On the 13th of April 1978, the Akhand Kirtani Jatha assembled from across India in Amritsar to hold their annual Vaisakhi Smagam. The day began with Kirtan recitations at dawn, but around 10 o’clock, disturbing news reached them. The message indicated that followers of the Nirankari leader Gurbachan Singh were conducting a procession in Amritsar, loudly voicing insulting slogans against Guru Granth Sahib Ji and the Sikh faith.
This was not an isolated incident, as the Nirankaris had a history of such provocations over the years. They had gone to great lengths to insult prominent Gursikhs, including Mata Tripta, Bhai Gurdas, Bibi Nanaki, Baba Buddha, Bhai Lalo, and Bhagat Kabir. Disdainfully, they referred to Guru Granth Sahib Ji as “a bundle of papers” and disparaged Kar Sewa as “Bikar Sewa.” The Nirankari leader even went as far as to claim that Guru Gobind Singh had only appointed Panj Pyare (Five Beloved) and that he would appoint “Sat Sitaare” (seven stars), further disrespecting Sikh beliefs. They had even dared to disrespect Guru Granth Sahib Ji physically.
Since 1943, the Nirankaris had been distorting Gurbani to propagate their distorted ideology, similar to some contemporary Sant-led movements. However, during the 1970s, Nirankari “Satguru” Gurbachan Singh went even further, publishing articles denigrating Gurdwara Sarovars as useless pools that should be filled in, questioning Guru Gobind Singh Ji’s understanding of meditation, and insulting the revered Guru Granth Sahib Ji as a mere “bulky miscellany,” rather than divine revelation.
Upon hearing this distressing news over a loudspeaker, Bhai Fauja Singh, who was involved in preparing langar, rushed to the congregation. He gave a brief speech, explaining the grave situation and drew a line, inviting those willing to martyr themselves to cross it. Some tried to dissuade children and women from joining, but many Bibian were determined to participate. After Ardas (prayer), the Gursikhs bowed before Guru Granth Sahib Ji and proceeded to Ramdas Niwas.
Upon reaching Ramdas Niwas, they discovered that the procession had concluded. Still, the Gursikhs decided to go to where the Nirankaris had gathered to peacefully but firmly protest the blasphemous insults against Guru Sahib. Akhand Kirtani Jatha and Bhindra Jatha Sikhs gathered at the Reego Bridge near Gobind Gar, where they were halted by the police. They explained the insults being hurled at the gathering and expressed their desire to protest against the event’s organizers and the offensive comments. A police officer assured them he would intervene with the Nirankaris, instructing the Sikhs to remain in place.
Upon the officer’s return, he was accompanied by more policemen. DSP Joshi instructed the assembled jatha to disperse, claiming the procession had ended long ago. However, offensive speeches were still audible through the loudspeakers. Suddenly, a large group of about five to six thousand uniformed Nirankaris advanced aggressively toward the smaller assembly of two to three hundred Gursikhs. In mere moments, the Nirankaris ruthlessly attacked the Sikhs with firearms, swords, spears, sticks, stones, acid bottles, and homemade bombs. Those shot fell to the ground and were mercilessly assaulted with edged weapons. As the ground became littered with the injured and dead, the police resorted to firing tear gas and bullets, tragically hitting the jatha, causing more injuries and fatalities, effectively aiding the Nirankaris.
Bhai Fauja Singh endured multiple gunshots, one of which came from Superintendent of Police. Though seriously wounded, he remained standing, chanting “Waheguru.” Two Sikhs attempted to transport him to a nearby hospital, but they were swiftly arrested by the police. When Bibi Amarjit Kaur arrived half an hour later, Bhai Fauja Singh had already attained martyrdom.
DSP Joshi, who had fired upon Bhai Fauja Singh, prevented any medical assistance from reaching him, further sealing his fate. Eventually, the police removed the bodies of the Shaheeds to the morgue, and the wounded were taken to hospitals.
Incredibly, the Nirankari gathering continued for three and a half hours after this gruesome massacre. It was later revealed that the Deputy Commissioner of Gurdaspur, Naranjan Singh I.A.S, and other senior officers were present at the event during the violence. This suggests that the authorities in the Amritsar district permitted the Nirankaris to hold their procession in Amritsar during Vaisakhi, the holiest Sikh festival. It also points to the complicity of the police and administration in allowing the Nirankaris to act with impunity, rather than intervening promptly.
Dalbir Singh, a former communist who had been involved in trade union activities for over a decade, provided a vital eyewitness account. He believed that the Nirankaris had a premeditated plan for the confrontation. As a correspondent for The Tribune based in Amritsar at the time, his report sheds light on the incident:
“On the afternoon of April 13, 1978, I received a call informing me about a shooting incident at the Nirankari convention, where several people had been killed. I rushed to the scene, finding numerous lifeless bodies strewn outside the venue. I wasn’t aware of the full extent of the events. I witnessed Govind Singh, the Nirankari chief’s son-in-law, on the stage. He initially led me into a tent where armed individuals were present. Later, he guided me to another tent, where Nirankaris were conversing with the Deputy Superintendent of Police. I approached the officer and shared information about the armed men who might have been the assailants, but my input was disregarded. The next day, the police conducted a search at the Nirankari center in Amritsar for the attackers and their weapons. However, the main culprits had been allowed to disperse, possibly with the local administration’s knowledge.”
