Shaheed Bhai Jagjeet Singh Kanpur

1978 Kanpur Nirankari Massacre
Bhai Jagjeet Singh Kanpur

Gursikh Bhai Jagjeet Singh Kanpur, aged 23, is a highly respected figure among the Gursikhs, having been martyred in a protest against the fake Nirankaris in Kanpur on November 20, 1978. He was a member of the Akhand Kirtni Jatha and a colleague of Shaheed Bhai Fauja Singh Ji 1978.

Birth and Family

Bhai Jagjeet Singh Kanpur was martyred by fake Nirankaris in Kanpur on September 26, 1978. He was born on May 15, 1955, to Mata Mahinder Kaur ji. The incident occurred at Gurdayal Singh Ji’s house in Kanpur city of Uttar Pradesh, India. His parents lived in Qazi Chak village, Post Office Dina, District Jhelum (Pakistan) before the country’s partition. After the partition, the family relocated to Kanpur.

He had four elder brothers, one younger brother, and one sister. Bhai Jagjeet Singh’s father worked as a motor parts seller, and his family lived comfortably.

Education

Bhai Jagjeet Singh Kanpur received his primary education at Guru Nanak High School in Kanpur and, at the time of his martyrdom, was studying for his final exams at BNSD College in Kanpur. While he had a worldly education, he passed the ultimate test of life and devoted himself to the Guru’s teachings.

Gursikh Family

Around a year before their martyrdom, in October 1977, Bhai Jagjeet Singh Kanpur appeared at the Delhi Dussehra event and got prepared. His sister, Iqbal Kaur ji, had been tying keski since childhood, demonstrating her unwavering commitment to the Sikh faith despite adversity, criticism, and a challenging school environment. All of his siblings were also prepared for their faith. Their parents were fortunate to have children who sacrificed their lives to honor Guru Patishah, thereby etching their names in history. Although his elder brothers, Kulwant Singh, and Gurcharan Singh, did not become Gurus after their martyrdom, their sacrifices inspired many to stand up for the Guru.

Akhand Kirtani Jatha

During that period in Kanpur, the Akhand Kirtani Jatha was led by prominent individuals, including Jathedar Bhai Ram Singh Ji, Bhai Mohan Singh Ji Gard, Bhai Gurbaksh Singh Ji Bibeki, Bhai Gurbaksh Singh Ji Kapurthala (Air Force), Bhai Gurcharanjit Singh Ji Shaheed (1984, during the riots), Bhai Amarjit Singh Kirtaniye, Bhai Dalwinder Singh Ji, and Bhai Hardish Singh Sangar (Air Force), among many other families. They were responsible for the upkeep of Sri Akhand Path Sahib, organizing weekly Kirtan events, and Amrit Sanchar ceremonies.

Reverend Bau Mall Singh Ji also frequently visited and stayed with Bhai Ram Singh Ji, where he admired the Sangat. The mutual love and unity among the Singhs of Kanpur during that era served as an exemplary model. Bhai Jagjeet Singh Ji’s elder brother, Bhai Surinder Singh Ji, Bhai Gurmeet Singh Ji, and Dr. Rajinder Singh Ji from Bareilly Medical College became friends with the local Singhs. Influenced by the daily lives of the Singhs, the entire family, including Bhai Jagjeet Singh Ji (the martyr), Bhai Jasbir Singh Ji, Bhai Charanjit Singh, and sister Iqbal Kaur, embraced Sikhism.

All of them took Amrit in November 1973 at the Amrit Sanchar Samaj held at Bhai Gurbakhsh Singh Ji Bibeki’s house. Bhai Jagjeet Singh Kanpur was among those who participated in the Amrit Abhilakhis. According to Bhai Gurcharanjit Singh, who had also come to give the gift of Amrit to his young child, Bhai Jagjeet Singh’s health was fragile at the time, and his voice was barely audible. However, after partaking in the Amrit ceremony, his aura transformed remarkably. His spiritual dedication and the resonance of his Naam Simran made it seem as if he had been a devout practitioner for many years.

Gursikh Life

After taking Amrit, this beloved Guru remained actively engaged in attending Akhand Kirtani Jatha events. He would consistently participate in local and central gatherings, ensuring that the Naam was continuously recited, never allowing the congregation’s energy to wane. He often occupied a seat behind the Kirtan performers, contributing with his resonant voice.

During a particular Rain-Sabai Kirtan event in Kanpur, where Bhai Mahendra Singh Ji SDO and Bhai Pritam Singh Ji Chani were also present, Guru Pira sat alongside SDO Sahib and engaged in continuous Kirtan throughout the night. Despite his youthful age, he undertook intricate efforts to rectify the misdeeds of the cult, displaying strategic skills that could rival even those of a seasoned general.

A month earlier, he had appeared for the GB. A. exam, where he inscribed “Vaheguru, Waheguru, Waheguru” on all the exam papers. When inquired about the results, he casually mentioned that there was another examination for which he was preparing.

All India Sikh Students Federation (AISSF) worker

Bhai Jagjeet Singh Kanpur was a proactive member of the All India Sikh Students Federation. Alongside the Panj Pyaar, he initiated the Gurmat and Amrit Prachar movement in villages of Rajasthan, successfully leading many individuals to partake in the Amrit ceremony for the sake of the Guru. The impact of this endeavor was such that liquor consumption in the Bhilwara area has become nearly non-existent.

Friendship with Shaheed Bhai Fauja Singh

In 1976, after Bhai Fauja Singh Ji established Khalsa Farm in Gurdaspur District, Bhai Jagjeet Singh Ji spent time with him there. At Khalsa Farm, physical exercises were incorporated alongside Naam Bani, and he cherished his extended stay with Bhai Fauja Singh Ji.

During the Vaisakhi incident in Sri Amritsar, Bhai Jagjeet Singh Kanpur was visiting Hazur Sahib. He repeatedly expressed his dismay at the nation’s slumber despite the numerous sacrifices of Gurus and brave martyrs. He was deeply troubled by the declining state of the nation.

