The All India Sikh Students Federation (AISSF) was founded in 1943 to unite Sikh youth in addressing Sikh political and religious issues. During the Dharam Yudh Morcha and the aftermath of June 1984, the AISSF became actively involved in the armed Kharku movement, playing a pivotal role in several significant actions. Many young Sikhs made the ultimate sacrifice as part of this movement. Among them was Bhai Gurjit Singh Jhok Harihar, a member of a prominent and wealthy farming family, closely related to Sant Jarnail Singh Bhindranwale. Bhai Gurjit Singh stood out as a key figure in the AISSF and later gave his life for the cause at a young age. In addition to his involvement with AISSF, he was also a member of the Khalistan Commando Force.
Birth and Early Life
Bhai Gurjit Singh Jhok Harihar was born in the village of Jhok Harihar (Tehsil and District Firozpur) to Sardar Avtar Singh and Mata Jarnail Kaur. The family was well-known in the region as a prosperous and hardworking farming household, owning over 200 acres of land. Akal Purkh blessed Sardar Avtar Singh with four sons: Bhai Malkit Singh, Bhai Darshan Singh, Bhai Surjit Singh, and Shaheed Bhai Gurjit Singh Jhok Harihar.
Bhai Gurjit Singh completed his early education up to matriculation at the Government School in his native village, Jhok Harihar. Afterward, he pursued higher education at GNE College in Moga, where he became actively involved in the All India Sikh Students Federation (AISSF).
AISSF Membership
During his college years, Bhai Gurjit Singh Jhok Harihar, deeply rooted in Sikh values, was naturally drawn to the AISSF. He became an active member of the organization under the leadership of Bhai Gurjit Singh, also known as Vadda Gurjit. Bhai Gurjit Singh Jhok Harihar had the qualities of a natural-born leader, and his potential was soon recognized when he was appointed the District President of AISSF for Firozpur.
As the AISSF District President, Bhai Gurjit Singh focused on mobilizing Sikh youth by forming local units in various areas. He also began participating in Kharku activities, confronting anti-Sikh forces in Punjab, which quickly made him a target of law enforcement. His involvement in these activities led to the issuance of arrest warrants by the police, after that, he went to Sant Jarnail Singh Bhindranwale at Sri Darbar Sahib, Amritsar.
Relationship with Sant Bhindranwale
Bhai Gurjit Singh and his family had a longstanding connection with Damdami Taksal and Sant Jarnail Singh Bhindranwale. Bhai Gurjit Singh’s father, Sardar Avtar Singh, had a deep and respectful relationship with Sant Kartar Singh Ji Khalsa Bhindranwale and Baba Joginder Singh Rode (father of Sant Jarnail Singh Ji). During the 1970s, whenever Sant Jarnail Singh visited Firozpur or the Malwa region for Sikhi Parchar, Bhai Gurjit Singh’s family had the honor of hosting Sant Ji and the Taksal Jatha.
After the ‘Sachkhand gaman’ (passing) of Sant Kartar Singh Ji, Bhai Gurjit Singh’s family developed an even closer bond with Sant Jarnail Singh Ji. During the days of the Dharam Yudh Morcha, when the police declared Bhai Gurjit Singh a wanted AISSF member, he stayed inside Sri Darbar Sahib, where he served as a bodyguard to Sant Bhindranwale, armed with a stun gun. Sant Ji regarded Bhai Gurjit Singh as a younger brother, highlighting the deep personal connection they shared.
Bhai Gurjit Singh actively participated in Kharku operations throughout Punjab while residing with Sant Jarnail Singh Ji during the Dharam Yudh Morcha. His involvement in these actions aimed to confront and resist the oppressive measures against the Sikh community. As Bhai Gurjit Singh took a stand for the rights and dignity of Sikhs, his activities garnered significant attention, leading to heightened tensions between the Kharku movement and law enforcement.
In response to his growing prominence, the police began to harass Bhai Sahib’s family, applying relentless pressure on them to surrender Bhai Gurjit Singh to the authorities. This harassment included threats, intimidation, and surveillance, as the police sought to undermine his influence and disrupt the support he received from his family and community. Despite these challenges, Bhai Gurjit Singh’s family remained steadfast in their loyalty, refusing to betray him in the face of increasing adversity.
Anand Karaj
In 1977, Bhai Gurjit Singh was in the final year of his Bachelor of Arts (BA) program at GNE College in Moga. During this time, Sant Jarnail Singh Ji shared a close friendship with Bhai Darshan Singh, Bhai Gurjit Singh’s elder brother. Their bond was so strong that they once exchanged their dastars, becoming known as “Paggwatt Brothers.” Sant Ji would often visit their home during his parchar (spiritual preaching) tours, fostering a deep connection with the family.
One day, Sant Jarnail Singh Ji approached Bhai Darshan Singh with a special request. Upon hearing this, Bhai Darshan Singh readily expressed his willingness to grant Sant Ji anything he desired. To his surprise, Sant Ji requested his younger brother, Bhai Gurjit Singh. Although Bhai Darshan Singh held a deep admiration for Bhai Gurjit Singh and cherished their bond, he felt that it would have been better if Sant Ji had asked for something else. However, understanding the significance of Sant Ji’s request and the deep-rooted connection they shared, he realized that they would have to honor this request.
As a result, Sant Ji officiated the marriage of Bhai Gurjit Singh to his niece, Bibi Rashpal Kaur, the daughter of Bhai Veer Singh (Sant Ji’s elder brother). Bhai Gurjit Singh and Bibi Rashpal Kaur were blessed with two daughters, further intertwining their families and solidifying their legacy within the Sikh community.
June 1984 Army Attack – Arrest and Release
During the Indian Army’s attack on Sri Darbar Sahib, Bhai Gurjit Singh was present at Sri Akal Takht Sahib, where he displayed remarkable bravery in the face of overwhelming odds. On the night of June 5-6, following instructions from Sant Jarnail Singh Bhindranwale and Bhai Amrik Singh Ji, he managed to escape from the rear of Sri Akal Takht Sahib. However, during his escape, he was apprehended by the Army while he was in the outside market and subsequently handed over to the Amritsar Police.
Once in custody, Bhai Gurjit Singh was detained at the Kotwali Police Station in Amritsar along with other arrested individuals. During this time, a police officer recognized him as Bhai Gurjit Singh Jhok Harihar, having often seen him accompanying Sant Bhindranwale as a bodyguard. This officer, who harbored respect and admiration for Sant Jarnail Singh Ji and his followers, offered to assist Bhai Gurjit Singh in securing his release.
When Bhai Gurjit Singh inquired how he could help, the officer explained that he could list Bhai Gurjit Singh’s name under the category of Sikh Sangat, which would afford him certain privileges. By leveraging this connection, the officer ensured that Bhai Gurjit Singh’s name was added to the Sikh Sangat list. As a result, the police transferred him to Firozpur Jail under the general category, allowing for a smoother release process. This intervention ultimately spared Bhai Gurjit Singh from being sent to Jodhpur Jail, where many other Sikh activists faced harsh conditions.
