Shaheed Bhai Sahib Singh Kashtiwal

Babbar Khalsa
Shaheed Bhai Sahib Singh Kashtiwal

After the Indian Army’s assault on Sri Darbar Sahib in Amritsar, numerous young Sikhs joined the Kharku Movement to defend Sikh religious honor. A considerable portion of them were quite young; among these brave souls was Bhai Sahib Singh Kashtiwal. He stood as a testament to the cause, being the younger sibling of the renowned Kharku martyr, Bhai Dharam Singh Kashtiwal.

Birth and Family

Bhai Sahib Singh Kashtiwal was born to Surjit Kaur and his father S. Pyara Singh, in Kashtiwal village, Batala tehsil, Gurdaspur district. He was the youngest among three brothers and one sister. His upbringing from childhood deeply ingrained the essence of religious devotion within him.

Religious Life

Sahib Singh Kashtiwal led a deeply religious life. While attending a school in Gujarpura during sixth grade, he actively participated in the ongoing Kar Seva at Guru Ka Bagh each week. Accompanying the village Jatha every Thursday, he dedicated himself to the service and would return home after its completion. However, one week, he didn’t return as expected, The family thought that he would return the next week, but when he did not return even the next week, causing concern among his family.

His elder brother, Joginder Singh, ventured to Guru Ka Bagh to search for him. Upon his arrival, Sahib Singh, known as ‘Sahba’ at the age of 12, initially hid but his companions informed his brother about him. Despite their persistence, Sahib Singh adamantly refused to return home, even threatening his brother, saying: “If you touch me, you must know that Kar Sewa Babas beat with a sack of chilies…”!

Upon many requests, Sahib Singh remained firm on not returning home. Eventually, Joginder Singh reluctantly returned home. During his stay at Guru Ka Bagh, ‘Sahba’ sought request Kar Sewa Babas to teach him Gurbani Reading Santhia. However, they informed him that we only do Kar Sewa’s primary task here. Encouraged to learn Gurbani Santhia, they suggested he visit Darbar Sahib or Chowk Mehta. Despite his efforts, both places declined to admit him without family testimony. Disheartened, he returned home. A family member sneered at him, but he calmly responded, saying, “I haven’t come to stay. Come with me… I won’t stay at Mehta without your testimony.”

Despite the family’s insistence, Sahib Singh remained resolute in his decision. Eventually, his father accompanied him, and he was admitted to Chowk Mehta, the headquarters of Damdami Taksal. There, he swiftly memorized numerous verses of Gurbani. His passion extended to writing, but due to the oppressive police environment, his family couldn’t retain his written diaries.

The Journey of Struggle

When Bhai Dharam Singh Kashtiwal became involved in Kharku activities and began confronting oppressive forces, the Punjab Police targeted Bhai Sahib’s family as part of their policy of repression. With pressure mounting on Bhai Dharam Singh’s family, it was inevitable that ‘Sahba,’ inclined towards religious pursuits, would also become a target. Even before this, ‘Sahba’ had repeatedly expressed his desire to join Bhai Dharam Singh’s Jatha for the Panthic service, but due to his young age, Bhai Sahib didn’t permit him. The police crackdown provided Bhai Sahib Singh with a reason that could sway Bhai Dharam Singh’s decision, leading Bhai Sahib Singh Kashtiwal to begin working clandestinely for his elder brother’s Kharku movement.

Arrest and Prison Break

SSP Gobind Ram arrested Bhai Sahib Singh. Despite enduring severe torture by Batala’s SSP Gobind Ram multiple times, there was an instance when ‘Sahba’ was detained on suspicion of plotting against Gobind Ram and his associates. During this time, Gobind Ram subjected Sahib Singh to intense torture and scornfully remarked, “Raise your head, O big Babar, you wanted to kill me…?” When Sahib Singh became unable to walk due to the severity of the torture, he was lifted and placed in a prison cell. However, as soon as Sahib Singh regained his ability to walk, he deliberately walked stiffly in front of Gobind Ram.

Gobind Ram would then take him out of the prison cell and start the torture again.  During this time, one night, Gobind Ram contemplated staging a fake encounter involving Bhai Sahib Singh Kashtiwal. A noble police officer intentionally hid the cell key, claiming inability to find it. Gobind Ram hastily took some of the other remaining youths and killed them in a fake encounter.

Following this incident, during a real encounter with the Babbars, the police took Bhai Sahib Singh Kashtiwal into the encounter to use him as a human shield. It was a police practice to employ family members of Kharkus as shields during real encounters. However, during this circumstance, ‘Bhai Sahba’ seized an opportunity and managed to escape from police custody. He vowed that he would not surrender to the police until his very last breath.

