Bhai Pyara Singh, a devoted Gursikh, born on 2 February 1954 to Sardar Kishan Singh Ji and Mata Bhago in the village of Bhungarni in Hoshiarpur, had a remarkable journey in life. He had two sisters and two brothers; one sister was married, the other was training to be a nurse in Africa, and one brother had recently joined the army.
Upon completing his 11th-grade education, he embarked on a new path by joining the Air Force on 10 July 1971. Bhai Pyara Singh exhibited dedication and perseverance during his training course. His affable nature and sweet-talking disposition endeared him to his senior officers.
Bhai Pyara Singh was subsequently transferred to Shabooa in Assam, where a pivotal encounter with Sergeant Prithipal Singh Ji which transformed his life. Under the guidance of Sergeant Prithipal Singh Ji, he delved deeper into Gurmat and began studying Bhai Sahib Bhai Randhir Singh’s books on Gurmat. This profound journey culminated in him taking Amrit at an Akhand Kirtani Jatha Smagam. His daily routine included rising at 2 a.m. for Amrit Vela, having his ishnan followed by two hours of continuous Nam Abhyas, Nitnem, and regular visits to the Gurdwara Sahib.
In Shabooa, he was entrusted with the responsibility of overseeing the Gurdwara Sahib by his unit. Here, he would recite Sukhmani Sahib and Asa Di Vaar and quickly memorized a substantial amount of Gurbani, consistently reciting Naam-Bani. He advocated for others to minimize idle chatter and encouraged the recitation of Naam-Bani. Kirtan became one of his passions, and he could perform it from memory throughout the night without fatigue.
Bhai Sahib’s journey led him to be transferred from Shabooa to Hyderabad, and he later traveled to Madras for training. A colleague at the Hyderabad unit described him as:
“I first met him when he returned from training in Madras. In my fifteen to sixteen years in the Air Force, he was the first person I saw wearing a Kurta Pajama and carrying a Kirpan. On April 14th, we read in the newspapers about a massacre in Amritsar on Vaisakhi. Given that Bhai Piara Singh Ji frequently attended such Smagams, we were concerned that he might have been among the casualties or the injured. Unfortunately, our fears were confirmed. On April 18th, we received a telegram from his father, which simply conveyed the news that Piara Singh had passed away on April 13th. There was no other information was given in the telegram. We interpreted this to mean that he had achieved Shaheedi at Amritsar, and an Akhand Path was initiated in his memory. During the Bhog ceremony, Sangat from distant places came to pay their respects. He was a devoted Gursikh with numerous virtues, and he selflessly shared these qualities with others. He inspired many to engage in Gurbani reading, Sukhmani Sahib and taught them Kirtan also.”
Bhai Pyara Singh’s gentle mannerisms were evident in his respectful way of addressing elders and Baba Ji, Bhai Sahib, and Bhen ji to Bibian, and for children, he call them Bhai Sahib ji and Bhen Ji. He taught Punjabi to many youngsters, who affectionately referred to him as “Pyara Uncle” instead of “Pyara Singh Uncle”. Children always ask to their parents “When will Piyara uncle come back”. Bhai Sahib’s efforts significantly contributed to organizing Rainsbhai Kirtans in Hyderabad. He would travel more than 20 to 30 miles to attend Kirtan Rainsbhais and sit cross-legged throughout the night.
While Bhai Sahib was an accomplished Kirtani, he had a penchant for listening to Kirtan more than performing it. His emotional and melodious renditions, always with closed eyes, left a lasting impression. On the way to or from the Gurdwara, he insisted on maintaining silence, either reciting Shabads or reading Bani.
Whenever an Akhand Paath performed nearby, he would diligently attend and immerse himself in the Bani, dedicating three full days to its uninterrupted recitation. Within his unit, he played a pivotal role in encouraging everyone to embark on the enlightening journey of reading Gurbani. His lectures on the negative aspects of meat and alcohol consumption influenced many individuals to abandon these habits.
Regarding his Bebek Rehat, Bhai Sahib initially consumed food from Sikh households. However, his adherence to Rehat grew stricter, eventually leading him to eat only food prepared by Amritdharis, and he adopted the Sarblohi tradition of eating with iron utensils. In contrast to the Army mess’ free food, he spent his own money to prepare his Langar.
Bhai Sahib’s dedication to his Bebek Rehat led to his family’s attempts to arrange his marriage, but he sought a life partner who shared his Chardi-Kala spirit and spirituality. when his parents started putting pressure on him for marriage, one day he put two slips in front of Guru Granth Sahib with questions about whether should he marry or not. Mahraj’s hukam was ‘no’. He felt sad a bit but later told Mahraj hukam to his family in writing that he would gonna remain unmarried his whole life. After prayer and a Hukamnama, he decided to dedicate his life to serving the Panth.