The government organized a panel of doctors to conduct post-mortems on the deceased. It came to light that Mr. Janjooha D.C ordered the post-mortems to be performed by a single doctor, failing to adhere to the government’s instructions properly. The D.C was also linked to the Nirankaris.
The media also inaccurately reported the incident. The Gursikhs from the Akhand Kirtani Jatha and the Bhindra Jatha were labeled “fanatics.” In response, Harbhajan Singh Yogi stated, “If doing Kirtan and defending the good name of our father Guru Gobind Singh Ji makes us fanatics, then we welcome this accusation. Those who do not stand up for their father’s honor are not deserving of respect. These martyrs of Amritsar showed us that we shall live with dignity, or if that’s not possible, we choose to die honorably.”
The leader of the Nirankaris, Gurbachan Singh, who ordered the killings, committed a heinous crime. Questions arose about the source of the weapons used in the attack. The Nirankari leader was the primary offender in this bloody massacre and should have faced legal consequences. Regrettably, the Indian government’s administration, police, and judiciary were exposed as complicit with the Nirankaris and as having failed to deliver justice.
The Amritsar Massacre ignited the flames of justice in the Panth, resulting in the martyrdom of thirteen Gursikhs and the injury of seventy others. Ten of the martyred Gursikhs were members of the Akhand Kirtani Jatha, while two belonged to the Bhindra Jatha. Many of them left behind grieving families. The Khalsa Panth will forever honor