Shaheed Bhai Avtar Singh Kurala

1978 Amritsar Shaheed
Bhai Avtar Singh Kurala

Avtar Singh Ji was born in 1912 in the village of Kurala, situated in the Hoshiarpur district. His mother’s name was Dhan Kaur, and his father was named Bhai Bhagwan Singh. In his formative years, he received his education at Moolak Kula Primary School. Due to his father’s military service, the family received land in the village of Montgomery, (named Sahiwal nowadays) located in Pakistan. Consequently, they relocated there, where Avtar Singh completed his secondary education and later married Bibi Gurbachan Kaur. He worked in agriculture in Montgomery 1947 Punjab’s partition. After partition, he returned to his hometown of Kurala and resumed farming.

During his time in Dasuha, Avtar Singh encountered Bhai Harnam Singh and Bhai Pritam Singh. Together with their Sangat, he began to study the works of Bhai Sahib Bhai Randhir Singh. These writings inspired him to seek Amrit and embrace a Gursikh lifestyle. Avtar Singh started attending Gurmat Smagams around Talwara and Dasuha with fellow Gursikhs. He also visited Model Town Ludhiana and had the privilege of meeting Bhai Sahib Randhir Singh.

Avtar Singh and his Singhni finally took Amrit on April 13, 1961, during the Vaisakhi Smagam in Ludhiana. He adopted the Khalsa uniform (Bana) and adhered to the strict Rehat of consuming food in Sarbloh (iron utensils), which he upheld until the end of his life. His exemplary Rehat-Rehni inspired many families to also embrace Amrit.

Avtar Singh often attended Akhand Kirtani Jatha Smagams to partake in Kirtan and Nam-Bani. In 1969, when the Akhand Kirtani Jatha organized a Yatra to Patna Sahib and Hazoor Sahib, he eagerly joined, actively participating in the Sewa of the Punj Pyare during the Smagams.

Driven by his profound devotion, Avtar Singh left the comfort of his village and constructed a hut on his farmland, far from the village. Here, he performed the Parkash of Sri Guru Granth Sahib and resided until his final days. He would rise at midnight, bathe, and engage in Naam-Abyass until dawn.

In preparation for the upcoming Vaisakhi Smagam organized by the Akhand Kirtani Jatha in Amritsar, Avtar Singh bade farewell to his family, urging them to maintain a Gursikh way of life and foster love for one another. He made the decision to leave his home and reside at the Khalsa farm in Gurdaspur, accompanying the Jatha to propagate Sikhi in nearby villages. Upon arriving at the 1978 Vaisakhi Smagam in Sri Amritsar, he became the first martyr.

Witnesses to his Shaheedi recount that when a bullet from the Nirankaris struck him, he immediately fell to the ground. However, he swiftly composed himself, sat cross-legged, and loudly resumed his Nam-Abyass before entering a deep meditative state. As he sat there, the Nirankaris struck wooden sticks against his bare head (his Damala had fallen off during when he hall down). Bhai Sahib remained seated, motionless and upright, until his final breath.

Avtar Singh had five sons and one daughter, named Bhai Kirpal Singh, Bhai Harbaksh Singh, Bhai Iqbal Singh, Bhai Rattan Singh, Bhai Harbhajan Singh, and Bibi Surjeet Kaur. One of his sons, Bhai Iqbal Singh, also suffered injuries from a spear and a bullet during this massacre.

—Sura (Amritsar) -Monthly Magzine, by AKJ, May 1978


ਸ਼ਹੀਦ ਭਾਈ ਅਵਤਾਰ ਸਿੰਘ ਜੀ ਕੁਰਾਲਾ

ਸ਼ਹੀਦ ਭਾਈ ਅਵਤਾਰ ਸਿੰਘ ਕੁਰਾਲਾ ਦਾ ਜਨਮ ਮਾਤਾ ਧੰਨ ਕੌਰ ਦੀ ਕੁੱਖੋਂ, ਪਿਤਾ ਭਗਵਾਨ ਸਿੰਘ ਦੇ ਘਰ ਪਿੰਡ ਕੁਰਾਲਾ ਜਿਲਾ ਹੁਸ਼ਿਆਰਪੁਰ ਵਿਖੇ 1912 ਨੂੰ ਹੋਇਆ। ਆਪ ਜੀ ਨੇ ਮੁੱਢਲੀ ਵਿੱਦਿਆ ਮਾਲੂਕ ਕੁਲਾ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਸ੍ਰ. ਭਗਵਾਨ ਸਿੰਘ ਫੌਜ ਵਿੱਚ ਸਨ ਅਤੇ ਉਨ੍ਹਾਂ ਦੀ ਬਹਾਦਰੀ ਸਦਕਾ ਸਰਕਾਰ ਨੇ ਉਨ੍ਹਾਂ ਨੂੰ ਪਾਕਿਸਤਾਨ ਦੇ ਮਿੰਟਗੁਮਰੀ ਵਿੱਚ ਜ਼ਮੀਨ ਅਲਾਟ ਕੀਤੀ ਅਤੇ ਸਾਰਾ ਪਰਿਵਾਰ ਉੱਥੇ ਚਲਾ ਗਿਆ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦਾ ਅਨੰਦ ਕਾਰਜ ਬੀਬੀ ਗੁਰਬਚਨ ਕੌਰ ਨਾਲ ਹੋਇਆ। ਭਾਈ ਸਾਹਿਬ ਪਾਕਿਸਤਾਨ ਬਨਣ ਤੱਕ ਮਿੰਟਗੁਮਰੀ ਵਿੱਚ ਖੇਤੀ ਕਰਦੇ ਰਹੇ ਅਤੇ ਪਾਕਿਸਤਾਨ ਬਨਣ ਤੋਂ ਬਾਅਦ ਉਹ ਆਪਣੇ ਪੁਰਾਣੇ ਪਿੰਡ ਕੁਰਾਲਾ ਆ ਗਏ ਅਤੇ ਫਿਰ ਖੇਤੀ ਕਰਨ ਵਿੱਚ ਰੁੱਝ ਗਏ।

ਉਨ੍ਹਾਂ ਦਾ ਮਿਲਾਪ ਭਾਈ ਹਰਨਾਮ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਦਸੂਆ ਨਾਲ ਹੋਇਆ, ਉਨ੍ਹਾਂ ਦੀ ਸੰਗਤ ਅਤੇ ਪ੍ਰੇਰਣਾ ਸਦਕਾ ਉਨ੍ਹਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਭਾਈ ਸਾਹਿਬ ਰਣਧੀਰ ਸਿੰਘ ਦੀਆਂ ਕਿਤਾਬਾਂ ਪੜ੍ਹਨ ਉਪਰੰਤ ਉਨ੍ਹਾਂ ਵਿੱਚ ਅੰਮ੍ਰਿਤ ਛੱਕ ਕੇ ਗੁਰਸਿੱਖੀ ਜੀਵਨ ਜਿਊਣ ਦੀ ਚਾਹਤ ਪੈਦਾ ਹੋਈ ਅਤੇ ਤਲਵਾੜਾ ਅਤੇ ਦਸੂਆ ਦੇ ਆਸੇ-ਪਾਸੇ ਹੁੰਦੇ ਗੁਰਮਤਿ ਸਮਾਗਮਾਂ ਵਿੱਚ ਹੋਰ ਗੁਰਸਿੱਖਾਂ ਨਾਲ ਜਾਣ ਲੱਗੇ। ਉਹ ਭਾਈ ਸਾਹਿਬ ਰਣਧੀਰ ਸਿੰਘ ਨੂੰ ਮਿਲਣ ਲਈ ਮਾਡਲ ਟਾਊਨ ਲੁਧਿਆਣਾ ਵੀ ਗਏ।

ਭਾਈ ਅਵਤਾਰ ਸਿੰਘ ਜੀ ਆਪਣੀ ਸਿੰਘਣੀ ਸਮੇਤ 13 ਅਪ੍ਰੈਲ 1961 ਨੂੰ ਵਿਸਾਖੀ ਵਾਲੇ ਦਿਨ ਲੁਧਿਆਣਾ ਦੇ ਇੱਕ ਗੁਰਮਤਿ ਸਮਾਗਮ ਦੌਰਾਨ ਅੰਮ੍ਰਿਤ ਪਾਨ ਕਰਕੇ ਖਾਲਸਾਈ ਬਾਣੇ ਦੇ ਧਾਰਨੀ ਬਣ ਗਏ ਅਤੇ ਸਰਬ-ਲੋਹ ਦੇ ਭਾਂਡਿਆਂ ਵਿੱਚ ਪ੍ਰਸ਼ਾਦਾ ਛਕਣ ਦੀ ਰਹਿਤ ਦੀ ਸਖਤੀ ਨਾਲ ਪਾਲਣਾ ਕਰਦੇ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਅੰਤ ਤੱਕ ਜਾਰੀ ਰਿਹਾ। ਬਹੁਤ ਸਾਰੇ ਹੋਰ ਪਰਿਵਾਰਾਂ ਨੇ ਉਨ੍ਹਾਂ ਦੀ ਉੱਚੀ ਰਹਿਣੀ-ਬਹਿਣੀ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ ਅਤੇ ਗੁਰਸਿੱਖ ਜੀਵਨ ਦੀ ਸ਼ੁਰੂਆਤ ਕੀਤੀ।

ਭਾਈ ਸਾਹਿਬ ਅਖੰਡ ਕੀਰਤਨੀ ਜੱਥੇ ਵੱਲੋਂ ਕੀਤੇ ਜਾਂਦੇ ਸਮਾਗਮਾਂ ਵਿੱਚ ਜਾਂਦੇ ਅਤੇ ਗੁਰਬਾਣੀ ਅਤੇ ਕੀਰਤਨ ਦਾ ਅਨੰਦ ਮਾਣਦੇ। ਅਖੰਡ ਕੀਰਤਨੀ ਜੱਥੇ ਵੱਲੋਂ ਸੰਨ 1969 ਬੱਸਾਂ ਰਾਹੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੀ ਯਾਤਰਾ ਆਰੰਭੀ ਅਤੇ ਰਸਤੇ ਦੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸਮਾਗਮ ਕੀਤਾ ਜਾਂਦਾ। ਭਾਈ ਸਾਹਿਬ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਸਮਾਗਮਾਂ ਵਿੱਚ ਪੰਜ ਪਿਆਰਿਆਂ ਦੀ ਸੇਵਾ ਨਿਭਾਈ।

ਉਹਨਾਂ ਵਿੱਚ ਨਾਮ-ਸਿਮਰਨ ਦੀ ਅਜਿਹੀ ਅਭਿਲਾਸ਼ਾ ਸੀ ਕਿ ਉਨ੍ਹਾਂ ਨੇ ਆਪਣੀ ਪਿੰਡ ਵਾਲੀ ਰਿਹਾਇਸ਼ ਛੱਡ ਕੇ ਆਪਣੇ ਖੇਤ ਵਿੱਚ ਝੌਂਪੜੀ ਪਾ ਕੇ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਤੱਕ ਉੱਥੇ ਹੀ ਟਿਕੇ ਰਹੇ। ਉਹ ਰਾਤ ਦੇ 12 ਵਜੇ ਉਠਦੇ ਅਤੇ ਇਸ਼ਨਾਨ ਕਰਕੇ ਨਾਮ-ਸਿਮਰਨ ਦੇ ਅਭਿਆਸ ਵਿੱਚ ਜੁੱਟ ਜਾਂਦੇ ਅਤੇ ਦਿਨ ਚੜ੍ਹਨ ਤੱਕ ਨਾਮ-ਸਿਮਰਨ ਵਿੱਚ ਲੀਨ ਰਹਿੰਦੇ।

ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਅਖੰਡ ਕੀਰਤਨੀ ਜੱਥੇ ਵੱਲੋਂ ਵਿਸਾਖੀ ਦਿਹਾੜੇ ਮੌਕੇ ਕੀਤੇ ਜਾਂਦੇ ਸਮਾਗਮ ਵਿੱਚ ਜਾਣ ਲਈ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਅਲਵਿਦਾ ਆਖਦਿਆਂ ਇਕੱਠੇ ਪਿਆਰ ਨਾਲ ਰਹਿਣ ਅਤੇ ਗੁਰਸਿੱਖੀ ਜੀਵਨ ਜਿਊਣ ਦਾ ਪੈਗਾਮ ਦਿੰਦਿਆ ਕਿਹਾ ਕਿ ਉਹ ਹੁਣ ਕਦੇ ਵਾਪਿਸ ਨਹੀਂ ਆਉਣਗੇ। ਉਨ੍ਹਾਂ ਨੇ ਘਰ ਛੱਡਦਿਆਂ ਗੁਰਦਾਸਪੁਰ ਦੇ ਖਾਲਸਾ ਫਾਰਮ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਜੱਥੇ ਨਾਲ ਨੇੜਲੇ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਕਰਨ ਲੱਗੇ। ਉਹ ਸੰਨ 1978 ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਸ਼ਹੀਦੀ ਸਮਾਗਮ ‘ਤੇ ਆਏ ਅਤੇ ਨਿਰੰਕਾਰੀ ਕਾਂਡ ਦੇ ਪਹਿਲੇ ਸ਼ਹੀਦ ਬਣੇ।

ਉਨ੍ਹਾਂ ਦੀ ਸ਼ਹੀਦੀ ਦੇ ਪ੍ਰਤੱਖ ਦਰਸ਼ੀ ਗੁਰਸਿੱਖਾਂ ਅਨੁਸਾਰ ਜਦੋਂ ਨਿਰੰਕਾਰੀਆਂ ਵੱਲੋਂ ਚਲਾਈ ਇੱਕ ਗੋਲੀ ਉਨ੍ਹਾਂ ਦੇ ਵੱਜੀ ਤਾਂ ਉਹ ਭੁੰਜੇ ਡਿੱਗ ਪਏ, ਪਰ ਛੇਤੀ ਹੀ ਉਹ ਉੱਠ ਖੜ੍ਹੇ ਹੋਏ ਅਤੇ ਚੌਂਕੜਾ ਮਾਰ ਕੇ ਉੱਚੀ-ਉੱਚੀ ਨਾਮ-ਸਿਮਰਨ ਮੁੜ ਸ਼ੁਰੂ ਕਰ ਦਿੱਤਾ ਅਤੇ ਡੂੰਘੀ ਸਮਾਧੀ ਵਿੱਚ ਚਲੇ ਗਏ। ਉਨ੍ਹਾਂ ਦੇ ਉੱਥੇ ਬੈਠਿਆਂ ਨੂੰ ਹੀ ਨਿਰੰਕਰੀਆਂ ਨੇ ਡਾਂਗਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਥੱਲੇ ਡਿੱਗਣ ਨਾਲ ਦੁਮਾਲਾ ਉਨ੍ਹਾਂ ਦੇ ਸਿਰ ਤੋਂ ਉੱਤਰ ਗਿਆ ਅਤੇ ਨਿਰੰਕਾਰੀ ਨੰਗੇ ਸਿਰ ਉੱਤੇ ਡਾਂਗਾਂ ਮਾਰਦੇ ਰਹੇ। ਭਾਈ ਸਾਹਿਬ ਅੰਤਿਮ ਸਾਹ ਤੱਕ ਉੱਥੇ ਅਡੋਲ ਬੈਠੇ ਤਸ਼ੱਦਦ ਝੱਲਦੇ ਰਹੇ।

ਉਨ੍ਹਾਂ ਦੇ ਪੰਜ ਪੁੱਤਰ ਅਤੇ ਇੱਕ ਧੀ ਹੈ। ਜਿੰਨਾਂ ਦੇ ਨਾਂਅ ਇਸ ਤਰਾਂ ਹਨ: ਭਾਈ ਕਿਰਪਾਲ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਇਕਬਾਲ ਸਿੰਘ, ਭਾਈ ਰਤਨ ਸਿੰਘ, ਭਾਈ ਹਰਭਜਨ ਸਿੰਘ ਅਤੇ ਬੀਬੀ ਸੁਰਜੀਤ ਕੌਰ। ਉਨ੍ਹਾਂ ਦੇ ਸਪੁੱਤਰ ਭਾਈ ਇਕਬਾਲ ਸਿੰਘ ਦੀ ਲੱਤ ਵੀ ਇੱਕ ਗੋਲੀ ਅਤੇ ਬਰਛੇ ਨਾਲ ਜ਼ਖ਼ਮੀ ਹੋ ਗਈ।

—ਸੂਰਾ (ਅੰਮ੍ਰਿਤਸਰ), ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਮਈ 1978

Please Share This