Shaheed Giani Hari Singh Amritsar

1978 Amritsar Shaheed
Shaheed Giani Hari Singh Amritsar

Giani Hari Singh was born on June 17, 1923, in the village of Jandawale, Tehsil Kharian, Gujrat. His birth coincided with the commencement of the Kaar Sewa of the Amritsar Sarowar. His mother’s name was Mata Bhag Kaur, and his father was Giani Gurcharan Singh, a businessman in Amritsar.

He received his secondary education at Guru Ramdas Khalsa High School in Amritsar and embraced Amrit at the tender age of 11. Giani Gurcharan Singh, his father, was a devout Gursikh who actively participated in the Parchar of Gurbani, accompanying Baba Prem Singh Marabewale, and took part in the Sewa of Panj Piyare during Amrit Sinchars.

Young Bhai Sahib began learning to read Gurbani from his father during his early years. In addition to his Nitnem, he recited Sukhmani Sahib and Shabads from the 10th Guru’s Bani, which he had committed to memory. He maintained a constant remembrance of God’s Name, even while working.

Having witnessed his father’s dedication to Panthic causes, including the Guru Keh Baag and Punjabi Suba Morchas, he spent two and half years of imprisonment in Borstal jail. Bhai Sahib also served 7 months of imprisonment during the 1955 and 1960 Punjabi Suba Morchas. He consistently encouraged his family members to pursue honesty and accumulate the true wealth of Naam, embodying a highly spiritual Nam Abhyassi Gursikh. Despite numerous life challenges, he steadfastly adhered to his Sikh faith.

Bhai Sahib had an enduring passion for Kirtan Smagams and strived to attend them whenever he heard the news of their occurrence. He possessed a gentle and affable disposition, never uttering ill words about anyone, and treating both elders and youngsters with respect. He found immense joy in the company of Gursikhs and in serving them.

On April 13, 1978, Bhai Sahib attended the Akhand Kirtani Jatha’s annual Vaisakhi Smagam in Ajit Naggar, Amritsar. While there, news arrived about Nakali Nirankaris shouting slogans against Sri Guru Granth Sahib Ji. The Singhs decided to stage a peaceful protest and began marching towards the Nakali Nirankari gathering, with Bhai Sahib and his young son, Bhai Nonihal Singh, among them.

When they were approximately 300 yards from the gathering, the police intercepted them, and soon after, they were attacked by the armed Nakali Nirankaris, wielding swords, axes, guns, and spears. Many Singhs achieved Shaheedi, including Bhai Hari Singh, one of the 13 Shaheed Singhs, while his son was severely injured.

Giani Hari Singh’s funeral, following Gur Maryada, took place on April 15, 1978, in front of Ramsar Sahib. He was the eldest among his brothers and left behind his wife, three sons, and one daughter.

During a Panthic gathering at Sri Akal Takht Sahib on April 23, 1978, Bhai Hari Singh’s wife received recognition from the Akal Takht and conveyed a message to the Panth, saying, “My husband sacrificed his life for Guru Ji, and my three sons are also prepared to do the same whenever the Panth calls upon them.”

(by Jasbir Singh s/o Shaheed Bhai Hari Singh)


ਸ਼ਹੀਦ ਗਿਆਨੀ ਹਰੀ ਸਿੰਘ ਜੀ ਅੰਮ੍ਰਿਤਸਰ

ਗਿਆਨੀ ਹਰੀ ਸਿੰਘ ਦਾ ਜਨਮ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ ਵਾਲੇ ਦਿਨ 17 ਜੂਨ 1923 ਨੂੰ ਪਿੰਡ ਜੰਡਾ ਵਾਲਾ, ਤਹਿ: ਖਾਰੀਆ, ਗੁਜਰਾਤ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਭਾਗ ਕੌਰ ਅਤੇ ਪਿਤਾ ਦਾ ਨਾਂ ਗਿਆਨੀ ਗੁਰਬਚਨ ਸਿੰਘ ਸੀ। ਗਿਆਨੀ ਗੁਰਬਚਨ ਸਿੰਘ ਦਾ ਅੰਮ੍ਰਿਤਸਰ ਵਿਖੇ ਆਪਣਾ ਕਾਰੋਬਾਰ ਸੀ।

ਉਨ੍ਹਾਂ ਨੇ ਆਪਣੀ ਵਿੱਦਿਆ ਗੁਰੂ ਰਾਮਦਾਸ ਖਾਲਸਾ ਹਾਈ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਅਤੇ 11 ਸਾਲ ਦੀ ਛੋਟੀ ਉਮਰ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ। ਉਨ੍ਹਾਂ ਦੇ ਪਿਤਾ ਸ੍ਰ. ਗੁਰਬਚਨ ਸਿੰਘ ਜੀ ਬੜੇ ਸ਼ਰਧਾਵਾਨ ਗੁਰਸਿੱਖ ਸਨ ਅਤੇ ਬਾਬਾ ਪਰੇਮ ਸਿੰਘ ਮੁਰਾਰੇ ਵਾਲਿਆਂ ਨਾਲ ਗੁਰਬਾਣੀ ਦਾ ਪ੍ਰਚਾਰ ਲਈ ਬਾਹਰ ਜਾਂਦੇ ਅਤੇ ਅੰਮ੍ਰਿਤ ਸੰਚਾਰ ਦੌਰਾਨ ਪੰਜ ਪਿਆਰਿਆਂ ਵਿੱਚ ਸੇਵਾ ਨਿਭਾਉਂਦੇ।

ਭਾਈ ਸਾਹਿਬ ਨੇ ਗੁਰਬਾਣੀ ਦੀ ਸੰਥਿਆ ਬਚਪਨ ਵਿੱਚ ਹੀ ਆਪਣੇ ਪਿਤਾ ਭਾਈ ਗੁਰਬਚਨ ਸਿੰਘ ਕੋਲੋਂ ਪ੍ਰਾਪਤ ਕੀਤੀ। ਨਿਤਨੇਮ ਤੋਂ ਇਲਾਵਾ ਉਹ ਹਰ ਰੋਜ਼ ਸੁਖਮਨੀ ਸਾਹਿਬ ਅਤੇ ਦਸ਼ਮੇਸ਼ ਪਿਤਾ ਦੀ ਬਾਣੀ ਜੋ ਉਨ੍ਹਾਂ ਨੂੰ ਕੰਠ ਸੀ, ਦਾ ਪਾਠ ਕਰਦੇ। ਉਹ ਕੰਮ ਕਰਦੇ ਸਮੇਂ ਵੀ ਸਿਮਰਨ ਕਰਦੇ ਰਹਿੰਦੇ।

ਉਨ੍ਹਾਂ ਦੇ ਪਿਤਾ ਗੁਰੂ ਕੇ ਬਾਗ ਅਤੇ ਪੰਜਾਬੀ ਸੂਬਾ ਮੋਰਚੇ ਦੌਰਾਨ ਢਾਈ ਸਾਲ ਜੇਹਲ ਵਿੱਚ ਰਹੇ। ਉਨ੍ਹਾਂ ਆਪਣੇ ਪਿਤਾ ਦੀ ਪੰਥਕ ਹਿੱਤਾਂ ਲਈ ਕੀਤੀ ਕੁਰਬਾਨੀ ਨੂੰ ਵੇਖਦਿਆਂ, ਉਨਾਂ ਦੀ ਰਿਹਾਈ ਤੋਂ ਪਹਿਲਾਂ 7 ਮਹੀਨੇ ਜੇਲ ਪੰਜਾਬੀ ਸੂਬਾ ਮੋਰਚੇ ਵਿੱਚ ਕੱਟੀ। ਉਹ ਹਮੇਸ਼ਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਨੂੰ ਆਖਦੇ ਅਤੇ ਉੱਚੀ ਸੁਰਤ ਵਾਲੇ ਗੁਰਸਿੱਖਾਂ ਦੀ ਸੰਗਤ ਨਾਲ ਸੱਚਾ ਨਾਮ ਧਨ ਇਕੱਤਰ ਕਰਨ ਲਈ ਪ੍ਰੇਰਦੇ।

ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਸਿੱਖੀ ਮਾਰਗ ‘ਤੇ ਦ੍ਰਿੜ ਰਹੇ। ਜਦੋਂ ਵੀ ਉਨ੍ਹਾਂ ਨੂੰ ਕਿਸੇ ਕੀਰਤਨ ਸਮਾਗਮ ਦਾ ਪਤਾ ਲੱਗਿਆ ਤਾਂ ਉਨ੍ਹਾਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਮਿੱਠ ਬੋਲੜੇ ਸਨ ਅਤੇ ਉਨ੍ਹਾਂ ਕਦੇ ਵੀ ਅਜਿਹਾ ਨਹੀਂ ਬੋਲਿਆ ਜਿਸ ਨਾਲ ਕਿਸੇ ਦਾ ਦਿਲ ਦੁੱਖਦਾ ਹੋਵੇ। ਉਹ ਵੱਡਿਆਂ ਅਤੇ ਛੋਟਿਆਂ ਦੀ ਇੱਕ ਸਮਾਨ ਇੱਜ਼ਤ ਕਰਦੇ। ਉਹ ਹਮੇਸ਼ਾਂ ਗੁਰਸਿੱਖਾਂ ਦੇ ਦਰਸ਼ਨ ਅਤੇ ਸੇਵਾ ਕਰਕੇ ਖੁਸ਼ ਹੁੰਦੇ।