Ambition for martyrdom

The impending sense of martyrdom weighed heavily on this gifted individual’s heart. He continuously prayed at the Guru’s feet, beseeching the Almighty to accept his humble existence. It is said that a few days before his martyrdom, he had a dream in which Guru Gobind Singh Ji conveyed that he was destined for martyrdom. Two days before his ultimate sacrifice, he informed his grandmother that his time was near and requested that no family member grieve his passing.

Certainly, the Gurmukh family of Bhai Sahib fulfilled the martyr’s final wish by upholding a heightened spiritual state and adhering to the Guru’s teachings. As was his daily practice, on the evening of the 25th before his martyrdom, he conducted a home kirtan session with his young companions, reciting kirtan of divine verses, specifically the beer rasa words.

Nishkam Kirtan and Guru Seva

After taking Amrit, Bhai Jagjeet Singh Kanpur staunchly upheld the principles of the Jatha, emphasizing selfless and dedicated service through Nirban-Nishkam Kirtan. Kirtan was not pursued as a profession; whenever there was an event, kirtan had to be organized, often involving contributions from others, and expenses were covered by the community. After submitting to the Guru’s teachings, he adopted the Gurmukhi Bana. Despite this transformation, he never engaged in evading ticket fares, unlike some Nihang Singhs.

This beloved of the Guru seldom stayed at his own home. Wherever he went, he encouraged family members to learn kirtan and facilitated arrangements, including providing a harmonium when necessary. His residence was in Gumti no. 5, Kanpur, where many devout Sikhs lived, and several Jatha Singhs resided nearby. Whenever the opportunity arose in the evenings, he would invite young Singhs to his home and set up a kirtan environment. Sometimes, the devotion to Gurbani Kirtan continued late into the night, or even throughout the entire night.

Martyrdom –26 September 1978

On September 26, the Singhs of Kanpur gathered at block no. 4, Gobind Nagar, to stage a protest in front of the Kusang Bhavan, the stronghold of the fake Nirankaris in Gobind Nagar. This Singh possessed an unwavering desire for martyrdom and led a group of devotees, fearlessly positioning himself at the forefront alongside the other Singhs. At that time, there was no police presence. As the devotees began to enter the building, he boldly led the way. Swiftly, he ascended the stairs in pursuit of the fake Baba seated in the attic. The guards protecting the Baba tried to stop him, pushing him down, and the Baba escaped through a rear exit.

Undeterred by the injuries from his fall, this Singh seized another Sri Sahib from someone and, wielding both Sri Sahibs, demonstrated astounding feats of Gatka. Many opponents suffered severe injuries, including dismemberment. When the fake Nirankaris and the police failed to control the situation, they resorted to firing. Tragically, this brave Singh’s body bore the brunt of the assault, and he laid down his life on the spot.

Injuries to Bhai Sahib’s Mother and Sister

Both Bhai Sahib’s mother and sister participated in the protest against fake Nirankaris, even a stone hit his mother’s chest. Despite the incident, they continued to walk with the Sikh Sangat. The police filed a report against these women, leading them to reside in an undisclosed location for an extended period.

—Sura Amritsar -Monthly Magzine, by AKJ, November 1978


ਸ਼ਹੀਦ ਭਾਈ ਜਗਜੀਤ ਸਿੰਘ ਕਾਨਪੁਰ

20 ਨਵੰਬਰ 1978 ਨੂੰ ਕਾਨਪੁਰ ਵਿਖੇ ਨਕਲੀ ਨਿਰੰਕਾਰੀਆਂ ਵਿਰੁਧ ਵਿਰੋਧ ਪ੍ਰਦਰਸ਼ਨ ਦੌਰਾਨ ਹੋਣ ਵਾਲੇ ਗੁਰਸਿੱਖਾਂ ਵਿਚੋਂ 23 ਸਾਲਾਂ ਗੁਰਸਿੱਖ ਭਾਈ ਜਗਜੀਤ ਸਿੰਘ ਕਾਨਪੁਰ ਇਕ ਬਹੁਤ ਹੀ ਸਤਿਕਾਰਤ ਨਾਮ ਹੈ। ਆਪ ਜੀ ਅਖੰਡ ਕੀਰਤਨੀ ਜੱਥੇ ਦੇ ਸਿੰਘ ਸਨ ।

ਜਨਮ ਅਤੇ ਮਾਤਾ ਪਿਤਾ

26 ਸਤੰਬਰ 1978 ਨੂੰ ਕਾਨਪੁਰ ਵਿਚ ਨਕਲੀ ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਜੀ ਦਾ ਜਨਮ 15 ਮਈ 1955 ਨੂੰ ਮਾਤਾ ਮਹਿੰਦਰ ਕੌਰ ਜੀ ਦੀ ਕੁੱਖੋਂ ਪਿਤਾ ਸ. ਗੁਰਦਿਆਲ ਸਿੰਘ ਜੀ ਦੇ ਘਰ ਕਾਨਪੁਰ ਵਿਚ ਹੋਇਆ। ਆਪ ਜੀ ਦੇ ਮਾਤਾ-ਪਿਤਾ ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਕਾਜ਼ੀ ਚੱਕ, ਡਾਕਖ਼ਾਨਾ ਦੀਨ, ਜ਼ਿਲ੍ਹਾ ਜੇਹਲਮ (ਪਾਕਿਸਤਾਨ) ਵਿਚ ਰਹਿੰਦੇ ਸਨ। ਵੰਡ ਤੋਂ ਬਾਅਦ ਇਹ ਪਰਿਵਾਰ ਕਾਨਪੁਰ ਵਿਚ ਆ ਕੇ ਵੱਸ ਗਿਆ।

