Shaheed Bhai Gurdial Singh Mode

1978 Amritsar Shaheed
Bhai Gurdial Singh Mode

Bhai Gurdial Singh was born in 1946, a year prior to India’s independence, in the village of Mode, district Amritsar, in the household of Bhai Sohan Singh and Mata Gulab Kaur.

None of Bhai Sahib’s ancestors, including his parents or grandparents were Amritdhari’s. He completed his 10th-grade education in a government school in Attari and then dedicated himself to agricultural work on his family’s farm. During this time, Bhai Sahib commenced his Sehaj Paath Abhyaas of Sri Guru Granth Sahib Ji. Initially, he recited from the Larivaar Saroop, a connected words format of Sri Guru Granth Sahib Ji, and gradually became proficient in Akhand Paath. Subsequently, he selflessly served by conducting Paath ceremonies in his village and beyond, never seeking money out of it.

Bhai Sahib embarked on spiritual journeys to Damdami Taksal’s headquarters in Mehta and other locations for Satsang. In 1976, he embraced Amrit from Jatha Bhindran. Although his wife initially hesitated to take Amrit, she eventually consented. Bhai Sahib was committed to his daily spiritual practices, rising at Amrit Vela, performing his Nitnem, and reciting Sukhmani Sahib. He also delved into religious literature, often acquiring books from his close associates. At the time of his Shaheedi, he was engrossed in reading ‘Gurmat Nirnai Bhandar.’ Through his dedication, he inspired many others in his village to embrace Amrit. He played a central role in organizing programs at the Gurdwara and other religious events, and his counsel was sought by many before proceeding with any initiative.

The day before Vaisakhi, Bhai Sahib journeyed to Amritsar, driven by a desire to visit the Guru’s Darbar, bathe in the Amrit Sarowar, and meet Sant Jarnail Singh Ji Bhindranwale. On Vaisakhi day, after his morning Ishnaan and Nitnem, he attended the Divaan at Manji Sahib. At that time, Sant Jarnail Singh Ji was orchestrating a peaceful protest with Singhs from the Akhand Kirtani Jatha and Damdami Taksal to counter the derogatory remarks made against Guru Ji. Sant Jarnail Singh Ji was preparing to join the protest when Bhai Gurdial Singh Ji arose and implored him not to go, volunteering to take his place instead.

At the time of Bhai Saib’s martyrdom, had three young children, Kanverjeet Kaur (7 years), Charanjeet Singh (5 and a half years), Sukhraj Kaur (3 years), and Karamjeet Singh (1 and a half years) along with Bhai Sahib’s wife. Such Sikh Warrior-Saints are indeed remarkable, leaving behind their families to sacrifice their lives for the Guru Panth.

– Writings of Gianni Jaswant Singh B.A, B.T


ਸ਼ਹੀਦ ਭਾਈ ਗੁਰਦਿਆਲ ਸਿੰਘ ਮੋਦੇ

ਭਾਈ ਗੁਰਦਿਆਲ ਸਿੰਘ ਜੀ ਦਾ ਜਨਮ ਭਾਰਤ ਦੀ ਵੰਡ ਤੋਂ ਇਕ ਵਰੇ ਪਿਹਲਾਂ ਸਾਲ 1946 ਨੂੰ ਪਿੰਡ ਮੋਦੇ, ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਭਾਈ ਸੋਹਣ ਸਿੰਘ ਅਤੇ ਮਾਤਾ ਦਾ ਨਾਮ ਬੀਬੀ ਗੁਲਾਬ ਕੌਰ ਸੀ। ਉਨ੍ਹਾਂ ਦੇ ਨਾਨਕਿਆਂ, ਦਾਦਕਿਆਂ ਵਿੱਚੋਂ ਕਿਸੇ ਨੇ ਵੀ ਅੰਮ੍ਰਿਤ ਨਹੀਂ ਸੀ ਛਕਿਆ। ਉਨਾਂ ਅਟਾਰੀ ਦੇ ਸਕੂਲ ਵਿੱਚੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਫਿਰ ਖੇਤੀ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਏ।

ਭਾਈ ਸਾਹਿਬ ਨੇ ਸ਼੍ਰੀ ਅਖੰਡ ਪਾਠ ਦੇ ਸਹਿਜ ਪਾਠ ਦਾ ਅਭਿਆਸ ਸ਼ੁਰੂ ਕੀਤਾ। ਸ਼ੁਰੂ ਵਿੱਚ ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸਰੂਪ ਤੋਂ ਪਾਠ ਕਰਨਾ ਸ਼ੁਰੂ ਕੀਤਾ ਅਤੇ ਫਿਰ ਉਨ੍ਹਾਂ ਹੌਲੀ ਹੌਲੀ ਅਖੰਡ ਪਾਠ ਕਰਨਾ ਸ਼ੁਰੂ ਕੀਤਾ। ਫਿਰ ਉਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਾਠ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਅਤੇ ਕਦੀ ਕੋਈ ਪੈਸਾ ਨਹੀਂ ਲਿਆ।