these thirteen Shaheeds for their immense sacrifice. Their collective funeral took place on Saturday, April 15, 1978, outside Gurdwara Ramsar Sahib, witnessed by a congregation of approximately twenty-five to thirty thousand people. The thirteen martyrs were cremated together on a single funeral pyre.
—Sura (Amritsar) -Monthly Magzine, by AKJ, May 1978
13 ਅਪ੍ਰੈਲ 1978 ਸਾਕਾ ਅੰਮ੍ਰਿਤਸਰ
13 ਅਪ੍ਰੈਲ 1978 ਨੂੰ ਅਖੰਡ ਕੀਰਤਨੀ ਜਥੇ ਦੇ ਮੈਂਬਰ ਅੰਮ੍ਰਿਤਸਰ ਵਿਖੇ ਸਾਲਾਨਾ ਵਿਸਾਖੀ ਸਮਾਗਮ ਦੇ ਲਈ ਪੂਰੇ ਭਾਰਤ ਵਿੱਚੋਂ ਇਕੱਤਰ ਹੋਏ ਸਨ । ਅੰਮ੍ਰਿਤ ਵੇਲੇ ਤੋਂ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਸੀ ਤੇ 10 ਕੁ ਵਜੇ ਜਥੇ ਦੇ ਸਿੰਘਾਂ ਨੂੰ ਇੱਕ ਸੁਨੇਹਾ ਪ੍ਰਾਪਤ ਹੋਇਆ । ਸੁਨੇਹਾ ਸੀ ਕਿ ਨਿਰੰਕਾਰੀ ਮੁਖੀ ਗੁਰਬਚਨ ਸਿੰਹੁ ਦੇ ਚੇਲੇ ਅੰਮ੍ਰਿਤਸਰ ਵਿੱਚ ਇੱਕ ਜਲੂਸ ਕੱਢ ਰਹੇ ਹਨ ਤੇ ਉਹ ਸਿੱਖ ਧਰਮ ਅਤੇ ਗੁਰੂ ਗਰੰਥ ਸਾਹਿਬ ਜੀ ਦੇ ਖਿਲਾਫ ਅਪਮਾਨਜਨਕ ਨਾਅਰੇ ਲਾ ਰਹੇ ਹਨ । ਸੰਗਤਾਂ ਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਨਿਰੰਕਾਰੀ ਸਿੱਖੀ ਖਿਲਾਫ ਕਈ ਸਾਲਾਂ ਤੋਂ ਬੋਲ ਰਹੇ ਸਨ ।
ਉਹ ਸਿੱਖਾਂ ਦੀਆਂ ਸਤਿਕਾਰਯੋਗ ਹਸਤੀਆਂ ਮਾਤਾ ਤ੍ਰਿਪਤਾ ਜੀ, ਬੀਬੀ ਨਾਨਕੀ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਲਾਲੋ ਜੀ ਅਤੇ ਭਗਤ ਕਬੀਰ ਜੀ ਨੂੰ ਘਟੀਆ ਨਾਮ ਦਿੰਦੇ ਆ ਰਹੇ ਸਨ । ਉਹ ਬੜੇ ਵਿਅੰਗ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ‘’ਕਾਗਜ਼ਾਂ ਦਾ ਬੰਡਲ’’ ਅਤੇ ਕਾਰ ਸੇਵਾ ਨੂੰ ‘’ਬੇਕਾਰ ਸੇਵਾ’’ ਕਹਿੰਦੇ ਸਨ। ਨਿਰੰਕਾਰੀ ਮੁਖੀ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪੰਜ ਪਿਆਰੇ ਬਣਾਏ ਸਨ ਮੈਂ ਸੱਤ ਸਿਤਾਰੇ ਬਣਾਵਾਂਗਾ । ਉਸ ਨੇ ਗੁਰੂ ਗਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਉੱਤੇ ਪੈਰ ਰੱਖਣ ਦੀ ਹਿਮਾਕਤ ਵੀ ਕੀਤੀ ਸੀ ।
