Bhai Dharambir Singh Ji was born on March 15, 1953, in Delhi. His father, Bhai Lal Singh, belongs to the village of Sahowal in Tehsil Daska, District Sialkot, Pakistan. Bhai Dharambir Singh’s Mother’s name was Baal Kaur, who was a very Gurmukh soul.
At a young age, Bhai Dharambir’s father and his two brothers began working in the construction field. The three siblings used to travel to nearby villages for building projects and had the privilege of meeting Bhai Sahib Jawala Singh Ji in the village of Bhikhi. Bhai Sahib Jawala Singh Ji lived in modest accommodations but had constructed a beautiful place for the Sri Guru Granth Sahib Ji, where Amrit-Bani was recited daily, and pilgrims could receive Langar and a place to rest. Bhai Lal Singh and his younger brother, Bhai Gopal Singh, were deeply influenced by the Granthis of the Gurdwara, Bhai Sobha Singh, and Bhai Tarlok Singh. Inspired by their devotion, they decided to stay in Bhikhi and continue their construction work.
After the partition of India and Pakistan, they briefly resided in Hoshiapur and Delhi before reuniting in Amritsar. Here, Bhai Sobha Singh established a Gurdwara in a mosque, and Bhai Tarlok Singh served the Sikh Sangat similarly. With the grace of Satguru, they initiated Kirtan, Langar, and Karah Prashad services, similar to the Bhikhi Gurdwara in Pakistan.
Four or five families lived near this Gurdwara Sahib, including Bhai Dharambir Singh’s father and uncle, Bhai Lal Singh, and Bhai Gopal Singh, who also settled with their families. Through their association with this Gursikh Sangat, they immersed themselves in Kirtan and Nitnem, and eventually, both families embraced Amrit.
Bhai Dharambir Singh received Amrit during his school education and pursued the religious exams offered by the Shiromani Committee. However, after completing his 10th grade, his life took a different path. At this time, both brothers established a home in Ajeet Nagar, and Bhai Gopal Singh opened a factory for crafting Kirpans. Bhai Dharambir Singh learned the art of making Kirpans from his uncle and set up a separate factory where he worked for five years.
During this period, he continued to attend Akhand Kirtani Jatha Smagams and contributed to the Ishnaan Sewa of Harmandir Sahib at night. While his passion for listening to Kirtan was strong, he was also determined to learn Kirtan. He studied the Harmonium and Tabla and started learning the Dilruba. As his Kirpan-making business flourished, numerous Gursikhs sought his services. He held immense respect for those who approached him and offered as much Sewa as possible. He readily helped any Gursikh in need, often without expecting repayment.
Bhai Dharambir Singh and Bhai Fauja Singh grew closer over time, consistently accompanying each other on religious missions. Bhai Dharambir Singh was with Bhai Fauja Singh when they intervened to stop individuals who were disrespecting Sri Guru Granth Sahib Ji at Guru Ke Mehal. The group faced attacks involving stones and acid bottles, resulting in their arrest. Bhai Dharambir Singh spent about three months in jail. Furthermore, during Vaisakhi, he joined fellow Singhs in a peaceful protest against the Nakali Nirankaris, and there he achieved Shaheedi at a young age, despite being only a couple of months away from his wedding.