Post June 1984
After being released from Firozpur Jail, Bhai Gurjit Singh traveled throughout Punjab despite the constant risk of re-arrest. He worked tirelessly to establish a network of remaining AISSF members and activist Singhs, aiming to revive and strengthen the Kharku Movement. Recognizing the importance of tactical training, Bhai Gurjit Singh soon traveled to Pakistan, where some Sikhs had sought refuge following the army’s attack. There, he underwent training in guerrilla warfare, equipping himself with the skills necessary for the struggles ahead.
Upon his return to Punjab in 1985, Bhai Gurjit Singh initiated Kharku activities alongside his comrades, including Bhai Manbir Singh Chaheru, Bhai Gurnam Singh Bandala, and Bhai Gurdev Singh Usmanwala. Together, they sought to organize resistance against oppressive forces and rally support for the Sikh cause.
Throughout his endeavors, Bhai Gurjit Singh remained committed to the guidance of Sant Baba Thakur Singh Ji and other senior Singhs of Damdami Taksal. His dedication was evident when he organized a Shaheedi Samagam in December 1985, honoring the sacrifices of fellow martyrs. Additionally, Bhai Gurjit Singh played a significant role in the Sarbat Khalsa held on January 26, 1986, contributing to the unity and strength of the Sikh community during this period.
All Indian Sikh Student Federation’s Convener
On August 9, 1986, Bhai Manbir Singh Chaheru, also known as General Hari Singh and founder of the Khalistan Commando Force, was arrested at the residence of Bhai Major Baldev Singh Ghuman in Guru Tegh Bahadur Nagar, Jalandhar. Alongside him were Charanjit Singh (from Haryana Jattan, Hoshiarpur), Tirlochan Singh, Santokh Singh (from Kishanpur, Jalandhar City), and Gurdial Singh. Following this event, suspicions arose regarding Bhai Sarbjit Singh Ropar, who was the Convener of AISSF at that time. In response to these developments, the organization appointed Bhai Gurjit Singh as the new Convener of the All India Sikh Students Federation.
As the new Convener, Bhai Gurjit Singh revitalized the AISSF, instilling a renewed sense of purpose and commitment within the organization. He worked diligently to establish deeper roots for the AISSF across Punjab, mobilizing Sikh youth and fostering a spirit of activism and solidarity. His leadership was so impactful that it caught the attention of law enforcement; the Director General of Police (DGP) Punjab publicly stated that the Punjab issue could be resolved within days if Bhai Gurjit Singh Jhok Harihar were arrested. This statement underscored both his influence within the movement and the perceived threat he posed to the authorities.
Kharku Activities
Bhai Gurjit Singh actively participated in numerous Kharku actions alongside fellow AISSF members and Khalistan Commando operatives. Some notable operations included:
- February 12, 1987: Bhai Gurjit Singh played a key role in orchestrating what was, at the time, the largest bank heist in India’s history. The operation resulted in the theft of approximately ₹5 crore 70 lakh (57 million rupees or US$4.5 million) from the Millar Ganj branch of Punjab National Bank in Ludhiana. A portion of the stolen funds belonged to the Reserve Bank of India, the country’s central bank.
- March 8, 1988: The elimination of Amar Singh Chamkilla, a singer who was known for promoting vulgarity in his music despite multiple warnings from Kharku activists. His continued disregard for these warnings and attempts to defame the AISSF through false allegations ultimately led to his demise.
- January 8, 1988: The assassination of Tarlochan Singh Riyasti, the former Congress Chief Minister of Punjab and a Cabinet Minister under Prime Minister Rajiv Gandhi. He was shot and subsequently set on fire along with his car and driver, Mangal Singh, near Ludhiana. Riyasti was seen as a significant threat due to his efforts to infiltrate the Kharku diaspora and undermine the movement.
- The elimination of Avinashi Singh, the Secretary of the Shiromani Gurdwara Parbandhak Committee (SGPC), and Doctor Brar, both of whom were perceived as adversaries to the Sikh struggle.
- November 7, 1991: The assassination of Comrade Sarwan Singh Cheema, a former MLA and Ex-President of the Kisan Sabha, along with his five bodyguards. He was held responsible for the martyrdom of many innocent Sikh youth, contributing to the ongoing violence against the community.
- Additionally, individuals like Professor Sewa Singh, who had once been part of the AISSF, were also targeted due to their defection from the movement and betrayal of their principles.
AISSF Politics
Bhai Jasbir Singh Rode’s Jathedar appointment: In October 1987, reports emerged about growing differences between the Panthic Committee, which was advocating for Khalistan, and the Jathedar of Akal Takht Sahib, Prof. Darshan Singh. On October 16, 1987, Bhai Jasbir Singh Rode announced that Prof. Darshan Singh had been removed from his position as Jathedar. After being released from Tihar Jail in Delhi on March 4, 1988, Bhai Jasbir Singh Rode officially assumed the role of Jathedar of Akal Takht Sahib on March 9, 1988.
Unification of two AISSF factions: During the Vaisakhi gathering at Talwandi Sabo, Jathedar Bhai Jasbir Singh Rode, in his capacity as Jathedar of Sri Akal Takht Sahib, announced the unification of the two AISSF factions into a single Federation. He established a five-member ad hoc committee to lead this unified body. Bhai Gurjit Singh, who had previously served as president of the AISSF (Gurjit Singh Group), was appointed convener of the committee. Of the five members, three—Bhai Gurjit Singh Jhok Harihar, Bhai Gurjit Singh Kaka, and Bhai Sher Singh Pandori—were from Bhai Gurjit Singh’s faction, while the remaining two—Bhai Surinder Singh Baba and Bhai Kulwant Singh Khukhrana—represented Bhai Manjit Singh’s faction. At the time, Bhai Manjit Singh was incarcerated in Jodhpur Jail.
Federation Leadership Transfer: However, after Bhai Rode’s release on March 4, 1988, he shifted his rhetoric from advocating explicitly for ‘Khalistan’ to calling for ‘complete independence’. This shift raised concerns among many Kharku factions, who suspected that Bhai Rode might be aligning with the government’s agenda. In reality, Bhai Rode aimed to mediate between the Kharkus and the government, though this move tarnished his reputation in the eyes of some. Additionally, tensions emerged around Federation President Bhai Gurjit Singh’s relationship with Bhai Jasbir Singh Rode. Consequently, the leadership of Bhai Gurjit Singh’s Federation was handed over to Bhai Daljit Singh Bittu.
Arrest and Release – May 1988
In mid-May 1988, Bhai Gurjit Singh Jhok Harihar was arrested in the village of Jangpur. Following his apprehension, the police detained Bhai Sahib at a Central Reserve Police Force (CRPF) camp for interrogation. During this time, he negotiated a deal with a police official, agreeing to pay a bribe of 80,000 rupees in exchange for his release.
This substantial sum was arranged to facilitate his escape, demonstrating both his resourcefulness and determination to continue the struggle for Sikh rights. Upon successfully securing his freedom, Bhai Sahib fled to Pakistan, seeking refuge and regrouping before resuming his activities in support of the Kharku Movement.
Pakistan’s Arrest and Release
After his release from the Punjab Police, Bhai Gurjit Singh went to Pakistan. Unfortunately, he quickly fell under suspicion from Pakistani intelligence agencies due to unfounded claims made by envious individuals. As a result, he was arrested and subjected to intense interrogation and torture as they sought to ascertain his loyalty to their cause.