ਆਪ ਜੀ ਦੇ ਚਾਰ ਭਰਾ ਵੱਡੇ ਅਤੇ ਇਕ ਛੋਟਾ ਭਰਾ ਹੈ ਅਤੇ ਇਕ ਭੈਣ ਹੈ। ਆਪ ਜੀ ਦੇ ਪਿਤਾ ਜੀ ਮੋਟਰ ਪਾਰਟਸ ਦਾ ਕੌਮ ਕਰਦੇ ਰਹੇ ਅਤੇ ਮਾਇਕ ਹਾਲਤ ਪਰਿਵਾਰ ਦੇ ਚੰਗੇ ਗੁਜ਼ਾਰੇ ਜੋਗੀ ਸੀ।

ਪੜਾਈ

ਭਾਈ ਸਾਹਿਬ ਜੀ ਨੇ ਆਪਣੀ ਮੁੱਢਲੀ ਵਿੱਦਿਆ ਦਸਵੀਂ ਤਾਈਂ ਗੁਰੂ ਨਾਨਕ ਹਾਈ ਸਕੂਲ, ਕਾਨਪੁਰ ਤੋਂ ਪ੍ਰਾਪਤ ਕੀਤੀ ਤੇ ਸ਼ਹੀਦੀ ਵੇਲੇ ਬੀ.ਐੱਨ.ਐੱਸ.ਡੀ. ਕਾਲਜ ਵਿਚ ਬੀ. ਏ. ਫਾਇਨਲ ਵਿਚ ਪੜ੍ਹਦਾ ਸੀ। ਸੰਸਾਰਕ ਵਿੱਦਿਆ ਤਾਂ ਵਿੱਚੇ ਹੀ ਰਹਿ ਗਈ, ਪਰ ਜੀਵਨ ਦੀ ਅਸਲੀ ਪਰੀਖਿਆ ਵਿੱਚੋਂ ਪਾਸ ਹੋ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।

ਗੁਰਸਿੱਖ ਪਰਿਵਾਰ

ਭਾਈ ਸਾਹਿਬ ਜੀ ਦੇ ਮਾਤਾ-ਪਿਤਾ ਇਨ੍ਹਾਂ ਦੀ ਸ਼ਹੀਦੀ ਤੋਂ ਤਕਰੀਬਨ ਇਕ ਸਾਲ ਪਹਿਲਾਂ ਅਕਤੂਬਰ 1977 ਵਿਚ ਦਿੱਲੀ ਦੁਸਹਿਰਾ ਸਮਾਗਮ ਉਤੇ ਪੰਚਾ ਦੇ ਪੇਸ਼ ਹੋ ਕੇ ਤਿਆਰ-ਬਰ-ਤਿਆਰ ਹੋ ਗਏ ਸਨ। ਆਪ ਜੀ ਦੀ ਭੈਣ ਇਕਬਾਲ ਕੌਰ ਜੀ ਬਚਪਨ ਤੋਂ ਹੀ ਕੇਸਕੀ ਸਜਾਉਂਦੀ ਹੈ। ਸਕੂਲ ਦੇ ਬੜੇ ਬਿਖੜੇ ਤੇ ਕਰੜੇ ਨੁਕਤਾਚੀਨੀ ਦੇ ਮਾਹੌਲ ਵਿਚ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਵੀ ਇਸ ਬੱਚੀ ਨੇ ਦ੍ਰਿੜਤਾ ਨਾਲ ਕੇਸਕੀ ਰਹਿਤ ‘ਤੇ ਪਹਿਰਾ ਦਿੱਤਾ। ਬਾਕੀ ਸਾਰੇ ਭੈਣ-ਭਰਾ ਤਾਂ ਪਹਿਲਾਂ ਹੀ ਤਿਆਰ-ਬਰ-ਤਿਆਰ ਸਨ। ਆਪ ਦੇ ਵੱਡੇ ਭਰਾ ਸ. ਕੁਲਵੰਤ ਸਿੰਘ ਅਤੇ ਗੁਰਚਰਨ ਸਿੰਘ, ਜੋ ਕਿ ਇਨ੍ਹਾਂ ਦੀ ਸ਼ਹੀਦੀ ਤਾਈਂ ਗੁਰੂ ਵਾਲੇ ਨਹੀਂ ਬਣੇ ਸਨ, ਪਰੰਤੂ ਇਨ੍ਹਾਂ ਦੀ ਕੀਤੀ ਕੁਰਬਾਨੀ ਰੋਗ ਲਿਆਈ ਤੇ ਉਹ ਵੀ ਅਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੇ।

ਅਖੰਡ ਕੀਰਤਨੀ ਜਥੇ ਵਿਚ ਆਉਣਾ

ਕਾਨਪੁਰ ਵਿਚ ਉਸ ਸਮੇਂ ਅਖੰਡ ਕੀਰਤਨੀ ਜਥੇ ਦੇ ਖ਼ਾਸ ਰੁਕਨ ਰਹਿੰਦੇ ਸਨ, ਜਿਨ੍ਹਾਂ ਵਿਚ ਜੱਥੇਦਾਰ ਭਾਈ ਰਾਮ ਸਿੰਘ ਜੀ, ਭਾਈ ਮੋਹਨ ਸਿੰਘ ਜੀ ਗਾਰਡ, ਭਾਈ ਗੁਰਬਖ਼ਸ਼ ਸਿੰਘ ਜੀ ਬਿਬੇਕੀ, ਭਾਈ ਗੁਰਬਖ਼ਸ਼ ਸਿੰਘ ਜੀ ਕਪੂਰਥਲਾ (ਏਅਰ ਫੋਰਸ), ਭਾਈ ਗੁਰਚਰਨਜੀਤ ਸਿੰਘ ਜੀ ਸ਼ਹੀਦ (1984 ਦੇ ਦੰਗਿਆਂ ਸਮੇਂ), ਭਾਈ ਅਮਰਜੀਤ ਸਿੰਘ ਕੀਰਤਨੀਏ, ਭਾਈ ਦਲਵਿੰਦਰ ਸਿੰਘ ਜੀ ਅਤੇ ਭਾਈ ਹਰਦੀਸ਼ ਸਿੰਘ ਸੰਗਰ (ਏਅਰ ਫੋਰਸ) ਅਤੇ ਹੋਰ ਕਾਫ਼ੀ ਪਰਿਵਾਰ ਰਹਿੰਦੇ ਸਨ ਅਤੇ ਇਥੇ ਸ੍ਰੀ ਅਖੰਡ ਪਾਠ ਸਾਹਿਬ, ਰੈਣ-ਸਬਾਈ/.ਹਫਤਾਵਾਰੀ ਕੀਰਤਨ ਸਮਾਗਮ ਅਤੇ ਅੰਮਿ੍‌ਤ ਸੰਚਾਰ ਦੇ ਪਰਵਾਹ ਚਲਦੇ ਰਹਿੰਦੇ ਸਨ। ਸਤਿਕਾਰ ਯੋਗ ਬਾਊ ਮੱਲ ਸਿੰਘ ਜੀ ਵੀ ਆ ਕੇ ਭਾਈ ਰਾਮ ਸਿੰਘ ਜੀ ਕੋਲ ਕਾਫ਼ੀ ਲੰਮਾ ਸਮਾਂ ਠਹਿਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿੰਦੇ ਸਨ।

