Shaheed Bhai Raghbir Singh Bhagupur

1978 Amritsar Shaheed
Bhai Raghbir Singh Bhagupur

Bhai Raghbir Singh was born in the village of Bhagupur in Patti, in the district of Amritsar, on 10 March 1949, in the household of Sardar Nawab Singh Ji. He received his education in his native village until the age of 15 and later enlisted in the Army with the Bombay Engineering Group in Kirki, Pune. After serving for five years, he resigned from the Army in 1968 and relocated to Patiala.

I first met Bhai Sahib on 14 December 1966 in Kirki, Pune, while I was serving in the Army and being transferred from Sagar, Madhya Pradesh, to the Training Battalion Number 1, Bombay Engineering Group. I worked in an office as a clerk, and Bhai Sahib, a devout individual, was assigned as a Sewadaar at the Gurdwara, despite being an engine fitter by trade.

In Pune, weekly Kirtan programs were conducted under the guidance of Professor Beant Singh Ji. I used to take Bhai Sahib with me to these Kirtan Smagams. I also had a tape recorder with me, on which I had recorded the Kirtan of Bhai Mohinder Singh Ji, Bhai Joginder Singh Ji Talwara, and many other Bibian. We listened to these recordings daily, and Bhai Sahib was deeply influenced by the Bani and Kirtan. He quickly memorized the Nitnem Banis and adopted the Rehat of the Panj Kakaars.

One day, he expressed his desire to have Darshan of the Singhs whose Kirtan I had played for him and to receive the gift of Amrit Naam from the Panj Pyare. I suggested that he go before the Panj Pyare at the Ludhiana Smagam during Vaisakhi, where he would be blessed. He asked me to accompany him, and at that time, my permanent residence was in Ludhiana.

Obtaining leave was a challenge for Bhai Sahib, but he was determined to go to Ludhiana during Vaisakhi. I managed to secure two months’ leave, and we both traveled to Ludhiana with the assistance of Professor Beant Singh’s connections. Bhai Raghbir Singh’s officer granted him permission for ten days’ leave within an hour. We departed by train on 9 April 1967 and reached Ludhiana on 11 April 1967 at Amrit Vela. On Vaisakhi day, Bhai Raghbir Singh underwent Amrit Sanchaar before the Panj Pyare and became very committed to his Rehat.

Instead of returning to his village, Bhai Sahib went back to Pune. When I returned after my two months’ leave, he was pleased to see me. I also felt blessed by Guru Ji to meet such a beloved of the Guru. Bhai Sahib never slept after 12 o’clock. He would perform his Ishnaan and continue doing Naam Simran until sunrise. Within a short period, he had memorized various Banis, including Nitnem, Sukhmani Sahib, Asa Di Vaar, Basant Kee Vaar, Sateh Balwandai Kee Vaar, Shabad Hazari Pathshahi 10, Swaya ‘Deenan Ki Prithpal,’ Chopai ‘Pranvo Aad,’ Akal Ostat, Baramaha Maj and Tukari, Solak Mahalla 9, Gujri Kee Vaar Mahalla 5, and many others, which he recited daily.

He prepared his food with his own hands, but this was not allowed in the army, so he had to stop making his own food. During that time, I lived with my Singhni, and I invited him to eat at our house.

In Pune, Bhai Gurbachan Singh Ji organized an Akhand Path at his home from 23 December 1967 to 25 December 1967. With the grace of Akal Purkh, Bhai Raghbir Singh listened to the entire Akhand Path cross-legged in one sitting without consuming any food or water. After the Bhog, bhai sahib stayed in a single sitting and peacefully listened to Kirtan. He displayed no signs of fatigue. Bhai Sahib also performed Kirtan for many hours from memory and was a highly competent Akhand Paathi.

After some time, Bhai Sahib wished to leave the military service. His elder brother, Captain Pyara Singh, facilitated his discharge and advised him to take over the farming work in their village, as there was no one else available to manage it. However, Bhai Sahib refused, stating that returning to his village would be detrimental to his spiritual progress due to the unfavorable environment. Professor Beant Singh and I decided to send him to the Sura Printing Press in Patiala, where a compositor position had become available.

Bhai Sahib began working at the Sura Printing Press for a monthly salary of 60 Rupees. He continued to prepare his own food. Later, he transitioned to the Parkash Printing Press. Bhai Sahib had a strong interest in education, and he pursued his studies diligently. He faced numerous challenges, but he persevered, concentrating on Naam Simran and his studies from 1968 to 1973. During this period, Gurmat Parchar was thriving in the region. Bhai Raghbir Singh and Bhai Fauja Singh undertook the Sewa of the Panj Pyare during the Amrit Sanchar Smagams.