This period proved to be particularly challenging for Bhai Gurjit Singh. Despite his previous standing and influence within Pakistan and its agencies, he faced significant hardship due to these false accusations. He was held in custody for nearly a year and a half as the authorities sought to clear him of their suspicions.
Upon his eventual release, Bhai Gurjit Singh returned to Punjab, where he reconnected with his inmates and recounted the painful experiences he endured during his imprisonment. Bhai Daljit Singh Bittu urged Bhai Gurjit Singh to reclaim his position as the president of the AISSF, but he respectfully declined. Bhai Sahib expressed, “Now, I can see my shaheedi time is very near. You are qualified for the presidency of AISSF, and you may continue in that role. I must prove myself through my seva and work to shed the stigma of suspicion that has followed me.”
Shaheedi – November 2, 1991
After returning from his imprisonment in Pakistan, Bhai Gurjit Singh Jhok Harihar remained actively involved in Punjab alongside fellow Kharkus, including Bhai Gurdeep Singh Deepa Heran and other members of the Khalistan Commando Force. His commitment to the cause of Sikh rights and independence remained unwavering.
On November 1, 1991, Bhai Gurjit Singh was arrested in District Ludhiana. The police detained him in their extra-judicial custody for one night, during which they plotted to prevent any further escape attempts. Fearing that Bhai Gurjit Singh might evade capture once again, the authorities orchestrated a tragic outcome.
On November 2, 1991, in a heinous act of betrayal, the police executed Bhai Gurjit Singh in a staged encounter near Jagraon, falsely labeling him as a dangerous criminal. This act not only marked the martyrdom of a valiant Sikh activist but also underscored the perilous climate of repression faced by those fighting for the Sikh cause during this turbulent period.
Written by Editor and Admin of June84.com
