Shaheed Bibi Darshan Kaur Kanpur

1978 Kanpur Nirankari Massacre
Shaheed Bibi Darshan Kaur Gobind Nagar Kanpur

Sikh women have played vital roles in numerous Sikh movements throughout history, and this legacy endures today. Bibi Darshan Kaur Kanpur was one such Sikh woman who made the ultimate sacrifice. On September 26, 1978, she attained shaheedi during a protest against the Nakli Nirankaris. She exemplified immense bravery, fearlessness, and a profound commitment to Panthic affairs.

Bibi Darshan Kaur’s husband, S. Harnam Singh Ji, was an exceptionally enthusiastic and courageous man. Bibi Ji herself displayed remarkable bravery and dedication to the Sikh community. Her father, S. Partap Singh Ji, had roots in Village Rajar, Tehsil Fateh Jang, District Kamalpur, Pakistan. Bibi Ji’s marriage was solemnized in 1947.

Bibi Ji held a deep reverence for the Guru’s abode and provided continuous service to visiting Gursikhs, making a lasting impact on their hearts. Those who crossed paths with her were greatly impressed by her contributions to construction work. Bibi Ji’s heart overflowed with Gurbani and devotion, and she wouldn’t even sip a glass of water without first fulfilling her daily religious commitments.

In 1960, she faced arrest during the Punjabi Suba movement, along with her three-year-old daughter, spending six months in jail.

Even amidst the tumultuous events in Kanpur, Bibiji fervently supported the protest march with unwavering courage and enthusiasm. She sustained three gunshot wounds, one to the chest and two to her legs, without flinching or taking a step back.

At the age of fifty, she achieved martyrdom, leaving behind two boys and two girls, with one boy and one girl yet to be married.

—Sura Amritsar -Monthly Magzine, by AKJ, November 1978


ਸ਼ਹੀਦ ਸਰਦਾਰਨੀ ਦਰਸ਼ਨ ਕੌਰ ਜੀ

ਸਿਖ ਧਰਮ ਦੀਆਂ ਹਰ ਲਿਹਰਾਂ ਵਿਚ ਸਿਖ ਔਰਤਾਂ ਨੇ ਆਪਣਾ ਵਡਮੁਲਾ ਯੋਗਦਾਨ ਪਾਇਆ ਹੈ, ਚਾਹੇ ਓਹ ਪੁਰਾਤਨ ਇਤਹਾਸ ਹੋਵੇ ਜਾਂ ਅਜੋਕੇ ਸਮੇਂ ਦੀ ਗੱਲ ਹੋਵੇ। ਬੀਬੀ ਦਰਸ਼ਨ ਕੌਰ ਵੀ ਓਹਨਾਂ ਸ਼ਹੀਦ ਸਿੱਖ ਔਰਤਾਂ ਵਿਚੋਂ ਇਕ ਸਨ ਅਤੇ ਆਪ ਜੀ ਨੇ 26 ਸਤੰਬਰ 1978 ਦੇ ਦਿਨ ਨਕਲੀ ਨਿਰੰਕਾਰੀਆਂ ਦੇ ਵਿਰੋਧ ਸ਼ਾਂਤਮਈ ਵਿਰੋਧ ਕਰਦਿਆਂ ਸ਼ਹੀਦੀ ਪਾਈ। ਬੀਬੀ ਜੀ ਇਕ ਬਹਾਦੁਰ, ਨਿਡਰ ਅਤੇ ਪੰਥਕ ਮਸਲਿਆਂ ਪ੍ਰਤੀ ਡੂੰਗੀ ਸੋਚ ਰਖਣ ਵਾਲੀ ਔਰਤ ਸੀ।

ਸਰਦਾਰਨੀ ਦਰਸ਼ਨ ਕੌਰ ਜੀ ਦੇ ਪਤੀ ਸ. ਹਰਨਾਮ ਸਿੰਘ ਜੀ ਬੜੇ ਹੀ ਜੋਸ਼ੀਲੇ ਤੇ ਹਿੰਮਤ ਵਾਲੇ ਸੱਜਣ ਹਨ। ਬੀਬੀ ਜੀ ਵੀ ਬੜੇ ਦਲੇਰ, ਬਹਾਦਰ ਅਤੇ ਪੰਥਕ ਕੌਮਾਂ ਵਿਚ ਭਾਰੀ ਉਤਸ਼ਾਹ ਰੱਖਦੇ ਸਨ। ਆਪ ਜੀ ਦੇ ਪਿਤਾ ਦਾ ਨਾਂ ਸ. ਪਰਤਾਪ ਸਿੰਘ ਜੀ ਅਤੇ ਬੀਬੀ ਜੀ ਦੇ ਸਹੁਰੇ ਪਾਕਿਸਤਾਨ ਦੇ ਪਿੰਡ ਰਾਜੜ, ਤਹਿਸੀਲ ਫ਼ਤਿਹਜੰਗ, ਜ਼ਿਲ੍ਹਾ ਕੈਂਬਲਪੁਰ ਤੋਂ ਸਨ। ਬੀਬੀ ਜੀ ਦਾ ਅਨੰਦ ਕਾਰਜ 1947 ਵਿਚ ਹੋਇਆ ਸੀ।

