Bhai Gurcharan Singh Ji was born on October 10, 1946, in Rurka Khurd, Jalandhar, to Bhai Daleep Singh Ji, an agricultural inspector, and Mata Narain Kaur. Bhai Daleep Singh was later transferred to Ludhiana when Gurcharan Singh was about 3 years old, and the entire family took Amrit at Narangwal. It’s worth noting that Bhai Gurcharan Singh’s father, Bhai Daleep Singh, was a close associate of Bhai Sahib Bhai Randhir Singh Ji.
Bhai Sahib’s early education took place in Giddarbaha, District Mukhtar Sahib. He completed his studies up to the 9th class in Nathana, Bathinda. Later, he passed his 10th-grade exams at Guru Nanak High School in his village, Nangal, Tehsil Moga, before leaving his studies to engage in farming. In 1965, he gained admission to the Agricultural University and subsequently began the job in Malowal, Ferozpur, in 1967, in a block in Ferozpur in 1968. He then embarked on a career in government service, serving in Hargobindpur, Gurdaspur, before resigning in 1972. In 1973, he was re-employed by the Punjab Agricultural University.
From a young age, this dedicated Gursikh found great joy in serving Langar to the Sangat during Smagams and tirelessly engaged in Sewa day and night. He was a regular attendee of Kirtan programs, often sitting in the front row to listen to the Kirtani Singhs. He would visit homes to invite youngsters interested in Kirtan, seating them on the front and rear of his bicycle and taking them to join the Sangat.
Through Guru Ji’s blessings, he memorized the Nitnem of 5 Banis by the time he was in the 7th grade. During his time in the village of Nangal in Faridkot, he took on the Sewa of reciting Sukhmani Sahib at the local Gurdwara Sahib during Amrit Vela. Notably, he harboured no ill feelings towards anyone, and if there were differences, he would personally visit their homes to engage in humble conversations.
When he was around 5 or 6 years old, his family visited Bhai Sahib Bhai Randhir Singh in Narangwal. Bhai Sahib embraced everyone, and when it was his turn, he held onto Bhai Sahib tightly, engaging in Naam Simran together—a unique way Singhs used to meet in those times.
This Gurmukh readily assisted those in need and took responsibility for providing food to patients in the hospital both in the morning and evening. He performed this Sewa twice a day, attended work and evening classes, and still managed to join the Sangat. He had a close and affectionate relationship with Shaheed Bhai Fauja Singh Ji, greatly inspired by his fearlessness.
He prioritized meeting and doing Darshan of Gursikhs even above his most important duties. On April 15, 1978, he was scheduled to take his first exam for his B.A., but he considered it more important to join the Sangat at the Akhand Kirtani Smagam for Vaisakhi in Amritsar on April 12, where his father, Daleep Singh, was also present. He left his life’s exams in Ludhiana and participated in a new exam on April 13 for Vaisakhi.
In the spirit of ‘Gur Kee Ninda Sunai Na Kaan’ and ‘Sura So Pachanyeh Jo Larai Deen Keh Heth. Purja Purja Kut Marai Kabhoo Na shadai Keth,’ he attained Shaheedi, facing bullets and sticks.