Though some individuals tried to persuade him to choose a married life, Bhai Sahib adhered to Maharaj’s Hukam. He ultimately became engaged, but it was not meant to be according to God’s will. Bhai Sahib always prayed for his life to fulfill its intended purpose, which he believed included attaining Shaheedi, a wish that was granted.
Colleagues from Bhai Pyara Singh’s unit revealed that he kept his mystical experiences to himself. During his holidays, he opted to attend Akhand Kirtani Jatha’s Smagams instead of visiting his parents. His contributions, such as Daswand and provisions for the Gurdwara Sahib, were known to only a select few. He found joy in serving others and remained profoundly humble. His presence and teachings left an indelible impact on those who had the privilege of knowing him.
Editor Note: Bhai Sahib, a cherished member of the Akhand Kirtani Jatha, possessed hidden virtues that often went unnoticed in the Sangat. His presence at Jatha Smagams was marked by fervent enthusiasm, deeply engrossed in Naam Simran. Observers meeting him for the first time could never fathom the depths of his devotion. He maintained a humble demeanor, speaking sparingly during the Kirtan Smagams.
Prior to the Vaisakhi Smagam, Bhai Pyara Singh took a two-month leave, yet he chose not to return to his village. Instead, he embarked on a month-long journey, traveling to various villages with the Kirtani Jatha, culminating in his participation at the Vaisakhi Smagam in Amritsar.