ਕਾਨਪੁਰ ਦੇ ਸਿੰਘਾਂ ਦਾ ਉਸ ਵੇਲੇ ਆਪਸੀ ਪਿਆਰ ਆਪਣੇ ਆਪ ਵਿਚ ਇਕ ਬਹੁਤ ਵੱਡੀ ਮਿਸਾਲ ਸੀ। ਇਨ੍ਹਾਂ ਦੇ ਵੱਡੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਦਾ ਸਭ ਤੋਂ ਪਹਿਲਾਂ, ਭਾਈ ਗੁਰਮੀਤ ਸਿੰਘ ਜੀ ਅਤੇ ਡਾ. ਰਾਜਿੰਦਰ ਸਿੰਘ ਜੀ ਬਰੇਲੀ, ਜੋ ਮੇਡੀਕਲ ਕਾਲਜ ਵਿਚ ਪੜ੍ਹਦੇ ਸਨ, ਨਾਲ ਮੇਲ-ਜੋਲ ਹੋਇਆ। ਸਿੰਘਾਂ ਦੀ ਨਿੱਤ ਦੀ ਰਹਿਣੀ-ਬਹਿਣੀ ਦੇ ਪ੍ਰਭਾਵ ਨਾਲ ਸਾਰਾ ਪਰਿਵਾਰ ਸਮੇਤ ਭਾਈ ਜਗਜੀਤ ਸਿੰਘ ਜੀ (ਸ਼ਹੀਦ), ਭਾਈ ਜਸਬੀਰ ਸਿੰਘ ਜੀ, ਭਾਈ ਚਰਨਜੀਤ ਸਿੰਘ ਤੇ ਭੈਣ ਇਕਬਾਲ ਕੌਰ ਅਮ੍ਰਿਤ ਛਕ ਕੇ ਗੁਰੂ ਦੇ ਹੋ ਗਏ।

ਇਨ੍ਹਾਂ ਸਾਰਿਆਂ ਨੇ ਨਵੰਬਰ 1973 ਵਿਚ ਭਾਈ ਗੁਰਬਖ਼ਸ਼ ਸਿੰਘ ਜੀ ਬਿਬੇਕੀ ਦੇ ਗਹਿ ਵਿਖੇ ਜਥੇ ਵੱਲੋਂ ਹੋਏ ਅਮ੍ਰਿਤ ਸੰਚਾਰ ਸਮਾਗਮ ਵਿਚ ਅੰਮ੍ਰਿਤ ਛਕਿਆ ਸੀ। ਭਾਈ ਜਗਜੀਤ ਸਿੰਘ ਵੀ ਹੋਰ ਗੁਰੂ ਦੁਲਾਰਿਆਂ ਨਾਲ ਅਮ੍ਰਿਤ ਅਭਿਲਾਖੀਆਂ ਵਿਚ ਸ਼ਾਮਲ ਸੀ। ਭਾਈ ਗੁਰਚਰਨਜੀਤ ਸਿੰਘ, ਜੋ ਕਿ ਆਪਣੇ ਛੋਟੇ ਬੱਚੇ ਨੂੰ ਵੀ ਅਮ੍ਰਿਤ ਦੀ ਦਾਤ ਦਿਵਾਉਣ ਲਈ ਪੁੱਜੇ ਹੋਏ ਸਨ, ਮੁਤਾਬਕ ਉਸ ਸਮੇਂ ਭਾਈ ਜਗਜੀਤ ਸਿੰਘ ਜੀ ਦੀ ਦਸ਼ਾ ਅਤਿ ਬਿਹਬਲ ਅਤੇ ਕਹਿਣ ਸੁਣਨ ਤੋਂ ਬਾਹਰੀ ਸੀ। ਅਮ੍ਰਿਤ ਛਕ ਕੇ ਨਾਮ ਦੇ ਐਸੇ ਗੂੜ੍ਹੇ ਰੰਗ ਚੜ੍ਹੇ ਕਿ ਉਹ ਅਸਚਰਜ ਹੀ ਸਨ। ਨਾਮ ਦਾ ਖੰਡਾ ਇਤਨਾ ਜ਼ੋਰ ਦੀ ਖੜਕ ਰਿਹਾ ਸੀ ਕਿ ਇਉਂ ਜਾਪਦਾ ਸੀ ਕਿ ਉਹ ਕਈ ਸਾਲਾਂ ਦਾ ਪੁਰਾਣਾ ਤਕੜਾ ਨਾਮ ਅਭਿਆਸੀ ਹੈ।

