Shaheed Baba Ranjit Singh Dialgarh

Khalistan Armed Force -KLF
Shaheed Baba Ranjit Singh Dialgarh

During the aftermath of the Indian Army’s attack on Sri Darbar Sahib in June 1984, the Sikh Panth called for sacrifices, and the Sikh youth answered this call by fearlessly dedicating themselves to the Sikh struggle, undeterred by personal comforts. Among these courageous Singhs stood Baba Ranjit Singh Dialgarh, a fearless leader who gallantly joined the Sikh struggle. Alongside him, his younger brother, Bhai Jagir Singh, also attained martyrdom in the course of this fight for justice and freedom. The locals held Baba Ranjit Singh in high regard, addressing him with the utmost respect as ‘Baba Ranjit Singh’.

Birth and Early Life

Baba Ranjit Singh Dialgarh was born in 1959, at the house of Sardar Harbhajan Singh and Mata Gurdeep Kaur in the village of Dialgarh, situated in the tehsil of Batala, Gurdaspur district. He was one of six siblings, having elder brothers Sukhdev Singh and Surjit Singh, younger siblings Kulwant Singh, Shaheed Bhai Jagir Singh, and sister Bibi Sukhwant Kaur.

Due to the untimely demise of his father during his childhood, Baba Ranjit Singh did not attend formal schooling. However, he possessed a remarkable intellect bestowed upon him by Akal Purakh. Despite being illiterate, he exhibited the ability to both read and write. His eloquence and demeanor outshone those who were educated, as he presented himself with utmost politeness on every occasion. Proficient in reciting Sri Guru Granth Sahib, he also frequently chanted Chandi Di Vaar and Chaupai Sahib while walking, demonstrating his familiarity with other Banis of Sri Dasam Granth Sahib. Interacting with everyone with a warm and smiling countenance, his visage exuded perpetual serenity.

A Farmer Leader

Engaged in agricultural pursuits alongside his brothers, Baba Ranjit Singh ji assumed a prominent role in championing the cause of farmers. He took charge of addressing the myriad issues faced by farmers and was frequently arrested for his active involvement in the farmers’ union struggle. Firmly opposing the exploitation of farmers, he ardently advocated for their rights through various struggles. In 1983, he secured the position of Panchayat member for Dialgarh village.

While spreading the teachings of Sikhism, Baba Ranjit Singh also fervently fought for the dignity and rights of followers of other religions. A notable instance was when the Dialgarh slaughterhouse slaughtered cows, revered as sacred by Hindus. In a bold move, Baba Ranjit Singh intervened to protect these animals, considered sacred entities by many, Baba Ranjit Singh marked ‘Sodhaa’ of slaughterers and prevented the continued slaughter. This act garnered widespread support from the local community, who stood by Baba Ranjit Singh in this noble cause.

Kharku Struggle

Following the arrest of Sant Jarnail Singh Khalsa Bhindranwale in the Lala Jagat Narayan murder case on September 20, 1981, the Punjab Police ruthlessly shot and martyred 24 innocent Singhs. Witnessing this tragic bloodshed, Baba Ranjit Singh Dialgarh fervently opposed the oppressive government, initiating a spirited resistance. He connected with Damdami Taksal, embracing the Amrit Daat and wholeheartedly adopting the Khalsa ideology.

Sant Jarnail Singh Ji persistently rallied the local populace for the cause of Khalsa Raj’s liberation. Under mounting Sikh pressure and the bold actions of the Singhs of Nagoke Jatha, the government released Sant Ji from Ferozepur Jail on October 15, 1981. Subsequently, Baba Ranjit Singh Dialgarh forged a closer alliance with Bhindranwala Jatha and Sant Jarnail Singh Ji Khalsa. He tirelessly dedicated himself to fortifying the edifice of Sikhism, devoting his efforts to serving the Sikh community’s quest for freedom. Baba Ranjit Singh maintained proximity to Sant Jarnail Singh Ji until the Army’s assault in June 1984, persistently aiding the Sikh struggle to liberate the community from the shackles of slavery, following Sant Bhindranwale’s directives.

Khalistan Armed Force

During the Army Attack in June 1984, Baba Ranjit Singh adhered to Sant Bhindranwale’s directives and remained outside of Sri Darbar Sahib. This assault targeted Sri Darbar Sahib along with 37 other Gurudwaras, prompting the Sikh youth to initiate an armed resistance to safeguard the honor of the Sikh Panth. Baba Ranjit Singh, guided by Baba Swaran Singh Zafarwal, Bhai Tarsem Singh Kohar (Gurdaspur), Bhai Jaswinder Singh alias Joga Singh Bishnandi (Faridkot), Bhai Waryam Singh Khapianwali (Muktsar), Bhai Makhan Singh Chhit, Bhai Gurmej Singh Dhilwan, and Bhai Harjinder Singh Kaka, played a pivotal role in founding the Khalistan Armed Force. This marked the commencement of the Sikh struggle against the government’s oppression, aimed at establishing a sovereign Khalsa state.

(Notably, in 1987, Giani Aroor Singh Dhala, a Panthic Committee member, merged seven organizations into a new Jathebandi named the Khalistan Liberation Force.)