ਬੀਬੀ ਜੀ ਦਾ ਗੁਰੂ ਘਰ ਨਾਲ ਅਥਾਹ ਪ੍ਰੇਮ ਪਿਆਰ ਸੀ ਅਤੇ ਘਰ ਵਿਚ ਸਦਾ ਹੀ ਆਏ-ਗਏ ਗੁਰਸਿੱਖਾਂ ਦੀ ਸੇਵਾ ਦਾ ਪ੍ਰਵਾਹ ਚਲਦਾ ਹੀ ਰਹਿੰਦਾ ਸੀ। ਆਏ-ਗਏ ਸੱਜਣ ਬੀਬੀ ਜੀ ਦੀ ਨਿਰਮਾਣ ਸੇਵਾ ਤੋਂ ਬੜੇ ਹੀ ਪ੍ਰਭਾਵਤ ਹੋ ਕੇ ਜਾਂਦੇ ਸਨ। ਬੀਬੀ ਜੀ ਦੇ ਦਿਲ ਵਿਚ ਗੁਰਬਾਣੀ ਤੇ ਗੁਰ-ਚਰਨਾਂ ਦੀ ਇਤਨੀ ਪੀਤੀ ਸੀ ਕਿ ਆਪਣਾ ਨਿਤਨੇਮ ਪੂਰਾ ਕੀਤੇ ਬਿਨਾਂ ਅੰਨ ਜਲ ਮੂੰਹ ਨਹੀਂ ਸੀ ਪਾਉਂਦੇ।

1960 ‘ਚ ਪੰਜਾਬੀ ਸੂਬੇ ਦੇ ਮੋਰਚੇ ਵਿਚ ਆਪ ਨੇ ਤਿੰਨ ਸਾਲ ਦੀ ਬੱਚੀ ਗੋਦੀ ਵਿਚ ਲੈ ਕੇ ਗਿਰਫਤਾਰੀ ਦਿੱਤੀ ਅਤੇ ਛੇ ਮਹੀਨੇ ਦੀ ਜੇਲ੍ਹ ਯਾਤਰਾ ਕੀਤੀ।

ਕਾਨਪੁਰ ਦੇ ਇਸ ਖ਼ੂਨੀ ਕਾਂਡ  ਵੇਲੇ ਵੀ ਬੀਬੀ ਜੀ ਰੋਸ-ਜਲੂਸ ਦਾ ਬੜੇ ਉਤਸ਼ਾਹ ਤੇ ਦਲੇਰੀ ਨਾਲ ਸਾਥ ਦੇ ਰਹੇ ਸਨ। ਆਪ ਜੀ ਨੂੰ ਜ਼ਾਲਮਾਂ ਦੀਆਂ ਤਿੰਨ ਗੋਲੀਆਂ ਲੱਗੀਆਂ- ਇਕ ਛਾਤੀ ਵਿਚ ਤੇ ਦੋ ਲੱਤਾਂ  ਵਿਚ, ਪਰ ਉਨ੍ਹਾਂ ਦਾ ਕਦਮ ਰਤਾ  ਵੀ ਪਿੱਛੇ ਨਾ ਹਟਿਆ।

ਆਪ  ਪੰਜਾਹ ਸਾਲ ਦੀ ਆਯੂ ਵਿਚ  ਸ਼ਹੀਦੀ ਪਾ ਕੇ ਕੌਮ ਨੂੰ ਹਲੂਣ ਗਏ। ਆਪ ਜੀ ਦੇ ਦੋ ਲੜਕੇ ਤੇ ਦੋ ਲੜਕੀਆਂ ਵਿੱਚੋਂ ਇਕ ਲੜਕੀ ਅਤੇ ਇਕ ਲੜਕਾ ਓਦੋਂ ਅਜੇ ਵਿਆਹੁਣ-ਯੋਗ ਸਨ।

—ਸੂਰਾ ਅੰਮ੍ਰਿਤਸਰ, ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਨਵੰਬਰ 1978

Please Share This