13 ਅਪ੍ਰੈਲ 1978 ਦੀ ਵਿਸਾਖੀ ਵਾਲੇ ਦਿਨ ਹੋਏ ਸਲਾਨਾ ਅਖੰਡ ਕੀਰਤਨ ਸਮਾਗਮ ਵਿੱਚ ਕੀਰਤਨ ਸਰਵਣ ਕਰਨ ਗਏ। ਉਥੇ ਸਮਾਗਮ ਵਿੱਚ ਖਬਰ ਪਹੁੰਚੀ ਕਿ ਨਕਲੀ ਨਿਰੰਕਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਨ-ਸ਼ਾਨ ਖਿਲਾਫ ਨਾਅਰੇ ਮਾਰ ਰਹੇ ਹਨ। ਸਮਾਗਮ ਵਿੱਚ ਇਕੱਤਰ ਸਿੰਘਾਂ ਨੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਨੌਨਿਹਾਲ ਸਿੰਘ ਸਮੇਤ ਸਿੰਘਾਂ ਨਾਲ ਨਕਲੀ ਨਿਰੰਕਾਰੀਆਂ ਦੇ ਸਮਾਗਮ ਵੱਲ ਚਾਲੇ ਪਾ ਦਿੱਤੇ।

ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਜਲਦੀ ਹੀ ਨਿਰੰਕਾਰੀਆਂ ਨੇ ਬੰਦੂਕਾਂ, ਤਲਵਾਰਾਂ, ਨੇਜਿਆਂ ਅਤੇ ਡਾਗਾਂ ਨਾਲ ਸਿੰਘਾਂ ‘ਤੇ ਹਮਲਾ ਕਰ ਦਿੱਤਾ। ਕਈ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋਏ 13 ਸਿੰਘਾਂ ਵਿੱਚ ਭਾਈ ਹਰੀ ਸਿੰਘ ਵੀ ਸ਼ਾਮਲ ਸਨ ਅਤੇ ਉਨ੍ਹਾਂ ਦਾ ਪੁੱਤਰ ਨੌਨਿਹਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਹੋਰ ਸ਼ਹੀਦ ਸਿੰਘਾਂ ਨਾਲ 15 ਅਪ੍ਰੈਲ 1978 ਨੂੰ ਗੁਰ ਮਰਿਆਦਾ ਅਨੁਸਾਰ ਰਾਮਸਰ ਸਾਹਿਬ ਦੇ ਸਾਹਮਣੇ ਮੈਦਾਨ ਵਿੱਚ ਕੀਤਾ ਗਿਆ। ਉਹ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਅਤੇ ਆਪਣੇ ਪਿੱਛੇ ਆਪਣੀ ਸਿੰਘਣੀ, ਤਿੰਨ ਪੁੱਤਰ ਅਤੇ ਇੱਕ ਧੀ ਛੱਡ ਗਏ ਸਨ।

ਸ਼੍ਰੀ ਅਕਾਲ ਤਖਤ ਸਾਹਿਬ ‘ਤੇ 23 ਅਪ੍ਰੈਲ 1978 ਨੂੰ ਹੋਏ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਦੀ ਸਿੰਘਣੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਪੰਥ ਨੂੰ ਦਿੱਤੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਗੁਰੂ ਜੀ ਲਈ ਆਪਣੀ ਜਾਨ ਦਿੱਤੀ ਹੈ। ਜਦੋਂ ਵੀ ਪੰਥ ਨੂੰ ਲੋੜ ਪਈ, ਉਸਦੇ ਤਿੰਨੇ ਪੁੱਤਰ ਕੁਰਬਾਨੀ ਲਈ ਤਿਆਰ ਹਨ।

(ਲੇਖਕ: ਜਸਬੀਰ ਸਿੰਘ ਪੁੱਤਰ ਸ਼ਹੀਦ ਭਾਈ ਹਰੀ ਸਿੰਘ)

Please Share This