ਗੁਰਸਿੱਖੀ ਜੀਵਨ

ਅਮ੍ਰਿਤ ਛਕਣ ਤੋਂ ਬਾਅਦ ਇਹ ਗੁਰੂ ਦੁਲਾਰਾ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਦੀਆਂ ਹਾਜ਼ਰੀਆਂ ਭਰਨ ਵਿਚ ਸਦਾ ਤਤਪਰ ਰਹਿੰਦਾ ਸੀ। ਕਿਸੇ ਵੀ ਸਮਾਗਮ, ਲੋਕਲ ਜਾਂ ਕੇਂਦਰੀ ਹੋਵੇ, ਉਥੇ ਜਾ ਕੇ ਨਾਮ ਬਾਣੀ ਦੇ ਲਾਹੇ ਲੈਂਦਾ ਅਤੇ ਕਦੇ ਵੀ ਨਾਗਾ ਨਹੀਂ ਪੈਣ ਦਿੱਤਾ। ਇਹ ਸਿੰਘ ਹਮੇਸ਼ਾ ਕੀਰਤਨੀਆਂ ਦੇ ਪਿੱਛੇ ਬੈਠ ਕੇ ਨਾਲ ਗੱਜ ਕੇ ਬੋਲਦਾ ਸੀ। ਇਕ ਅਜਿਹਾ ਰੈਣ-ਸਬਾਈ ਕੀਰਤਨ ਸਮਾਗਮ, ਜੋ ਕਾਨਪੁਰ ਹੋਇਆ, ਜਿਸ ਵਿਚ ਭਾਈ ਮਹਿੰਦਰ ਸਿੰਘ ਜੀ SDO. ਅਤੇ ਭਾਈ ਪ੍ਰੀਤਮ ਸਿੰਘ ਜੀ ਚਾਨੀ ਸ਼ਾਮਲ ਹੋਏ ਸਨ, ਵਿਚ ਗੁਰੂ ਪਿਆਰਾ SDO ਸਾਹਿਬ ਦੇ ਨਾਲ ਬੈਠ ਕੇ ਕੀਰਤਨ ਦੀਆਂ ਗੁੰਜਾਰਾਂ ਸਾਰੀ ਰਾਤ ਪਾਉਂਦਾ ਰਿਹਾ। ਆਮ ਤੌਰ ‘ਤੇ ਇਹ ਵੀਰ ਗੁਪਤ ਹੀ ਵਰਤਦਾ ਸੀ ਅਤੇ ਚੱਕਰਵਰਤੀ ਹੀ ਰਹਿੰਦਾ ਸੀ। ਇਸ ਨਿੱਕੀ ਜਿਹੀ ਉਮਰ ਵਿਚ ਹੀ ਪੰਥ ਦੀ ਵਿਗੜੀ ਨੂੰ ਸੰਵਾਰਨ ਲਈ ਐਸੀਆਂ ਸੁਲਝੀਆਂ ਹੋਈਆਂ ਗੱਲਾਂ ਕਰਦਾ ਹੁੰਦਾ ਸੀ, ਜੋ ਕਿਸੇ ਦੂਰ-ਅੰਦੇਸ਼ ਜਰਨੈਲ ਨੂੰ ਵੀ ਮਾਤ ਪਾਉਂਦੀਆਂ ਸਨ।

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਰਕਰ

ਭਾਈ ਜਗਜੀਤ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਗਰਮ ਮੈਂਬਰ ਸਨ। ਆਪ ਨੇ ਰਾਜਸਥਾਨ ਦੇ ਪਿੰਡਾਂ ਵਿਚ ਪੰਜਾਂ ਪਿਆਰਿਆਂ ਦੇ ਸੰਗ-ਸਾਥ ਗੁਰਮਤਿ ਅਤੇ ਅਮ੍ਰਿਤ ਪ੍ਰਚਾਰ ਦੀ ਲਹਿਰ ਚਲਾਈ ਅਤੇ ਕਈ ਪਾਣੀਆਂ ਨੂੰ ਅਮ੍ਰਿਤ ਪਾਨ ਕਰਵਾ ਕੇ ਗੁਰੂ ਦੇ ਲੜ ਲਾਇਆ। ਇਸ ਉੱਦਮ ਦਾ ਸਿੱਟਾ ਇਹ ਨਿਕਲਿਆ ਕਿ ਅੱਜ-ਕੱਲ੍ਹ ਭੀਲਵਾੜਾ ਦੇ ਇਲਾਕੇ ਵਿਚ ਕੋਈ ਵੀ ਸਿੱਖ ਸਰਾਬ ਪੀਂਦਾ ਨਜ਼ਰ ਨਹੀਂ ਆਉਂਦਾ।

ਸ਼ਹੀਦ ਭਾਈ ਫੌਜਾ ਸਿੰਘ (1978) ਦੇ ਸਾਥੀ

1976 ਵਿਚ ਭਾਈ ਫੌਜਾਂ ਸਿੰਘ ਜੀ ਵੱਲੋਂ ਖ਼ਾਲਸਾ ਫਾਰਮ ਸਥਾਪਤ ਕਰਨ ਤੋਂ ਬਾਅਦ ਭਾਈ ਜਗਜੀਤ ਸਿੰਘ ਜੀ ਭਾਈ ਸਾਹਿਬ ਕੋਲ ਖ਼ਾਲਸਾ ਫਾਰਮ, ਜ਼ਿਲ੍ਹਾ ਗੁਰਦਾਸਪੁਰ ਜਾ ਟਿਕੇ। ਉਥੇ ਨਾਮ ਬਾਣੀ ਦੇ ਨਾਲ-ਨਾਲ ਸਰੀਰਕ ਕਸਰਤ ਤੇ ਬੜੀ ਕੀਤੀ। ਆਪ ਬਹੁਤਾ ਸਮਾਂ ਭਾਈ ਫੌਜਾ ਸਿੰਘ ਜੀ ਕੋਲ ਰਹਿ ਕੇ ਪ੍ਰਸੰਨ ਹੁੰਦੇ ਸਨ। ਸ੍ਰੀ ਅੰਮ੍ਰਿਤਸਰ ਵੈਸਾਖੀ ਕਾਂਡ ਸਮੇਂ ਭਾਈ ਜਗਜੀਤ ਸਿੰਘ ਜੀ ਹਜ਼ੂਰ ਸਾਹਿਬ ਗਏ ਹੋਏ ਸਨ, ਜਿਸ ਦਾ ਇਨ੍ਹਾਂ ਨੂੰ ਬੜਾ ਅਫ਼ਸੋਸ ਸੀ ਕਿ ਉਹ ਭਾਈ ਸਾਹਿਬ ਜੀ ਨਾਲ ਮੌਤ ਲਾੜੀ ਨੂੰ ਵਿਆਹੁਣ ਲਈ ਜੰਜੇ ਕਿਉਂ ਨਾ ਚੜ੍ਹ ਸਕਿਆ। ਉਹ ਇਸ ਸਾਕੇ ਪਿੱਛੋਂ ਕਈ ਵਾਰ ਕਿਹਾ ਕਰਦੇ ਸਨ ਕਿ ਇੰਨੇ ਗੁਰੂ ਕੇ ਲਾਲ ਸ਼ਹੀਦੀਆਂ ਪਾ ਜਾਣ ਤੇ ਕੌਮ ਫਿਰ ਵੀ ਸੁੱਤੀ ਰਹੇ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹ ਕੌਮ ਦੀ ਨਿਘਰਦੀ ਦਸ਼ਾ ਨੂੰ ਵੇਖ ਕੇ ਤੜਫਦੇ ਰਹਿੰਦੇ ਸਨ।