—Sura Amritsar -Monthly Magzine, by AKJ, May 1978
ਸ਼ਹੀਦ ਭਾਈ ਧਰਮਬੀਰ ਸਿੰਘ ਜੀ ਅੰਮ੍ਰਿਤਸਰ
ਭਾਈ ਧਰਮਬੀਰ ਸਿੰਘ ਦਾ ਜਨਮ 15 ਮਾਰਚ 1953 ਨੂੰ ਦਿੱਲੀ ਵਿਖੇ ਭਾਈ ਲਾਲ ਸਿੰਘ ਦੇ ਘਰ ਮਾਤਾ ਬਾਲ ਕੌਰ ਦੀ ਕੁਖੋਂ ਹੋਇਆ। ਉਨ੍ਹਾਂ ਦੇ ਪਿਤਾ ਦਾ ਪਿਛੋਕੜ ਪਿੰਡ ਸਾਹੋਵਾਲ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਸੀ।
ਉਨ੍ਹਾਂ ਦੇ ਪਿਤਾ ਅਤੇ ਉਹਨਾਂ ਦੇ ਦੋ ਭਰਾਵਾਂ ਨੇ ਛੋਟੀ ਉਮਰ ਵਿੱਚ ਉਸਾਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਤਿੰਨੇ ਭਰਾ ਨੇੜਲੇ ਪਿੰਡਾਂ ਵਿੱਚ ਮਕਾਨ ਉਸਾਰੀ ਦੇ ਕੰਮ ‘ਤੇ ਜਾਂਦੇ ਅਤੇ ਖੁਸ਼ਕਿਸਮਤ ਨਾਲ ਉਨ੍ਹਾਂ ਨੂੰ ਭਾਈ ਜਵਾਲਾ ਸਿੰਘ ਭਿੱਖੀ ਵਾਲਿਆਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਗੁਰਮੱੁਖ ਇੱਕ ਸਾਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਬਹੁਤ ਸੋਹਣੀ ਜਗ੍ਹਾ ਬਣਾਈ ਸੀ, ਜਿੱਥੇ ਗੁਰਬਾਣੀ ਦਾ ਪਾਠ ਅਤੇ ਸੰਗਤ ਲਈ ਲੰਗਰ ਅਤੇ ਰਾਹਗੀਰਾਂ ਲਈ ਅਰਾਮ ਕਰਨ ਦਾ ਪ੍ਰਬੰਧ ਸੀ।
ਭਾਈ ਲਾਲ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਭਾਈ ਸੋਭਾ ਸਿੰਘ ਅਤੇ ਭਾਈ ਤਿਰਲੋਕ ਸਿੰਘ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਪਿੰਡ ਭਿੱਖੀ ਵਿੱਚ ਰਹਿ ਕੇ ਹੀ ਕੰਮ ਕਰਨ ਲੱਗੇ। ਪਾਕਿਸਤਾਨ ਬਨਣ ਤੋਂ ਬਾਅਦ ਉਹ ਕੁਝ ਚਿਰ ਹਸ਼ਿਆਰਪੁਰ ਰਹੇ, ਫਿਰ ਦਿੱਲੀ ਚਲੇ ਗਏ ਅਤੇ ਫਿਰ ਸਾਰੇ ਅੰਮ੍ਰਿਤਸਰ ਆ ਇਕੱਠੇ ਹੋਏ। ਇੱਥੇ ਭਾਈ ਸੋਭਾ ਸਿੰਘ ਨੇ ਇੱਕ ਮਸਜਿਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਅਤੇ ਭਾਈ ਤ੍ਰਿਲੋਕ ਸਿੰਘ ਵੀ ਉਨ੍ਹਾਂ ਦੀ ਤਰ੍ਹਾਂ ਸਿੱਖ ਸੰਗਤ ਦੀ ਸੇਵਾ ਕਰਦੇ ਰਹੇ। ਸਤਿਗੁਰੂ ਦੀ ਕ੍ਰਿਪਾ ਸਦਕਾ ਉਨ੍ਹਾਂ ਇੱਥੇ ਵੀ ਪਿੰਡ ਭਿੱਖੀ (ਪਾਕਿਸਤਾਨ) ਦੇ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਕੀਰਤਨ, ਲੰਗਰ ਅਤੇ ਕੜਾਹ ਪ੍ਰਸ਼ਾਦਿ ਸ਼ੁਰੂ ਕਰ ਦਿੱਤਾ।
