Shaheed Jathedar Amrik Singh Khujala

1978 Amritsar Shaheed
Jathedar Amrik Singh Khujala

Bhai Amrik Singh was born in the desi month of Phagan (February/March) in the year 1957 in the village of Khujala, district Amritsar. His father’s name was Sardar Kundan Singh, and his mother was Mata Harbhajan Kaur. Bhai Sahib Ji had 5 brothers, and he was the 2nd eldest son of his parents.

Bhai Amrik Singh Ji Khujala was one of the 13 Singhs who achieved Shaheedi in the holy city of Amritsar on Vaisakhi. He was just 21 years old when he attained this honor. His dedication was such that he was entrusted with the position of Jathedar at Sri Akal Takhat Sahib because of his persuasive abilities in encouraging many people to come to Sri Akal Takhat Sahib and take Amrit. He also had taken Amrit at Sri Akal Takhat Sahib, 6 years earlier.

After finishing his primary education, Bhai Amrik Singh’s interest in formal education waned. His heart was filled with a deep love for learning Gurbani and Sikh History. He decided to join the Bhindrawale Jatha, Mehta Chowk, which was located nearby.

Bhai Sahib had a compassionate heart, especially when he saw distressed or needy individuals. He readily offered substantial amounts of money, household items, and even his clothing to help them without hesitation. He had a daily routine of reciting Naam-Bani during Amrit Vela, ensuring he never missed it, regardless of how late he might have been in Satsang the night before. In the evenings during the time of Rehras Sahib, he would stop his work, no matter how important, to attend the Rehras Divaan and bring others with him, considering this as a part of his Nitnem. After his morning Nitnem, he would not eat any food until he had the Darshan of Guru Maharaj.

Bhai Sahib was consistently found in the company of Gurmukhs or in Sangat at the Guru’s house. He maintained strict adherence to the Rehni-Behni, according to Gurmat Bibek. He also developed a deep love for Sarbloh Rehni (eating in iron utensils) and took great care to keep his Bata (iron utensil) in pristine condition, reserving it exclusively for those who had taken Amrit. He actively engaged with the workers who assisted his parents in farming and many other people on the Guru’s path. Despite his family’s affluence, he preferred to wear simple Gursikhi clothes and never tolerated any disrespect toward Guru Ji.

On Vaisakhi day, Bhai Sahib woke up during Amrit Vela, performed his Ishnaan, and recited his Nitnem. He then visited the Gurdwara before meeting Jathedar Kala Singh, who was residing in room number 5 at Guru Nanak Niwas. Bhai Sahib left his shoes in the room, took a dip in the Holy Amritsar Sarowar, and then walked around the Sri Akal Takht Sahib. He paid his respects to the Shashters, contemplated the sacrifices of the Shaheeds, and offered Ardas, seeking the opportunity to also give Kurbani. He walked around the Nishaan Sahib while reading parts of the Hukamnama:

kaaeiaa kaagadh man paravaanaa ||Sir Kae Laekh N Parrai Eiaanaa ||
The body is the paper, and the mind is the inscription written upon it. The ignorant fool does not read what is written on his forehead.
(Dhanasari Mahalla 5, Panna 662)

On his way to the Divaan, Bhai Sahib met a Gurmukh who said to him, “Singh of the Guru, today is the time for Kurbani; Guru Ji is in need of a head. The Singhs are preparing to go and stop the insults being shouted against our Guru, and you should also be present.” Encouraged by these words, Bhai Sahib walked towards the rest of the Guru’s Army. He was about to drink water to quench his thirst when another Singh took the glass. Undeterred, he forwent water, Langar, and even putting on his shoes, proceeding forward to attain Shaheedi. Bullets met him, and with the shout of Fateh, he embraced martyrdom.