ਸ਼ਹੀਦੀ ਦੀ ਅਭਿਲਾਖਾ

ਸ਼ਹੀਦੀ ਦਾ ਚਾਉ ਇਸ ਹੋਣਹਾਰ ਦੇ ਅੰਦਰ ਠਾਠਾਂ ਮਾਰ ਰਿਹਾ ਸੀ ਅਤੇ ਨਿਤ ਹੀ ਗੁਰੂ ਚਰਨਾਂ ਵਿਚ ਜੋਦੜੀਆਂ ਕਰਦੇ ਰਹਿਣਾ ਕਿ ਸੱਚੇ ਪਾਤਸ਼ਾਹ ਜੀ, ਮੇਰੇ ਇਸ ਨਕਾਰੇ ਸਰੀਰ ਨੂੰ ਵੀ ਆਪਣੇ ਲੇਖੇ ਲਾ ਲਵੋ ਜੀ। ਦੱਸਿਆ ਜਾਂਦਾ ਹੈ ਕਿ ਸ਼ਹੀਦੀ ਤੋਂ ਕੁਝ ਦਿਨ ਪਹਿਲਾਂ ਕਲਗੀਧਰ ਜੀ ਸੁਪਨੇ ਵਿਚ ਆਏ ਤੇ ਕਹਿਣ ਲੱਗੇ ਕਿ ਤੂੰ ਸ਼ਹੀਦ ਹੋ ਜਾਣਾ ਹੈ। ਸ਼ਹੀਦੀ ਤੋਂ ਦੋ ਦਿਨ ਪਹਿਲਾਂ ਆਪ ਜੀ ਨੇ ਆਪਣੀ ਦਾਦੀ ਨੂੰ ਦੱਸ ਦਿੱਤਾ ਸੀ ਕਿ ਮੇਰਾ ਅੰਤਮ ਸਮਾਂ ਨੇੜੇ ਹੈ। ਮੇਰੇ ਪਿੱਛੋਂ ਪਰਿਵਾਰ ਦਾ ਕੋਈ ਜੀਅ ਰੁਦਨ ਨਾ ਕਰੇ ।

ਸਚਮੁਚ ਹੀ ਆਪ ਜੀ ਦੇ ਗੁਰਮੁਖ ਪਰਿਵਾਰ ਨੇ ਸ਼ਹੀਦੀ ਪਿੱਛੋਂ ਚੜ੍ਹਦੀ ਕਲਾ ਵਿਚ ਰਹਿ ਕੇ ਗੁਰੂ ਦੇ ਭਾਣੇ ਨੂੰ ਖਿੜੇ ਮੱਥੇ ਮੰਨ ਕੇ ਸ਼ਹੀਦ ਦੀ ਅੰਤਮ ਇੱਛਾ ਪੂਰੀ ਕਰ ਦਿਖਾਈ। ਆਪਣੀ ਨਿੱਤ ਕਰਨੀ ਵਾਂਗ ਆਪਣੇ ਨੌਜਵਾਨ ਸਾਥੀਆਂ ਨਾਲ ਸ਼ਹੀਦੀ ਤੋਂ ਪਹਿਲਾਂ 25 ਤਰੀਕ ਸ਼ਾਮ ਨੂੰ ਉਨ੍ਹਾਂ ਦੇ ਗ੍ਰਹਿ ਕੀਰਤਨ ਸਮਾਗਮ ਹੋਇਆ, ਜਿਸ ਵਿਚ ਉਸ ਨੇ ਬੀਰ ਰਸ ਵਾਲੇ ਸ਼ਬਦਾਂ ਦਾ ਹੀ ਕੀਰਤਨ ਕੀਤਾ ਸੀ। ਇਕ ਮਹੀਨਾ ਪਹਿਲਾਂ ਹੀ ਆਪ ਜੀ ਬੀ. ਏ. ਦੀ ਪਰੀਖਿਆ ਦੇਣ ਗਏ ਸਨ। ਉਥੇ ਸਾਰੇ ਪੰਨਿਆਂ ‘ਤੇ “ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ’ ਲਿਖ ਕੇ ਆ ਗਏ। ਜਦੋਂ ਪੁੱਛਿਆ ਗਿਆ ਕਿ ਪਰਚੇ ਕਿਹੋ ਜਿਹੇ ਹੋਏ ਹਨ ਤਾਂ ਕਿਹਾ ਕਿ ਪਰੀਖਿਆ ਤਾਂ ਕੋਈ ਹੋਰ ਹੈ, ਜਿਸ ਦੀ ਤਿਆਰੀ ਵਿਚ ਮੈਂ ਲੱਗਾ ਹੋਇਆ ਹਾਂ।