Arrest and Escape

In 1985, Faridkot’s Sessional Judge Mirchi, known for his anti-Sikh bias, frequently sanctioned police custody for Singhs and imposed severe penalties on Amritdhari Singhs. Baba Ranjit Singh Ji, in collaboration with fellow Singhs, devised a plan to eliminate this judge alongside Bhai Varyam Singh Khapianwali. Baba Ranjit Singh stayed at Bhai Varyam Singh Khapianwali’s village, Baba Ranjit Singh faced betrayal from a well-informed police informant named Joginder. This informant meticulously tracked Bhai Waryam Singh’s activities and promptly alerted the police about the presence of Bhai Waryam Singh, Bhai Jaswinder Singh Joga Bishnandi, Bhai Harjinder Singh Kaka (Akhara) Ludhiana, and Baba Ranjit Singh traveling on a bus near Muktsar on June 24, 1985. Despite the Singhs being unarmed, the police arrested all four Singhs.

The Police informer Joginder Sarpanch provided police uniforms and weapons and became a police witness in Judge Mirchi’s alleged murder conspiracy. The court granted the police a three-month remand, subjecting the Singhs to brutal torture. They were incarcerated first in Amritsar Jail and subsequently in Gurdaspur Jail, where Baba Swaran Singh Zafarwal was also detained. Seven months later, on January 27, 1986, at 6:30 PM, Baba Ranjit Singh, along with his companions Bhai Joga Singh Bishnandi, Bhai Harjinder Singh Kaka Akhara (Ludhiana), Bhai Dalbir Singh Billa Varpal, and Roshan Lal Bairagi Varpal, executed a daring escape from Central Jail Gurdaspur. They re-engaged in the Sikh community’s struggle for freedom, steadfast in their resolve to establish the Khalsa State, despite enduring oppression and torture inflicted by the Punjab government’s police.

Shaheed brother Bhai Jagir Singh

In an attempt to deter Baba Ranjit Singh from his pursuit of the Khalsa state, the government targeted his brothers while they were working on their farmland. Despite this police attack, by the grace of Guru Sahib, his brothers survived. The family faced continuous harassment from the authorities, leading to Baba Ranjit Singh Ji’s younger brother, Bhai Jagir Singh Dialgarh, joining the Kharku Struggle. Tragically, on April 10, 1986, Bhai Jagir Singh Dialgarh, accompanied by his fellow singhs Bhai Gurmej Singh Tutt and Bhai Jagtar Singh Kapurthala, attained martyrdom near Valtoha, Patti, Tarn Taran.

Shaheedi –24 June 1986

In their final days, Bhai Gurmej Singh Dhilwan, Baba Ranjit Singh Dialgarh, and Bhai Makhan Singh Chhit visited Batala. The Singhs had devised a plan to secure a loan from Line Marka Bank Batala for purchasing arms. They meticulously arranged the required documents and successfully obtained approval for the loan from the bank. Subsequently, they went to finalize the loan agreement.

However, SSP Sumedh Saini and the CID in Batala received information about the Singhs’ plans and began tailing them. Upon learning of the surveillance, Bhai Gurmej Singh, Baba Ranjit Singh, and Bhai Makhan Singh returned to village Kali Bahmani.

On June 24, 1986, it was a hot summer day, the three warriors were bathing at a tubewell when suddenly Punjab Police, Punjab Police, CRP, and BSF, led by SSP Sumedh Saini of Gurdaspur, encircled them. Despite lacking long-range weapons that day, the Singhs couldn’t confront the forces. However, the security forces, numbering ten thousand, displayed cowardice by fatally shooting the three unarmed Singhs using long-range weapons. They refrained from capturing the Singhs alive, exhibiting fear even though the Singhs were unarmed.

Aftermath

Following the martyrdom of Bhai Gurmej Singh Dhilwan, Baba Ranjit Singh Dialgarh, and Lt. General Bhai Makhan Singh Chhith during the police encounter at the farmhouse in village Kali Bahmani, the news rapidly spread throughout the region. Sikhs from the area gathered and surrounded the Sadar Police Station in Batala. Witnessing the Sikhs’ agitation, the police authorities handed over the bodies of the three martyred Singhs to their families. Subsequently, the bodies were taken to the village for cremation. The Sangats of the area gathered in large numbers and acquired the martyred bodies of the three Shaheed Singhs and on 25th June 1986, the Sikh Sangats gave baths to Shaheedi Saroops of Singhs with their own hands and decorated them to perform the last rites.

The pyres of the three Shaheed Singhs were lit by Baba Thakur Singh Ji, the acting head of Damdami Taksal. The Sikh Sangat bid a tearful farewell to the martyred Singhs.

The Sikh Sangat fervently paid homage to the departed Singhs, offering tearful tributes, and vowed to persevere in the Sikh struggle until the establishment of the Khalsa state. Baba Ranjit Singh Dialgarh attained martyrdom in service to the Sikh Panth. The Sikh community shall forever cherish the sacrifices made by these martyrs. Upholding their legacy and continuing the fight for the Khalsa state remains the most genuine tribute to their valor and sacrifice.

Revenge of Martyrdom

During the Martyrdom tribute ceremony, an announcement was made stating that the police informer Bhajan would face execution once Kharkus located him. Notably, the police informer Bhajan Sinh, also known as ‘Chacha Kila Tek Singh Wala’, responsible for the martyrdom of Bhai Gurmej Singh, Baba Ranjit Singh Dialgarh, and Bhai Makhan Singh Chhit, was shot dead by Bhai Harjinder Singh Jinda Arjanpur in front of King Hotel in Jalandhar. This act served as retribution for the martyred Singhs.

