Shaheed Baba Darshan Singh Mehta

1978 Amritsar Shaheed
Baba Darshan Singh Mehta

Baba Darshan Singh was born in the village of Nawan Vaironangal in the Tehsil of Batala, in the household of Sardar Achher Singh. At the time of his martyrdom, he was approximately 65-70 years old and had been devoted to his faith since childhood. Both his parents were Amritdhari and Baba Ji also took Amrit at the tender age of 10.

Despite limited formal education, he excelled in Gurmat education. He was a devoted Nitnemi and an accomplished Akhand Paathi.

In addition to the five Banis, his daily religious routine included the recitation of Asa Di Vaar and Sukhmani Sahib. Baba Darshan Singh chose a life of celibacy and remained single throughout his years. He resided at Cheleana Sahib for two decades and was a witness to the tragic massacre that occurred there.

During this period, he actively participated in the 101 Akhand Paaths organized in honor of the Shaheed Singhs. Following this, 202 Akhand Paths were conducted for the Shaheed Singhs in the village of Kaleh, and Bhai Sahib dedicated one and a half years to serve in this noble cause.

Subsequently, he relocated to the historic Gurdwara Guriana Sahib, associated with the 6th Guru, in Vaironangal. There, he assumed the role of a Granthi and devoted himself to the service of the Guru Granth Sahib, instructing numerous individuals in the art of Paath and nurturing them into Akhand Paathis. He maintained a simple lifestyle, preparing his own Bibek food and perpetually keeping a Sarbloh (iron) Simrana in his hands.

After serving at Guriana Sahib for approximately 9 or 10 years, he moved to Damdami Taksal Mehta. At the Mehta Sahib, Sant Kartar Singh Ji Khalsa appointed him as the Jathedar of the land, and he dutifully fulfilled this responsibility until the end of his days. Furthermore, he contributed his pension to support the Taksal’s endeavors.

Baba Darshan Singh attained Shaheedi on the day of Vaisakhi of 1978 in peaceful protest against the Nirankari Sect in Amritsar. He was reading Gurbani and reciting “Waheguru – Waheguru” at the time of his last breath.

—Sura (Amritsar) -Monthly Magzine, by AKJ, May 1978


ਸ਼ਹੀਦ ਬਾਬਾ ਦਰਸ਼ਨ ਸਿੰਘ ਜੀ ਮਹਿਤਾ

ਬਾਬਾ ਦਰਸ਼ਨ ਸਿੰਘ ਜੀ ਮਹਿਤਾ ਪਿੰਡ ਨਵਾਂ ਵੈਰੋਨੰਗਲ, ਤਹਿਸੀਲ ਬਟਾਲਾ ਵਿੱਚ ਸਰਦਾਰ ਅੱਛਰ ਸਿੰਘ ਦੇ ਘਰ ਪੈਦਾ ਹੋਏ। ਸ਼ਹੀਦੀ ਸਮੇਂ ਉਨ੍ਹਾਂ ਦੀ ਉਮਰ 65-70 ਸਾਲ ਦੀ ਸੀ ਅਤੇ ਬਚਪਨ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ 10 ਸਾਲਾਂ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਅੰਮ੍ਰਿਤਧਾਰੀ ਸਨ। ਭਾਵੇਂ ਕਿ ਉਨ੍ਹਾਂ ਕੋਈ ਜਿਆਦਾ ਦੁਨਿਆਵੀ ਵਿੱਦਿਆ ਹਾਸਲ ਨਹੀਂ ਸੀ ਕੀਤੀ, ਪਰ ਗੁਰਮਤਿ ਦਾ ਉਨ੍ਹਾਂ ਨੂੰ ਕਾਫੀ ਗਿਆਨ ਸੀ। ਉਹ ਨਿਤਨੇਮੀ ਅਤੇ ਵਧੀਆ ਅਖੰਡ ਪਾਠੀ ਸਨ।

ਪੰਜ ਬਾਣੀਆਂ ਤੋਂ ਇਲਾਵਾ ਉਨ੍ਹਾਂ ਦੇ ਨਿਤਨੇਮ ਵਿੱਚ ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਇਕੱਲਿਆਂ ਹੀ ਬਤਾਈ ਅਤੇ ਵਿਆਹ ਨਹੀਂ ਸੀ ਕਰਵਾਇਆ।

ਉਹ ਚੇਲੀਆਂ ਸਾਹਿਬ 20 ਸਾਲ ਤੱਕ ਰਹੇ ਸ਼ਹੀਦੀ ਸਾਕੇ ਵੇਲੇ ਵੀ ਉੱਥੇ ਹੀ ਹਾਜ਼ਰ ਸਨ। ਇੱਥੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹੋਏ 101 ਅਖੰਡ ਪਾਠਾਂ ਵਿੱਚ ਉਨ੍ਹਾਂ ਨੇ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਿੰਡ ਕਲੇਹ ਵਿੱਚ 202 ਅਖੰਡ ਪਾਠ ਹੋਏ ਅਤੇ ਭਾਈ ਸਾਹਿਬ ਨੇ ਉੱਥੇ ਡੇੜ ਸਾਲ ਰਹਿ ਕੇ ਪਾਠਾਂ ਵਿੱਚ ਸੇਵਾ ਕੀਤੀ।

ਇਸ ਤੋਂ ਬਾਅਦ ਉਹ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਵੈਰੋਨੰਗਲ ਵਿੱਚ ਰਹੇ। ਇੱਥੇ ਉਨ੍ਹਾਂ ਗ੍ਰੰਥੀ ਵਜੋਂ ਸੇਵਾ ਕੀਤੀ ਅਤੇ ਕਈਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਕਰਵਾਈ ਅਤੇ ਅਖੰਡ ਪਾਠੀ ਬਣਾਇਆ। ਉਹ ਹਮੇਸ਼ਾਂ ਆਪਣੇ ਹੱਥੀਂ ਤਿਆਰ ਕੀਤਾ ਬਿਬੇਕੀ ਪ੍ਰਸ਼ਾਦਾ ਛੱਕਦੇ ਅਤੇ ਹੱਥ ਵਿੱਚ ਸਰਬਲੋਹ ਦਾ ਸਿਮਰਨਾਂ ਰੱਖਦੇ।

ਗੁਰਦੁਆਰਾ ਗੁਰੀਆਨਾ ਸਾਹਿਬ ਵਿਖੇ 9-10 ਸਾਲ ਸੇਵਾ ਕਰਨ ਤੋਂ ਬਾਅਦ ਉਹ ਡੇਰਾ ਮਹਿਤਾ ਚਲੇ ਗਏ। ਇੱਥੇ ਸੰਤ ਕਰਤਾਰ ਸਿੰਘ ਜੀ ਨੇ ਉਨ੍ਹਾਂ ਨੂੰ ਮਹਿਤਾ ਡੇਰੇ ਦੀ ਜ਼ਮੀਨ ਦਾ ਜੱਥੇਦਾਰ ਬਣਾਇਆ। ਅਖੀਰ ਤੱਕ ਉਨ੍ਹਾਂ ਨੇ ਇਹ ਸੇਵਾ ਨਿਭਾਈ। ਉਹ ਆਪਣੀ ਪੈਨਸ਼ਨ ਵੀ ਡੇਰੇ ਨੂੰ ਦੇ ਦਿੰਦੇ।

—ਸੂਰਾ (ਅੰਮ੍ਰਿਤਸਰ), ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਮਈ 1978

Please Share This