ਨਿਸ਼ਕਾਮ ਕੀਰਤਨੀਏ ਅਤੇ ਗੁਰੂ ਸੇਵਾ

ਭਾਈ ਜਗਜੀਤ ਸਿੰਘ ਜੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਜਥੇ ਦੇ ਅਸੂਲਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਤੇ ਖ਼ਾਸਕਰ ਨਿਰਬਾਣ-ਨਿਸ਼ਕਾਮ ਕੀਰਤਨ ਦੀ ਸੇਵਾ ਨਿਭਾਈ। ਕੀਰਤਨ ਦੀ ਦਾਤ ਨੂੰ ਪੇਸ਼ਾ ਨਹੀਂ ਬਣਾਇਆ, ਜਿਥੇ ਵੀ ਸਮਾਗਮ ਹੋਣਾ, ਉਥੇ ਕੀਰਤਨ ਭੇਟ ਤਾਂ ਕਿਸੇ ਕੋਲੋਂ ਕੀ ਲੈਣੀ ਸੀ, ਸਗੋਂ ਕਿਰਾਇਆ ਵੀ ਪੱਲਿਓਂ ਖ਼ਰਚ ਕੇ ਜਾਂਦੇ ਸਨ। ਗੁਰੂ ਦੇ ਚਰਨਾਂ ਵਿਚ ਲੱਗਣ ਤੋਂ ਬਾਅਦ ਇਨ੍ਹਾਂ ਨੇ ਗੁਰਮੁਖੀ ਬਾਣਾ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਬਾਵਜੂਦ ਵੀ ਆਪ ਜੀ ਨੇ ਆਮ ਨਿਹੰਗ ਸਿੰਘਾਂ ਵਾਂਗ ਕਦੇ ਵੀ ਗੱਡੀ ਵਿਚ ਬਿਨਾਂ ਟਿੱਕਟ ਸਫ਼ਰ ਨਹੀਂ ਕੀਤਾ।

ਇਹ ਗੁਰੂ ਦਾ ਪਿਆਰਾ ਆਪਣੇ ਘਰ ਤਾਂ ਘੱਟ ਹੀ ਟਿਕ ਕੇ ਬੈਠਦਾ ਸੀ, ਪਰੰਤੂ ਜਿਸ ਘਰ ਵੀ ਜਾਣਾ, ਲੰਗਰ ਪਾਣੀ ਛਕਣ ਤੋਂ ਪਹਿਲਾਂ ਉਸ ਪਰਿਵਾਰ ਦੇ ਮੈਂਬਰਾਂ ਨੂੰ ਕੀਰਤਨ ਸਿੱਖਣ ਦੀ ਪ੍ਰੇਰਨਾ ਜ਼ਰੂਰ ਦੇਣੀ । ਲੋੜ ਪੈਣ ‘ਤੇ ਹਾਰਮੋਨੀਅਮ ਦਾ ਵੀ ਪ੍ਰਬੰਧ ਕਰ ਦੇਣਾ। ਇਨ੍ਹਾਂ ਦਾ ਘਰ ਗੁਮਟੀ ਨੰ. 5, ਕਾਨਪੁਰ ਵਿਚ ਸੀ, ਜਿਥੇ ਚੋਖੀ ਸਿੱਖ ਵੱਸੋ ਹੈ ਅਤੇ ਜਥੇ ਦੇ ਸਿੰਘਾਂ ਦੇ ਕਾਫ਼ੀ ਘਰ ਉਥੇ ਸਨ। ਜਦੋਂ ਵੀ ਸ਼ਾਮ ਨੂੰ ਮੌਕਾ ਲੱਗੇ, ਆਪਣੇ ਘਰ ਹੋਰ ਨੌਜਵਾਨ ਸਿੰਘਾਂ ਨੂੰ ਲੈ ਕੇ ਕੀਰਤਨ ਅਖਾੜੇ ਸਜਾ ਲੈਂਦਾ ਸੀ। ਕਈ ਵਾਰ ਅੱਧੀ ਰਾਤ ਜਾਂ ਫਿਰ ਸਾਰੀ ਰਾਤ ਹੀ ਚੜ੍ਹਦੀਆਂ ਕਲਾਂ ਵਿਚ ਗੁਰਬਾਣੀ ਕੀਰਤਨ ਦੇ ਰੋਗ ਮਾਣਦੇ ਰਹਿਣਾ।

ਸ਼ਹੀਦੀ

ਜਦੋਂ 26 ਸਤੰਬਰ ਨੂੰ ਕਾਨਪੁਰ ਦੇ ਸਿੰਘਾਂ ਨੇ ਨਕਲੀ ਬਾਬੇ ਦਾ ਵਿਰੋਧ ਕਰਨ ਲਈ ਬਲਾਕ ਨੰ. 4, ਗੋਬਿੰਦ ਨਗਰ, ਕਾਨਪੁਰ ਦੇ ਗੁਰਦੁਆਰੇ ਤੋਂ ਨਕਲੀ ਨਿਰੰਕਾਰੀਆਂ ਦੇ ਕੁਸੰਗ ਭਵਨ ਅੱਗੇ ਰੋਸ ਮੁਜ਼ਾਰਾ ਕਰਨ ਦਾ ਫੈਸਲਾ ਕੀਤਾ, ਜੋ ਕਿ ਗੋਬਿੰਦ ਨਗਰ ਵਿਚ ਹੀ ਸੀ, ਇਸ ਸਿੰਘ ਵਿਚ ਸ਼ਹੀਦੀ ਪਾਉਣ ਦਾ ਇੰਨਾ ਤੀਬਰ ਚਾਅ ਸੀ ਕਿ ਇਹ ਸੀ ਸਾਹਿਬ ਹੱਥ ਵਿਚ ਫੜ ਕੇ ਕੁਝ ਗਿਣਤੀ ਦੇ ਸਿੰਘਾਂ ਨਾਲ ਸਭ ਤੋਂ ਅੱਗੇ ਸਨ। ਉਦੋਂ ਤਾਈਂ ਅਜੇ ਪੁਲਿਸ ਦਾ ਉਥੇ ਕੋਈ ਪਹਿਰਾ ਨਹੀਂ ਸੀ। ਸੰਗਤਾਂ ਜਦੋਂ ਭਵਨ ਵਿਚ ਦਾਖਲ ਹੋਣ ਲੱਗੀਆਂ ਤਾਂ ਇਹ ਸਭ ਤੋਂ ਅੱਗੇ ਸੀ। ਬਿਜਲੀ ਦੀ ਤੇਜ਼ੀ ਨਾਲ ਚੁਬਾਰੇ ਵਿਚ ਬੈਠੇ ਨਕਲੀ ਬਾਬੇ ਨੂੰ ਸੋਧਣ ਲਈ ਪੌੜੀਆਂ ਚੜ੍ਹ ਗਿਆ। ਅੱਗੇ ਖੜੇ ਬਾਬੇ ਦੇ ਪਹਿਰੇਦਾਰਾਂ ਨੇ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਅਤੇ ਬਾਬਾ ਪਿਛਲੇ ਦਰਵਾਜ਼ੇ ਰਾਹੀਂ ਖਿਸਕ ਗਿਆ ।