Bhai Sahib spent significant time with Bhai Manohar Singh Ji of the Red Cross and Bhai Surjeet Singh Ji in Patiala. He also joined me in Ludhiana for his studies, which included Matric, Gianni, and B.A. During Smagams, Bhai Sahib enthusiastically participated in Langar Sewa.

On 1 November 1973, he secured a position as a clerk at Patiala University, and from 1 February 1975, he joined Punjab and Sind Bank in Sunam, in the district of Sangrur. He continued working at the bank until his Shaheedi. Bhai Sahib held a special place in my heart and treated me as his own father.

Bhai Sahib always spoke with kindness and was a sociable individual. During Amrit Vela, he engaged in Naam Abhyaas for many hours, creating an atmosphere as if many Singhs were sitting together. His life influenced many people to embrace the path of a Gursikh. Bhai Sahib consistently shared his earnings with others. Following the Bhog of the Paath after his Shaheedi, a Gursikh recalled that a Gursikh should share one-tenth of their earnings with others, but Bhai Sahib lived on one-tenth of his earnings and devoted the rest to religious causes.

His Anand Karaj, or Sikh wedding ceremony, took place on 18/10/75 with Bibi Hardev Kaur, the daughter of Captain Sardar Ram Singh (retired), from the village of Batala in Karputhla. This Anand Karaj was unique, as only he, his father, and four other Gursikhs were present, without any musicians or milni. Bibi Ji was also steadfast in her Rehat, which further strengthened Bhai Sahib’s commitment to a Gursikh lifestyle. He began wearing the Gurmukhi Bana.

Bhai Raghbir Singh resided in Sunam for three and a quarter years, during which he actively contributed to the organization of Rainsbhai Kirtans. He traveled from Sunam to attend the Akhand Kirtani Jatha Vaisakhi Smagam. Upon learning of the activities of the Nakali Nirankaris on the Khalsa’s birthday and following the Guru’s command of ‘Gur Ki Ninda Suneh Na Kaan’ (Turning a deaf ear to the Guru’s slander), Bhai Sahib courageously confronted bullets, sticks, and swords, moving forward barefooted. He received bullets to his chest, blows to his skull, and had his bones broken by sticks. Just like Bhai Avtar Singh Ji Kurala, he attained Shaheedi in Chardi Kala.

Bhai Sahib left behind his young Singhni, and their two children, one aged 1 and a half years and the other only 5 months old. Bibi Ji was employed by Punjab and Sind Bank.

writing of Bhai Kirpal Singh Ji, Shapur, Amballa


ਸ਼ਹੀਦ ਭਾਈ ਰਘਬੀਰ ਸਿੰਘ ਜੀ ਭੱਗੂਪੁਰ

ਸ਼ਹੀਦ ਭਾਈ ਰਘਬੀਰ ਸਿੰਘ ਭੱਗੂਪੁਰ ਦਾ ਜਨਮ ਸਰਦਾਰ ਨਵਾਬ ਸਿੰਘ ਦੇ ਘਰ ਮਿਤੀ 10 ਮਾਰਚ 1949 ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੱਟੀ ਨੇੜੇ ਪਿੰਡ ਭੱਗੂਪੁਰ ਵਿਖੇ ਹੋਇਆ। ਉਨ੍ਹਾਂ ਨੇ 15 ਸਾਲ ਦੀ ਉਮਰ ਤੱਕ ਆਪਣੇ ਪਿੰਡ ਵਿੱਚ ਹੀ ਪੜ੍ਹਾਈ ਕੀਤੀ ਅਤੇ ਫਿਰ ਭਾਰਤੀ ਫੌਜ ਦੇ ਬੰਬੇ ਇੰਜ਼ੀਨਿਅਰਿੰਗ ਗਰੁੱਪ ਕਿਰਕੀ, ਪੂਨੇ ਵਿੱਚ ਭਰਤੀ ਹੋ ਗਏ। ਪੰਜ ਸਾਲ ਫੌਜ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਨੇ 1968 ਵਿੱਚ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ ਪਟਿਆਲਾ ਆ ਕੇ ਰਹਿਣ ਲੱਗੇ।