His Daswand, a testament to his commitment, was utilized for Gurmat Parchar. He subscribed monthly ‘Sura’ magazine for Gursikhs in his Hyderabad unit and his village Bhungruni. Additionally, he disseminated Gurmat books authored by Bhai Sahib Randhir Singh to numerous Sikhs. Despite his accomplished skills as a Kirtani, he remained inconspicuous, concealed within the layers of Kirtan Smagams.
The profound loss deeply impacted his parents, prompting them to pledge to take Amrit in his memory. This sacred commitment was made during a Panthic gathering honoring the Shaheeds at the Akal Takht on April 23, 1978. The Sangat from Bhungruni and neighboring villages organized a significant Shaheedi Smagam in his honor. In this area, the historical Gurdwara of Sri Guru Har Rai where the Sangat congregates. The sacrifice of Bhai Pyara Singh has ignited a newfound fervor for Gursikhi in the region, infusing people with an unyielding spirit. These Shaheeds, akin to eternal stars, continue to shine, revitalizing the Panth with enduring radiance.
—Sura (Amritsar) -Monthly Magzine, by AKJ, May 1978
ਸ਼ਹੀਦ ਭਾਈ ਪਿਆਰਾ ਸਿੰਘ ਭੁੰਗਰਨੀ
ਭਾਈ ਪਿਆਰਾ ਸਿੰਘ ਜੀ ਦਾ ਜਨਮ ਮਿਤੀ 2 ਫਰਵਰੀ 1954 ਨੂੰ ਸਰਦਾਰ ਕਿਸ਼ਨ ਸਿੰਘ ਜੀ ਅਤੇ ਮਾਤਾ ਭਾਗੋ ਦੇ ਘਰ ਪਿੰਡ ਭੂੰਗਰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਉਨ੍ਹਾਂ ਦੀਆਂ ਦੋ ਭੈਣਾਂ ਅਤੇ ਦੋ ਭਰਾ ਸਨ। ਇੱਕ ਭੈਣ ਵਿਆਹੀ ਹੋਈ ਸੀ ਅਤੇ ਦੂਜੀ ਅਫਰੀਕਾ ਵਿੱਚ ਨਰਸ ਦੀ ਸਿਖਲਾਈ ਲੈ ਰਹੀ ਸੀ। ਇੱਕ ਭਰਾ ਇੱਕ ਮਹੀਨਾ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਏ ਸਨ।
ਗਿਆਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ ਭਾਰਤੀ ਹਵਾਈ ਫੌਜ ਵਿੱਚ 10 ਜੁਲਾਈ 1971 ਨੂੰ ਭਰਤੀ ਹੋ ਗਏ ਅਤੇ ਉਨ੍ਹਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਕੋਰਸ ਪਾਸ ਕੀਤਾ। ਉਹ ਬੜੇ ਮਿਲਣਸਾਰ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੇ ਅਫਸਰ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਸਨ।
ਭਾਈ ਪਿਆਰਾ ਸਿੰਘ ਦੀ ਬਦਲੀ ਸ਼ਾਬੂਆ (ਅਸਾਮ) ਵਿੱਚ ਹੋ ਗਈ, ਜਿੱਥੇ ਉਨ੍ਹਾਂ ਦੀ ਮੁਲਾਕਾਤ ਗੁਰਮੁੱਖ ਸੀਰਤ ਦੇ ਮਾਲਕ ਸਾਰਜੈਂਟ ਪ੍ਰਿਥੀਪਾਲ ਸਿੰਘ ਜੀ ਨਾਲ ਹੋਈ, ਜਿਸ ਨਾਲ ਉਨਾਂ੍ਹ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ਨੇ ਗੁਰਮਤਿ ਬਾਰੇ ਬਹੁਤ ਕੁਝ ਸਿੱਖਿਆ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਛੇਤੀ ਹੀ ਆਖੰਡ ਕੀਰਤਨੀ ਜੱਥੇ ਦੇ ਸਮਾਗਮ ਵਿੱਚ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਉਹ ਰਾਤ ਦੇ 2 ਵਜੇ ਉੱਠਦੇ ਅਤੇ ਇਸ਼ਨਾਨ ਕਰਕੇ ਦੋ ਘੰਟੇ ਨਾਮ ਅਭਿਆਸ ਕਰਨ ਤੋਂ ਬਾਅਦ ਫਿਰ ਨਿਤਨੇਮ ਕਰਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ।
ਸ਼ਾਬੂਆ ਵਿੱਚ ਉਨ੍ਹਾਂ ਨੂੰ ਯੂਨਿਟ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੀ ਸੇਵਾ ਦਿੱਤੀ ਗਈ, ਜਿੱਥੇ ਉਹ ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ ਦੀ ਬਾਣੀ ਦਾ ਪਾਠ ਕਰਦੇ। ਬਹੁਤ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੇ ਬਹੁਤ ਸਾਰੀ ਗੁਰਬਾਣੀ ਕੰਠ ਕਰ ਲਈ ਅਤੇ ਉਹ ਹਮੇਸ਼ਾਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ। ਉਨ੍ਹਾਂ ਨੂੰ ਕੀਰਤਨ ਕਰਕੇ ਅਥਾਹ ਅਨੰਦ ਪ੍ਰਾਪਤ ਹੁੰਦਾ, ਉਨ੍ਹਾਂ ਨੇ ਇੰਨੀ ਬਾਣੀ ਕੰਠ ਕਰ ਲਈ ਕਿ ਉਹ ਬਿਨਾਂ ਥੱਕਿਆਂ ਸਾਰੀ ਸਾਰੀ ਰਾਤ ਕੀਰਤਨ ਕਰਦੇ ਰਹਿੰਦੇ।
ਫਿਰ ਉਨ੍ਹਾਂ ਦੀ ਬਦਲੀ ਸ਼ਾਬੂਆ ਤੋਂ ਹੈਦਰਾਬਾਦ ਹੋ ਗਈ ਅਤੇ ਉੱਥੋਂ ਉਹ ਮਦਰਾਸ ਟਰੇਨਿੰਗ ‘ਤੇ ਚਲੇ ਗਏ। ਹੈਦਰਾਬਾਦ ਦੀ ਯੂਨਿਟ ਦੇ ਉਨ੍ਹਾਂ ਦੇ ਇੱਕ ਸਾਥੀ ਨੇ ਉਨ੍ਹਾਂ ਬਾਰੇ ਇਸ ਤਰ੍ਹਾਂ ਲਿਿਖਆ ਹੈ:
ਮੈਂ ਉਨ੍ਹਾਂ ਨੂੰ ਪਹਿਲੀਵਾਰ ਉਦੋਂ ਮਿਿਲਆ ਜਦੋਂ ਉਹ ਮਦਰਾਸ ਵਿੱਚ ਟਰੇਨਿੰਗ ਲਈ ਆਏ ਸਨ। ਮੇਰੀ ਹਵਾਈ ਫੌਜ ਦੀ 15-16 ਸਾਲ ਦੀ ਨੌਕਰੀ ਵਿੱਚ ਮੈਂ ਪਹਿਲੀ ਵਾਰ ਕਿਸੇ ਨੂੰ ਕੁੜਤਾ-ਪਜ਼ਾਮਾ ਅਤੇ ਉਤੋਂ ਦੀ ਗਾਤਰਾ ਪਾਈ ਵੇਖਿਆ।
14 ਅਪ੍ਰੈਲ ਨੂੰ ਅਸੀਂ ਵਿਸਾਖੀ ਦੇ ਦਿਹਾੜੇ ‘ਤੇ ਅੰਮ੍ਰਿਤਸਰ ਵਿੱਚ ਹੋਏ ਕਤਲੇਆਮ ਅਖਬਾਰਾਂ ਵਿੱਚ ਪੜਿਆ। ਅਸੀਂ ਡਰੇ ਹੋਏ ਸਾਂ ਕਿ ਭਾਈ ਪਿਆਰਾ ਸਿੰਘ ਮਰ ਚੁੱਕੇ ਜਾਂ ਜ਼ਖਮੀ ਬੰਦਿਆਂ ਵਿੱਚ ਜਰੂਰ ਹੋਣਗੇ ਕਿਉਂਕਿ ਉਹ ਅਕਸਰ ਹੀ ਇਨਾਂ੍ਹ ਸਮਾਗਮਾਂ ਵਿੱਚ ਜਾਂਦੇ ਸਨ। ਇਹ ਡਰ ਸੱਚਾ ਸਾਬਤ ਹੋਇਆ। ਉਨ੍ਹਾਂ ਦੇ ਪਿਤਾ ਵੱਲੋਂ ਭੇਜਿਆ ਤਾਰ ਸਾਨੂੰ 18 ਅਪ੍ਰੈਲ ਨੂੰ ਮਿਿਲਆ, ਜਿਸ ਤੋਂ ਪਤਾ ਲੱਗਿਆ ਕਿ ਭਾਈ ਪਿਆਰਾ ਸਿੰਘ 13 ਮਾਰਚ ਨੂੰ ਇਸ ਸੰਸਾਰ ਤੋਂ ਵਿਦਾ ਹੋ ਗਏ ਸਨ। ਇਸ ਤੋਂ ਇਲਾਵਾ ਤਾਰ ਵਿੱਚ ਹੋਰ ਕੁਝ ਨਹੀਂ ਸੀ ਲਿਿਖਆ। ਅਸੀਂ ਸਮਝ ਗਏ ਕਿ ਉਹ ਅੰਮ੍ਰਿਤਸਰ ਵਿੱਚ ਸ਼ਹੀਦ ਹੋ ਗਏ ਹਨ ਅਤੇ ਉਨ੍ਹਾਂ ਦੀ ਯਾਦ ਵਿੱਚ ਆਖੰਡ ਪਾਠ ਆਰੰਭ ਕਰ ਦਿੱਤਾ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ‘ਤੇ ਦੂਰੋਂ ਨੇੜਿਓਂ ਸੰਗਤਾਂ ਨੇ ਹਾਜ਼ਰੀ ਭਰੀ। ਉਹ ਬਹੁਗੁਣੀ ਗੁਰਸਿੱਖ ਸਨ ਅਤੇ ਹੋਰਾਂ ਵਿੱਚ ਵੀ ਗੁਰਮਤਿ ਦੀ ਖੁਸ਼ਬੋ ਵੰਡਦੇ ਸਨ। ਉਨ੍ਹਾਂ ਨੇ ਬੜੇ ਲੋਕਾਂ ਨੂੰ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨਾ ਸਿਖਾਇਆ ਅਤੇ ਉਹ ਅਕਸਰ ਹੀ ਸੰਗਤਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਪ੍ਰੇਰਨਾ ਦਿੰਦੇ।
ਉਨ੍ਹਾਂ ਦੀ ਗੱਲਬਾਤ ਦਾ ਤਰੀਕਾ ਬੜਾ ਸਾਊ ਸੀ ਅਤੇ ਬੜੀ ਨਿਮਰਤਾ ਨਾਲ ਵੱਡਿਆਂ ਦਾ, ਬੀਬੀਆਂ ਨੂੰ ਭੈਣ ਜੀ, ਬਾਬਾ ਜੀ ਅਤੇ ਭਾਈ ਸਾਹਿਬ ਕਹਿ ਕੇ ਸਤਿਕਾਰ ਕਰਦੇ ਅਤੇ ਆਪ ਤੋਂ ਛੋਟਿਆਂ ਨੂੰ ਵੀ ਭੈਣ ਜੀ ਅਤੇ ਭਾਈ ਸਾਹਿਬ ਕਹਿ ਕੇ ਸਤਿਕਾਰਦੇ।
ਉਨ੍ਹਾਂ ਨੇ ਕਈ ਬੱਚਿਆਂ ਨੂੰ ਪੰਜਾਬੀ ਵੀ ਸਿਖਾਈ ਅਤੇ ਸਾਰੇ ਬੱਚੇ ਕਹਿ ਰਹੇ ਸਨ ਕਿ ਸਾਡੇ ਪਿਆਰੇ ਅੰਕਲ ਕਦੋਂ ਆਉਣਗੇ। ਉਹ ਉਨ੍ਹਾਂ ਨੂੰ ਅੰਕਲ ਪਿਆਰਾ ਸਿੰਘ ਦੀ ਬਜਾਏ ਪਿਆਰਾ ਅੰਕਲ ਸਿੰਘ ਕਹਿ ਕੇ ਬੁਲਾਉਂਦੇ। ਭਾਈ ਪਿਆਰਾ ਸਿੰਘ ਦੇ ਯਤਨਾਂ ਸਦਕਾ ਹੈਦਰਾਬਾਦ ਵਿੱਚ ਕਈ ਕੀਰਤਨ ਸਮਾਗਮ ਹੋਏ। ਭਾਈ ਸਾਹਿਬ 25 ਤੋਂ 30 ਮੀਲ ਦੂਰ ਦੂਜੀਆਂ ਯੂਨਿਟਾਂ ਵਿੱਚ ਕੀਰਤਨ ਸਰਵਣ ਕਰਨ ਜਾਂਦੇ ਅਤੇ ਰੈਣ ਸਬਾਈ ਕੀਰਤਨ ਸਾਰੀ ਰਾਤ ਚੌਂਕੜਾ ਮਾਰ ਕੇ ਬਿਨਾਂ ਉੱਠਿਆਂ ਸੁਣਦੇ।