ਸ਼ਹੀਦ ਭਾਈ ਗੁਰਜੀਤ ਸਿੰਘ ਝੋਕ ਹਰੀਹਰ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਸਾਲ 1943 ਵਿਚ ਹੋਣ ਤੋਂ ਬਾਅਦ ਹੀ ਇਹ ਜਥੇਬੰਦੀ ਸਿਖ ਨੌਜਵਾਨਾਂ ਰਾਹੀਂ ਸਿੱਖ ਹੱਕਾਂ ਅਤੇ ਸਿਖ ਮਸਲਿਆਂ ਲਈ ਪਹਿਰਾ ਦਿੰਦੀ ਆ ਰਹੀ ਹੈ। ਧਰਮ ਯੁੱਧ ਮੋਰਚੇ ਸਮੇਂ ਅਤੇ ਜੂਨ 1984 ਤੋਂ ਬਾਅਦ ਵੀ ਇਸ ਜਥੇਬੰਦੀ ਨੇ ਜਿਥੇ ਸਿੱਖ ਧਾਰਮਿਕ ਅਤੇ ਸਿਆਸੀ ਮਸਲਿਆਂ ਵਿਚ ਯੋਗਦਾਨ ਪਾਇਆ ਓਥੇ ਹੀ ਇਸ ਜਥੇਬੰਦੀ ਦੇ ਕਾਫੀ ਕਾਰਕੁਨਾਂ ਵੱਲੋਂ ਖਾੜਕੂ ਗਤੀਵਿਧੀਆਂ ਵਿਚ ਹਿਸਾ ਲਿਆ ਅਤੇ ਅਨੇਕਾਂ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹਨਾਂ ਨੌਜਵਾਨਾਂ ਵਿਚ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਦਾ ਨਾਮ ਬਹੁਤ ਪ੍ਰਮੁੱਖ ਹੈ, ਜੋ ਇਕ ਧਨਾੜ ਕਿਸਾਨ ਪਰਿਵਾਰ ਮੈਂਬਰ ਹੋਣ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੇ ਰਿਸ਼ਤੇ ਵਿਚ ਜਵਾਈ ਵੀ ਸਨ।
ਜਨਮ ਅਤੇ ਮਾਤਾ ਪਿਤਾ
ਇਸ ਮਹਾਨ ਯੋਧੇ ਸੂਰਬੀਰ ਆਗੂ ਭਾਈ ਗੁਰਜੀਤ ਸਿੰਘ ਦਾ ਜਨਮ ਪਿੰਡ ਝੋਕ ਹਰੀਹਰ ਜਿਲ੍ਹਾ ਫਿਰੋਜ਼ਪੁਰ ਵਿਖੇ ਸਰਦਾਰ ਅਵਤਾਰ ਸਿੰਘ ਅਤੇ ਮਾਤਾ ਜਰਨੈਲ ਕੌਰ ਦੇ ਘਰ ਹੋਇਆ । ਸਰਦਾਰ ਅਵਤਾਰ ਸਿੰਘ ਅਤੇ ਮਾਤਾ ਜਰਨੈਲ ਕੌਰ ਦਾ ਪਰਿਵਾਰ ਖੇਤੀ ਬਾੜੀ ਦੀ ਕਿਰਤ ਕਰਦਾ ਸੀ। ਦੋ ਸੌ ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਹੋਣ ਕਾਰਣ ਉਨ੍ਹਾਂ ਦਾ ਇਹ ਕਿੱਤਾ ਬਹੁਤ ਵੱਡੀ ਪੱਧਰ ਤੇ ਸੀ। ਅਕਾਲ ਪੁਰਖ ਵੱਲੋਂ ਸਰਦਾਰ ਅਵਤਾਰ ਸਿੰਘ ਅਤੇ ਮਾਤਾ ਜਰਨੈਲ ਕੌਰ ਜੀ ਨੂੰ ਚਾਰ ਪੁੱਤਰਾਂ ਦੀ ਦਾਤ ਦੀ ਬਖ਼ਸ਼ਿਸ਼ ਹੋਈ ਸੀ, ਜਿੰਨਾਂ ਵਿੱਚ ਭਾਈ ਮਲਕੀਤ ਸਿੰਘ , ਭਾਈ ਦਰਸ਼ਨ ਸਿੰਘ , ਭਾਈ ਸੁਰਜੀਤ ਸਿੰਘ ਅਤੇ ਅਮਰ ਸ਼ਹੀਦ ਭਾਈ ਗੁਰਜੀਤ ਸਿੰਘ ਸਨ।
ਭਾਈ ਗੁਰਜੀਤ ਸਿੰਘ ਝੋਕ ਹਰੀਹਰ ਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਸ਼ੁਰੂ ਹੋਈ ਸੀ ਅਤੇ ਦਸਵੀਂ ਪਾਸ ਕਰਨ ਮਗਰੋਂ ਆਪ ਨੇ ਜੀ.ਐਨ.ਈ. ਕਾਲਜ ਮੋਗਾ ਵਿੱਚ ਦਾਖ਼ਲਾ ਲਿਆ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣਨਾ
ਕਾਲਜ ਵਿੱਚ ਪੜ੍ਹਦੇ ਹੀ ਆਪ ਦੀ ਸਾਂਝ ਭਾਈ ਗੁਰਜੀਤ ਸਿੰਘ ਦੇ ਨਾਲ ਹੋਈ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਵਰਕਰ ਸਨ। ਉਨ੍ਹਾਂ ਦੀ ਪ੍ਰੇਰਣਾ ਦੇ ਨਾਲ ਹੀ ਆਪ ਨੇ ਵੀ ਫੈਡਰੇਸ਼ਨ ਦੀ ਮੈਂਬਰਸ਼ਿਪ ਹਾਸਲ ਕੀਤੀ ਅਤੇ ਜਲਦੀ ਹੀ ਆਪ ਨੂੰ ਜਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ । ਭਾਈ ਗੁਰਜੀਤ ਸਿੰਘ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਦਿਆਂ ਹੀ ਫੈਡਰੇਸ਼ਨ ਨੂੰ ਵੱਖ ਵੱਖ ਕਾਲਜਾਂ ਵਿੱਚ ਜਥੇਬੰਦਕ ਕੀਤਾ ਅਤੇ ਨਾਲ ਹੀ ਖਾੜਕੂ ਕਾਰਵਾਈਆਂ ਅਰੰਭ ਕਰ ਦਿੱਤੀਆਂ । ਜਦੋਂ ਪੁਲਿਸ ਨੂੰ ਭਾਈ ਗੁਰਜੀਤ ਸਿੰਘ ਦੀਆਂ ਕਾਰਵਾਈਆਂ ਦੀ ਸੂਹ ਮਿਲੀ ਤਾਂ ਪੁਲਿਸ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਲਈ ਜਗ੍ਹਾ ਜਗ੍ਹਾ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ।
ਇਨ੍ਹੇਂ ਵਿੱਚ ਭਾਈ ਗੁਰਜੀਤ ਸਿੰਘ,ਸੱਚਖੰਡ ਸ੍ਰੀ ਦਰਬਾਰ ਸਾਹਿਬ ਚਲੇ ਗਏ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਤੌਰ ਗੰਨਮੈਨ ਦੇ ਸੇਵਾ ਨਿਭਾਉਣੀ ਅਰੰਭ ਕਰ ਦਿੱਤੀ ।
ਸੰਤ ਭਿੰਡਰਾਂਵਾਲਿਆਂ ਨਾਲ ਰਿਸ਼ਤਾ
ਭਾਈ ਗੁਰਜੀਤ ਸਿੰਘ ਦੇ ਸਤਿਕਾਰ ਯੋਗ ਪਿਤਾ ਸਰਦਾਰ ਅਵਤਾਰ ਸਿੰਘ ਦਾ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਅਤੇ ਬਾਬਾ ਜੋਗਿੰਦਰ ਸਿੰਘ ਜੀ ਰੋਡੇ ( ਪਿਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ) ਨਾਲ ਬਹੁਤ ਪਿਆਰ ਸੀ । ਸੰਤ ਬਾਬਾ ਜੀ ਜਦੋਂ ਵੀ ਮਾਲਵੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਆਉਂਦੇ ਤਾਂ ਸਰਦਾਰ ਅਵਤਾਰ ਸਿੰਘ ਵੱਲੋਂ ਉਹਨਾਂ ਦਾ ਡੱਟ ਕੇ ਸਾਥ ਦਿੱਤਾ ਜਾਂਦਾ ਸੀ ।
ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੱਚਖੰਡ ਗਮਨ ਤੋਂ ਬਾਅਦ ਵਿੱਚ ਇਹੀ ਪਿਆਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਬਣਿਆ ਰਿਹਾ । ਧਰਮ ਯੁੱਧ ਮੋਰਚੇ ਸਮੇਂ ਭਾਈ ਗੁਰਜੀਤ ਸਿੰਘ ਫੈਡਰੇਸ਼ਨ ਸਰਗਰਮੀਆਂ ਕਰਨ ਇਸ਼ਤਿਹਾਰੀ ਹੋਏ ਤਾਂ ਆਪ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪਾਸ ਓਹਨਾਂ ਦੇ ਅੰਗ ਰਖਿਅਕ ਦੀ ਸੇਵਾ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਹੀ ਰਹਿਣ ਲਗ ਪਏ। ਸੰਤ ਜੀ ਆਪ ਜੀ ਨੂੰ ਆਪਣੇ ਭਰਾਵਾਂ ਵਾਂਗ ਪਿਆਰ ਦਿੰਦੇ ਸਨ ।
ਭਾਈ ਗੁਰਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਜਾ ਕੇ ਵੀ ਖਾੜਕੂ ਗਤੀਵਿਧੀਆਂ ਨੂੰ ਜਾਰੀ ਰੱਖਿਆ । ਇਨ੍ਹੇਂ ਵਿੱਚ ਪੁਲਿਸ ਵੱਲੋਂ ਭਾਈ ਸਾਹਿਬ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ।
ਅਨੰਦ ਕਾਰਜ
ਸਾਲ 1977 ਦੌਰਾਨ ਜੱਦ ਭਾਈ ਗੁਰਜੀਤ ਸਿੰਘ ਬੀ.ਏ. ਦੇ ਅੰਤਮ ਸਾਲ ਵਿਚ ਕਾਲਜ ਵਿਚ ਪੜਾਈ ਕਰ ਰਹੇ ਸਨ । ਉਸ ਦੌਰਾਨ ਸੰਤ ਜਰਨੈਲ ਸਿੰਘ ਜੀ ਆਪਣੀ ਪਰਚਾਰ ਫੇਰੀ ਦੌਰਾਨ ਭਾਈ ਗੁਰਜੀਤ ਸਿੰਘ ਜੀ ਦੇ ਘਰ ਉਹਨਾਂ ਦੇ ਵੱਡੇ ਭਰਾ ਭਾਈ ਦਰਸ਼ਨ ਸਿੰਘ ਨੂੰ ਮਿਲਣ ਆਏ । ਸੰਤ ਜਰਨੈਲ ਸਿੰਘ ਜੀ ਅਤੇ ਭਾਈ ਦਰਸ਼ਨ ਸਿੰਘ ਦੋਨੋਂ ‘ਪੱਗ ਵੱਟ ਭਰਾ’ ਸਨ ।
ਇਸ ਮੁਲਾਕਾਤ ਦੌਰਾਨ ਭਾਈ ਜਰਨੈਲ ਸਿੰਘ ਜੀ (ਉਸ ਸਮੇਂ ਹਲੇ ਟਕਸਾਲ ਮੁਖੀ ਨਹੀਂ ਸਨ ਬਣੇ) ਨੇ ਭਾਈ ਦਰਸ਼ਨ ਸਿੰਘ ਨੂੰ ਬਚਨ ਕੀਤੇ ਕਿ ਅਸੀਂ ਤੁਹਾਡੇ ਕੋਲੋਂ ਇਕ ਕੀਮਤੀ ਚੀਜ਼ ਦੀ ਮੰਗ ਕਰਨੀ ਹੈ । ਇਸ ਉਤੇ ਭਾਈ ਦਰਸ਼ਨ ਨੇ ਉਸੇ ਵਕਤ ਆਖਿਆ ਕਿ ਸਾਡੇ ਪਾਸ ਜੋ ਵੀ ਹੈ ਸਭ ਗੁਰੂ ਦਾ ਦਿੱਤਾ ਹੈ, ਤੁਹਾਡੀ ਸੇਵਾ, ਸਾਡੇ ਵੱਡੇ ਭਾਗ ਹੋਣਗੇ । ਇਸ ਉਤੇ ਸੰਤਾਂ ਨੇ ਮੁਸਕਰਾ ਕਿ ਕਿਹਾ ਕਿ ਸਾਨੂੰ ਤੁਹਾਡਾ ਛੋਟਾ ਵੀਰ ਗੁਰਜੀਤ ਸਿੰਘ ਦੇ ਦਿਓ । ਭਾਈ ਦਰਸ਼ਨ ਸਿੰਘ ਦਾ ਭਾਈ ਗੁਰਜੀਤ ਸਿੰਘ ਨਾਲ ਬਹੁਤ ਪਿਆਰ ਸੀ, ਤਾਂ ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਮੇਰੇ ਦਿਲ ਦਾ ਟੁਕੜਾ ਹੈ, ਅੱਜ ਤੋਂ ਇਹ ਤੁਹਾਡਾ ਹੋਇਆ ।
ਇਸ ਤਰਾਂ ਭਾਈ ਗੁਰਜੀਤ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਰਸ਼ਪਾਲ ਕੌਰ, ਪੁਤਰੀ ਭਾਈ ਵੀਰ ਸਿੰਘ (ਜੋ ਸੰਤ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਸਨ) ਨਾਲ ਹੋਇਆ । ਅਕਾਲ ਪੁਰਖ ਵਾਹਿਗੁਰੂ ਨੇ ਭਾਈ ਗੁਰਜੀਤ ਸਿੰਘ ਅਤੇ ਬੀਬੀ ਰਛਪਾਲ ਕੌਰ ਨੂੰ ਦੋ ਧੀਆਂ ਦੀ ਦਾਤ ਬਖ਼ਸ਼ਿਸ਼ ਕੀਤੀ ਸੀ ।
ਜੂਨ 1984 ਦਾ ਹਮਲਾ -ਗਿਰਫਤਾਰੀ ਅਤੇ ਰਿਹਾਈ
ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਹਿੰਦ ਫੌਜ ਦੇ ਹਮਲੇ ਦੇ ਦੌਰਾਨ ਭਾਈ ਗੁਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸਨ। ਆਪ ਨੇ ਭਾਰਤੀ ਫੌਜ ਦਾ ਪੂਰੀ ਦਲੇਰੀ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ । ਪੰਜ ਅਤੇ ਛੇ ਜੂਨ ਦੀ ਦਰਮਿਆਨੀ ਰਾਤ ਦੇ ਸ਼ੁਰੂਆਤ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀਆਂ ਹਿਦਾਇਤਾਂ ਅਨੁਸਾਰ ਆਪ ਸ੍ਰੀ ਅਕਾਲ ਤਖਤ ਦੇ ਪਿਛਲੇ ਪਾਸਿਉਂ ਬਾਹਰ ਨਿਕਲ ਰਹੇ ਸਨ ਕਿ ਫੌਜ ਨੇ ਗ੍ਰਿਫਤਾਰ ਕਰ ਕੇ ਆਪ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।