– Writings of Giani Jaswant Singh Ji B.A., B.T


ਸ਼ਹੀਦ ਜੱਥੇਦਾਰ ਅਮਰੀਕ ਸਿੰਘ ਖੁਜਾਲਾ

ਭਾਈ ਅਮਰੀਕ ਸਿੰਘ ਜੀ ਦਾ ਜਨਮ ਫਗਣ ਦੇ ਦੇਸੀ ਮਹੀਨੇ ਸਾਲ 1957 ਨੂੰ ਸਰਦਾਰ ਕੁੰਦਨ ਸਿੰਘ ਜੀ ਦੇ ਘਰ ਮਾਤਾ ਹਰਭਜਨ ਕੌਰ ਜੀ ਦੀ ਕੁਖੋਂ ਪਿੰਡ ਖੁਜਾਲਾ, ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਜੀ ਤੋਂ ਇਕ ਭਰਾ ਵਡਾ ਸੀ ਅਤੇ ਚਾਰ ਭਰਾ ਛੋਟੇ ਸਨ।

ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਵਿਸਾਖੀ ਦੇ ਦਿਹਾੜੇ ‘ਤੇ ਸ਼ਹੀਦ ਹੋਏ 13 ਸਿੰਘਾਂ ਵਿੱਚ 21 ਸਾਲਾ ਜੱਥੇਦਾਰ ਅਮਰੀਕ ਸਿੰਘ ਸ਼ਾਮਲ ਸਨ। ਉਨ੍ਹਾਂ ਨੂੰ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ, ਕਿਉਂਕਿ ਉਹ ਬਹੁਤ ਸਾਰੇ ਲੋਕਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਣ ਲਈ ਇੱਥੇ ਲੈ ਕੇ ਆਏ। ਉਨ੍ਹਾਂ ਖੁਦ 6 ਸਾਲ ਦੀ ਉਮਰ ਵਿੱਚ ਅੰਮ੍ਰਿਤ ਪਾਨ ਕਰ ਲਿਆ ਸੀ।

ਪੰਜਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਦੀ ਅੱਗੇ ਪੜ੍ਹਨ ਵਿੱਚ ਰੁਚੀ ਨਹੀਂ ਸੀ। ਉਨ੍ਹਾਂ ਦੇ ਮਨ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਬਹੁਤ ਪਿਆਰ ਸੀ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਉਹ ਆਪਣੇ ਨੇੜੇ ਦੇ ਸਥਾਨ ਮਹਿਤਾ ਚੌਂਕ ਵਿਖੇ ਭਿੰਡਰਾਂਵਾਲੇ ਦੇ ਜੱਥੇ ਵਿੱਚ ਸ਼ਾਮਲ ਹੋ ਗਏ। ਉਨਾਂ੍ਹ ਦਾ ਮਨ ਤਰਸ ਨਾਲ ਭਰ ਜਾਂਦਾ ਜਦੋਂ ਉਹ ਲਾਚਾਰ ਅਤੇ ਲੋੜਵੰਦ ਲੋਕਾਂ ਨੂੰ ਵੇਖਦਾ। ਉਹ ਬਿਨਾਂ ਕਿਸੇ ਹਿਚਕਚਾਟ ਦੇ ਆਪਣੇ ਘਰੋਂ ਪੈਸਾ, ਚੀਜ਼ਾਂ ਅਤੇ ਇੱਥੋਂ ਤੱਕ ਕਿ ਜੋ ਕੱਪੜੇ ਉਨ੍ਹਾਂ ਪਾਏ ਹੁੰਦੇ ਸਨ, ਲੋੜਵੰਦਾਂ ਨੂੰ ਦੇ ਦਿੰਦਾ। ਇੱਕ ਵਾਰ ਉਹ ਗੁਰੂ ਜੀ ਦੀ ਸੰਗਤ ਦੀ ਸੇਵਾ ਲਈ ਜਾ ਰਹੇ ਸਨ, ਤੇ ਉਨ੍ਹਾਂ ਕੋਲ ਪੈਸੇ ਨਹੀਂ ਸਨ ਤਾਂ ਉਨ੍ਹਾਂ ਨੇ ਇੱਕ ਸੋਨੇ ਦੀ ਮੰੁਦਰੀ ਵੇਚ ਦਿੱਤੀ।