ਜਦੋਂ ਮੈਂ ਫੌਜ ਵਿੱਚ ਨੌਕਰੀ ਕਰ ਰਿਹਾ ਸਾਂ ਤਾਂ ਮੇਰੀ ਭਾਈ ਸਾਹਿਬ ਨਾਲ ਪਹਿਲੀ ਮੁਲਾਕਾਤ ਉਸ ਸਮੇਂ ਹੋਈ 14 ਦਸੰਬਰ 1966 ਨੂੰ ਕਿਰਨੀ ਪੂਨੇ ਵਿਖੇ ਉਦੋਂ ਹੋਈ, ਜਦੋਂ ਮੇਰੀ ਸਾਗਰ, ਮੱਧ ਪ੍ਰਦੇਸ਼ ਤੋਂ ਬਦਲੀ ਪੂਨੇ ਵਿੱਚ ਟਰੇਨਿੰਗ ਬਟਾਲੀਅਨ ਨੰਬਰ. 1, ਬੰਬੇ ਇੰਜੀਨਿਅਰਿੰਗ ਗਰੁੱਪ ਵਿੱਚ ਹੋਈ। ਮੈਂ ਦਫਤਰ ਵਿੱਚ ਇੱਕ ਕਲਰਕ ਦੇ ਤੌਰ ‘ਤੇ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਭਾਈ ਸਾਹਿਬ ਇੰਜਣ ਫਿਟਰ ਵਜੋਂ ਤਾਇਨਾਤ ਸਨ, ਪਰ ਧਾਰਮਿਕ ਬਿਰਤੀ ਹੋਣ ਕਰਕੇ ਉਨ੍ਹਾਂ ਦੀ ਡਿਊਟੀ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਵਜੋਂ ਲੱਗੀ ਹੋਈ ਸੀ। ਉਨ੍ਹਾਂ ਦਿਨਾਂ ਵਿੱਚ ਪੂਨੇ ਵਿੱਚ ਹਫਤਾਵਾਰ ਕੀਰਤਨ ਸਮਾਗਮ ਪ੍ਰੋ. ਬੇਅੰਤ ਸਿੰਘ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਸਨ ਅਤੇ ਮੈਂ ਭਾਈ ਸਾਹਿਬ ਨੂੰ ਆਪਣੇ ਨਾਲ ਕੀਰਤਨ ਸਮਾਗਮ ਵਿੱਚ ਲੈ ਜਾਂਦਾ।

ਮੈਂ ਕੀਰਤਨ ਸਮਾਗਮ ‘ਤੇ ਜਾਣ ਸਮੇਂ ਟੇਪ ਰਿਕਾਰਡ ਆਪਣੇ ਕੋਲ ਰੱਖਦਾ ਅਤੇ ਉਸ ਵਿੱਚ ਭਾਈ ਮਹਿੰਦਰ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਅਤੇ ਹੋਰ ਬੀਬੀਆਂ ਵੱਲੋਂ ਕੀਤਾ ਜਾਂਦਾ ਕੀਰਤਨ ਰਿਕਾਰਡ ਕਰ ਲੈਂਦਾ, ਜਿਸਨੂੰ ਅਸੀਂ ਬਾਅਦ ਵਿੱਚ ਹਰ ਦਿਨ ਸੁਣਦੇ ਰਹਿੰਦੇ। ਭਾਈ ਸਾਹਿਬ ਸਮੇਤ ਹੋਰ ਵੀ ਕਈ ਸਿੰਘ ਕੀਰਤਨ ਸਰਵਣ ਕਰਨ ਆਉਂਦੇ ਅਤੇ ਭਾਈ ਸਾਹਿਬ ਬਾਣੀ ਅਤੇ ਕੀਰਤਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ ਅਤੇ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਕੰਠ ਕਰ ਲਈਆਂ ਅਤੇ ਪੰਜ ਕੱਕਾਰਾਂ ਦੀ ਰਹਿਤ ਰੱਖਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਨ੍ਹਾਂ ਨੇ ਮੈਨੂੰ ਕਿਹਾ ਕਿ “ਮੈਂ ਉਨ੍ਹਾਂ ਸਿੰਘਾਂ ਦੇ ਦਰਸ਼ਨ ਕਰਨੇ ਹਨ, ਜਿੰਨ੍ਹਾਂ ਦਾ ਤੁਸੀਂ ਮੈਨੂੰ ਕੀਰਤਨ ਸਰਵਣ ਕਰਵਾਉਂਦੇ ਹੋ ਅਤੇ ਮੈਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ”। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਵਿਸਾਖੀ ਦੇ ਦਿਹਾੜੇ ’ਤੇ ਲੁਧਿਆਣਾ ਵਿਖੇ ਹੋ ਰਹੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਣ ਅਤੇ ਉਨ੍ਹਾਂ ’ਤੇ ਬਖਸ਼ਿਸ਼ ਹੋ ਜਾਵੇਗੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਛੁੱਟੀ ਲਵਾਂ ਅਤੇ ਉਨ੍ਹਾਂ ਦੇ ਨਾਲ ਜਾਵਾਂ। ਉਸ ਸਮੇਂ ਮੇਰੀ ਪੱਕੀ ਰਿਹਾਇਸ਼ ਲੁਧਿਆਣਾ ਵਿੱਚ ਸੀ।

