱਖਾਂ ‘ਚੋਂ ਡਿੱਗੇ ਅੱਥਰੂ ਸੁਖਦੇਵ ਸਿੰਘ ਸਖੀਰਾ ਦੀ ਮਹਾਨਤਾ ਦਰਸਾ ਰਹੇ ਸਨ। ਜੂਨ 1984 ਦੇ ਘਲੂਘਾਰੇ ਵਿਚ ਛੇ ਪੁੱਤਰ-ਪੋਤਰੇ ਸ਼ਹੀਦ ਕਰਵਾ ਕੇ ਅੱਖਾਂ ‘ਚੋਂ ਅੱਥਰੂ ਨਾ ਕੇਰਨ ਵਾਲਾ ਬਾਬਾ ਜੋਗਿੰਦਰ ਸਿੰਘ ਖ਼ਾਲਸਾ ਭਾਈ ਸੁਖਦੇਵ ਸਿੰਘ ਸਖੀਰਾ ਦੀ ਸ਼ਹੀਦੀ ਸੁਣ ਕੇ ਫੁੱਟ-ਫੁੱਟ ਕੇ ਰੋਇਆ ਸੀ। ਬਾਬਾ ਜੋਗਿੰਦਰ ਸਿੰਘ ਅੰਮ੍ਰਿਤ ਸੰਚਾਰ ਸਮਾਗਮ ਦੀ ਲੜੀ ਚਲਾ ਰਹੇ ਸਨ, ਤੁਰੰਤ ਸਾਥੀ ਸਿੰਘਾਂ ਸਮੇਤ ਅੰਮ੍ਰਿਤਸਰ ਨੂੰ ਤੁਰ ਪਏ।
ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵੀ ਸ਼ਹੀਦੀ ਦੀ ਖ਼ਬਰ ਸੁਣ ਕੇ ਜਥੇ ਸਮੇਤ ਅੰਮ੍ਰਿਤਸਰ ਪਹੁੰਚ ਗਏ। ਪਿੰਡ ਸਖੀਰਾ ਤੋਂ ਪਿਤਾ ਬਾਪੂ ਬੁੱਧ ਸਿੰਘ ਜੀ ਨਾਲ ਸਾਰਾ ਪਿੰਡ ਤੇ ਇਲਾਕੇ ਦੇ ਲੋਕ ਅੰਮ੍ਰਿਤਸਰ ਪਹੁੰਚ ਗਏ। ਜੁਝਾਰੂ ਸਿੰਘਾਂ ਦੇ ਕਾਫ਼ਲੇ ਵੀ ਭਾਈ ਸੁਖਦੇਵ ਵਿਦਾਇਗੀ ਦੇਣ ਲਈ ਪਹੁੰਚ ਗਏ ।
ਕਹਿੰਦੇ ਹਨ ਕਿ ਭਾਈ ਸੁਖਦੇਵ ਸਿੰਘ ਸਖੀਰਾ ਦਾ ਦਿਲ ਦੋ ਕਿਲੋ ਛੇ ਸੌ ਗਾਮ (2 ਕਿਲੋ 600 ਗ੍ਰਾਮ) ਨਿਕਲਿਆ ਵੇਖ ਕੇ ਪੁਲਿਸ ਦੇ ਇਕ ਅਫਸਰ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਇਕ ਕਵੀ ਵਾਂਗ ਕਹਿ ਉੱਠਿਆ ਕਿ ਸਿੱਖ ਕੌਮ ਤੋਂ ਜਾਨਾਂ ਤਾਂ ਬੜੇ ਹੀਰਿਆਂ ਨੇ ਵਾਰੀਆਂ ਪਰ ਘਰ-ਘਰ ਵਿਚ ਮਾਵਾਂ ਨੇ ਸੁਖਦੇਵ ਸਿੰਘ ਸਖੀਰੇ ਵਰਗੇ ਨਹੀਂ ਜੰਮਣੇ ।
ਭਾਈ ਸੁਖਦੇਵ ਸਿੰਘ ਸਖੀਰਾ ਦੀ ਸ਼ਹੀਦੀ ਦੇਹ ਪਿੰਡ ਸਖੀਰਾ ਵਿਖੇ ਲਿਆਂਦੀ ਗਈ। ਪਿੰਡ ਦੇ ਸਰਪੰਚ ਸ. ਕਾਰਜ ਸਿੰਘ ਨੇ ਕਿਹਾ ਕਿ ਭਾਈ ਸੁਖਦੇਵ ਸਿੰਘ ਕੁਝ ਦਿਨ ਪਹਿਲਾਂ ਮੈਨੂੰ ਮਿਲ ਕੇ ਗਿਆ ਸੀ ਤੇ ਗੱਲ-ਬਾਤ ਕਰਦਿਆਂ ਕਿਹਾ ਸੀ ਕਿ ਮੈਂ ਸ਼ਹੀਦ ਹੋ ਜਾਣਾ ਹੈ। ਮੇਰੇ ਸਰੀਰ ਦਾ ਅੰਤਿਮ ਸੰਸਕਾਰ ਗੁਰਦੁਆਰਾ ਬਾਬਾ ਮਾਈ ਦਾਸ ਵਿਖੇ ਕਰਨਾ। ਗੁਰੂ ਘਰ ਬੈਠ ਕੇ ਗੁਰਬਾਣੀ ਦਾ ਆਨੰਦ ਮਾਣਾਂਗੇ। ਭਾਈ ਸਾਹਿਬ ਦਾ ਸਸਕਾਰ ਗੁਰਦੁਆਰਾ ਬਾਬਾ ਮਾਈ ਦਾਸ ਵਿਚ ਕਰ ਦਿੱਤਾ। ਇਸ ਮੌਕੇ ‘ਤੇ ਬਾਪੂ ਜੋਗਿੰਦਰ ਸਿੰਘ (ਪਿਤਾ ਸੰਤ ਜਰਨੈਲ ਸਿੰਘ ਜੀ), ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ਼ਾਮਲ ਸਨ, ਜੋ ਆਪਣੇ ਵਿੱਛੜੇ ਕੌਮੀ ਹੀਰੇ ਜਰਨੈਲ ਨੂੰ ਹੰਝੂਆਂ ਭਰੀ ਵਿਦਾਇਗੀ ਦੇ ਰਹੀਆਂ ਸਨ।
ਪਿੰਡ ਸਖੀਰੇ ਵਿਖੇ ਭਾਈ ਸਾਹਿਬ ਦੀ ਯਾਦ ‘ਚ ਝੂਲ ਰਿਹਾ ਨਿਸ਼ਾਨ ਸਾਹਿਬ, ਉਹਨਾਂ ਦੀ ਸ਼ਹੀਦੀ ਨੂੰ ਸਲਾਮ ਕਰ ਰਿਹਾ ਹੈ।
–ਖਾੜਕੂ ਯੋਧੇ (2016), ਭਾਈ ਮਨਿੰਦਰ ਸਿੰਘ ਬਾਜਾ