ਗਿਰਫਤਾਰੀ ਸਮੇਂ ਇਥੇ ਇੱਕ ਪੁਲਿਸ ਅਧਿਕਾਰੀ ਨੇ ਭਾਈ ਸਾਹਿਬ ਨੂੰ ਪਛਾਣ ਲਿਆ ਅਤੇ ਮੱਦਦ ਦੀ ਪੇਸ਼ਕਸ਼ ਕੀਤੀ । ਉਸ ਪੁਲਿਸ ਮੁਲਾਜ਼ਮ ਨੇ ਆਪ ਨੂੰ ਸੰਤ ਭਿੰਡਰਾਂਵਾਲਿਆਂ ਨਾਲ ਸਟੇਨ ਗੰਨ ਸਮੇਤ ਅੰਗ ਰਖਿਅਕ ਵਜੋਂ ਵੇਖਿਆ ਸੀ। ਭਾਈ ਗੁਰਜੀਤ ਸਿੰਘ ਜੀ ਨੇ ਜਦ ਪੁੱਛਿਆ ਕਿ ਉਹ ਕਿਸ ਤਰਾਂ ਦੀ ਮੱਦਦ ਕਰ ਸਕੇਗਾ ਤਾਂ ਉਸ ਪੁਲਿਸ ਅਧਿਕਾਰੀ ਦਾ ਜਵਾਬ ਸੀ ਕਿ ਉਹ ਭਾਈ ਸਾਹਿਬ ਨੂੰ ਯਾਤਰੂਆਂ ( ਸ਼ਰਧਾਲੂਆਂ ) ਦੀ ਲਿਸਟ ਵਿੱਚ ਪਾ ਦੇਵੇਗਾ। ਸ਼ਾਇਦ ਉਸ ਅਧਿਕਾਰੀ ਦੇ ਮਨ ਵਿੱਚ ਸਿੱਖ ਕੌਮ ਪ੍ਰਤੀ ਦਰਦ ਹੋਵੇਗਾ ਅਤੇ ਆਪਣੇ ਤੌਰ ਤੇ ਉਹ ਅਜਿਹੀ ਮੱਦਦ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪ੍ਰਤੀ ਆਪਣਾ ਫਰਜ਼ ਅਦਾ ਕਰਨਾ ਚਾਹੁੰਦਾ ਹੋਵੇਗਾ । ਉਸ ਪੁਲਿਸ ਅਧਿਕਾਰੀ ਵੱਲੋਂ ਕੀਤਾ ਗਿਆ ਭਾਈ ਗੁਰਜੀਤ ਸਿੰਘ ਨੂੰ ਯਾਤਰੂਆਂ ਦੀ ਲਿਸਟ ਵਿੱਚ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਪੰਦਰਾਂ ਕੁ ਦਿਨਾਂ ਬਾਅਦ ਰਿਹਾਈ ਹੋ ਗਈ ।
ਜੂਨ 1984 ਤੋਂ ਬਾਅਦ
ਰਿਹਾਈ ਹੋਣ ਤੋਂ ਬਾਅਦ ਭਾਈ ਗੁਰਜੀਤ ਸਿੰਘ ਨੇ ਪਹਿਲਾਂ ਪੰਜਾਬ ਦਾ ਦੌਰਾ ਕੀਤਾ ਅਤੇ ਬਾਹਰ ਬਚੇ ਹੋਏ ਸਾਰੇ ਫੈਡਰੇਸ਼ਨ ਅਤੇ ਸੰਘਰਸ਼ੀ ਸਿੰਘਾਂ ਨਾਲ ਇਕ ਨੈਟਵਰਕ ਸਥਾਪਿਤ ਕੀਤਾ । ਇਸ ਤੋਂ ਬਾਅਦ ਕੁਝ ਸਮੇਂ ਬਾਅਦ ਵਿੱਚ ਸਰਹੱਦ ਪਾਰ ਚਲੇ ਗਏ । ਉਥੇ ਜਾ ਕੇ ਉਹਨਾਂ ਗੁਰੀਲਾ ਜੰਗ ਦੇ ਦਾਉ ਪੇਚ ਸਿੱਖੇ ਅਤੇ ਹਥਿਆਰਾਂ ਦੀ ਫੁੱਲ ਟ੍ਰੇਨਿੰਗ ਹਾਸਲ ਕੀਤੀ । ਭਾਈ ਸਾਹਿਬ ਸਾਲ 1985 ਦੇ ਅਖੀਰ ਵਿੱਚ ਆਪ ਵਾਪਸ ਪੰਜਾਬ ਆ ਗਏ ਅਤੇ ਭਾਈ ਮਨਬੀਰ ਸਿੰਘ ਚਹੇੜੂ ਅਤੇ ਹੋਰ ਖਾੜਕੂ ਯੋਧਿਆਂ ਨਾਲ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ।
ਇਸਦੇ ਨਾਲ ਹੀ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਦਮਦਮੀ ਟਕਸਾਲ ਦੇ ਸਿੰਘਾਂ ਦੀ ਸਲਾਹ ਅਤੇ ਬਾਬਾ ਠਾਕੁਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਦਸੰਬਰ ਮਹੀਨੇ ਵਿੱਚ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ। 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਵਿੱਚ ਅਹਿਮ ਯੋਗਦਾਨ ਪਾਇਆ।
ਸਾਲ 1986 ਦੇ 9 ਅਗਸਤ ਵਾਲੇ ਦਿਨ ਖਾਲਿਸਤਾਨ ਕਮਾਂਡੋ ਫੋਰਸ ਦੇ ਬਾਨੀ ਅਤੇ ਪਹਿਲੇ ਮੁਖੀ ਭਾਈ ਮਨਬੀਰ ਸਿੰਘ ਚਹੇੜੂ ਉਰਫ਼ ਜਨਰਲ ਹਰੀ ਸਿੰਘ ਦੀ ਮੇਜਰ ਬਲਦੇਵ ਸਿੰਘ ਘੁੰਮਣ ਦੇ ਘਰੋਂ ਗ੍ਰਿਫ਼ਤਾਰੀ ਹੋ ਗਈ ਤਾਂ ਇਸ ਗ੍ਰਿਫ਼ਤਾਰੀ ਲਈ ਮੁਖ਼ਬਰੀ ਦਾ ਸ਼ੱਕ ਖਾੜਕੂ ਯੋਧਿਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਤਤਕਾਲੀ ਕਨਵੀਨਰ ਭਾਈ ਸਰਬਜੀਤ ਸਿੰਘ ਰੋਪੜ ਤੇ ਪਿਆ । ਸੋ ਫੈਡਰੇਸ਼ਨ ਦੀ ਸਮੁੱਚੀ ਲੀਡਰਸ਼ਿੱਪ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਯੋਧਿਆਂ ਨੇ ਭਾਈ ਸਰਬਜੀਤ ਸਿੰਘ ਰੋਪੜ ਦੀ ਜਗ੍ਹਾ ਭਾਈ ਗੁਰਜੀਤ ਸਿੰਘ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਕਨਵੀਨਰ ਬਣਾ ਦਿੱਤਾ ।
ਭਾਈ ਗੁਰਜੀਤ ਸਿੰਘ ਨੇ ਫੈਡਰੇਸ਼ਨ ਨੂੰ ਇਸ ਕਦਰ ਜਥੇਬੰਦਕ ਕਰ ਦਿੱਤਾ ਕਿ ਪੰਜਾਬ ਦਾ ਪੁਲਿਸ ਮੁਖੀ ਇਹ ਕਹਿਣ ਲੱਗ ਪਿਆ ਕਿ ਅਗਰ ਪੰਜਾਬ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਗੁਰਜੀਤ ਸਿੰਘ ਨੂੰ ਮੇਰੇ ਹਵਾਲੇ ਕਰ ਦਿਓ ।
