Shaheed Jathedar Ranbir Singh Fauji, Mehta

1978 Amritsar Shaheed
Jathedar Ranbir Singh Fauji, Mehta

Jathedar Ranbir Singh was born on 17 December 1935 at the house of Sardar Kala Singh in the village of Thraj in the district of Faridkot. Sardar Kala Singh did agricultural work in the village of Thraj in Faridkot. During the Jaito Morcha, he was sentenced to 14 years in Jail, of which he served 5. He was also a member of Sardar Bhagat Singh’s Naujwaan Sabha.

Jathedar Ranbir Singh’s wife, Sardarni Rajwant Kaur looked after and educated their 2 children (Daljeet Singh aged 13, and Parmjeet Kaur aged 11). The Jathedar had one sister and 3 brothers who were employed in the army or worked in agriculture.

Bhai Ranbir Singh became an Amritdhari at the age of 6. After completing his basic education he joined the Army. He knew the 5 Banis and Sukhmani Sahib by memory, he was a Nitnemi of the Panj Granthi and also in charge of religious duties in the army. He received a pension after serving 20 years in the army and came to stay with Sant Kartar Singh Ji Khalsa, Jatha Bhindra Mehta. Sant Ji made him the Jathedar of the Mehta Gurdwara. He would give his monthly pension and sell his tractor trolley for Sewa.

Bhai Sahib was the Jathedar in protests against False Gurus in Komen, Mehta, Kadia, and Amritsar. On 13 April he also obtained Shaheedi like his other brothers while protesting in a peaceful manner. Two days before this incident, on 11 April Bhai Ranbir Singh went to Sri Goindwal Sahib and did 84 Paaths on the steps of the Baoli Sahib and did Ardas to Guru Ji that may his body be used for the service of the Guru. According to Guru’s will, his Ardas was answered.

written by Bhai Sahib Amrik Singh, Mehta


ਸ਼ਹੀਦ ਜਥੇਦਾਰ ਭਾਈ ਰਨਬੀਰ ਸਿੰਘ ਫੌਜੀ ਮਹਿਤਾ

ਜੱਥੇਦਾਰ ਰਨਬੀਰ ਸਿੰਘ ਦਾ ਜਨਮ ਸਰਦਾਰ ਕਾਲਾ ਸਿੰਘ ਦੇ ਘਰ ਪਿੰਡ ਥਰਾਜ਼ ਜਿਲ੍ਹਾ ਫਰੀਦਕੋਟ ਵਿਖੇ 17 ਦਸੰਬਰ 1935 ਨੂੰ ਹੋਇਆ। ਸਰਦਾਰ ਕਾਲਾ ਸਿੰਘ ਪਿੰਡ ਵਿੱਚ ਖੇਤੀਬਾੜੀ ਕਰਦੇ ਸਨ। ਜੈਤੋ ਮੋਰਚੇ ਦੌਰਾਨ ਉਨ੍ਹਾਂ ਨੂੰ 14 ਮਹੀਨਿਆਂ ਦੀ ਸਜ਼ਾ ਹੋਈ, ਜਿਸ ਵਿੱਚੋਂ ਉਨ੍ਹਾਂ 5 ਮਹੀਨੇ ਕੈਦ ਕੱਟੀ। ਉਹ ਸਰਦਾਰ ਭਗਤ ਸਿੰਘ ਨੌਜਵਾਨ ਸਭਾ ਦੇ ਵੀ ਮੈਂਬਰ ਸਨ।

ਸਰਦਾਰ ਕਾਲਾ ਸਿੰਘ ਦੀ ਸੁਪਤਨੀ ਸਰਦਾਰਨੀ ਰਜਵੰਤ ਕੌਰ ਆਪਣੇ ਦੋ ਬੱਚਿਆਂ (ਦਲਜੀਤ ਸਿੰਘ 13 ਸਾਲ ਅਤੇ ਪਰਮਜੀਤ ਕੌਰ 11 ਸਾਲ) ਨੂੰ ਪੜ੍ਹਾਉਂਦੇ ਅਤੇ ਸਾਂਭ ਸੰਭਾਲ ਕਰਦੇ। ਜੱਥੇਦਾਰ ਸਾਹਿਬ ਦੀ ਇੱਕ ਭੈਣ ਅਤੇ ਤਿੰਨ ਭਰਾ ਸਨ, ਜਿਹੜੇ ਫੌਜ ਵਿੱਚ ਨੌਕਰੀ ਜਾਂ ਖੇਤੀਬਾੜੀ ਕਰਦੇ।