—Kharku Yodhe (2016), Bhai Maninder Singh Bajja


ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ

ਜੱਦ ਜੂਨ 1984 ਦੇ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ ਕੌਮ ਨੂੰ ਕੁਰਬਾਨੀਆਂ ਦੀ ਲੋੜ ਪਈ ਤਾਂ ਸਿੱਖ ਨੌਜਵਾਨਾਂ ਨੇ ਆਪਣੇ ਸੁੱਖਦ ਜੀਵਨ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖ ਸੰਘਰਸ਼ ਵਿਚ ਜੂਝਦੇ ਹੋਏ ਕੁਰਬਾਨੀਆਂ ਕੀਤੀਆਂ । ਇਨ੍ਹਾਂ ਅਣਖੀਲੇ ਜੁਝਾਰੂ ਮਰਦ ਦਲੇਰਾਂ ਵਿੱਚੋਂ ਹੀ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਹੋਏ ਹਨ। ਬਾਬਾ ਰਣਜੀਤ ਸਿੰਘ ਕਿਸਾਨ ਨੇਤਾ ਹੁੰਦੇ ਹੋਏ ਸਿੱਖ ਸੰਘਰਸ਼ ਵਿਚ ਆਏ ਅਤੇ ਇਸ ਵਿਚ ਉਹਨਾਂ ਦੇ ਛੋਟੇ ਭਰਾ ਭਾਈ ਜਗੀਰ ਸਿੰਘ ਜੀ ਨੇ ਵੀ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ । ਆਪ ਜੀ ਨੂੰ ਸਭ ਸਤਿਕਾਰ ਨਾਲ ‘ਬਾਬਾ ਰਣਜੀਤ ਸਿੰਘ’ ਕਹਿ ਕਿ ਮੁਖਾਤਬ ਹੁੰਦੇ ਸਨ ।

ਜਨਮ ਅਤੇ ਮੁਢਲਾ ਜੀਵਨ

ਬਾਬਾ ਰਣਜੀਤ ਸਿੰਘ ਦਾ ਜਨਮ ਪਿਤਾ ਸ: ਹਰਭਜਨ ਸਿੰਘ ਦੇ ਘਰ ਮਾਤਾ ਗੁਰਦੀਪ ਕੌਰ ਦੀ ਕੁੱਖੋਂ ਸੰਨ 1959 ਵਿਚ ਪਿੰਡ ਦਿਆਲਗੜ੍ਹ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ । ਆਪ ਪੰਜ ਭਰਾ ਸਨ। ਵੱਡੇ ਭਰਾ ਸੁਖਦੇਵ ਸਿੰਘ, ਸੁਰਜੀਤ ਸਿੰਘ ਅਤੇ ਛੋਟੇ ਕੁਲਵੰਤ ਸਿੰਘ, ਜਗੀਰ ਸਿੰਘ ਸਨ ਅਤੇ ਭੈਣ ਬੀਬੀ ਸੁਖਵੰਤ ਕੌਰ ਹੈ।

ਬਚਪਨ ਵਿਚ ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਬਾਬਾ ਰਣਜੀਤ ਸਿੰਘ ਸਕੂਲ ਵਿਚ ਪੜ੍ਹਾਈ ਨਾ ਕਰ ਸਕੇ, ਪਰ ਅਕਾਲ ਪੁਰਖ ਨੇ ਬਹੁਤ ਤੇਜ਼ ਬੁੱਧੀ ਬਖ਼ਸ਼ਿਸ਼ ਕੀਤੀ। ਅਨਪੜ੍ਹ ਹੋਣ ਦੇ ਬਾਵਜੂਦ ਪੜ੍ਹ ਲੈਂਦੇ ਸਨ ਤੇ ਹਰ ਥਾਂ ‘ਤੇ ਬੜੇ ਸਲੀਕੇ ਨਾਲ ਗੱਲਬਾਤ ਕਰਕੇ ਪੜ੍ਹਿਆਂ-ਲਿਖਿਆਂ ਨੂੰ ਮਾਤ ਪਾ ਦਿੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲੈਂਦੇ ਸਨ। ਚੰਡੀ ਦੀ ਵਾਰ ਅਤੇ ਚੌਪਈ ਸਾਹਿਬ ਦਾ ਜਾਪ ਤੁਰਦੇ ਫਿਰਦੇ ਕਰਦੇ ਰਹਿੰਦੇ ਸਨ ਅਤੇ ਦਸਮ ਗ੍ਰੰਥ ਦੀਆਂ ਹੋਰ ਬਾਣੀਆਂ ਦੇ ਨਿਤਨੇਮ ਵੀ ਕਰਦੇ। ਹਰ ਇਕ ਨੂੰ ਹੱਸ ਕੇ ਬੁਲਾਉਂਦੇ ਸਨ। ਆਪ ਦਾ ਚਿਹਰਾ ਹਰ ਵੇਲੇ ਸ਼ਾਂਤ-ਚਿੱਤ ਰਹਿੰਦਾ ਸੀ।

ਕਿਸਾਨ ਨੇਤਾ

ਆਪ ਆਪਣੇ ਭਰਾਵਾਂ ਨਾਲ ਖੇਤੀਬਾੜੀ ਦਾ ਕੰਮ ਧੰਦਾ ਕਰਦੇ ਹੋਏ ਵੀ ਉੱਚੇ ਖਿਆਲਾਂ ਦੇ ਮਾਲਕ ਸਨ। ਆਪ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕਿਸਾਨ ਸੰਘਰਸ਼ ਵਿਚ ਮੋਹਰੀ ਹੋ ਕੇ ਅਗਵਾਈ ਕਰਦੇ ਸਨ, ਕਈ ਵਾਰ ਕਿਸਾਨ ਯੂਨੀਅਨ ਦੇ ਸੰਘਰਸ਼ ਵਿਚ ਜੇਲ੍ਹ ਯਾਤਰਾ ਕੀਤੀ, ਆਪ ਲੁੱਟ-ਖਸੁੱਟ ਦੇ ਵਿਰੋਧੀ ਸਨ ਤੇ ਸੰਘਰਸ਼ ਵਾਦੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਜੁਝਾਰੂ ਯੋਧੇ ਸਨ। ਸੰਨ 1983 ਵਿਚ ਆਪ ਪਿੰਡ ਦਿਆਲਗੜ੍ਹ ਦੇ ਪੰਚਾਇਤ ਮੈਂਬਰ ਚੁਣੇ ਗਏ।

ਆਪ ਜਿਥੇ ਸਿੱਖੀ ਦਾ ਪ੍ਰਚਾਰ ਕਰਦੇ ਉਥੇ ਹੋਰਨਾ ਧਰਮਾਂ ਦਾ ਸਤਿਕਾਰ ਅਤੇ ਉਹਨਾਂ ਦੇ ਹੱਕਾਂ ਲਈ ਵੀ ਲੜਦੇ । ਜਦੋਂ ਦਿਆਲਗੜ੍ਹ ਬੁੱਚੜਖਾਨੇ ਵਿਚ ਜਿਉਂਦਿਆਂ ਗਾਵਾਂ ਕਤਲ ਕੀਤੀਆਂ ਤਾਂ ਬਾਬਾ ਰਣਜੀਤ ਸਿੰਘ ਨੇ ਬੁੱਚੜਾਂ ਨੂੰ ਸੋਧਾ ਲਾਇਆ ਤੇ ਲੋਕਾਂ ਦੀ ਅਗਵਾਈ ਕਰਕੇ ਹਿੰਦੂਆਂ ਦੀ ਗਊ ਮਾਤਾ ਦੀ ਰੱਖਿਆ ਕੀਤੀ।

ਸਿੱਖ ਸੰਘਰਸ਼

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਲਾਲਾ ਜਗਤ ਨਰਾਇਣ ਕਤਲ ਕੇਸ ਵਿਚ 20 ਸਤੰਬਰ 1981 ਨੂੰ ਗ੍ਰਿਫ਼ਤਾਰੀ ਦੇਣ ਪਿੱਛੋਂ ਪੰਜਾਬ ਪੁਲਿਸ ਨੇ ਫਾਇਰਿੰਗ ਕਰਕੇ 24 ਸਿੰਘ ਸ਼ਹੀਦ ਕਰ ਦਿੱਤੇ, ਇਸ ਖ਼ੂਨੀ ਸਾਕੇ ਨੂੰ ਅੱਖੀਂ ਵੇਖ ਕੇ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਜ਼ਾਲਮ ਹਕੂਮਤ ਵਿਰੁੱਧ ਜਹਾਦ ਕਰਨ ਲਈ ਦਮਦਮੀ ਟਕਸਾਲ ਦੇ ਸੰਪਰਕ ‘ਚ ਆਏ। ਅੰਮ੍ਰਿਤ ਛਕ ਕੇ ਖ਼ਾਲਸਾਈ ਵਿਚਾਰਧਾਰਾ ਵਿਚ ਪਰਪੱਕ ਹੋ ਗਏ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੀ ਰਿਹਾਈ ਲਈ ਇਲਾਕੇ ਦੀਆਂ ਸੰਗਤਾਂ ਨੂੰ ਲਾਮਬੰਦ ਕਰਦੇ ਰਹੇ। ਸਿੱਖਾਂ ਦੇ ਭਾਰੀ ਦਬਾਅ, ਨਾਗੋਕੇ ਜਥੇ ਦੇ ਸਿੰਘਾਂ ਦੀਆਂ ਖਾੜਕੂ ਕਾਰਵਾਈਆਂ ਕਾਰਨ ਹਕੂਮਤ ਨੇ 15 ਅਕਤੂਬਰ 1981 ਨੂੰ ਫਿਰੋਜ਼ਪੁਰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ । ਇਸ ਤੋਂ ਬਾਅਦ ਬਾਬਾ ਰਣਜੀਤ ਸਿੰਘ ਜੀ ਦਿਆਲਗੜ੍ਹ ਦਾ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਨਾਲ ਪਿਆਰ ਵੱਧ ਗਿਆ । ਆਪ ਹਰ ਵਕਤ ਸਿੱਖੀ ਦੀ ਚੜ੍ਹਦੀ ਕਲ੍ਹਾ ਲਈ ਕੰਮ ਕਰਨ ਲੱਗੇ। ਬਾਬਾ ਰਣਜੀਤ ਸਿੰਘ ਜੂਨ 1984 ਦੇ ਘਲੂਘਾਰੇ ਤਕ ਸੰਤ ਜਰਨੈਲ ਸਿੰਘ ਜੀ ਦੇ ਨਿਕਟਵਰਤੀ ਰਹੇ ਅਤੇ ਸੰਤਾਂ ਦੇ ਆਦੇਸ਼ ‘ਤੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਸਿੱਖ ਸੰਘਰਸ਼ ਦੀ ਸੇਵਾ ਕਰਦੇ ਰਹੇ।