ਭਾਈ ਸਾਹਿਬ ਨੂੰ ਛੁੱਟੀ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਪਰ ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਉਹ ਵਿਸਾਖੀ ਸਮਾਗਮ ’ਤੇ ਲੁਧਿਆਣਾ ਜ਼ਰੂਰ ਜਾਣਗੇ। ਮੈਂ ਦੋ ਮਹੀਨਿਆਂ ਦੀ ਛੁੱਟੀ ਲਈ ਅਤੇ ਅਸੀਂ ਦੋਵੇਂ ਪ੍ਰੋ. ਬੇਅੰਤ ਸਿੰਘ ਕੋਲ ਗਏ। ਉਨ੍ਹਾਂ ਦੇ ਫੌਜੀ ਅਫਸਰਾਂ ਨਾਲ ਚੰਗੇ ਸਬੰਧ ਸਨ। ਉਨ੍ਹਾਂ ਨੇ ਭਾਈ ਰਘਬੀਰ ਸਿੰਘ ਦੇ ਅਫਸਰ ਨੂੰ ਫੋਨ ਕੀਤਾ ਕਿ ਉਨ੍ਹਾਂ ਨੂੰ 10 ਦਿਨ ਦੀ ਛੁੱਟੀ ਦਿੱਤੀ ਜਾਵੇ। ਇੱਕ ਘੰਟੇ ਦੇ ਵਿੱਚ ਉਨ੍ਹਾਂ ਨੂੰ ਛੁੱਟੀ ਮਿਲ ਗਈ ਅਤੇ ਅਸੀਂ ਦੋਵੇਂ 9 ਅਪ੍ਰੈਲ 1967 ਨੂੰ ਉੱਥੋਂ ਰੇਲ ਗੱਡੀ ਰਾਹੀਂ ਚੱਲ ਪਏ ਅਤੇ 11 ਅਪ੍ਰੈਲ ਅੰਮ੍ਰਿਤ ਵੇਲੇ ਲੁਧਿਆਣਾ ਪਹੁੰਚ ਗਏ। ਵਿਸਾਖੀ ਦੇ ਦਿਹਾੜੇ ’ਤੇ ਭਾਈ ਸਾਹਿਬ ਪੰਜ ਪਿਆਰਿਆਂ ਦੇ ਸਨਮੁੱਖ ਹਾਜ਼ਰ ਹੋਏ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖੀ ਰਹਿਤ ਪ੍ਰਪੱਕਤਾ ਨਾਲ ਨਿਭਾਉਣ ਲੱਗੇ।

ਭਾਈ ਸਾਹਿਬ ਆਪਣੇ ਪਿੰਡ ਨਾ ਗਏ ਅਤੇ ਪੂਨੇ ਵਾਪਿਸ ਮੁੜ ਗਏ। ਜਦੋਂ ਮੈਂ ਦੋ ਮਹੀਨਿਆਂ ਦੀ ਛੁੱਟੀ ਬਾਅਦ ਵਾਪਿਸ ਗਿਆ ਤਾਂ ਉਹ ਮੈਨੂੰ ਮਿਲ ਨੇ ਬਹੁਤ ਖੁਸ਼ ਹੋਏ। ਅਜਿਹੇ ਗੁਰੂ ਦੇ ਪਿਆਰੇ ਨਾਲ ਮਿਲਾਪ ਨੂੰ ਮੈਂ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਿਆ। ਭਾਈ ਸਾਹਿਬ ਜੀ ਕਦੇ ਵੀ ਰਾਤ 12 ਵਜੇ ਤੋਂ ਬਾਅਦ ਸੁੱਤੇ ਨਹੀਂ ਸਨ। ਉਹ ਉੱਠ ਕੇ ਇਸ਼ਨਾਨ ਕਰਦੇ ਅਤੇ ਸੂਰਜ ਚੜ੍ਹਨ ਤੱਕ ਨਾਮ ਅਭਿਆਸ ਵਿੱਚ ਲੀਨ ਰਹਿੰਦੇ।

