Shaheed Bhai Harcharan Singh Kanpur

1978 Kanpur Nirankari Massacre
Shaheed Bhai Harcharan Singh Kanpur

Bhai Harcharan Singh Ji, a courageous 28-year-old from a humble background, hailed from Dehradun. His ancestors originated from the village Aisawari, Post Office Mera, District Jhelum, Pakistan. His father, Balwant Singh, was engaged in the transport business.

Bhai Sahib’s grandfather, Hazura Singh Ji, stood as a prominent landlord in his region, and he, too, had a history of making sacrifices, actively participating in the Gurdwara reform movement. The entire family held profound devotion to Guru Ghar, and they were all ardent proponents of saintly service.

Bhai Harcharan Singh Kanpur pursued his education, obtaining a G.B.A. degree. Despite the family’s involvement in the transport business, he always shied away from seeking personal recognition, dedicating his life to the service of Guru Ghar and the less fortunate. The transport business thrived under his management, and he willingly contributed substantial sums without documentation, humbly emphasizing that all he possessed was gifted by the Almighty.

He is survived by his grieving widow, Harwinder Kaur, and two young daughters, aged three and two, with a third child on the way. Bhai Harcharan Singh Ji also had two elder brothers and four sisters.

He carried the spirit of a lion and vowed not to meet a death unworthy of his courage. During the tragic massacre, he abandoned his car and chose to confront the oppressors with unyielding determination. There, amidst a hail of bullets, he attained martyrdom.

—Sura Amritsar -Monthly Magzine, by AKJ, November 1978


ਸ਼ਹੀਦ ਭਾਈ ਹਰਚਰਨ ਸਿੰਘ ਜੀ

ਭਾਈ ਹਰਚਰਨ ਸਿੰਘ ਜੀ 28 ਸਾਲਾਂ ਦਾ ਗੱਭਰੂ ਸੀ, ਜੋ ਬੜਾ ਦਲੇਰ ਤੇ ਗਰੀਬ ਪਰਿਵਾਰ ਵਿੱਚੋਂ ਸੀ। ਸ਼ਹੀਦ ਦਾ ਜਨਮ ਦੇਹਰਾਦੂਨ ਵਿਖੇ ਹੋਇਆ, ਪਰ ਆਪ ਦੇ ਬਜ਼ੁਰਗ ਪਾਕਿਸਤਾਨ ਦੇ ਪਿੰਡ ਆਇਸਾਵਾਰੀ, ਡਾਕਖ਼ਾਨਾ ਮੈਰਾ, ਜ਼ਿਲ੍ਹਾ ਜੇਹਲਮ ਦੇ ਰਹਿਣ ਵਾਲੇ ਸਨ। ਆਪ ਦੇ ਪਿਤਾ ਸ. ਬਲਵੰਤ ਸਿੰਘ ਜੀ ਟਰਾਂਸਪੋਰਟ ਦਾ ਬਿਜ਼ਿਨਸ ਕਰਦੇ ਸਨ।

ਆਪ ਦੇ ਦਾਦਾ ਸ. ਹਜ਼ੁਰਾ ਸਿੰਘ ਜੀ ਆਪਣੇ ਇਲਾਕੇ ਦੇ ਉੱਘੇ ਜ਼ਿਮੀਂਦਾਰ ਸਨ, ਪਰ ਇਸ ਦੇ ਬਾਵਜੂਦ ਵੀ ਉਹ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋ ਕੇ ਕੁਰਬਾਨੀਆਂ ਕਰਦੇ ਰਹੇ। ਆਪ ਦੇ ਘਰਾਣੇ ਨੂੰ ਗੁਰੂ ਘਰ ਵਿਚ ਅਪਾਰ ਸ਼ਰਧਾ ਸੀ ਅਤੇ ਉਹ ਸਾਰੇ ਹੀ ਸੰਤ-ਸੇਵੀ ਸਨ।