ਭਾਈ ਸਾਹਿਬ ਫਿਰ ਮਹਿਤਾ ਅਤੇ ਹੋਰ ਥਾਵਾਂ ’ਤੇ ਸਤਿਸੰਗ ਵਿੱਚ ਜਾਣ ਲੱਗ ਪਏ। ਉਨ੍ਹਾਂ ਨੇ 1976 ਵਿੱਚ ਅੰਮ੍ਰਿਤਪਾਨ ਕੀਤਾ। ਇਸ ਸਮੇਂ ਉਨ੍ਹਾਂ ਦੀ ਸਿੰਘਣੀ ਅੰਮ੍ਰਿਤ ਛਕਣ ਲਈ ਤਿਆਰ ਨਾ ਹੋਏ, ਪਰ ਬਾਅਦ ਵਿੱਚ ਉਨ੍ਹਾਂ ਨੇ ਵੀ ਅੰਮ੍ਰਿਤ ਛਕ ਲਿਆ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਕੇ ਨਿਤਨੇਮ ਬਾਣੀਆਂ ਦਾ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ। ਉਹ ਆਪਣੇ ਮਿੱਤਰਾਂ ਤੋਂ ਧਾਰਮਿਕ ਕਿਤਾਬਾਂ ਲੈ ਕੇ ਪੜ੍ਹਦੇ। ਆਪਣੀ ਸ਼ਹਾਦਤ ਸਮੇਂ ਉਹ “ਗੁਰਮਤਿ ਨਿਰਣੈ ਭੰਡਾਰ” ਕਿਤਾਬ ਪੜ੍ਹ ਰਹੇ ਸਨ। ਭਾਈ ਸਾਹਿਬ ਦੀ ਪ੍ਰੇਰਣਾ ਸਦਕਾ ਉਨ੍ਹਾਂ ਦੇ ਪਿੰਡ ਦੇ ਕਈ ਹੋਰ ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। ਉਹ ਗੁਰਦੁਆਰਾ ਸਾਹਿਬ ਵਿੱਚ ਅਤੇ ਹੋਰ ਥਾਵਾਂ ‘ਤੇ ਸਮਾਗਮ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ। ਹਰ ਕੋਈ ਕੰਮ ਕਰਨ ਤੋਂ ਪਹਿਲਾਂ ਉਨਾਂ੍ਹ ਦੀ ਸਲਾਹ ਜ਼ਰੂਰ ਲੈਂਦਾ।

ਭਾਈ ਸਾਹਿਬ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਪਹੁੰਚ ਗਏ। ਉਹ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਦਰਬਾਰ ਦੇ ਦਰਸ਼ਨ ਕਰਨਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਮਿਲਣਾ ਚਾਹੁੰਦੇ ਸਨ। ਵਿਸਾਖੀ ਵਾਲੇ ਦਿਨ ਉਹ ਇਸ਼ਨਾਨ ਕਰਕੇ ਨਿਤਨੇਮ ਕਰਨ ਤੋਂ ਬਾਅਦ ਦੀਵਾਨ ਹਾਲ ਮੰਜੀ ਸਾਹਿਬ ਗਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਅਖੰਡ ਕੀਰਤਨੀ ਜੱਥਾ ਅਤੇ ਭਿੰਡਰਾਂਵਾਲੇ ਜੱਥੇ ਦੇ ਸਿੰਘਾਂ ਸਮੇਤ ਗੁਰੂ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਸਨ। ਸੰਤ ਜਰਨੈਲ ਸਿੰਘ ਇਸ ਮੁਜ਼ਾਹਰੇ ਵਿੱਚ ਜਾਣ ਲਈ ਖੁਦ ਤਿਆਰ ਹੋ ਰਹੇ ਸਨ, ਇਸੇ ਸਮੇਂ ਭਾਈ ਗੁਰਦਿਆਲ ਸਿੰਘ ਉੱਠ ਖੜ੍ਹੇ ਹੋਏ ਅਤੇ ਕਿਹਾ ਕਿ ਸੰਤ ਜੀ ਦੀ ਬਜਾਏ ਉਹ ਮੁਜ਼ਹਾਰੇ ਵਿੱਚ ਜਾਣਗੇ।

ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਚਾਰ ਬੱਚੇ- ਕੰਵਰਜੀਤ ਕੌਰ (7), ਚਰਨਜੀਤ ਸਿੰਘ (5), ਸੁਖਰਾਜ ਕੌਰ (3), ਕਮਲਜੀਤ ਸਿੰਘ (1 -1/2 ) ਛੱਡ ਗਏ। ਅਜਿਹੇ ਸੰਤ-ਸਿਪਾਹੀ ਮਹਾਨ ਹਨ ਜੋ ਗੁਰੂ ਪੰਥ ਲਈ ਆਪਣੀਆਂ ਸਿੰਘਣੀਆਂ ਅਤੇ ਬੱਚਿਆਂ ਨੂੰ ਛੱਡ ਗਏ।

ਲਿਖਤ: ਗਿਆਨੀ ਜਸਵੰਤ ਸਿੰਘ ਬੀ.ਏ, ਬੀਟੀ

Please Share This