ਕੁਝ ਹੀ ਸਮੇਂ ਵਿੱਚ ਉਨ੍ਹਾਂ ਨੇ ਨਿਤਨੇਮ, ਸੁਖਮਨੀ ਸਾਹਿਬ, ਆਸਾ ਦੀ ਵਾਰ, ਬਸੰਤ ਕੀ ਵਾਰ, ਸਤੇ ਬਲਵੰਡੇ ਦੀ ਵਾਰ, ਸ਼ਬਦ ਹਜ਼ਾਰੇ ਪਾਤਿਸ਼ਾਹੀ 10, ਸਵੈਯੇ: ਦੀਨਨ ਕੀ ਪ੍ਰਤਿਪਾਲ, ਚੌਪਈ : ਪ੍ਰਣਵੋ ਆਦਿ, ਅਕਾਲ ਉਸਤਤਿ, ਬਾਰਹਮਾਹੁ ਮਾਝੁ ਅਤੇ ਤੁਖਾਰੀ, ਸਲੋਕ ਮਹਲਾ 9, ਗੂਜਰੀ ਕੀ ਵਾਰ ਮਹਲਾ 5 ਅਤੇ ਕਈ ਹੋਰ ਬਾਣੀਆਂ ਉਨ੍ਹਾਂ ਕੰਠ ਕਰ ਲਈਆਂ, ਜਿਹਨਾਂ ਦਾ ਉਹ ਰੋਜ਼ਾਨਾ ਪਾਠ ਕਰਦੇ ਸਨ। ਉਨ੍ਹਾਂ ਨੇ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਨਾ ਸ਼ੁਰੂ ਕੀਤਾ, ਪਰ ਫੌਜ ਵਿੱਚ ਇਸਦੀ ਮਨਜ਼ੂਰੀ ਨਹੀਂ ਸੀ, ਸੋ ਉਨ੍ਹਾਂ ਨੇ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਨਾ ਛੱਡ ਦਿੱਤਾ। ਇਨ੍ਹਾਂ ਦਿਨਾਂ ਵਿੱਚ ਮੇਰੀ ਸਿੰਘਣੀ ਵੀ ਮੇਰੇ ਨਾਲ ਰਹਿ ਰਹੀ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਪ੍ਰਸ਼ਾਦਾ ਮੇਰੇ ਘਰ ਛਕਿਆ ਕਰਨ।

ਪੂਨੇ ਵਿੱਚ ਰਹਿਣ ਵਾਲੇ ਭਾਈ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਘਰ 23 ਦਸੰਬਰ 1967 ਤੋਂ 25 ਦਸੰਬਰ ਤੱਕ ਅਖੰਡ ਪਾਠ ਪ੍ਰਕਾਸ਼ ਕੀਤਾ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਉਨ੍ਹਾਂ ਨੇ ਸਾਰਾ ਅਖੰਡ ਪਾਠ ਚੌਂਕੜਾ ਮਾਰਿਆਂ ਬਿਨਾਂ ਕੁਝ ਖਾਧੇ-ਪੀਤੇ ਸਰਵਣ ਕੀਤਾ। ਲਗਾਤਾਰ ਅਖੰਡ ਪਾਠ ਸਰਵਣ ਕਰਨ ਕਰਕੇ ਉਨ੍ਹਾਂ ਕੋਈ ਥਕਾਵਟ ਮਹਿਸੂਸ ਨਾ ਕੀਤੀ। ਉਹ ਕਈ ਕਈ ਘੰਟੇ ਜ਼ੁਬਾਨੀ ਕੀਰਤਨ ਕਰਦੇ ਅਤੇ ਉਹ ਇੱਕ ਬਹੁਤ ਵਧੀਆ ਅਖੰਡ ਪਾਠੀ ਸਨ।

ਕੁਝ ਅਰਸੇ ਬਾਅਦ ਜਦੋਂ ਭਾਈ ਸਾਹਿਬ ਨੇ ਫੌਜ ਦੀ ਨੌਕਰੀ ਛੱਡਣ ਦਾ ਮਨ ਬਣਾਇਆ ਤਾਂ ਉਨ੍ਹਾਂ ਦੇ ਭਰਾ ਕੈਪਟਨ ਪਿਆਰਾ ਸਿੰਘ ਨੇ ਉਨ੍ਹਾਂ ਦੀ ਸੇਵਾਮੁਕਤੀ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਪਿੰਡ ਜਾ ਕੇ ਖੇਤੀਬਾੜੀ ਦਾ ਕੰਮ ਸੰਭਾਲਣ, ਕਿਉਂਕਿ ਉੱਥੇ ਕੰਮਕਾਰ ਸੰਭਾਲਣ ਵਾਲਾ ਕੋਈ ਨਹੀਂ ਸੀ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਉਹ ਪਿੰਡ ਨਹੀਂ ਜਾਣਗੇ, ਕਿਉਂਕਿ ਪਿੰਡ ਦੇ ਆਲੇ-ਦੁਆਲੇ ਅਤੇ ਮਾਹੌਲ ਵਿੱਚ ਉਹ ਸਭ ਕੁਝ ਨਸ਼ਟ ਹੋ ਜਾਵੇਗਾ ਜੋ ਹੁਣ ਤੱਕ ਦੀ ਸਾਧਨਾ ਨਾਲ ਉਨ੍ਹਾਂ ਨੂੰ ਮਿਿਲਆ ਹੈ। ਮੈਂ ਅਤੇ ਪ੍ਰੋ. ਬੇਅੰਤ ਸਿੰਘ ਨੇ ਉਨ੍ਹਾਂ ਨੂੰ ਸੂਰਾ ਪ੍ਰਿੰਟਿੰਗ ਪ੍ਰੈੱਸ ਪਟਿਆਲਾ ਭੇਜਣ ਦਾ ਫੈਸਲਾ ਕੀਤਾ, ਜਿੱਥੇ ਇੱਕ ਅਸਾਮੀ ਖਾਲੀ ਸੀ।