ਖਾੜਕੂ ਸਰਗਰਮੀਆਂ
- ਭਾਈ ਗੁਰਜੀਤ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ 5 ਕਰੋੜ 70 ਲੱਖ ਦੇ ਡਾਕੇ ਸਮੇਤ ਬਹੁਤ ਸਾਰੇ ਐਕਸ਼ਨ ਕੀਤੇ ਜਿੰਨਾ ਵਿਚ ਪ੍ਰਮੁੱਖ ਸਨ :
- ਅਮਰ ਚਮਕੀਲੇ ਵੱਲੋਂ ਪੰਜਾਬ ਦੀ ਫਿਜਾ ਵਿੱਚ ਲੱਚਰਤਾ ਫੈਲਾਉਣ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਬਦਨਾਮ ਕਰਨ ਦੀ ਗੁਸਤਾਖ਼ੀ ਰੂਪੀ ਗੁਨਾਹ ਕਰਣ ਦੇ ਦੋਸ਼ ਵਜੋਂ,ਉਸਨੂੰ ਗੱਡੀ ਚਾੜਨ ਦਾ ਫੈਸਲਾ ਲਿਆ ਗਿਆ।
- ਤਰਲੋਚਨ ਸਿੰਘ ਰਿਆਸਤੀ ਵੱਲੋਂ ਜਦੋਂ ਖਾੜਕੂ ਸਫਾਂ ਵਿੱਚ ਸ਼ੱਕੀ ਮਾਹੌਲ ਸਿਰਜਣ ਦਾ ਯਤਨ ਕੀਤਾ ਤਾਂ ਉਸ ਨੂੰ ਸੋਧ ਕੇ ਕਾਰ ਸਮੇਤ ਸਾੜ ਦਿੱਤਾ ਗਿਆ ਜਿਸ ਕਾਰਣ ਕੇਂਦਰ ਸਰਕਾਰ ਦੇ ਥੰਮ ਹੀ ਹਿੱਲ ਗਏ ਸਨ।
- ਅਵਿਨਾਸ਼ੀ ਸਿੰਘ ਅਤੇ ਡਾਕਟਰ ਬਰਾੜ ਵਰਗਿਆਂ ਨੇ ਗ਼ਦਾਰੀਆਂ ਕੀਤੀਆਂ ਤਾਂ ਚੁੱਕ ਕੇ ਇਹੋ ਜਿਹੀ ਜਗ੍ਹਾ ਸੁੱਟਿਆ ਕਿ ਅੱਜ ਤੱਕ ਉਹਨਾਂ ਦਾ ਖੁਰਾ ਖੋਜ ਵੀ ਨਹੀਂ ਲੱਭ ਸਕਿਆ ।
- ਕਾਮਰੇਡ ਸਰਵਣ ਚੀਮੇ ਨੂੰ ਉਸਦੇ ਪੰਜ ਬਾਡੀ ਗਾਰਡਾਂ ਸਮੇਤ ਸੋਧਣਾ
- ਇਸ ਤੋਂ ਇਲਾਵਾ ਅਗਰ ਫੈਡਰੇਸਨ ਦੇ ਕਿਸੇ ਜਿੰਮੇਵਾਰ ਵਿਅਕਤੀ, ਪ੍ਰੋਫੈਸਰ ਸੇਵਾ ਸਿੰਘ ਵਰਗੇ ਨੇ ਚਰਿੱਤਰ ਹੀਣਤਾ ਦਿਖਾਈ ਤਾਂ ਉਸ ਨੂੰ ਵੀ ਆਪਣੇ ਹੱਥੀ ਸਜਾ ਦਿੱਤੀ ।
ਫੈਡਰੇਸ਼ਨ ਸਿਆਸਤ
ਅਕਤੂਬਰ 1987 ਵਿਚ ਖ਼ਾਲਿਸਤਾਨ ਲਈ ਜੂਝ ਰਹੀ ਪੰਥਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਵਿਚਕਾਰ ਆਪਸੀ ਵਿਵਾਦ ਅਖ਼ਬਾਰਾਂ ਵਿਚ ਆ ਗਿਆ। 16 ਅਕਤੂਬਰ 1987 ਨੂੰ ਭਾਈ ਜਸਬੀਰ ਸਿੰਘ ਰੋਡੇ ਨੇ ਪ੍ਰੋ .ਦਰਸ਼ਨ ਸਿੰਘ ਨੂੰ ਜੱਥੇਦਾਰੀ ਤੋਂ ਲਾਹੁਣ ਦਾ ਐਲਾਨ ਕੀਤਾ। 4 ਮਾਰਚ 1988 ਨੂੰ ਭਾਈ ਜਸਬੀਰ ਸਿੰਘ ਰੋਡੇ ਦੀ ਰਿਹਾਈ ਹੋਈ ਅਤੇ 9 ਮਾਰਚ 1988 ਨੂੰ ਉਹਨਾਂ ਦੀ ਜੱਥੇਦਾਰੀ ਦੀ ਰਸਮ ਹੋਈ ।
13 ਅਪ੍ਰੈਲ 1988 ਨੂੰ ਤਲਵੰਡੀ ਸਾਬੋ ਵਿਖੇ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਬਤੌਰ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋਵੇਂ ਗਰੁੱਪਾਂ (ਭਾਈ ਮਨਜੀਤ ਸਿੰਘ ਪ੍ਰੀਜੀਡੀਅਮ ਗਰੁਪ ਅਤੇ ਭਾਈ ਗੁਰਜੀਤ ਸਿੰਘ ਦੇ ਧੜੇ ਨੂੰ) ਇਕੱਤਰ ਕਰਕੇ ਇਕ 5 ਮੈਂਬਰੀ ਐੱਡਹਾਕ ਕਮੇਟੀ ਬਣਾ ਦਿੱਤੀ ਗਈ ਜਿਸ ਦਾ ਕਨਵੀਨਰ ਭਾਈ ਗੁਰਜੀਤ ਸਿੰਘ ਨੂੰ ਬਣਾਇਆ ਗਿਆ ਜੋ ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਗੁਰਜੀਤ ਸਿੰਘ ਧੜੇ ਦੇ ਪ੍ਰਧਾਨ ਸਨ । ਭਾਈ ਗੁਰਜੀਤ ਸਿੰਘ ਕਾਕਾ ,ਭਾਈ ਸ਼ੇਰ ਪੰਡੋਰੀ ਨੂੰ ਭਾਈ ਗੁਰਜੀਤ ਸਿੰਘ ਦੇ ਗਰੁੱਪ ਦੀ ਤਰਫ਼ੋਂ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ ,ਭਾਈ ਸੁਰਿੰਦਰ ਸਿੰਘ ਬਾਬਾ ਨੂੰ ਭਾਈ ਮਨਜੀਤ ਸਿੰਘ ਪ੍ਰਜੀਡੀਅਮ ਦੀ ਤਰਫ਼ੋਂ ਲੈ ਕੇ ਭਾਈ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਪੰਜ ਮੈਂਬਰੀ ਐੱਡਹਾਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ।ਜਿਸ ਕਾਰਣ ਫੈਡਰੇਸ਼ਨ ਦੀ ਤਾਕਤ ਹੋਰ ਵੱਧ ਗਈ ।
