Shaheed Bhai Kewal Singh Hoshiarpur

1978 Amritsar Shaheed
Bhai Kewal Singh Hoshiarpur

Bhai Kirpal Singh was born on 9th March 1953 in Premgarh, Hoshiarpur, to Sardar Amar Singh and Mother Satia Kaur. His early childhood was spent in Hoshiarpur, and in 1960, he relocated to Calcutta with his father, who operated a successful transport company. Although he began schooling in Calcutta, he completed only four classes. Despite his family’s encouragement to continue his education, Kirpal Singh was more inclined towards working. In 1966, he went to Kishan Ganj, Bihar, to receive training in motor electrics for a year before returning to Calcutta.

During this period, he developed an interest in reading Gurbani, and in 1971-72, he took Amrit at an Akhand Kirtani Jatha Smagam. Unable to secure a job after his training, he engaged in domestic work. At one point, he fell severely ill, vomiting blood and remaining unconscious for 72 hours. The doctors gave little hope for his recovery, but with divine intervention, he miraculously survived. Bhai Sahib Jeevan Singh Ji Ragi from Ludhiana (nowadays at Patna Sahib) prayed for him, and he regained his health. Subsequently, he moved back to Hoshiarpur, where he connected with Gursikh Sangat.

Together, they decided to learn Shashtar-Vidya (martial arts) and commuted seven miles daily for training. Through the grace of Satguru, they mastered this skill. In 1973, Kirpal Singh took Amrit again during Guru Nanak Dev Ji’s Gurpurb Smagam in Jullunder. He diligently recited the 5 Nitnem Banis from memory and also daily recited Asa Di Vaar and Sukhmani Sahib, along with other Banis.

Kirpal Singh experienced another episode of severe illness in Hoshiarpur, with excruciating stomach pains. Instead of calling a doctor, he requested his younger sister to read Sukhmani Sahib. After listening to the Gurbani for several hours, he fell asleep and awoke the next morning completely well, illustrating his deep love and faith in Gurbani.

At his father’s request, he returned to Calcutta to perform domestic work while continuing his devotion to Gurbani and Gursikhs. However, he fell gravely ill once more, vomiting blood, and facing a bleak prognosis. In this dire state, he fervently prayed for a noble death, beseeching Guru Ji to grant him martyrdom on the battlefield to attain liberation. His ardas was answered, and he recovered again.

Kirpal Singh held a profound interest in Shashtar-Vidya and Shashtars, collecting them eagerly, regardless of their cost. When anyone questioned his craziness about buying shasters at high costs, he always replied with the following Dohra:

As kirpan Khando karg, tupak tabar ar theer,
Saif sarohi sethi yehe hamarai peer
Teer tuhi sethi tuhi, tuhi tabar tarwar
Naam thuharo jo japai, pheo sind pav paar
Kaal tuhi kaali tuhi, tuhi teg ur teer,
Tuhi nishani jeet ki, aaj tuhi jag beer
(Shahtar Mala, Pathshahi 10)

Similarly, he had a deep love for Naam-Bani. In moments of anger, he would swiftly seek forgiveness from those he might have offended, exemplifying his humility. He cherished fellow Gursikhs but held little attachment to his family’s wealth. His family owned substantial property, but he chose to lead a simple life, prioritizing his time with Gursikhs over material wealth.

In November 1977, he returned to Hoshiarpur and began working in a shop, with the intention of serving Langar to the Singhs from his first earnings. Although he could not fulfill this service himself, his family later honored his wish by providing Langar to the Singhs.

Kirpal Singh also enjoyed playing the tabla and performing Kirtan. Just ten minutes before his martyrdom, he radiated high spirits and Chardi Kala. During a peaceful protest, he, Bhai Fauja Singh, and Bhai Kewal Singh were together. Tragically, Bhai Fauja Singh was shot and fell, and Bhai Kewal Singh tried to shield him from further harm, but both were ultimately attacked and Bhai Kewal Singh lost his life.

Bhai Kirpal Singh had an elder brother, Bhai Jagjeet Singh, who is a devoted Gursikh and Nitnemi, as well as three married sisters. Although his family’s loss was profound, Kirpal Singh’s sacrifice remains an enduring example for future generations.