ਭਾਈ ਸਾਹਿਬ ਨੇ ਸੂਰਾ ਪ੍ਰਿੰਟਿੰਗ ਪ੍ਰੈੱਸ ਵਿੱਚ 60 ਰੁਪਏ ਮਹੀਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਹਮੇਸ਼ਾਂ ਆਪਣੇ ਹੱਥੀਂ ਆਪਣਾ ਭੋਜਨ ਆਪ ਬਣਾਉਂਦੇ। ਇਸ ਤੋਂ ਬਾਅਦ ਉਹ ਪ੍ਰਕਾਸ਼ ਪ੍ਰਿੰਟਿੰਗ ਪ੍ਰੈਸ ਵਿੱਚ ਚਲੇ ਗਏ। ਭਾਈ ਸਾਹਿਬ ਦੀ ਹਮੇਸ਼ਾਂ ਪੜ੍ਹਾਈ ਵਿੱਚ ਰੁਚੀ ਰਹੀ, ਉਹ ਪੜ੍ਹਾਈ ਕਰਦੇ, ਪ੍ਰਸ਼ਾਦਾ ਤਿਆਰ ਕਰਦੇ, ਨਿਤਨੇਮ ਕਰਦੇ ਅਤੇ ਸਾਰਾ ਦਿਨ ਪ੍ਰੈੱਸ ‘ਤੇ ਕੰਮ ਵਿੱਚ ਰੁੱਝੇ ਰਹਿੰਦੇ।

ਉਨ੍ਹਾਂ ਨੂੰ ਇਹ ਸਾਰਾ ਕੁਝ ਔਖਾ ਲੱਗਦਾ, ਇਸ ਕਰਕੇ ਉਨ੍ਹਾਂ ਨੇ ਪ੍ਰੈੱਸ ਦਾ ਕੰਮ ਛੱਡ ਦਿੱਤਾ ਅਤੇ 1968 ਤੋਂ 1973 ਤੱਕ ਪੜ੍ਹਾਈ ਅਤੇ ਨਾਮ ਸਿਮਰਨ ਵਿੱਚ ਲੱਗੇ ਰਹੇ। ਇਸ ਸਮੇਂ ਦੌਰਾਨ ਇਸ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਕੀਤਾ ਜਾ ਰਿਹਾ ਸੀ। ਭਾਈ ਰਘਬੀਰ ਸਿੰਘ ਅਤੇ ਭਾਈ ਫੌਜਾ ਸਿੰਘ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਸਨ। ਭਾਈ ਸਾਹਿਬ ਨੇ ਰੈੱਡ ਕਰਾਸ ਵਾਲੇ ਭਾਈ ਮਨੋਹਰ ਸਿੰਘ ਅਤੇ ਭਾਈ ਸੁਰਜੀਤ ਸਿੰਘ ਨਾਲ ਕਾਫੀ ਸਮਾਂ ਪਟਿਆਲਾ ਵਿੱਚ ਬਿਤਾਇਆ। ਉਨ੍ਹਾਂ ਨੇ ਮੈਟ੍ਰਿਕ, ਗਿਆਨੀ ਅਤੇ ਬੀਏ ਦੀ ਪੜ੍ਹਾਈ ਦੌਰਾਨ ਕੁਝ ਸਮਾਂ ਮੇਰੇ ਕੋਲ ਲੁਧਿਆਣਾ ਵੀ ਬਿਤਾਇਆ।