ਇਸ ਸਿੰਘ ਨੇ ਡਿੱਗਣ ਨਾਲ ਲੱਗੀਆਂ ਸੱਟਾਂ ਦੀ ਪਰਵਾਹ ਨਾ ਕਰਦੇ ਹੋਏ ਇਕ ਹੋਰ ਸ੍ਰੀ ਸਾਹਿਬ ਕਿਸੇ ਕੋਲੋਂ ਖੋਹ ਕੇ ਦੋਹਾਂ ਹੱਥਾਂ ਵਿਚ ਸਰੀ ਸਾਹਿਬਾਂ ਫੜ ਕੇ ਗਤਕੇ ਦੇ ਐਸੇ ਜੌਹਰ ਦਿਖਾਏ ਕਿ ਸਭ ਨੂੰ ਭਾਜੜਾਂ ਪਾ ਦਿੱਤੀਆਂ । ਕਈਆਂ ਦੀਆਂ ਬਾਂਹਵਾਂ/’ਹੱਥ ਅਤੇ ਸਰੀਰ ਦੇ ਹੋਰ ਅੰਗ ਕੱਟ ਦਿੱਤੇ। ਨਕਲੀ ਨਿਰੰਕਾਰੀਆਂ ਅਤੇ ਪੁਲਿਸ ਨੇ ਇਸ ‘ਤੇ ਕਾਬੂ ਪਾਉਣ ਵਿਚ ਨਾਕਾਮ ਹੋਣ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਇਸ ਸਿੰਘ ਦਾ ਸਰੀਰ ਛਲਨੀ-ਛਲਨੀ ਹੋ ਗਿਆ ਤੇ ਉਥੇ ਹੀ ਸ਼ਹਾਦਤ ਦਾ ਜਾਮ ਪੀ ਗਿਆ।

ਮਾਤਾ ਅਤੇ ਭੈਣ ਜੀ ਵੀ ਜ਼ਖ਼ਮੀ ਹੋਏ

ਆਪ ਜੀ ਦੇ ਮਾਤਾ-ਪਿਤਾ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਸਪੂਤ ਨੇ ਗੁਰੂ ਪਾਤਿਸ਼ਾਹ ਦੇ ਸਤਿਕਾਰ ਹਿੱਤ ਆਪਣੀ ਜਾਨ ਕੁਰਬਾਨ ਕਰ ਕੇ ਆਪਣਾ ਨਾਮ ਅਮਰ ਕਰਨ ਦੇ ਨਾਲ ਨਾਲ ਮਾਤਾ-ਪਿਤਾ ਦੀ ਕੁੱਖ ਵੀ ਸਫਲ ਕਰ ਦਿੱਤੀ ਹੈ। ਭਾਈ ਸਾਹਿਬ ਜੀ ਦੀ ਮਾਤਾ ਜੀ ਅਤੇ ਭੈਣ ਜੀ, ਦੋਨੋਂ ਨਕਲੀ ਨਿਰੰਕਾਰੀਆਂ ਵਿਰੁੱਧ ਕੱਢੇ ਰੋਸ ਮੁਜ਼ਾਹਿਰੇ ਵਿਚ ਸ਼ਾਮਲ ਹੋ ਕੇ ਕੁਸੰਗ ਘਰ ਵਿਚ ਪੁੱਜੀਆਂ ਹੋਈਆਂ ਸਨ। ਉਸ ਸਮੇਂ ਮਾਤਾ ਜੀ ਦੇ ਸੀਸ ਵਿਚ ਪੱਥਰ ਵੀ ਵਜਾ ਸੀ, ਪਰ ਰਤਾ ਵੀ ਘਬਰਾਹਟ ਨਹੀਂ ਆਈ ਅਤੇ ਸਿੱਖ ਸੰਗਤਾਂ ਨਾਲ ਚੜ੍ਹਦੀਆਂ ਕਲਾਂ ਵਿਚ ਵਿਚਰਦੇ ਰਹੇ। ਇਨ੍ਹਾਂ ਬੀਬੀਆਂ ‘ਤੇ ਪੁਲਿਸ ਵੱਲੋਂ ਪਰਚਾ ਵੀ ਦਾਖਲ ਕੀਤਾ ਗਿਆ ਸੀ ਤੇ ਕਾਫ਼ੀ ਚਿਰ ਇਨ੍ਹਾਂ ਨੂੰ ਅਗਿਆਤ ਵਾਸ ਵਿਚ ਵੀ ਰਹਿਣਾ ਪਿਆ ਸੀ।

—ਸੂਰਾ ਅੰਮ੍ਰਿਤਸਰ, ਮਾਸਿਕ ਰਸਾਲਾ, ਅਖੰਡ ਕੀਰਤਨੀ ਜੱਥਾ, ਨਵੰਬਰ 1978

Please Share This