ਭਾਈ ਸਾਹਿਬ ਇੱਕ ਪ੍ਰਸਿੱਧ ਕੀਰਤਨੀਏ ਸਨ, ਪਰ ਉਹ ਖੁਦ ਕੀਰਤਨ ਕਰਨ ਦੀ ਬਜਾਏ ਸੁਨਣ ਨੂੰ ਤਰਜ਼ੀਹ ਦਿੰਦੇ। ਉਨ੍ਹਾਂ ਦੀ ਅਵਾਜ਼ ਬੜੀ ਮਿੱਠੀ ਅਤੇ ਉੱਚੀ ਸੀ ਅਤੇ ਉਹ ਹਮੇਸ਼ਾਂ ਹੀ ਅੱਖਾਂ ਬੰਦ ਕਰਕੇ ਬੜੇ ਜਜ਼ਬਾਤੀ ਢੰਗ ਨਾਲ ਕੀਰਤਨ ਕਰਦੇ। ਗੁਰਦੁਆਰਾ ਸਾਹਿਬ ਆਉਣ ਜਾਣ ਵੇਲੇ ਉਹ ਕਿਸੇ ਨੂੰ ਇੱਕ ਗੱਲ ਵੀ ਨਾ ਕਰਨ ਦਿੰਦੇ। ਉਹ ਹਮੇਸ਼ਾਂ ਸ਼ਬਦ ਜਾਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਅਤੇ ਨਾਲ ਵਾਲਿਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੰਦੇ। ਜੇ ਕਿਤੇ ਕੋਈ ਅਖੰਡ ਪਾਠ ਆਰੰਭ ਹੁੰਦਾ ਤਾਂ ਉਹ ਉੱਥੇ ਜਾਂਦੇ ਅਤੇ ਲਗਾਤਾਰ ਤਿੰਨ ਦਿਨ ਗੁਰਬਾਣੀ ਪੜ੍ਹਦੇ ਅਤੇ ਸੁਣਦੇ ਰਹਿੰਦੇ। ਯੂਨਿਟ ਦੇ ਵਿੱਚ ਉਨ੍ਹਾਂ ਨੇ ਹਰ ਇੱਕ ਨੂੰ ਗੁਰਬਾਣੀ ਪੜ੍ਹਨ ਲਾਇਆ ਅਤੇ ਮਾਸ-ਸ਼ਰਾਬ ਖਾਣ-ਪੀਣ ਤੋਂ ਵਰਜਿਆ।
ਉਨ੍ਹਾਂ ਦੀ ਬਿਬੇਕ ਰਹਿਤ ਬਾਰੇ ਹੈਦਰਾਬਾਦ ਤੋਂ ਉਨ੍ਹਾਂ ਦੇ ਯੂਨਿਟ ਦੇ ਸਾਥੀ ਲਿਖਦੇ ਹਨ ਕਿ ਪਹਿਲਾਂ ਉਹ ਹੋਰ ਸਿੱਖਾਂ ਦੇ ਘਰਾਂ ਵਿੱਚੋਂ ਖਾ-ਪੀ ਲੈਂਦੇ। ਫਿਰ ਉਹ ਰਹਿਤ ਵਿੱਚ ਹੋਰ ਪ੍ਰੱਪਕ ਹੋ ਗਏ ਅਤੇ ਸਿਰਫ ਅੰਮ੍ਰਿਤਧਾਰੀਆਂ ਵੱਲੋਂ ਤਿਆਰ ਕੀਤਾ ਭੋਜਨ ਹੀ ਛੱਕਦੇ। ਪਰ ਬਾਅਦ ਵਿੱਚ ਉਹ ਸਰਬਲੋਹੀ (ਸਰਬ ਲੋਹ ਦੇ ਭਾਂਡਿਆਂ ਵਿੱਚ ਖਾਣਾ) ਹੋ ਗਏ।
ਫੌਜ ਦੇ ਲੰਗਰ ਵਿੱਚ ਸਾਨੂੰ ਮੁਫਤ ਖਾਣਾ ਮਿਲਦਾ ਸੀ ਪਰ ਉਹ ਖਰਚ ਕਰਕੇ ਰਾਸ਼ਨ ਖਰੀਦਦੇ ਅਤੇ ਆਪਣਾ ਭੋਜਨ ਆਪ ਤਿਆਰ ਕਰਦੇ। ਉਨ੍ਹਾਂ ਦੀ ਰਹਿਤ ਬਹੁਤ ਸਖਤ ਸੀ ਅਤੇ ਉਹ ਵਿਆਹ ਕਰਵਾਉਣ ਲਈ ਤਿਆਰ ਸਨ। ਜਦੋਂ ਉਨ੍ਹਾਂ ਦੇ ਮਾਂ-ਪਿਓ ਨੇ ਉਨ੍ਹਾਂ ਵਾਸਤੇ ਰਿਸ਼ਤਾ ਲੱਭਿਆ ਤਾਂ ਉਹ ਉਨ੍ਹਾਂ ਦੀ ਪਸੰਦ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਕੁੜੀ ਚੜ੍ਹਦੀ ਕਲਾ ਵਾਲੀ ਅਤੇ ਗੁਰਸਿੱਖੀ ਦੇ ਰਸਤੇ ‘ਤੇ ਚੱਲਣ ਵਾਲੀ ਹੋਵੇ। ੳਨ੍ਹਾਂ ਦੇ ਪਰਿਵਾਰ ਦੇ ਜੀਆਂ ਵੱਲੋਂ ਉਨ੍ਹਾਂ ‘ਤੇ ਥੋੜ੍ਹਾ ਦਬਾਅ ਪਾਇਆ ਗਿਆ। ਇੱਕ ਦਿਨ ਭਾਈ ਸਾਹਿਬ ਨੇ ਅਰਦਾਸ ਕਰਕੇ ਦੋ ਕਾਗਜ਼ ਲਿਖਕੇ ਗੁਰੂ ਮਹਾਰਾਜ ਦੇ ਸਾਹਮਣੇ ਰੱਖੇ ਕਿ ਉਨ੍ਹਾਂ ਨੂੰ ਵਿਆਹ ਕਰਵਾਉਣਾ ਚਾਹੀਦਾ ਹੈ ਜਾ ਨਹੀਂ। ਮਹਾਰਾਜ ਦਾ ਹੁਕਮ ਨਾਂਹ ਵਿੱਚ ਆਇਆ। ਉਹ ਥੋੜ੍ਹਾ ਨਿਰਾਸ਼ ਹੋ ਗਏ ਅਤੇ ਪਰ ਗੁਰੂ ਮਹਾਰਾਜ ਦਾ ਹੁਕਮ ਮੰਨਦਿਆਂ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਵਿਆਹ ਨਹੀਂ ਕਰਵਾਉਣਗੇ ਅਤੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕਰਨਗੇ।
ਬਾਅਦ ਵਿੱਚ ਇੱਕ-ਦੋ ਸਿੰਘਾਂ ਨੇ ਉਨ੍ਹਾਂ ਨੂੰ ਵਿਆਹ ਵਾਸਤੇ ਮਨਾਉਂਦਿਆਂ ਇਹ ਕਿਹਾ ਕਿ ਗ੍ਰਹਿਸਤੀ ਜੀਵਨ ਗੁਰਸਿੱਖੀ ਜੀਵਨ ਹੈ। ਉਨ੍ਹਾਂ ਦੇ ਕਹਿਣ ‘ਤੇ ਉਹ ਰਾਜ਼ੀ ਹੋ ਗਏ, ਪਰ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਗੁਰੂ ਮਹਾਰਾਜ ਦਾ ਹੁਕਮ ਨਾਂਹ ਵਿੱਚ ਹੈ। ਸਾਰਿਆਂ ਦੇ ਕਹਿਣ ‘ਤੇ ਉਨਾਂ੍ਹ ਮੰਗਣੀ ਕਰਵਾ ਲਈ, ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਉਹ ਵਿਆਹ ਕਰਵਾ ਰਹੇ ਹਨ। ਜਦੋਂ ਤੋਂ ਉਨ੍ਹਾਂ ਅਰਦਾਸ ਕੀਤੀ ਉਹ ਹਮੇਸ਼ਾਂ ਆਖਦੇ ਕਿ ਜਿਸ ਕੰਮ ਲਈ ਉਹ ਆਏ ਹਨ, ਉਹ ਉਦੇਸ਼ ਪੂਰਾ ਹੋਵੇ। ਉਹ ਆਪਣੇ ਦਿਲ ਤੋਂ ਸ਼ਹੀਦੀ ਚਾਹੁੰਦੇ ਸਨ ਅਤੇ ਉਹ ਸ਼ਹੀਦ ਬਣ ਗਏ।
ਭਾਈ ਪਿਆਰਾ ਸਿੰਘ ਦੀ ਯੂਨਿਟ ਵਾਲਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਕਦੇ ਵੀ ਆਪਣੇ ਅੰਦਰਲੇ ਰਹੱਸੀ ਅਨੁਭਵ ਨੂੰ ਕਿਸੇ ਨਾਲ ਸਾਂਝਿਆਂ ਨਹੀਂ ਕੀਤਾ।ਉਹ ਆਪਣੀਆਂ ਛੁੱਟੀਆਂ ਵਿੱਚ ਆਪਣੇ ਮਾਂ-ਪਿਓ ਨੂੰ ਮਿਲਣ ਦੀ ਬਜਾਏ ਅਖੰਡ ਕੀਰਤਨੀ ਜੱਥੇ ਦੇ ਸਮਾਗਮਾਂ ਵਿੱਚ ਜਾਂਦੇ। ਉਹ ਆਪਣੇ ਦਸਵੰਧ ਦੀ ਮਾਇਆ ਨਾਲ ਕੀਤੀ ਸੇਵਾ ਜਾਂ ਗੁਰਦੁਆਰਾ ਸਾਹਿਬ ਲਈ ਲਿਆਦੀਆਂ ਚੀਜ਼ਾਂ ਬਾਰੇ ਕਿਸੇ ਨੂੰ ਕੁਝ ਨਾ ਦੱਸਦੇ। ਉਨ੍ਹਾਂ ਨੂੰ ਦੂਜਿਆਂ ਦੀ ਸੇਵਾ ਕਰਕੇ ਖੁਸ਼ੀ ਹੁੰਦੀ, ਕਿਉਂਕਿ ਨਾਮ ਸਿਮਰਨ ਦੀ ਬਰਕਤ ਨਾਲ ਉਹ ਨਿਮਰਤਾ ਨਾਲ ਭਰੇ ਹੋਏ ਸਨ। ਸਾਨੂੰ ਉਨ੍ਹਾਂ ਦੇ ਦਰਸ਼ਨ ਕਰਕੇ, ਉਨ੍ਹਾਂ ਤੋਂ ਬਾਣੀ, ਕੀਰਤਨ ਸੁਣ ਕੇ ਅਤੇ ਉਨ੍ਹਾਂ ਤੋਂ ਹੋਰ ਬਹੁਤ ਕੁਝ ਸਿੱਖਣ ਕਰਕੇ ਬੜਾ ਅਨੰਦ ਮਿਲਦਾ ।
ਸੰਪਾਦਕੀ ਨੋਟ: ਭਾਈ ਸਾਹਿਬ ਅਖੰਡ ਕੀਰਤਨੀ ਜੱਥੇ ਦੇ ਬੜੇ ਸਤਿਕਾਰਤ ਸਿੰਘ ਸਨ ਅਤੇ ਉਹ ਸੰਗਤ ਵਿੱਚ ਲੁਕ ਕੇ ਬੈਠਦੇ। ਉਹ ਜੱਥੇ ਦੇ ਸਮਾਗਮਾਂ ਵਿੱਚ ਬੜੇ ਉਤਸ਼ਾਹ ਨਾਲ ਆਉਂਦੇ ਤੇ ਸਿਮਰਨ ਵਿੱਚ ਗੜੁੱਚ ਰਹਿੰਦੇ। ਉਨ੍ਹਾਂ ਨੂੰ ਪਹਿਲੀ ਵਾਰ ਮਿਲਣ ਵਾਲਾ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਸੀ ਕਿ ਇਸ ਗੁਰੂ ਦੇ ਪਿਆਰੇ ਵਿੱਚ ਇੰਨੇ ਗੁਪਤ ਗੁਣ ਹਨ। ਗੁਣ: ਕੀਰਤਨ ਸਮਾਗਮਾਂ ‘ਤੇ ਉਹ ਬਹੁਤ ਘੱਟ ਬੋਲਦੇ: ਭਾਈ ਪਿਆਰਾ ਸਿੰਘ ਨੇ ਵਿਸਾਖੀ ਦਿਹਾੜੇ ਦੇ ਸਮਾਗਮ ਤੋਂ ਪਹਿਲਾਂ ਦੋ ਮਹੀਨੇ ਦੀ ਛੁੱਟੀ ਲੈ ਲਈ ਸੀ। ਪਰ ਉਹ ਪਿੰਡ ਨਹੀਂ ਗਏ ਸਗੋਂ ਕੀਰਤਨੀ ਜੱਥੇ ਨਾਲ ਵੱਖ-ਵੱਖ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਲਈ ਘੁੰਮਦੇ ਰਹੇ ਅਤੇ ਉੱਥੋਂ ਹੀ ਅੰਮ੍ਰਿਤਸਰ ਵਿਸਾਖੀ ਸਮਾਗਮ ‘ਤੇ ਚਲੇ ਗਏ।
ਉਹ ਆਪਣੇ ਦਸਵੰਧ ਦੀ ਮਾਇਆ ਧਰਮ ਪ੍ਰਚਾਰ ਵਾਸਤੇ ਵਰਤਦੇ। ਉਹ ਹੈਦਰਾਬਾਦ ਵਿੱਚ ਆਪਣੀ ਯੂਨਿਟ ਦੇ ਮੈਂਬਰਾਂ ਨੂੰ ਅਤੇ ਆਪਣੇ ਪਿੰਡ ਚ ਮਹੀਨਾਵਰ ਧਾਰਮਿਕ ਰਸਾਲਾ “ਸੂਰਾ” ਆਪਣੇ ਖਰਚੇ ‘ਤੇ ਭੇਜਦੇ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਲਿਖੀਆਂ ਕਿਤਾਬਾਂ ਹੋਰ ਸਿੱਖਾਂ ਨੂੰ ਭੇਜਦੇ। ਬਹੁਤ ਥੋੜੇ ਬੰਦਿਆਂ ਨੂੰ ਪਤਾ ਸੀ ਕਿ ਉਹ ਇੱਕ ਨਿਪੁੰਨ ਕੀਰਤਨੀਏ ਹਨ, ਉਹ ਸੰਗਤ ਵਿੱਚ ਹੀ ਘੁਲ ਮਿਲ ਕੇ ਬੈਠਦੇ।
ਉਨ੍ਹਾਂ ਦੇ ਮਾਤਾ ਪਿਤਾ ’ਤੇ ਉਨਾਂ੍ਹ ਦੇ ਪਿਆਰੇ ਪੁੱਤਰ ਦੇ ਵਿਛੋੜੇ ਦਾ ਇੰਨਾ ਅਸਰ ਹੋਇਆ ਕਿ 23 ਅਪ੍ਰੈਲ 1978 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸ਼ਹੀਦੀ ਸਮਾਗਮ ਦੌਰਾਨ ਉਨ੍ਹਾਂ ਨੇ ਅੰਮ੍ਰਿਤ ਛਕਣ ਦਾ ਪ੍ਰਣ ਕਰ ਲਿਆ। ਉਨ੍ਹਾਂ ਦੇ ਪਿੰਡ ਭੁੰਗਰੁਨੀ ਅਤੇ ਗਵਾਂਢੀ ਪਿੰਡਾਂ ਦੀਆਂ ਸੰਗਤਾਂ ਨੇ ਉਨਾਂ੍ਹ ਦੀ ਯਾਦ ਵਿੱਚ ਵੱਡਾ ਸ਼ਹੀਦੀ ਸਮਾਗਮ ਕੀਤਾ। ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਿਖੇ ਸੰਗਤਾਂ ਸ਼ਹੀਦੀ ਸਮਾਗਮ ਮਨਾਉਣ ਲਈ ਇਕੱਤਰ ਹੋਈਆਂ। ਭਾਈ ਪਿਆਰਾ ਸਿੰਘ ਦੀ ਸ਼ਹੀਦੀ ਨੇ ਇਲਾਕੇ ਦੀ ਸੰਗਤ ਦੇ ਮਨਾਂ ਵਿੱਚ ਇੱਕ ਨਵੀਂ ਜੁਝਾਰੂ ਚੇਤਨਾ ਪੈਦਾ ਕੀਤੀ। ਸਿੱਖ ਗਗਨ ਮੰਡਲ ਵਿੱਚ ਧਰੂ ਤਾਰੇ ਵਾਂਗੂ ਚਮਕਦੇ ਇਨ੍ਹਾਂ ਸ਼ਹੀਦਾਂ ਨੇ ਸਿੱਖ ਕੌਮ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ।
—ਸੂਰਾ (ਅੰਮ੍ਰਿਤਸਰ), ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਮਈ 1978