ਸਮਾਗਮਾਂ ਦੌਰਾਨ ਭਾਈ ਸਾਹਿਬ ਲੰਗਰ ਵਿੱਚ ਬੜੇ ਉਤਸ਼ਾਹ ਨਾਲ ਸੇਵਾ ਕਰਦੇ। 1 ਨਵੰਬਰ 1973 ਨੂੰ ਉਨ੍ਹਾਂ ਦੀ ਨਿਯੁਕਤੀ ਪਟਿਆਲਾ ਯੂਨੀਵਰਸਿਟੀ ਵਿੱਚ ਕਲਰਕ ਵਜੋਂ ਹੋਈ ਅਤੇ 1 ਫਰਵਰੀ 1975 ਉਨ੍ਹਾਂ ਦੀ ਨਿਯੁਕਤੀ ਸੁਨਾਮ, ਜ਼ਿਲ੍ਹਾ ਸੰਗਰੂਰ ਵਿੱਚ ਪੰਜਾਬ ਅਤੇ ਸਿੰਧ ਬੈਂਕ ਵਿੱਚ ਹੋ ਗਈ ਅਤੇ ਉਹ ਸ਼ਹੀਦੀ ਤੱਕ ਉਥੇ ਰਹੇ। ਉਨ੍ਹਾਂ ਦੇ ਮੇਰੇ ਨਾਲ ਬੜੇ ਗੂੜ੍ਹੇ ਸਬੰਧ ਸਨ ਅਤੇ ਉਹ ਮੈਨੂੰ ਆਪਣੇ ਪਿਤਾ ਵਾਂਗ ਸਮਝਦੇ ਸਨ।

ਭਾਈ ਸਾਹਿਬ ਬੜਾ ਮਿੱਠਾ ਬੋਲਦੇ ਅਤੇ ਬੜੇ ਮਿਲਣਸਾਰ ਸਨ। ਉਹ ਅੰਮ੍ਰਿਤ ਵੇਲੇ ਕਈ ਘੰਟੇ ਨਾਮ ਅਭਿਆਸ ਕਰਦੇ ਅਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਹੁਤ ਸਾਰੇ ਸਿੰਘ ਇਕੱਠੇ ਬੈਠ ਕੇ ਸਿਮਰਨ ਕਰ ਰਹੇ ਹੋਣ। ਬਹੁਤ ਸਾਰੇ ਹੋਰ ਲੋਕ ਉਨ੍ਹਾਂ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਅਤੇ ਗੁਰਸਿੱਖ ਬਣ ਗਏ। ਭਾਈ ਸਾਹਿਬ ਹਮੇਸ਼ਾ ਹੀ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਦੇ। ਉਨ੍ਹਾਂ ਦੀ ਸ਼ਹੀਦੀ ਸਮਾਗਮ (ਅੰਤਿਮ ਅਰਦਾਸ) ਮੌਕੇ ਇੱਕ ਗੁਰਸਿੱਖ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕਹਿੰਦੇ ਸਨ ਕਿ “ਸਿੱਖ ਨੂੰ ਦਸਵੰਧ ਦੀ ਮਾਇਆ ਨਾਲ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਪਰ ਭਾਈ ਸਾਹਿਬ ਦਸਵਾਂ ਹਿੱਸਾ ਆਪ ਰੱਖਦੇ ’ਤੇ ਬਾਕੀ ਧਾਰਮਿਕ ਕਾਰਜ਼ਾਂ ‘ਤੇ ਖਰਚ ਕਰ ਦਿੰਦੇ”।

ਉਨ੍ਹਾਂ ਦਾ ਅਨੰਦ ਕਾਰਜ ਕੈਪਟਨ ਸਰਦਾਰ ਰਾਮ ਸਿੰਘ ਦੀ ਧੀ ਬੀਬੀ ਹਰਦੇਵ ਕੌਰ ਨਾਲ ਮਿਤੀ 18 ਨਵੰਬਰ 1975 ਨੂੰ ਬਟਾਲਾ ਜਿਲ੍ਹਾ ਕਪੂਰਥਲਾ ਵਿਖੇ ਹੋਇਆ। ਇਹ ਅਨੰਦ ਕਾਰਜ ਇਸ ਪੱਖੋਂ ਵੀ ਵਿਲੱਖਣ ਸੀ ਕਿ ਇਸ ਭਾਈ ਸਾਹਿਬ, ਉਨ੍ਹਾਂ ਦੇ ਪਿਤਾ ਤੋਂ ਇਲਾਵਾ ਚਾਰ ਹੋਰ ਗੁਰਸਿੱਖ ਸ਼ਾਮਲ ਹੋਏ ਅਤੇ ਅਨੰਦ ਕਾਰਜ ਬਿਨਾਂ ਕਿਸੇ ਵਾਜੇ-ਗਾਜੇ ਅਤੇ ਮਿਲਣੀ ਰਹਿਤ ਸਾਦੇ ਢੰਗ ਨਾਲ ਹੋਇਆ। ਬੀਬੀ ਜੀ ਵੀ ਸਿੱਖੀ ਰਹਿਤ ਵਿੱਚ ਪੂਰੀ ਤਰ੍ਹਾਂ ਪ੍ਰਪੱਕ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਦਾ ਭਾਈ ਸਾਹਿਬ ਉੱਤੇ ਹੋਰ ਜ਼ਿਆਦਾ ਅਸਰ ਹੋਇਆ ਉਨ੍ਹਾਂ ਗੁਰਮੱੁਖੀ ਬਾਣਾ ਪਾਉਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਸੁਨਾਮ ਸਵਾ 3 ਸਾਲ ਰਹੇ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਇੱਥੇ ਹਰ ਸਾਲ ਰੈਣ ਸਬਾਈ ਕੀਰਤਨ ਕੀਤਾ ਜਾਂਦਾ।

ਭਾਈ ਸਾਹਿਬ ਸੁਨਾਮ ਤੋਂ ਅਖੰਡ ਕੀਰਤਨੀ ਜੱਥੇ ਦੇ ਵਿਸਾਖੀ ਸਮਾਗਮ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੇ। ਜਦੋਂ ਭਾਈ ਸਾਹਿਬ ਨੇ ਸੁਣਿਆ ਕਿ ਨਕਲੀ ਨਿਰੰਕਾਰੀ ਖਾਲਸੇ ਦੇ ਜਨਮ ਦਿਹਾੜੇ ’ਤੇ ਸਮਾਗਮ ਕਰ ਰਹੇ ਹਨ ਤਾਂ ਭਾਈ ਸਾਹਿਬ “ਗੁਰ ਕੀ ਨਿੰਦਾ ਸੁਨੈ ਨਾ ਕਾਨ” ਦੀਆਂ ਪੰਕਤੀਆਂ ਧਿਆਨ ਵਿੱਚ ਲਿਆਉਂਦੇ ਹੋਏ ਨੰਗੇ ਪੈਰੀਂ ਨਿਰੰਕਾਰੀਆਂ ਦੀਆਂ ਗੋਲੀਆਂ, ਤਲਵਾਰਾਂ ਅਤੇ ਡਾਂਗਾਂ ਦਾ ਸਾਹਮਣਾ ਕੀਤਾ। ਭਾਈ ਸਾਹਿਬ ਦੀ ਛਾਤੀ ਵਿੱਚ ਗੋਲੀ ਵੱਜੀ, ਉਨ੍ਹਾਂ ਦੀ ਖੋਪਰੀ ਉੱਡ ਗਈ ਅਤੇ ਉਨ੍ਹਾਂ ਦੀਆਂ ਹੱਡੀਆਂ ਡਾਂਗਾਂ ਨਾਲ ਟੁੱਟ ਗਈਆਂ, ਪਰ ਉਨ੍ਹਾਂ ਨੇ ਭਾਈ ਅਵਤਾਰ ਸਿੰਘ ਦੀ ਤਰ੍ਹਾਂ ਚੜ੍ਹਦੀ ਕਲਾ ਨਾਲ ਸ਼ਹੀਦੀ ਪ੍ਰਾਪਤ ਕੀਤੀ।

ਜਿਉ ਜਲ ਮਹਿ ਜਲੁ ਆਏ ਖਟਾਨਾ॥
ਤਿਉ ਜੋਤੀ ਸੰਗਿ ਜੋਤਿ ਸਮਾਨਾ ॥
(ਸੁਖਮਨੀ ਸਾਹਿਬ, ਮਹਲਾ 5, ਅੰਗ 278)

ਉਹ ਆਪਣੇ ਪਿੱਛੇ ਆਪਣੀ ਸਿੰਘਣੀ ਅਤੇ ਦੋ ਬੱਚੇ ਜਿਹਨਾਂ ਵਿੱਚ ਇੱਕ ਦੀ ਉਮਰ ਡੇਢ ਸਾਲ ਅਤੇ ਦੂਜੇ ਦੀ ਮਹਿਜ਼ ਪੰਜ ਮਹੀਨੇ ਸੀ, ਛੱਡ ਗਏ। ਬੀਬੀ ਜੀ ਪੰਜਾਬ ਅਤੇ ਸਿੰਧ ਬੈਂਕ ਵਿੱਚ ਨੌਕਰੀ ਕਦੇ ਸਨ।

(ਭਾਈ ਕਿਰਪਾਲ ਸਿੰਘ ਜੀ ਸ਼ਾਹਪੁਰ ਅੰਬਾਲਾ ਛਾਉਣੀ ਜੀ ਦੀ ਲਿਖਤ ਵਿਚੋਂ)

Please Share This