ਖ਼ਾਲਿਸਤਾਨ ਆਰਮਡ ਫੋਰਸ

ਜੂਨ 1984 ਦੇ ਘਲੂਘਾਰੇ ਵੇਲੇ ਆਪ, ਸੰਤਾਂ ਦੇ ਹੁਕਮ ਅਨੁਸਾਰ ਬਾਹਰ ਸਨ। ਜੂਨ 84 ਵਿਚ ਫੌਜ ਨੇ ਸਿਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ਉਤੇ ਹਮਲਾ ਕੀਤਾ, ਜਿਸ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਰੱਖਣ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ । ਬਾਬਾ ਰਣਜੀਤ ਸਿੰਘ ਜੀ ਨੇ ਬਾਬਾ ਸਵਰਨ ਸਿੰਘ ਜਫਰਵਾਲ ਦੀ ਰਹਿਨੁਮਾਈ ਵਿਚ ਭਾਈ ਤਰਸੇਮ ਸਿੰਘ ਕੌਹਾੜ (ਗੁਰਦਾਸਪੁਰ), ਭਾਈ ਜਸਵਿੰਦਰ ਸਿੰਘ ਉਰਫ਼ ਜੋਗਾ ਸਿੰਘ ਬਿਸ਼ਨੰਦੀ (ਫ਼ਰੀਦਕੋਟ), ਭਾਈ ਵਰਿਆਮ ਸਿੰਘ ਖੱਪਿਆਂ ਵਾਲੀ (ਮੁਕਤਸਰ), ਭਾਈ ਮੱਖਣ ਸਿੰਘ ਛਿੱਥ, ਭਾਈ ਗੁਰਮੇਜ ਸਿੰਘ ਢਿਲਵਾਂ, ਭਾਈ ਹਰਜਿੰਦਰ ਸਿੰਘ ਕਾਕਾ ਨਾਲ ਰਲ ਕੇ ਖ਼ਾਲਿਸਤਾਨ ਆਰਮਡ ਫੋਰਸ ਦੀ ਸਥਾਪਨਾ ਕੀਤੀ ਅਤੇ ਖ਼ਾਲਸਾ ਰਾਜ ਲਈ ਹਕੂਮਤ ਵਿਰੁੱਧ ਸਿੱਖ ਸੰਘਰਸ਼ ਅਰੰਭ ਕਰ ਦਿੱਤਾ। (ਬਾਅਦ ਵਿਚ ਸਾਲ 1987 ਭਾਈ ਸੁਖਦੇਵ ਸਿੰਘ ਸਖ਼ੀਰਾ, ਭਾਈ ਦੁਰਗਾ ਸਿੰਘ ਆਰਫਕੇ, ਗਿਆਨੀ ਅਰੂੜ ਸਿੰਘ ਪੰਥਕ ਕਮੇਟੀ ਮੈਂਬਰ, ਭਾਈ ਅਵਤਾਰ ਸਿੰਘ ਬ੍ਰਹਮਾ,ਵਰਿਆਮ ਸਿੰਘ ਖੱਪਿਆਂ ਵਾਲੀ ਅਤੇ ਹੋਰ ਖਾੜਕੂ ਸਿੰਘਾਂ ਨੇ ਸੱਤ ਜਥੇਬੰਦੀਆਂ ਭੰਗ ਕਰਕੇ ਏਕਤਾ ਨਾਲ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀ ਸਥਾਪਨਾ ਕੀਤੀ।)

ਗ੍ਰਿਫ਼ਤਾਰੀ ਅਤੇ ਜੇਲ੍ਹ ਫ਼ਰਾਰੀ

ਜਦੋਂ ਫਰੀਦਕੋਟ ਦੇ ਸਿੱਖ ਵਿਰੋਧੀ ਸੈਸ਼ਨ ਜੱਜ ਮਿਰਚੀਆਂ (ਸਿੰਘਾਂ ਦਾ ਪੁਲਿਸ ਨੂੰ ਰਿਮਾਂਡ ਦੇਣ ‘ਚ ਮਸ਼ਹੂਰ ਸੀ ਤੇ ਅਮ੍ਰਿਤਧਾਰੀ ਸਿੰਘਾਂ ਨੂੰ ਸਖ਼ਤ ਸਜ਼ਾ ਸੁਣਾਉਂਦਾ ਸੀ), ਨੂੰ ਸੋਧਣ ਗਏ, ਭਾਈ ਵਰਿਆਮ ਸਿੰਘ ਖੱਪਿਆਂ ਵਾਲੀ ਪਾਸ ਠਹਿਰੇ ਤਾਂ ਭਾਈ ਵਰਿਆਮ ਸਿੰਘ ਦੇ ਨੇੜੇ ਦੇ ਪਿੰਡ ਮਸ਼ਹੂਰ ਮੁਖ਼ਬਰ ਜੋਗਿੰਦਰ, ਜੋ ਵਰਿਆਮ ਸਿੰਘ ਦੀ ਹਰ ਸਰਗਰਮੀ ਉੱਤੇ ਮਿੰਟ-ਮਿੰਟ ਦੀ ਖ਼ਬਰ ਰੱਖਦਾ ਸੀ, ਉਸਨੇ ਮੁਖ਼ਬਰੀ ਕਰਕੇ ਪੁਲਿਸ ਨੂੰ ਬੱਸ ‘ਚ ਸਫ਼ਰ ਕਰਦਿਆਂ ਮੁਕਤਸਰ ਨੇੜੇ ਭਾਈ ਵਰਿਆਮ ਸਿੰਘ, ਭਾਈ ਜਸਵਿੰਦਰ ਸਿੰਘ ਜੋਗਾ ਬਿਸ਼ਨੰਦੀ, ਭਾਈ ਹਰਜਿੰਦਰ ਸਿੰਘ ਕਾਕਾ (ਅਖਾੜਾ) ਲੁਧਿਆਣਾ ਤੇ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਨੂੰ 24 ਜੂਨ 1985 ਨੂੰ ਪੁਲਿਸ ਨੂੰ ਫੜਾ ਦਿੱਤਾ, ਉਸ ਵੇਲੇ ਚਾਰੇ ਸੂਰਮੇ ਖਾਲੀ ਹੱਥ ਸਨ। ਮੁਖ਼ਬਰ ਨੇ ਪੁਲਿਸ ਦੀਆਂ ਵਰਦੀਆਂ ਤੇ ਹਥਿਆਰ ਵੀ ਫੜਾ ਦਿੱਤੇ ਅਤੇ ਜੱਜ ਮਿਰਚੀਆਂ ਸਾਜ਼ਿਸ਼ ਕਤਲ, ਦਾ ਜੋਗਿੰਦਰ ਸਰਪੰਚ ਗਵਾਹ ਵੀ ਬਣਿਆ।