Source: Bhai Harminder Singh Ji, Hoshiarpur


ਸ਼ਹੀਦ ਭਾਈ ਕੇਵਲ ਸਿੰਘ ਜੀ ਹੁਸ਼ਿਆਰਪੁਰ

ਭਾਈ ਕੇਵਲ ਸਿੰਘ ਦਾ ਜਨਮ ਪਰੇਮਗੜ੍ਹ ਹੁਸ਼ਿਆਰਪੁਰ ਪਿਤਾ ਸਰਦਾਰ ਅਮਰ ਸਿੰਘ ਅਤੇ ਮਾਤਾ ਸਤੀਆ ਕੌਰ ਦੇ ਘਰ 9 ਮਾਰਚ 1953 ਨੂੰ ਹੋਇਆ। ਉਹਨਾਂ ਨੇ ਬਚਪਨ ਦੇ ਮੁੱਢਲੇ 5-7 ਸਾਲ ਹੁਸ਼ਿਆਰਪੁਰ ਬਤੀਤ ਕੀਤੇ ਅਤੇ ਫਿਰ 1960 ਵਿੱਚ ਆਪਣੇ ਪਿਤਾ ਜੀ ਨਾਲ ਕਲਕੱਤੇ ਚਲੇ ਗਏ। ਉਨ੍ਹਾਂ ਦੇ ਪਿਤਾ ਜੀ ਦਾ ਕਲਕੱਤੇ ਵਿੱਚ ਟਰੱਕਾਂ ਦਾ ਕਾਰੋਬਾਰ ਸੀ ਜੋ ਕਿ ਵਧੀਆ ਚੱਲ ਰਿਹਾ ਸੀ। ਉਨ੍ਹਾਂ ਨੂੰ ਉੱਥੇ ਪੜ੍ਹਨੇ ਪਾਇਆ ਗਿਆ ਅਤੇ ਉਹ ਉੱਥੇ ਚਾਰ ਜਮਾਤਾਂ ਹੀ ਪੜ੍ਹੇ। ਉਨ੍ਹਾਂ ਦੇ ਪਰਿਵਾਰ ਨੇ ਬੜਾ ਜ਼ੋਰ ਲਾਇਆ ਕਿ ਉਹ ਪੜ੍ਹਾਈ ਕਰਨ, ਪਰ ਉਨ੍ਹਾਂ ਦੀ ਰੁਚੀ ਕੰਮ ਕਰਨ ਵਿੱਚ ਹੀ ਸੀ। ਉਹ 1966 ਵਿੱਚ ਕਿਸ਼ਨ ਗੰਜ ਬਿਹਾਰ ਵਿੱਚ ਬਿਜਲੀ ਦੀਆਂ ਮੋਟਰਾਂ ਦਾ ਕੰਮ ਸਿੱਖਣ ਚਲੇ ਗਏ, ਜਿੱਥੇ ਉਨ੍ਹਾਂ ਇੱਕ ਸਾਲ ਤੱਕ ਕੰਮ ਸਿੱਖਿਆ ਅਤੇ ਫਿਰ ਵਾਪਿਸ ਕਲਕੱਤਾ ਆ ਗਏ।

ਕੰਮ ਦੇ ਨਾਲ ਨਾਲ ਗੁਰਬਾਣੀ ਦਾ ਪਾਠ ਕਰਨ ਵਿੱਚ ਵੀ ਉਨ੍ਹਾਂ ਦੀ ਰੁਚੀ ਸੀ ਅਤੇ 1971-72 ਵਿੱਚ ਉਨ੍ਹਾਂ ਨੇ ਅਖੰਡ ਕੀਰਤਨੀ ਜੱਥੇ ਦੇ ਇੱਕ ਸਮਾਗਮ ਵਿੱਚ ਅੰਮ੍ਰਿਤ ਛੱਕ ਲਿਆ। ਕੰਮ ਸਿੱਖ ਲੈਣ ਤੋਂ ਬਾਅਦ ਉਨ੍ਹਾਂ ਨੇ ਕੋਈ ਨੌਕਰੀ ਵਗੈਰਾ ਨਾ ਲੱਭੀ ਅਤੇ ਘਰ ਦਾ ਕੰਮ ਹੀ ਕਰਨ ਲੱਗੇ।