ਭਾਈ ਰਣਧੀਰ ਸਿੰਘ ਨੇ 6 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ। ਮੱੁਢਲੀ ਵਿੱਦਿਆ ਹਾਸਲ ਕਰਨ ਪਿੱਛੋਂ ਉਹ ਫੌਜ ਵਿੱਚ ਭਰਤੀ ਹੋ ਗਏ। ਉਹਨਾਂ ਨੂੰ ਨਿਤਨੇਮ ਦੀਆਂ 5 ਬਾਣੀਆਂ ਅਤੇ ਸੁਖਮਨੀ ਸਾਹਿਬ ਕੰਠ ਸੀ। ਉਹ ਪੰਜ ਗ੍ਰੰਥੀ ਦੀਆਂ ਬਾਣੀਆਂ ਦਾ ਵੀ ਨਿਤਨੇਮ ਕਰਦੇ ਅਤੇ ਫੌਜ ਵਿੱਚ ਉਹ ਧਾਰਮਿਕ ਡਿਊਟੀ ਕਰਿਆ ਕਰਦੇ ਸਨ। ਉਹ 20 ਸਾਲਾਂ ਬਾਅਦ ਫੌਜ ਤੋਂ ਸੇਵਾ ਮੁਕਤ ਹੋ ਕੇ ਸੰਤ ਕਰਤਾਰ ਸਿੰਘ ਜੀ ਖਾਲਸਾ, ਜੱਥਾ ਭਿੰਡਰਾਂ ਮਹਿਤਾ ਨਾਲ ਰਹਿਣ ਲੱਗੇ। ਸੰਤ ਜੀ ਨੇ ਉਨ੍ਹਾਂ ਨੂੰ ਮਹਿਤਾ ਗੁਰਦੁਆਰਾ ਸਾਹਿਬ ਦਾ ਜੱਥੇਦਾਰ ਬਣਾ ਦਿੱਤਾ। ਉਹ ਆਪਣੀ ਪੈਨਸ਼ਨ ਸੇਵਾ ਵਿੱਚ ਖਰਚ ਕਰਦੇ ਅਤੇ ਆਪਣਾ ਟਰੈਕਟਰ-ਟਰਾਲੀ ਵੀ ਵੇਚ ਕੇ ਸੇਵਾ ਵਿੱਚ ਲਾ ਦਿੱਤਾ।

ਭਾਈ ਸਾਹਿਬ ਝੂਠੇ ਗੁਰੂਆਂ ਵਿਰੁੱਧ ਕੋਮਨ, ਮਹਿਤਾ, ਕਾਦੀਆਂ ਅਤੇ ਅੰਮ੍ਰਿਤਸਰ ਵਿੱਚ ਹੋਏ ਰੋਸ ਮੁਜ਼ਾਹਰਿਆਂ ਦੇ ਜੱਥੇਦਾਰ ਸਨ। 13 ਅਪ੍ਰੈਲ 1978 ਨੂੰ ਉਨ੍ਹਾਂ ਨੇ ਆਪਣੇ ਹੋਰ ਭਰਾਵਾਂ ਦੀ ਤਰ੍ਹਾਂ ਸ਼ਾਂਤਮਈ ਰੋਸ ਮੁਜ਼ਾਹਰਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਘਟਨਾ ਤੋਂ ਦੋ ਦਿਨ ਪਹਿਲਾਂ 11 ਅਪ੍ਰੈਲ ਨੂੰ ਭਾਈ ਰਣਧੀਰ ਸਿੰਘ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀਆਂ 84 ਪੌੜੀਆਂ ‘ਤੇ 84 ਪਾਠ ਕਰਦਿਆਂ ਅਤੇ ਉਨ੍ਹਾਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਦਾ ਸਰੀਰ ਗੁਰੂ ਦੀ ਸੇਵਾ ਵਿੱਚ ਲੱਗ ਸਕੇ। ਗੁਰੂ ਸਾਹਿਬ ਦੀ ਰਜ਼ਾ ਅਨੁਸਾਰ ਉਨ੍ਹਾਂ ਦੀ ਅਰਦਾਸ ਸੁਣੀ ਗਈ।

ਲਿਖਤ: ਭਾਈ ਸਾਹਿਬ ਅਮਰੀਕ ਸਿੰਘ ਮਹਿਤਾ

Please Share This