ਰਿਹਾਈ ਮਗਰੋਂ ਭਾਈ ਰੋਡੇ ਨੇ ਵੀ ਖ਼ਾਲਿਸਤਾਨ ਦੀ ਥਾਂ ਸਿੱਖਾਂ ਦਾ ਨਿਸ਼ਾਨਾ ‘ਪੂਰਨ ਅਜ਼ਾਦੀ’ ਕਹਿਣਾ ਸ਼ੁਰੂ ਕਰ ਦਿੱਤਾ। ਭਾਈ ਰੋਡੇ ਬਾਰੇ ਛੇਤੀ ਹੀ ਚਰਚਾ ਹੋਣ ਲੱਗ ਪਈ ਕਿ ਉਹ ਸਰਕਾਰੀ ਬੋਲੀ ਬੋਲਦੇ ਹਨ। ਦਰਅਸਲ ਭਾਈ ਰੋਡੇ ਤਾਂ ਜੁਝਾਰੂਆਂ ਅਤੇ ਸਰਕਾਰ ਵਿਚਾਲੇ ਇਕ ਕੜੀ ਵਜੋਂ ਕੌਮ ਕਰਨ ਲਈ ਤਿਆਰ ਹੋਏ ਸਨ ਪਰ ਉਹਨਾਂ ਦਾ ਪ੍ਰਭਾਵ ਇਹ ਬਣ ਗਿਆ ਕਿ ਉਹ ਤਾਂ ਸਰਕਾਰ ਨਾਲ ਮਿਲੇ ਹੋਏ ਹਨ। ਉਸ ਵੇਲੇ ਵਾਪਰੀਆਂ ਕੁਝ ਘਟਨਾਵਾਂ ਸਦਕਾ ਫ਼ੈਡਰੇਸ਼ਨ ਪ੍ਰਧਾਨ ਭਾਈ ਗੁਰਜੀਤ ਸਿੰਘ ਤੇ ਭਾਈ ਜਸਵੀਰ ਸਿੰਘ ਰੋਡੇ ਦੀ ਆਪਸੀ ਰਿਸ਼ਤੇਦਾਰੀ ਕਰਕੇ ਭਾਈ ਗੁਰਜੀਤ ਸਿੰਘ ਵੀ ਵਿਵਾਦਾਂ ਵਿਚ ਘਿਰ ਗਏ। ਇੰਝ ਭਾਈ ਗੁਰਜੀਤ ਸਿੰਘ ਵਾਲੀ ਫ਼ੈਡਰੇਸ਼ਨ ਦੀ ਅਗਵਾਈ ਭਾਈ ਦਲਜੀਤ ਸਿੰਘ ਬਿੱਟੂ ਨੂੰ ਸੌਂਪ ਦਿੱਤੀ ਗਈ।
ਗਿਰਫਤਾਰੀ ਅਤੇ ਫਰਾਰੀ
ਅਖੀਰ ਮਈ 1988 ਦੇ ਅੱਧ ਵਿੱਚਕਾਰ ਪਿੰਡ ਜਾਂਗਪੁਰ ਤੋਂ ਭਾਈ ਗੁਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।ਪੁਲਿਸ ਨੇ ਭਾਰੀ ਪੁੱਛ-ਗਿਛ ਕੀਤੀ ਅਤੇ ਸੀਆਰਪੀਐੱਫ ਦੇ ਕੈਂਪ ਵਿੱਚ ਰੱਖਿਆ ਗਿਆ । ਜਿਥੇ ਇੱਕ ਸਿਪਾਹੀ ਅਤੇ ਹੌਲਦਾਰ ਨਾਲ 80 ਹਜ਼ਾਰ ਰੁਪਏ ਦਾ ਸੌਦਾ ਕਰਕੇ ਫ਼ਰਾਰ ਹੋਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਲਈ । ਭਜਣ ਤੋਂ ਪਹਿਲਾਂ ਇਹਨਾਂ ਨੂੰ ਮਿਥੀ ਹੋਈ ਰਾਸ਼ੀ ਦਾ ਭੁਗਤਾਨ ਕੀਤਾ ਗਿਆ ।
ਪਾਕਿਸਤਾਨ ਵਿਚ ਗਿਰਫਤਾਰੀ ਅਤੇ ਰਿਹਾਈ
ਪੰਜਾਬ ਦੀ ਜੇਲ੍ਹ ਵਿਚੋਂ ਫ਼ਰਾਰ ਹੋ ਕੇ ਜੱਦ ਭਾਈ ਗੁਰਜੀਤ ਸਿੰਘ ਸਰਹੱਦ ਪਾਰ ਪਹੁੰਚੇ ਤਾਂ ਈਰਖਾਲੂ ਲੋਕਾਂ ਨੇ ਸ਼ੱਕ ਪੈਦਾ ਕਰ ਦਿੱਤਾ । ਜਿਥੇ ਸਰਹੱਦ ਪਾਰ ਭਾਈ ਗੁਰਜੀਤ ਸਿੰਘ ਦੀ ਪੂਰੀ ਸਰਦਾਰੀ ਹੁੰਦੀ ਸੀ , ਉਥੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਰੀ ਤਸੀਹੇ ਦਿੱਤੇ ਗਏ । ਡੇਢ ਕੁ ਸਾਲ ਬਾਅਦ ਜਦੋਂ ਸਰਹੱਦ ਪਾਰ ਦੀਆਂ ਖੂਫੀਆ ਏਜੰਸੀਆਂ ਨੂੰ ਪੂਰੀ ਤਸੱਲੀ ਹੋ ਗਈ ਤਾਂ ਭਾਈ ਗੁਰਜੀਤ ਸਿੰਘ ਜੀ ਨੂੰ ਰਿਹਾਅ ਕਰ ਦਿੱਤਾ ਗਿਆ ।
ਰਿਹਾਈ ਹੋਣ ਬਾਅਦ ਜਦੋਂ ਭਾਈ ਸਾਹਿਬ ਦੇ ਨਾਲ ਆਪਣੇ ਸਾਥੀ ਸਿੰਘਾਂ ਨਾਲ ਸੰਪਰਕ ਹੋਇਆ ਸੀ ਤਾਂ ਉਹਨਾਂ ਨੂੰ ਸਾਰੀ ਵਿਥਿਆ ਸੁਣਾਈ । ਭਾਈ ਸਾਹਿਬ ਨੇ ਭਾਈ ਦਲਜੀਤ ਸਿੰਘ ਬਿੱਟੂ ਜੀ ਨਾਲ ਸੰਪਰਕ ਕੀਤਾ ਤਾਂ ਓਹਨਾਂ ਨੇ ਭਾਈ ਸਾਹਿਬ ਨੂੰ ਫੈਡਰੇਸ਼ਨ ਦੀ ਪ੍ਰਧਾਨਗੀ ਸੰਭਾਲਣ ਲਈ ਆਖਿਆ, ਜਿਸ ਤੋਂ ਭਾਈ ਗੁਰਜੀਤ ਸਿੰਘ ਨੇ ਕੋਰੀ ਨਾਂਹ ਕਰ ਦਿੱਤੀ । ਭਾਈ ਸਾਹਿਬ ਨੇ ਆਖਿਆ ਕਿ ਮੈਨੂੰ ਮੇਰਾ ਹੁਣ ਸ਼ਹੀਦੀ ਦਾ ਸਮਾਂ ਨੇੜੇ ਆਉਂਦਾ ਦਿਸ ਰਿਹਾ ਹੈ, ਤੁਸੀਂ ਫੈਡਰੇਸ਼ਨ ਦੀ ਯੋਗ ਅਗਵਾਈ ਦੇ ਰਹੇ ਹੋ ਅਤੇ ਕਰਦੇ ਰਹੋ। ਭਾਈ ਗੁਰਜੀਤ ਸਿੰਘ ਨੇ ਆਖਿਆ ਕਿ ਜਿਹੜਾ ਮੇਰੇ ਉੱਪਰ ਸਰਕਾਰੀ ਹੋਣ ਦਾ ਕਲੰਕ ਲਗਾ ਦਿੱਤਾ ਗਿਆ ਉਹ ਮੈਂ ਸਿਰ ਵਾਰ ਕੇ ਲਾਹੁਣਾ ਹੈ ।
ਪੰਜਾਬ ਵਾਪਸ ਆ ਕੇ ਭਾਈ ਗੁਰਜੀਤ ਸਿੰਘ ਜਿਥੇ ਮਾਲਵੇ ਵਿੱਚ ਖਾੜਕੂ ਐਕਸ਼ਨ ਕੀਤੇ ਉੱਥੇ ਦੁਆਬੇ ਵਿੱਚ ਖਾਲ਼ਿਸਤਾਨ ਕਮਾਂਡੋ ਫੋਰਸ ਦੇ ਸੂਰਬੀਰ ਯੋਧੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨਾਲ ਕਈ ਕਾਰਵਾਈਆਂ ਕੀਤੀਆਂ ਜਿਹਨਾਂ ਵਿੱਚ ਕਾਮਰੇਡ ਸਰਵਣ ਚੀਮੇ ਨੂੰ ਉਸਦੇ ਪੰਜ ਬਾਡੀ ਗਾਰਡਾਂ ਸਮੇਤ ਸੋਧਣਾ ਸ਼ਾਮਿਲ ਹੈ ।
ਅਖੀਰ 1 ਨਵੰਬਰ 1991 ਨੂੰ ਭਾਈ ਗੁਰਜੀਤ ਸਿੰਘ ਜੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਸਖ਼ਤ ਤਸੀਹੇ ਦੇਣ ਤੋਂ ਬਾਅਦ 2 ਨਵੰਬਰ 1991 ਦੀ ਤੜਕਸਾਰ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਘੜਦਿਆਂ ਇਸ ਯੋਧੇ ਨੂੰ ਸ਼ਹੀਦ ਕਰ ਦਿੱਤਾ ਗਿਆ । ਪੁਲਿਸ ਓਹਨਾਂ ਦੀ ਗਿਰਫਤਾਰੀ ਤੋਂ ਬਾਅਦ ਭਾਈ ਗੁਰਜੀਤ ਸਿੰਘ ਦਾ ਮੁੜ ਹਿਰਾਸਤ ਵਿਚੋਂ ਭੱਜ ਜਾਣ ਦਾ ਆਪਣੇ ਲਈ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੀ ।