Shaheed Bhai Harbhajan Singh Bhattian

1978 Amritsar Shaheed
Bhai Harbhajan Singh Bhattian

Bhai Harbhajan Singh Ji was born on 17 April 1947 in the village of Bhattian in Gurdaspur. His father, Sardar Jagat Singh, was a very Gursikh soul, committed to the Khalsa way of life from 1923-24.

Whenever anyone asked Bhai Sahib’s father about Bhai Harbhajan Singh’s Shaheedi, his eyes lit up, and he calmly expressed his pride in his son’s accomplishments during his 31 years. He humbly shared that Harbhajan Singh had surpassed their expectations, ultimately giving his life to protect the honor of the Khalsa Panth and defend the sanctity of Guru Sahib.

Bhai Harbhajan Singh’s mother was also an Amritdhari Bibi. Upon her son’s martyrdom, she expressed her gratitude to Akal Purkh, following the Guru Maharaj’s Hukam:

“Jis Kee Basath This Aagai Raakhai || Prabh Kee Aagiaa Maanai Maathhai ||”
When one offers to the Lord, that which belongs to the Lord, And willingly abides by the Will of God’s Order.

In the face of this tragedy, she displayed remarkable strength, refraining from shedding tears and even consoling others who grieved. Harbans Kaur, Bhai Sahib Ji’s mother, was known for her gentle demeanor and soft-spoken nature, which significantly influenced Harbhajan Singh’s character and values.

Harbhajan Singh leaves behind his wife, Joginder Kaur Ji, who proudly adorns a Keski, along with their three children: Baljinder Singh (11), Kulwant Kaur (8), and the baby, Balkar Singh (8 months) (on the time of Shaheedi). In alignment with the will of the Divine, his wife continues to live in Chardi Kala, a state of eternal optimism and joy.

Among his siblings, he had three brothers – Sardar Niranjan Singh, a government school teacher; Sardar Gurmeet Singh, serving with the Border Security Force (BSF); and Sardar Hardev Singh, engaged in farming. Bhai Sahib had two sisters and both of them were married. Remarkably, Harbhajan Singh was the only one among his siblings to be Amritdhari, upholding the Sikh code of conduct.

Bhai Harbhajan Singh pursued his education until the 10th grade at a government school in Kahnuwaan. After completing his matriculation, he briefly attended college but later enrolled in an Agriculture course at Ludhiana University. Following the completion of his studies, he began working as an Inspector in the Sri Gobindpur block.

Approximately three years prior to his martyrdom, he and his family took Amrit (initiation into the Khalsa) during the Akhand Kirtani Jatha Smagam at Batala, coinciding with Guru Nanak Dev Ji’s Gurpurb. He had a penchant for stylish clothing.

Shortly after receiving the Amrit Daat, he embraced the Gurmukhi Bana, wearing a Damala on his head and a blue Chola. He stays in chardikla with a red face and a spiritual shine in his eyes.

Bhai Sahib exemplified unwavering courage in speaking truth to power and whenever anything goes against Gurmat Mariyada. From the moment he accepted Amrit, he wholeheartedly adhered to a life of purity, to the extent that he exclusively consumed milk drawn by the hands of an Amritdhari Bibi. Once he was admitted to the hospital, he steadfastly refused medical interventions on his hair, entrusting his recovery to the divine. Guru Sahib’s grace he swiftly gets well very quickly.

Bhai Sahib commenced his days during Amrit Vela for Naam Abyass, in accordance with hukam of Guru Sahib. Following his spiritual practice, he recited the Banis of Japji, Jaap, Swaya, Chopai, and Anand Sahib. When time allowed, he delved into the recitation of Asa Di Vaar, Sukhmani Sahib, Shabad Hazarai Pathshahi 10, and Shabad Hazarai Patshahi 5. After Nitnem, he sought the divine presence and nourished himself.

Kirtan held a special place in his heart, and he loved to listen and do Kirtan. Bhai Sahib could easily spend his whole Night in the company of Kirtanees while doing Naam Abyass. He approached the singing of Shabads with meticulous memorization.

Meeting a fellow Singh was always a humble and warm exchange, often marked by handshakes and embraces as though they hadn’t seen each other in ages. His encounters with me were consistently filled with affection.

Bhai Sahib maintained close relationships with fellow Gursikhs, including Bhai Gurdial Singh Ladupur Ji, Bhai Joginder Singh Ji Nenokhot, Bhai Bakshish Singh Ji, and Bhai Sarbjeet Singh Ji Udonangal. On one occasion, he encountered Bhai Sarbjeet Singh with his beard tied up and convinced him that it wasn’t good for a Singh, prompting Bhai Sarbjeet Singh to immediately untie it. It was an example of respect to him by his fellow Singhs.

Bhai Sahib ji had huge respect to Master Niranjan Singh from Gurdaspur.  In the presence of Master Darshan Singh Ji Basrawa, Bhai Sahib would eagerly bow down to touch his feet, even if Master Darshan Singh Ji tried to stop him. His love for fellow Gursikhs was boundless.

Bhai Harbhajan Singh Ji, in his youth, made significant contributions to the Guru-Panth. In accordance with the Guru’s Bani, “Than Man Dhhan Sabh Soup Gur Ko Hukam Manniai Paaeeai ||,” he selflessly devoted everything to his Guru. His martyrdom imparts invaluable lessons and galvanizes the entire Panth.

Bhai Sahib attained Shaheedi in the 1978 Nirankari incident. We held his injured body for a day or two, but eventually, we had to bid him farewell with tears of sorrow. He dedicated himself to his Guru and left behind indelible memories. Bhai Harbhajan Singh’s martyrdom on 13 April 1978 remains an invaluable gem for the Sikh community.

(by Bhai Baldev Singh Ji B.A, L.L.B.)


ਸ਼ਹੀਦ ਭਾਈ ਹਰਭਜਨ ਸਿੰਘ ਜੀ ਭੱਟੀਆਂ

ਭਾਈ ਹਰਭਜਨ ਸਿੰਘ ਜੀ ਦਾ ਜਨਮ 17 ਅਪ੍ਰੈਲ 1947 ਨੂੰ ਪਿੰਡ ਭੱਟੀਆਂ ਜਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸਰਦਾਰ ਜਗਤ ਸਿੰਘ ਇੱਕ ਗੁਰਸਿੱਖ ਵਿਅਕਤੀ ਸੀ ਅਤੇ 1923-24 ਤੋਂ ਖਾਲਸਾ ਸਜ ਗਏ ਸਨ। ਜਦੋਂ ਵੀ ਮੈਂ ਉਨ੍ਹਾਂ ਨਾਲ ਹਰਭਜਨ ਸਿੰਘ ਦੀ ਸ਼ਹੀਦੀ ਬਾਰੇ ਗੱਲ ਕੀਤੀ ਜਾਂਦੀ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਇਕ ਅਜੀਬ ਚਮਕ ਆ ਜਾਂਦੀ ਅਤੇ ਬੜੇ ਸ਼ਾਂਤ ਅਤੇ ਠੰਡੇ ਮਨ ਨਾਲ ਦੱਸਦੇ ਕਿ ਉਨ੍ਹਾਂ ਦੇ ਪੁੱਤਰ ਨੇ 31 ਦੀ ਉਮਰ ਉਹ ਕੁਝ ਪ੍ਰਾਪਤ ਕਰ ਲਿਆ ਜੋ ਅਸੀਂ ਪ੍ਰਾਪਤ ਨਹੀਂ ਕਰ ਸਕੇ। ਉਹ ਇਸ ਗੱਲ ਨੂੰ ਬੜੀ ਹੀ ਨਿਮਰਤਾ ਨਾਲ ਦੱਸਦੇ ਕਿ ਖਾਲਸਾ ਪੰਥ ਅਤੇ ਗੁਰੂ ਸਾਹਿਬ ਦੀ ਆਨ ਸ਼ਾਨ ਲਈ ਉਨ੍ਹਾਂ ਦੇ ਪੁੱਤਰ ਨੇ ਸ਼ਹੀਦੀ ਪ੍ਰਾਪਤ ਕੀਤੀ।

ਭਾਈ ਹਰਭਜਨ ਸਿੰਘ ਦੇ ਮਾਤਾ ਜੀ ਵੀ ਅੰਮ੍ਰਿਤਧਾਰੀ ਸਨ ਅਤੇ ਉਨ੍ਹਾਂ ਆਪਣੇ ਪੁੱਤਰ ਦੀ ਸ਼ਹੀਦੀ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ। ਗੁਰੂ ਸਾਹਿਬ ਜੀ ਦਾ ਹੁਕਮ ਹੈ:

ਜਿਸੁ ਕੀ ਬਸਤੁ ਤਿਸੁ ਆਗੈ ਰਾਖੈ॥ ਪ੍ਰਭੁ ਕੀ ਆਗਿਆ ਮਾਨੈ ਮਾਥੈ॥

ਉਨ੍ਹਾਂ ਨੇ ਇੱਕ ਹੰਝੂ ਵੀ ਨਹੀਂ ਵਗਾਇਆ ਅਤੇ ਇੱਥੋਂ ਤੱਕ ਕਿ ਹੋਰ ਰੋਣ ਵਾਲਿਆਂ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ। ਮਾਤਾ ਹਰਬੰਸ ਕੌਰ ਬਹੁਤ ਹੀ ਉੱਚੀ ਸ਼ਖਸ਼ੀਅਤ ਹੈ ਅਤੇ ਘਰ ਵਿੱਚ ਕਦੇ ਵੀ ਕਿਸੇ ਨੂੰ ਉੱਚਾ ਨਹੀਂ ਬੋਲਦੇ ਸਨ। ਭਾਈ ਹਰਭਜਨ ਸਿੰਘ ਨੇ ਜੋ ਵੀ ਪ੍ਰਾਪਤ ਕੀਤਾ ਉਸ ਵਿੱਚ ਜ਼ਿਆਦਾ ਉਹਨਾਂ ਦੀ ਗੁਰਮੁੱਖ ਮਾਤਾ ਅਤੇ ਪਿਤਾ ਸਦਕਾ ਹੀ ਪ੍ਰਾਪਤ ਕੀਤਾ।

ਹਰਭਜਨ ਸਿੰਘ ਆਪਣੇ ਪਿੱਛੇ ਕੇਸਕੀਧਾਰੀ ਸਿੰਘਣੀ ਜੋਗਿੰਦਰ ਕੌਰ ਅਤੇ ਤਿੰਨ ਬੱਚੇ ਬਲਜਿੰਦਰ ਸਿੰਘ (11), ਕੁਲਵੰਤ ਕੌਰ (8) ਅਤੇ 8 ਮਹੀਨਿਆਂ ਦਾ ਛੋਟਾ ਬੱਚਾ ਬਲਕਾਰ ਸਿੰਘ ਛੱਡ ਗਏ। ਉਨ੍ਹਾਂ ਦੀ ਸਿੰਘਣੀ ਪ੍ਰਮਾਤਮਾ ਦੇ ਭਾਣੇ ਨੂੰ ਮੰਨਦਿਆਂ ਚੜ੍ਹਦੀ ਕਲਾ ਵਿੱਚ ਰਹੇ।

ਭਾਈ ਹਰਭਜਨ ਸਿੰਘ ਦੇ ਤਿੰਨ ਭਰਾ ਸਨ: ਸਰਦਾਰ ਨਿਰੰਜਣ ਸਿੰਘ ਸਰਕਾਰੀ ਸਕੂਲ ਵਿੱਚ ਮਾਸਟਰ ਸਨ, ਸਰਦਾਰ ਗੁਰਮੀਤ ਸਿੰਘ ਬੀ ਐੱਸ ਐੱਫ ਵਿੱਚ ਸਨ ਅਤੇ ਸਰਦਾਰ ਹਰਦੇਵ ਸਿੰਘ ਖੇਤੀ ਕਰਦੇ ਸਨ। ਉਨ੍ਹਾਂ ਦੀਆਂ ਦੋ ਭੈਣਾਂ ਸਨ ਜੋ ਵਿਆਹੀਆਂ ਹੋਈਆਂ ਹਨ। ਉਹ ਆਪਣੇ ਸਾਰੇ ਭੈਣਾਂ ਭਰਾਵਾਂ ਵਿੱਚ ਇਕੱਲੇ ਹੀ ਅੰਮ੍ਰਿਤਧਾਰੀ ਸਨ।

ਭਾਈ ਹਰਭਜਨ ਸਿੰਘ ਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਕਾਹਨੂੰਵਾਨ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਮੈਟ੍ਰਿਕ ਦੀ ਪੜ੍ਹਾਈ ਤੋਂ ਬਾਅਦ ਉਹ ਕੁਝ ਸਮਾਂ ਕਾਲਜ ਗਏ, ਪਰ ਬਾਅਦ ਵਿੱਚ ਉਨ੍ਹਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖਲਾ ਮਿਲ ਗਿਆ। ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਕੋਰਸ ਪੂਰਾ ਕਰਨ ਤੋਂ ਬਾਅਦ ਹਰਿਗੋਬਿੰਦਪੁਰ ਬਲਾਕ ਵਿੱਚ ਉਨਾਂ੍ਹ ਨੂੰ ਖੇਤੀਬਾੜੀ ਇੰਸਪੈਕਟਰ ਦੀ ਨੌਕਰੀ ਮਿਲ ਗਈ।

ਲਗਭਗ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਪਰਿਵਾਰ ਸਮੇਤ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਏ ਸਮਾਗਮ ਵਿੱਚ ਅਖੰਡ ਕੀਰਤਨੀ ਜੱਥੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਨ੍ਹਾਂ ਨੂੰ ਫੈਸ਼ਨਦਾਰ ਕੱਪੜੇ ਪਹਿਨਣ ਦਾ ਸ਼ੌਕ ਸੀ। ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਗੁਰਮੁੱਖੀ ਬਾਣਾ ਚੋਲਾ ਅਤੇ ਦੁਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ। ਉਹ ਲਾਲ ਸੁਰਖ ਚੇਹਰੇ ਅਤੇ ਚਮਕਦੀਆਂ ਅੱਖਾਂ ਨਾਲ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ।

ਭਾਈ ਸਾਹਿਬ ਕਿਸੇ ਦੇ ਵੀ ਸਾਹਮਣੇ ਸੱਚ ਬੋਲਣ ਦੀ ਜੁਅਰਤ ਰੱਖਦੇ ਅਤੇ ਜੋ ਗੱਲ ਗੁਰਮਤਿ ‘ਤੇ ਖਰੀ ਨਾ ਉਤਰਦੀ, ਉਸਤੇ ਸਹਿਮਤ ਨਾ ਹੁੰਦੇ। ਅੰਮ੍ਰਿਤ ਛਕਣ ਤੋਂ ਬਾਅਦ ਉਹ ਪੂਰਨ ਤੌਰ ‘ਤੇ ਬਿਬੇਕੀ ਹੋ ਗਏ ਅਤੇ ਇੱਥੋਂ ਤੱਕ ਕਿ ਉਹ ਅੰਮ੍ਰਿਤਧਾਰੀ ਬੀਬੀ ਦੇ ਹੱਥੋਂ ਚੋਇਆ ਦੁੱਧ ਹੀ ਛੱਕਦੇ। ਇੱਕ ਵਾਰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਹਨਾਂ ਨੇ ਡਾਕਟਰਾਂ ਨੂੰ ਆਪਣੇ ਕੇਸਾਂ ਨਾਲ ਛੇੜ ਛਾੜ ਕਰਨ ਦੀ ਆਗਿਆ ਨਾ ਦਿੱਤੀ ਅਤੇ ਉਨ੍ਹਾਂ ਨੇ ਸਭ ਕੁਝ ਅਕਾਲ ਪੁਰਖ ‘ਤੇ ਛੱਡ ਦਿੱਤਾ। ਗੁਰੂ ਸਾਹਿਬ ਨੇ ਕ੍ਰਿਪਾ ਕੀਤੀ ਉਹ ਬਹੁਤ ਛੇਤੀ ਠੀਕ ਹੋ ਗਏ।

ਭਾਈ ਸਾਹਿਬ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਦੇ। ਨਾਮ ਅਭਿਆਸ ਤੋਂ ਬਾਅਦ ਉਹ ਜਪੁ ਜੀ ਸਾਹਿਬ, ਜਾਪ ਸਾਹਿਬ, ਸਵੈਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕਰਦੇ। ਜਦੋਂ ਕਦੇ ਉਨ੍ਹਾਂ ਕੋਲ ਵੱਧ ਸਮਾਂ ਹੁੰਦਾ ਤਾਂ ਉਹ ਆਸਾ ਦੀ ਵਾਰ, ਸੁਖਮਨੀ ਸਾਹਿਬ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਅਤੇ ਸ਼ਬਦ ਹਜ਼ਾਰੇ ਪਾਤਸ਼ਾਹੀ ਪੰਜਵੀਂ ਦਾ ਪਾਠ ਕਰਦੇ। ਨਿਤਨੇਮ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਅਤੇ ਉਸ ਤੋਂ ਬਾਅਦ ਹੀ ਕੁਝ ਖਾਂਦੇ।

ਉਨ੍ਹਾਂ ਨੂੰ ਕੀਰਤਨ ਕਰਨ ਅਤੇ ਸੁਨਣ ਵਿੱਚ ਬਹੁਤ ਅਨੰਦ ਪ੍ਰਾਪਤ ਹੁੰਦਾ। ਉਹ ਸਾਰੀ ਰਾਤ ਕੀਰਤਨੀਆਂ ਦੇ ਨਾਲ ਗਾਉਂਦੇ ਰਹਿੰਦੇ ਅਤੇ ਨਾਮ ਅਭਿਆਸ ਕਰਦੇ। ਉਹ ਹਮੇਸ਼ਾਂ ਕੰਠ ਕੀਤੇ ਸ਼ਬਦ ਗਾਉਂਦੇ ਅਤੇ ਬੜੀ ਛੇਤੀ ਹੀ ਸ਼ਬਦ ਕੰਠ ਕਰ ਲੈਂਦੇ। ਉਹ ਹਮੇਸ਼ਾਂ ਹੋਰ ਸਿੰਘਾਂ ਨੂੰ ਬੜੀ ਨਿਮਰਤਾ ਨਾਲ ਮਿਲਦੇ। ਇੱਥੋਂ ਤੱਕ ਕਿ ਉਹ ਮਿਲਣ ਵਾਲੇ ਸਿੰਘ ਦਾ ਹੱਥ ਫੜ ਕੇ ਚੁੰਮਣ ਲੱਗ ਜਾਂਦੇ। ਉਹ ਹੋਰ ਸਿੰਘਾਂ ਨੂੰ ਗਲਵੱਕੜੀ ਪਾ ਕੇ ਮਿਲਦੇ ਅਤੇ ਉਨ੍ਹਾਂ ਨਾਲ ਮਿਲ ਕੇ ਨਾਮ ਅਭਿਆਸ ਕਰਦੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਨ੍ਹਾਂ ਨੇ ਮੱੁਦਤਾਂ ਤੋਂ ਇੱਕ ਦੂਜੇ ਨੂੰ ਨਾ ਵੇਖਿਆ ਹੋਵੇ।

ਜਦ ਕਦੇ ਵੀ ਮੈਨੂੰ ਉਹ ਮਿਲੇ ਬੜੇ ਪਿਆਰ ਨਾਲ ਮਿਲੇ। ਭਾਈ ਸਾਹਿਬ, ਭਾਈ ਗੁਰਦਿਆਲ ਸਿੰਘ ਜੀ ਲੱਡੂਪੁਰ, ਭਾਈ ਜੋਗਿੰਦਰ ਸਿੰਘ ਜੀ ਨੈਨੋਖੋਤ, ਭਾਈ ਬਖਸ਼ੀਸ਼ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਜੀ ਉਦੋਨੰਗਲ ਦੇ ਬਹੁਤ ਕਰੀਬੀ ਸਨ। ਇੱਕ ਵਾਰ ਭਾਈ ਸਰਬਜੀਤ ਸਿੰਘ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਦਾਹੜਾ ਬੰਨ੍ਹਿਆ ਹੋਇਆ ਸੀ। ਭਾਈ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਕਿ ਇੱਕ ਸਿੰਘ ਲਈ ਦਾਹੜਾ ਬੰਨ੍ਹਣਾ ਜ਼ਾਇਜ ਨਹੀਂ ਤਾਂ ਭਾਈ ਸਰਬਜੀਤ ਸਿੰਘ ਨੇ ਉਸ ਵੇਲੇ ਹੀ ਆਪਣਾ ਦਾਹੜਾ ਖੋਹਲ ਦਿੱਤਾ ਅਤੇ ਕਦੇ ਨਾਂਹ ਬੰਨਿਆ। ਇਹ ਹੋਰ ਸਿੰਘਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਾਂਦੇ ਸਤਿਕਾਰ ਦੀ ਇੱਕ ਉਦਾਹਰਣ ਹੈ।

ਭਾਈ ਸਾਹਿਬ ਮਾਸਟਰ ਨਿਰੰਜਣ ਸਿੰਘ ਗੁਰਦਾਸਪੁਰ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਦੇ ਕੀਰਤਨ ਦਾ ਬੜਾ ਅਨੰਦ ਮਾਣਦੇ ਸਨ। ਉਹ ਜਦੋਂ ਕਦੇ ਵੀ ਮਾਸਟਰ ਦਰਸ਼ਨ ਸਿੰਘ ਬਸਰਾਵਾਂ ਨੂੰ ਮਿਲਦੇ ਤਾਂ ਉਹ ਉਨ੍ਹਾਂ ਦੇ ਪੈਰ ਛੁਹਣ ਨੂੰ ਦੌੜਦੇ ਮਾਸਟਰ ਦਰਸ਼ਨ ਸਿੰਘ ਜੀ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ਦੇ ਦੌਰਾਨ ਵੀ ਉਹ ਨਾ ਰੁਕਦੇ। ਉਨ੍ਹਾਂ ਦੇ ਮਨ ਵਿੱਚ ਗੁਰਸਿੱਖਾਂ ਲਈ ਅਥਾਹ ਪਿਆਰ ਸੀ।

ਅੱਜ ਸਾਡੇ ਭਰਾ ਹਰਭਜਨ ਸਿੰਘ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਦਾ ਜ਼ਖਮੀ ਹੋਇਆ ਮ੍ਰਿਤਕ ਸਰੀਰ ਸਾਡੇ ਕੋਲ ਇੱਕ ਜਾਂ ਦੋ ਦਿਨ ਸੀ, ਪਰ ਅਸੀਂ ਇਸਨੂੰ ਆਪਣੇ ਕੋਲ ਕਿੰਨਾ ਚਿਰ ਰੱਖ ਸਕਦੇ ਸਾਂ। ਅਖੀਰ ਅਸੀਂ ਉਦਾਸੀ ਅਤੇ ਹੰਝੂਆਂ ਨਾਲ ਉਨ੍ਹਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਨ੍ਹਾਂ ਨੇ ਆਪਣਾ ਆਪ ਆਪਣੇ ਗੁਰੂ ਦੇ ਸਪੁਰਦ ਕਰ ਦਿੱਤਾ ਅਤੇ ਆਪਣੇ ਪਿੱਛੇ ਉਹ ਆਪਣੀਆਂ ਕੁਝ ਅਭੁੱਲ ਯਾਦਾਂ ਸਾਡੇ ਲਈ ਛੱਡ ਗਏ। ਸਿੱਖ ਪੰਥ ਦੇ ਅਣਮੋਲ ਹੀਰੇ ਭਾਈ ਹਰਭਜਨ ਸਿੰਘ ਨੇ 13 ਅਪ੍ਰੈਲ 1978 ਨੂੰ ਸ਼ਹੀਦੀ ਪ੍ਰਾਪਤ ਕੀਤੀ।

ਭਾਈ ਹਰਭਜਨ ਸਿੰਘ ਨੇ ਆਪਣੀ ਛੋਟੀ ਉਮਰ ਵਿੱਚ ਗੁਰੂ-ਪੰਥ ਦੀ ਵੱਡੀ ਸੇਵਾ ਕੀਤੀ। ਗੁਰੂ ਸਾਹਿਬ ਦੇ ਹੁਕਮ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ”। ਉਨ੍ਹਾਂ ਦੀ ਸ਼ਹੀਦੀ ਨੇ ਸਾਨੂੰ ਬਹੁਤ ਕੁਝ ਸਿਖਾਇਆ ਅਤੇ ਸਾਰੇ ਖ਼ਾਲਸਾ ਪੰਥ ਨੂੰ ਜਗਾ ਦਿੱਤਾ।

ਲਿਖਤ: ਭਾਈ ਬਲਦੇਵ ਸਿੰਘ ਜੀ, ਬੀ ਏ, ਐੱਲ ਐੱਲ ਬੀ

Please Share This