ਅਦਾਲਤ ਨੇ ਪੁਲਿਸ ਨੂੰ ਤਿੰਨ ਮਹੀਨੇ ਦਾ ਪੁਲਿਸ ਰਿਮਾਂਡ ਦੇ ਦਿੱਤਾ, ਸਿੰਘ ਤਸੀਹੇ ਝੱਲਦੇ ਹੋਏ ਵੀ ਚੜ੍ਹਦੀ ਕਲਾ ਵਿਚ ਰਹੇ। ਪੁਲਿਸ ਨੇ ਜੱਜ ਕਤਲ ਦੀ ਸਾਜ਼ਿਸ਼ ਕੇਸ ਪਾ ਕੇ ਅੰਮ੍ਰਿਤਸਰ ਜੇਲ੍ਹ ‘ਚ ਬੰਦ ਕਰ ਦਿੱਤਾ, ਬਾਅਦ ‘ਚ ਗੁਰਦਾਸਪੁਰ ਜੇਲ੍ਹ ‘ਚ ਬੰਦ ਕਰ ਦਿੱਤਾ, ਜਿਥੇ ਬਾਬਾ ਸਵਰਨ ਸਿੰਘ ਜਫਰਵਾਲ ਵੀ ਨਜ਼ਰਬੰਦ ਸਨ। ਪੰਜਾਬ ਸਰਕਾਰ ਦੀ ਪੁਲਿਸ ਦਾ ਜ਼ੁਲਮ ਤਸ਼ੱਦਦ ਆਪਣੇ ਸਰੀਰ ‘ਤੇ ਝੱਲਦਿਆਂ ਹੋਇਆਂ ਵੀ ਖ਼ਾਲਸਾ ਰਾਜ ਦੀ ਸਥਾਪਨਾ ਲਈ ਆਪਣੇ ਇਰਾਦੇ ਉੱਤੇ ਦਿੜ੍ਹ ਨਿਸ਼ਚਾ ਰੱਖਦਿਆਂ 27 ਜਨਵਰੀ 1986 ਨੂੰ ਬਾਬਾ ਰਣਜੀਤ ਸਿੰਘ ਆਪਣੇ ਸਾਥੀਆਂ ਭਾਈ ਜੋਗਾ ਸਿੰਘ ਬਿਸ਼ਨੰਦੀ, ਭਾਈ ਹਰਜਿੰਦਰ ਸਿੰਘ ਕਾਕਾ ਅਖਾੜਾ (ਲੁਧਿਆਣਾ), ਭਾਈ ਦਲਬੀਰ ਸਿੰਘ ਬਿੱਲਾ ਵਰਪਾਲ, ਰੋਸ਼ਨ ਲਾਲ ਬੈਰਾਗੀ ਵਰਪਾਲ ਸਮੇਤ ਸੈਂਟਰਲ ਜੇਲ੍ਹ ਗੁਰਦਾਸਪੁਰ ਵਿਚੋਂ 6 ਵੱਜ ਕੇ 30 ਮਿੰਟ ‘ਤੇ ਫ਼ਰਾਰ ਹੋ ਗਏ ਤੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿਚ ਜੁੱਟ ਗਏ।

ਸ਼ਹੀਦ ਭਰਾਤਾ ਭਾਈ ਜਗੀਰ ਸਿੰਘ

ਬਾਬਾ ਰਣਜੀਤ ਸਿੰਘ ਨੂੰ ਆਪਣੇ ਨਿਸ਼ਾਨੇ ਖਾਲਸਾ ਰਾਜ ਤੋਂ ਥਿੜਕਾਉਣ ਲਈ ਹਕੂਮਤ ਨੇ ਆਪ ਦੇ ਭਰਾਵਾਂ ਉੱਤੇ ਖੇਤ ‘ਚ ਕੰਮ ਕਰਦਿਆਂ ਗੋਲੀ ਚਲਾਈ, ਜੋ ਗੁਰੂ ਜੀ ਦੇ ਮੇਹਰ ਸਦਕਾ ਬਚ ਗਏ। ਪੁਲਿਸ ਵੱਲੋਂ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਸੀ, ਜਿਸ ਕਰਕੇ ਛੋਟੇ ਭਾਈ, ਭਾਈ ਜਗੀਰ ਸਿੰਘ ਦਿਆਲਗੜ੍ਹ ਆਪਣੇ ਸਾਥੀਆਂ ਭਾਈ ਗੁਰਮੇਜ ਸਿੰਘ ਤੂਤ, ਭਾਈ ਜਗਤਾਰ ਸਿੰਘ ਕਪੂਰਥਲਾ ਸਮੇਤ ਵਲਟੋਹਾ ਲਾਗੇ 10 ਅਪ੍ਰੈਲ 1986 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਸ਼ਹੀਦੀ –24 ਜੂਨ 1986

ਆਖਰੀ ਦਿਨਾਂ ਵਿਚ ਭਾਈ ਗੁਰਮੇਜ ਸਿੰਘ ਢਿਲਵਾਂ, ਬਾਬਾ ਰਣਜੀਤ ਸਿੰਘ ਦਿਆਲਗੜ੍ਹ ਤੇ ਭਾਈ ਮੱਖਣ ਸਿੰਘ ਛਿੱਥ ਬਟਾਲਾ ਗਏ ਹੋਏ ਸਨ। ਉਥੇ ਸਿੰਘਾਂ ਨੇ ਸਕੀਮ ਬਣਾਈ ਸੀ ਕਿ ਹਥਿਆਰ ਖ਼ਰੀਦਣ ਲਈ ਲਾਈਨ ਮਾਰਕਾ ਬੈਂਕ ਬਟਾਲਾ ਤੋਂ ਕਰਜ਼ਾ ਲਿਆ ਜਾਵੇ ਤੇ ਇਸ ਵਾਸਤੇ ਕਾਗਜ ਪੱਤਰ ਵੀ ਤਿਆਰ ਕਰ ਲਏ ਸੀ ਤੇ ਬੈਂਕ ਤੋਂ ਕਰਜ਼ਾ ਮਨਜ਼ੂਰ ਵੀ ਕਰਵਾ ਲਿਆ ਸੀ ਤੇ ਕਰਜ਼ਾ ਲੈਣ ਵਾਸਤੇ ਗਏ ਸੀ। ਸਿੰਘ ਵਾਲੇ ਨੇ ਐਸ.ਐਸ.ਪੀ. ਸੁਮੇਧ ਸੈਣੀ ਨੂੰ ਮੁਖ਼ਬਰੀ ਕਰ ਦਿੱਤੀ ਸੀ ਤੇ ਬਟਾਲੇ ਤੋਂ ਸੀ.ਆਈ.ਡੀ. ਮਗਰ ਲੱਗ ਗਈ ਸੀ। ਪਤਾ ਲਗਣ ਤੇ ਤਿੰਨੇ ਸਿੰਘ ਬਟਾਲਾ ਤੋਂ ਪਿੰਡ ਕਾਲੀ ਬਾਹਮਣੀ ਦੀ ਬਹਿਕ ਉੱਤੇ ਆ ਗਏ।

24 ਜੂਨ 1986 ਦੇ ਗਰਮੀਆਂ ਦੇ ਦਿਨ ਸਨ। ਤਿੰਨੇ ਯੋਧੇ ਬੰਬੀ ‘ਤੇ ਨਹਾ ਰਹੇ ਸਨ ਕਿ ਅਚਾਨਕ ਗੁਰਦਾਸਪੁਰ ਦੇ ਐਸ.ਐਸ.ਪੀ. ਸੁਮੇਧ ਸੈਣੀ ਦੀ ਅਗਵਾਈ ਹੇਠ ਪੰਜਾਬ ਪੁਲਿਸ, ਸੀ.ਆਰ.ਪੀ., ਬੀ.ਐਸ.ਐਫ਼. ਦੇ ਹਜ਼ਾਰਾਂ ਦੇ ਲਸ਼ਕਰ ਨੇ ਜ਼ਬਰਦਸਤ ਘੇਰਾ ਪਾ ਲਿਆ। ਸਿੰਘਾਂ ਕੋਲ ਲੰਬੀ ਮਾਰ ਕਰਨ ਵਾਲਾ ਹਥਿਆਰ ਉਸ ਦਿਨ ਮੌਜੂਦ ਨਾ ਹੋਣ ਕਰਕੇ, ਦਿਨ ਵੇਲੇ ਫੋਰਸਾਂ ਨਾਲ ਮੁਕਾਬਲਾ ਨਹੀਂ ਸੀ ਕਰ ਸਕਦੇ, ਪਰ ਸਿੰਘਾਂ ਦੇ ਨੇੜੇ ਆਉਣ ਤੋਂ ਸੁਰੱਖਿਆ ਫੋਰਸਾਂ ਡਰਦੀਆਂ ਸਨ। ਸੁਰੱਖਿਆ ਫੋਰਸਾਂ ਦੇ ਦਸ ਹਜ਼ਾਰ ਜਵਾਨਾਂ ਨੇ ਬੁਜ਼ਦਿਲੀ ਦਿਖਾਉਂਦਿਆਂ ਤਿੰਨ ਨਿਹੱਥੇ ਸਿੰਘਾਂ ਨੂੰ ਦੂਰ ਤੋਂ ਮਾਰ ਕਰਨ ਵਾਲੇ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਸਿੰਘਾਂ ਨੂੰ ਜਿਉਂਦੇ ਫੜਨ ਦੀ ਜੁਰਅਤ ਨਹੀਂ ਕੀਤੀ। ਪੁਲਿਸ ਫੋਰਸਾਂ ਵੀ ਨਾਲ ਸੀ।