—Sura (Amritsar) -Monthly Magzine, by AKJ, May 1978
ਸ਼ਹੀਦ ਭਾਈ ਗੁਰਚਰਨ ਸਿੰਘ ਜੀ ਲੁਧਿਆਣਾ
ਭਾਈ ਗੁਰਚਰਨ ਸਿੰਘ ਲੁਧਿਆਣਾ ਦਾ ਜਨਮ ਪਿਤਾ ਭਾਈ ਦਲੀਪ ਸਿੰਘ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ 10 ਅਕਤੂਬਰ 1946 ਨੂੰ ਜਲੰਧਰ ਵਿੱਚ ਹੋਇਆ। ਭਾਈ ਦਲੀਪ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ, ਉਸ ਸਮੇਂ ਗੁਰਚਰਨ ਸਿੰਘ ਦੀ ਉਮਰ 3 ਸਾਲ ਦੀ ਸੀ ਅਤੇ ਇਸ ਸਮੇਂ ਹੀ ਸਾਰੇ ਪਰਿਵਾਰ ਨੇ ਨਾਰੰਗਵਾਲ ਵਿਖੇ ਅੰਮ੍ਰਿਤ ਛੱਕ ਲਿਆ। ਭਾਈ ਗੁਰਚਰਨ ਸਿੰਘ ਦੇ ਪਿਤਾ ਜੀ ਭਾਈ ਦਲੀਪ ਸਿੰਘ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਨੇੜਲੇ ਸਿੰਘਾਂ ਵਿੱਚੋਂ ਇੱਕ ਸਨ।
ਭਾਈ ਸਾਹਿਬ ਨੇ ਮੱੁਢਲੀ ਵਿੱਦਿਆ ਗਿੱਦੜਬਾਹਾ, ਤਹਿ: ਮੁਕਤਸਰ ਤੋਂ ਪ੍ਰਾਪਤ ਕੀਤੀ ਅਤੇ ਨੌਵੀਂ ਜਮਾਤ ਤੱਕ ਉਹ ਬਠਿੰਡਾ ਜਿਲ੍ਹੇ ਦੇ ਨਥਾਣਾ ਸਕੂਲ ਵਿੱਚ ਪੜ੍ਹੇ। ਉਨ੍ਹਾਂ ਦੇ ਦਸਵੀਂ ਗੁਰੂ ਨਾਨਕ ਹਾਈ ਸਕੂਲ ਮੋਗਾ ਤੋਂ ਪਾਸ ਕੀਤੀ ਅਤੇ ਫਿਰ ਖੇਤੀ ਕਰਨ ਲੱਗ ਪਏ। 1965 ਵਿੱਚ ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ ਅਤੇ ਕੋਰਸ ਕਰਨ ਤੋਂ ਬਾਅਦ 1967-68 ਵਿੱਚ ਫਿਰੋਜ਼ਪੁਰ ਦੇ ਮੱਲਾਂਵਾਲਾ ਵਿਖੇ ਨੌਕਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਉਨ੍ਹਾਂ ਦੀ ਨਿਯੁਕਤੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋ ਗਈ। ਉਨ੍ਹਾਂ ਇਹ ਨੌਕਰੀ ਛੱਡ ਦਿੱਤੀ ਅਤੇ 1973 ਵਿੱਚ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਨੌਕਰੀ ਕਰ ਲਈ।