ਸੰਨ 1943 ਤੋਂ ਲੈ ਕੇ ਹੀ ਨਿਰੰਕਾਰੀ ਆਪਣੇ ਗੁਮਰਾਹਕੁੰਨ ਇਸ਼ਟ ਨੂੰ ਵੱਧ ਪ੍ਰਚਾਰਨ ਲਈ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ ਰਹੇ ਸਨ ਜਿਵੇਂ ਅੱਜ ਕੱਲ ਦੇ ਅਖੌਤੀ ਸੰਤ ਕਰ ਰਹੇ ਹਨ । ਪਰ 1970 ਵਿੱਚ ਨਿਰੰਕਾਰੀਆਂ ਦੇ ਅਖੌਤੀ ‘ਸਤਿਗੁਰੂ’ ਨੇ ਹੱਦ ਹੀ ਕਰ ਦਿੱਤੀ । ਉਸ ਨੇ ਲੇਖ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਵਿੱਚ ਸਰੋਵਰਾਂ ਨੂੰ ਛੱਪੜ ਕਹਿੰਦਿਆਂ ਉਹਨਾਂ ਦੀ ਕੋਈ ਲੋੜ ਨਾ ਹੋਣ ਕਰਕੇ ਸਰੋਵਰਾਂ ਨੂੰ ਪੂਰਨ ਬਾਰੇ ਕਿਹਾ । ਉਸਦੇ ਲੇਖਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਜਾਂ ਤਾਂ ਲੜਾਈਆਂ ਲੜਦੇ ਰਹੇ ਤੇ ਜਾਂ ਸ਼ਿਕਾਰ ਕਰਦੇ ਰਹੇ ਤੇ ਉਹਨਾਂ ਨੂੰ ਭਗਤੀ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ । ਉਸ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ‘’ਭਾਰੀ ਫੁਟਕਲ ਗਰੰਥ’’ ਕਹਿੰਦਿਆਂ ਕਿਹਾ ਕਿ ਕੋਈ ਵੀ ਸਮਝਦਾਰ ਇਸ ਨੂੰ ਗੁਰੂ ਦੀ ਬਾਣੀ ਤਸਲੀਮ ਨਹੀਂ ਕਰ ਸਕਦਾ ।
ਜਦੋਂ ਭਾਈ ਫੌਜਾ ਸਿੰਘ ਜੀ ਨੇ ਲਾਊਡ ਸਪੀਕਰ ਰਾਹੀਂ ਇਹ ਖਬਰ ਸੁਣੀ ਤਾਂ ਉਹ ਲੰਗਰ ਵਿੱਚ ਆਟਾ ਗੁੰਨਣ ਦੀ ਸੇਵਾ ਕਰ ਰਹੇ ਸਨ । ਉਹਨਾਂ ਜਲਦ ਆਪਣੇ ਹੱਥ ਧੋਤੇ ਤੇ ਦੀਵਾਨ ਵੱਲ ਚੱਲ ਪਏ । ਦੀਵਾਨ ਵਿੱਚ ਉਹਨਾਂ ਛੋਟੀ ਜਿਹੀ ਤਕਰੀਰ ਕਰਕੇ ਸਥਿਤੀ ਦੀ ਤੀਬਰਤਾ ਬਾਰੇ ਚਾਨਣਾ ਪਾਇਆ। ਭਾਈ ਸਾਹਿਬ ਜੀ ਨੇ ਇੱਕ ਲਾਈਨ ਖਿੱਚ ਕੇ ਕਿਹਾ ਕਿ ਉਹ ਇਸ ਲਾਈਨ ਨੂੰ ਟੱਪਣ ਜੋ ਸ਼ਹੀਦੀ ਪਾਉਣ ਲਈ ਤਿਆਰ ਹਨ । ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਬੀਬੀਆਂ ਤੇ ਬੱਚਿਆਂ ਨੂੰ ਸਿੰਘਾਂ ਨਾਲ ਜਾਣ ਤੋਂ ਵਰਜਿਆ । ਪਰ ਬਹੁਤ ਬੀਬੀਆਂ ਨਾਲ ਜਾਣ ਲਈ ਬਜ਼ਿੱਦ ਸਨ । ਅਰਦਾਸ ਕਰਨ ਉਪਰੰਤ ਗੁਰਸਿੱਖਾਂ ਨੇ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਅਜੀਤ ਨਗਰ ਤੋਂ ਗੁਰੂ ਰਾਮਦਾਸ ਨਿਵਾਸ ਵੱਲ ਚੱਲ ਪਏ ।
ਗੁਰੂ ਰਾਮਦਾਸ ਨਿਵਾਸ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਿਰੰਕਾਰੀਆਂ ਦਾ ਜਲੂਸ ਸਮਾਪਤ ਹੋ ਗਿਆ ਹੈ । ਗੁਰਸਿੱਖਾਂ ਨੇ ਫੈਸਲਾ ਕੀਤਾ ਕਿ ਸਾਰਿਆਂ ਨੂੰ ਮਿਲ ਕੇ ਜਿੱਥੇ ਨਿਰੰਕਾਰੀ ਇਕੱਠੇ ਹੋਏ ਹਨ ਉੱਥੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਸ਼ਾਂਤਮਈ ਰੋਸ ਕਰਨ ਲਈ ਜਾਣਾ ਚਾਹੀਦਾ ਹੈ । ਜਦੋਂ ਅਖੰਡ ਕੀਰਤਨੀ ਜਥੇ ਅਤੇ ਜਥਾ ਭਿੰਡਰਾਂ ਦੇ ਸਿੰਘ ਗੋਬਿੰਦ ਗੜ੍ਹ ਨੇੜੇ ਰੀਗੋ ਪੁਲ ਤੇ ਪਹੁੰਚੇ ਤਾਂ ਇੱਥੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਗੁਰਸਿੱਖਾਂ ਨੇ ਪੁਲਿਸ ਨੂੰ ਨਿਰੰਕਾਰੀਆਂ ਦੇ ਜਲਸੇ ਵਿੱਚ ਸਿੱਖਾਂ ਤੇ ਸਿੱਖੀ ਖਿਲਾਫ ਬੋਲੇ ਜਾ ਰਹੇ ਅਪਸ਼ਬਦਾਂ ਬਾਰੇ ਦੱਸਿਆ । ਜਿੱਥੇ ਉਹ ਖੜ੍ਹੇ ਸਨ ਉੱਥੋਂ ਵੀ ਇਹ ਅਪਸ਼ਬਦ ਸੁਣੇ ਜਾ ਸਕਦੇ ਸਨ । ਗੁਰਸਿੱਖਾਂ ਨੇ ਕਿਹਾ ਕਿ ਉਹ ਇਸ ਜਲਸੇ ਦੇ ਆਯੋਜਕਾਂ ਤੇ ਉਹਨਾਂ ਵੱਲੋਂ ਬੋਲੇ ਜਾ ਰਹੇ ਅਪਸ਼ਬਦਾਂ ਖਿਲਾਫ ਰੋਸ ਪ੍ਰਗਟ ਕਰਨ ਆਏ ਹਨ । ਇੱਕ ਪੁਲਿਸ ਅਫਸਰ ਨੇ ਕਿਹਾ ਕਿ ਉਹ ਜਾ ਕੇ ਨਿਰੰਕਾਰੀਆਂ ਨੂੰ ਰੋਕੇਗਾ ਤੇ ਉਸ ਨੇ ਗੁਰਸਿੱਖਾਂ ਨੂੰ ਉਥੇ ਖੜ੍ਹੇ ਰਹਿਣ ਲਈ ਕਿਹਾ । ਪੁਲਿਸ ਅਧਿਕਾਰੀ ਨਿਰੰਕਾਰੀਆਂ ਨੂੰ ਰੋਕਣ ਦਾ ਕਹਿ ਕੇ ਚਲਾ ਗਿਆ ਤੇ ਗੁਰਸਿੱਖ ਉਥੇ ਅੱਧਾ ਘੰਟਾ ਖੜੇ ਉਸ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ।
ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਨਾਲ ਹੋਰ ਜ਼ਿਆਦਾ ਪੁਲਿਸ ਵਾਲੇ ਸਨ । ਡੀ ਐਸ ਪੀ ਜੋਸ਼ੀ ਨੇ ਕਿਹਾ ਕਿ ਸਿੰਘ ਵਾਪਸ ਚਲੇ ਜਾਣ ਕਿਉਂਕਿ ਜਲੂਸ ਹੁਣ ਖਤਮ ਹੋ ਚੁੱਕਾ ਹੈ । ਪਰ ਸਿੱਖਾਂ ਖਿਲਾਫ ਭਾਸ਼ਣ ਅਜੇ ਵੀ ਲਾਊਡ ਸਪੀਕਰ ਤੋਂ ਸੁਣਿਆ ਜਾ ਸਕਦਾ ਸੀ । ਫਿਰ ਇਕਦਮ 5-6 ਹਜ਼ਾਰ ਨਿਰੰਕਾਰੀ ਉੱਥੇ ਖੜੇ 2-3 ਸੌ ਗੁਰਸਿੱਖਾਂ ਵੱਲ ਭੱਜੇ ਆਏ । ਸਕਿੰਟਾਂ ਵਿੱਚ ਹੀ ਨਿਰੰਕਾਰੀਆਂ ਦੀ ਬੇਹਿਸਾਬ ਭੀੜ ਨੇ ਪਿਸਤੌਲਾਂ, ਰਾਈਫਲਾਂ, ਨੇਜਿਆਂ, ਤਲਵਾਰਾਂ, ਤੀਰਾਂ, ਪੱਥਰਾਂ, ਡਾਂਗਾਂ, ਤੇਜ਼ਾਬ ਦੀਆਂ ਬੋਤਲਾਂ ਅਤੇ ਦੇਸੀ ਬੰਬਾਂ ਨਾਲ ਗੁਰਸਿੱਖਾਂ ਉੱਤੇ ਹਮਲਾ ਕਰ ਦਿੱਤਾ । ਜਿਹੜੇ ਗੁਰਸਿੱਖ ਗੋਲੀਆਂ ਲੱਗਣ ਨਾਲ ਥੱਲੇ ਡਿੱਗ ਪਏ ਸਨ ਉਨ੍ਹਾਂ ਨੂੰ ਤਲਵਾਰਾਂ, ਕੁਹਾੜੀਆਂ ਅਤੇ ਨੇਜਿਆਂ ਨਾਲ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ । ਜ਼ਖਮੀਆਂ ਅਤੇ ਸ਼ਹੀਦਾਂ ਦੇ ਖੂਨ ਨਾਲ ਧਰਤੀ ਲਥ ਪਥ ਹੋ ਗਈ । ਇਸ ਮੌਕੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਪਰ ਉਹਨਾਂ ਦਾ ਨਿਸ਼ਾਨਾਂ ਵੀ ਗੁਰਸਿੱਖਾਂ ਵੱਲ ਹੀ ਸੇਧਿਤ ਸੀ, ਜੋ ਕਿ ਹੋਰ ਸੱਟਾਂ ਤੇ ਮੌਤਾਂ ਦਾ ਕਾਰਨ ਬਣਿਆ । ਇਸ ਤਰਾਂ੍ਹ ਨਾਲ ਨਿਰੰਕਾਰੀਆਂ ਨੂੰ ਹੋਰ ਸਹਾਇਤਾ ਮਿਲੀ ਤੇ ਇਸ ਸਹਾਇਤਾ ਨਾਲ ਉਹ ਉਤਸ਼ਾਹ ਵਿੱਚ ਆ ਗਏ ।
ਭਾਈ ਫੌਜਾ ਸਿੰਘ ਜੀ ਉੱਤੇ ਐਸ ਪੀ ਨੇ ਖੁਦ ਗੋਲੀਆਂ ਚਲਾਈਆਂ ਤੇ ਉਸ ਨੇ ਆਪਣੇ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਭਾਈ ਸਾਹਿਬ ਜੀ ਦੀ ਛਾਤੀ ਵਿੱਚ ਖਾਲੀ ਕਰ ਦਿੱਤੀਆਂ । ਇਸ ਤੋਂ ਇਲਾਵਾ ਵੀ ਭਾਈ ਸਾਹਿਬ ਜੀ ਉੱਤੇ ਗੋਲੀਆਂ ਦਾਗੀਆਂ ਗਈਆਂ ਪਰ ਜਿੰਨੀ ਵਾਰ ਵੀ ਉਹਨਾਂ ਨੂੰ ਗੋਲੀਆਂ ਲਗਦੀਆਂ ਉਹ ਖੜੇ੍ਹੇ ਹੋ ਜਾਂਦੇ ਰਹੇ ਤੇ ਮੁਖੋਂ ਬਸ ‘ਵਾਹਿਗੁਰੂ ਵਾਹਿਗੁਰੂ’ ਜਪਦੇ ਰਹੇ । ਦੋ ਗੁਰਸਿੱਖ ਅਜੇ ਸਾਹ ਲੈ ਰਹੇ ਤੇ ਨਾਮ ਜਪ ਰਹੇ ਭਾਈ ਸਾਹਿਬ ਜੀ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਪੁਲਿਸ ਨੇ ਭਾਈ ਸਾਹਿਬ ਨੂੰ ਚੁੱਕ ਕੇ ਮ੍ਰਿਤਕਾਂ ਵਾਲੀ ਗੱਡੀ ਵਿੱਚ ਸੁੱਟ ਦਿੱਤਾ । ਦੁਬਾਰਾ ਫਿਰ ਇੱਕ ਗੁਰਸਿੱਖ ਨੇ ਭਾਈ ਸਾਹਿਬ ਜੀ ਨੂੰ ਦੇਖਿਆ । ਉਹ ਅਜੇ ਵੀ ਜੀਵਤ ਸਨ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸਨ । ਉਸ ਸਿੰਘ ਨੇ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੱਧੇ ਘੰਟੇ ਬਾਅਦ ਬੀਬੀ ਅਮਰਜੀਤ ਕੌਰ ਪਹੁੰਚੇ ਉਦੋਂ ਭਾਈ ਸਾਹਿਬ ਜੀ ਸ਼ਹੀਦ ਹੋ ਚੁੱਕੇ ਸਨ ।
ਡੀ ਐਸ ਪੀ ਜੋਸ਼ੀ ਭਾਈ ਸਾਹਿਬ ਉੱਤੇ ਗੋਲੀ ਚਲਾਉਣ ਦਾ ਦੋਸ਼ੀ ਸੀ । ਉਸ ਨੇ ਕਿਸੇ ਨੂੰ ਵੀ ਭਾਈ ਸਾਹਿਬ ਦੀ ਮਦਦ ਨਾ ਕਰਨ ਦਿੱਤੀ । ਅਖੀਰ ਪੁਲਿਸ ਸਾਰੇ ਸ਼ਹੀਦਾਂ ਦੀਆਂ ਦੇਹਾਂ ਨੂੰ ਮੁਰਦਾ ਘਰ ਲੈ ਗਈ ਤੇ ਫੱਟੜ ਹੋਏ ਸਿੰਘਾਂ ਨੂੰ ਹਸਪਤਾਲ ਪਹੁੰਚਾਇਆ ਗਿਆ ।
ਹੈਰਾਨੀ ਵਾਲੀ ਗੱਲ ਇਹ ਸੀ ਕਿ ਨਿਰੰਕਾਰੀਆਂ ਦਾ ਜਲਸਾ ਇਸ ਖੂਨੀ ਸਾਕੇ ਤੋਂ ਬਾਅਦ ਵੀ ਸਾਢੇ ਤਿੰਨ ਘੰਟੇ ਚਲਦਾ ਰਿਹਾ । ਸਿੱਖਾਂ ਦੇ ਕਤਲੇਆਮ ਦੌਰਾਨ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਨਿਰੰਜਣ ਸਿੰਘ ਆਈ. ਏ. ਐਸ ਅਤੇ ਹੋਰ ਸੀਨੀਅਰ ਅਧਿਕਾਰੀ ਨਿਰੰਕਾਰੀਆਂ ਦੇ ਜਲਸੇ ਵਿੱਚ ਮੌਜੂਦ ਸਨ । ਇਹ ਚਿੱਟੇ ਦਿਨ ਵਾਂਗ ਸਾਫ ਹੈ ਕਿ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਵਿਸਾਖੀ ਦੇ ਮੌਕੇ ਤੇ ਸਿੱਖੀ ਦੇ ਮੁੱਖ ਕੇਂਦਰ ਵਿੱਚ ਨਿਰੰਕਾਰੀਆਂ ਨੂੰ ਜਲੂਸ ਕੱਢਣ ਦੀ ਇਜਾਜ਼ਤ ਦਿੱਤੀ । ਪੁਲਿਸ ਅਧਿਕਾਰੀ ਨਿਰੰਕਾਰੀਆਂ ਨਾਲ ਮਿਲੇ ਹੋਣ ਦੇ ਦੋਸ਼ੀ ਸਨ ਤੇ ਉਹਨਾਂ ਨੇ ਨਿਰੰਕਾਰੀਆਂ ਨੂੰ ਆਪਣੀ ਮਰਜ਼ੀ ਕਰਨ ਦੀ ਖੁਲ੍ਹ ਦੇਈ ਰੱਖੀ ਤੇ ਸਹੀ ਸਮੇਂ ਤੇ ਬਣਦੀ ਕਾਰਵਾਈ ਨਾ ਕੀਤੀ ।
ਪੱਤਰਕਾਰ ਦਲਬੀਰ ਸਿੰਘ ਇਸ ਘਟਨਾ ਦਾ ਚਸ਼ਮਦੀਦ ਗਵਾਹ ਸੀ । ਦਲਬੀਰ ਸਿੰਘ ਸਾਬਕਾ ਕਮਿਊਨਿਸਟ ਸੀ ਜੋ ਕਿ ਇੱਕ ਦਹਾਕੇ ਤੱਕ ਟਰੇਡ ਯੂਨੀਅਨਾਂ ਦੀਆਂ ਸਰਗਰਮੀਆਂ ਨਾਲ ਜੁੜਿਆ ਰਿਹਾ ਸੀ । ਦਲਬੀਰ ਸਿੰਘ ਤੇ ਹੋਰ ਬਹੁਤ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਨਿਰੰਕਾਰੀਆਂ ਨੇ ਸਿੱਖਾਂ ਉੱਤੇ ਹਮਲਾ ਪਹਿਲਾਂ ਬਣਾਈ ਹੋਈ ਯੋਜਨਾ ਮੁਤਾਬਕ ਕੀਤਾ ਸੀ । ਅੰਮ੍ਰਿਤਸਰ ਦੇ ਸਾਕੇ ਵੇਲੇ ਉਹ ਅੰਮ੍ਰਿਤਸਰ ਤੋਂ ‘ਦਾ ਟਰੀਬਿਊਨ’ ਅਖਬਾਰ ਦਾ ਪੱਤਰਕਾਰ ਸੀ । ਉਸ ਦੀ ਰਿਪਰਟ ਇਸ ਤਰ੍ਹਾਂ ਸੀ :