ਪੰਜਾਂ ਵਿੱਚ ਚਾਰ ਪਰਿਵਾਰ ਗੁਰਦੁਆਰਾ ਸਾਹਿਬ ਦੇ ਨੇੜੇ ਰਹਿੰਦੇ ਸਨ ਅਤੇ ਭਾਈ ਧਰਮਬੀਰ ਸਿੰਘ ਦੇ ਪਿਤਾ ਉਨ੍ਹਾਂ ਦੇ ਚਾਚੇ ਭਾਈ ਲਾਲ ਸਿੰਘ ਅਤੇ ਭਾਈ ਗੋਪਾਲ ਸਿੰਘ ਪਰਿਵਾਰਾਂ ਸਮੇਤ ਇੱਥੇ ਆ ਵੱਸੇ। ਇਸ ਗੁਰਸਿੱਖ ਦੀ ਸੰਗਤ ਕਰਕੇ ਉਹ ਹਰ ਰੋਜ਼ ਕੀਰਤਨ ਅਤੇ ਨਿੱਤਨੇਮ ਸੁਨਣ ਲੱਗੇ ਅਤੇ ਕੁਝ ਚਿਰ ਬਾਅਦ ਭਾਈ ਗੋਪਾਲ ਸਿੰਘ ਅਤੇ ਭਾਈ ਲਾਲ ਸਿੰਘ ਅਖੰਡ ਕੀਰਤਨੀ ਜੱਥੇ ਦੇ ਸਮਾਗਮਾਂ ਵਿੱਚ ਜਾਣ ਲੱਗੇ ਅਤੇ ਹੌਲੀ ਹੌਲੀ ਦੋਵਾਂ ਪਰਿਵਾਰਾਂ ਨੇ ਅੰਮ੍ਰਿਤ ਪਾਨ ਕਰ ਲਿਆ।
ਭਾਈ ਧਰਮਬੀਰ ਨੇ ਪੜ੍ਹਾਈ ਦੌਰਾਨ ਅੰਮ੍ਰਿਤ ਛਕ ਲਿਆ ਸੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਜਾਂਦਾ ਧਾਰਮਿਕ ਇਮਤਿਹਾਨ ਵੀ ਦਿੱਤਾ। ਦਸਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਉਸਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ। ਇਸ ਸਮੇਂ ਦੋਵਾਂ ਭਰਾਵਾਂ ਨੇ ਅਜੀਤ ਨਗਰ ਵਿੱਚ ਘਰ ਬਣਾਇਆ ਅਤੇ ਛੋਟੇ ਭਰਾ ਨੇ ਕ੍ਰਿਪਾਨ ਬਣਾਉਣ ਵਾਲੀ ਫੈਕਟਰੀ ਲਾ ਲਈ। ਭਾਈ ਧਰਮਬੀਰ ਸਿੰਘ ਨੇ ਆਪਣੇ ਚਾਚਾ ਜੀ ਤੋਂ ਕਿਰਪਾਨਾਂ ਬਣਾਉਣੀਆਂ ਸਿੱਖੀਆਂ ਅਤੇ ਉੱਥੇ ਹੀ ਇੱਕ ਅਲੱਗ ਫੈਕਟਰੀ ਲਾ ਲਈ, ਜਿੱਥੇ ਉਹ ਪੰਜ ਸਾਲ ਤੋਂ ਕੰਮ ਕਰ ਰਹੇ ਸਨ।
ਆਪਣਾ ਕੰਮ ਸ਼ੁਰੂ ਕਰਨ ਦੌਰਾਨ ਹੀ ਉਹ ਅਖੰਡ ਕੀਰਤਨੀ ਜੱਥੇ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲੱਗੇ ਸਨ ਅਤੇ ਰਾਤ ਨੂੰ ਸ਼੍ਰੀ ਹਰਿਮੰਦਰ ਸਾਹਿਬ ਨੂੰ ਇਸ਼ਨਾਨ ਕਰਵਾਉਣ ਦੀ ਸੇਵਾ ਕਰਦੇ। ਜਿੱਥੇ ਉਹਨਾਂ ਦੇ ਮਨ ਵਿੱਚ ਕੀਰਤਨ ਸੁਨਣ ਦਾ ਬੜਾ ਚਾਅ ਸੀ, ਉੱਥੇ ਉਹ ਕੀਰਤਨ ਸਿੱਖਣ ਦਾ ਬੜਾ ਸ਼ੌਂਕ ਰੱਖਦੇ ਸਨ। ਉਨ੍ਹਾਂ ਹਰਮੋਨੀਅਮ, ਤਬਲਾ ਅਤੇ ਦਿਲਰੁਬਾ ਸਿੱਖਣਾ ਸ਼ੁਰੂ ਕੀਤਾ।
ਜਦੋਂ ਤੋਂ ਉਨ੍ਹਾਂ ਕਿਰਪਾਨਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਉੱਥੇ ਬਹੁਤ ਸਾਰੇ ਗੁਰਸਿੱਖਾਂ ਦਾ ਆਉਣਾ-ਜਾਣਾ ਹੋ ਗਿਆ। ਉਹ ਮਿਲਣ ਆਉਣ ਵਾਲੇ ਗੁਰਸਿੱਖਾਂ ਦਾ ਬੜਾ ਸਤਿਕਾਰ ਕਰਦੇ ਅਤੇ ਜਿੰਨੀ ਹੋ ਸਕਦੀ, ਉਨ੍ਹਾਂ ਦੀ ਸੇਵਾ ਕਰਦੇ। ਜੇ ਕਿਸੇ ਗੁਰਸਿੱਖ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਤਾਂ ਉਹ ਖੁਸ਼ੀ ਨਾਲ ਉਨ੍ਹਾਂ ਦੀ ਮੱਦਦ ਕਰਦੇ ਅਤੇ ਕਦੇ ਵੀ ਉਹ ਵਾਪਿਸ ਨਾ ਮੰਗਦੇ। ਭਾਈ ਧਰਮਬੀਰ ਸਿੰਘ ਅਤੇ ਭਾਈ ਫੌਜਾ ਸਿੰਘ ਦਿਨ-ਬ-ਦਿਨ ਇੱਕ-ਦੂਜੇ ਦੇ ਨੇੜੇ ਹੁੰਦੇ ਅਤੇ ਉਹ ਹਮੇਸ਼ਾਂ ਧਾਰਮਿਕ ਕਾਰਜ਼ਾਂ ਕਰਕੇ ਉਨ੍ਹਾਂ ਦੇ ਨਾਲ ਹੁੰਦੇ।
ਭਾਈ ਧਰਮਬੀਰ ਸਿੰਘ ਕੁਝ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਉਸ ਸਮੇਂ ਵੀ ਭਾਈ ਫੌਜਾ ਸਿੰਘ ਦੇ ਨਾਲ ਸਨ, ਜਦੋਂ ਸ਼ਰਾਰਤੀ ਅਨਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਗੁਰੂ ਕੇ ਮਹਿਲ ਅਤੇ ਭਾਈ ਸਾਲੋ ਵਿਖੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਗੁਰਸਿੱਖਾਂ ‘ਤੇ ਪੱਥਰਾਂ ਅਤੇ ਤੇਜ਼ਾਬ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਸਿੰਘਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਭਾਈ ਧਰਮਬੀਰ 3 ਮਹੀਨੇ ਜੇਹਲ ਵਿੱਚ ਰਹੇ। ਵਿਸਾਖੀ ਮੌਕੇ ਹੋਏ ਸ਼ਾਂਤਮਈ ਰੋਸ ਮੁਜ਼ਾਹਰੇ ਵਿੱਚ ਵੀ ਉਹ ਸਿੰਘਾਂ ਦੇ ਨਾਲ ਸਨ ਅਤੇ ਉਨ੍ਹਾਂ ਨਕਲੀ ਨਿਰੰਕਾਰੀਆਂ ਹੱਥੋਂ ਛੋਟੀ ਉਮਰ ਵਿੱਚ ਹੀ ਸ਼ਹਾਦਤ ਪ੍ਰਾਪਤ ਕੀਤੀ। ਸ਼ਹਾਦਤ ਤੋਂ ਕੁਝ ਮਹੀਨੇ ਬਾਅਦ ਉਹਨਾਂ ਦਾ ਅਨੰਦ ਕਾਰਜ ਸੀ।
—ਸੂਰਾ (ਅੰਮ੍ਰਿਤਸਰ), ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਮਈ 1978