ਇਹ ਨੌਜਵਾਨ ਗੁਰਸਿੱਖ ਸਮਾਗਮਾਂ ਦੌਰਾਨ ਲੰਗਰ ਵਿੱਚ ਸੇਵਾ ਕਰਦਾ ਅਤੇ ਦਿਨ ਰਾਤ ਸੇਵਾ ਕਰਦਿਆਂ ਕਦੇ ਥੱਕਦਾ ਨਾਂਹ। ਛੋਟੀ ਉਮਰ ਤੋਂ ਹੀ ਉਹ ਸੰਗਤ ਵਿੱਚ ਕੀਰਤਨ ਸੁਨਣ ਜਾਂਦੇ ਅਤੇ ਕੀਰਤਨੀ ਸਿੰਘਾਂ ਦੇ ਹਮੇਸ਼ਾਂ ਸਾਹਮਣੇ ਬੈਠਦੇ। ਉਹ ਬੱਚਿਆਂ ਨੂੰ ਕੀਰਤਨ ਸਮਾਗਮਾਂ ਵਿੱਚ ਲਿਜਾਣ ਲਈ ਪ੍ਰੇਰਦੇ ਰਹਿੰਦੇ ਅਤੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਇਕੱਠੇ ਕਰਦੇ ਅਤੇ ਆਪਣੇ ਸਾਇਕਲ ਦੇ ਅੱਗੇ ਪਿੱਛੇ ਬਿਠਾ ਕੇ ਉਨ੍ਹਾਂ ਨੂੰ ਸਮਾਗਮਾਂ ਵਿੱਚ ਲਿਆਉਂਦੇ।
ਗੁਰੂ ਕ੍ਰਿਪਾ ਸਦਕਾ ਸੱਤਵੀਂ ਜਮਾਤ ਵਿੱਚ ਹੀ ਉਨ੍ਹਾਂ ਨਿੱਤਨੇਮ ਦੀਆਂ ਬਾਣੀਆਂ ਕੰਠ ਕਰ ਲਈਆਂ ਸਨ ਅਤੇ ਜਦੋਂ ਉਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨੰਗਲ ਜਾਂਦੇ ਤਾਂ ਉਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਕਰਦੇ। ਇਸ ਵੀਰ ਨੇ ਕਦੇ ਵੀ ਕਿਸੇ ਪ੍ਰਤੀ ਮਾੜੀ ਭਾਵਨਾ ਨਹੀਂ ਰੱਖੀ ਅਤੇ ਜੇਕਰ ਕੋਈ ਵਿਚਾਰਾਂ ਦੇ ਵਖਰੇਵੇਂ ਕਾਰਨ ਉਨ੍ਹਾਂ ਨਾਲ ਨਾ ਬੋਲਦਾ ਤਾਂ ਉਹ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ।
ਇੱਕ ਵਾਰ 5-6 ਸਾਲ ਦੀ ਉਮਰ ਵਿੱਚ ਇਹ ਵੀਰ ਸਾਰੇ ਪਰਿਵਾਰ ਨਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਨਾਰੰਗਵਾਲ ਮਿਲਣ ਗਏ। ਹਰ ਇੱਕ ਨੇ ਪਿਆਰ ਨਾਲ ਭਾਈ ਸਾਹਿਬ ਨੂੰ ਗਲਵਕੜੀ ਪਾਈ ਅਤੇ ਭਾਈ ਸਾਹਿਬ ਨੇ ਸਾਰਿਆਂ ਬੱਚਿਆਂ ਨੂੰ ਚੁੱਕਿਆ। ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਅਜਿਹੀ ਗਲਵਕੜੀ ਪਾਈ ਕਿ ਛੱਡਿਆ ਹੀ ਨਾ ਅਤੇ ਦੋਵੇਂ ਕਿੰਨਾ ਹੀ ਚਿਰ ਇਕੱਠਿਆਂ ਨਾਮ ਸਿਮਰਨ ਕਰਦੇ ਰਹੇ। ਉਨ੍ਹਾਂ ਦਿਨਾਂ ਵਿੱਚ ਸਿੰਘਾਂ ਦਾ ਆਪਸ ਵਿੱਚ ਮਿਲਣ ਦਾ ਇਹ ਅਨੋਖਾ ਤਰੀਕਾ ਸੀ ਅਤੇ ਅੱਜ ਕੱਲ੍ਹ ਮੁਸ਼ਕਲ ਨਾਲ ਹੀ ਅਜਿਹਾ ਵੇਖਣ ਨੂੰ ਮਿਲਦਾ ਹੈ।