ਸ਼ਹੀਦੀ ਉਪਰੰਤ

ਭਾਈ ਗੁਰਮੇਜ ਸਿੰਘ ਢਿਲਵਾਂ, ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਲੈਫ਼ਟੀਨੈਂਟ ਜਨਰਲ ਭਾਈ ਮੱਖਣ ਸਿੰਘ ਛਿੱਥ ਪਿੰਡ ਕਾਲੀ ਬਾਹਮਣੀ ਦੀ ਬਹਿਕ (ਬੰਬੀ) ‘ਤੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋਣ ਦੀ ਖ਼ਬਰ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਲਾਕੇ ਦੇ ਸਿੱਖਾਂ ਨੇ ਇਕੱਠੇ ਹੋ ਕੇ ਸਦਰ ਥਾਣਾ ਬਟਾਲਾ ਦਾ ਘਿਰਾਉ ਕੀਤਾ । ਸਿੱਖ ਸੰਗਤਾਂ ਦਾ ਰੋਹ ਵੇਖ ਕੇ ਪੁਲਿਸ ਅਧਿਕਾਰੀਆਂ ਨੇ ਤਿੰਨਾਂ ਸਿੰਘਾਂ ਦੀਆਂ ਸ਼ਹੀਦੀ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਤੇ ਪਿੰਡ ਵਿਚ ਲਿਜਾ ਕੇ ਸ਼ਹੀਦ ਸਿੰਘਾਂ ਦੇ ਸਸਕਾਰ ਕੀਤੇ । ਤਿੰਨਾਂ ਸ਼ਹੀਦ ਸਿੰਘਾਂ ਦੀ ਚਿਖਾ ਨੂੰ ਬਾਬਾ ਠਾਕੁਰ ਸਿੰਘ ਜੀ ਕਾਰਜਕਾਰੀ ਮੁਖੀ ਦਮਦਮੀ ਟਕਸਾਲ ਨੇ ਆਪਣੇ ਹੱਥੀਂ ਅਗਨੀ ਦਿੱਤੀ। ਸਿੱਖ ਸੰਗਤਾਂ ਨੇ ਸ਼ਹੀਦ ਸਿੰਘਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।

ਭਾਈ ਗੁਰਮੇਜ ਸਿੰਘ ਢਿਲਵਾਂ, ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਭਾਈ ਮੱਖਣ ਸਿੰਘ ਛਿੱਥ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਭੋਗ ਦੇ ਸ਼ਹੀਦੀ ਸਮਾਗਮ ਵਿਚ ਬਾਬਾ ਜੋਗਿੰਦਰ ਸਿੰਘ ਰੋਡੇ, ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਅੰਤਿਮ ਅਰਦਾਸ ਵਿਚ ਹਾਜ਼ਰੀਆਂ ਭਰੀਆਂ। ਸ਼ਹੀਦੀ ਸਮਾਗਮ ਵਿਚ ਖਾੜਕੂ ਸਿੰਘਾਂ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਸ਼ਹੀਦ ਸਿੰਘਾਂ ਨੂੰ ਖ਼ਾਲਿਸਤਾਨ ਦੀ ਸਥਾਪਨਾ ਦੇ ਮਹਾਨ ਸ਼ਹੀਦ ਕਰਾਰ ਦਿੱਤਾ ਗਿਆ।

ਵਿਛੜੇ ਸਿੰਘਾਂ ਨੂੰ ਸਿੱਖ ਸੰਗਤਾਂ ਨੇ ਹੰਝੂਆਂ ਭਰੀ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਸੰਘਰਸ਼, ਖ਼ਾਲਸਾ ਰਾਜ ਦੀ ਪ੍ਰਾਪਤੀ ਤਕ ਜਾਰੀ ਰੱਖਣ ਦਾ ਫੈਸਲਾ ਕੀਤਾ । ਬਾਬਾ ਰਣਜੀਤ ਸਿੰਘ ਦਿਆਲਗੜ੍ਹ ਨੇ ਸਿੱਖੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਕੌਮ ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖੇਗੀ ਅਤੇ ਸ਼ਹੀਦਾਂ ਦੇ ਦੱਸੇ ਰਾਹ ‘ਤੇ ਚਲ ਕੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਜੂਝਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸ਼ਹੀਦੀ ਦਾ ਬਦਲਾ

ਆਪ ਦੇ ਭੋਗ ਦੇ ਇਕੱਠ ਉਤੇ ਹੀ ਪੁਲਿਸ ਮੁਖ਼ਬਰ ਭਜਨੇ ਨੂੰ ਛੇਤੀ ਸੋਧ ਦੇਣ ਦਾ ਐਲਾਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਗੁਰਮੇਜ ਸਿੰਘ, ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਭਾਈ ਮੱਖਣ ਸਿੰਘ ਛਿੱਥ ਨੂੰ ਸ਼ਹੀਦ ਕਰਾਉਣ ਵਾਲੇ ਪੁਲਿਸ ਦੇ ਮੁਖ਼ਬਰ ਭਜਨ ਸਿਹੁੰ ਉਰਫ਼ ਚਾਚਾ ਕਿਲ੍ਹਾ ਟੇਕ ਸਿੰਘ ਵਾਲਾ ਨੂੰ ਜਲੰਧਰ ਦੇ ਕਿੰਗ ਹੋਟਲ ਦੇ ਸਾਹਮਣੇ ਭਾਈ ਹਰਜਿੰਦਰ ਸਿੰਘ ਜਿੰਦਾ ਅਰਜਨਪੁਰ ਨੇ ਗੋਲੀ ਮਾਰ ਕੇ ਮਾਰ ਦਿੱਤਾ ਤੇ ਸ਼ਹੀਦ ਸਿੰਘਾਂ ਦਾ ਬਦਲਾ ਲੈ ਲਿਆ।

–ਖਾੜਕੂ ਯੋਧੇ (2016), ਭਾਈ ਮਨਿੰਦਰ ਸਿੰਘ ਬਾਜਾ

Please Share This

Leave a Reply

This site uses Akismet to reduce spam. Learn how your comment data is processed.