ਉਹ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਨਾਮ-ਬਾਣੀ ਦਾ ਅਭਿਆਸ ਕਰਦੇ। ਉਹ ਹਮੇਸ਼ਾਂ ਅੰਮ੍ਰਿਤ ਵੇਲੇ ਉੱਠਦੇ, ਭਾਵੇਂ ਕਿ ਰਾਤ ਨੂੰ ਉਹ ਸੰਗਤ ਵਿੱਚੋਂ ਦੇਰ ਨਾਲ ਆਉਂਦੇ। ਸ਼ਾਮ ਵੇਲੇ ਰਹਿਰਾਸ ਦੇ ਸਮੇਂ ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਉਹ ਛੱਡ ਦਿੰਦੇ ਅਤੇ ਰਹਿਰਾਸ ਦੇ ਦੀਵਾਨ ਵਿੱਚ ਹਾਜ਼ਰ ਹੁੰਦੇ ਅਤੇ ਆਪਣੇ ਨਾਲ ਹੋਰਨਾਂ ਨੂੰ ਵੀ ਲੈ ਕੇ ਜਾਂਦੇ। ਇਹ ਉਨ੍ਹਾਂ ਦੇ ਨਿਤਨੇਮ ਦਾ ਹਿੱਸਾ ਸੀ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਿਨਾਂ ਕੁਝ ਨਾ ਖਾਂਦੇ।

ਭਾਈ ਸਾਹਿਬ ਹਮੇਸ਼ਾਂ ਗੁਰਸਿੱਖਾਂ ਦੀ ਜਾਂ ਗੁਰਦੁਆਰਾ ਸਾਹਿਬ ਜਾ ਕੇ ਸੰਗਤ ਕਰਦੇ। ਉਹ ਹਮੇਸ਼ਾਂ ਗੁਰਮਤਿ ਬਿਬੇਕ ਅਨੁਸਾਰ ਸਖਤ ਰਹਿਣੀ-ਬਹਿਣੀ ਵਿੱਚ ਰਹਿੰਦੇ। ਉਹਨਾਂ ਨੂੰ ਸਰਬ ਲੋਹ ਦੇ ਬਰਤਨਾਂ ਦਾ ਅਥਾਹ ਪਿਆਰ ਸੀ। ਉਹ ਹਮੇਸ਼ਾਂ ਆਪਣਾ ਬਾਟਾ ਚਮਕਦਾ ਰੱਖਦੇ ਅਤੇ ਕਿਸੇ ਬੇਅੰਮ੍ਰਿਤੀਏ ਨੂੰ ਕਦੇ ਵੀ ਵਰਤਣ ਲਈ ਨਾਂਹ ਦਿੰਦੇ। ਉਨ੍ਹਾਂ ਨੇ ਦਿਹਾੜੀਦਾਰ ਜੋ ਖੇਤੀਬਾੜੀ ਵਿੱਚ ਉਹਨਾਂ ਦੇ ਮਾਤਾ-ਪਿਤਾ ਨਾਲ ਕੰਮ ਕਰਵਾਉਂਦੇ ਅਤੇ ਬਹੁਤ ਸਾਰੇ ਹੋਰ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਨ੍ਹਾਂ ਦੇ ਪਰਿਵਾਰ ਦੇ ਪੂਰੇ ਖੁਸ਼ਹਾਲ ਹੋਣ ਦੇ ਬਾਵਜੂਦ ਉਹ ਹਮੇਸ਼ਾਂ ਸਾਦਾ ਗੁਰਸਿੱਖੀ ਬਾਣਾ ਪਾਉਂਦੇ। ਉਹ ਕਿਸੇ ਵੱਲੋਂ ਗੁਰੂ ਸਾਹਿਬ ਦੀ ਕੀਤੀ ਬੇਅਦਬੀ ਸਹਾਰ ਨਹੀਂ ਸਨ ਸਕਦੇ।