ਇਹ ਗੁਰੂ ਦਾ ਪਿਆਰਾ ਬਿਨਾ ਕਿਸੇ ਹਿਚਕਚਾਟ ਦੇ ਲੋੜਵੰਦਾਂ ਦੀ ਸੇਵਾ ਕਰਨ ਨੂੰ ਤਿਆਰ ਰਹਿੰਦਾ ਅਤੇ ਉਨ੍ਹਾਂ ਹਸਪਤਾਲ ਵਿੱਚ ਮਰੀਜ਼ਾਂ ਲਈ ਸਵੇਰ ਅਤੇ ਰਾਤ ਦਾ ਲੰਗਰ ਭੇਜਣ ਦੀ ਜ਼ਿੰਮੇਵਾਰੀ ਸੰਭਾਲੀ ਉਹ ਆਪਣੇ ਕੰਮਕਾਰ ਤੋਂ ਇਲਾਵਾ ਦਿਨ ਵਿੱਚ ਦੋ ਵਾਰ ਇਹ ਸੇਵਾ ਕਰਦੇ। ਉਨ੍ਹਾਂ ਦੇ ਸ਼ਹੀਦ ਭਾਈ ਫੌਜਾ ਸਿੰਘ ਨਾਲ ਬੜੇ ਨੇੜਲੇ ਅਤੇ ਪਿਆਰੇ ਸਬੰਧ ਸਨ ਅਤੇ ਉਹ ਭਾਈ ਸਾਹਿਬ ਦੀ ਨਿਡਰਤਾ ਤੋਂ ਬੜੇ ਪ੍ਰਭਾਵਿਤ ਸਨ। ਉਹ ਆਪਣੀ ਮਹੱਤਵਪੂਰਨ ਡਿਊਟੀ ਤੋਂ ਜਿਆਦਾ ਸਿੰਘਾਂ ਦੇ ਦਰਸ਼ਨ ਅਤੇ ਸੰਗਤ ਕਰਨ ਨੂੰ ਮਹੱਤਵ ਦਿੰਦੇ। 15 ਅਪ੍ਰੈਲ 1978 ਨੂੰ ਬੀ.ਏ. ਦਾ ਉਨ੍ਹਾਂ ਦਾ ਪਹਿਲਾਂ ਇਮਤਿਹਾਨ ਸੀ, ਪਰ ਉਨ੍ਹਾਂ ਸੋਚਿਆ ਕਿ ਇਮਤਿਹਾਨ ਨਾਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਅਖੰਡ ਕੀਰਤਨੀ ਜੱਥੇ ਦੇ ਸਮਾਗਮ ਵਿੱਚ ਹਾਜ਼ਰੀ ਭਰਨੀ ਜ਼ਿਆਦਾ ਜ਼ਰੂਰੀ ਹੈ, ਜਿੱਥੇ ਕਿ ਉਨ੍ਹਾਂ ਦੇ ਪਿਤਾ ਜੀ ਪਹਿਲਾਂ ਹੀ ਹਾਜ਼ਰ ਸਨ।
ਉਨ੍ਹਾਂ ਦੀ ਜ਼ਿੰਦਗੀ ਦੇ ਇਮਤਿਹਾਨ ਲੁਧਿਆਣਾ ਵਿੱਚ ਪਿੱਛੇ ਰਹਿ ਗਏ ਸਨ ਅਤੇ ਉਹ 13 ਅਪ੍ਰੈਲ 1978 ਦੀ ਵਿਸਾਖੀ ਨੂੰ “ਗੁਰੁ ਕੀ ਨਿੰਦਾ ਸੁਨੈ ਨ ਕਾਨ” ਅਤੇ “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥” ‘ਤੇ ਪਹਿਰਾ ਦਿੰਦਿਆਂ ਉਨ੍ਹਾਂ ਨੇ ਗੋਲੀਆਂ ਅਤੇ ਡਾਂਗਾਂ ਖਾਂਦਿਆਂ ਸ਼ਹਾਦਤ ਪ੍ਰਾਪਤ ਕੀਤੀ। ਭਾਈ ਗੁਰਚਰਨ ਸਿੰਘ ਆਪਣੇ ਪਿੱਛੇ ਮਾਤਾ, ਪਿਤਾ, ਤਿੰਨ ਭਰਾ ਅਤੇ ਤਿੰਨ ਭੈਣਾਂ ਛੱਡ ਗਏ ।
—ਸੂਰਾ (ਅੰਮ੍ਰਿਤਸਰ), ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਮਈ 1978