ਇੱਕ ਦਿਨ ਉਹ ਸਖਤ ਬਿਮਾਰ ਹੋ ਗਏ, ਖੂਨ ਦੀਆਂ ਉਲਟੀਆਂ ਆਉਣ ਨਾਲ ਉਹ 72 ਘੰਟੇ ਬੇਹੋਸ਼ ਰਹੇ। ਉਨ੍ਹਾਂ ਨੂੰ 18 ਬੋਤਲਾਂ ਖੂਨ ਅਤੇ ਸੱਤ ਬੋਤਲਾਂ ਗੁਲੂਕੋਜ਼ ਦੀਆਂ ਦਿੱਤੀਆਂ ਗਈਆਂ ਅਤੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਹੈ। ਪਰ ਵਾਹਿਗੁਰੂ ਨੇ ਉਨ੍ਹਾਂ ਤੋਂ ਅਜੇ ਹੋਰ ਸੇਵਾ ਲੈਣੀ ਸੀ, ਇਸ ਕਰਕੇ ਉਨ੍ਹਾਂ ਆਪਣਾ ਹੱਥ ਦੇ ਕੇ ਉਨ੍ਹਾਂ ਨੂੰ ਬਚਾਇਆ। ਭਾਈ ਸਾਹਿਬ ਜੀਵਨ ਸਿੰਘ ਰਾਗੀ (ਲੁਧਿਆਣਾ) ਨੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਉਹ ਠੀਕ ਹੋ ਗਏ। ਫਿਰ ਉਹ ਕਲਕੱਤਾ ਤੋਂ ਹੁਸ਼ਿਆਰਪੁਰ ਆ ਗਏ ਅਤੇ ਗੁਰਸਿੱਖਾਂ ਦੀ ਸੰਗਤ ਕੀਤੀ।

ਇੱਕ ਦਿਨ ਉਹ ਹੁਸ਼ਿਆਰਪੁਰ ਘਰ ਵਿੱਚ ਫਿਰ ਬਿਮਾਰ ਹੋ ਗਏ ਅਤੇ ਉਨ੍ਹਾਂ ਦੇ ਢਿੱਡ ਵਿੱਚ ਬਹੁਤ ਪੀੜ ਹੋਣ ਲੱਗੀ। ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਦੀ ਭੈਣ ਨੂੰ ਡਾਕਟਰ ਲਿਆਉਣ ਨੂੰ ਕਿਹਾ, ਪਰ ਉਨ੍ਹਾਂ ਨੇ ਆਪਣੀ ਭੈਣ ਨੂੰ ਡਾਕਟਰ ਲਿਆਉਣ ਦੀ ਬਜਾਏ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ। ਉਨ੍ਹਾਂ ਨੇ ਦੋ ਜਾਂ ਤਿੰਨ ਘੰਟੇ ਗੁਰਬਾਣੀ ਦਾ ਪਾਠ ਸਰਵਣ ਕੀਤਾ ਅਤੇ ਉਨ੍ਹਾਂ ਨੂੰ ਨੀਂਦ ਆ ਗਈ। ਸਵੇਰੇ ਜਦੋਂ ਉਹ ੳੱੁਠੇ ਤਾਂ ਉਹ ਪੂਰੀ ਤਰਾਂ ਠੀਕ ਸਨ। ਇਹ ਉਨ੍ਹਾਂ ਦੇ ਗੁਰਬਾਣੀ ਪ੍ਰਤੀ ਸ਼ਰਧਾ ਅਤੇ ਪਿਆਰ ਦੀ ਮਿਸਾਲ ਹੈ।