‘’13 ਅਪ੍ਰੈਲ 1978 ਦੀ ਦੁਪਹਿਰ ਨੂੰ ਮੈਂ ਅੰਮ੍ਰਿਤਸਰ ਦੇ ਦੁਆਲੇ ਨੇਮ ਅਨੁਸਾਰ ਸੈਰ ਕਰਕੇ ਵਾਪਸ ਘਰ ਆ ਗਿਆ । ਮੈਂ ਅਰਾਮ ਕਰ ਰਿਹਾ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ । ਟੈਲੀਫੋਨ ਤੇ ਇੱਕ ਅਗਿਆਤ ਵਿਅਕਤੀ ਨੇ ਮੈਨੂੰ ਦੱਸਿਆ ਕਿ ਨਿਰੰਕਾਰੀਆਂ ਦੇ ਜਲਸੇ ਤੇ ਗੋਲੀਬਾਰੀ ਦੌਰਾਨ ਕਈ ਲੋਕ ਮਾਰੇ ਗਏ ਹਨ । ਇਹ ਸੁਣਦੇ ਸਾਰ ਹੀ ਮੈਂ ਰੇਲਵੇ ਕਾਲੋਨੀ ਦੇ ਸਟੇਡੀਅਮ ਵੱਲ ਭੱਜਾ ।
ਜਲਸੇ ਵਾਲੀ ਜਗ੍ਹਾ ਦੇ ਬਾਹਰ ਕਈ ਲਾਸ਼ਾਂ ਖਿਲਰੀਆਂ ਪਈਆਂ ਸਨ । ਮੈਨੂੰ ਅਜੇ ਪਤਾ ਨਹੀਂ ਸੀ ਕਿ ਇੱਥੇ ਕੀ ਵਾਪਰਿਆ ਸੀ । ਮੈਂ ਇੱਧਰ ਉਧਰ ਤੁਰਿਆ ਫਿਿਰਆ ਤਾਂ ਮੈਨੂੰ ਸਟੇਜ ਲਾਗੇ ਨਿਰੰਕਾਰੀ ਮੁਖੀ ਦਾ ਜਵਾਈ ਗੋਵਿੰਦ ਸਿੰਘ ਮਿਲ ਪਿਆ । ਉਹ ਮੈਨੂੰ ਇੱਕ ਟੈਂਟ ਵਿੱਚ ਲੈ ਗਿਆ ਜਿੱਥੇ ਬਹੁਤ ਸਾਰੇ ਹਥਿਆਰਬੰਦ ਵਿਅਕਤੀ ਸਨ । ਵੜਨ ਸਾਰ ਉਹ ਅਚਾਨਕ ਮੈਨੂੰ ਦੂਸਰੇ ਟੈਂਟ ਵੱਲ ਲੈ ਮੁੜਿਆ ਜਿੱਥੇ ਕੁਝ ਨਿਰੰਕਾਰੀ ਡੀ ਐਸ ਪੀ ਨਾਲ ਗੱਲ ਕਰ ਰਹੇ ਸਨ ।
ਮੈਂ ਡੀ ਐਸ ਪੀ ਕੋਲ ਗਿਆ ਤੇ ਉਸ ਨੂੰ ਦੱਸਿਆ ਕਿ ਮੈਂ ਇੱਥੇ ਹਥਿਆਰਬੰਦ ਵਿਅਕਤੀ ਦੇਖੇ ਹਨ ਜੋ ਕਿ ਕਾਤਲ ਹੋ ਸਕਦੇ ਹਨ । ਪੁਲਿਸ ਅਧਿਕਾਰੀ ਨੇ ਮੇਰੀ ਜਾਣਕਾਰੀ ਨੂੰ ਅਣਡਿੱਠ ਕਰ ਦਿੱਤਾ । ਅਗਲੇ ਦਿਨ ਪੁਲਿਸ ਨੇ ਕਾਤਲਾਂ ਅਤੇ ਉਹਨਾਂ ਦੇ ਹਥਿਆਰ ਲੱਭਣ ਲਈ ਅੰਮ੍ਰਿਤਸਰ ਵਿਚਲੇ ਨਿਰੰਕਾਰੀ ਭਵਨ ਦੀ ਤਲਾਸ਼ੀ ਲਈ । ਪੁਲਿਸ ਨੇ ਕਾਤਲਾਂ ਨੂੰ ਭੱਜਣ ਵਿੱਚ ਮਦਦ ਕੀਤੀ ਜਦਕਿ ਉਹਨਾਂ ਨੂੰ ਪਹਿਲਾਂ ਫੜਿਆ ਜਾ ਸਕਦਾ ਸੀ । ਅਗਲੇ ਦਿਨ ਤਾਂ ਉਹਨਾਂ ਨੇ ਬਲੀ ਦੇ ਬੱਕਰੇ ਬਨਾਉਣ ਲਈ ਗ੍ਰਿਫਤਾਰੀਆਂ ਕੀਤੀਆਂ ਸਨ ।‘’
ਪੱਤਰਕਾਰ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਭੱਜ ਜਾਣ ਵਿੱਚ ਮਦਦ ਕੀਤੀ।
ਸਰਕਾਰ ਨੇ ਮ੍ਰਿਤਕ ਦੇਹਾਂ ਦਾ ਪੋਸਟ ਮਾਰਟਮ ਕਰਨ ਲਈ ਇੱਕ ਡਾਕਟਰਾਂ ਦੇ ਪੈਨਲ ਦਾ ਗਠਨ ਕੀਤਾ । ਇਹ ਆਮ ਜਾਣਕਾਰੀ ਹੈ ਕਿ ਡਿਪਟੀ ਕਮਿਸ਼ਨਰ ਜੰਜੂਆ ਨੇ ਹੁਕਮ ਦਿੱਤਾ ਕਿ ਸਿਰਫ ਇੱਕ ਡਾਕਟਰ ਵੱਲੋਂ ਹੀ ਪੋਸਟ ਮਾਰਟਮ ਕੀਤਾ ਜਾਵੇਗਾ । ਇੱਥੇ ਵੀ ਸਰਕਾਰ ਦੇ ਹੁਕਮਾਂ ਦਾ ਸਹੀ ਪਾਲਣ ਨਾ ਕੀਤਾ ਗਿਆ । ਡਿਪਟੀ ਕਮਿਸ਼ਨਰ ਵੀ ਨਿਰੰਕਾਰੀਆਂ ਨਾਲ ਰਲਿਆ ਹੋਇਆ ਸੀ । ਪ੍ਰੈਸ ਨੇ ਵੀ ਇਸ ਸਾਕੇ ਦੇ ਗਲਤ ਵੇਰਵੇ ਛਾਪੇ । ਅਖੰਡ ਕੀਰਤਨੀ ਜਥੇ ਤੇ ਜਥਾ ਭਿੰਡਰਾਂ ਦੇ ਸਿੰਘਾਂ ਨੂੰ ‘ਕੱਟੜ’ ਲਿਿਖਆ ਗਿਆ ਹਰਭਜਨ ਸਿੰਘ ਯੋਗੀ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ :
‘’ਅੱਜ ਮੈਂ ਅਖਬਾਰ ਵਿੱਚ ਇੱਕ ਰਿਪੋਰਟ ਪੜ੍ਹੀ ਜਿਸ ਵਿੱਚ ਕਿਹਾ ਗਿਆ ਸੀ ‘’ਕੱਟੜ ਸਿੱਖਾਂ ਦਾ ਜਥਾ’’। ਜੇ ਕੀਰਤਨ ਕਰਨਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੁੱਭ ਨਾਮ ਦੀ ਰੱਖਿਆ ਕਰਨ ਕਰਕੇ ਅਸੀਂ ਕੱਟੜ ਹੁੰਦੇ ਹਾਂ ਤਾਂ ਅਸੀਂ ਇਸ ਦੋਸ਼ ਦਾ ਸਵਾਗਤ ਕਰਦੇ ਹਾਂ । ਯਾਦ ਰੱਖੋ ਜੋ ਆਪਣੇ ਪਿਤਾ ਦੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ ਉਹ ਇਸ ਧਰਤੀ ਤੇ ਆਦਰ ਸਨਮਾਨ ਦੇ ਅਧਿਕਾਰੀ ਨਹੀਂ ਹਨ । ਅੰਮ੍ਰਿਤਸਰ ਦੇ ਇਨ੍ਹਾਂ ਸ਼ਹੀਦਾਂ ਨੇ ਦਰਸਾ ਦਿੱਤਾ ਹੈ ਕਿ ਅਸੀਂ ਸਦਾ ਮਾਣ ਨਾਲ ਰਵ੍ਹਾਂਗੇ ਤੇ ਜੇ ਅਜਿਹਾ ਸੰਭਵ ਨਹੀਂ ਹੈ ਤਾਂ ਅਸੀਂ ਇੱਜ਼ਤ ਨਾਲ ਮਰਨ ਦੀ ਚੋਣ ਕਰਾਂਗੇ ।‘’
ਨਿਰੰਕਾਰੀ ਮੁਖੀ ਵੱਲੋਂ ਗੁਰਸਿੱਖਾਂ ਦਾ ਕਤਲ ਇੱਕ ਬਹੁਤ ਵੱਡਾ ਅਪਰਾਧ ਸੀ । ਅਸੀਂ ਪੁੱਛਦੇ ਹਾਂ ਕਿ ਉਸ ਕੋਲ ਹਥਿਆਰਾਂ ਦਾ ਜ਼ਖੀਰਾ ਕਿਵੇਂ ਤੇ ਕਿਸ ਕੋਲੋਂ ਆਇਆ ਸੀ ? ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਦੇਣ ਕਰਕੇ ਨਿਰੰਕਾਰੀ ਮੁਖੀ ਮੁੱਖ ਦੋਸ਼ੀ ਸੀ ਤੇ ਕਾਨੂੰਨ ਅਨੁਸਾਰ ਉਸ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਸੀ । ਪਰ ਭਾਰਤ ਸਰਕਾਰ ਦਾ ਪਰਸ਼ਾਸਨ, ਪੁਲਿਸ ਅਤੇ ਨਿਆਂ ਪਾਲਿਕਾ ਨਿਰੰਕਾਰੀਆਂ ਦੇ ਭਾਈਵਾਲ ਸਾਬਤ ਹੋਏ ਤੇ ਇਹ ਸਭ ਇਨਸਾਫ ਨਾ ਕਰਨ ਦੇ ਦੋਸ਼ੀ ਹਨ ।
ਅੰਮ੍ਰਿਤਸਰ ਸਾਕੇ ਦੌਰਾਨ ਸ਼ਹੀਦ ਹੋਏ 13 ਸਿੰਘਾਂ ਅਤੇ 70 ਜ਼ਖਮੀਆਂ ਨਾਲ ਪੰਥ ਅੰਦਰ ਇਨਸਾਫ ਪ੍ਰਾਪਤੀ ਦੀ ਲਹਿਰ ਉਠ ਖੜ੍ਹੀ ਹੋਈ । 13 ਸਿੰਘਾਂ ਵਿੱਚੋਂ 10 ਸਿੰਘ ਅਖੰਡ ਕੀਰਤਨੀ ਜਥੇ ਦੇ ਅਤੇ 2 ਸਿੰਘ ਜਥਾ ਭਿੰਡਰਾਂ ਦੇ ਸਨ । ਉਹਨਾਂ ਵਿੱਚੋਂ ਕਈ ਆਪਣੇ ਪਿੱਛੇ ਪਤਨੀਆਂ ਅਤੇ ਬੱਚੇ ਛੱਡ ਗਏ ਸਨ । ਖਾਲਸਾ ਪੰਥ ਸਦਾ ਹੀ ਇਨ੍ਹਾਂ 13 ਸ਼ਹੀਦਾਂ ਅਤੇ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਰੱਖੇਗਾ ।
15 ਅਪ੍ਰੈਲ 1978 ਨੂੰ ਸ਼ਹੀਦਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਰਾਮਸਰ ਸਾਹਿਬ ਦੇ ਬਾਹਰ 25 ਤੋਂ 30 ਹਜ਼ਾਰ ਸੰਗਤਾਂ ਦੇ ਇਕੱਠ ਵਿੱਚ ਕੀਤਾ ਗਿਆ । 13 ਸ਼ਹੀਦ ਗੁਰਸਿੱਖਾਂ ਦਾ ਇੱਕ ਚਿਖਾ ਤੇ ਇਕੱਠਿਆਂ ਸੰਸਕਾਰ ਕੀਤਾ ਗਿਆ ।
—ਸੂਰਾ (ਅੰਮ੍ਰਿਤਸਰ), ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਮਈ 1978