ਭਾਈ ਹਰਚਰਨ ਸਿੰਘ ਜੀ ਬੀ. ਏ. ਪਾਸ ਕਰਨ ਪਿੱਛੋਂ ਆਪਣੇ ਪਿਤਾ ਜੀ ਨਾਲ ਟਰਾਂਸਪੋਰਟ ਦੇ ਬਿਜ਼ਿਨਸ ਵਿਚ ਪੂਰੀ ਤਰ੍ਹਾਂ ਜੁਟ ਗਏ, ਪਰ ਆਪਣੇ ਨਾਂ ਦੀ ਪ੍ਰਸਿੱਧੀ ਕਦੇ ਨਹੀਂ ਚਾਹੁੰਦੇ ਸਨ ਅਤੇ ਸਦਾ ਨਿਰਮਾਣ ਹੋ ਕੇ ਗੁਰੂ ਘਰ ਦੀ ਤੇ ਦੀਨਾਂ ਦੁਖੀਆਂ ਦੀ ਸੇਵਾ ਕਰਦੇ ਸਨ। ਟਰਾਂਸਪੋਰਟ ਦਾ ਕਾਰੋਬਾਰ ਕਾਫ਼ੀ ਜ਼ਿਆਦਾ ਸੀ ਅਤੇ ਬਿਨਾਂ ਲਿਖਾ-ਪੜ੍ਹੀ ਦੇ ਹਜ਼ਾਰਾਂ ਰੁਪਏ ਦੇ ਦਿੰਦੇ ਸਨ। ਜੇ ਕੋਈ ਪੁੱਛੇ ਤਾਂ ਹੱਸ ਕੇ ਕਹਿ ਦਿੰਦੇ ਕਿ ਮੈਨੂੰ ਵੀ ਤਾਂ ਦੇਣ ਵਾਲਾ ਬੇਹਿਸਾਬ ਹੀ ਦੇਈਂ ਜਾਂਦਾ ਹੈ।

ਆਪ ਆਪਣੇ ਪਿੱਛੇ ਵਿਧਵਾ ਪਤਨੀ ਹਰਵਿੰਦਰ ਕੌਰ ਅਤੇ ਦੋ ਮਾਸੂਮ ਬੱਚੀਆਂ ਤਿੰਨ ਸਾਲ ਤੇ ਦੋ ਸਾਲ ਦੀਆਂ ਛੱਡ ਗਏ ਸਨ ਅਤੇ ਤੀਜਾ ਬੱਚਾ ਹੋਣ ਵਾਲਾ ਸੀ। ਆਪ ਦੇ ਦੋ ਵੱਡੇ ਭਰਾ ਤੇ ਚਾਰ ਭੈਣਾਂ ਹਨ।

ਉਹ ਕਹਿੰਦੇ ਹੁੰਦੇ ਸਨ ਕਿ ਮੈਂ ਕੁੱਤੇ ਦੀ ਮੌਤ ਨਹੀਂ ਮਰਾਂਗਾ ਸਗੋਂ ਸ਼ੇਰਾਂ ਵਾਂਗ ਜੂਝਾਂਗਾ। ਇਸ ਖ਼ੂਨੀ ਸਾਕੇ ਸਮੇਂ ਆਪਣੀ ਕਾਰ ਛੱਡ ਕੇ ਟਰੱਕ ਲੈ ਕੇ ਅਧਰਮੀਆਂ ਨੂੰ ਸੁਮੱਤ ਦੇਣ ਲਈ ਅਰਦਾਸਾਂ ਸੋਧ ਕੇ ਗਏ ਸਨ ਅਤੇ ਉਥੇ ਹੀ ਜ਼ਾਲਮਾਂ ਦੀਆਂ ਗੋਲੀਆਂ ਨਾਲ ਸ਼ਹੀਦੀ ਪਾ ਗਏ।

—ਸੂਰਾ ਅੰਮ੍ਰਿਤਸਰ, ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਨਵੰਬਰ 1978

Please Share This