ਉਹ ਆਪਣੇ ਪਿਤਾ ਜੀ ਦੇ ਕਹਿਣ ‘ਤੇ ਘਰੇਲੂ ਕੰਮ-ਕਾਰ ਵਾਸਤੇ ਦੁਬਾਰਾ ਕਲਕੱਤੇ ਚਲੇ ਗਏ। ਉਹ ਕਾਫੀ ਸਮਾਂ ਗੁਰਬਾਣੀ ਪੜ੍ਹਨ ਅਤੇ ਗੁਰਸਿੱਖਾਂ ਦੀ ਸੰਗਤ ਵਿੱਚ ਬਿਤਾਉਂਦੇ। ਪ੍ਰਮਾਤਮਾਂ ਦੀ ਕਰਨੀ ਕਿ ਉਹ ਇੱਕ ਵਾਰ ਫਿਰ ਸਖਤ ਬਿਮਾਰ ਹੋ ਗਏ ਅਤੇ ਖੂਨ ਦੀਆਂ ਉਲਟੀਆਂ ਕਰਨ ਲੱਗੇ। ਉਨ੍ਹਾਂ ਦਾ ਸ਼ਰੀਰ ਬਹੁਤ ਕਮਜ਼ੋਰ ਹੋ ਗਿਆ ਅਤੇ ਉਨ੍ਹਾਂ ਦੇ ਬਚਨ ਦੀ ਕੋਈ ਉਮੀਦ ਨਾ ਰਹੀ।

ਭਾਈ ਕੇਵਲ ਸਿੰਘ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਜਦੋਂ ਉਹ ਬਿਮਾਰ ਸਨ ਤਾਂ ਉਨ੍ਹਾਂ ਨੇ ਮੌਤ ਸਾਹਮਣੇ ਖੜ੍ਹੀ ਵੇਖੀ ਅਤੇ ਗੁਰੂ ਜੀ ਅੱਗੇ ਅਰਦਾਸ ਕੀਤੀ “ਸੱਚੇ ਪਾਤਸ਼ਾਹ ਜੀਓੁ, ਮੈਂ ਜਾਣਦਾ ਹਾਂ ਕਿ ਮੈਂ ਇੱਕ ਦਿਨ ਮਰ ਜਾਣਾ ਹੈ, ਪਰ ਮੈਨੂੰ ਇਸ ਤਰ੍ਹਾਂ ਦੀ ਮੌਤ ਨਾ ਦਿਓ। ਇਸ ਤਰ੍ਹਾਂ ਦੀ ਮੌਤ ਤਾਂ ਕੁੱਤਿਆਂ ਅਤੇ ਬਿੱਲੀਆਂ ਦੀ ਹੁੰਦੀ ਹੈ। ਮੈਨੂੰ ਜੰਗ-ਏ-ਮੈਦਾਨ ਵਿੱਚ ਸ਼ਹੀਦੀ ਦੀ ਦਾਤ ਬਖਸ਼ੋ ਤਾਂ ਜੋ ਮੈਂ ਜੀਵਨ-ਮਰਨ ਤੋਂ ਮੁਕਤ ਹੋ ਜਾਵਾਂ। ਮੇਰਾ ਸਰੀਰ ਆਪ ਜੀ ਦੀ ਸੇਵਾ ਵਿੱਚ ਲੱਗ ਸਕੇ”। ਇਹ ਅਰਦਾਸ ਉਨ੍ਹਾਂ ਨੇ ਲੰਮਾ ਸਮਾਂ ਕੀਤੀ ਅਤੇ ਸਤਿਗੁਰੂ ਜੀ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ ਅਤੇ ਉਹ ਦੁਬਾਰਾ ਠੀਕ ਹੋ ਗਏ।

ਉਨ੍ਹਾਂ ਦੀ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਵਿੱਚ ਬਹੁਤ ਰੁਚੀ ਸੀ। ਉਨ੍ਹਾਂ ਨੂੰ ਜੋ ਕੋਈ ਵੀ ਸ਼ਸਤਰ ਪਸੰਦ ਆਇਆ, ਉਨ੍ਹਾਂ ਨੇ ਖਰੀਦ ਲਿਆ ਭਾਵੇਂ ਉਹ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ। ਉਹ ਇਹ ਦੋਹਰਾ ਪੜਦੇ:

ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਹਥੀ, ਯਹੈ ਹਮਾਰੈ ਪੀਰ॥
ਤੀਰ ਤੁਹੀ ਸੈਥੀ ਤੁਹੀ, ਤੁਹੀ ਤਬਰ ਤਲਵਾਰ॥
ਨਾਮ ਤਿਹਾਰੋ ਜੋ ਜਪੈ, ਭਏ ਸਿੰਧ ਭਵ ਪਾਰ॥
ਕਾਲ ਤੁਹੀ, ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ॥
ਤੁਹੀ ਨਿਸ਼ਾਨੀ ਜੀਤ ਕੀ, ਆਜੁ ਤੁਹੀ ਜਗਬੀਰ॥
(ਸ਼ਸਤਰ ਮਾਲਾ ਪਾਤਸ਼ਾਹੀ ਦਸਵੀਂ)

ਜਿਵੇਂ ਉਨ੍ਹਾਂ ਨੂੰ ਸ਼ਸਤਰਾਂ ਦਾ ਸ਼ੌਂਕ ਸੀ, ਉਸੇ ਤਰ੍ਹਾਂ ਹੀ ਉਹ ਨਾਮ ਬਾਣੀ ਨਾਲ ਪਿਆਰ ਕਰਦੇ ਸਨ। ਜੇ ਕਿਤੇ ਗੁੱਸੇ ਵਿੱਚ ਕਿਸੇ ਨੂੰ ਉਹ ਕੁਝ ਬੋਲ ਦਿੰਦੇ ਤਾਂ ਉਹ ਤੁਰੰਤ ਹੱਥ ਜੋੜ ਕੇ ਮਾਫੀ ਮੰਗਦੇ। ਉਨ੍ਹਾਂ ਦਾ ਗੁਰਸਿੱਖਾਂ ਨਾਲ ਅਥਾਹ ਪਿਆਰ ਸੀ, ਪਰਿਵਾਰ ਨਾਲ ਉਨ੍ਹਾਂ ਦਾ ਬਹੁਤਾ ਮੋਹ ਨਹੀਂ ਸੀ। ਕਈ ਵਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਕਹਿੰਦੇ ਕਿ ਉਹ ਹਰ ਵੇਲੇ ਸਿੰਘਾਂ ਨਾਲ ਹੀ ਬੈਠੇ ਰਹਿੰਦੇ ਹਨ, ਕੋਈ ਘਰ ਦਾ ਕੰਮ-ਕਾਰ ਵੀ ਕਰ ਲਿਆ ਕਰਨ। ਉਨ੍ਹਾਂ ਦੇ ਪਰਿਵਾਰ ਕੋਲ ਕਾਫੀ ਜਾਇਦਾਦ ਸੀ, ਪਰ ਉਨ੍ਹਾਂ ਦੀ ਪੈਸੇ ਵਿੱਚ ਕੋਈ ਰੁਚੀ ਨਹੀਂ ਸੀ ਅਤੇ ਬੜੀ ਬੇਫਿਕਰੀ ਜ਼ਿੰਦਗੀ ਬਤੀਤ ਕਰਦੇ। ਇੱਕ ਵਾਰ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਕੋਈ ਕੰਮ ਨਹੀਂ ਕਰਦੇ ਅਤੇ ਨਾ ਹੀ ਉਹ ਪਰਿਵਾਰ ਵਾਲਿਆਂ ਦੀ ਹੀ ਕੋਈ ਗੱਲ ਸੁਣਦੇ ਹਨ, ਇਸ ਕਰਕੇ ਉਹ ਤੁਹਾਨੂੰ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਦੇਣਗੇ। ਉਨਾਂ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਜਾਇਦਾਦ ਦੀ ਕੋਈ ਜਰੂਰਤ ਨਹੀਂ, ਉਨ੍ਹਾਂ ਨੇ ਇਸਦਾ ਕੀ ਕਰਨਾ। ਉਨ੍ਹਾਂ ਕਿਹਾ ਕਿ ਉਹ ਸਾਰਾ ਵਕਤ ਸਿੰਘਾਂ ਨਾਲ ਹੀ ਰਹਿਣਾ ਚਾਹੁੰਦੇ ਹਨ।