Passionate about the Beatlegound

Following his escape from police custody, Bhai Sahib Singh joined Bhai Dharam Singh Kashtiwal’s Jatha. During this time, their Jatha faced a massive police encirclement in Tarpai village near Batala. The police even had bulletproof tractors at their disposal. It had become a common belief among the local people that in police encounters involving bulletproof tractors, the loss of Singh’s life was inevitable. During this siege, alongside other Singhs, Bhai Dharam Singh Kashtiwal, Bibi Sandeep Kaur, their one-year-old son Kanwardeep Singh, and Sahib Singh Kashtiwal were together. Despite a fierce confrontation, this group managed to break the police siege and escape.

Following this intense encounter, one of the associates advised Bhai Dharam Singh, saying, “Bhai Sahib, if the siege hadn’t been broken today, your family would have lost four lives along with us… It might be wise to send at least one family member abroad for safety.”

Bibi Sandeep Kaur supported this idea and urged Sahib Singh to go abroad. However, Bhai Sahib Singh was resolute in his decision not to leave the battlefield. He firmly stated, “I cannot abandon the battlefield and betray my Guru… A true Singh of the Guru does not flee from the fight…”.

Despite Bibi Sandeep Kaur’s insistence that he needed to care for Kanwardeep after them, Sahib Singh initially agreed. Yet, the next morning, he approached Sandeep Kaur in tears, confessing, “I was chastised by Guru Gobind Singh Ji in my dream last night, saying that you are fleeing from the battlefield… I am not going anywhere…”.

Numerous attempts were made to persuade him, but he remained steadfast and emotional, refusing to leave the battlefield. Despite being forcefully sent out of Punjab, he managed to return on a pretext and reentered the territory amidst intense battles.

Shaheedi –16 May 1992

On 16 May 1992, acting on a tip-off, the police arrested him at his friend’s place along with a comrade from the Kharku Movement. They were subjected to brutal torture within the house of their capture. Bhai Sahib Singh Kashtiwal displayed immense courage and endured the torture with unwavering valor. Despite the police resorting to inhumane methods, such as hammering nails into his skull, they failed to extract any information from him.

The younger Sikh generation ought to draw inspiration from the Panthic sentiments of such valiant martyrs. These heroes considered deviating from the Guru’s path during challenging times as a profound curse. As we celebrate their martyrdom, it’s crucial to introspect and ask ourselves why, despite the comfort within our homes, we sometimes falter in following the Guru’s teachings.

–Purja Purja Kat Marae (2010), by Bhai Baljit Singh Khalsa


ਸ਼ਹੀਦ ਭਾਈ ਸਾਹਿਬ ਸਿੰਘ ਕਾਸ਼ਤੀਵਾਲ

ਨਿੱਕੀ ਉਮਰ ਤੇ ਵਡੇਰੇ ਜਜ਼ਬੇ ਵਾਲਾ ਸੂਰਮਾ  ਜਦੋਂ ਦਿੱਲੀ ਤਖ਼ਤ ਦੇ ਨਵੇਂ ਤਾਜਦਾਰਾਂ ਨੇ ਜੂਨ 1984 ਵਿੱਚ ਇੱਕ ਹੋਰ ਪਾਪ ਦੀ ਜੰਜ ਸਿੱਖ ਕੌਮ ਦੀ ਅਣਖ-ਆਬਰੂ ਨੂੰ ਪੈਰਾਂ ‘ਚ ਲਿਤਾੜਨ ਲਈ ਸ੍ਰੀ ਅੰਮ੍ਰਿਤਸਰ ‘ਤੇ ਚਾੜ੍ਹੀ, ਤਾਂ ਸੀ ਅਕਾਲ ਤਖਤ ਸਾਹਿਬ ‘ਤੇ ਵਰ੍ਹੇ ਟੈਂਕਾਂ ਦੇ ਗੋਲਿਆਂ ਨੇ ਇੱਕ ਸ਼ਮ੍ਹਾ ਦਾ ਰੂਪ ਧਾਰ ਲਿਆ। ਇਸ ਸ਼ਮ੍ਹਾ ਦੀ ਹਿੱਕ ਠਾਰਨ ਲਈ ਮਿਟੇ ਸਿੱਖ ਪਤੰਗਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਨ੍ਹਾਂ ‘ਚੋਂ ਕਈ ਛੋਟੀ ਉਮਰੇ ਹੀ ਕੁਰਬਾਨ ਹੋ ਗਏ। ਭਾਈ ਸਾਹਿਬ ਸਿੰਘ ਕਾਸ਼ਤੀਵਾਲ ਵੀ ਇਹਨਾਂ ਛੋਟੀ ਉਮਰ ਦੇ ਸ਼ਹੀਦਾਂ ‘ਚੋਂ ਇੱਕ ਸਨ। ਆਪ ਜੀ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਛੋਟੇ ਭਰਾ ਸਨ।

ਜਨਮ ਅਤੇ ਮਾਤਾ ਪਿਤਾ

ਸ਼ਹੀਦ ਭਾਈ ਸਾਹਿਬ ਸਿੰਘ ਦਾ ਜਨਮ ਮਾਤਾ ਸੁਰਜੀਤ ਕੋਰ ਦੀ ਕੁੱਖੋਂ, ਪਿਤਾ ਸ. ਪਿਆਰਾ ਸਿੰਘ ਦੇ ਗਰਿਹ ਵਿਖੇ ਪਿੰਡ ਕਾਸ਼ਤੀਵਾਲ, ਤਹਿ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਸਾਹਿਬ ਸਿੰਘ ਤਿੰਨ ਭਰਾਵਾਂ ਤੇ ਇੱਕ ਭੈਣ ਵਿੱਚੋਂ ਸਭ ਤੋਂ ਛੋਟਾ ਸੀ। ਬਚਪਨ ਤੋਂ ਹੀ ਧਰਮ ਦਾ ਜਜ਼ਬਾ ਉਸ ਵਿੱਚ ਡਲ੍ਹਕਾਂ ਮਾਰਦਾ ਸੀ।

ਧਾਰਮਿਕ ਜੀਵਨ

ਸਾਹਿਬ ਸਿੰਘ ਛੇਵੀਂ ਕਲਾਸ ਵਿੱਚ ਗੁਜ਼ਰਪੁਰਾ ਦੇ ਸਕੂਲ ਵਿੱਚ ਪੜ੍ਹਦਾ ਸੀ, ਜਦੋਂ ਹਰ ਹਫ਼ਤੇ ਗੁਰੂ ਕੇ ਬਾਗ਼ ਦੀ ਚਲ ਰਹੀ ਕਾਰ ਸੇਵਾ ਵਿੱਚ ਨਿਯਤ ਹਿੱਸਾ ਲੈਣ ਲਗ ਪਿਆ। ਉਹ ਹਰ ਵੀਰਵਾਰ ਜਥੇ ਨਾਲ ਗੁਰੂ ਕੇ ਬਾਗ਼ ਜਾਂਦਾ ਤੇ ਸੇਵਾ ਵਿੱਚ ਹਿੱਸਾ ਪਾ ਕੇ ਵਾਪਸ ਪਰਤ ਆਉਂਦਾ।  ਫਿਰ ਇੱਕ ਵਾਰ ਇੱਕ ਹਫ਼ਤਾ ਉਹ ਵਾਪਸ ਨਾ ਪਰਤਿਆ। ਘਰ ਵਾਲਿਆਂ ਸੋਚਿਆ ਕਿ ਅਗਲੇ ਹਫ਼ਤੇ ਵਾਪਸ ਆ ਜਾਵੇਗਾ, ਪਰ ਜਦੋਂ ਉਹ ਅਗਲੇ ਹਫ਼ਤੇ ਵੀ ਵਾਪਸ ਨਾ ਪਰਤਿਆ ਤਾਂ ਉਸ ਦਾ ਵੱਡਾ ਭਰਾ ਜੋਗਿੰਦਰ ਸਿੰਘ ਉਸ ਦਾ ਪਤਾ ਕਰਨ ਗੁਰੂ ਕੇ ਬਾਗ਼ ਵਿਖੇ ਜਾ ਪਹੁੰਚਿਆ।

ਆਪਣੇ ਭਰਾ ਨੂੰ ਆਉਂਦਾ ਵੇਖ ਕੇ 12 ਸਾਲ ਦਾ ‘ਸਾਹਬਾ` ਦਰਵਾਜ਼ੇ ਓਹਲੇ ਲੁਕ ਗਿਆ, ਪਰ ਉਸ ਦੇ ਸਾਥੀਆਂ ਨੇ ਉਸ ਦੇ ਭਰਾ ਨੂੰ ਉਸ ਦੇ ਬਾਰੇ ਦੱਸ ਦਿੱਤਾ। ਜਦੋਂ ਉਸ ਦਾ ਭਰਾ ਉਸ ਦੇ ਸਾਹਮਣੇ ਹੋਇਆ ਤਾਂ ਉਸ ਨੇ ਸਪੱਸ਼ਟ ਤੌਰ ‘ਤੇ ਘਰ ਵਾਪਸ ਜਾਣ ਤੋਂ ਨਾਂਹ ਕਰਦਿਆਂ ਆਪਣੇ ਭਰਾ ਨੂੰ ਡਰਾਉਂਦੇ ਹੋਏ ਕਿਹਾ:  “ਜੇ ਮੈਨੂੰ ਹੱਥ ਲਾਇਆ ਤਾਂ ਸੋਚ ਲਈਂ ਬਾਬੇ ਮਿਰਚਾਂ ਵਾਲੀ ਬੋਰੀ ‘ਚ ਪਾ ਕੇ ਕੁੱਟਦੇ ਹੁੰਦੇ ਆ…!

‘ਸਾਹਬੇ` ਨੇ ਕਿਸੇ ਵੀ ਹਾਲਤ ਵਿੱਚ ਵਾਪਸ ਘਰ ਪਰਤਣ ਤੋਂ ਨਾਂਹ ਕਰ ਦਿੱਤੀ। ਜੋਗਿੰਦਰ ਸਿੰਘ ਹਾਰ ਕੇ ਵਾਪਸ ਪਰਤ ਆਇਆ। ਗੁਰੂ ਕੇ ਬਾਗ਼ ਰਹਿੰਦਿਆਂ ‘ਸਾਹਬੇ’ ਨੇ ਬਾਬਿਆਂ ਤੋਂ ਗੁਰਬਾਣੀ ਦਾ ਪਾਠ ਸਿੱਖਣ ਵਾਸਤੇ ਸੇਧ ਦੇਣ ਲਈ ਕਿਹਾ। ਬਾਬਿਆਂ ਨੇ ਕਿਹਾ, ਇਥੇ ਤਾਂ ਕੇਵਲ ਕਾਰ ਸੇਵਾ ਦਾ ਹੀ ਕਾਰਜ ਹੈ, ਜੇ ਸੁੱਧ ਪਾਠ ਸਿੱਖਣ ਤਾਂ ਜਾਂ ਦਰਬਾਰ ਸਾਹਿਬ ‘ਤੇ ਜਾਂ ਫਿਰ ਚੌਕ ਮਹਿਤੇ ਜਾਹ…। ਉਹ ਇਹਨਾਂ ਦੋਹਾਂ ਅਸਥਾਨਾਂ ‘ਤੇ ਗਿਆ, ਪਰ ਵਾਰਸਾਂ ਦੀ ਗਵਾਹੀ ਤੋਂ ਬਿਨਾਂ ਉਸ ਨੂੰ ਰੱਖਣ ਤੋਂ ਨਾਂਹ ਕਰ ਦਿੱਤੀ ਗਈ। ਹਾਰ ਕੇ ਉਹ ਆਪਣੇ ਘਰ ਗਿਆ। ਪਰਿਵਾਰ ਵਿੱਚੋਂ ਕਿਸੇ ਨੇ ਮਿਹਣਾ ਮਾਰਿਆ:  ਉਸ ਨੇ ਜਵਾਬ ਦਿੱਤਾ, “ਮੈਂ ਰਹਿਣ ਨਹੀਂ ਆਇਆ, ਮੇਰੇ ਨਾਲ ਚਲੋ….ਤੁਹਾਡੀ ਗਵਾਹੀ ਤੋਂ ਬਿਨਾਂ ਮੈਨੂੰ ਮਹਿਤੇ ਵਾਲੇ ਰੱਖਦੇ ਨਹੀਂ…”।

ਪਰਿਵਾਰ ਵਾਲਿਆਂ ਨੇ ਫਿਰ ਘਰ ਰਹਿਣ ਲਈ ਕਾਫ਼ੀ ਜ਼ੋਰ ਪਾਇਆ, ਪਰ ਸਾਹਿਬ ਸਿੰਘ ਨਾ ਮੰਨਿਆ। ਉਸ ਦੀ ਜ਼ਿਦ ਅੱਗੇ ਸਭ ਨੂੰ ਝੁਕਣਾ ਪਿਆ। ਅਖੀਰ ਉਸ ਦੇ ਪਿਤਾ ਜੀ ਨਾਲ ਜਾ ਕੇ ਉਸ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ ਦਾਖਲ ਕਰਵਾ ਆਏ, ਜਿਥੇ ਉਸ ਨੇ ਗੁਰਬਾਣੀ ਦੀ ਸੰਥਿਆ ਲੈ ਕੇ ਕਈ ਬਾਣੀਆਂ ਛੇਤੀ ਹੀ ਕੰਠ ਕਰ ਲਈਆਂ। ਉਸ ‘ਚ ਲਿਖਣ ਦੀ ਰੁਚੀ ਵੀ ਸੀ, ਪਰ ਉਸ ਦੀਆਂ ਲਿਖੀਆਂ ਡਾਇਰੀਆਂ ਪਰਿਵਾਰ, ਪੁਲਿਸ ਜਬਰ ਦੇ ਦੌਰ ਵਿੱਚ ਸੰਭਾਲ ਕੇ ਨਹੀਂ ਰੱਖ ਸਕਿਆ।

ਸੰਘਰਸ਼ ਦਾ ਰਸਤਾ

ਜਦੋਂ ਭਾਈ ਧਰਮ ਸਿੰਘ ਕਾਸ਼ਤੀਵਾਲ ਦੀਆਂ ਜੁਝਾਰੂ ਸਰਗਰਮੀਆਂ ਦੇ ਚੰਗਿਆੜੇ ਜਾਬਰ ਤਾਕਤਾਂ ਦੇ ਵਿਹੜਿਆਂ `ਚ ਪੁੱਜਣ ਲੱਗੇ ਤਾਂ ਪੰਜਾਬ ਪੁਲਿਸ ਆਪਣੀ ਨੀਤੀ ਅਨੁਸਾਰ ਭਾਈ ਸਾਹਿਬ ਦੇ ਪਰਿਵਾਰ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਉਣ ਲਗੀ। ਭਾਈ ਧਰਮ ਸਿੰਘ ਦੇ ਪਰਿਵਾਰ ਉੱਪਰ ਆਪਣਾ ਦਬਾਅ ਪਾਉਂਦਿਆਂ ਕੁਦਰਤੀ ਸੀ ਕਿ ਧਾਰਮਿਕ ਬਿਰਤੀ ਵਾਲਾ ‘ਸਾਹਬਾ’ ਉਹਨਾਂ ਦੀ ਨਿਗਾਹਾਂ ਵਿੱਚ ਆਉਂਦਾ। ਸੋ, ਪੰਜਾਬ ਪੁਲਿਸ ਨੇ ਉਸ ਨੂੰ ਵੀ ਤੰਗ ਕਰਨਾ ਅਰੰਭ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ‘ਸਾਹਬਾ` ਭਾਈ ਧਰਮ ਸਿੰਘ ਨੂੰ ਪੰਥਕ ਸੇਵਾ ਲਈ ਆਪਣੇ ਕਾਫਲੇ ਵਿੱਚ ਮਿਲਾਉਣ ਲਈ ਕਈ ਵਾਰ ਕਹਿ ਚੁੱਕਾ ਸੀ, ਪਰ ਭਾਈ ਸਾਹਿਬ ਨੇ ਉਸ ਦੀ ਛੋਟੀ ਉਮਰ ਕਾਰਨ ਹੁੰਗਾਰਾ ਨਹੀਂ ਸੀ ਭਰਿਆ। ਪੁਲਿਸ ਦੇ ਜਬਰ ਨੇ “ਸਾਹਬੇ’ ਨੂੰ ਉਹ ਦਲੀਲ ਮੁਹੱਈਆ ਕਰਵਾ ਦਿੱਤੀ, ਜਿਹੜੀ ਭਾਈ ਧਰਮ ਸਿੰਘ ਦੇ ਮਨ ‘ਤੇ ਅਸਰ ਕਰ ਸਕਦੀ ਸੀ, ਸੋ ਭਾਈ ਸਾਹਿਬ ਸਿੰਘ ਨੇ ਆਪਣੇ ਵੱਡੇ ਵੀਰ ਦੇ ਜੁਝਾਰੂ ਕਾਫਲੇ ਲਈ ਗੁਪਤ ਤੌਰ ‘ਤੇ ਕੰਮ ਕਰਨਾ ਅਰੰਭ ਦਿੱਤਾ।

ਗ੍ਰਿਫ਼ਤਾਰੀ ਅਤੇ ਜੇਲ੍ਹ ਫਰਾਰੀ

ਇਸ ਦੌਰਾਨ ਐਸ.ਐਸ.ਪੀ. ਗੋਬਿੰਦ ਰਾਮ ਨੇ ਗ੍ਰਿਫਤਾਰ ਕਰ ਲਿਆ। ਆਓ ਨੂੰ ਭਾਵੇਂ ਕਿ ਬਟਾਲੇ ਦੇ ਐਸ.ਐਸ.ਪੀ. ਗੋਬਿੰਦ ਰਾਮ ਨੇ ‘ਸਾਹਬੇ` ਨੂੰ ਕਈ ਵਾਰ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ, ਪਰ ਇੱਕ ਵਾਰ ਉਸ ਨੇ ਇਸ ਇਤਲਾਹ ਦੇ ਆਧਾਰ ‘ਤੇ ‘ਸਾਹਬੇ` ਨੂੰ ਚੁੱਕਿਆ ਕਿ ਇਹ ਆਪਣੇ ਕੁਝ ਸਾਥੀਆਂ ਸਣੇ ਮੈਨੂੰ (ਗੋਬਿੰਦ ਰਾਮ ਨੂੰ) ਕਤਲ ਕਰਨ ਦੀ ਸਕੀਮ ਬਣਾ ਰਿਹਾ ਹੈ। ਇਸ ਵਾਰ ਸਾਹਿਬ ਸਿੰਘ `ਤੇ ਬੇਤਹਾਸ਼ਾ ਤਸ਼ੱਦਦ ਕੀਤਾ ਤੜਫਾਉਂਦਾ ਤੇ ਫਿਰ ਕਹਿੰਦਾ:  “ਸਿਰ ‘ਉਤਾਂਹ ਚੁੱਕ ਓਏ ਵੱਡਿਆ ਬੱਬਰਾ, ਤੂੰ ਮੈਨੂੰ ਕਤਲ ਕਰਨਾ ਸੀ…?”  ਸਾਹਿਬ ਸਿੰਘ ਜਦੋਂ ਤੁਰਨੋਂ ਫਿਰਨੋਂ ਵੀ ਰਹਿ ਜਾਂਦਾ ਤਾਂ ਉਸ ਨੂੰ ਚੁੱਕ ਕੇ ਹਵਾਲਾਤ ਵਿੱਚ ਸੂਟ ਦਿੱਤਾ ਜਾਂਦਾ, ਪਰ ਜਿਉਂ ਹੀ ਉਹ ਤੁਰਨ ਫਿਰਨ ਜੋਗਾ ਹੁੰਦਾ, ਫਿਰ ਤੋਂ ਗੋਬਿੰਦ ਰਾਮ ਦੇ ਸਾਹਮਣੇ ਆਕੜ ਕੇ ਤੁਰਨ ਲੱਗ ਪੈਂਦਾ।

ਗੋਬਿੰਦ ਰਾਮ ਫਿਰ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਲੈਂਦਾ ਅਤੇ ਦੁਬਾਰਾ ਟਾਰਚਰ ਅਰੰਭ ਕਰ ਦਿੰਦਾ। ਇਹਨਾਂ ਦਿਨਾਂ ਵਿੱਚ ਇੱਕ ਵਾਰ ਰਾਤ ਨੂੰ ਗੋਬਿੰਦ ਰਾਮ ਨੇ ‘ਸਾਹਬੇ` ਦਾ ਮੁਕਾਬਲਾ ਬਣਾਉਣ ਦਾ ਵਿਚਾਰ ਬਣਾ ਲਿਆ, ਪਰ ਸਿੱਖ ਸੰਤਰੀ ਨੇ ਜਾਣ-ਬੁਝ ਕੇ ਹਵਾਲਾਤ ਦੀ ਚਾਬੀ ਲੁਕਾ ਦਿੱਤੀ ਤੇ ਕਹਿ ਦਿੱਤਾ ਕਿ ਚਾਬੀ ਨਹੀਂ ਮਿਲ ਰਹੀ। ਗੋਬਿੰਦ ਰਾਮ ਕਾਹਲੀ ਵਿੱਚ ਬਾਕੀ ਦੇ ਕੁਝ ਨੌਜਵਾਨਾਂ ਨੂੰ ਲੈ ਗਿਆ ਤੇ ਉਹਨਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ।

ਇਸ ਘਟਨਾ ਪਿੱਛੋਂ ਬੱਬਰਾਂ ਨਾਲ ਇੱਕ ਮੁਕਾਬਲੇ ਸਮੇਂ ਪੁਲਿਸ ਸਾਹਬੇ ਨੂੰ ਅੱਗੇ ਲਾ ਕੇ ਮੁਕਾਬਲੇ ‘ਚ ਲੈ ਗਈ। ਪੁਲਿਸ ਦੀ ਇਹ ਨੀਤੀ ਸੀ ਕਿ ਅਸਲ ਮੁਕਾਬਲੇ ਸਮੇਂ ਉਹ ਸਿੰਘਾਂ ਦੇ ਪਰਿਵਾਰਕ ਜੀਆਂ ਨੂੰ ਅੱਗੇ ਲਾ ਕੇ ਲੈ ਕੇ ਜਾਂਦੀ ਸੀ, ਪਰ ‘ਸਾਹਬਾ` ਇਥੋਂ ਮੋਕਾ ਵੇਖ ਕੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਤੇ ਕਹਿਣ ਲੱਗਾ ਕਿ ਹੁਣ ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਉਣਾ।

ਮੈਦਾਨੇ ਜੰਗ ਦਾ ਆਸ਼ਕ

ਫਿਰ ਉਹ ਖੁੱਲ੍ਹ ਕੇ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਜਥੇ ਨਾਲ ਵਿਚਰਨ ਲੱਗਾ। ਇਹਨਾਂ ਹੀ ਦਿਨਾਂ ਵਿੱਚ ਬਟਾਲੇ ਨੇੜੇ ਟਰਪਈ ਪਿੰਡ ਵਿੱਚ ਇਹਨਾਂ ਦੇ ਜਥੇ ਨੂੰ ਪੁਲਿਸ ਦੀ ਇੱਕ ਵੱਡੀ ਗਿਣਤੀ ਨੇ ਘੇਰਾ ਪਾ ਲਿਆ। ਇਸ ਵੇਲੇ ਪੁਲਿਸ ਕੋਲ ਬੁਲੇਟ ਪਰੁਫ਼ ਟਰੈਕਟਰ ਵੀ ਸਨ। ਓਦੋਂ ਤਕ ਭੋਲੇ-ਭਾਲੇ ਲੋਕਾਂ ‘ਚ ਆਮ ਇਹ ਗੱਲ ਪਰਚਲਤ ਹੋ ਗਈ ਸੀ ਕਿ ਜਿਸ ਮੁਕਾਬਲੇ ਵਿੱਚ ਪੁਲਿਸ ਕੋਲ ਬੁਲਟ ਪਰੂਫ ਟਰੈਕਟਰ ਹੋਣ, ਓਥੇ ਸਿੰਘਾਂ ਦਾ ਜਾਨੀ ਨੁਕਸਾਨ ਲਾਜ਼ਮੀ ਹੀ ਹੁੰਦਾ ਹੈ। ਇਸ ਘੇਰੇ ਵਿੱਚ ਹੋਰ ਸਿੰਘਾਂ ਤੋਂ ਇਲਾਵਾ ਭਾਈ ਧਰਮ ਸਿੰਘ ਕਾਸ਼ਤੀਵਾਲ, ਬੀਬੀ ਸੰਦੀਪ ਕੌਰ, ਇਹਨਾਂ ਦਾ ਇੱਕ ਸਾਲ ਦਾ ਭੁਝੰਗੀ ਕੰਵਰਦੀਪ ਸਿੰਘ ਅਤੇ ਸਾਹਿਬ ਸਿੰਘ ਕਾਸ਼ਤੀਵਾਲ ਇਕੱਠੇ ਹੀ ਸਨ। ਪਰ ਗਹਿਗਚ ਮੁਕਾਬਲੇ ‘ਚ ਸਿੰਘਾਂ ਦਾ ਇਹ ਜਥਾ ਪੁਲਿਸ ਦਾ ਘੇਰਾ ਤੋੜ ਕੇ ਬਚ ਨਿਕਲਣ ਵਿੱਚ ਸਫਲ ਹੋ ਗਿਆ।

ਇਸ ਮੁਕਾਬਲੇ ਪਿੱਛੋਂ ਨਾਲ ਦੇ ਸਿੰਘਾਂ ਨੇ ਭਾਈ ਧਰਮ ਸਿੰਘ ਨੂੰ ਕਿਹਾ:  “ਭਾਈ ਸਾਹਿਬ, ਜੇ ਅੱਜ ਘੇਰਾ ਨਾ ਟੁੱਟਦਾ ਤਾਂ ਸਾਡੇ ਨਾਲ-ਨਾਲ ਤੁਹਾਡੇ ਪਰਿਵਾਰ ਦੇ ਇਕੱਠੇ ਚਾਰ ਜੀਅ ਸਨ… ਤੁਸੀਂ ਘਟੋ ਘੱਟ ਇੱਕ ਮੈਂਬਰ ਨੂੰ ਬਾਹਰ ਕੱਢ ਦਿਓ… “।

ਇਹ ਹੱਲ ਬੀਬੀ ਸੰਦੀਪ ਕੌਰ ਦੇ ਮਨ ਲੱਗੀ ਤੇ ਉਸ ਨੇ ਸਾਹਿਬ ਸਿੰਘ ਨੂੰ ਵਿਦੇਸ਼ ਨਿਕਲ ਜਾਣ ਲਈ ਕਹਿਣਾ ਅਰੰਭ ਕਰ ਦਿੱਤਾ। ਪਰ ‘ਸਾਹਬਾ’` ਮੈਦਾਨ ਨਾ ਛੱਡਣ ਲਈ ਬਜ਼ਿਦ ਸੀ। ਉਸ ਦਾ ਕਹਿਣਾ ਸੀ:  “ਮੈਂ ਮੈਦਾਨ ਛੱਡ ਕੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ…ਗੁਰੂ ਕੇ ਸਿੰਘ ਭਖਿਆ ਮੈਦਾਨ ਛੱਡ ਕੇ ਭਜਦੇ ਨਹੀ ਹੁੰਦੇ…”।

ਬੀਬੀ ਸੰਦੀਪ ਕੋਰ ਨੇ ਜਦੋਂ ਇਹ ਕਿਹਾ ਕਿ ਸਾਡੇ ਪਿੱਛੋਂ ਕੰਵਰਦੀਪ ਦੀ ਸੰਭਾਲ ਕਰਨ ਲਈ ਤੇਰਾ ਨਿਕਲ ਜਾਣਾ ਜ਼ਰੂਰੀ ਹੈ ਤਾਂ ਉਹ ਮੰਨ ਗਿਆ, ਪਰ ਅਗਲੇ ਦਿਨ ਸਵੇਰੇ ਰੋਂਦਾ ਹੋਇਆ ਆ ਕੇ ਸੰਦੀਪ ਕੌਰ ਨੂੰ ਕਹਿਣ ਲੱਗਾ: “ਰਾਤੀਂ ਮੈਨੂੰ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਝਿੜਕਾਂ ਮਾਰੀਆਂ ਕਿ ਤੂੰ ਮੈਦਾਨ ਛੱਡ ਕੇ ਭੱਜ ਰਿਹੈਂ…ਮੈਂ ਕੀਤੇ ਨਹੀ ਜਾਣਾ…”।

ਉਸ ਨੂੰ ਮਨਾਉਣ ਦਾ ਬੜਾ ਯਤਨ ਕੀਤਾ ਗਿਆ, ਪਰ ਜਜ਼ਬਾਤੀ ਹੋਇਆ ‘ਸਾਹਬਾ’ ਨਾ ਮੰਨਿਆ। ਉਸ ਨੂੰ ਜ਼ੋਰ ਪਾ ਕੇ ਪੰਜਾਬ ਤੋਂ ਬਾਹਰ ਭੇਜਿਆ ਗਿਆ, ਪਰ ਉਹ ਇੱਕ ਬਹਾਨਾ ਬਣਾ ਕੇ ਵਾਪਸ ਪਰਤ ਆਇਆ ਤੇ ਫਿਰ ਵਰ੍ਹਦੀ ਅੱਗ ਵਿੱਚ ਵਾਪਸ ਆਪਣੇ ਇਲਾਕੇ ‘ਚ ਜਾ ਵੜਿਆ।

ਸ਼ਹੀਦੀ –16 ਮਈ 1992

16 ਮਈ 1992 ਨੂੰ ਇੱਕ ਮੁਖ਼ਬਰੀ ਦੇ ਆਧਾਰ ‘ਤੇ ਉਸ ਦੇ ਸੰਘਰਸ਼ ਦੇ ਇੱਕ ਸਾਥੀ ਦੋਸਤ ਨਾਲ ਉਸ ਦੋਸਤ ਦੇ ਘਰੋਂ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਿਸ ਘਰ ਵਿੱਚੋਂ ਇਹਨਾਂ ਨੂੰ ਫੜਿਆ ਗਿਆ, ਓਸੇ ਥਾਂ ‘ਤੇ ਹੀ ਪੁਲਿਸ ਨੇ ਇਹਨਾਂ ਉੱਪਰ ਅਥਾਹ ਤਸ਼ੱਦਦ ਕੀਤਾ। ਭਾਈ ਸਾਹਿਬ ਸਿੰਘ ਨੇ ਪੂਰੀ ਚੜ੍ਹਦੀ ਕਲਾ ਵਿੱਚ ਰਹਿ ਕੇ ਤਸ਼ੱਦਦ ਖਿੜੇ ਮੱਥੇ ਸਹਾਰਿਆ। ਝੁੰਜਲਾਏ ਤੇ ਹਲਕਾਏ ਹੋਏ ਦਿੱਲੀ ਦੇ ਕਾਰਿੰਦਿਆਂ ਵੱਲੋਂ ਇਸ ਸੂਰਮੇ ਦੇ ਸਿਰ ਵਿੱਚ ਕਿੱਲ ਠੋਕ ਦਿੱਤੇ ਜਾਣ ਬਾਰੇ ਪਤਾ ਲੱਗਦਾ ਹੈ, ਪਰ ਉਹ ਇਹਨਾਂ ਤੋਂ ਜਥੇ ਦਾ ਕੋਈ ਭੇਤ ਨਾ ਲੈ ਸਕੇ।

ਸਿੱਖ ਗੱਭਰੂਆਂ ਨੂੰ ਅਜਿਹੇ ਸੂਰਬੀਰ ਸ਼ਹੀਦਾਂ ਦੇ ਪੰਥਕ ਜਜ਼ਬਿਆਂ ਤੋਂ ਸੇਧ ਲੈਣੀ ਚਾਹੀਦੀ ਹੈ । ਉਹ ਸੂਰਮੇ ਜੋ ਵਰ੍ਹਦੀ ਹੋਈ ਅੱਗ ਵਿੱਚ ਵੀ ਗੁਰੂ ਤੋਂ ਬੇਮੁੱਖ ਹੋਣਾ ਇੱਕ ਲਾਹਨਤ ਸਮਝਦੇ ਸਨ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦਿਆਂ ਸਾਨੂੰ ਆਪਣੇ ਅੰਦਰ ਝਾਤ ਮਾਰ ਕੇ ਇਸ ਸਵਾਲ ਦੇ ਰੂ-ਬਰੂ ਹੋਣ ਦੀ ਲੋੜ ਹੈ ਕਿ ਘਰ ਦੀ ਚਾਰ ਦੀਵਾਰੀ ਅੰਦਰ ਸੁਖ ਸਹੂਲਤਾਂ ਮਾਣਦੇ ਹੋਏ ਵੀ ਅੱਜ ਅਸੀਂ ਗੁਰੂ ਤੋਂ ਬੇਮੁੱਖ ਹੋਣ ਦਾ ਸੰਤਾਪ ਕਿਉਂ ਹੰਢਾਅ ਰਹੇ ਹਾਂ?

–ਪੁਰਜਾ ਪੁਰਜਾ ਕੱਟ ਮਰੇ (2010), ਭਾਈ ਬਲਜੀਤ ਸਿੰਘ ਖ਼ਾਲਸਾ 

Please Share This

Leave a Reply

This site uses Akismet to reduce spam. Learn how your comment data is processed.