ਵਿਸਾਖੀ ਵਾਲੇ ਦਿਨ ਭਾਈ ਸਾਹਿਬ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਕੇ ਨਿਤਨੇਮ ਕੀਤਾ। ਫਿਰ ਉਹ ਗੁਰਦੁਆਰਾ ਸਾਹਿਬ ਗਏ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਨਿਵਾਸ ਦੇ ਕਮਰਾ ਨੂੰ 5 ਵਿੱਚ ਜੱਥੇਦਾਰ ਕਾਲਾ ਸਿੰਘ ਨੂੰ ਮਿਲਣ ਗਏ। ਉਨ੍ਹਾਂ ਨੇ ਉੱਥੇ ਆਪਣੀ ਜੁੱਤੀ ਰੱਖੀ ਅਤੇ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਸ਼ਸ਼ਤਰਾਂ ਦੇ ਦਰਸ਼ਨ ਕੀਤੇ ਅਤੇ ਸ਼ਹੀਦਾਂ ਬਾਰੇ ਸੋਚ ਕੇ ਅਰਦਾਸ ਕੀਤੀ ਕਿ ਉਹ ਵੀ ਕੁਰਬਾਨੀ ਦੇਣ ਦੇ ਯੋਗ ਹੋ ਜਾਵੇ। ਫਿਰ ਉਨ੍ਹਾਂ ਹੁਕਮਨਾਮਾ ਪੜ੍ਹਦਿਆਂ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕੀਤੀ।

“ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥
(ਧਨਾਸਰੀ ਮਹਲਾ 5, ਅੰਗ 662)

ਉਨ੍ਹਾਂ ਨੂੰ ਦੀਵਾਨ ਹਾਲ ਦੇ ਰਸਤੇ ਵਿੱਚ ਕੁਝ ਸਿੰਘ ਮਿਲੇ, ਜਿਨ੍ਹਾਂ ਉਨ੍ਹਾਂ ਨੂੰ ਆਖਿਆ ਕਿ ਸਿੰਘਾ ਅੱਜ ਕੁਰਬਾਨੀ ਦਾ ਦਿਨ ਹੈ। ਗੁਰੂ ਜੀ ਨੂੰ ਇੱਕ ਸਿਰ ਦੀ ਲੋੜ ਹੈ। ਸਿੰਘ ਸਾਡੇ ਗੁਰੂ ਵਿਰੁੱਧ ਬੋਲਣ ਵਾਲਿਆਂ ਨੂੰ ਰੋਕਣ ਲਈ ਜਾਣ ਦੀ ਤਿਆਰੀ ਕਰ ਰਹੇ ਹਨ ਅਤੇ ਤੁਹਾਨੂੰ ਵੀ ਜਾਣਾ ਚਾਹੀਦਾ ਹੈ। ਫਿਰ ਭਾਈ ਸਾਹਿਬ ਗੁਰੂ ਸਾਹਿਬ ਦੀ ਬਾਕੀ ਫੌਜ ਵੱਲ ਚੱਲ ਪਏ। ਚਲਦਿਆਂ ਚਲਦਿਆਂ ਉਨ੍ਹਾਂ ਪਿਆਸ ਬੁਝਾਉਣ ਲਈ ਜਲ ਛਕਣ ਦੀ ਕੋਸ਼ਿਸ਼ ਕੀਤੀ ਤਾਂ ਜਲ ਦਾ ਗਿਲਾਸ ਉਨ੍ਹਾਂ ਤੱਕ ਪਹੁੰਚਦਿਆਂ ਹੋਰ ਸਿੰਘ ਨੇ ਫੜ ਲਿਆ। ਫਿਰ ਉਹ ਬਿਨਾਂ ਪਾਣੀ ਪੀਤਿਆਂ, ਬਿਨਾਂ ਲੰਗਰ ਛਕਿਆਂ ਅਤੇ ਇੱਥੋਂ ਤੱਕ ਬਿਨ੍ਹਾਂ ਜੁੱਤੀ ਪਾਇਆਂ ਸ਼ਹਾਦਤ ਪਾਉਣ ਲਈ ਅੱਗੇ ਵਧ ਗਏ। ਉਨ੍ਹਾਂ ਦੇ ਗੋਲੀਆਂ ਵੱਜੀਆਂ ਅਤੇ ਫਤਿਹ ਦਾ ਜੈਕਾਰ ਛੱਡਿਆ ਅਤੇ ਸ਼ਹੀਦ ਹੋ ਗਏ।

ਲਿਖਤ: ਗਿਆਨੀ ਜਸਵੰਤ ਸਿੰਘ ਜੀ ਬੀ. ਏ., ਬੀ.ਟੀ.

Please Share This