ਨਵੰਬਰ 1977 ਨੂੰ ਉਹ ਫਿਰ ਹਸ਼ਿਆਰਪੁਰ ਆ ਗਏ। ਸਿੰਘਾਂ ਨੇ ਉਨ੍ਹਾਂ ਨੂੰ ਕੋਈ ਕੰਮਕਾਰ ਕਰਨ ਨੂੰ ਕਿਹਾ ਅਤੇ ਉਨ੍ਹਾਂ ਨੇ ਆਪਣੀ ਸ਼ਹੀਦੀ ਤੋਂ 2 ਮਹੀਨੇ ਪਹਿਲਾਂ ਇੱਕ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨਾਂ ਨੇ ਸਿੰਘਾਂ ਨਾਲ ਵਾਅਦਾ ਕੀਤਾ ਕਿ ਉਹ ਆਪਣੀ ਇਸ ਪਹਿਲੀ ਕਮਾਈ ਵਿੱਚੋਂ ਸਿੰਘਾਂ ਨੂੰ ਪ੍ਰਸ਼ਾਦਾ ਛਕਾੳੇੁਣਗੇ, ਪਰ ਇਹ ਸੇਵਾ ਉਹ ਕਦੇ ਨਾ ਨਿਭਾਅ ਸਕੇ।ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਇਹ ਇੱਛਾ ਪੂਰੀ ਕਰਦਿਆਂ ਸਿੰਘਾਂ ਨੂੰ ਲੰਗਰ ਛਕਾਇਆ। ਭਾਈ ਸਾਹਿਬ ਤਬਲੇ ‘ਤੇ ਕੀਰਤਨ ਕਰਕੇ ਬਹੁਤ ਖੁਸ਼ ਹੁੰਦੇ। ਉਨ੍ਹਾਂ ਦੀ ਸ਼ਹੀਦੀ ਤੋਂ 10 ਮਿੰਟ ਪਹਿਲਾਂ ਉਹ ਪੂਰੀ ਚੜ੍ਹਦੀ ਕਲਾ ਵਿੱਚ ਮੈਂ ਵੇਖੇ। ਸ਼ਾਂਤਮਈ ਰੋਸ ਮੁਜ਼ਾਹਰੇ ਦੌਰਾਨ ਭਾਈ ਫੌਜਾ ਸਿੰਘ ਅਤੇ ਭਾਈ ਕੇਵਲ ਸਿੰਘ ਦੋਵੇਂ ਇਕੱਠੇ ਸਨ। ਪਹਿਲਾਂ ਭਾਈ ਫੌਜਾ ਸਿੰਘ ਨੂੰ ਗੋਲੀ ਵੱਜੀ ਅਤੇ ਉਹ ਡਿੱਗ ਪਏ, ਭਾਈ ਕੇਵਲ ਸਿੰਘ ਉਨ੍ਹਾਂ ਦੇ ਉਪਰ ਲੰਮੇ ਪੈ ਗਏ ਤਾਂ ਕਿ ਨਕਲੀ ਨਿਰੰਕਾਰੀ ਉਨ੍ਹਾਂ ਨੂੰ ਹੋਰ ਸੱਟਾਂ ਨਾ ਮਾਰ ਜਾਣ। ਪਰ ਨਿਰੰਕਾਰੀਆਂ ਨੇ ਉਨ੍ਹਾਂ ਨੂੰ ਵੀ ਮਾਰ ਦਿੱਤਾ।

ਭਾਈ ਸਾਹਿਬ ਦੇ ਇੱਕ ਵੱਡੇ ਭਰਾ ਭਾਈ ਜਗਜੀਤ ਸਿੰਘ ਸਨ ਜੋ ਕਿ ਸ਼ਰਧਾਵਾਨ ਅਤੇ ਨਿੱਤਨੇਮੀ ਗੁਰਸਿੱਖ ਸਨ। ਉਨ੍ਹਾਂ ਦੀਆਂ ਤਿੰਨ ਭੈਣਾਂ ਸਨ। ਉਨ੍ਹਾਂ ਦਾ ਵਿਛੋੜਾ ਪਰਿਵਾਰ ਲਈ ਇੱਕ ਵੱਡਾ ਘਾਟਾ ਸੀ, ਪਰ ਉਨ੍ਹਾਂ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਮਿਸਾਲ ਹੈ।

ਭਾਈ ਹਰਮਿੰਦਰ ਸਿੰਘ ਜੀ ਹੁਸ਼ਿਆਰਪੁਰ

Please Share This